ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 721

ਰਾਗੁ ਤਿਲੰਗ ਮਹਲਾ ੧ ਘਰੁ ੧

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥ ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ ॥੧॥ ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ ॥ ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ ॥੧॥ ਰਹਾਉ ॥ ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ॥ ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ ॥੨॥ ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ॥ ਗਾਹੇ ਨ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਵਾਲ ॥੩॥ ਬਦਬਖਤ ਹਮ ਚੁ ਬਖੀਲ ਗਾਫਿਲ ਬੇਨਜਰ ਬੇਬਾਕ ॥ ਨਾਨਕ ਬੁਗੋਯਦ ਜਨੁ ਤੁਰਾ ਤੇਰੇ ਚਾਕਰਾਂ ਪਾ ਖਾਕ ॥੪॥੧॥ {ਪੰਨਾ 721}

ਪਦਅਰਥ: ਯਕ = ਇਕਅਰਜ = ਅਰਜ਼, ਬੇਨਤੀਗੁਫਤਮ = ਗੁਫ਼ਤਮ, ਮੈਂ ਆਖ਼ੀ {ਗੁਫ਼ਤ = ਆਖੀਮ = ਮੈਂ}ਪੇਸਿ = ਪੇਸ਼ਿ, ਸਾਹਮਣੇ, ਅੱਗੇਪੇਸਿ ਤੋ = ਤੇਰੇ ਅੱਗੇਦਰ = ਵਿਚਗੋਸ = ਗੋਸ਼, ਕੰਨਦਰ ਗੋਸ = ਕੰਨਾਂ ਵਿਚਕੁਨ = ਕਰਦਰ ਗੋਸ ਕੁਨ = ਕੰਨਾਂ ਵਿਚ ਕਰ, ਧਿਆਨ ਨਾਲ ਸੁਣਕਰਤਾਰ = ਹੇ ਕਰਤਾਰ! ਹਕਾ = ਹੱਕਾ, ਸੱਚਾਕਬੀਰ = ਵਡਾਕਰੀਮ = ਕਰਮ ਕਰਨ ਵਾਲਾ, ਬਖ਼ਸ਼ਸ਼ ਕਰਨ ਵਾਲਾਐਬ = ਵਿਕਾਰਬੇਐਬ = ਨਿਰ = ਵਿਕਾਰ, ਪਵਿਤ੍ਰਪਰਵਦਗਾਰ = ਪਰਵਰਦਗਾਰ, ਪਾਲਣਾ ਕਰਨ ਵਾਲਾ

ਮੁਕਾਮ = ਥਾਂਫਾਨੀ = ਫ਼ਾਨੀ, ਫ਼ਨਾਹ ਹੋਣ ਵਾਲਾ, ਨਾਸਵੰਤਮੁਕਾਮੇ ਫਾਨੀ = ਫ਼ਨਾਹ ਦਾ ਥਾਂਤਹਕੀਕ = ਸੱਚਦਿਲ = ਹੇ ਦਿਲ! ਦਾਨੀ = ਤੂੰ ਜਾਣਮਮ = ਮੇਰਾਸਰ = ਸਿਰਮੂਇ = ਵਾਲਮਮ ਸਰ ਮੂਇ = ਮੇਰੇ ਸਿਰ ਦੇ ਵਾਲਅਜਰਾਈਲ = ਅਜ਼ਰਾਈਲ, ਮੌਤ ਦੇ ਫ਼ਰਿਸ਼ਤੇ ਦਾ ਨਾਮ ਹੈਗਿਰਫਤਹ = ਗਿਰਫ਼ਤਹ, ਗ੍ਰਿਫ਼ਤਹ, ਫੜੇ ਹੋਏ ਹਨਦਿਲ = ਹੇ ਦਿਲ! ਹੇਚਿ ਨ = ਕੁਝ ਭੀ ਨਹੀਂਦਾਨੀ = ਤੂੰ ਜਾਣਦਾਰਹਾਉ

