ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 758

ਤੂ ਆਪੇ ਗੁਰੁ ਚੇਲਾ ਹੈ ਆਪੇ ਗੁਰ ਵਿਚੁ ਦੇ ਤੁਝਹਿ ਧਿਆਈ ॥੧੯॥ ਜੋ ਤੁਧੁ ਸੇਵਹਿ ਸੋ ਤੂਹੈ ਹੋਵਹਿ ਤੁਧੁ ਸੇਵਕ ਪੈਜ ਰਖਾਈ ॥੨੦॥ ਭੰਡਾਰ ਭਰੇ ਭਗਤੀ ਹਰਿ ਤੇਰੇ ਜਿਸੁ ਭਾਵੈ ਤਿਸੁ ਦੇਵਾਈ ॥੨੧॥ ਜਿਸੁ ਤੂੰ ਦੇਹਿ ਸੋਈ ਜਨੁ ਪਾਏ ਹੋਰ ਨਿਹਫਲ ਸਭ ਚਤੁਰਾਈ ॥੨੨॥ ਸਿਮਰਿ ਸਿਮਰਿ ਸਿਮਰਿ ਗੁਰੁ ਅਪੁਨਾ ਸੋਇਆ ਮਨੁ ਜਾਗਾਈ ॥੨੩॥ ਇਕੁ ਦਾਨੁ ਮੰਗੈ ਨਾਨਕੁ ਵੇਚਾਰਾ ਹਰਿ ਦਾਸਨਿ ਦਾਸੁ ਕਰਾਈ ॥੨੪॥ {ਪੰਨਾ 758}

ਪਦਅਰਥ: ਆਪੇ = ਆਪ ਹੀਵਿਚੁ ਦੇ = ਦੀ ਰਾਹੀਂਗੁਰ ਵਿਚੁ ਦੇ = ਗੁਰੂ ਦੀ ਰਾਹੀਂਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ੧੯

ਤੁਧੁ = ਤੈਨੂੰਤੂ ਹੈ– ਤੂੰ ਹੀ, ਤੇਰਾ ਹੀ ਰੂਪਹੋਵਹਿ = ਹੋ ਜਾਂਦੇ ਹਨਪੈਜ = ਇੱਜ਼ਤ੨੦

ਭੰਡਾਰ = ਖ਼ਜ਼ਾਨੇਹਰਿ = ਹੇ ਹਰੀ! ਭਾਵੈ = ਤੇਰੀ ਰਜ਼ਾ ਹੁੰਦੀ ਹੈ੨੧

ਨਿਹਫਲ = ਵਿਅਰਥਚਤੁਰਾਈ = ਸਿਆਣਪ੨੨

ਸਿਮਰਿ = ਸਿਮਰ ਕੇਸੋਇਆ = (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤਾ ਹੋਇਆਜਾਗਾਈ = ਜਾਗਾਈਂ, ਮੈਂ ਜਾਗਾਂਦਾ ਹਾਂ੨੩

ਮੰਗੈ ਨਾਨਕੁ = ਨਾਨਕ ਮੰਗਦਾ ਹੈਦਾਸਨਿ ਦਾਸੁ = ਦਾਸਾਂ ਦਾ ਦਾਸਕਰਾਈ = ਕਰਾਇ, ਬਣਾ ਦੇ੨੪

ਅਰਥ: ਹੇ ਪ੍ਰਭੂ! ਤੂੰ ਆਪ ਹੀ ਗੁਰੂ ਹੈਂ, ਤੂੰ ਆਪ ਹੀ ਸਿੱਖ ਹੈਂਮੈਂ ਗੁਰੂ ਦੀ ਰਾਹੀਂ ਤੈਨੂੰ ਹੀ ਧਿਆਉਂਦਾ ਹਾਂ੧੯

ਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਸੇਵਾ-ਭਗਤੀ ਕਰਦੇ ਹਨ, ਉਹ ਤੇਰਾ ਹੀ ਰੂਪ ਬਣ ਜਾਂਦੇ ਹਨਤੂੰ ਆਪਣੇ ਸੇਵਕਾਂ ਦੀ ਇੱਜ਼ਤ (ਸਦਾ) ਰੱਖਦਾ ਆਇਆ ਹੈਂ੨੦

ਹੇ ਹਰੀ! ਤੇਰੇ ਪਾਸ ਤੇਰੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨਜਿਸ ਨੂੰ ਤੇਰੀ ਰਜ਼ਾ ਹੁੰਦੀ ਹੈ ਉਸ ਨੂੰ ਤੂੰ (ਗੁਰੂ ਦੀ ਰਾਹੀਂ ਇਹ ਖ਼ਜ਼ਾਨਾ) ਦਿਵਾਂਦਾ ਹੈਂ੨੧

ਹੇ ਪ੍ਰਭੂ! ਤੇਰੀ ਭਗਤੀ ਦਾ ਖ਼ਜ਼ਾਨਾ ਪ੍ਰਾਪਤ ਕਰਨ ਲਈ) ਹਰੇਕ ਸਿਆਣਪ-ਚਤੁਰਾਈ ਵਿਅਰਥ ਹੈਉਹੀ ਮਨੁੱਖ (ਇਹ ਖ਼ਜ਼ਾਨੇ) ਹਾਸਲ ਕਰਦਾ ਹੈ ਜਿਸ ਨੂੰ ਤੂੰ ਆਪ ਦੇਂਦਾ ਹੈ੨੨

ਹੇ ਪ੍ਰਭੂ! ਤੇਰੀ ਮੇਹਰ ਨਾਲ) ਮੈਂ ਆਪਣੇ ਗੁਰੂ ਨੂੰ ਮੁੜ ਮੁੜ ਯਾਦ ਕਰ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਆਪਣੇ ਮਨ ਨੂੰ ਜਗਾਂਦਾ ਰਹਿੰਦਾ ਹਾਂ੨੩

ਹੇ ਪ੍ਰਭੂ! ਤੇਰੇ ਦਰ ਤੋਂ ਤੇਰਾ) ਗਰੀਬ (ਦਾਸ) ਨਾਨਕ ਇਕ ਦਾਨ ਮੰਗਦਾ ਹੈ-(ਮੇਹਰ ਕਰ) ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ੨੪

ਜੇ ਗੁਰੁ ਝਿੜਕੇ ਤ ਮੀਠਾ ਲਾਗੈ ਜੇ ਬਖਸੇ ਤ ਗੁਰ ਵਡਿਆਈ ॥੨੫॥ ਗੁਰਮੁਖਿ ਬੋਲਹਿ ਸੋ ਥਾਇ ਪਾਏ ਮਨਮੁਖਿ ਕਿਛੁ ਥਾਇ ਨ ਪਾਈ ॥੨੬॥ ਪਾਲਾ ਕਕਰੁ ਵਰਫ ਵਰਸੈ ਗੁਰਸਿਖੁ ਗੁਰ ਦੇਖਣ ਜਾਈ ॥੨੭॥ ਸਭੁ ਦਿਨਸੁ ਰੈਣਿ ਦੇਖਉ ਗੁਰੁ ਅਪੁਨਾ ਵਿਚਿ ਅਖੀ ਗੁਰ ਪੈਰ ਧਰਾਈ ॥੨੮॥ ਅਨੇਕ ਉਪਾਵ ਕਰੀ ਗੁਰ ਕਾਰਣਿ ਗੁਰ ਭਾਵੈ ਸੋ ਥਾਇ ਪਾਈ ॥੨੯॥ ਰੈਣਿ ਦਿਨਸੁ ਗੁਰ ਚਰਣ ਅਰਾਧੀ ਦਇਆ ਕਰਹੁ ਮੇਰੇ ਸਾਈ ॥੩੦॥ ਨਾਨਕ ਕਾ ਜੀਉ ਪਿੰਡੁ ਗੁਰੂ ਹੈ ਗੁਰ ਮਿਲਿ ਤ੍ਰਿਪਤਿ ਅਘਾਈ ॥੩੧॥ ਨਾਨਕ ਕਾ ਪ੍ਰਭੁ ਪੂਰਿ ਰਹਿਓ ਹੈ ਜਤ ਕਤ ਤਤ ਗੋਸਾਈ ॥੩੨॥੧॥ {ਪੰਨਾ 758}

ਪਦਅਰਥ: ਵਡਿਆਈ = ਉਪਕਾਰ੨੫

ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਥਾਇ ਪਾਏ = ਪਰਵਾਨ ਕਰਦਾ ਹੈਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ੨੬

