ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 794; Extra text associated with this page ਜ਼ਰੂਰੀ ਨੋਟ: ਸੂਹੀ ਰਾਗ ਵਿਚ ਲਿਖੇ ਹੋਏ ਗੁਰੂ ਨਾਨਕ ਸਾਹਿਬ ਅਤੇ ਫ਼ਰੀਦ ਜੀ ਦੋਹਾਂ ਦੇ ਸ਼ਬਦਾਂ ਨੂੰ (ਜੋ ਉੱਪਰ ਦਿੱਤੇ ਗਏ ਹਨ) ਰਤਾ ਗਹੁ ਨਾਲ ਪੜ੍ਹ ਕੇ ਵੇਖੋ। ਫ਼ਰੀਦ ਜੀ ਨੇ ਉਸ ਮਨੁੱਖ ਦੀ ਹਾਲਤ ਦੱਸੀ ਹੈ ਜੋ ਸਾਰੀ ਉਮਰ ਆਪਣਾ ਮਨ ਮਾਇਆ ਵਿਚ ਜੋੜੀ ਰੱਖੇ, ਗੁਰੂ ਨਾਨਕ ਸਾਹਿਬ ਨੇ ਉਸ ਦਾ ਨਕਸ਼ਾ ਖਿੱਚਿਆ ਹੈ ਜੋ ਸਦਾ ਨਾਮ ਰੰਗ ਵਿਚ ਰੰਗਿਆ ਰਹੇ: (1) ਮਾਇਆ-ਵੇੜ੍ਹੇ ਜੀਵ ਲਈ ਸੰਸਾਰ-ਸਰੋਵਰ ਵਿਕਾਰਾਂ ਦੀਆਂ ਲਹਿਰਾਂ ਨਾਲ ਨਕਾ-ਨਕ ਭਰ ਜਾਂਦਾ ਹੈ, ਇਸ ਵਿਚੋਂ ਉਹ ਆਪਣੀ ਜ਼ਿੰਦਗੀ ਦੀ ਬੇੜੀ ਨੂੰ ਸਹੀ-ਸਲਾਮਤ ਪਾਰ ਨਹੀਂ ਲੰਘਾ ਸਕਦਾ। ਨਾਮ ਜਪਣ ਵਾਲੇ ਦੇ ਰਾਹ ਵਿਚ ਵਿਕਾਰਾਂ ਦਾ ਇਹ ਸਰੋਵਰ ਆਉਂਦਾ ਹੀ ਨਹੀਂ, ਇਸ ਵਾਸਤੇ ਉਹ ਸੌਖਾ ਲੰਘ ਜਾਂਦਾ ਹੈ। (2) ਜੋ ਜੀਵ ਮਾਇਆ ਦੀ ਹਉਮੈ ਵਿਚ ਰਹੇ ਉਹਨਾਂ ਨੂੰ ਪ੍ਰਭੂ-ਦਰ ਤੋਂ 'ਰੇ ਰੇ' ਦੇ ਬੋਲ ਮਿਲੇ, ਉਹਨਾਂ ਦਾ ਇਥੇ ਪ੍ਰਭੂ ਨਾਲ ਮਿਲਾਪ ਨਾਹ ਹੋ ਸਕਿਆ, ਤੇ, ਇਹ ਵੇਲਾ ਖੁੰਝਿਆਂ ਵਾਂਜੇ ਹੀ ਰਹੇ। ਪਰ ਜਿਨ੍ਹਾਂ ਸਤਿਗੁਰੂ ਦੇ ਬਚਨਾਂ ਉੱਤੇ ਤੁਰ ਕੇ ਹਉਮੈ ਦੂਰ ਕੀਤੀ, ਉਹਨਾਂ ਨੂੰ ਪ੍ਰਭੂ ਦੇ ਦਰ ਤੋਂ "ਅੰਮ੍ਰਿਤ ਬੋਲ" ਮਿੱਠੇ ਬਚਨ ਮਿਲੇ। (3) ਮਾਇਆ-ਵੇੜ੍ਹਿਆ ਜੀਵ ਇਥੋਂ ਤੁਰਨ ਲੱਗਾ ਜੱਕੋ-ਤੱਕੇ ਕਰਦਾ ਹੈ ਉਸ ਦਾ ਚੱਲਣ ਨੂੰ ਜੀ ਨਹੀਂ ਕਰਦਾ; ਪਰ ਜਿਨ੍ਹਾਂ ਨਾਮ ਸਿਮਰਿਆ, ਉਹਨਾਂ ਨੂੰ ਖਸਮ ਪਿਆਰਾ ਲੱਗਦਾ ਹੈ (ਇਸ ਵਾਸਤੇ ਇਥੋਂ ਤੁਰਨ ਵਿਚ ਉਹਨਾਂ ਨੂੰ ਕੋਈ ਘਬਰਾਹਟ ਨਹੀਂ ਹੁੰਦੀ) । ਜਿਉਂ ਜਿਉਂ ਇਹਨਾਂ ਦੋਹਾਂ ਸ਼ਬਦਾਂ ਨੂੰ ਰਲਾ ਕੇ ਪੜ੍ਹੀਏ, ਇਹਨਾਂ ਦੀ ਡੂੰਘੀ ਸਾਂਝ ਵਧੀਕ ਵਧੀਕ ਸੁਆਦਲੀ ਲੱਗਦੀ ਹੈ। ਫਿਰ ਵੇਖੋ, ਕਿਤਨੇ ਹੀ ਲਫ਼ਜ਼ ਸਾਂਝੇ ਵਰਤੇ ਹਨ: ਬੇੜਾ, ਸਰਵਰੁ, ਊਛਲੈ (ਦੁਹੇਲਾ, ਸੁਹੇਲਾ) , (ਕਸੁੰਭਾ, ਮੰਜੀਠ) ਢੋਲਾ, ਸਹ ਕੇ ਬੋਲਾ (ਰੇ, ਅੰਮ੍ਰਿਤ) , ਸਹੇਲੀਹੋ, ਸਹੁ। ਇਸ ਗੱਲ ਦੇ ਮੰਨਣ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣਾ ਸ਼ਬਦ ਬਾਬਾ ਫ਼ਰੀਦ ਜੀ ਦਾ ਸ਼ਬਦ ਸਾਹਮਣੇ ਰੱਖ ਕੇ ਉਚਾਰਿਆ ਹੈ, ਤੇ, ਦੋਹਾਂ ਨੇ ਰਲ ਕੇ ਜ਼ਿੰਦਗੀ ਦੇ ਦੋਵੇਂ ਪੱਖ ਇਨਸਾਨ ਦੇ ਅੱਗੇ ਰੱਖ ਦਿੱਤੇ ਹਨ। ਉਹ ਸ਼ਬਦ ਗੁਰੂ ਨਾਨਕ ਦੇਵ ਜੀ ਨੂੰ ਇਤਨਾ ਪਿਆਰਾ ਲੱਗਾ ਜਾਪਦਾ ਹੈ ਕਿ ਇਸ ਵਿਚ ਆਇਆ ਲਫ਼ਜ਼ "ਦੁਧਾਥਣੀ" ਫਿਰ ਹੋਰ ਥਾਂ ਆਪਣੀ ਬਾਣੀ ਵਿਚ ਭੀ ਵਰਤਦੇ ਹਨ। ਜਿਵੇਂ ਇਹ ਖ਼ਿਆਲ ਹੁਣ ਤਕ ਬਣਾਇਆ ਗਿਆ ਹੈ ਕਿ ਭਗਤਾਂ ਦੇ ਸ਼ਬਦ ਗੁਰੂ ਅਰਜਨ ਸਾਹਿਬ ਨੇ ਪੰਜਾਬ ਦੇ ਲੋਕਾਂ ਪਾਸੋਂ ਸੁਣ ਸੁਣਾ ਕੇ ਇਕੱਠੇ ਕੀਤੇ ਸਨ, ਜੇ ਇਹੀ ਖ਼ਿਆਲ ਫ਼ਰੀਦ ਜੀ ਦੇ ਇਸ ਸ਼ਬਦ ਬਾਰੇ ਭੀ ਵਰਤਿਆ ਜਾਏ, ਤਾਂ ਗੁਰੂ ਨਾਨਕ ਸਾਹਿਬ ਦਾ ਸੂਹੀ ਰਾਗ ਦਾ ਸ਼ਬਦ ਫ਼ਰੀਦ ਜੀ ਦੇ ਸ਼ਬਦ ਨਾਲ ਹੂ-ਬ-ਹੂ ਮਿਲਾਵਾਂ ਹੋ ਨਹੀਂ ਸੀ ਸਕਦਾ। ਸੋ, ਫ਼ਰੀਦ ਜੀ ਦਾ ਇਹ ਸ਼ਬਦ ਗੁਰੂ ਨਾਨਕ ਸਾਹਿਬ ਨੇ ਆਪ ਪਾਕਪਟਨ ਤੋਂ ਲਿਆ, ਇਸ ਨੂੰ ਪਿਆਰ ਕੀਤਾ, ਤੇ, ਜ਼ਿੰਦਗੀ ਦਾ ਜਿਹੜਾ ਪੱਖ ਫ਼ਰੀਦ ਜੀ ਨੇ ਛੱਡ ਦਿੱਤਾ ਸੀ ਉਸ ਨੂੰ ਬਿਆਨ ਕਰ ਕੇ ਦੋਹਾਂ ਸ਼ਬਦਾਂ ਦੀ ਰਾਹੀਂ ਇਨਸਾਨੀ ਜ਼ਿੰਦਗੀ ਦੀ ਖ਼ੂਬਸੂਰਤ ਮੁਕੰਮਲ ਤਸਵੀਰ ਖਿੱਚ ਦਿੱਤੀ। ਇਸ ਗੱਲ ਦੇ ਮੰਨਣ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਫ਼ਰੀਦ ਜੀ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਆਪ ਸਾਂਭ ਕੇ ਲਿਆਂਦੀ ਸੀ। ਕਿਉਂ? ਆਪਣੀ ਬਾਣੀ ਦੇ ਨਾਲ ਜੋੜ ਕੇ ਰੱਖਣ ਲਈ। ਇਕ ਗੱਲ ਹੋਰ ਸਾਫ਼ ਹੋ ਗਈ ਕਿ ਗੁਰੂ ਨਾਨਕ ਦੇਵ ਜੀ ਦਾ ਹੀ ਆਪਣਾ ਸੰਕਲਪ ਸੀ, ਜੁ ਉਹਨਾਂ ਦੀ ਬਾਣੀ ਸਹੀ ਰੂਪ ਵਿਚ ਸਿੱਖ ਕੌਮ ਲਈ ਸਾਂਭ ਕੇ ਰੱਖੀ ਜਾਏ, ਤੇ, ਉਸ ਵਿਚ ਉਸ ਵਕਤ ਦੇ ਭਗਤਾਂ ਦੇ ਉਹ ਸ਼ਬਦ ਵੀ ਲਿਖੇ ਜਾਣ ਜੋ ਆਪ ਲਿਖ ਕੇ ਲਿਆਏ ਸਨ। ?????????????????????????? ਮੈਕਾਲਿਫ਼ ਅਨੁਸਾਰ: ਬੰਬਈ ਪ੍ਰਾਂਤ ਦੇ ਜ਼ਿਲਾ ਸਤਾਰਾ ਵਿਚ ਇਕ ਪਿੰਡ ਨਰਸੀ ਨਾਮ ਦਾ ਹੈ। ਮੈਕਾਲਿਫ਼ ਅਨੁਸਾਰ ਨਾਮਦੇਵ ਜੀ ਦਾ ਜਨਮ ਇਸ ਪਿੰਡ ਵਿਚ ਹੋਇਆ ਸੀ ਕੱਤਕ ਸੁਦੀ ਏਕਾਦਸੀ ਸ਼ਾਕਾ ਸੰਮਤ ੧੧੯੨ (ਮੁਤਾਬਿਕ ਨਵੰਬਰ ਸੰਨ ੧੨੭੦) । ਜਾਤ ਦੇ ਛੀਂਬੇ ਸਨ। ਪਿੰਡ ਨਰਸੀ ਨਗਰ ਕਰਾਦ ਤੋਂ ਨੇੜੇ ਹੈ। ਕਰਾਦ ਰੇਲ ਦਾ ਸਟੇਸ਼ਨ ਹੈ, ਪੂਨੇ ਤੋਂ ਮਿਰਾਜ ਨੂੰ ਜਾਣ ਵਾਲੀ ਰੇਲਵੇ ਲਾਈਨ ਉੱਤੇ। ਪਿੰਡ ਨਰਸੀ ਤੋਂ ਬਾਹਰ-ਵਾਰ ਕੇਸ਼ੀ ਰਾਜ (ਸ਼ਿਵ) ਦਾ ਮੰਦਰ ਸੀ। ਨਾਮਦੇਵ ਜੀ ਦੇ ਪਿਤਾ ਉਸ ਦੇ ਸਰਧਾਵਾਨ ਭਗਤ ਸਨ। ਨਾਮਦੇਵ ਜੀ ਨੇ ਆਪਣੀ ਉਮਰ ਦਾ ਬਹੁਤਾ ਹਿੱਸਾ ਪੰਡਰਪੁਰ ਗੁਜ਼ਾਰਿਆ। ਪੰਡਰਪੁਰ ਤੋਂ ਨੇੜੇ ਪਿੰਡ ਵਦਵਲ ਦੇ ਵਸਨੀਕ ਮਹਾਤਮਾ ਵਿਸ਼ੋਭਾ ਜੀ ਦੀ ਸੰਗਤਿ ਦਾ ਨਾਮਦੇਵ ਜੀ ਨੂੰ ਅਵਸਰ ਮਿਲਦਾ ਰਿਹਾ। ਨਾਮਦੇਵ ਜੀ ਦਾ ਦੇਹਾਂਤ ਅੱਸੀ ਸਾਲ ਦੀ ਉਮਰੇ (ਅੱਸੂ ਵਦੀ ੧੩) ਸੰਨ ੧੩੫੦ ਵਿਚ ਪਿੰਡ ਪੰਡਰਪੁਰ ਹੋਇਆ ਸੀ। ਪੂਰਨ ਦਾਸ ਦੀ ਜਨਮ-ਸਾਖੀ ਅਨੁਸਾਰ: ਪੂਰਨ ਦਾਸ ਦੀ ਲਿਖੀ 'ਜਨਮ ਸਾਖੀ' ਵਿਚ ਲਿਖਿਆ ਹੈ ਕਿ ਪੰਡਰ ਪੁਰ ਦੇ ਨੇੜੇ ਇਕ ਪਿੰਡ ਗੋਪਾਲਪੁਰ ਵਿਚ ਨਾਮਦੇਵ ਜੀ ਦਾ ਜਨਮ ਹੋਇਆ ਸੀ। ੫੫ ਸਾਲ ਦੀ ਉਮਰੇ ਨਾਮਦੇਵ ਪੰਜਾਬ ਦੇ ਜ਼ਿਲਾ ਗੁਰਦਾਸਪੁਰ ਦੇ ਇਕ ਪਿੰਡ ਭੱਟੇਵਾਲ ਆ ਟਿਕਿਆ। ਲੋਕਾਂ ਦੀ ਬਹੁਤੀ ਆਵਾ-ਜਾਈ ਹੋ ਜਾਣ ਦੇ ਕਾਰਨ ਨਾਮਦੇਵ ਨੇ ਇੱਥੋਂ ਵਿੱਥ ਤੇ ਇਕ ਜੰਗਲ ਜਿਹੇ ਵਿਚ ਜਾ ਕੇ ਡੇਰਾ ਕੀਤਾ। ਉੱਥੇ ਹੀ ਦੇਹਾਂਤ ਹੋਇਆ। ਹੁਣ ਉਸ ਪਿੰਡ ਦਾ ਨਾਮ ਘੁਮਾਣ ਹੈ। ਹਰ ਸਾਲ ਮਾਘ ਦੀ ਦੂਜੀ ਤਾਰੀਖ਼ ਨੂੰ ਉੱਥੇ ਮੇਲਾ ਲੱਗਦਾ ਹੈ। ਪੂਰਨਦਾਸ ਅਨੁਸਾਰ ਨਾਮਦੇਵ ਜੀ ਦਾ ਜਨਮ ਸੰਨ ੧੩੧੩ ਵਿਚ ਹੋਇਆ ਤੇ ਦੇਹਾਂਤ ੨੧ ਮਾਘ ਸੰਮਤ ੧੫੨੧ (ਸੰਨ ੧੪੬੪ ਈਸਵੀ) । 'ਭਗਤ ਮਾਲ' ਅਨੁਸਾਰ: ਪੁਸਤਕ 'ਭਗਤ ਮਾਲ' ਵਿਚ ਭੀ ਨਾਮਦੇਵ ਜੀ ਬਾਰੇ ਕੁਝ ਇਉਂ ਹੀ ਲਿਖਿਆ ਹੋਇਆ ਹੈ, ਪਰ ਉਸ ਵਿਚ ਉਹਨਾਂ ਦੇ ਪੰਜਾਬ ਆਵਣ ਦਾ ਜ਼ਿਕਰ ਨਹੀਂ ਹੈ। ਮੋਈ ਗਾਂ ਵਾਲੀ ਘਟਨਾ: ਮੈਕਾਲਿਫ਼ ਲਿਖਦਾ ਹੈ ਕਿ ਨਾਮਦੇਵ ਜੀ ਆਪਣੇ ਇਕ ਮਿੱਤਰ ਗਿਆਨਦੇਵ ਨਾਲ ਹਿੰਦੂ-ਤੀਰਥਾਂ ਤੇ ਆਏ ਸਨ, ਦਿੱਲੀ ਭੀ ਆਏ। ਤਦੋਂ ਹਿੰਦ ਦਾ ਬਾਦਸ਼ਾਹ ਮੁਹੰਮਦ ਤੁਗ਼ਲਕ ਸੀ। ਇਸੇ ਬਾਦਸ਼ਾਹ ਨੇ ਮੋਈ ਗਾਂ ਜਿਵਾਲਣ ਲਈ ਨਾਮਦੇਵ ਨੂੰ ਵੰਗਾਰਿਆ ਸੀ। ਪਰ ਪੁਸਤਕ 'ਜਨਮ ਸਾਖੀ' ਵਿਚ ਇਹ ਘਟਨਾ ਸੰਨ ੧੩੮੦ ਦੀ ਦੱਸੀ ਗਈ ਹੈ। ਜਿਸ ਬਾਦਸ਼ਾਹ ਨੇ ਨਾਮਦੇਵ ਜੀ ਨੂੰ ਕੈਦ ਕੀਤਾ ਸੀ ਉਸ ਦਾ ਨਾਮ 'ਪੈਰੋ' ਦਿੱਤਾ ਗਿਆ ਹੈ। ਦਿੱਲੀ ਦੇ ਤਖ਼ਤ ਉੱਤੇ ਉਸ ਵੇਲੇ ਫ਼ੀਰੋਜ਼ਸ਼ਾਹ ਤੁਗ਼ਲਕ ਸੀ, ਸੰਨ ੧੩੫੧ ਤੋਂ ੧੩੮੮ ਤਕ। ਮੁਹੰਮਦ ਤੁਗ਼ਲਕ ਨੇ ਸੰਨ ੧੩੨੫ ਤੋਂ ੧੩੫੩ ਤਕ ਰਾਜ ਕੀਤਾ ਸੀ। ਧੁਰ ਦੱਖਣ ਵਲ ਭੀ: ਮੈਕਾਲਿਫ਼ ਅਨੁਸਾਰ ਨਾਮਦੇਵ ਜੀ ਗਿਆਨਦੇਵ ਨਾਲ ਧੁਰ ਦੱਖਣ ਵਿਚ ਭੀ ਗਏ। ਰਾਮੇਸ਼੍ਵਰ, ਕਲਪਧਾਰਾ ਤੋਂ ਹੋ ਕੇ ਧਾਰਾ ਪਹੁੰਚੇ। ਉੱਥੇ ਔਧੀਯ ਨਾਗ ਨਾਥ ਦੇ ਮੰਦਰ ਵਿਚੋਂ ਨਾਮਦੇਵ ਨੂੰ ਧੱਕੇ ਪਏ ਸਨ। ????????? ਗਜ ਮ੍ਰਿਗ ਮੀਨ ਪਤੰਗ ਅਲਿ, ਇਕਤੁ ਇਕਤੁ ਰੋਗਿ ਪਚੰਦੇ। ਮਾਣਸ ਦੇਹੀ ਪੰਜਿ ਰੋਗ, ਪੰਜੇ ਦੂਤ ਕੁਸੂਤੁ ਕਰੰਦੇ। ਆਸਾ ਮਨਸਾ ਡਾਇਣੀ, ਹਰਖੁ ਸੋਗੁ ਬਹੁ ਰੋਗ ਵਧੰਦੇ। ਮਨਮੁਖ ਦੂਜੈ ਭਾਇ ਲਗਿ, ਭੰਭਲਭੂਸੇ ਖਾਇ ਭਵੰਦੇ। ਸਤਿਗੁਰੁ ਸਚਾ ਪਾਤਿਸ਼ਾਹ, ਗੁਰਮੁਖ ਗਾਡੀ ਰਾਹੁ ਚਲੰਦੇ। ਸਾਧ ਸੰਗਤਿ ਮਿਲਿ ਚਲਣਾ, ਭਜਿ ਗਏ ਠਗ ਚੋਰ ਡਰੰਦੇ। ਲੈ ਲਾਹਾ ਨਿਜਿ ਘਰਿ ਨਿਬਹੰਦੇ ॥