ਜਨ = ਜ਼ਨ, ਇਸਤ੍ਰੀਪਿਸਰ = ਪੁੱਤਰਪਦਰ = ਪਿਉਬਿਰਾਦਰ = ਭਰਾਬਿਰਾਦਰਾਂ = ਭਰਾਵਾਂ ਵਿਚਕਸ = ਕੋਈ ਭੀਨੇਸ = ਨੇਸਤ, ਨ ਅਸਤ, ਨਹੀਂ ਹੈਦਸਤ = ਹੱਥਗੀਰ = ਫੜਨ ਵਾਲਾਦਸਤੰਗੀਰ = ਹੱਥ ਫੜਨ ਵਾਲਾਆਖਿਰ = ਆਖ਼ਿਰ, ਅੰਤ ਨੂੰਬਿਅਫਤਮ = ਬਿਅਫ਼ਤਮ, ਮੈਂ ਡਿੱਗਾ {ਉਫ਼ਤਾਦਨ = ਡਿੱਗਣਾ}ਕਸ = ਕੋਈ ਭੀਦਾਰਦੁ = ਰੱਖਦਾ, ਰੱਖ ਸਕਦਾ{ਦਾਸ਼ਤਨ = ਰੱਖਣਾ}ਚੂੰ = ਜਦੋਂਸਵਦ = ਸ਼ਵਦ, ਹੋਵੇਗੀਤਕਬੀਰ = ਉਹ ਨਮਾਜ਼ ਜੋ ਮੁਰਦੇ ਨੂੰ ਦਬਾਣ ਵੇਲੇ ਪੜ੍ਹੀਦੀ ਹੈ, ਜਨਾਜ਼ਾ

ਸਬ = ਸ਼ਬ, ਰਾਤਰੋਜ = ਰੋਜ਼, ਦਿਨਗਸਤਮ = ਗਸ਼ਤਮ, ਮੈਂ ਫਿਰਦਾ ਰਿਹਾਦਰ = ਵਿਚਹਵਾ = ਹਿਰਸ, ਲਾਲਚਕਰਦੇਮ = ਅਸੀ ਕਰਦੇ ਰਹੇ, ਮੈਂ ਕਰਦਾ ਰਿਹਾਕਰਦ = ਕੀਤਾਬਦੀ = ਬੁਰਾਈਖਿਆਲ = ਖ਼ਿਆਲਬਦੀ ਖਿਆਲ = ਬੁਰਾਈਆਂ ਦੇ ਖ਼ਿਆਲਗਾਹੇ = ਕਦੇਗਾਹੇ ਨ = ਕਦੇ ਭੀ ਨਾਹਕਰਦਮ = ਮੈਂ ਕੀਤੀਈ = ਇਹਚਿਨੀ = ਜਿਹਾਈ ਚਿਨੀ = ਇਹੋ ਜਿਹਾਅਹਵਾਲ = ਹਾਲ

ਬਦ = ਭੈੜਾਬਖਤ = ਬਖ਼ਤ, ਨਸੀਬਾਬਦ ਬਖਤ = ਭੈੜੇ ਨਸੀਬੇ ਵਾਲਾਹਮ = ਅਸੀਚੁ = ਵਰਗਾਹਮ ਚੁ = ਸਾਡੇ ਵਰਗਾ, ਮੇਰੇ ਵਰਗਾਬਖੀਲ = ਬਖ਼ੀਲ, ਚੁਗ਼ਲੀ ਕਰਨ ਵਾਲਾਗਾਫਿਲ = ਗ਼ਾਫ਼ਿਲ, ਗ਼ਫਲਤ ਕਰਨ ਵਾਲਾ, ਸੁਸਤ, ਢਿੱਲੜ, ਲਾ = ਪਰਵਾਹਨਜਰ = ਨਜ਼ਰਬੇ ਨਜਰ = ਢੀਠ, ਨਿਲੱਜਬੇ = ਬਿਨਾਬਾਕ = ਡਰਬੇ ਬਾਕ = ਨਿਡਰਬੁਗੋਯਦ = ਆਖਦਾ ਹੈ {ਗੁਫ਼ਤਨ = ਆਖਣਾ}ਜਨੁ = ਦਾਸਤੁਰਾ = ਤੈਨੂੰਪਾ ਖਾਕ = ਪਾ ਖ਼ਾਕ, ਪੈਰਾਂ ਦੀ ਖ਼ਾਕ, ਚਰਨਾਂ ਦੀ ਧੂੜਚਾਕਰ = ਸੇਵਕ