ਜਾਈ = ਜਾਂਦਾ ਹੈ੨੭

ਰੈਣਿ = ਰਾਤਦੇਖਉ = ਮੈਂ ਵੇਖਾਂ, ਦੇਖਉਂਵਿਚਿ ਅਖੀ = ਅੱਖਾਂ ਵਿਚਧਰਾਈ = ਧਰਾਈਂ, ਵਸਾਈ ਰੱਖਾਂ੨੮

ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ}ਕਰੀ = ਕਰੀਂ, ਮੈਂ ਕਰਾਂਗੁਰ ਭਾਵੈ = ਗੁਰੂ ਨੂੰ ਚੰਗਾ ਲੱਗੇ੨੯

ਆਰਾਧੀ = ਆਰਾਧੀਂ, ਮੈਂ ਆਰਾਧਾਂਸਾਈ = ਹੇ ਸਾਈਂ!੩੦

ਜੀਉ = ਜਿੰਦਪਿੰਡੁ = ਸਰੀਰਗੁਰ ਮਿਲਿ = ਗੁਰੂ ਨੂੰ ਮਿਲ ਕੇਤ੍ਰਿਪਤਿ = ਤ੍ਰਿਪਤੀ ਹੋ ਜਾਂਦੀ ਹੈਅਘਾਈ = ਅਘਾਈਂ, ਮੈਂ ਰੱਜ ਜਾਂਦਾ ਹਾਂ੩੧

ਪੂਰਿ ਰਹਿਓ ਹੈ– ਵਿਆਪਕ ਹੈਜਤ = ਜਿੱਥੇਕਤ = ਕਿੱਥੇਤਤ = ਉੱਥੇਜਤ ਕਤ ਤਤ = ਹਰ ਥਾਂ੩੨

ਅਰਥ: ਜੇ ਗੁਰੂ (ਮੈਨੂੰ ਮੇਰੀ ਕਿਸੇ ਭੁੱਲ ਦੇ ਕਾਰਨ) ਝਿੜਕ ਦੇਵੇ, ਤਾਂ ਉਸ ਦੀ ਉਹ ਝਿੜਕ ਮੈਨੂੰ ਪਿਆਰੀ ਲੱਗਦੀ ਹੈਜੇ ਗੁਰੂ ਮੇਰੇ ਉਤੇ ਮੇਹਰ ਦੀ ਨਿਗਾਹ ਕਰਦਾ ਹੈ, ਤਾਂ ਇਹ ਗੁਰੂ ਦਾ ਉਪਕਾਰ ਹੈ (ਮੇਰੇ ਵਿਚ ਕੋਈ ਗੁਣ ਨਹੀਂ) ੨੫

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਜੇਹੜੇ ਬਚਨ ਬੋਲਦੇ ਹਨ, ਗੁਰੂ ਉਹਨਾਂ ਨੂੰ ਪਰਵਾਨ ਕਰਦਾ ਹੈਆਪਣੇ ਮਨ ਦੇ ਪਿੱਛੇ ਤੁਰਨ ਵਾਲਿਆਂ ਦਾ ਬੋਲਿਆ ਪਰਵਾਨ ਨਹੀਂ ਹੁੰਦਾ੨੬

ਪਾਲਾ ਹੋਵੇ, ਕੱਕਰ ਪਏ, ਬਰਫ਼ ਪਏ, ਫਿਰ ਭੀ ਗੁਰੂ ਦਾ ਸਿੱਖ ਗੁਰੂ ਦਾ ਦਰਸਨ ਕਰਨ ਜਾਂਦਾ ਹੈ੨੭

ਮੈਂ ਭੀ ਦਿਨ ਰਾਤ ਹਰ ਵੇਲੇ ਆਪਣੇ ਗੁਰੂ ਦਾ ਦਰਸਨ ਕਰਦਾ ਰਹਿੰਦਾ ਹਾਂਗੁਰੂ ਦੇ ਚਰਨਾਂ ਨੂੰ ਆਪਣੀਆਂ ਅੱਖਾਂ ਵਿਚ ਵਸਾਈ ਰੱਖਦਾ ਹਾਂ੨੮