੨੦॥੫॥ {ਭਾਈ ਗੁਰਦਾਸ ਜੀ ਪਦਅਰਥ: ਗਜ-ਹਾਥੀ। ਮ੍ਰਿਗ-ਹਿਰਨ। ਮੀਨ-ਮੱਛੀ। ਅਲਿ-ਭੌਰਾ। ਇਕਤੁ-ਇੱਕ ਵਾਰ। ਇਕਤੁ ਇਕਤੁ ਰੋਗਿ-ਇਕ ਇਕ ਰੋਗ ਵਿਚ। ਪਚੰਦੇ-ਖ਼ੁਆਰ ਹੁੰਦੇ ਹਨ। ਦੇਹੀ-ਸਰੀਰ। ਪੰਜੇ ਦੂਤ-ਪੰਜੇ (ਕਾਮਾਦਿਕ) ਵੈਰੀ। ਕਸੂਰ-ਵਿਗਾੜ। ਹਰਖੁ-ਖ਼ੁਸ਼ੀ। ਸੋਗੁ-ਗ਼ਮ, ਚਿੰਤਾ। ਮਨਮੁਖ-ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਦੂਜੈ ਭਾਇ-(ਪਰਮਾਤਮਾ ਨੂੰ ਛੱਡ ਕੇ) ਹੋਰ ਦੇ ਪਿਆਰ ਵਿਚ। ਲਗਿ-ਲੱਗ ਕੇ। ਭੰਭਲਭੂਸੇ-(ਜੀਵਨ-ਸਫ਼ਰ ਵਿਚ) ਠੇਡੇ। ਖਾਇ-ਖਾ ਕੇ। ਗਾਡੀ ਰਾਹਿ-ਗੱਡੇ ਦੀ ਲੀਹ ਤੇ। ਲਾਹਾ-ਲਾਭ। ਨਿਜਿ ਘਰਿ-ਆਪਣੇ ਅਸਲ ਘਰ ਵਿਚ, ਪ੍ਰਭੂ-ਚਰਨਾਂ ਵਿਚ। ?????????????????????????? ਭੁਲੇਖਾ ਕਿ ਨਾਮਦੇਵ ਦੋ ਹੋਏ ਹਨ - ਮੈਕਾਲਿਫ਼ ਨੇ ਭਗਤ ਜੀ ਦਾ ਜਨਮ ਸੰਨ ੧੨੭੦ ਤੇ ਦੇਹਾਂਤ ੧੩੫੦ ਵਿਚ ਦੱਸਿਆ ਹੈ। ਪੂਰਨਦਾਸ ਨੇ 'ਜਨਮਸਾਖੀ' ਵਿਚ ਜਨਮ ੧੩੬੩ ਅਤੇ ਦੇਹਾਂਤ ਸੰਨ ੧੪੬੪ ਵਿਚ ਲਿਖਿਆ ਹੈ। ਮੈਕਾਲਿਫ਼ ਲਿਖਦਾ ਹੈ ਕਿ ਉਹਨਾਂ ਦਾ ਦੇਹਾਂਤ ਪੰਡਰਪੁਰ ਵਿਚ ਹੋਇਆ। 'ਜਨਮਸਾਖੀ' ਵਾਲਾ ਆਖਦਾ ਹੈ ਕਿ ਨਾਮਦੇਵ ਜੀ ਦਾ ਦੇਹਾਂਤ ਪੰਜਾਬ ਦੇ ਜ਼ਿਲਾ ਗੁਰਦਾਸਪੁਰ ਦੇ ਪਿੰਡ ਘੁਮਾਨ ਵਿਚ ਹੋਇਆ। ਦੋਹੀਂ ਥਾਈਂ ਭਗਤ ਜੀ ਦੀ ਯਾਦ ਵਿਚ 'ਦੇਹੁਰੇ' ਬਣੇ ਹੋਏ ਹਨ। ਇਸ ਤੋਂ ਕਈ ਸੱਜਣ ਇਹ ਕਹਿਣ ਲੱਗ ਪਏ ਹਨ ਕਿ ਸ਼ਾਇਦ ਭਗਤ ਨਾਮਦੇਵ ਦੋ ਹੋਏ ਹੋਣ ਤੇ ਦੋਵੇਂ ਹੀ ਜਾਤ ਦੇ ਛੀਂਬੇ ਹੋਣ। ਇਹ ਸ਼ੱਕ ਉਠਾਣ ਵਾਲੇ ਸੱਜਣ ਜਨਮ ਦੋਹਾਂ ਦਾ ਹੀ ਬੰਬਈ ਪ੍ਰਾਂਤ ਵਿਚ ਮਿਥ ਰਹੇ ਹਨ। ਭੁਲੇਖਾ ਪਾਣ ਵਾਲੀ ਉਲਝਣ- ਇਹਨਾਂ ਲੋਕਾਂ ਦੇ ਰਾਹ ਵਿਚ ਨਵੀਂ ਉਲਝਣ ਹੋਰ ਭੀ ਪੈ ਰਹੀ ਹੈ ਜੋ ਇਹਨਾਂ ਦੇ ਸ਼ੱਕ ਨੂੰ ਪੱਕਾ ਕਰੀ ਜਾ ਰਹੀ ਹੈ। ਭਗਤ ਜੀ ਦੇ ਸਾਰੇ ਸ਼ਬਦਾਂ (ਅਭੰਗਾਂ) ਦਾ ਸੰਗ੍ਰਹਿ ਜੋ ਮਹਾਰਾਸ਼ਟਰ ਵਿਚ ਮਿਲਦਾ ਹੈ, ਤੇ ਜਿਸ ਦਾ ਨਾਮ "ਗਾਥਾ" ਹੈ ਉਸ ਦੀ ਬੋਲੀ 'ਮਰਾਠੀ' ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਾਮਦੇਵ ਜੀ ਦੇ ਜੋ ਸ਼ਬਦ ਦਰਜ ਹਨ, ਉਹਨਾਂ ਵਿਚੋਂ ਥੋੜੇ ਹੀ ਹਨ ਜਿਨ੍ਹਾਂ ਵਿਚ ਮਰਾਠੀ ਦੇ ਆਮ ਲਫ਼ਜ਼ ਹਨ, ਬਾਕੀ ਦੇ ਸ਼ਬਦ ਭਾਰਤ ਦੀ ਸਾਂਝੀ ਬੋਲੀ ਦੇ ਹਨ। ਇਹਨਾਂ ਸੱਜਣਾਂ ਨੂੰ ਇਹ ਔਕੜ ਆਈ ਪਈ ਹੈ ਕਿ ਮਹਾਰਾਸ਼ਟਰ ਵਿਚ ਜੰਮੇ ਪਲੇ ਨਾਮਦੇਵ ਨੇ 'ਮਰਾਠੀ' ਤੋਂ ਇਲਾਵਾ ਇਹ ਦੂਜੀ ਬੋਲੀ ਕਿੱਥੋਂ ਸਿੱਖ ਲਈ ਸੀ। ਇਥੇ ਅਸਾਂ ਹੁਣ ਇਹ ਵਿਚਾਰ ਕਰਨੀ ਹੈ ਕਿ ਕੀ ਨਾਮਦੇਵ ਦੋ ਹੋਏ ਹਨ।......ਇੱਕ ਉਹ ਜੋ ਮਹਾਰਾਸ਼ਟਰ ਵਿਚ ਹੀ ਰਿਹਾ ਤੇ ਦੂਜਾ ਨਾਮਦੇਵ ਪਹਿਲੇ ਭਗਤ ਨਾਮਦੇਵ ਜੀ ਦਾ ਹੀ ਸਿੱਖ, ਜੋ ਪੰਜਾਬ ਵਿਚ ਆ ਵੱਸਿਆ। ਰਮਤੇ ਸੰਤਾਂ ਸਾਧਾਂ ਨਾਲ ਮੇਲ-ਜੋਲ- ਇਹ ਇਤਰਾਜ਼ ਕੋਈ ਖ਼ਾਸ ਵਜ਼ਨਦਾਰ ਨਹੀਂ ਕਿ ਚੂੰਕਿ ਮਹਾਰਾਸ਼ਟਰ ਵਿਚ 'ਮਰਾਠੀ' ਬੋਲੀ ਤੋਂ ਇਲਾਵਾ ਕਿਸੇ ਹੋਰ ਬੋਲੀ ਦੇ ਪੜ੍ਹਾਣ ਦਾ ਪਰਬੰਧ ਨਹੀਂ ਸੀ ਇਸ ਵਾਸਤੇ ਨਾਮਦੇਵ ਸਾਰੇ ਭਾਰਤ ਵਿਚ ਸਮਝੀ ਜਾ ਸਕਣ ਵਾਲੀ ਬੋਲੀ ਕਿਤੋਂ ਸਿੱਖ ਨਹੀਂ ਸੀ ਸਕਦਾ। ਸਤਿਗੁਰੂ ਨਾਨਕ ਦੇਵ ਜੀ ਆਪਣੇ ਪਿੰਡ ਦੇ ਪਾਂਧੇ ਪਾਸ ਬਹੁਤ ਥੋੜਾ ਚਿਰ ਪੜ੍ਹੇ ਸਨ ਤੇ ਮੌਲਵੀ ਪਾਸ ਭੀ ਬਹੁਤ ਘੱਟ। ਪਰ ਉਹਨਾਂ ਜਦੋਂ ਸੰਨ ੧੫੦੭ ਵਿਚ ਪਹਿਲੀ 'ਉਦਾਸੀ' ਸ਼ੁਰੂ ਕੀਤੀ ਤਾਂ ਪੂਰੇ ਅੱਠ ਸਾਲ ਵਿਚ ਸਾਰੇ ਹੀ ਭਾਰਤ ਦਾ ਚੱਕਰ ਲਾਇਆ; ਬੰਗਾਲ, ਆਸਾਮ ਤੇ ਮਦਰਾਸ ਵਿਚ ਭੀ ਗਏ, ਸੰਗਲਾਦੀਪ ਵਿਚ ਭੀ ਜਾ ਅੱਪੜੇ, ਵਾਪਸੀ ਤੇ ਬੰਬਈ ਸੂਬੇ ਵਿਚੋਂ ਦੀ ਲੰਘੇ। ਇਥੋਂ ਹੀ ਤਾਂ ਉਹਨਾਂ ਨੇ ਭਗਤ ਨਾਮਦੇਵ ਜੀ ਦੀ ਸਾਰੀ ਬਾਣੀ ਲਈ ਸੀ। ਜੇ ਇਹਨਾਂ ਸਾਰੇ ਪ੍ਰਾਂਤਾਂ ਵਿਚ ਦੇ ਵਸਨੀਕਾਂ ਨਾਲ ਸਤਿਗੁਰੂ ਜੀ ਨੇ ਗੱਲ-ਬਾਤ ਨਹੀਂ ਕਰਨੀ ਸੀ, ਉਹਨਾਂ ਨੂੰ ਆਪਣੇ ਖ਼ਿਆਲ ਨਹੀਂ ਦੱਸਣੇ ਸਨ, ਤਾਂ ਇਤਨੇ ਲੰਮੇ ਤੇ ਔਖੇ ਸਫ਼ਰ ਝਾਗਣੇ, ਇਤਨੀਆਂ ਤਕਲਫ਼ਿਾਂ ਸਹਾਰਨੀਆਂ-ਇਹ ਸਭ ਕੁਝ ਵਿਅਰਥ ਹੀ ਸੀ। ਅਸਲ ਗੱਲ ਇਹ ਹੈ ਕਿ ਤਲਵੰਡੀ ਦੇ ਨਾਲ ਦੇ ਜੰਗਲ ਵਿਚ ਭਾਰਤ ਦੇ ਦੂਰ ਦੂਰ ਦੇ ਇਲਾਕਿਆਂ ਵਿਚੋਂ ਜੋ ਸਾਧੂ ਆਏ ਰਹਿੰਦੇ ਸਨ, ਉਹਨਾਂ ਨਾਲ ਸਤਿਗੁਰੂ ਜੀ ਨੂੰ ਗੱਲ-ਬਾਤ ਵਿਚਾਰ ਕਰਨ ਦਾ ਮੌਕਾ ਸਦਾ ਮਿਲਦਾ ਰਹਿੰਦਾ ਸੀ। ਇਸ ਤਰ੍ਹਾਂ ਸਹਿਜ ਸੁਭਾਇ ਹੀ ਭਾਰਤ ਦੇ ਬਾਕੀ ਪ੍ਰਾਂਤਾਂ ਦੀਆਂ ਬੋਲੀਆਂ ਨਾਲ ਉਹਨਾਂ ਦੀ ਜਾਣ-ਪਛਾਣ ਹੁੰਦੀ ਗਈ। ਸਾਧੂ ਲੋਕ ਕਿਸੇ ਇੱਕ ਥਾਂ ਨਹੀਂ ਬੈਠੇ ਰਹਿੰਦੇ। ਉਹਨਾਂ ਦਾ ਧਾਰਮਿਕ ਨਿਸ਼ਚਾ ਹੀ ਇਹ ਹੈ ਕਿ ਜਿਥੋਂ ਤੱਕ ਹੋ ਸਕੇ ਧਰਤੀ ਦਾ ਰਟਨ ਕੀਤਾ ਜਾ ਸਕੇ। ਜਿਵੇਂ ਉਹ ਪੰਜਾਬ ਵਿਚ ਚੱਕਰ ਲਾਂਦੇ ਹਨ ਤਿਵੇਂ ਭਾਰਤ ਦੇ ਹੋਰ ਹੋਰ ਇਲਾਕਿਆਂ ਵਿਚ ਭੀ ਜਾਂਦੇ ਹਨ। ਇਹ ਕੁਦਰਤੀ ਗੱਲ ਹੈ ਕਿ ਬੰਦਗੀ ਵਾਲੇ ਬੰਦੇ ਇਹਨਾਂ ਸਾਧੂ ਲੋਕਾਂ ਨੂੰ ਭੀ ਮਿਲਦੇ ਰਹਿੰਦੇ ਹਨ। ਸੋ, ਇਸੇ ਤਰ੍ਹਾਂ ਮਹਾਰਾਸ਼ਟਰ ਵਿਚ ਰਹਿੰਦੇ ਹੋਏ ਨਾਮਦੇਵ ਜੀ ਦੀ ਭਾਰਤ ਦੀਆਂ ਹੋਰ ਬੋਲੀਆਂ ਨਾਲ ਜਾਣ-ਪਛਾਣ ਹੁੰਦੀ ਗਈ ਹੋਵੇਗੀ। ਇਹ ਗੱਲ ਦੇਸ ਦੇ ਉਸ ਵਕਤ ਦੇ ਹੋਰ ਭਗਤਾਂ ਉਤੇ ਭੀ ਘਟਦੀ ਹੈ। ਜੀਵਨ-ਆਦਰਸ਼ ਸਾਰੇ ਦੇਸ ਲਈ ਸਾਂਝਾ- ਜਿਹੜਾ ਜੀਵਨ-ਆਦਰਸ਼ ਇਹ ਭਗਤ ਜਨ ਲੋਕਾਂ ਦੇ ਸਾਹਮਣੇ ਰੱਖਣਾ ਚਾਹੁੰਦੇ ਸਨ ਤੇ ਜਿਸ ਕੁ-ਮਾਰਗ ਦੇ ਵਿਰੁੱਧ ਅਵਾਜ਼ ਉਠਾ ਰਹੇ ਸਨ, ਉਸ ਦਾ ਸੰਬੰਧ ਸਾਰੇ ਹੀ ਭਾਰਤ ਨਾਲ ਪੈ ਰਿਹਾ ਸੀ। ਕੁਦਰਤੀ ਤੌਰ ਤੇ ਹਰੇਕ ਭਗਤ ਨੇ ਇਹੀ ਕੋਸ਼ਸ਼ ਕਰਨੀ ਸੀ ਕਿ ਜਿੱਥੋਂ ਤਕ ਹੋ ਸਕੇ 'ਬੋਲੀ' ਉਹੀ ਵਰਤੀ ਜਾਏ ਜੋ ਤਕਰੀਬਨ ਸਾਰੇ ਹੀ ਭਾਰਤ ਵਿਚ ਸਮਝੀ ਜਾ ਸਕੇ। ਸੋ ਜਿੱਥੋਂ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਭਗਤ ਨਾਮਦੇਵ ਜੀ ਦਾ ਸੰਬੰਧ ਹੈ, ਕੋਈ ਐਸਾ ਭਰਮ ਕਰਨ ਦੀ ਲੋੜ ਨਹੀਂ ਹੈ ਕਿ ਨਾਮਦੇਵ ਜੀ ਦੇ ਇਹ ਸ਼ਬਦ 'ਮਰਾਠੀ' ਤੋਂ ਇਲਾਵਾ ਕਿਸੇ ਹੋਰ ਬੋਲੀ ਵਿਚ ਕਿਵੇਂ ਹੋ ਗਏ। ਇਸ ਵਿਚ ਤਾਂ ਕੋਈ ਸ਼ੱਕ ਨਹੀਂ ਕਿ ਨਾਮਦੇਵ ਜੀ ਦੇ ਸ਼ਬਦਾਂ ਵਿਚ 'ਮਰਾਠੀ' ਦੇ ਲਫ਼ਜ਼ ਮੌਜੂਦ ਹਨ। ਫਿਰ ਇਹ ਭੀ ਦੱਸਿਆ ਜਾਂਦਾ ਹੈ ਕਿ ਭਗਤ ਜੀ ਦੀ 'ਗਾਥਾ' ਵਿਚ ਕਈ ਸ਼ਬਦ ਐਸੇ ਹਨ, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਏ ਸ਼ਬਦਾਂ ਨਾਲ ਉਹਨਾਂ ਦਾ ਟਾਕਰਾ ਕਰੀਏ ਤਾਂ ਇਉਂ ਜਾਪਦਾ ਹੈ ਕਿ ਇਹ ਮਹਾਰਾਸ਼ਟ੍ਰੀ ਜਾਂ ਮਰਾਠੀ ਬੋਲੀ ਵਿਚੋਂ ਤਰਜਮਾ ਕੀਤੇ ਹੋਏ ਹਨ। ਪਰ ਇਹ ਜ਼ਰੂਰੀ ਨਹੀਂ ਕਿ ਕੋਈ ਦੂਜਾ ਮਨੁੱਖ ਭਗਤ ਜੀ ਦੇ ਸ਼ਬਦਾਂ ਦਾ ਤਰਜਮਾ ਕਰਦਾ। ਉਸ ਸਮੇ ਦੇ ਹਾਲਾਤ ਅਨੁਸਾਰ- ਉਸ ਸਮੇ ਦੇ ਹਾਲਾਤ ਅਨੁਸਾਰ ਜਿਨ੍ਹਾਂ ਗੱਲਾਂ ਦਾ ਸਭ ਭਗਤ ਪਰਚਾਰ ਕਰ ਰਹੇ ਸਨ, ਤੇ ਨਾਮਦੇਵ ਜੀ ਭੀ ਕਰਦੇ ਰਹੇ, ਉਹ ਤਿੰਨ ਚਾਰ ਹੀ ਸਨ-(੧) ਉੱਚੀ ਨੀਵੀਂ ਜਾਤ ਦੇ ਵਿਤਕਰੇ ਵਿਰੁੱਧ, (੨) ਕਰਮ ਕਾਂਡ ਦਾ ਪਾਜ ਖੋਲ੍ਹਣਾ, (੩) ਮੂਰਤੀ-ਪੂਜਾ ਵਲੋਂ ਹਟਾ ਕੇ ਲੋਕਾਂ ਨੂੰ ਇੱਕ ਪਰਮਾਤਮਾ ਦੀ ਭਗਤੀ ਵਲ ਪ੍ਰੇਰਨਾ। ਨਾਮਦੇਵ ਜੀ ਮਹਾਰਾਸ਼ਟਰ ਵਿਚ ਇਹ ਪਰਚਾਰ ਕਰਦੇ ਰਹੇ। ਜਦੋਂ ਬਾਹਰ ਹੋਰ ਸੂਬਿਆਂ ਵਿਚ ਦੌਰਾ ਕੀਤਾ, ਤਾਂ ਭੀ ਇਹੀ ਗੱਲਾਂ ਤੇ ਇਹੀ ਪਰਚਾਰ ਸੀ। ਸੁਤੇ ਹੀ ਮਰਾਠੀ ਬੋਲੀ ਵਾਲੇ ਤੇ ਦੂਜੀ ਬੋਲੀ ਵਾਲੇ ਸ਼ਬਦਾਂ ਦਾ ਭਾਵ ਆਪੋ ਵਿਚ ਮਿਲਦਾ ਗਿਆ। ਗੁਰੂ ਗ੍ਰੰਥ ਸਾਹਿਬ ਵਿਚੋਂ ਗਵਾਹੀ- ਜਦੋਂ ਅਸੀ ਭਗਤ ਨਾਮਦੇਵ ਜੀ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਮਿਲ ਰਹੀ ਗਵਾਹੀ ਨੂੰ ਗਹੁ ਨਾਲ ਵਿਚਾਰਦੇ ਹਾਂ, ਤਾਂ ਇਥੋਂ ਦੋ ਨਾਮਦੇਵ ਸਾਬਤ ਨਹੀਂ ਹੋ ਸਕਦੇ। ਭਗਤ ਕਬੀਰ ਜੀ ਅਤੇ ਰਵਿਦਾਸ ਜੀ ਆਪਣੇ ਵਕਤ ਦੇ ਹੋਰ ਪਰਸਿੱਧ ਭਗਤਾਂ ਦਾ ਭੀ ਜ਼ਿਕਰ ਕਰਦੇ ਹਨ। ਮਲੂਮ ਹੁੰਦਾ ਹੈ ਕਿ ਚੌਧਵੀਂ ਤੇ ਪੰਦ੍ਰਵੀਂ ਸਦੀ ਵਿਚ ਸਾਰੇ ਭਾਰਤ ਦੇ ਅੰਦਰ ਨੀਵੀਂ ਜਾਤ ਦੇ ਬੰਦਿਆਂ ਉੱਤੇ ਸਦੀਆਂ ਤੋਂ ਬ੍ਰਾਹਮਣਾਂ ਵਲੋਂ ਹੋ ਰਹੀ ਅੱਤ ਦੀ ਵਧੀਕੀ ਦੇ ਵਿਰੁੱਧ ਇਕ ਬਗਾਵਤ ਜਿਹੀ ਹੋ ਗਈ ਸੀ। ਚਾਰ ਚੁਫੇਰਿਓਂ ਨਿਰਭੈ ਤੇ ਨਿਡਰ ਬੰਦੇ ਇਸ ਅੱਤਿਆਚਾਰ ਦੇ ਖਿਲਾਫ਼ ਬੋਲ ਉੱਠੇ ਤੇ ਲੱਗਦੇ ਹੱਥ ਉਹਨਾਂ ਇਸ ਸਾਰੇ ਹੀ ਧਰਮ-ਜਲ ਦਾ ਪਾਜ ਖੋਲ੍ਹਣਾ ਭੀ ਸ਼ੁਰੂ ਕਰ ਦਿੱਤਾ। ਇਹ ਕੁਦਰਤੀ ਗੱਲ ਸੀ ਕਿ ਇਹ ਹਮ-ਖ਼ਿਆਲ ਸ਼ੇਰ-ਮਰਦ ਆਪੋ ਵਿਚ ਇਕ ਦੂਜੇ ਦੀ ਹਾਮੀ ਭੀ ਭਰਦੇ। ਭਗਤ ਕਬੀਰ ਅਤੇ ਰਵਿਦਾਸ ਜੀ ਨਾਮਦੇਵ ਜੀ ਨਾਲੋਂ ਪਿਛਲੇਰੇ ਸਾਲਾਂ ਵਿਚ ਹੋਏ। ਸੋ ਉਹਨਾਂ ਬੇਣੀ ਤੇ ਤ੍ਰਿਲੋਚਨ ਆਦਿਕ ਭਗਤਾਂ ਦਾ ਜ਼ਿਕਰ ਕਰਦਿਆਂ ਨਾਮਦੇਵ ਜੀ ਦਾ ਹਵਾਲਾ ਦਿੱਤਾ ਹੈ। ਪਰ ਉਹਨਾਂ ਸਿਰਫ਼ ਇੱਕੋ ਹੀ ਨਾਮਦੇਵ ਦਾ ਜ਼ਿਕਰ ਕੀਤਾ ਹੈ, ਲਫ਼ਜ਼ 'ਨਾਮਾ' ਜਾਂ 'ਨਾਮਦੇਵ' 'ਇੱਕ-ਵਚਨ' ਵਿਚ ਹੀ ਵਰਤਿਆ ਹੈ। ਇੱਥੇ ਇਹ ਭੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਾਲੇ ਨਾਮਦੇਵ ਦਾ ਭਗਤ ਕਬੀਰ ਅਤੇ ਰਵਿਦਾਸ ਜੀ ਨੂੰ ਸ਼ਾਇਦ ਪਤਾ ਹੀ ਨਾਹ ਲੱਗ ਸਕਿਆ ਹੋਵੇ। ਮਹਾਰਾਸ਼ਟਰ ਵਾਲੇ ਭਗਤ ਨਾਮਦੇਵ ਬਾਰੇ ਇਕ ਗੱਲ ਤਾਂ ਪੱਕੀ ਹੈ ਕਿ ਉਸ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ, ਕਿਉਂਕਿ ਮਰਾਠੀ ਬੋਲੀ ਪ੍ਰਤੱਖ ਮਿਲਦੀ ਹੈ, ਖ਼ਾਸ ਤੌਰ ਤੇ ਧਨਾਸਰੀ ਰਾਗ ਦੇ ਸ਼ਬਦ "ਪਹਿਲ ਪੁਰੀਏ" ਵਿਚ। ਜੇ ਕੋਈ ਦੂਜਾ ਨਾਮਦੇਵ ਹੋਇਆ ਹੈ, ਤੇ ਉਸ ਦੇ ਸ਼ਬਦ ਭੀ ਸਤਿਗੁਰੂ ਜੀ ਨੇ ਦਰਜ ਕੀਤੇ ਹਨ, ਤਾਂ ਸਤਿਗੁਰੂ ਜੀ ਨੂੰ ਤਾਂ ਪੱਕੀ ਖ਼ਬਰ ਹੋਣੀ ਚਾਹੀਦੀ ਹੈ ਕਿ ਨਾਮਦੇਵ ਦੋ ਹਨ। ਪਰ ਉਹ ਭੀ ਜਿੱਥੇ ਜਿੱਥੇ ਜ਼ਿਕਰ ਕਰਦੇ ਹਨ, ਇੱਕੋ ਨਾਮਦੇਵ ਦਾ ਹੀ ਕਰਦੇ ਹਨ। ਲਫ਼ਜ਼ 'ਨਾਮਦੇਵ' ਇੱਕ-ਵਚਨ ਵਿਚ ਹੀ ਵਰਤਦੇ ਹਨ। ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਅਤੇ ਭੱਟ ਕੱਲਸਹਾਰ-ਇਹਨਾਂ ਸਭਨਾਂ ਨੇ ਨਾਮਦੇਵ ਦਾ ਜ਼ਿਕਰ ਕੀਤਾ ਹੈ, ਪਰ ਇੱਕੋ ਨਾਮਦੇਵ ਦਾ। ਸੋ, ਗੁਰੂ ਗ੍ਰੰਥ ਸਾਹਿਬ ਵਿਚ ਇੱਕੋ ਨਾਮਦੇਵ ਦੀ ਬਾਣੀ ਦਰਜ ਹੈ। ਉਹ ਨਾਮਦੇਵ ਕਿਹੜਾ? ਜੋ ਜਾਤ ਦਾ ਛੀਂਬਾ ਸੀ, ਜਿਸ ਨੂੰ ਇਕ ਵਾਰੀ ਕਿਸੇ ਮੰਦਰ ਤੋਂ ਧੱਕੇ ਪਏ, ਜਿਸ ਨੂੰ ਕਿਸੇ ਸੁਲਤਾਨ ਨੇ ਮੋਈ ਗਾਂ ਜਿਵਾਉਣ ਲਈ ਵੰਗਾਰਿਆ ਸੀ, ਤੇ ਜਿਸ ਨੇ ਗੋਰੀ ਗਾਂ ਦਾ ਦੁੱਧ ਚੋ ਕੇ ਆਪਣੇ ਗੁਰੂ-ਗੋਬਿੰਦ ਨੂੰ ਪਿਲਾਇਆ ਸੀ। ????????? ਜੈਸੇ ਸੂਆ ਉਡਤ ਫਿਰਤ ਬਨ ਬਨ ਪ੍ਰਤਿ, ਜੈਸੇ ਹੀ ਬਿਰਖਿ ਬੈਠੇ, ਤੈਸੇ ਫਲੁ ਚਾਖਈ ॥ ਪਰ ਬਸਿ ਹੋਇ, ਜੈਸੀ ਜੈਸੀਐ ਸੰਗਤਿ ਮਿਲੈ, ਸੁਣਿ ਉਪਦੇਸੁ, ਤੈਸੀ ਭਾਖਾ ਲੈ ਸੁਭਾਖਈ ॥ ਤੈਸੇ ਚਿਤੁ ਚੰਚਲ ਚਪਲ, ਜਲ ਕੋ ਸੁਭਾਉ, ਜੈਸੇ ਰੰਗ ਸੰਗਿ ਮਿਲੈ, ਤੈਸੋ ਰੰਗੁ ਰਾਖਈ ॥ ਅਦਮ ਅਸਾਧ, ਜੈਸੇ ਬਾਰਨੀ ਬਿਨਾਸ ਕਾਲ, ਸਾਧ ਸੰਗਿ ਗੰਗ ਮਿਲੇ, ਸੁਜਨ ਭਿਲਾਖਈ ॥੧੫੫॥ {ਕਬਿੱਤ ਭਾਈ ਗੁਰਦਾਸ ਜੀ ਪਦਅਰਥ: ਸੂਆ-{शुक} ਤੋਤਾ। ਬਨ ਬਨ ਪ੍ਰਤਿ-ਹਰੇਕ ਜੰਗਲ ਵਿਚ। ਬਿਰਖਿ-ਰੁੱਖ ਉੱਤੇ। ਚਾਖਈ-ਚੱਖਦਾ ਹੈ। ਪਰ ਬਸਿ ਹੋਇ-ਪਰਾਏ ਵੱਸ ਹੋ ਕੇ। ਸੁਣਿ-ਸੁਣ ਕੇ। ਭਾਖਾ-ਬੋਲੀ। ਲੈ-ਸਿੱਖ ਕੇ। ਚਪਲ-ਚੰਚਲ। ਕੋ-ਦਾ। ਜਲ ਕੋ-ਪਾਣੀ ਦਾ, ਪਾਣੀ ਵਾਲਾ। ਸੰਗਿ-ਨਾਲ। ਰਾਖਈ-ਧਾਰਨ ਕਰ ਲੈਂਦਾ ਹੈ। ਅਧਮ-ਨੀਚ। ਅਸਾਧ-ਅ-ਸਾਧ, ਭੈੜਾ। ਬਾਰਨੀ-ਸ਼ਰਾਬ। ਬਿਨਾਸ-ਮੌਤ, ਆਤਮਕ ਮੌਤ, ਆਚਰਨ ਦੀ ਗਿਰਾਵਟ। ਕਾਲ-ਸਮਾ। ਮਿਲਿ-ਮਿਲ ਕੇ। ਸੁਜਨ-ਭਲਾ ਮਨੁੱਖ। ਭਿਲਾਖਈ-ਮੰਨਿਆ ਜਾਂਦਾ ਹੈ। ??????????????????????????????? ਫਰੀਦ ਜੀ ਦੇ ਸ਼ਲੋਕ ਗੁਰੂ ਅਮਰਦਾਸ ਜੀ ਕੋਲ- ਸਤਿਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੀ ਬਾਣੀ ਦਾ ਪਰਸਪਰ ਟਾਕਰਾ ਕਰ ਕੇ ਅਸੀ ਸਾਬਤ ਕਰ ਚੁਕੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਸਾਰੀ ਬਾਣੀ, ਜੋ ਉਹਨਾਂ ਆਪ ਹੀ ਇਕੱਠੀ ਕੀਤੀ ਸੀ, ਗੁਰੂ ਅੰਗਦ ਸਾਹਿਬ ਨੂੰ ਦਿੱਤੀ ਸੀ ਤੇ ਉਹਨਾਂ ਤੋਂ ਗੁਰੂ ਅਮਰਦਾਸ ਜੀ ਨੂੰ ਮਿਲੀ ਸੀ। ਇਸ ਦਾ ਭਾਵ ਇਹ ਭੀ ਹੈ ਕਿ ਸਤਿਗੁਰੂ ਜੀ ਦੀ ਆਪਣੀ ਬਾਣੀ ਦੇ ਨਾਲ ਭਗਤਾਂ ਦੀ ਭੀ ਸਾਰੀ ਬਾਣੀ ਸਿਲਸਲੇਵਾਰ ਹਰੇਕ ਗੁਰ-ਵਿਅਕਤੀ ਨੂੰ ਮਿਲਦੀ ਗਈ। ਇਹੀ ਕਾਰਨ ਹੈ ਕਿ ਅਸੀ ਫ਼ਰੀਦ ਜੀ ਦੇ ਸ਼ਲੋਕਾਂ ਵਿਚ ਗੁਰੂ ਅਮਰਦਾਸ ਜੀ ਦੇ ਭੀ ਐਸੇ ਸ਼ਲੋਕ ਵੇਖਦੇ ਹਾਂ ਜੋ ਤਦੋਂ ਹੀ ਉਚਾਰੇ ਜਾ ਸਕਦੇ ਸਨ ਜੇ ਉਹਨਾਂ ਪਾਸ ਫ਼ਰੀਦ ਜੀ ਦੇ ਸ਼ਲੋਕ ਮੌਜੂਦ ਸਨ। ਨਾਮਦੇਵ ਜੀ ਦੀ ਬਾਣੀ ਗੁਰੂ ਨਾਨਕ ਦੇਵ ਜੀ ਪਾਸ- ਹੁਣ ਅਸੀ ਇਹ ਵੇਖਾਂਗੇ ਕਿ ਗੁਰੂ ਨਾਨਕ ਦੇਵ ਅਤੇ ਗੁਰੂ ਅਮਰਦਾਸ ਜੀ ਦੇ ਪਾਸ ਨਾਮਦੇਵ ਜੀ ਦੀ ਬਾਣੀ ਮੌਜੂਦ ਸੀ। ਸੋਰਠਿ ਰਾਗ ਵਿਚ ਨਾਮਦੇਵ ਜੀ- ਜਬ ਦੇਖਾ ਤਬ ਗਾਵਾ ॥ ਤਉ ਜਨ ਧੀਰਜੁ ਪਾਵਾ ॥੧॥ ਨਾਦਿ ਸਮਾਇਲੋ ਰੇ, ਸਤਿਗੁਰੁ ਭੇਟਿਲੇ ਦੇਵਾ ॥੧॥ ਰਹਾਉ ॥ ਜਹ ਝਿਲਿਮਿਲਿਕਾਰੁ ਦਿਸੰਤਾ ॥ ਤਹ ਅਨਹਦ ਸਬਦ ਬਜੰਤਾ ॥ ਜੋਤੀ ਜੋਤਿ ਸਮਾਨੀ ॥ ਮੈ ਗੁਰ ਪਰਸਾਦੀ ਜਾਨੀ ॥੨॥ ਰਤਨ ਕਮਲ ਕੋਠਰੀ ॥ਚਮਕਾਰ ਬੀਜੁਲ ਤਹੀ ॥ ਨੇਰੈ, ਨਾਹੀ ਦੂਰਿ ॥ ਨਿਜ ਆਤਮੈ ਰਹਿਆ ਭਰਪੂਰਿ ॥੩॥ ਜਹ ਅਨਹਤ ਸੂਰ ਉਜ੍ਯ੍ਯਾਰਾ ॥ ਤਹ ਦੀਪਕ ਜਲੈ ਛੰਛਾਰਾ ॥ ਗੁਰ ਪਰਸਾਦੀ ਜਾਨਿਆ ॥ ਜਨੁ ਨਾਮਾ ਸਹਜ ਸਮਾਨਿਆ ॥੪॥੧॥ {ਪੰਨਾ 656} ਭਗਤ ਨਾਮਦੇਵ ਜੀ ਦੇ ਇਸ ਸ਼ਬਦ ਦੇ ਨਾਲ ਸਤਿਗੁਰੂ ਨਾਨਕ ਦੇਵ ਜੀ ਦਾ ਹੇਠ-ਲਿਖਿਆ ਸ਼ਬਦ ਰਲਾ ਕੇ ਪੜ੍ਹੋ, ਇਹ ਭੀ ਸੋਰਠਿ ਰਾਗ ਵਿਚ ਹੀ ਹੈ। ਸੋਰਠਿ ਮਹਲਾ ੧ ॥ ਜਾ ਤਿਸੁ ਭਾਵਾ ਤਦ ਹੀ ਗਾਵਾ ॥ ਤਾ ਗਾਵੇ ਕਾ ਫਲੁ ਪਾਵਾ ॥ ਗਾਵੇ ਕਾ ਫਲੁ ਹੋਈ ॥ਜਾ ਆਪੇ ਦੇਵੈ ਸੋਈ ॥੧॥ ਮਨ ਮੇਰੇ ਗੁਰ ਬਚਨੀ ਨਿਧਿ ਪਾਈ ॥ ਤਾ ਤੇ ਸਚ ਮਹਿ ਰਹਿਆ ਸਮਾਈ ॥੧॥ ਰਹਾਉ ॥ ਗੁਰ ਸਾਖੀ ਅੰਤਰਿ ਜਾਗੀ ॥ ਤਾ ਚੰਚਲ ਮਤਿ ਤਿਆਗੀ ॥ ਗੁਰ ਸਾਖੀ ਕਾ ਉਜੀਆਰਾ ॥ ਤਾ ਮਿਟਿਆ ਸਗਲ ਅੰਧ੍ਯ੍ਯਾਰਾ ॥੨॥ ਗੁਰ ਚਰਨੀ ਮਨੁ ਲਾਗਾ ॥ ਤਾ ਜਮ ਕਾ ਮਾਰਗੁ ਭਾਗਾ ॥ ਭੈ ਵਿਚਿ ਨਿਰਭਉ ਪਾਇਆ ॥ ਤਾ ਸਹਜੈ ਕੈ ਘਰਿ ਆਇਆ ॥੩॥ ਭਣਤਿ ਨਾਨਕੁ ਬੂਝੈ ਕੋ ਬੀਚਾਰੀ ॥ ਇਸੁ ਜਗ ਮਹਿ ਕਰਣੀ ਸਾਰੀ ॥ ਕਰਣੀ ਕੀਰਤਿ ਹੋਈ ॥ਜਾ ਆਪੇ ਮਿਲਿਆ ਸੋਈ ॥੪॥੧॥੧੨॥ {ਪੰਨਾ 599} ਦੋਹਾਂ ਸ਼ਬਦਾਂ ਦਾ ਪਰਸਪਰ ਟਾਕਰਾ- ਦੋਹਾਂ ਸ਼ਬਦਾਂ ਨੂੰ ਰਲਾ ਗਹੁ ਨਾਲ ਪੜ੍ਹੋ। ਇਹਨਾਂ ਵਿਚ ਕਈ ਸੁਆਦਲੀਆਂ ਸਾਂਝੀਆਂ ਗੱਲਾਂ ਮਿਲਦੀਆਂ ਹਨ। ਦੋਹਾਂ ਸ਼ਬਦਾਂ ਦੀ ਚਾਲ ਇੱਕੋ ਜਿਹੀ ਹੈ, ਬਹੁਤ ਸਾਰੇ ਲਫ਼ਜ਼ ਸਾਂਝੇ ਹਨ, ਖ਼ਿਆਲ ਭੀ ਦੋਹਾਂ ਸ਼ਬਦਾਂ ਵਿਚ ਇੱਕੋ ਹੀ ਹੈ। ਹਾਂ, ਜਿਨ੍ਹਾਂ ਖ਼ਿਆਲਾਂ ਨੂੰ ਭਗਤ ਨਾਮਦੇਵ ਜੀ ਨੇ ਡੂੰਘੇ ਗੂਝ ਲਫ਼ਜ਼ਾਂ ਦੀ ਰਾਹੀਂ ਬਿਆਨ ਕੀਤਾ ਸੀ, ਉਹਨਾਂ ਨੂੰ ਸਤਿਗੁਰੂ ਨਾਨਕ ਦੇਵ ਜੀ ਨੇ ਸਾਦਾ ਤੇ ਸੁਖੱਲੇ ਲਫ਼ਜ਼ਾਂ ਵਿਚ ਪਰਗਟ ਕਰ ਦਿੱਤਾ ਹੈ; ਜਿਵੇਂ 'ਝਿਲਮਿਲਿਕਾਰੁ'-'ਚੰਚਲ ਮਤਿ'। 