ਅਰਥ: ਹੇ ਕਰਤਾਰ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂਤੂੰ (ਸਭ ਤੋਂ) ਵੱਡਾ ਹੈਂ, ਤੂੰ ਬਖ਼ਸ਼ਸ਼ ਕਰਨ ਵਾਲਾ ਹੈਂ, ਤੂੰ ਪਵਿਤ੍ਰ ਹਸਤੀ ਵਾਲਾ ਹੈਂ, ਤੂੰ ਸਭ ਦਾ ਪਾਲਣ ਵਾਲਾ ਹੈਂਮੈਂ ਤੇਰੇ ਅੱਗੇ ਇਕ ਬੇਨਤੀ ਕੀਤੀ ਹੈ, (ਮੇਰੀ ਬੇਨਤੀ) ਧਿਆਨ ਨਾਲ ਸੁਣ

ਹੇ (ਮੇਰੇ) ਦਿਲ! ਤੂੰ ਸੱਚ ਜਾਣ ਕਿ ਇਹ ਦੁਨੀਆ ਨਾਸਵੰਤ ਹੈਹੇ ਦਿਲ! ਤੂੰ ਕੁਝ ਭੀ ਨਹੀਂ ਸਮਝਦਾ ਕਿ (ਮੌਤ ਦੇ ਫ਼ਰਿਸ਼ਤੇ) ਅਜ਼ਰਾਈਲ ਨੇ ਮੇਰੇ ਸਿਰ ਦੇ ਵਾਲ ਫੜੇ ਹੋਏ ਹਨਰਹਾਉ

ਇਸਤ੍ਰੀ, ਪੁੱਤਰ, ਪਿਉ, (ਸਾਰੇ) ਭਰਾ, (ਇਹਨਾਂ ਵਿਚੋਂ) ਕੋਈ ਭੀ ਮਦਦ ਕਰਨ ਵਾਲਾ ਨਹੀਂ ਹੈ, (ਜਦੋਂ) ਆਖ਼ਿਰ ਨੂੰ ਮੈਂ ਡਿੱਗਾ (ਭਾਵ, ਜਦੋਂ ਮੌਤ ਆ ਗਈ) , ਜਦੋਂ ਮੁਰਦੇ ਨੂੰ ਦੱਬਣ ਵੇਲੇ ਦੀ ਨਮਾਜ਼ ਪੜ੍ਹੀਦੀ ਹੈ, ਕੋਈ ਭੀ (ਮੈਨੂੰ ਇਥੇ) ਰੱਖ ਨਹੀਂ ਸਕਦਾ

(ਸਾਰੀ ਜ਼ਿੰਦਗੀ) ਮੈਂ ਰਾਤ ਦਿਨ ਲਾਲਚ ਵਿਚ ਹੀ ਫਿਰਦਾ ਰਿਹਾ, ਮੈਂ ਬਦੀ ਦੇ ਹੀ ਖ਼ਿਆਲ ਕਰਦਾ ਰਿਹਾਮੈਂ ਕਦੇ ਕੋਈ ਨੇਕੀ ਦਾ ਕੰਮ ਨਹੀਂ ਕੀਤਾ। (ਹੇ ਕਰਤਾਰ!) ਮੇਰਾ ਇਹੋ ਜਿਹਾ ਹਾਲ ਹੈ