ਜੇ ਮੈਂ ਗੁਰੂ (ਨੂੰ ਪ੍ਰਸੰਨ ਕਰਨ) ਵਾਸਤੇ ਅਨੇਕਾਂ ਹੀ ਜਤਨ ਕਰਦਾ ਰਹਾਂ ਉਹੀ ਜਤਨ ਕਬੂਲ ਹੁੰਦਾ ਹੈ, ਜੇਹੜਾ ਗੁਰੂ ਨੂੰ ਪਸੰਦ ਆਉਂਦਾ ਹੈ੨੯

ਹੇ ਮੇਰੇ ਖਸਮ-ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਦਿਨ ਰਾਤ ਹਰ ਵੇਲੇ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਰਹਾਂ੩੦

ਨਾਨਕ ਦੀ ਜਿੰਦ ਗੁਰੂ ਦੇ ਹਵਾਲੇ ਹੈ, ਨਾਨਕ ਦਾ ਸਰੀਰ ਗੁਰੂ ਦੇ ਚਰਨਾਂ ਵਿਚ ਹੈਗੁਰੂ ਨੂੰ ਮਿਲ ਕੇ ਮੈਂ ਤ੍ਰਿਪਤ ਹੋ ਜਾਂਦਾ ਹਾਂ, ਰੱਜ ਜਾਂਦਾ ਹਾਂ (ਮਾਇਆ ਦੀ ਭੁੱਖ ਨਹੀਂ ਰਹਿ ਜਾਂਦੀ) ੩੧

(ਗੁਰੂ ਦੀ ਕਿਰਪਾ ਨਾਲ ਇਹ ਸਮਝ ਆਉਂਦੀ ਹੈ ਕਿ) ਨਾਨਕ ਦਾ ਪ੍ਰਭੂ ਸ੍ਰਿਸ਼ਟੀ ਦਾ ਖਸਮ ਹਰ ਥਾਂ ਵਿਆਪਕ ਹੋ ਰਿਹਾ ਹੈ੩੨

ਰਾਗੁ ਸੂਹੀ ਮਹਲਾ ੪ ਅਸਟਪਦੀਆ ਘਰੁ ੧੦    ੴ ਸਤਿਗੁਰ ਪ੍ਰਸਾਦਿ ॥ ਅੰਦਰਿ ਸਚਾ ਨੇਹੁ ਲਾਇਆ ਪ੍ਰੀਤਮ ਆਪਣੈ ॥ ਤਨੁ ਮਨੁ ਹੋਇ ਨਿਹਾਲੁ ਜਾ ਗੁਰੁ ਦੇਖਾ ਸਾਮ੍ਹ੍ਹਣੇ ॥੧॥ ਮੈ ਹਰਿ ਹਰਿ ਨਾਮੁ ਵਿਸਾਹੁ ॥ ਗੁਰ ਪੂਰੇ ਤੇ ਪਾਇਆ ਅੰਮ੍ਰਿਤੁ ਅਗਮ ਅਥਾਹੁ ॥੧॥ ਰਹਾਉ ॥ ਹਉ ਸਤਿਗੁਰੁ ਵੇਖਿ ਵਿਗਸੀਆ ਹਰਿ ਨਾਮੇ ਲਗਾ ਪਿਆਰੁ ॥ ਕਿਰਪਾ ਕਰਿ ਕੈ ਮੇਲਿਅਨੁ ਪਾਇਆ ਮੋਖ ਦੁਆਰੁ ॥੨॥ ਸਤਿਗੁਰੁ ਬਿਰਹੀ ਨਾਮ ਕਾ ਜੇ ਮਿਲੈ ਤ ਤਨੁ ਮਨੁ ਦੇਉ ॥ ਜੇ ਪੂਰਬਿ ਹੋਵੈ ਲਿਖਿਆ ਤਾ ਅੰਮ੍ਰਿਤੁ ਸਹਜਿ ਪੀਏਉ ॥੩॥ ਸੁਤਿਆ ਗੁਰੁ ਸਾਲਾਹੀਐ ਉਠਦਿਆ ਭੀ ਗੁਰੁ ਆਲਾਉ ॥ ਕੋਈ ਐਸਾ ਗੁਰਮੁਖਿ ਜੇ ਮਿਲੈ ਹਉ ਤਾ ਕੇ ਧੋਵਾ ਪਾਉ ॥੪॥ ਕੋਈ ਐਸਾ ਸਜਣੁ ਲੋੜਿ ਲਹੁ ਮੈ ਪ੍ਰੀਤਮੁ ਦੇਇ ਮਿਲਾਇ ॥ ਸਤਿਗੁਰਿ ਮਿਲਿਐ ਹਰਿ ਪਾਇਆ ਮਿਲਿਆ ਸਹਜਿ ਸੁਭਾਇ ॥੫॥ {ਪੰਨਾ 758}