'ਅਨਹਦ ਸਬਦ'-'ਗੁਰ ਸਾਖੀ ਕਾ ਉਜੀਆਰਾ' ਆਦਿਕ। ਇਕ ਫ਼ਰਕ ਭੀ- ਇਹਨਾਂ ਸ਼ਬਦਾਂ ਵਿਚ ਇਕ ਫ਼ਰਕ ਭੀ ਦਿੱਸਦਾ ਹੈ। ਨਾਮਦੇਵ ਜੀ ਨੇ ਆਪਣੇ ਸ਼ਬਦ ਵਿਚ ਇਹ ਦੱਸਿਆ ਹੈ ਕਿ ਸਤਿਗੁਰੂ ਦੇ ਮਿਲਣ ਨਾਲ ਮੇਰੇ ਮਨ ਵਿਚ ਇਕ ਸੁੰਦਰ ਤਬਦੀਲੀ ਪੈਦਾ ਹੋ ਗਈ ਹੈ। ਜ਼ਿਆਦਾ ਜ਼ੋਰ ਗੁਰੂ ਦੀ ਮਿਹਰ ਉੱਤੇ ਹੈ ਤੇ ਫਿਰ ਮਨ ਦੀ ਨਵੀਂ ਤਬਦੀਲੀ ਉੱਤੇ। ਗੁਰੂ ਕਿਵੇਂ ਮਿਲਿਆ? ਇਹ ਗੱਲ ਉਹਨਾਂ ਇਸ਼ਾਰੇ-ਮਾਤਰ ਹੀ 'ਰਹਾਉ' ਦੀ ਤੁਕ ਵਿਚ ਦੱਸੀ ਹੈ "ਸਤਿਗੁਰੁ ਭੇਟਿਲੇ ਦੇਵਾ"-ਮੈਨੂੰ ਪ੍ਰਭੂ-ਦੇਵ ਨੇ ਸਤਿਗੁਰੂ ਮਿਲਾ ਦਿੱਤਾ ਹੈ। ਸਤਿਗੁਰੂ ਨਾਨਕ ਦੇਵ ਜੀ ਨੇ ਉਸ ਇਸ਼ਾਰੇ-ਮਾਤਰ-ਦੱਸੇ ਖ਼ਿਆਲ ਨੂੰ ਚੰਗੀ ਤਰ੍ਹਾਂ ਖੁਲ੍ਹੇ ਲਫ਼ਜ਼ਾਂ ਵਿਚ ਬਿਆਨ ਕਰ ਦਿੱਤਾ ਹੈ ਕਿ ਇਹ ਸਾਰੀ ਮਿਹਰ ਪਰਮਾਤਮਾ ਦੀ ਹੀ ਹੁੰਦੀ ਹੈ, ਤਾਂ ਹੀ ਗੁਰੂ ਮਿਲਦਾ ਹੈ। "ਜਾ ਤਿਸੁ ਭਾਵਾ"। "ਜਾ ਆਪੇ ਦੇਵੈ ਸੋਈ"। "ਜਾ ਆਪੇ ਮਿਲਿਆ ਸੋਈ"। ਇਥੋਂ ਯਕੀਨੀ ਨਤੀਜਾ- ਦੋਹਾਂ ਸ਼ਬਦਾਂ ਨੂੰ ਰਲਾ ਕੇ ਪੜ੍ਹਿਆਂ ਇਹ ਗੱਲ ਯਕੀਨੀ ਹੋ ਜਾਂਦੀ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਭਗਤ ਜੀ ਦੇ ਸ਼ਬਦ ਨੂੰ ਚੰਗੀ ਤਰ੍ਹਾਂ ਸਪੱਸ਼ਟ ਕਰਨ ਲਈ ਲਿਖਿਆ ਹੈ। ਸਤਿਗੁਰੂ ਜੀ ਨੇ ਸਾਰੇ ਭਾਰਤ ਵਿਚ ਚੱਕਰ ਲਾਇਆ ਸੀ, ਜਿਸ ਨੂੰ ਅਸੀ ਉਹਨਾਂ ਦੀ ਪਹਿਲੀ 'ਉਦਾਸੀ' ਆਖਦੇ ਹਾਂ। ਦੱਖਣ ਵਿਚ ਭੀ ਗਏ। ਨਾਮਦੇਵ ਜੀ ਸੂਬਾ ਬੰਬਈ ਦੇ ਜ਼ਿਲਾ ਸਤਾਰਾ ਦੇ ਨਗਰ ਪੰਡਰਪੁਰ ਵਿਚ ਹੀ ਬਹੁਤ ਸਮਾਂ ਰਹੇ, ਉੱਥੇ ਹੀ ਉਹਨਾਂ ਦਾ ਦੇਹਾਂਤ ਹੋਇਆ। ਸਾਰਾ ਹਿੰਦੂ-ਭਾਰਤ ਮੂਰਤੀ-ਪੂਜਾ ਵਿਚ ਮਸਤ ਸੀ, ਕਿਤੇ ਟਾਵੇਂ ਹੀ ਰੱਬ ਦੇ ਪਿਆਰੇ ਸਨ ਜੋ ਇੱਕ ਅਕਾਲ ਦੀ ਬੰਦਗੀ ਦਾ ਮੱਧਮ ਜਿਹਾ ਦੀਵਾ ਜਗਾ ਰਹੇ ਸਨ। ਇਹ ਗੱਲ ਕੁਦਰਤੀ ਸੀ ਕਿ ਦੱਖਣ ਵਿਚ ਜਾ ਕੇ ਇਕ ਆਪਣੇ ਹੀ ਹਮ-ਖ਼ਿਆਲ ਰੱਬੀ ਆਸ਼ਿਕ ਦਾ ਵਤਨ ਵੇਖਣ ਦੀ ਤਾਂਘ ਗੁਰੂ ਨਾਨਕ ਸਾਹਿਬ ਦੇ ਮਨ ਵਿਚ ਪੈਦਾ ਹੋਵੇ। ਇਹ ਗੱਲ ਭੀ ਕੁਦਰਤੀ ਹੀ ਸੀ ਕਿ ਉਸ ਨਗਰ ਜਾ ਕੇ ਸਤਿਗੁਰੂ ਜੀ ਉੱਥੋਂ ਭਗਤ ਨਾਮਦੇਵ ਜੀ ਦੀ ਬਾਣੀ ਇਕੱਠੀ ਕਰਦੇ। ਇਸ ਗੱਲ ਦਾ ਪਰਤੱਖ ਸਬੂਤ ਇਹ ਦੋਵੇਂ ਸ਼ਬਦ ਹਨ ਜੋ ਉੱਪਰ ਲਿਖੇ ਗਏ ਹਨ। ਇਹ ਦੋਵੇਂ ਸਬੱਬ ਨਾਲ ਹੀ ਸੋਰਠਿ ਰਾਗ ਵਿਚ ਦਰਜ ਨਹੀਂ ਹੋ ਗਏ, ਸਬੱਬ ਨਾਲ ਹੀ ਦੋਹਾਂ ਦੇ ਲਫ਼ਜ਼ ਤੇ ਖ਼ਿਆਲ ਆਪੋ ਵਿਚ ਨਹੀਂ ਮਿਲ ਗਏ। ਇਹ ਸਭ ਕੁਝ ਸਤਿਗੁਰੂ ਨਾਨਕ ਦੇਵ ਜੀ ਨੇ ਆਪ ਹੀ ਕੀਤਾ। ਭਗਤ ਜੀ ਦੀ ਸਾਰੀ ਬਾਣੀ ਸਤਿਗੁਰੂ ਜੀ ਨੇ ਆਪ ਹੀ ਲਿਆਂਦੀ, ਤੇ ਆਪਣੀ ਬਾਣੀ ਨਾਲ ਸਾਂਭ ਕੇ ਰੱਖੀ। ਭਾਰਤ ਸਾਰਾ ਮੂਰਤੀ-ਪੂਜਕਾਂ ਨਾਲ ਭਰਿਆ ਪਿਆ ਸੀ। ਜੇ ਨਾਮਦੇਵ ਜੀ ਭੀ ਮੂਰਤੀ-ਪੂਜ ਹੁੰਦੇ ਤਾਂ ਇਹਨਾਂ ਵਾਸਤੇ ਸਤਿਗੁਰੂ ਜੀ ਨੂੰ ਕੋਈ ਖ਼ਾਸ ਉਚੇਚੀ ਖਿੱਚ ਨਹੀਂ ਹੋ ਸਕਦੀ ਸੀ। (2) ਹੁਣ ਲਵੋ ਭੈਰਉ ਨਾਮਦੇਵ ਜੀ- ਭੈਰਉ ਰਾਗ ਵਿਚ ਨਾਮਦੇਵ ਜੀ ਲਿਖਦੇ ਹਨ: ਮੈ ਬਉਰੀ ਮੇਰਾ ਰਾਮੁ ਭਤਾਰੁ ॥ ਰਚਿ ਰਚਿ ਤਾ ਕਉ ਕਰਉ ਸਿੰਗਾਰੁ ॥੧॥ ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਉ ਲੋਗੁ ॥ ਤਨੁ ਮਨੁ ਰਾਮ ਪਿਆਰੇ ਜੋਗੁ ॥੧॥ਰਹਾਉ॥ ਬਾਦੁ ਬਿਬਾਦੁ ਕਾਹੂ ਸਿਉ ਨ ਕੀਜੈ ॥ ਰਸਨਾ ਰਾਮ ਰਸਾਇਨੁ ਪੀਜੈ ॥੨॥ ਅਬ ਜੀਅ ਜਾਨਿ ਐਸੀ ਬਨਿ ਆਈ ॥ ਮਿਲਉ ਗੁਪਾਲ ਨੀਸਾਨੁ ਬਜਾਈ ॥੩॥ ਉਸਤਤਿ ਨਿੰਦਾ ਕਰੈ ਨਰੁ ਕੋਈ ॥ ਨਾਮੇ ਸ੍ਰੀਰੰਗੁ ਭੇਟਲ ਸੋਈ ॥੪॥੪॥ ਨਾਮਦੇਵ ਜੀ ਦੇ ਇਸ ਸ਼ਬਦ ਨਾਲ ਇਸੇ ਹੀ ਰਾਗ ਵਿਚ ਅਮਰਦਾਸ ਜੀ ਦਾ ਹੇਠ ਲਿਖਿਆ ਸ਼ਬਦ ਰਲਾ ਕੇ ਪੜ੍ਹੋ। ਦੋਹਾਂ ਦਾ ਟਾਕਰਾ ਕਰਨ ਤੋਂ ਸਾਫ਼ ਦਿੱਸਦਾ ਹੈ ਕਿ ਸਤਿਗੁਰੂ ਅਮਰਦਾਸ ਜੀ ਦੇ ਪਾਸ ਨਾਮਦੇਵ ਜੀ ਦਾ ਸ਼ਬਦ ਮੌਜੂਦ ਸੀ। ਭੈਰਉ ਮਹਲਾ ੩ ॥ ਮੈ ਕਾਮਣਿ ਮੇਰਾ ਕੰਤੁ ਕਰਤਾਰੁ ॥ ਜੇਹਾ ਕਰਾਏ ਤੇਰਾ ਕਰੀ ਸੀਗਾਰੁ ॥੧॥ ਜਾਂ ਤਿਸੁ ਭਾਵੈ ਤਾਂ ਕਰੇ ਭੋਗੁ ॥ ਤਨੁ ਮਨੁ ਸਾਚੇ ਸਾਹਿਬ ਜੋਗੁ ॥੧॥ਰਹਾਉ॥ ਉਸਤਤਿ ਨਿੰਦਾ ਕਰੇ ਕਿਆ ਕੋਈ ॥ ਜਾਂ ਆਪੇ ਵਰਤੈ ਏਕੋ ਸੋਈ ॥੨॥ ਗੁਰ ਪਰਸਾਦੀ ਪਿਰਮ ਕਸਾਈ ॥ ਮਿਲਉਗੀ ਦਇਆਲ ਪੰਚ ਸਬਦ ਵਜਾਈ ॥੩॥ ਭਨਤਿ ਨਾਨਕੁ ਕਰੇ ਕਿਆ ਕੋਈ ॥ ਜਿਸ ਨੋ ਆਪਿ ਮਿਲਾਵੈ ਸੋਈ ॥੪॥੪॥ ਪਰਤੱਖ ਸਾਂਝ- ਇਹਨਾਂ ਦੋਹਾਂ ਸ਼ਬਦਾਂ ਵਿਚ ਤਾਂ ਇਤਨੀ ਪਰਤੱਖ ਸਾਂਝ ਹੈ ਕਿ ਲੱਭਣ ਵਾਸਤੇ ਕੋਈ ਉਚੇਚੀ ਮਿਹਨਤ ਕਰਨ ਦੀ ਲੋੜ ਹੀ ਨਹੀਂ। ਦੋਹਾਂ ਵਿਚ ਸਿਮਰਨ ਤੋਂ ਬਣੇ ਜੀਵਨ ਦੇ ਦੋ ਪਾਸੇ ਦਿੱਤੇ ਹੋਏ ਹਨ, ਤਸਵੀਰ ਦੇ ਦੋ ਪਾਸੇ ਵਿਖਾਏ ਗਏ ਹਨ। ਨਾਮਦੇਵ ਜੀ ਆਖਦੇ ਹਨ ਕਿ ਹੁਣ ਮੈਨੂੰ ਲੋਕਾਂ ਦੀ ਨਿੰਦਾ ਉਸਤਤਿ ਦੀ ਪਰਵਾਹ ਨਹੀਂ ਰਹੀ। ਸਤਿਗੁਰੂ ਅਮਰਦਾਸ ਜੀ ਫ਼ੁਰਮਾਂਦੇ ਹਨ ਕਿ ਲੋਕਾਂ ਦੀ ਨਿੰਦਾ ਉਸਤਤਿ ਦੀ ਇਸ ਵਾਸਤੇ ਪਰਵਾਹ ਨਹੀਂ ਕਿ ਨਿੰਦਾ ਉਸਤਤਿ ਕਰਨ ਵਾਲਿਆਂ ਵਿਚ ਭੀ ਪ੍ਰਭੂ ਆਪ ਹੀ ਦਿੱਸ ਪਿਆ ਹੈ, ਹੁਣ ਕਿਤੇ ਓਪਰਾ ਨਹੀਂ ਜਾਪਦਾ। ਇਹਨਾਂ ਸ਼ਬਦਾਂ ਵਿਚ ਲਫ਼ਜ਼ ਦੀ ਤੇ ਖ਼ਿਆਲ ਦੀ ਇਹ ਡੂੰਘੀ ਸਾਂਝ ਕੋਈ ਸਬੱਬ ਨਾਲ ਨਹੀਂ ਬਣ ਗਈ। ਗੁਰੂ ਅਮਰਦਾਸ ਜੀ ਪਾਸ ਨਾਮਦੇਵ ਜੀ ਦਾ ਇਹ ਸ਼ਬਦ ਮੌਜੂਦ ਸੀ। (3) ਇਸੇ ਹੀ ਰਾਗ ਵਿਚੋਂ ਇੱਕ ਸ਼ਬਦ ਹੋਰ- ਭੈਰਉ ਨਾਮਦੇਵ ॥ ਸੰਡਾ ਮਰਕਾ ਜਾਇ ਪੁਕਾਰੇ ॥ ਪੜੈ ਨਹੀ ਹਮ ਹੀ ਪਚਿ ਹਾਰੇ ॥ ਰਾਮ ਕਹੈ ਕਰ ਤਾਲ ਬਜਾਵੈ ਚਟੀਆ ਸਭੈ ਬਿਗਾਰੇ ॥੧॥ ਰਾਮ ਨਾਮਾ ਜਪਿਬੋ ਕਰੈ ॥ ਹਿਰਦੈ ਹਰਿ ਜੀ ਕੋ ਸਿਮਰਨੁ ਧਰੈ ॥੧॥ਰਹਾਉ॥ ਬਸੁਧਾ ਬਸਿ ਕੀਨੀ ਸਭ ਰਾਜੇ ਬਿਨਤਿ ਕਰੈ ਪਟਰਾਨੀ ॥ ਪੂਤੁ ਪ੍ਰਹਿਲਾਦੁ ਕਹਿਆ ਨਹੀ ਮਾਨੈ, ਤਿਨਿ ਤਉ ਅਉਰੈ ਠਾਨੀ ॥੨॥ ਦੁਸਟ ਸਭਾ ਮਿਲਿ ਮੰਤਰ ਉਪਾਇਆ, ਕਰਸਹ ਅਉਧ ਘਨੇਰੀ ॥ ਗਿਰਿ ਤਰ ਜਨ ਜੁਆਲਾ ਭੈ ਰਾਖਿਓ, ਰਾਜਾ ਰਾਮਿ ਮਾਇਆ ਫੇਰੀ ॥੩॥ ਕਾਢਿ ਖੜਗੁ ਕਾਲੁ ਭੈ ਕੋਪਿਓ, ਮੋਹਿ ਬਤਾਉ ਜੁ ਤੁਹਿ ਰਾਖੈ ॥ ਪੀਤ ਪੀਤਾਂਬਰ ਤ੍ਰਿਭਵਣ ਧਣੀ, ਥੰਭ ਮਾਹਿ ਹਰਿ ਭਾਖੈ ॥੪॥ ਹਰਨਾਖਸੁ ਜਿਨਿ ਨਖਹ ਬਿਦਾਰਿਓ, ਸੁਰ ਨਰ ਕੀਏ ਸਨਾਥਾ ॥ ਕਹਿ ਨਾਮਦੇਉ ਹਮ ਨਰਹਰਿ ਧਿਆਵਹਿ, ਰਾਮੁ ਅਭੈਪਦ ਦਾਤਾ ॥੫॥੩॥੯॥ ਜਿਸ ਮਨੁੱਖ ਨੇ ਭਗਤ ਪ੍ਰਹਿਲਾਦ ਦੀ ਸਾਖੀ ਕਦੇ ਸੁਣੀ ਨਾਹ ਹੋਏ, ਉਸ ਨੂੰ ਨਾਮਦੇਵ ਜੀ ਦਾ ਸ਼ਬਦ ਪੜ੍ਹ ਕੇ ਅਸਲ ਸਾਖੀ ਸਮਝਣ ਲਈ ਕਈ ਗੱਲਾਂ ਪੁੱਛਣ ਦੀ ਲੋੜ ਰਹਿ ਜਾਂਦੀ ਹੈ। ਉਹ ਸਾਰੀਆਂ ਪੁੱਛਾਂ ਗੁਰੂ ਅਮਰਦਾਸ ਜੀ ਨੇ ਆਪਣੇ ਇਕ ਸ਼ਬਦ ਵਿਚ ਹੱਲ ਕਰ ਦਿੱਤੀਆਂ ਹਨ। ਉਹ ਭੀ ਇਸੇ ਹੀ ਰਾਗ ਵਿਚ ਹੈ। ਭੈਰਉ ਮਹਲਾ ੩ ॥ ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ ॥ ਦੂਜੈ ਭਾਇ ਫਾਥੇ ਜਮ ਜਾਲਾ ॥ ਸਤਿਗੁਰੁ ਕਰੇ ਮੇਰੀ ਪ੍ਰਤਿਪਾਲਾ ॥ ਹਰਿ ਸੁਖ ਦਾਤਾ ਮੇਰੈ ਨਾਲਾ ॥੧॥ ਗੁਰ ਉਪਦੇਸਿ ਪ੍ਰਹਿਲਾਦੁ ਹਰਿ ਉਚਰੈ ॥ ਸਾਸਨਾ ਤੇ ਬਾਲਕੁ ਗਮੁ ਨ ਕਰੈ ॥੧॥ਰਹਾਉ॥ ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ ॥ ਪੁਤ੍ਰ ਰਾਮ ਨਾਮੁ ਛੋਡਹੁ ਜੀਉ ਲੇਹੁ ਉਬਾਰੇ ॥ ਪ੍ਰਹਿਲਾਦੁ ਕਹੈ ਸੁਨਹੁ ਮੇਰੀ ਮਾਇ ॥ ਰਾਮ ਨਾਮੁ ਨ ਛੋਡਾ ਗੁਰਿ ਦੀਆ ਬੁਝਾਇ ॥੨॥ ਸੰਡਾ ਮਰਕਾ ਸਭਿ ਜਾਇ ਪੁਕਾਰੇ ॥ ਪ੍ਰਹਿਲਾਦ ਆਪਿ ਵਿਗੜਿਆ ਸਭਿ ਚਾਟੜੇ ਵਿਗਾੜੇ ॥ ਦੁਸਟ ਸਭਾ ਮਹਿ ਮੰਤ੍ਰੁ ਪਕਾਇਆ ॥ ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ ॥੩॥ ਹਥਿ ਖੜਗੁ ਕਰਿ ਧਾਇਆ ਅਤਿ ਅਹੰਕਾਰਿ ॥ ਹਰਿ ਤੇਰਾ ਕਹਾ ਤੁਝੁ ਲਏ ਉਬਾਰਿ ॥ ਖਿਨ ਮਹਿ ਭੈਆਨ ਰੂਪੁ ਨਿਕਸਿਆ ਥੰਮ੍ਹ ਉਪਾੜਿ ॥ ਹਰਨਾਖਸੁ ਨਖੀ ਬਿਦਾਰਿਆ ਪ੍ਰਹਿਲਾਦੁ ਲੀਆ ਉਬਾਰਿ ॥੫॥ ਸੰਤ ਜਨਾ ਕੈ ਹਰਿ ਜੀਉ ਕਾਰਜ ਸਵਾਰੇ ॥ ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ ॥ ਗੁਰ ਕੈ ਸਬਦਿ ਹਉਮੈ ਬਿਖੁ ਮਾਰੇ ॥ ਨਾਨਕ ਰਾਮ ਨਾਮਿ ਸੰਤ ਨਿਸਤਾਰੇ ॥੫॥੧੦॥੨੦॥ ਦੋਹਾਂ ਸ਼ਬਦਾਂ ਵਿਚ ਸਾਂਝ- ਇਹ ਤਾਂ ਪਰਤੱਖ ਹੀ ਹੈ ਕਿ ਇਹਨਾਂ ਦੋਹਾਂ ਸ਼ਬਦਾਂ ਵਿਚ ਕਈ ਤੁਕਾਂ ਤੇ ਕਈ ਲਫ਼ਜ਼ ਸਾਂਝੇ ਸਨ। ਹੁਣ ਦੋਹਾਂ ਦੀ 'ਰਹਾਉ' ਦੀ ਤੁਕ ਪੜ੍ਹ ਕੇ ਵੇਖੋ: "ਰਾਮ ਨਾਮਾ ਜਪਿਬੋ ਕਰੈ ॥ ਹਿਰਦੈ ਹਰਿ ਜੀ ਕੋ ਸਿਮਰਨੁ ਧਰੈ ॥" {ਨਾਮਦੇਵ: "ਗੁਰ ਉਪਦੇਸਿ ਪ੍ਰਹਿਲਾਦੁ ਹਰਿ ਉਚਰੈ ॥ ਸਾਸਨਾ ਤੇ ਬਾਲੁਕ ਗਮੁ ਨ ਕਰੈ ॥" {ਮਹਲਾ ੩ ਨਾਮਦੇਵ ਜੀ ਨੇ ਜਿਹੜੀ ਗੱਲ ਖੋਲ੍ਹ ਕੇ ਨਹੀਂ ਸੀ ਦੱਸੀ, ਗੁਰੂ ਅਮਰਦਾਸ ਜੀ ਨੇ ਕੈਸੇ ਸੋਹਣੇ ਲਫ਼ਜ਼ਾਂ ਵਿਚ ਬਿਆਨ ਕੀਤੀ ਹੈ ਕਿ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਪ੍ਰਹਿਲਾਦ ਸਿਮਰਨ ਨਹੀਂ ਛੱਡਦਾ ਤੇ ਹਰਨਾਖਸ਼ ਦੇ ਡਰਾਵਿਆਂ ਤੋਂ ਡਰਦਾ ਨਹੀਂ। ਨਾਮਦੇਵ ਜੀ ਦੇ ਸ਼ਬਦ ਦਾ ਦੂਜਾ 'ਬੰਦ' ਪੜ੍ਹ ਕੇ ਗੁਰੂ ਅਮਰਦਾਸ ਜੀ ਦੇ ਸ਼ਬਦ ਦਾ ਭੀ ਦੂਜਾ 'ਬੰਦ' ਪੜ੍ਹੋ: ਬਸੁਧਾ ਬਸਿ ਕੀਨੀ