(ਹੇ ਕਰਤਾਰ!) ਮੇਰੇ ਵਰਗਾ (ਦੁਨੀਆ ਵਿਚ) ਕੋਈ ਨਿਭਾਗਾ, ਨਿੰਦਕ, ਲਾ-ਪਰਵਾਹ, ਢੀਠ ਤੇ ਨਿਡਰ ਨਹੀਂ ਹੈ (ਪਰ ਤੇਰਾ) ਦਾਸ ਨਾਨਕ ਤੈਨੂੰ ਆਖਦਾ ਹੈ ਕਿ (ਮੇਹਰ ਕਰ, ਮੈਨੂੰ) ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਮਿਲੇ

ਤਿਲੰਗ ਮਹਲਾ ੧ ਘਰੁ ੨    ੴ ਸਤਿਗੁਰ ਪ੍ਰਸਾਦਿ ॥ ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ ॥ ਮੈ ਦੇਵਾਨਾ ਭਇਆ ਅਤੀਤੁ ॥ ਕਰ ਕਾਸਾ ਦਰਸਨ ਕੀ ਭੂਖ ॥ ਮੈ ਦਰਿ ਮਾਗਉ ਨੀਤਾ ਨੀਤ ॥੧॥ ਤਉ ਦਰਸਨ ਕੀ ਕਰਉ ਸਮਾਇ ॥ ਮੈ ਦਰਿ ਮਾਗਤੁ ਭੀਖਿਆ ਪਾਇ ॥੧॥ ਰਹਾਉ ॥ ਕੇਸਰਿ ਕੁਸਮ ਮਿਰਗਮੈ ਹਰਣਾ ਸਰਬ ਸਰੀਰੀ ਚੜ੍ਹ੍ਹਣਾ ॥ ਚੰਦਨ ਭਗਤਾ ਜੋਤਿ ਇਨੇਹੀ ਸਰਬੇ ਪਰਮਲੁ ਕਰਣਾ ॥੨॥ ਘਿਅ ਪਟ ਭਾਂਡਾ ਕਹੈ ਨ ਕੋਇ ॥ ਐਸਾ ਭਗਤੁ ਵਰਨ ਮਹਿ ਹੋਇ ॥ ਤੇਰੈ ਨਾਮਿ ਨਿਵੇ ਰਹੇ ਲਿਵ ਲਾਇ ॥ ਨਾਨਕ ਤਿਨ ਦਰਿ ਭੀਖਿਆ ਪਾਇ ॥੩॥੧॥੨ {ਪੰਨਾ 721}

ਪਦਅਰਥ: ਭਉ = ਡਰ, ਅਦਬਭਾਂਗ = ਭੰਗਖਲੜੀ = ਗੁੱਥੀਦੇਵਾਨਾ = ਨਸ਼ਈ, ਮਸਤਾਨਾਅਤੀਤੁ = ਵਿਰਕਤਕਰ = ਦੋਵੇਂ ਹੱਥਕਾਸਾ = ਪਿਆਲਾਦਰਿ = (ਤੇਰੇ) ਦਰ ਤੇਮਾਗਉ = ਮੈਂ ਮੰਗਦਾ ਹਾਂਨੀਤਾ ਨੀਤ = ਸਦਾ ਹੀ

ਤਉ = ਤੇਰਾਕਰਉ = ਮੈਂ ਕਰਦਾ ਹਾਂਸਮਾਇ = ਸਦਾਅ, ਆਵਾਜ਼ਾਮਾਗਤੁ = ਮੰਗਤਾਪਾਇ = ਦੇਹਰਹਾਉ

ਕੁਸਮ = ਫੁੱਲਮਿਰਗਮੈ = ਮਿਰਗ = ਮਦ, ਕਸਤੂਰੀਹਰਣਾ = {हिंरण्य} ਸੋਨਾਸਰੀਰੀ = ਸਰੀਰਾਂ ਤੇਜੋਤਿ = ਸੁਭਾਉਇਨੇਹੀ = ਇਹੋ ਜੇਹੀਪਰਮਲੁ = ਸੁਗੰਧੀ