ਪਦਅਰਥ: ਅੰਦਰਿ = (ਮੇਰੇ) ਹਿਰਦੇ ਵਿਚਸਚਾ ਨੇਹੁ = ਸਦਾ ਕਾਇਮ ਰਹਿਣ ਵਾਲਾ ਪਿਆਰਿਪ੍ਰੀਤਮ ਆਪਣੈ = ਆਪਣੇ ਪ੍ਰੀਤਮ ਪ੍ਰਭੂ ਦਾਨਿਹਾਲੁ = ਪ੍ਰਸੰਨਜਾ = ਜਦੋਂਦੇਖਾ = ਦੇਖਾਂ, ਮੈਂ ਦੇਖਦਾ ਹਾਂ

ਵਿਸਾਹੁ = ਸਰਮਾਇਆਤੇ = ਤੋਂਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾਅਗਮ = ਅਪਹੁੰਚਅਥਾਹ = ਬਹੁਤ ਡੂੰਘਾਰਹਾਉ

ਹਉ = ਮੈਂਵੇਖਿ = ਵੇਖ ਕੇਵਿਗਸੀਆ = ਖਿੜ ਗਈ ਹਾਂਨਾਮੇ = ਨਾਮਿ, ਨਾਮ ਵਿਚਮੇਲਿਅਨੁ = ਮਿਲਾ ਲਏ ਹਨਮੋਖ ਦੁਆਰੁ = ਮੁਕਤੀ ਦਾ ਦਰਵਾਜ਼ਾ

ਬਿਰਹੀ = ਪ੍ਰੇਮੀਤ = ਤਾਂਦੇਉ = ਦੇਉਂ, ਮੈਂ ਦੇ ਦਿਆਂਪੂਰਬਿ = ਪਹਿਲੇ ਜਨਮ ਵਿਚਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲਸਹਜਿ = ਆਤਮਕ ਅਡੋਲਤਾ ਵਿਚਪੀਏਉ = ਪੀਏਉਂ, ਪੀਵਾਂ

ਆਲਾਉ = ਆਲਾਉਂ, ਮੈਂ ਉੱਚਾਰਾਂਤਾ ਕੇ = ਉਸ ਦੇਪਾਉ = ਪੈਰ

ਲੋੜਿ ਲਹੁ = ਲੱਭ ਲਵੋ, ਲੱਭ ਦੇਵੋਮੈ = ਮੈਨੂੰਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏਸੁਭਾਇ = ਪਿਆਰ = ਰੰਗ ਵਿਚ

ਅਰਥ: ਹੇ ਭਾਈ! ਪੂਰੇ ਗੁਰੂ ਪਾਸੋਂ ਮੈਂ ਉਸ ਪਰਮਾਤਮਾ ਦਾ ਨਾਮ-ਸਰਮਾਇਆ ਪ੍ਰਾਪਤ ਕਰ ਲਿਆ ਹੈ ਜੋ ਆਤਮਕ ਜੀਵਨ ਦੇਣ ਵਾਲਾ ਹੈ, ਜੋ (ਗੁਰੂ ਤੋਂ ਬਿਨਾ) ਅਪਹੁੰਚ ਹੈ, ਜੋ ਬੜੇ ਡੂੰਘੇ ਦਿਲ ਵਾਲਾ ਹੈਰਹਾਉ