ਸਭ ਰਾਜੇ, ਬਿਨਤੀ ਕਰੈ ਪਟਰਾਨੀ ॥ ਮਾਤਾ ਉਪਦੇਸੈ
ਪ੍ਰਹਿਲਾਦ ਪਿਆਰੇ ॥ ਪੁਤ੍ਰ ਰਾਮ ਨਾਮੁ ਛੋਡਹੁ
ਜੀਉ ਲੇਹੁ ਉਬਾਰੇ ॥ ਵੇਖੋ, ਕਿਵੇਂ ਹੁਲਾਰਾ ਜਿਹਾ ਮਨ ਨੂੰ ਆ ਜਾਂਦਾ ਹੈ। ਨਾਮਦੇਵ ਜੀ ਦੇ ਵਰਤੇ ਲਫ਼ਜ਼ ਬਿਨਤੀ ਨੂੰ ਗੁਰੂ ਅਮਰਦਾਸ ਜੀ ਨੇ ਕਿਸ ਤਰ੍ਹਾਂ ਪਿਆਰ-ਭਰੇ ਲਫ਼ਜ਼ਾਂ ਵਿਚ ਸਮਝਾਇਆ ਹੈ। ਯਕੀਨੀ ਗੱਲ- ਇਕ ਗੱਲ ਬਿਲਕੁਲ ਪਰਤੱਖ ਹੈ ਕਿ ਨਾਮਦੇਵ ਜੀ ਦਾ ਇਹ ਸ਼ਬਦ ਗੁਰੂ ਅਮਰਦਾਸ ਜੀ ਦੇ ਸਾਹਮਣੇ ਮੌਜੂਦ ਹੈ। ਇਹ ਖ਼ਿਆਲ ਉੱਕਾ ਹੀ ਗ਼ਲਤ ਹੈ ਕਿ ਭਗਤਾਂ ਦੇ ਸ਼ਬਦ ਗੁਰੂ ਅਰਜਨ ਸਾਹਿਬ ਨੇ ਇਕੱਠੇ ਕੀਤੇ ਸਨ। ਸਤਿਗੁਰੂ ਨਾਨਕ ਦੇਵ ਜੀ ਨੇ ਸਾਰੇ ਭਾਰਤ ਵਿਚ ਚੱਕਰ ਲਾ ਕੇ ਭਗਤਾਂ ਦੀ ਬਾਣੀ ਇਕੱਠੀ ਕੀਤੀ ਸੀ, ਨਾਮਦੇਵ ਜੀ ਦੀ ਬਾਣੀ ਭੀ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਹੀ ਲਿਆਂਦੀ ਸੀ, ਤਾਂਹੀਏਂ ਗੁਰੂ ਅਮਰਦਾਸ ਜੀ ਨੂੰ ਇਹਨਾਂ ਉੱਪਰ-ਲਿਖੇ ਦੋ ਸ਼ਬਦਾਂ ਦੇ ਨਾਲ ਆਪਣੇ ਸ਼ਬਦ ਉਚਾਰਨ ਦਾ ਮੌਕਾ ਮਿਲਿਆ। ਨਾਮਦੇਵ ਜੀ ਦਾ ਰਾਜਾ ਰਾਮ- ਨੋਟ: ਜੋ ਸੱਜਣ ਇਹ ਖ਼ਿਆਲ ਬਣਾਈ ਬੈਠੇ ਹਨ ਕਿ ਨਾਮਦੇਵ ਜੀ ਕਿਸੇ ਸਮੇ ਕਿਸੇ ਅਵਤਾਰ ਦੇ ਪੁਜਾਰੀ ਸਨ, ਉਹ ਭਗਤ ਜੀ ਦੇ ਇਸ ਅਖ਼ੀਰਲੇ ਸ਼ਬਦ ਨੂੰ ਗਹੁ ਨਾਲ ਪੜ੍ਹਨ। ਭਗਤ ਪ੍ਰਹਿਲਾਦ ਦੀ ਸਾਖੀ ਹਿੰਦੂ-ਖ਼ਿਆਲ ਅਨੁਸਾਰ ਸਤਿਜੁਗ ਵਿਚ ਹੋਈ ਹੈ, ਪਰ ਨਾਮਦੇਵ ਜੀ ਲਿਖਦੇ ਹਨ "ਰਾਜਾ ਰਾਮਿ ਮਾਇਆ ਫੇਰੀ"। ਇੱਥੇ ਨਾਮਦੇਵ ਜੀ ਅਵਤਾਰ ਸ੍ਰੀ ਰਾਮ ਚੰਦਰ ਜੀ ਦਾ ਜ਼ਿਕਰ ਨਹੀਂ ਕਰਦੇ, ਕਿਉਂਕਿ ਉਹ ਤਾਂ ਤ੍ਰੇਤੇ ਜੁਗ ਵਿਚ ਪ੍ਰਹਿਲਾਦ ਭਗਤ ਤੋਂ ਦੂਰ ਪਿੱਛੋਂ ਹੋਏ ਸਨ। ਨਾਮਦੇਵ ਜੀ ਦਾ 'ਰਾਮ' ਉਹ ਹੈ ਜੋ ਹਰ ਸਮੇ ਤੇ ਹਰ ਥਾਂ ਮੌਜੂਦ ਹੈ। ?????????????????????? ਲਫ਼ਜ਼ 'ਬੀਠੁਲ' ਤੋਂ ਭੁਲੇਖਾ- ਭਗਤ ਨਾਮਦੇਵ ਜੀ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਤਾਂ ਹੀ ਦਰਜ ਹੋ ਸਕਦੇ ਸਨ, ਜੇ ਇਹਨਾਂ ਦਾ ਆਸ਼ਾ ਸਤਿਗੁਰੂ ਜੀ ਦੇ ਆਸ਼ੇ ਨਾਲ ਪੂਰਨ ਤੌਰ ਤੇ ਮਿਲਦਾ ਸੀ। ਗੁਰ-ਆਸ਼ੇ ਨਾਲ ਮੇਲ ਨਾਹ ਖਾਣ ਵਾਲੀ ਬਾਣੀ ਗੁਰਮਤਿ ਦੇ ਦ੍ਰਿਸ਼ਟੀ-ਕੋਣ ਤੋਂ "ਕੱਚੀ ਬਾਣੀ" ਕਹੀ ਜਾਏਗੀ। 'ਕੱਚੀ ਬਾਣੀ' ਦਾ ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਥਾਂ ਨਹੀਂ ਹੋ ਸਕਦਾ। ਨਹੀਂ ਤਾਂ ਸਮੁੱਚੇ ਤੌਰ ਤੇ ਇਸ ਲਈ 'ਗੁਰੂ'-ਪਦ ਵਰਤਿਆ ਨਹੀਂ ਜਾ ਸਕੇਗਾ, ਕਿਉਂਕਿ "ਗੁਰੂ" ਤਾਂ ਸਿਰਫ਼ ਉਹੀ ਹੈ ਜਿਸ ਵਿਚ ਉਕਾਈ ਦੀ ਕੋਈ ਗੱਲ ਨਹੀਂ, ਜੋ ਹਰ ਗੱਲੇ ਸੰਪੂਰਨ, ਸੋਹਣਾ ਤੇ ਅਭੁੱਲ ਹੈ। ਸੋ, ਭਗਤ ਨਾਮਦੇਵ ਦੀ ਕਿਸੇ ਕੱਚੀ ਅਵਸਥਾ ਦੀ ਕੋਈ ਕਵਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਮਿਲ ਸਕਦੀ। ਇਹ ਮੁਮਕਿਨ ਹੋ ਸਕਦਾ ਹੈ ਕਿ ਨਾਮਦੇਵ ਜੀ ਨੇ ਕਦੇ ਕਿਸੇ ਸਮੇ ਕਿਸੇ ਮੂਰਤੀ ਦੀ ਪੂਜਾ ਕੀਤੀ ਹੋਵੇ, ਜਿਸ ਦਾ ਨਾਮ ਭੀ ਭਾਵੇਂ 'ਬੀਠੁਲ' ਹੀ ਹੋਵੇ। ਪਰ ਅਸਾਡਾ ਸਿਦਕ ਸਿਰਫ਼ ਇਸ ਗੱਲ ਤੇ ਹੈ ਕਿ ਨਾਮਦੇਵ ਜੀ ਦੀ ਮੂਰਤੀ-ਪੂਜ ਅਵਸਥਾ ਦੀ ਕਿਸੇ ਕੱਚੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਨਹੀਂ ਮਿਲ ਸਕਦੀ ਸੀ, ਨਾਮਦੇਵ ਜੀ ਨੇ ਭਾਵੇਂ ਉਹ ਕਿਸੇ ਭੀ ਕਾਰਨ ਕਰਕੇ ਲਿਖੀ ਹੋਵੇ। ਅਸਾਡਾ ਦੂਜਾ ਵਿਸ਼ਵਾਸ ਇਹ ਹੈ ਕਿ ਨਾਮਦੇਵ ਨੂੰ ਕਿਸੇ ਮੂਰਤੀ-ਪੂਜਾ ਵਿਚੋਂ ਪਰਮਾਤਮਾ ਨਹੀਂ ਮਿਲਿਆ, ਕਿਸੇ ਠਾਕੁਰ ਨੂੰ ਦੁੱਧ ਪਿਲਾਇਆਂ ਪਰਮਾਤਮਾ ਦੇ ਦਰਸ਼ਨ ਨਹੀਂ ਹੋਏ। ਨਾਮਦੇਵ ਜੀ ਦੇ ਲਫ਼ਜ਼ 'ਬੀਠੁਲ' ਵਰਤਣ ਤੋਂ ਇਹ ਅੰਦਾਜ਼ਾ ਲਾਣਾ ਕਿ ਨਾਮਦੇਵ ਬੀਠੁਲ-ਮੂਰਤੀ ਦਾ ਪੁਜਾਰੀ ਸੀ, ਭਾਰੀ ਭੁੱਲ ਹੈ, ਕਿਉਂਕਿ ਇਹ ਲਫ਼ਜ਼ ਤਾਂ ਸਤਿਗੁਰੂ ਜੀ ਨੇ ਭੀ ਵਰਤਿਆ ਹੈ। ਕੀ ਇਸ ਤਰ੍ਹਾਂ ਸਤਿਗੁਰੂ ਜੀ ਭੀ ਕਿਸੇ ਸਮੇ ਬੀਠੁਲ-ਮੂਰਤੀ ਦੇ ਪੁਜਾਰੀ ਕਹੇ ਜਾਣਗੇ? ਵੇਖੋ- ਨਾਮੁ ਨਰਹਰ ਨਿਧਾਨੁ
ਜਾ ਕੈ, ਰਸ ਭੋਗ ਏਕ ਨਰਾਇਣਾ ॥ ਸਭ ਦਿਨ ਕੇ ਸਮਰਥ
ਪੰਥ ਬਿਠੁਲੇ ਹਉ ਬਲਿ ਬਲਿ ਜਾਉ ॥ ਭਇਓ ਕਿਰਪਾਲੁ ਸਰਬ
ਕੋ ਠਾਕੁਰੁ, ਸਗਰੋ ਦੂਖੁ ਮਿਟਾਇਓ ॥ ਐਸੋ ਪਰਚਉ ਪਾਇਓ
॥ ਭਗਤਨ ਕੀ ਟਹਲ
ਕਮਾਵਤ ਗਾਵਤ, ਦੁਖ ਕਾਟੇ ਤਾ ਕੇ ਜਨਮ ਮਰਨ ॥ ਜੀਵਤੁ ਰਾਮ ਕੇ ਗੁਣ
ਗਾਇ ॥ ਬੀਠੁਲ ਦਾ ਸਰੂਪ- ਅਸੀ ਲੋਕਾਂ ਦੀਆਂ ਕਹਾਣੀਆਂ ਸੁਣ ਸੁਣ ਕੇ ਨਾਮਦੇਵ ਜੀ ਨੂੰ ਬੀਠੁਲ-ਮੂਰਤੀ ਦਾ ਪੁਜਾਰੀ ਬਣਾਈ ਜਾ ਰਹੇ ਹਾਂ। ਪਹਿਲਾਂ ਇਹ ਤਾਂ ਵੇਖੀਏ ਕਿ ਜਿਸ 'ਬੀਠੁਲ' ਦਾ ਨਾਮਦੇਵ ਜੀ ਜ਼ਿਕਰ ਕਰਦੇ ਹਨ, ਉਸ ਦਾ ਸਰੂਪ ਉਹ ਕੀਹ ਦੱਸਦੇ ਹਨ। (੧) ਈਭੈ ਬੀਠਲੁ, ਉਭੈ ਬੀਠਲੁ, ਬੀਠਲ
ਬਿਨੁ ਸੰਸਾਰੁ ਨਹੀ ॥ (੨) ਕਉਣੁ ਕਹੈ ਕਿਣਿ ਬੂਝੀਐ ਰਮਈਆ ਆਕੁਲੁ ਰੀ ਬਾਈ ॥੧॥ਰਹਾਉ॥ (੩) ਤੇਰਾ ਨਾਮੁ ਰੂੜੋ, ਰੂਪੁ ਰੂੜੋ, ਅਤਿ
ਰੰਗ ਰੂੜੋ, ਮੇਰੋ ਰਾਮਈਆ ॥੧॥ਰਹਾਉ॥
{ਪੰਨਾ 693} ਨੋਟ: ਇਥੇ 'ਬੀਠੁਲ' ਤੋਂ ਕ੍ਰਿਸ਼ਨ-ਮੂਰਤੀ ਦਾ ਭਾਵ ਨਹੀਂ, ਕਿਉਂਕਿ 'ਰਹਾਉ' ਦੀ ਤੁਕ ਵਿਚ ਉਸ ਨੂੰ 'ਰਾਮਈਆ' ਆਖ ਕੇ ਸੰਬੋਧਨ ਕਰਦੇ ਹਨ। ਜਿਸ ਨੂੰ 'ਰਾਮਈਆ' ਆਖਦੇ ਹਨ, ਉਸ ਨੂੰ ਅਖ਼ੀਰਲੇ 'ਬੰਦ' ਵਿਚ 'ਬੀਠੁਲਾ' ਆਖਿਆ ਗਿਆ ਹੈ। ਨਾਮਦੇਵ ਜੀ ਦਾ 'ਰਾਮਈਆ' ਤੇ 'ਬੀਠੁਲ' ਇੱਕੋ ਹੀ ਹੈ। ਜੇ ਇਹ ਕ੍ਰਿਸ਼ਨ-ਉਪਾਸ਼ਕ ਹੁੰਦੇ ਤਾਂ ਉਸ ਨੂੰ 'ਰਾਮਈਆ' ਨਾਹ ਆਖਦੇ। (੪) ਮੋ ਕਉ ਤਾਰਿ ਲੇ ਰਾਮਾ ਤਾਰਿ ਲੇ ॥ ਨੋਟ: ਨਾਮਦੇਵ ਦਾ 'ਬੀਠਲ' ਸਰਬ ਵਿਆਪੀ 'ਰਾਮ' ਹੈ, ਜੋ ਧ੍ਰੂ ਤੇ ਨਾਰਦ ਆਦਿਕ ਭਗਤਾਂ ਨੂੰ ਉੱਚੀ ਪਦਵੀ ਦੇਣ ਵਾਲਾ ਹੈ। {ਵੇਖੋ ਗੌਂਡ ਰਾਗ ਵਿਚ ਸਾਰਾ ਸ਼ਬਦ (੫) ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ਰਹਾਉ॥ ਨੋਟ: ਨਾਮਦੇਵ ਦਾ 'ਬੀਠੁਲ' ਨਾ ਕਿਸੇ ਖ਼ਾਸ ਮੰਦਰ ਵਿਚ ਹੈ ਨਾ ਮਸਜਿਦ ਵਿਚ। (6) ਲੋਭ ਲਹਰਿ ਅਤਿ ਨੀਝਰ ਬਾਜੈ ॥ ਕਾਇਆ ਡੂਬੈ ਕੇਸਵਾ ॥੧॥ ਸੰਸਾਰੁ ਸਮੁੰਦੇ ਤਾਰਿ ਗਬਿੰਦੇ ॥ ਤਾਰਿ ਲੈ ਬਾਪ ਬੀਠੁਲਾ ॥੧॥ਰਹਾਉ॥ ਅਨਿਲ ਬੇੜਾ ਹਉ ਖੇਵਿ ਨ ਸਾਕਉ ॥ ਤੇਰਾ ਪਾਰੁ ਨ ਪਾਇਆ ਬੀਠੁਲਾ ॥੨॥ ਹੋਹੁ ਦਇਆਲੁ ਸਤਿਗੁਰੁ ਮੇਲਿ ਤੂ, ਮੋ ਕਉ ਪਾਰਿ ਉਤਾਰੇ ਕੇਸਵਾ ॥੩॥ ਨਾਮਾ ਕਹੈ ਹਉ ਤਰਿ ਭੀ ਨ ਜਾਨਉ ॥ ਮੋ ਕਉ ਬਾਹ ਦੇਹਿ ਬਾਹ ਦੇਹਿ ਬੀਠੁਲਾ ॥੪॥੧॥੨॥ {ਬਸੰਤ, ਪੰਨਾ ੧੧੯੫ ਨੋਟ: ਨਾਮਦੇਵ ਦਾ 'ਕੇਸਵ', ਗੋਬਿੰਦ ਅਤੇ ਬੀਠੁਲ ਇਕੋ ਹੀ ਹੈ, ਜਿਸ ਅਗੇ ਅਰਦਾਸ ਕਰਦਾ ਹੈ ਕਿ ਦੈਨੂੰ ਗੁਰੂ ਮਿਲਾ। (੭) ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ ॥ ਤੂ ਨ ਬਿਸਾਰੇ ਰਾਮਈਆ ॥੧॥ਰਹਾਉ॥ ਨੋਟ: ਜੇ ਨਾਮਦੇਵ ਜੀ ਕਿਸੇ ਬੀਠੁਲ-ਮੂਰਤੀ ਦੇ ਪੁਜਾਰੀ ਹੁੰਦੇ, ਤਾਂ ਉਹ ਪੂਜਾ ਆਖ਼ਰ ਤਾਂ ਬੀਠੁਲ ਦੇ ਮੰਦਰ ਵਿਚ ਜਾ ਕੇ ਹੀ ਹੋ ਸਕਦੀ ਸੀ ਤੇ ਬੀਠੁਲ ਦੇ ਮੰਦਰ ਵਿਚ ਰੋਜ਼ ਜਾਣ ਵਾਲੇ ਨਾਮਦੇਵ ਨੂੰ ਇਹ ਪਾਂਡੇ ਧੱਕੇ ਕਿਉਂ ਮਾਰਦੇ? ਇਸ ਮੰਦਰ ਵਿਚੋਂ ਧੱਕੇ ਖਾ ਕੇ ਨਾਮਦੇਵ ਬੀਠੁਲ ਅੱਗੇ ਪੁਕਾਰ ਕਰ ਰਿਹਾ ਹੈ, ਇਹ ਮੰਦਰ 'ਬੀਠੁਲ' ਦਾ ਹੀ ਹੋਵੇਗਾ। ਪਰ ਭਗਤ ਨਾਮਦੇਵ ਆਪਣੇ ਉਸ ਬੀਠੁਲ ਅੱਗੇ ਪੁਕਾਰ ਕਰਦਾ ਹੈ ਜਿਸ ਨੂੰ ਉਹ 'ਰਾਮਈਆ' ਭੀ ਆਖਦਾ ਹੈ। 