ਘਿਅ ਭਾਂਡਾ = ਘਿਉ ਦਾ ਭਾਂਡਾਪਟ = ਰੇਸ਼ਮਕਹੈ ਨ ਕੋਇ = ਕੋਈ ਪੁੱਛ ਨਹੀਂ ਕਰਦਾਵਰਨ ਮਹਿ = (ਭਾਵੇਂ ਕਿਸੇ ਹੀ) ਜਾਤਿ ਵਿਚਤੇਰੈ ਨਾਮਿ = ਤੇਰੇ ਨਾਮ ਵਿਚਨਿਵੇ = ਨਿਵੇਂ ਹੋਏ, ਨਿਮ੍ਰਤਾ ਵਾਲੇਤਿਨ ਦਰਿ = ਉਹਨਾਂ ਦੇ ਦਰ ਤੇਭੀਖਿਆ = ਖ਼ੈਰ

ਨੋਟ: ਅੰਕ ੩ ਤੋਂ ਅਗਲਾ ਅੰਕ ੧ ਦੱਸਦਾ ਹੈ ਕਿ ਇਹ ਸ਼ਬਦ "ਘਰੁ ੨" ਦਾ ਪਹਿਲਾ ਸ਼ਬਦ ਹੈ

ਅਰਥ: (ਹੇ ਪ੍ਰਭੂ!) ਮੈਂ ਤੇਰੇ ਦਰ ਤੇ ਮੰਗਤਾ ਹਾਂ, ਮੈਂ ਤੇਰੇ ਦੀਦਾਰ ਦੀ ਸਦਾਅ ਕਰਦਾ ਹਾਂ, ਮੈਨੂੰ (ਆਪਣੇ ਦੀਦਾਰ ਦਾ) ਖ਼ੈਰ ਪਾਰਹਾਉ

ਤੇਰਾ ਡਰ ਅਦਬ ਮੇਰੇ ਵਾਸਤੇ ਭੰਗ ਹੈ, ਮੇਰਾ ਮਨ (ਇਸ ਭੰਗ ਨੂੰ ਸਾਂਭ ਕੇ ਰੱਖਣ ਲਈ) ਗੁੱਥੀ ਹੈ। (ਤੇਰੇ ਡਰ-ਅਦਬ ਦੀ ਭੰਗ ਨਾਲ) ਮੈਂ ਨਸ਼ਈ ਤੇ ਵਿਰਕਤ ਹੋ ਗਿਆ ਹਾਂਮੇਰੇ ਦੋਵੇਂ ਹੱਥ (ਤੇਰੇ ਦਰ ਤੋਂ ਖ਼ੈਰ ਲੈਣ ਵਾਸਤੇ) ਪਿਆਲਾ ਹਨ, (ਮੇਰੇ ਆਤਮਾ ਨੂੰ ਤੇਰੇ) ਦੀਦਾਰ ਦੀ ਭੁੱਖ (ਲੱਗੀ ਹੋਈ) ਹੈ, (ਇਸ ਵਾਸਤੇ) ਮੈਂ (ਤੇਰੇ) ਦਰ ਤੇ ਸਦਾ (ਦੀਦਾਰ ਦੀ ਮੰਗ ਹੀ) ਮੰਗਦਾ ਹਾਂ