ਹੇ ਭਾਈ! ਗੁਰੂ ਨੇ) ਆਪਣੇ ਪਿਆਰੇ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਪਿਆਰ ਮੇਰੇ ਹਿਰਦੇ ਵਿਚ ਪੈਦਾ ਕਰ ਦਿੱਤਾ ਹੈ, (ਤਾਹੀਏਂ) ਜਦੋਂ ਮੈਂ ਗੁਰੂ ਨੂੰ ਆਪਣੇ ਸਾਹਮਣੇ ਵੇਖਦਾ ਹਾਂ, ਤਾਂ ਮੇਰਾ ਤਨ ਮੇਰਾ ਮਨ ਖਿੜ ਪੈਂਦਾ ਹੈ

ਹੇ ਭਾਈ! ਗੁਰੂ ਨੂੰ ਵੇਖ ਕੇ ਮੇਰੀ ਜਿੰਦ ਖਿੜ ਪੈਂਦੀ ਹੈ, (ਗੁਰੂ ਦੀ ਕਿਰਪਾ) ਪਰਮਾਤਮਾ ਦੇ ਨਾਮ ਵਿਚ ਮੇਰਾ ਪਿਆਰ ਬਣ ਗਿਆ ਹੈ। (ਜਿਨ੍ਹਾਂ ਨੂੰ ਗੁਰੂ ਨੇ) ਮੇਹਰ ਕਰ ਕੇ (ਪਰਮਾਤਮਾ ਦੇ ਚਰਨਾਂ ਨਾਲ) ਜੋੜ ਦਿੱਤਾ, ਉਹਨਾਂ ਨੇ (ਦੁਨੀਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ਲੱਭ ਲਿਆ

ਹੇ ਭਾਈ! ਗੁਰੂ ਪਰਮਾਤਮਾ ਦੇ ਨਾਮ ਦਾ ਪ੍ਰੇਮੀ ਹੈ, ਜੇ ਮੈਨੂੰ ਗੁਰੂ ਮਿਲ ਪਏ ਤਾਂ ਮੈਂ ਆਪਣਾ ਤਨ ਆਪਣਾ ਮਨ ਉਸ ਦੇ ਅੱਗੇ ਭੇਟ ਰੱਖ ਦਿਆਂਜੇ ਪੂਰਬਲੇ ਸਮੇ ਵਿਚ (ਗੁਰੂ ਦੇ ਮਿਲਾਪ ਦਾ ਲੇਖ ਮੱਥੇ ਉਤੇ) ਲਿਖਿਆ ਹੋਵੇ, ਤਾਂ ਹੀ (ਗੁਰੂ ਪਾਸੋਂ ਲੈ ਕੇ) ਮੈਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆਤਮਕ ਅਡੋਲਤਾ ਵਿਚ ਪੀ ਸਕਦਾ ਹਾਂ

ਹੇ ਭਾਈ! ਸੁੱਤੇ ਪਿਆਂ ਭੀ ਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ, ਉੱਠਦੇ ਸਾਰ ਭੀ ਮੈਂ ਗੁਰੂ ਦਾ ਨਾਮ ਉਚਾਰਾਂ-ਜੇ ਇਹੋ ਜਿਹੀ ਮਤਿ ਦੇਣ ਵਾਲੇ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਸੱਜਣ ਮੈਨੂੰ ਮਿਲ ਪਏ, ਤਾਂ ਮੈਂ ਉਸ ਦੇ ਪੈਰ ਧੋਵਾਂ

ਹੇ ਭਾਈ! ਕੋਈ ਅਜੇਹਾ ਸੱਜਣ ਮੈਨੂੰ ਲੱਭ ਦੇਵੋ, ਜੇਹੜਾ ਮੈਨੂੰ ਪ੍ਰੀਤਮ-ਗੁਰੂ ਮਿਲਾ ਦੇਵੇਗੁਰੂ ਦੇ ਮਿਲਿਆਂ ਹੀ ਪਰਮਾਤਮਾ (ਦਾ ਮਿਲਾਪ) ਹਾਸਲ ਹੁੰਦਾ ਹੈ। (ਜਿਸ ਨੂੰ ਗੁਰੂ ਮਿਲ ਪੈਂਦਾ ਹੈ, ਉਸ ਨੂੰ) ਪਰਮਾਤਮਾ ਆਤਮਕ ਅਡੋਲਤਾ ਵਿਚ ਪਿਆਰ-ਰੰਗ ਵਿਚ ਮਿਲ ਪੈਂਦਾ ਹੈ

TOP OF PAGE

Sri Guru Granth Darpan, by Professor Sahib Singh