ਕੇਸਰ, ਫੁੱਲ, ਕਸਤੂਰੀ ਤੇ ਸੋਨਾ (ਇਹਨਾਂ ਦੀ ਭਿੱਟ ਕੋਈ ਨਹੀਂ ਮੰਨਦਾ, ਇਹ) ਸਭਨਾਂ ਦੇ ਸਰੀਰਾਂ ਤੇ ਵਰਤੇ ਜਾਂਦੇ ਹਨਚੰਦਨ ਸਭ ਨੂੰ ਸੁਗੰਧੀ ਦੇਂਦਾ ਹੈ, ਅਜੇਹਾ ਹੀ ਸੁਭਾਉ (ਤੇਰੇ) ਭਗਤਾਂ ਦਾ ਹੈ

ਰੇਸ਼ਮ ਤੇ ਘਿਉ ਦੇ ਭਾਂਡੇ ਬਾਰੇ ਕਦੇ ਕੋਈ ਮਨੁੱਖ ਪੁੱਛ ਨਹੀਂ ਕਰਦਾ (ਕਿ ਇਹਨਾਂ ਨੂੰ ਕਿਸ ਕਿਸ ਦਾ ਹੱਥ ਲੱਗ ਚੁਕਾ ਹੈ) । (ਹੇ ਪ੍ਰਭੂ! ਤੇਰਾ) ਭਗਤ ਭੀ ਅਜੇਹਾ ਹੀ ਹੁੰਦਾ ਹੈ, ਭਾਵੇਂ ਉਹ ਕਿਸੇ ਹੀ ਜਾਤਿ ਵਿਚ (ਜੰਮਿਆ) ਹੋਵੇ

ਹੇ ਨਾਨਕ! ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਜੋ ਬੰਦੇ ਤੇਰੇ ਨਾਮ ਵਿਚ ਲੀਨ ਰਹਿੰਦੇ ਹਨ ਲਿਵ ਲਾਈ ਰੱਖਦੇ ਹਨ, ਉਹਨਾਂ ਦੇ ਦਰ ਤੇ (ਰੱਖ ਕੇ ਮੈਨੂੰ ਆਪਣੇ ਦਰਸਨ ਦਾ) ਖ਼ੈਰ ਪਾ

ਤਿਲੰਗ ਮਹਲਾ ੧ ਘਰੁ ੩    ੴ ਸਤਿਗੁਰ ਪ੍ਰਸਾਦਿ ॥ ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥ ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥ ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥ ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥ ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ ॥੧॥ ਰਹਾਉ ॥ ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥ ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ ॥੨॥ ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ ॥ ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ ॥੩॥ ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ ॥ ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੇਇ ॥੪॥੧॥੩ {ਪੰਨਾ 721-722}

ਪਦਅਰਥ: ਮਾਇਆ ਪਾਹਿਆ = ਮਾਇਆ ਨਾਲ ਪਾਹਿਆ ਗਿਆ ਹੈਪਾਹਿਆ = ਪਾਹ ਲੱਗੀ ਹੋਈ ਹੈਪਾਹ = ਲਾਗ{ਨੋਟ:ਕਪੜੇ ਨੂੰ ਕੋਈ ਪੱਕਾ ਰੰਗ ਚਾੜ੍ਹਨ ਤੋਂ ਪਹਿਲਾਂ ਲੂਣ ਫਟਕੜੀ ਜਾਂ ਸੋਡੇ ਦੀ ਲਾਗ ਦੇਈਦੀ ਹੈਸੋਡਾ, ਲੂਣ ਜਾਂ ਫਟਕੜੀ ਪਾਣੀ ਵਿਚ ਰਿੰਨ੍ਹ ਕੇ ਕੱਪੜਾ ਉਸ ਵਿਚ ਡੋਬਿਆ ਜਾਂਦਾ ਹੈ; ਫਿਰ ਰੰਗ ਪਾਣੀ ਵਿਚ ਰਿੰਨ੍ਹ ਕੇ ਉਹ ਲਾਗ ਵਾਲਾ ਕੱਪੜਾ ਉਸ ਵਿਚ ਪਾ ਦੇਈਦਾ ਹੈ}ਲਬਿ = ਲੱਬ ਨਾਲ, ਜੀਭ ਦੇ ਚਸਕੇ ਨਾਲਲਬੁ = ਜੀਭ ਦਾ ਚਸਕਾਰੰਗਾਏ ਲੀਤੜਾ = ਰੰਗਾਇ ਲਿਆ ਹੈਚੋਲਾ = ਜਿੰਦ ਦਾ ਚੋਲਾ, ਸਰੀਰਚੋਲੜਾ = ਕੋਝਾ ਚੋਲਾਮੇਰੈ ਕੰਤ = ਮੇਰੇ ਖਸਮ ਨੂੰਭਾਵੈ = ਚੰਗਾ ਲੱਗਦਾਧਨ = ਇਸਤ੍ਰੀ, ਜੀਵ = ਇਸਤ੍ਰੀਸੇਜੈ = (ਪ੍ਰਭੂ ਦੀ) ਸੇਜ ਉਤੇ, ਪ੍ਰਭੂ ਦੇ ਚਰਨਾਂ ਵਿਚਜਾਏ = ਪਹੁੰਚੇ

ਮਿਹਰਵਾਨਾ = ਹੇ ਮਿਹਰਵਾਨ ਪ੍ਰਭੂ! ਹੰਉ = ਮੈਂਤਿਨਾ ਕੈ = ਉਹਨਾਂ ਤੋਂਲੈਨਿ = ਲੈਂਦੇ ਹਨਸਦ = ਸਦਾਰਹਾਉ

ਕਾਇਆ = ਸਰੀਰਰੰਙਣਿ = ਉਹ ਖੁਲ੍ਹਾ ਭਾਂਡਾ ਜਿਸ ਵਿਚ ਨੀਲਾਰੀ ਕੱਪੜੇ ਰੰਗਦਾ ਹੈ, ਮੱਟ, ਮੱਟੀਥੀਐ = ਬਣ ਜਾਏਮਜੀਠ = {ਨੋਟ: ਲੋਕ ਮਜੀਠ ਰਿੰਨ੍ਹ ਕੇ ਕੱਪੜੇ ਰੰਗਦੇ ਸਨਇਹ ਰੰਗ ਪੱਕਾ ਹੁੰਦਾ ਸੀ}ਸਾਹਿਬੁ = ਮਾਲਿਕ = ਪ੍ਰਭੂ

ਰਤੜੇ = ਰੰਗੇ ਹੋਏਕਹੁ = ਆਖਅਰਦਾਸਿ = ਬੇਨਤੀ

ਸਾਜੇ = ਸਵਾਰਦਾ ਹੈਨਦਰਿ = ਮਿਹਰ ਦੀ ਨਜ਼ਰਕਰੇਇ = ਕਰਦਾ ਹੈ, ਕਰੈਕਾਮਣਿ = ਇਸਤ੍ਰੀ, ਜੀਵ = ਇਸਤ੍ਰੀਰਾਵੇਇ = ਮਾਣਦਾ ਹੈ, ਆਪਣੇ ਨਾਲ ਮਿਲਾਂਦਾ ਹੈ

ਨੋਟ: ਅੰਕ ੪ ਤੋਂ ਅਗਲਾ ਅੰਕ ੧ ਦੱਸਦਾ ਹੈ ਕਿ 'ਘਰੁ ੩' ਦਾ ਇਹ ਪਹਿਲਾ ਸ਼ਬਦ ਹੈ

ਅਰਥ: ਹੇ ਮਿਹਰਬਾਨ ਪ੍ਰਭੂ! ਮੈਂ ਕੁਰਬਾਨ ਜਾਂਦਾ ਹਾਂ ਮੈਂ ਸਦਕੇ ਜਾਂਦਾ ਹਾਂ, ਮੈਂ ਵਰਨੇ ਜਾਂਦਾ ਹਾਂ ਉਹਨਾਂ ਤੋਂ ਜੋ ਤੇਰਾ ਨਾਮ ਸਿਮਰਦੇ ਹਨਜੋ ਬੰਦੇ ਤੇਰਾ ਨਾਮ ਲੈਂਦੇ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂਰਹਾਉ

ਜਿਸ ਜੀਵ-ਇਸਤ੍ਰੀ ਦੇ ਇਸ ਸਰੀਰ ਨੂੰ ਮਾਇਆ (ਦੇ ਮੋਹ) ਦੀ ਪਾਹ ਲੱਗੀ ਹੋਵੇ, ਤੇ ਫਿਰ ਉਸ ਨੇ ਇਸ ਨੂੰ ਲੱਬ ਨਾਲ ਰੰਗਾ ਲਿਆ ਹੋਵੇ, ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਦੇ ਚਰਨਾਂ ਵਿਚ ਨਹੀਂ ਪਹੁੰਚ ਸਕਦੀ, ਕਿਉਂਕਿ (ਜਿੰਦ ਦਾ) ਇਹ ਚੋਲਾ (ਇਹ ਸਰੀਰ, ਇਹ ਜੀਵਨ) ਖਸਮ-ਪ੍ਰਭੂ ਨੂੰ ਪਸੰਦ ਨਹੀਂ ਆਉਂਦਾ

(ਪਰ, ਹਾਂ!) ਜੇ ਇਹ ਸਰੀਰ (ਨੀਲਾਰੀ ਦੀ) ਮੱਟੀ ਬਣ ਜਾਏ, ਤੇ ਹੇ ਸੱਜਣ! ਜੇ ਇਸ ਵਿਚ ਮਜੀਠ ਵਰਗੇ ਪੱਕੇ ਰੰਗ ਵਾਲਾ ਪ੍ਰਭੂ ਦਾ ਨਾਮ-ਰੰਗ ਪਾਇਆ ਜਾਏ, ਫਿਰ ਮਾਲਿਕ-ਪ੍ਰਭੂ ਆਪ ਨੀਲਾਰੀ (ਬਣ ਕੇ ਜੀਵ-ਇਸਤ੍ਰੀ ਦੇ ਮਨ ਨੂੰ) ਰੰਗ (ਦਾ ਡੋਬਾ) ਦੇਵੇ, ਤਾਂ ਅਜੇਹਾ ਰੰਗ ਚੜ੍ਹਦਾ ਹੈ ਜੋ ਕਦੇ ਪਹਿਲਾਂ ਵੇਖਿਆ ਨਾਹ ਹੋਵੇ

ਹੇ ਪਿਆਰੇ (ਸੱਜਣ!) ਜਿਨ੍ਹਾਂ ਜੀਵ-ਇਸਤ੍ਰੀਆਂ ਦੇ (ਸਰੀਰ-) ਚੋਲੇ (ਜੀਵਨ ਨਾਮ-ਰੰਗ ਨਾਲ) ਰੰਗੇ ਗਏ ਹਨ, ਖਸਮ-ਪ੍ਰਭੂ (ਸਦਾ) ਉਹਨਾਂ ਦੇ ਕੋਲ (ਵੱਸਦਾ) ਹੈਹੇ ਸੱਜਣ! ਨਾਨਕ ਵਲੋਂ ਉਹਨਾਂ ਪਾਸ ਬੇਨਤੀ ਕਰ, ਭਲਾ ਕਿਤੇ ਨਾਨਕ ਨੂੰ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ

ਹੇ ਨਾਨਕ! ਜਿਸ ਜੀਵ-ਇਸਤ੍ਰੀ ਉਤੇ ਪ੍ਰਭੂ ਆਪ ਮਿਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਉਹ ਆਪ ਹੀ ਸੰਵਾਰਦਾ ਹੈ ਆਪ ਹੀ (ਨਾਮ ਦਾ) ਰੰਗ ਚਾੜ੍ਹਦਾ ਹੈ, ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਉਸ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ

TOP OF PAGE

Sri Guru Granth Darpan, by Professor Sahib Singh