'ਬੀਠੁਲ' ਮੂਰਤੀ ਕ੍ਰਿਸ਼ਨ ਜੀ ਦੀ ਹੈ। ਕਿਸੇ ਇੱਕ ਅਵਤਾਰ ਦੀ ਮੂਰਤੀ ਦਾ ਪੁਜਾਰੀ ਆਪਣੇ ਇਸ਼ਟ ਨੂੰ ਦੂਜੇ ਅਵਤਾਰ ਦੇ ਨਾਮ ਨਾਲ ਯਾਦ ਨਹੀਂ ਕਰ ਸਕਦਾ। ਇੱਥੋਂ ਧੱਕੇ ਪੈਣ ਤੋਂ ਇਹ ਗੱਲ ਭੀ ਸਾਫ਼ ਜ਼ਾਹਰ ਹੈ ਕਿ ਇਸ ਤੋਂ ਪਹਿਲਾਂ ਨਾਮਦੇਵ ਕਦੇ ਕਿਸੇ ਮੰਦਰ ਵਿਚ ਨਹੀਂ ਸੀ ਗਿਆ, ਨਾ ਹੀ ਕਿਸੇ ਮੰਦਰ ਵਿਚ ਧਰੀ ਕਿਸੇ ਬੀਠੁਲ-ਮੂਰਤੀ ਦਾ ਉਹ ਪੁਜਾਰੀ ਸੀ। (8) ਐਸੋ ਰਾਮ ਰਾਇ ਅੰਤਰਜਾਮੀ ॥ ਜੈਸੈ ਦਰਪਨ ਮਾਹਿ ਬਦਨ ਪਰਵਾਨੀ ॥੧॥ਰਹਾਉ॥ ਬਸੈ ਘਟਾ ਘਟ ਲੀਪ ਨ ਛੀਪੈ ॥ ਬੰਧਨ ਮੁਕਤਾ ਜਾਤੁ ਨ ਦੀਸੈ ॥੧॥ ਪਾਨੀ ਮਾਹਿ ਦੇਖੁ ਮੁਖੁ ਜੈਸਾ ॥ ਨਾਮੇ ਕੋ ਸੁਆਮੀ ਬੀਠਲੁ ਐਸਾ ॥੨॥੧॥ {ਕਾਨੜਾ, ਪੰਨਾ ੧੩੧੮ ਨੋਟ: ਨਾਮਦੇਵ ਜੀ ਦਾ 'ਬੀਠੁਲ' ਹਰੇਕ ਜੀਵ ਦੇ ਅੰਦਰ ਵੱਸਦਾ ਹੋਇਆ ਭੀ ਮਾਇਆ ਦੇ ਬੰਧਨਾਂ ਵਿਚ ਕਦੇ ਨਹੀਂ ਫਸਿਆ। ਦੱਖਣ ਵਿਚ ਲੋਕ ਕਿਸੇ ਮੰਦਰ ਵਿਚ ਟਿਕਾਏ 'ਬੀਠੁਲ' ਨੂੰ ਪੂਜਦੇ ਹੋਣਗੇ, ਜਿਸ ਨੂੰ ਉਹ ਇੱਟ ਤੇ ਬੈਠਾ ਵਿਸ਼ਨੂੰ ਜਾਂ ਕ੍ਰਿਸ਼ਨ ਸਮਝਦੇ ਹਨ। ਪਰ ਹਰੇਕ ਕਵੀ ਨੂੰ ਅਧਿਕਾਰ ਹੈ ਕਿ ਕਿਸੇ ਪੁਰਾਣੇ ਲਫ਼ਜ਼ ਨੂੰ ਨਵੇਂ ਅਰਥ ਵਿਚ ਭੀ ਵਰਤ ਲਏ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਲਫ਼ਜ਼ 'ਭਗੌਤੀ' ਨੂੰ ਅਕਾਲਪੁਰਖ ਦੇ ਅਰਥ ਵਿਚ ਵਰਤਿਆ ਹੈ। ਨਾਮਦੇਵ ਜੀ ਇਸ ਸ਼ਬਦ ਵਿਚ ਲਫ਼ਜ਼ 'ਬੀਠੁਲ' ਦਾ ਅਰਥ "ਇੱਟ ਤੇ ਬੈਠਾ ਕ੍ਰਿਸ਼ਨ" ਨਹੀਂ ਕਰਦੇ, ਉਹਨਾਂ ਦਾ ਭਾਵ ਹੈ "ਉਹ ਪ੍ਰਭੂ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ"। ਲਫ਼ਜ਼ 'ਰਾਮ' ਤੇ 'ਬੀਠੁਲ' ਨੂੰ ਇੱਕੋ ਹੀ ਭਾਵ ਵਿਚ ਵਰਤ ਰਹੇ ਹਨ। {विष्ठल, विस्थल। ਵਿ-ਪਰੇ, ਮਾਇਆ ਦੇ ਪ੍ਰਭਾਵ ਤੋਂ ਪਰੇ। ਸਥਲ-ਟਿਕਿਆ ਹੋਇਆ}। (9) ਜਿਉ ਪ੍ਰਗਾਸਿਆ ਮਾਟੀ ਕੁੰਭੇਉ ॥ ਆਪ ਹੀ ਕਰਤਾ ਬੀਠੁਲੁ ਦੇਉ ॥੨॥੪॥ {ਪ੍ਰਭਾਤੀ, ਪੰਨਾ ੧੩੫੧ ਨਾਮਦੇਵ ਦਾ 'ਬੀਠਲ' ਪ੍ਰਭੂ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈ। ਬੱਸ! ਇਹ ਨੌਂ ਸ਼ਬਦ ਹਨ ਨਾਮਦੇਵ ਜੀ ਦੇ, ਜਿਨ੍ਹਾਂ ਵਿਚ ਉਹਨਾਂ ਨੇ ਲਫ਼ਜ਼ 'ਬੀਠੁਲ' ਵਰਤਿਆ ਹੈ; ਕਿਤੇ ਭੀ ਇਹ ਸ਼ੱਕ ਕਰਨ ਦੀ ਗੁੰਜੈਸ਼ ਨਹੀਂ ਹੋ ਸਕੀ ਕਿ ਨਾਮਦੇਵ ਜੀ ਕਿਸੇ ਮੂਰਤੀ ਦਾ ਜ਼ਿਕਰ ਕਰ ਰਹੇ ਹਨ। ਪਾਠਕ ਸੱਜਣ ਇਹ ਗੱਲ ਭੀ ਚੇਤੇ ਰੱਖਣ ਕਿ ਜੇ ੯ ਵਾਰੀ ਲਫ਼ਜ਼ 'ਬੀਠੁਲ' ਵਰਤਿਆਂ ਨਾਮਦੇਵ ਜੀ ਉੱਤੇ ਮੂਰਤੀ-ਪੂਜਾ ਦਾ ਸ਼ੱਕ ਪੈ ਸਕਦਾ ਹੈ, ਤਾਂ ਸ੍ਰੀ ਗੁਰੂ ਅਰਜਨ ਸਾਹਿਬ ਨੇ ਭੀ ਇਹੀ ਲਫ਼ਜ਼ ੬ ਵਾਰੀ ਵਰਤਿਆ ਹੈ। ਨਾਮਦੇਵ ਜੀ ਅਤੇ ਮੂਰਤੀ-ਪੂਜਾ- ਪਰ ਅਸਾਂ ਅਜੇ ਇਹ ਭੀ ਵੇਖਣਾ ਹੈ ਕਿ ਮੂਰਤੀ-ਪੂਜਾ ਬਾਰੇ ਨਾਮਦੇਵ ਜੀ ਦੇ ਆਪਣੇ ਕੀਹ ਖ਼ਿਆਲ ਹਨ। (1) ਸਤਿਗੁਰੁ ਮਿਲੈ ਤ ਸਹਸਾ ਜਾਈ ॥ ਕਿਸੁ ਹਉ ਪੂਜਉ ਦੂਜਾ ਨਦਰਿ ਨ ਆਈ ॥੩॥ ਏਕੋ ਪਾਥਰ ਕੀਜੈ ਭਾਉ ॥ ਦੂਜੈ ਪਾਥਰ ਧਰੀਐ ਪਾਉ ॥੪॥ ਜੇ ਓਹੁ ਦੇਉ ਤ ਓਹੁ ਭੀ ਦੇਵਾ ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥੫॥੧॥ {ਗੂਜਰੀ (2) ਭੈਰਉ ਭੂਤ ਸੀਤਲਾ ਧਾਵੈ। ਖਰ ਬਾਹਨ ਉਹੁ ਛਾਰ ਉਡਾਵੈ ॥੧॥ ਹਉ ਤਉ ਏਕ ਰਮਈਆ ਲੈ ਹਉ ॥ ਆਨ ਦੇਵ ਬਦਲਾਵਨਿ ਦੈ ਹਉ ॥੧॥ਰਹਾਉ॥੬॥ {ਗੌਂਡ (3) ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥੪॥੩॥੭॥ {ਗੌਂਡ ਨਾਮਦੇਵ ਜੀ ਦਾ ਇਸ਼ਟ- ਨਾਮਦੇਵ ਕਿਸ ਇਸ਼ਟ ਦੇ ਉਪਾਸ਼ਕ ਸਨ? ਇਹ ਨਿਰਨਾ ਭੀ ਅਸਾਂ ਉਹਨਾਂ ਦੀ ਬਾਣੀ ਵਿਚੋਂ ਹੀ ਕਰਨਾ ਹੈ। (੧) ਕਹਾ ਕਰਉ ਜਾਤੀ ਕਹ ਕਰਉ ਪਾਤੀ ॥ . . ਭਗਤਿ ਕਰਉ
ਹਰਿ ਕੇ ਗੁਨ ਗਾਵਉ ॥ (੨) ਹਮਰੋ ਕਰਤਾ ਰਾਮੁ ਸਨੇਹੀ ॥ ... ... ... (੩) ਦੀਨ ਕਾ ਦਇਆਲੁ ਮਾਧੋ ਗਰਬ ਪਰਹਾਰੀ ॥ (4) ਮੂਰਖ ਨਾਮਦੇਉ ਰਾਮਹਿ ਜਾਨੈ ॥੨॥੧॥ {ਟੋਡੀ (5) ਪਤਿਤ ਪਵਿਤ ਭਏ ਰਾਮੁ ਕਰਤ ਹੀ ॥ਰਹਾਉ॥੨॥ {ਟੋਡੀ (6) ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ॥੩॥੧॥ {ਤਿਲੰਗ ਜਿਸ ਮਾਧੋ, ਰਾਮ, ਹਰੀ ਅਤੇ ਅੱਲਾਹ ਨੂੰ ਨਾਮਦੇਵ ਜੀ ਆਪਣਾ ਇਸ਼ਟ ਜਾਣ ਕੇ ਸਿਮਰਦੇ ਹਨ, ਉਸ ਦੇ ਸਰੂਪ ਬਾਰੇ ਆਖਦੇ ਹਨ-ਉਹ ਹਰ ਥਾਂ ਮੌਜੂਦ ਹੈ; ਸਾਰਾ ਜਗਤ ਉਸੇ ਤੋਂ ਬਣਿਆ ਹੈ ਤੇ ਉਸੇ ਦਾ ਆਸਰਾ ਲਿਆਂ ਜਗਤ ਦੀ ਮਾਇਆ ਦਾ ਪ੍ਰਭਾਵ ਦੂਰ ਹੋ ਸਕਦਾ ਹੈ; ਉਹ ਸਾਰੇ ਜਹਾਨ ਦਾ ਮਾਲਕ ਹੈ: (੧) ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ ॥...
(੨) ਪਹਿਲ ਪੁਰਸਾਬਿਰਾ ॥ ਅਥੋਨ
ਪੁਰਸਾਦਮਰਾ ॥ ਅਸ ਗਾ ਅਸ ਉਸ ਗਾ
॥ (3) ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ॥ਰਹਾਉ॥.. {ਤਿਲੰਗ ਇਸ ਇਸ਼ਟ ਦੀ ਪ੍ਰਾਪਤੀ ਦਾ ਵਸੀਲਾ- ਇਸ ਪਰਮਾਤਮਾ ਦੇ ਸਿਮਰਨ ਦੀ ਦਾਤ, ਨਾਮਦੇਵ ਜੀ ਲਿਖਦੇ ਹਨ ਕਿ ਸਤਿਗੁਰੂ ਅਤੇ ਸਾਧ ਸੰਗਤਿ ਤੋਂ ਹੀ ਅਸਾਨੂੰ ਪ੍ਰਾਪਤ ਹੋਈ ਹੈ: (੧) ਛੀਪੇ ਕੇ ਘਰਿ ਜਨਮੁ ਦੈਲਾ, ਗੁਰ ਉਪਦੇਸੁ ਭੈਲਾ ॥ (੨) ਨਾਦਿ ਸਮਾਇਲੇ ਰੇ, ਸਤਿਗੁਰੁ ਭੇਟਿਲੇ ਦੇਵਾ ॥ਰਹਾਉ॥... (੩) ਨਿਜ ਭਾਉ ਭਇਆ ਭ੍ਰਮੁ ਭਾਗਾ ॥ ਗੁਰ
ਪੂਛੇ ਮਨੁ ਪਤੀਆਗਾ ॥੨॥... (4) ਸੰਤਾ ਮਧੇ ਗੋਬਿੰਦੁ ਆਛੈ ॥੪॥੩॥ {ਟੋਡੀ (੫) ਸਫਲ ਜਨਮੁ ਮੋ ਕਉ ਗੁਰਿ ਕੀਨਾ ॥੧॥ (੬) ਨਾਮਦੇਉ ਨਰਾਇਨੁ ਪਾਇਆ ॥ ਭਗਤ ਕਬੀਰ ਜੀ, ਰਵਿਦਾਸ ਜੀ ਅਤੇ ਸਤਿਗੁਰੂ ਜੀ ਦੀ ਗਵਾਹੀ- ਭਗਤ ਕਬੀਰ ਜੀ, ਰਵਿਦਾਸ ਜੀ ਅਤੇ ਸਤਿਗੁਰੂ ਜੀ ਭੀ ਏਹੀ ਗਵਾਹੀ ਦੇਂਦੇ ਹਨ ਕਿ ਨਾਮਦੇਵ ਜੀ ਉੱਤੇ ਪ੍ਰਭੂ ਦੀ ਹੀ ਕਿਰਪਾ ਹੋਈ ਸੀ, ਗੁਰੂ-ਦਰ ਤੋਂ ਹੀ ਪ੍ਰਾਪਤੀ ਹੋਈ ਸੀ: (੧) ਮਾਗਉ ਕਾਹਿ ਰੰਕ ਸਭ ਦੇਖਉ, ਤੁਮ ਹੀ ਤੇ ਮੇਰੋ ਨਿਸਤਾਰ
॥੧॥ (੨) ਐਸੀ ਲਾਲ ਤੁਝ ਬਿਨੁ ਕਉਨੁ ਕਰੈ ॥ ... (੩) ਗੋਬਿੰਦ ਗੋਬਿੰਦ ਗੋਬਿੰਦ ਸੰਗਿ, ਨਾਮਦੇਉ ਮਨੁ ਲੀਣਾ
॥ (੪) ਨਾਮਾ ਛੀਬਾ ਕਬੀਰੁ ਜਲਾਹਾ ਪੂਰੇ ਗੁਰ ਤੇ ਗਤਿ ਪਾਇ ॥ . . ਸੁਰਿ ਨਰ ਤਿਨ
ਕੀ ਬਾਣੀ ਗਾਵਹਿ, ਕੋਇ ਨ ਮੇਟੈ ਭਾਈ ॥੩॥੫॥੨੨॥
{ਸਿਰੀ ਰਾਗੁ ਮਹਲਾ ੩ (੬) ਕਲਿਜੁਗ ਨਾਮੁ ਪ੍ਰਧਾਨੁ ਪਦਾਰਥੁ ਭਗਤ ਜਨਾ ਉਧਰੇ ॥
(੭) ਸਾਧ ਸੰਗਿ ਨਾਨਕ ਬੁਧਿ ਪਾਈ, ਹਰਿ ਕੀਰਤਨੁ ਆਧਾਰੋ
॥ (੮) ਨਾਮਦੇਅ ਪ੍ਰੀਤਿ ਲਈ ਹਰਿ ਸੇਤੀ, ਲੋਕੁ ਛੀਪਾ ਕਹੈ ਬੁਲਾਇ
॥ (੯) ਕਬੀਰ ਧਿਆਇਓ ਏਕ ਰੰਗ ॥ ਨਾਮਦੇਵ ਹਰਿ
ਜੀਉ ਬਸਹਿ ਸੰਗਿ ॥ (੧੦)
ਗੁਣ ਗਾਵੈ ਰਵਿਦਾਸੁ ਭਗਤ ਜੈਦੇਵ ਤ੍ਰਿਲੋਚਨ ॥
ਇਹਨਾਂ ਉਪਰ-ਲਿਖੇ ਪ੍ਰਮਾਣਾਂ ਵਿਚ ਇਕ ਸੁਆਦਲੀ ਗੱਲ ਇਹ ਹੈ ਕਿ ਕਿਸੇ ਭਗਤ ਜਾਂ ਸਤਿਗੁਰੂ ਜੀ ਨੇ ਕਿਤੇ ਇਹ ਨਹੀਂ ਆਖਿਆ ਕਿ ਜਿਤਨਾ ਚਿਰ ਨਾਮਦੇਵ ਬੀਠੁਲ-ਮੂਰਤੀ ਨੂੰ ਪੂਜਦਾ ਰਿਹਾ ਉਸ ਦਾ ਕੁਝ ਨਾ ਬਣਿਆ। ਸਿਰਫ਼ ਇਹੀ ਜ਼ਿਕਰ ਹੈ ਕਿ ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਿਆਂ ਨਾਮਦੇਵ ਦਾ ਭੀ ਉੱਧਾਰ ਹੋ ਗਿਆ, ਭਾਵੇਂ ਉਸ ਨੂੰ ਲੋਕ ਨੀਵੀਂ ਜਾਤ ਦਾ ਹੀ ਆਖਦੇ ਸਨ। ਨਾਮਦੇਵ ਜੀ ਦੀ ਪਹਿਲੀ ਅਵਸਥਾ- ਨਾਮਦੇਵ ਜੀ ਦੀ ਸਾਰੀ ਬਾਣੀ ਵਿਚ ੧੦ ਸ਼ਬਦ ਐਸੇ ਹਨ ਜਿਨ੍ਹਾਂ ਨੂੰ ਪੜ੍ਹ ਕੇ ਕਈ ਸੱਜਣਾਂ ਨੇ ਟੀਕੇ ਲਿਖਦਿਆਂ ਕਾਹਲੀ ਵਿਚ ਇਹ ਕਹਿ ਦਿੱਤਾ ਹੈ ਕਿ ਨਾਮਦੇਵ ਜੀ ਇਹਨਾਂ ਸ਼ਬਦਾਂ ਵਿਚ ਆਪਣੀ ਪਹਿਲੀ ਮੂਰਤੀ-ਪੂਜ ਅਵਸਥਾ ਦਾ ਜ਼ਿਕਰ ਕਰਦੇ ਹਨ। ਅਸੀ ਸ਼ੁਰੂ ਵਿਚ ਹੀ ਕਹਿ ਚੁੱਕੇ ਹਾਂ ਕਿ ਨਾਮਦੇਵ ਪਹਿਲਾਂ ਮੂਰਤੀ-ਪੂਜ ਰਿਹਾ ਹੋਵੇ ਜਾਂ ਨਾਹ ਰਿਹਾ ਹੋਵੇ, ਇਸ ਨਾਲ ਅਸਾਨੂੰ ਕੋਈ ਝਗੜਾ ਨਹੀਂ। ਅਸੀ ਸਿਰਫ਼ ਇਸ ਗੱਲ ਤੇ ਜ਼ੋਰ ਦੇਂਦੇ ਹਾਂ ਕਿ ਅਸਾਡੇ ਦੀਨ ਦੁਨੀਆ ਦੇ ਰਾਹਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਈ ਨਿੱਕਾ ਜਿਹਾ ਅੰਗ ਭੀ ਐਸਾ ਨਹੀਂ ਹੋ ਸਕਦਾ, ਜਿਸ ਵਿਚ ਕਿਤੇ ਰਤਾ-ਭਰ ਭੀ ਕੱਚੀ ਬਾਣੀ ਦੀ ਅੰਸ਼ ਹੋਵੇ। ਸਤਿਗੁਰੂ ਨਾਨਕ ਪਾਤਿਸ਼ਾਹ ਦੇ ਗਿਆਨ-ਸੂਰਜ ਦੇ ਚਮਕਣ ਲਈ ਕਿਸੇ ਹੋਰ ਗਵਾਹੀ ਜਾਂ ਰੌਸ਼ਨੀ ਦੀ ਮਦਦ ਦੀ ਲੋੜ ਨਹੀਂ ਸੀ ਕਿ ਕਿਸੇ ਨਾਮਦੇਵ ਦੀ ਮੂਰਤੀ-ਪੂਜ ਅਵਸਥਾ ਦੀ ਕਵਿਤਾ ਦਰਜ ਕੀਤੀ ਹੋਵੇ। ਫਿਰ ਭੀ, ਆਪਣੇ ਪਾਠਕਾਂ ਦੀ ਤਸੱਲੀ ਤੇ ਵਾਕਫ਼ੀ ਲਈ ਅਸੀ ਹੁਣ ਵਾਰੋ-ਵਾਰੀ ਉਹਨਾਂ ੧੦ ਸ਼ਬਦਾਂ ਉੱਤੇ ਵਿਚਾਰ ਕਰਾਂਗੇ ਜਿਨ੍ਹਾਂ ਤੋਂ ਨਾਮਦੇਵ ਜੀ ਦੇ ਮੂਰਤੀ-ਪੂਜ ਅਵਤਾਰ-ਪੂਜ ਹੋਣ ਦਾ ਭੁਲੇਖਾ ਪੈ ਸਕਦਾ ਹੈ। ਕ੍ਰਿਸ਼ਨ-ਭਗਤੀ ਦਾ ਭੁਲੇਖਾ (1) ਗਉੜੀ- ਦੇਵਾ ਪਾਹਨ ਤਾਰੀਅਲੇ ॥ ਰਾਮ ਕਹਤ ਜਨ ਕਸ ਨ ਤਰੇ ॥੧॥ਰਹਾਉ॥ ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ ॥ ਚਰਨ ਬਧਿਕ ਜਨ ਤੇਊ ਮੁਕਤਿ ਭਏ, ਹਉ ਬਲਿ ਬਲਿ ਜਿਨ ਰਾਮ ਕਹੇ ॥੧॥ ਦਾਸੀ ਸੁਤ ਜੁਨ ਬਿਦਰੁ ਸੁਦਾਮਾ, ਉਗ੍ਰਸੈਨ ਕਉ ਰਾਜੁ ਦੀਏ ॥ ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ, ਨਾਮੇ ਕੇ ਸੁਆਮੀ ਤੇਊ ਤਰੇ ॥੨॥੧॥ {ਗਉੜੀ, ਪੰਨਾ ੩੪੫} ਨਾਮਦੇਵ ਜੀ ਹਿੰਦੂ ਸਨ, ਲੋਕਾਂ ਦੇ ਭਾਣੇ ਭਾਵੇਂ ਨੀਵੀਂ ਜਾਤ ਦੇ ਸਨ। ਹਿੰਦੂ ਭਾਈਚਾਰੇ ਨੇ ਹੀ ਉਹਨਾਂ ਨੂੰ ਸ਼ੂਦਰ ਆਖਣਾ ਸੀ। ਹਿੰਦੂਆਂ ਵਿਚ ਪਲ ਕੇ ਧਰਮ-ਸੰਬੰਧੀ ਸਾਖੀਆਂ ਭੀ ਉਹਨਾਂ ਨੇ ਕੁਦਰਤੀ ਤੌਰ ਤੇ ਹਿੰਦੂ ਅਵਤਾਰਾਂ ਤੇ ਮਹਾਂ ਪੁਰਖਾਂ ਵਿਚੋਂ ਲੈਣੀਆਂ ਸਨ। ਜਿਨ੍ਹਾਂ ਸਾਖੀਆਂ ਵਲ ਇਥੇ ਇਸ਼ਾਰਾ ਹੈ, ਉਹ ਬਹੁਤੀਆਂ ਕ੍ਰਿਸ਼ਨ ਜੀ ਨਾਲ ਸੰਬੰਧ ਰੱਖਦੀਆਂ ਹਨ; ਪਰ "ਪਾਹਨ ਤਾਰੀਅਲੇ" ਵਾਲੀ ਸਾਖੀ ਸ੍ਰੀ ਰਾਮ ਚੰਦਰ ਜੀ ਦੀ ਹੈ। ਫਿਰ, ਇਹ ਭੀ ਆਖਦੇ ਹਨ ਕਿ "ਹਉ ਬਲਿ ਬਲਿ ਜਿਨ ਰਾਮ ਕਹੇ"। ਸੋ ਨਾਮਦੇਵ ਜੀ ਇਹਨਾਂ ਵਿਚੋਂ ਕਿਸੇ ਖ਼ਾਸ ਇੱਕ ਦੇ ਅਵਤਾਰ-ਰੂਪ ਵਿਚ ਪੁਜਾਰੀ ਨਹੀਂ ਸਨ। ਇਹਨਾਂ ਦੀ ਰਾਹੀਂ ਤਰੇ ਭਗਤਾਂ ਨੂੰ ਪਰਮਾਤਮਾ ਦੀ ਮਿਹਰ ਦਾ ਪਾਤਰ ਸਮਝਦੇ ਹਨ, ਤਾਹੀਏਂ ਆਖਦੇ ਹਨ, "ਰਾਮ ਕਹਤ ਜਨ ਕਸ ਨ ਤਰੇ"। (2) ਮਾਲੀ ਗਉੜਾ- ਮੇਰੋ ਬਾਪੁ ਮਾਧਉ ਤੂ ਧਨੁ ਕੇਸੌ ਸਾਂਵਲੀਓ ਬੀਠੁਲਾਇ ॥੧॥ਰਹਾਉ॥ ਕਰ ਧਰੇ ਚਕ੍ਰ ਬੈਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਨ ਉਧਾਰੀਅਲੇ ॥ ਦੁਹਸਾਸਨ ਕੀ ਸਭਾ ਦ੍ਰੋਪਤੀ, ਅੰਬਰ ਲੇਤ ਉਬਾਰੀਅਲੇ ॥੧॥ ਗੋਤਮ ਨਾਰਿ ਅਹਲਿਆ ਤਾਰੀ, ਪਾਵਨ ਕੇਤਕ ਤਾਰੀਅਲ਼ੇ ॥ ਐਸਾ ਅਧਮੁ ਅਜਾਤਿ ਨਾਮਦੇਉ, ਤਉ ਸਰਨਾਗਤਿ ਆਈਅਲੇ ॥੨॥੨॥ {ਪੰਨਾ ੯੮੮ ਇਸ ਸ਼ਬਦ ਦਾ ਹਵਾਲਾ ਦੇ ਕੇ ਭਗਤ-ਬਾਣੀ ਦੇ ਵਿਰੋਧੀ ਸੱਜਣ ਜੀ ਲਿਖਦੇ ਹਨ ਕਿ ਇਸ ਵਿਚ "ਕ੍ਰਿਸ਼ਨ ਜੀ ਦੀ ਸਾਫ਼ ਉਸਤਤੀ ਕੀਤੀ ਗਈ ਹੈ ਤੇ ਇਹ ਮੰਨਿਆ ਹੈ ਜੋ ਈਸ਼੍ਵਰ ਦੇ ਹੱਥ ਵਿਚ ਗਦਾ ਸੰਖ ਆਦਿ ਸ਼ਸ਼ਤਰ ਹਨ ਤੇ ਉਹਦੀ ਮੂਰਤੀ ਹੈ।" ਅਗਾਂਹ ਸਿਰ-ਲੇਖ 'ਵਿਸ਼ਨੂੰ-ਭਗਤੀ' ਹੇਠ ਅਸਾਂ ਨਾਮਦੇਵ ਜੀ ਦਾ ਮਾਰੂ ਰਾਗ ਦਾ ਸ਼ਬਦ ਦੇ ਕੇ ਕਾਫ਼ੀ ਖੁਲ੍ਹੀ ਵਿਚਾਰ ਕਰ ਦਿੱਤੀ ਹੈ ਕਿ ਨਾਮਦੇਵ ਜੀ ਨੇ ਇਹ ਲਫ਼ਜ਼ 'ਸੰਖ ਚਕ੍ਰ' ਆਦਿਕ ਕਿਉਂ ਵਰਤੇ ਹਨ। ਇਸ ਸ਼ਬਦ ਦੇ ਸੰਬੰਧ ਵਿਚ ਇਕ ਹੋਰ ਗੱਲ ਭੀ ਸੋਚਣ ਵਾਲੀ ਹੈ। ਭਗਤ ਜੀ ਘਰ ਬੈਠੇ ਵੇਹਲੇ ਦਿਲ-ਪਰਚਾਵੇ ਦੀ ਖ਼ਾਤਰ ਨਹੀਂ ਲਿਖ ਰਹੇ। ਸ਼ਬਦ ਦੀ ਅੰਦਰਲੀ ਡੂੰਘਾਈ ਵਿਚ ਜਾ ਕੇ ਵੇਖੋ। ਉੱਚੀ ਜਾਤ ਵਾਲਿਆਂ ਵਲੋਂ ਤੰਗੀ ਆ ਰਹੀ ਹੈ, ਇਸ ਵਧੀਕੀ ਨੂੰ ਸਹਾਰਨ ਲਈ ਪਿਤਾ ਪ੍ਰਭੂ ਨੂੰ ਆਖਦੇ ਹਨ-ਸਦਕੇ! ਪਿਤਾ, ਤਾਂ ਕੀਹ ਹੋਇਆ ਜੇ ਮੈਂ ਨੀਚ ਹਾਂ ਨੀਵੀਂ ਜਾਤ ਵਾਲਾ ਹਾਂ? ਕੀ ਗੋਤਮ ਦੀ ਇਸਤ੍ਰੀ ਨੂੰ ਤੂੰ ਪਵਿੱਤਰ ਨਹੀਂ ਕੀਤਾ? ਕੀ ਗਜ ਦੇ ਪ੍ਰਾਣ ਤੂੰ ਨਹੀਂ ਸਨ ਬਚਾਏ? ਕੀ ਦ੍ਰੋਪਤੀ ਦੀ ਲਾਜ ਤੂੰ ਨਹੀਂ ਸੀ ਰੱਖੀ? ਮੈਨੂੰ ਭੀ ਇਕ ਅਜਿਹਾ ਹੀ ਜਾਣ ਲੈ, ਮੈਂ ਤੇਰੀ ਸਰਨ ਆਇਆ ਹਾਂ। ਇੱਥੇ ਉੱਚੀ ਜਾਤ ਵਾਲਿਆਂ ਨੂੰ ਇਕ ਤਰ੍ਹਾਂ ਵੰਗਾਰਿਆ ਭੀ ਜਾ ਰਿਹਾ ਹੈ ਕਿ ਉਹ ਪਰਮਾਤਮਾ ਨਿਰਾ ਤੁਹਾਡਾ ਹੀ ਨਹੀਂ ਹੈ, ਅਸਾਡਾ ਗਰੀਬਾਂ ਤੇ ਸ਼ੂਦਰਾਂ ਦਾ ਭੀ ਉਹੀ ਮਾਲਿਕ ਤੇ ਪਾਲਕ ਹੈ। ਫਿਰ, ਜਿਸ ਨੂੰ ਆਪਣਾ ਪੈਦਾ ਕਰਨ ਵਾਲਾ ਕਹਿ ਰਹੇ ਹਨ ਤੇ ਜਿਸ ਦੀ ਸਰਨ ਪੈਂਦੇ ਹਨ ਉਸ ਨੂੰ ਕਈ ਨਾਵਾਂ ਨਾਲ ਸੰਬੋਧਨ ਕਰਦੇ ਹਨ; ਜਿਵੇਂ, ਮਾਧੋ, ਕੇਸੌ, ਸਾਂਵਲਾ, ਬੀਠੁਲ। ਮਾਧੋ, ਸਾਂਵਲਾ ਅਤੇ ਬੀਠੁਲ ਤਾਂ ਕ੍ਰਿਸ਼ਨ ਜੀ ਦੇ ਨਾਮ ਕਹੇ ਜਾ ਸਕਦੇ ਹਨ, ਪਰ 'ਕੇਸੌ' ਵਿਸ਼ਨੂੰ ਦਾ ਨਾਮ ਹੈ। ਜਿਨ੍ਹਾਂ ਜਿਨ੍ਹਾਂ ਦੀ ਰੱਖਿਆ ਦਾ ਜ਼ਿਕਰ ਆਇਆ ਹੈ, ਉਹਨਾਂ ਸਭਨਾਂ ਦਾ ਵਾਹ ਕ੍ਰਿਸ਼ਨ ਜੀ ਨਾਲ ਨਹੀਂ ਪਿਆ। ਪੁਰਾਣਕ ਸਾਖੀਆਂ ਅਨੁਸਾਰ ਦ੍ਰੋਪਤੀ ਦੀ ਲਾਜ ਕ੍ਰਿਸ਼ਨ ਜੀ ਨੇ ਰੱਖੀ ਸੀ; ਪਰ ਅਹੱਲਿਆ ਨੂੰ ਤਾਰਨ ਵਾਲੇ ਸ੍ਰੀ ਰਾਮ ਚੰਦਰ ਜੀ ਸਨ। ਇੱਕ ਅਵਤਾਰ ਦਾ ਭਗਤ ਦੂਜੇ ਅਵਤਾਰ ਦਾ ਪੁਜਾਰੀ ਨਹੀਂ ਹੋ ਸਕਦਾ। ਦ੍ਰੋਪਤੀ ਤੇ ਅਹੱਲਿਆ ਦੋਹਾਂ ਨੂੰ ਵੱਖੋ-ਵੱਖ ਜੁਗਾਂ ਵਿਚ ਤਾਰਨ ਵਾਲਾ ਨਾਮਦੇਵ ਜੀ ਨੂੰ ਕੋਈ ਉਹ ਦਿੱਸ ਰਿਹਾ ਹੈ, ਜੋ ਸਿਰਫ਼ ਇੱਕ ਜੁਗ ਵਿਚ ਨਹੀਂ ਸਦਾ ਹੀ ਕਾਇਮ ਰਹਿਣ ਵਾਲਾ ਹੈ। ਉਹ ਹੈ ਨਾਮਦੇਵ ਜੀ ਦਾ ਉਹ ਪ੍ਰਭੂ ਜੋ ਉਹਨਾਂ ਨੂੰ ਨਾਰਾਇਣ, ਕ੍ਰਿਸ਼ਨ ਜੀ, ਸ੍ਰੀ ਰਾਮਚੰਦਰ ਜੀ ਤੇ ਨਰਸਿੰਘ ਇਹਨਾਂ ਸਭਨਾਂ ਵਿਚ ਹੀ ਦਿੱਸਦਾ ਹੈ। ਦੂਜੇ ਲਫ਼ਜ਼ਾਂ ਵਿਚ ਇਹ ਕਹਿ ਲਵੋ ਕਿ ਨਾਮਦੇਵ ਜੀ ਇਸ ਸ਼ਬਦ ਵਿਚ ਨਿਰੋਲ ਪਰਮਾਤਮਾ ਅੱਗੇ ਬੇਨਤੀ ਕਰ ਰਹੇ ਹਨ। ਭਗਤ ਨਾਮਦੇਵ ਜੀ ਦੀ ਬਾਣੀ ਓਪਰੀ ਨਜ਼ਰੇ ਪੜ੍ਹਨ ਵਾਲੇ ਸੱਜਣ ਇਹ ਭੁਲੇਖਾ ਖਾ ਰਹੇ ਹਨ ਕਿ ਨਾਮਦੇਵ ਜੀ ਕ੍ਰਿਸ਼ਨ ਜੀ ਦੇ ਉਪਾਸ਼ਕ ਸਨ ਤੇ ਕ੍ਰਿਸ਼ਨ-ਉਪਸ਼ਨਾ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਪਰ, ਵੇਖੋ ਰਾਗ ਸੋਰਠਿ ਵਿਚ ਨਾਮਦੇਵ ਜੀ ਦਾ ਦੂਜਾ ਸ਼ਬਦ- ਬੇਢੀ ਕੇ ਗੁਣ ਸੁਨਿ ਰੀ ਬਾਈ, ਜਲਧਿ, ਬਾਂਧ ਧ੍ਰੂ ਥਾਪਿਓ ਹੋ ॥ ਨਾਮੇ ਕੇ ਸੁਆਮੀ ਸੀਅ ਬਹੋਰੀ, ਲੰਕ ਭਭੀਖਣ ਆਪਿਓ ਹੋ ॥੪॥੨॥ ਨਾਮਦੇਵ ਜੀ ਦੀ ਜਿੰਦ ਦਾ ਆਸਰਾ ਉਹ ਨਿਰਗੁਣ-ਸਰੂਪ ਪਰਮਾਤਮਾ ਸੀ, ਜਿਸ ਨੇ ਰਾਮ-ਰੂਪ ਵਿਚ ਭੀ ਆ ਕੇ ਸੀਤਾ ਜੀ ਨੂੰ ਲੰਕਾ ਤੋਂ ਮੋੜ ਲਿਆਂਦਾ ਤੇ ਭਭੀਖਨ ਨੂੰ ਲੰਕਾ ਦਾ ਰਾਜ ਦਿੱਤਾ। ਧ੍ਰੂ ਭਗਤ ਤਾਂ ਸ੍ਰੀ ਰਾਮਚੰਦਰ ਜੀ ਤੋਂ ਭੀ ਪਹਿਲਾਂ ਸਤਜੁਗ ਵਿਚ ਹੋਇਆ ਦੱਸੀਦਾ ਹੈ ਤੇ ਕ੍ਰਿਸ਼ਨ ਜੀ ਢੇਰ ਸਮਾਂ ਪਿੱਛੋਂ ਹੋਏ ਦੁਆਪਰ ਵਿਚ। ਸੋ, ਨਾਮਦੇਵ ਜੀ ਕਿਸੇ ਅਵਤਾਰ ਦੇ ਪੁਜਾਰੀ ਨਹੀਂ ਸਨ। (3) ਮਾਲੀ ਗਉੜਾ- ਧਨਿ ਧੰਨਿ ਓ ਰਾਮ ਬੇਨੁ ਬਾਜੈ ॥ ਮਧੁਰ ਮਧੁਰ ਧੁਨਿ ਅਨਹਤ ਗਾਜੈ ॥੧॥ਰਹਾਉ॥ ਧਨਿ ਧਨਿ ਮੇਘਾ ਰੋਮਾਵਲੀ ॥ ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥੧॥ ਧਨਿ ਧਨਿ ਤੂ ਮਾਤਾ ਦੇਵਕੀ ॥ ਜਿਹ ਗ੍ਰਿਹ ਰਮਈਆ ਕਵਲਾਪਤੀ ॥੨॥ ਧਨਿ ਧਨਿ ਬਨਖੰਡ ਬਿੰਦ੍ਰਾਬਨਾ ॥ ਜਹ ਖੇਲੈ ਸ੍ਰੀ ਨਾਰਾਇਨਾ ॥੩॥ ਬੇਨੁ ਬਜਾਵੈ ਗੋਧਨੁ ਚਰੈ ॥ ਨਾਮੇ ਕਾ ਸੁਆਮੀ ਆਨਦ ਕਰੈ ॥੪॥੧॥ ਇਸ ਸ਼ਬਦ ਦਾ ਹਵਾਲਾ ਦੇ ਕੇ ਵਿਰੋਧੀ ਸੱਜਣ ਲਿਖਦੇ ਹਨ ਕਿ ਇਸ ਵਿਚ ਕ੍ਰਿਸ਼ਨ ਜੀ ਦੀ ਸਾਫ਼ ਉਸਤਤੀ ਕੀਤੀ ਗਈ ਹੈ। ਸਮਝਣ ਵਾਲੀ ਗੱਲ- ਪਰ, ਰਤਾ ਧਿਆਨ ਨਾਲ ਪੜ੍ਹ ਕੇ ਵੇਖੋ ਤੇ ਹਰੇਕ ਤੁਕ ਨੂੰ ਵਿਚਾਰੋ। ਕਿਸ ਤੁਕ ਵਿਚ ਆਪ ਨੂੰ ਕ੍ਰਿਸ਼ਨ ਜੀ ਦੀ ਉਸਤਤੀ ਕੀਤੀ ਹੋਈ ਦਿੱਸਦੀ ਹੈ? ਹਰੇਕ ਤੁਕ ਨੂੰ ਵਾਰੋ ਵਾਰੀ ਵੇਖ ਲਵੋ। ਸਭ ਤੋਂ ਪਹਿਲਾਂ 'ਰਹਾਉ' ਦੀ ਤੁਕ ਹੈ, ਇਸ ਵਿਚ ਕ੍ਰਿਸ਼ਨ ਜੀ ਦੇ ਕਿਹੜੇ ਗੁਣ ਦੱਸੇ ਹਨ? ਕੋਈ ਭੀ ਨਹੀਂ। "ਧਨਿ ਧੰਨਿ" ਕਿਸ ਨੂੰ ਆਖ ਰਹੇ ਹਨ? ਰਤਾ ਧਿਆਨ ਨਾਲ ਵੇਖੋ। "ਬੇਨੁ" ਨੂੰ 'ਧਨਿ ਧੰਨਿ' ਆਖ ਰਹੇ ਹਨ, 'ਕ੍ਰਿਸ਼ਨ' ਜੀ ਨੂੰ ਨਹੀਂ। ਇਸੇ ਤਰ੍ਹਾਂ ਅਗਲੀਆਂ ਤੁਕਾਂ ਵਿਚ ਭੀ ਮੇਢੇ ਦੀ ਉੱਨ ਤੇ ਉਸ ਤੋਂ ਬਣੀ ਕੰਬਲੀ ਤੋਂ ਸਦਕੇ ਹੋ ਰਹੇ ਹਨ, ਕ੍ਰਿਸ਼ਨ ਜੀ ਦੀ ਮਾਂ ਦੇਵਕੀ ਨੂੰ 'ਧਨਿ ਧਨਿ' ਆਖਦੇ ਹਨ, ਬਿੰਦ੍ਰਾਬਨ ਤੋਂ ਕੁਰਬਾਨ ਹੁੰਦੇ ਹਨ। ਸਾਰੇ ਹੀ ਸ਼ਬਦ ਵਿਚ ਕ੍ਰਿਸ਼ਨ ਜੀ ਦਾ ਸਿੱਧਾ ਕੋਈ ਜ਼ਿਕਰ ਨਹੀਂ, ਨਾ ਹੀ ਉਹਨਾਂ ਦੇ ਕਿਸੇ ਗੁਣ ਦਾ ਕੋਈ ਬਿਆਨ ਹੈ। ਦੁਸਾਸਨ ਦੀ ਸਭਾ ਵਿਚ ਦ੍ਰੋਪਤੀ ਦੀ ਇੱਜ਼ਤ ਰੱਖ ਲੈਣੀ, ਕੰਸ ਨੂੰ ਮਾਰ ਕੇ ਉਗ੍ਰ ਸੈਨ ਨੂੰ ਰਾਜ ਦੇਣਾ-ਇਹੋ ਜਿਹੀਆਂ ਗੱਲਾਂ ਤਾਂ ਕ੍ਰਿਸ਼ਨ ਜੀ ਦੇ ਗੁਣ ਕਹੇ ਜਾ ਸਕਦੇ ਹਨ; ਪਰ ਕਿਸੇ ਮਾਂ ਦੇ ਘਰ ਜੰਮ ਪੈਣਾ, ਕਿਸੇ ਮੇਢੇ ਦੀ ਉੱਨ ਦੀ ਬਣੀ ਕੰਬਲੀ ਪਾ ਲੈਣੀ, ਬਾਲ-ਉਮਰੇ ਕਿਤੇ ਖੇਡਣਾ, ਬੰਸਰੀ ਵਜਾਉਣੀ-ਇਹ ਗੱਲਾਂ ਤਾਂ ਸਾਰੇ ਹੀ ਬਾਲਕਾਂ ਵਿਚ ਸਾਂਝੀਆਂ ਹੋ ਸਕਦੀਆਂ ਹਨ। ਇਹ ਗੱਲਾਂ ਸੁਣਾਣ ਇਹ ਕ੍ਰਿਸ਼ਨ ਜੀ ਦੀ ਕੋਈ ਭੀ ਖ਼ਾਸ ਵਡਿਆਈ ਨਹੀਂ ਹੈ। ਇਹੀ ਸੀ ਭੇਤ ਦੀ ਗੱਲ- ਇਸ ਸ਼ਬਦ ਵਿਚ ਇਹੀ ਸੀ ਰਾਜ਼ ਜੋ ਸਮਝਣ ਵਾਲਾ ਸੀ ਤੇ ਜਿਸ ਤੋਂ ਖੁੰਝ ਕੇ ਅਸਾਂ ਨਾਮਦੇਵ ਜੀ ਨੂੰ ਅਵਤਾਰੀ ਕ੍ਰਿਸ਼ਨ ਜੀ ਦਾ ਪੁਜਾਰੀ ਮਿਥ ਲਿਆ। ਇਨਸਾਨੀ ਸੁਭਾਵ ਵਿਚ ਇਹ ਇਕ ਕੁਦਰਤੀ ਕੌਤਕ ਹੈ ਕਿ ਮਨੁੱਖ ਨੂੰ ਆਪਣੇ ਕਿਸੇ ਅੱਤ ਪਿਆਰੇ ਨਾਲ ਸੰਬੰਧ ਰੱਖਣ ਵਾਲੀਆਂ ਚੀਜ਼ਾਂ ਪਿਆਰੀਆਂ ਲੱਗਦੀਆਂ ਹਨ। ਭਾਈ ਗੁਰਦਾਸ ਜੀ ਲਿਖਦੇ ਹਨ: ਲੈਲੀ ਦੀ ਦਰਗਾਹ ਦਾ ਕੁੱਤਾ ਮਨਨੂੰ ਦੇਖਿ ਲੋਭਾਣਾ ॥ ਕੁੱਤੇ ਦੀ ਪੈਰੀਂ ਪਵੈ, ਹੜਿ ਹੜਿ ਹੱਸੈ ਲੋਕ ਵਿਡਾਣਾ ॥੩੧॥੩੭॥ ਗੁਰੂ ਦੇ ਪਿਆਰ ਤੋਂ ਵਿਕੇ ਹੋਏ ਗੁਰੂ ਅਮਰਦਾਸ ਜੀ ਭੀ ਲਿਖਦੇ ਹਨ: ਧਨੁ ਜਨਨੀ ਜਿਨਿ ਜਾਇਆ, ਧੰਨੁ ਪਿਤਾ ਪਰਧਾਨੁ ॥ ਸਤਿਗੁਰੁ ਸੇਵਿ ਸੁਖੁ ਪਾਇਆ, ਵਿਚਹੁ ਗਇਆ ਗੁਮਾਨੁ ॥ ਦਰਿ ਸੇਵਨਿ ਸੰਤ ਜਨ ਖੜੇ, ਪਾਇਨਿ ਗੁਣੀ ਨਿਧਾਨ ॥੧॥੧੬॥੪੯॥ {ਸਿਰੀ ਰਾਗੁ ਮ: ੩, ਪੰਨਾ ੩੨ ਇਸੇ ਤਰ੍ਹਾਂ- "ਜਿਥੈ ਜਾਇ ਬਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ॥" {ਆਸਾ ਮ: ੪ ਛੰਤ ਗੁਰੂ ਤੋਂ ਸਦਕੇ ਹੋ ਰਹੇ ਗੁਰੂ ਰਾਮਦਾਸ ਜੀ ਗੁਰੂ ਦੇ ਸਰੀਰ ਤੇ ਗੁਰੂ ਦੀ ਜੀਭ ਤੋਂ ਭੀ ਕੁਰਬਾਨ ਹੁੰਦੇ ਹਨ: ਸੋ ਧੰਨੁ ਗੁਰੂ ਸਾਬਾਸਿ ਹੈ, ਹਰਿ ਦੇਇ ਸਨੇਹਾ ॥ ਹਉ ਵੇਖਿ ਵੇਖਿ ਗੁਰੂ ਵਿਗਸਿਆ, ਗੁਰ ਸਤਿਗੁਰ ਦੇਹਾ ॥੧੭॥ ਗੁਰ ਰਸਨਾ ਅੰਮ੍ਰਿਤੁ ਬੋਲਦੀ, ਹਰਿ ਨਾਮਿ ਸੁਹਾਵੀ ॥ ਜਿਨ ਸੁਣਿ ਸਿਖਾ ਗੁਰੁ ਮੰਨਿਆ, ਤਿਨਾ ਭੁਖ ਸਭ ਜਾਵੀ ॥੧੮॥੨॥ {ਤਿਲੰਗ ਮਹਲਾ ੪, ਪੰਨਾ ੭੨੬ ਪਿਆਰੇ ਨਾਲ ਸੰਬੰਧ ਰੱਖਣ ਵਾਲਿਆਂ ਨਾਲ ਭੀ ਪਿਆਰ- ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਨਾਲ "ਲਾਵਾਂ" ਲੈਣੀਆਂ ਹਨ, ਉਸ ਦੇ ਵਾਸਤੇ ਚਾਰ ਲਾਵਾਂ ਵਿਚੋਂ ਇਹ ਦੂਜੀ ਲਾਂਵ ਹੈ ਕਿ ਉਹ ਆਪਣੇ ਪਿਆਰੇ ਨਾਲ ਸੰਬੰਧ ਰੱਖਣ ਵਾਲਿਆਂ ਨਾਲ ਭੀ ਪਿਆਰ ਕਰੇ। ਹਿੰਦੂ ਮਤ ਵਿਚ ਉਂਞ ਤਾਂ ੨੪ ਅਵਤਾਰਾਂ ਦਾ ਜ਼ਿਕਰ ਆਉਂਦਾ ਹੈ, ਪਰ ਅਸਲ ਵਿਚ ਦੋ ਹੀ ਉੱਘੇ ਅਵਤਾਰ ਹਨ ਜਿਨ੍ਹਾਂ ਨੂੰ ਸੁਣ ਵੇਖ ਕੇ ਮੂੰਹੋਂ ਵਾਹ ਵਾਹ ਨਿਕਲ ਸਕਦੀ ਹੈ ਤੇ ਉਹਨਾਂ ਦੇ ਕਾਦਰ ਕਰਤਾਰ ਦਾ ਚੇਤਾ ਪਿਆਰ ਨਾਲ ਆ ਸਕਦਾ ਹੈ। ਇਹ ਹਨ ਸ੍ਰੀ ਰਾਮ ਚੰਦਰ ਜੀ ਅਤੇ ਸ੍ਰੀ ਕ੍ਰਿਸ਼ਨ ਜੀ। ਇਹ ਮਨੁੱਖਾਂ ਵਿਚ ਆ ਕੇ ਮਨੁੱਖਾਂ ਵਾਂਗ ਦੁੱਖ-ਸੁਖ ਸਹਾਰਦੇ ਰਹੇ ਤੇ ਇਨਸਾਨੀ ਦਿਲ ਦੇ ਤਾਊਸ ਦੀਆਂ ਪਿਆਰ-ਤਰਬਾਂ ਹਿਲਾਂਦੇ ਰਹੇ। ਇਹਨਾਂ ਦੋਹਾਂ ਵਿਚੋਂ ਭੀ ਕ੍ਰਿਸ਼ਨ ਜੀ ਦੇ ਜੀਵਨ ਵਿਚ ਪਿਆਰ ਦੇ ਕੌਤਕ ਵਧੀਕ ਮਿਲਦੇ ਹਨ। ਸ੍ਰੀ ਰਾਮ ਚੰਦਰ ਜੀ ਤਾਂ ਰਾਜ-ਮਹਲਾਂ ਵਿਚ ਜੰਮੇ ਪਲੇ ਤੇ ਮੁੜ ਭੀ ਇਹਨਾਂ ਰਾਜ ਹੀ ਕੀਤਾ। ਪਰ ਕ੍ਰਿਸ਼ਨ ਜੀ ਦਾ ਜਨਮ ਹੀ ਦੁੱਖਾਂ ਤੋਂ ਸ਼ੁਰੂ ਹੋਇਆ, ਗਰੀਬ ਗੁਆਲਿਆਂ ਵਿਚ ਪਲੇ, ਗੁਆਲਿਆਂ ਨਾਲ ਰਲ ਕੇ ਇਹਨਾਂ ਗਊਆਂ ਚਾਰੀਆਂ ਤੇ ਬੰਸਰੀ ਵਜਾਈ। ਗਰੀਬਾਂ ਨਾਲ ਰਲ ਕੇ ਰਚ-ਮਿਚ ਕੇ ਰਹਿਣ ਵਾਲਾ ਹੀ ਗਰੀਬਾਂ ਨੂੰ ਪਿਆਰਾ ਲੱਗ ਸਕਦਾ ਹੈ। ਫਿਰ, ਇਹ ਕ੍ਰਿਸ਼ਨ ਜੀ ਹੀ ਸਨ ਜਿਨ੍ਹਾਂ ਦਲੇਰ ਹੋ ਕੇ ਆਖਿਆ: विद्या विनय सपन्ने ब्राह्मणे गवि हस्तिनि ॥ शुनि चैव श्वपाके च, पण्डिताः सम दर्शिनः ॥ ਕਿ ਵਿੱਦਵਾਨ ਬ੍ਰਾਹਮਣ, ਗਾਂ, ਹਾਥੀ, ਕੁੱਤੇ ਆਦਿਕ ਸਭਨਾਂ ਵਿਚ ਹੀ ਇਕੋ ਜੋਤ ਹੈ। ਗਰੀਬਾਂ ਵਿਚ ਪਲਿਆ, ਗਰੀਬਾਂ ਨਾਲ ਪਿਆਰ ਕਰਨ ਵਾਲਾ ਕੁਦਰਤੀ ਤੌਰ ਤੇ ਗਰੀਬਾਂ ਨੂੰ ਪਿਆਰਾ ਲੱਗਦਾ ਸੀ ਉਸ ਦੀ ਬੰਸਰੀ, ਉਸ ਦੀ ਕੰਬਲੀ, ਉਸ ਦਾ ਬਿੰਦ੍ਰਾਬਨ, ਗਰੀਬ ਸ਼ੂਦਰਾਂ ਲਈ "ਪਿਆਰ" ਦਾ ਚਿੰਨ੍ਹ ਬਣ ਗਏ; ਜਿਵੇਂ ਹਜ਼ਰਤ ਮੁਹੰਮਦ ਸਾਹਿਬ ਦੀ ਕੰਬਲੀ; ਜਿਵੇਂ ਨੀਵਿਆਂ ਤੋਂ ਉੱਚਾ ਕਰਨ ਵਾਲੇ ਬਲੀ ਮਰਦ ਪਾਤਿਸ਼ਾਹ ਦੀ ਕਲਗੀ ਤੇ ਬਾਜ। ਗਵਾਲਿਆਂ ਦੇ ਦਿਲ ਦੇ ਵਲਵਲੇ- ਬ੍ਰਾਹਮਣ ਨੇ ਨੀਵੀਂ ਜਾਤ ਵਾਲਿਆਂ ਨੂੰ ਬੜੀ ਨਿਰਦਇਤਾ ਨਾਲ ਪੈਰਾਂ ਹੇਠ ਲਤਾੜਿਆ ਹੋਇਆ ਸੀ-ਇਹ ਗੱਲ ਕਿਹੜਾ ਭਾਰਤਵਾਸੀ ਨਹੀਂ ਜਾਣਦਾ? ਜੇ ਗਰੀਬ ਗੁਆਲੇ ਜਾਂ ਹੋਰ ਸ਼ੂਦਰ ਕਦੇ ਰੱਬੀ ਪਿਆਰ ਦੇ ਹੁਲਾਰੇ ਵਿਚ ਆਉਣ, ਤਾਂ ਉਸ ਪਿਆਰ ਨੂੰ ਅੱਖੀਂ ਦਿੱਸਦੇ ਕਿਹੜੇ ਸਰੂਪ ਵਿਚ ਬਿਆਨ ਕਰਨ? ਜਿਥੋਂ ਤੱਕ ਹਿੰਦੂ ਬਰਾਦਰੀ ਦਾ ਸੰਬੰਧ ਹੈ, ਭਾਰਤ ਵਿਚ ਗੁਰੂ ਨਾਨਕ ਪਾਤਿਸ਼ਾਹ ਤੋ ਪਹਿਲਾਂ ਆਪਣੇ ਜੁਗ ਵਿਚ ਇੱਕੋ ਇਕ ਪ੍ਰਸਿੱਧ ਪਿਆਰਾ ਆਇਆ ਸੀ ਜੋ ਗਰੀਬਾਂ ਤੇ ਸ਼ੂਦਰਾਂ ਨਾਲ ਰਲ ਕੇ ਬੈਠਿਆ ਸੀ। ਇਹ ਸੀ ਸ੍ਰੀ ਕ੍ਰਿਸ਼ਨ ਜੀ; ਭਾਵੇਂ ਇਸ ਨੂੰ ਭੀ ਸਮਾਂ ਪਾ ਕੇ ਬ੍ਰਾਹਮਣਾਂ ਨੇ ਮੰਦਰਾਂ ਵਿਚ ਬੰਦ ਕਰ ਕੇ ਗਰੀਬਾਂ ਤੇ ਸ਼ੂਦਰਾਂ ਤੋਂ ਖੋਹ ਲਿਆ। ਜਿਉਂ ਜਿਉਂ ਗਹੁ ਨਾਲ ਇਸ ਸ਼ਬਦ ਨੂੰ ਪੜ੍ਹੋਗੇ, ਇਉਂ ਜਾਪੇਗਾ ਜਿਵੇਂ ਉਹਨਾਂ ਗਰੀਬ ਗੁਆਲਿਆਂ ਦੇ ਦਿਲ ਦੇ ਵਲਵਲੇ ਨਾਮਦੇਵ ਜੀ ਜ਼ਾਹਰ ਕਰ ਰਹੇ ਹਨ; ਗੁਆਲਿਆਂ ਵੱਲੋਂ ਹੋ ਕੇ ਗੁਆਲਿਆਂ ਦਾ ਦਿਲ ਖੋਲ੍ਹ ਰਹੇ ਹਨ, ਉਸੇ ਤਰ੍ਹਾਂ ਜਿਵੇਂ ਇਕ ਵਾਰ ਰੱਬ ਵਲੋਂ ਹੋ ਕੇ ਇਹ ਕਹਿਣ ਲੱਗ ਪਏ ਸਨ: ਦਾਸੁ ਅਨਿੰਨ ਮੇਰੋ ਨਿਜ ਰੂਪ ॥ ... ਮੇਰੀ ਬਾਂਧੀ ਭਗਤੁ ਛਡਾਵੈ, ਬਾਂਧੈ ਭਗਤੁ ਨ ਛੂਟੈ ਮੋਹਿ ॥... ਸੋ, 'ਪਿਆਰ' ਨੂੰ ਸਾਕਾਰ ਸਰੂਪ ਵਿਚ ਬਿਆਨ ਕਰਨ ਲਈ ਕ੍ਰਿਸ਼ਨ ਜੀ ਦੀ ਬੰਸਰੀ ਤੇ ਕੰਬਲੀ ਦਾ ਜ਼ਿਕਰ ਆਉਣਾ ਇਨਸਾਨੀ ਸੁਭਾਵ ਲਈ ਇਕ ਸਾਧਾਰਨ ਕੁਦਰਤੀ ਗੱਲ ਹੈ। ਭਾਈ ਗੁਰਦਾਸ ਜੀ ਨੇ ਤਾਂ ਲੇਲਾ ਮਜਨੂੰ, ਹੀਰ ਰਾਂਝੇ, ਸੱਸੀ ਪੁੰਨੂੰ ਨੂੰ ਭੀ ਇਸ ਰੰਗ-ਭੂਮੀ ਵਿਚ ਲੈ ਆਂਦਾ ਹੈ। ਭੁਲੇਖਾ ਨਾਹ ਖਾਣਾ- ਬੱਸ! ਇਸ ਸ਼ਬਦ ਵਿਚ ਇਸੇ ਉੱਚੇ ਕੁਦਰਤੀ ਵਲਵਲੇ ਦਾ ਪਰਕਾਸ਼ ਹੈ। ਪਰ ਕਿਤੇ ਕੋਈ ਸੱਜਣ ਇਸ ਭੁਲੇਖੇ ਵਿਚ ਨਾ ਪੈ ਜਾਏ ਕਿ ਨਾਮਦੇਵ ਜੀ ਕਿਸੇ ਕ੍ਰਿਸ਼ਨ-ਅਵਤਾਰ ਜਾਂ ਬੀਠੁਲ-ਮੂਰਤੀ ਦੇ ਪੁਜਾਰੀ ਸਨ, ਇਸ ਭਰਮ ਨੂੰ ਦੂਰ ਕਰਨ ਲਈ ਭਗਤ ਜੀ ਆਪ ਹੀ ਇਸੇ ਸ਼ਬਦ ਵਿਚ ਲਫ਼ਜ਼ 'ਰਾਮ', 'ਰਾਮਈਆ' ਤੇ 'ਨਾਰਾਇਣ' ਭੀ ਵਰਤਦੇ ਹਨ ਅਤੇ ਦੱਸਦੇ ਹਨ ਕਿ ਸਾਡਾ ਪ੍ਰੀਤਮ ਸੁਆਮੀ (ਉਸ ਨੂੰ 'ਰਾਮ' ਕਹਿ ਲਵੋ, 'ਕ੍ਰਿਸ਼ਨ' ਕਹਿ ਲਵੋ, ਚਾਹੇ 'ਨਾਰਾਇਣ' ਕਹਿ ਲਵੋ) ਕ੍ਰਿਸ਼ਨ-ਰੂਪ ਵਿਚ ਆਇਆ, ਗਰੀਬ ਗੁਆਲਿਆਂ ਨਾਲ ਖੇਡਦਾ ਰਿਹਾ, ਉਹਨਾਂ ਨਾਲ ਰਲ ਕੇ ਬੰਸਰੀ ਵਜਾਂਦਾ ਰਿਹਾ ਤੇ ਗਾਈਆਂ ਚਾਰਦਾ ਰਿਹਾ। ਉੱਚੀ ਜਾਤ ਦੇ ਲੋਕ ਨਾਮਦੇਵ ਜੀ ਦੇ ਇਸ ਵਲਵਲੇ ਦੀ ਕੀਹ ਸਾਰ ਜਾਣਨ? ਆਪਣੇ ਇਸ਼ਟ ਪ੍ਰਭੂ ਪਰਮਾਤਮਾ ਨੂੰ ਲਫ਼ਜ਼ 'ਰਾਮ' ਰਮਈਆ, ਗੋਬਿੰਦ, ਹਰੀ, ਨਾਰਾਇਣ ਨਾਲ ਯਾਦ ਕਰਨ ਵਾਲਾ ਨਾਮਦੇਵ ਜਦੋਂ ਉੱਚੀ ਜਾਤਿ ਵਾਲਿਆਂ ਵਲੋਂ ਹੋਈ ਨਿਰਾਦਰੀ ਦਾ ਗਿਲਾ ਕਰਦਾ ਹੈ ਤਾਂ ਆਪਣੇ 'ਸੁਆਮੀ' ਨੂੰ 'ਜਾਦਮ ਰਾਇਆ' ਆਖਦਾ ਹੈ ਕਿਉਂ? ਇਸ ਵਾਸਤੇ ਕਿ ਜਾਦਵਾਂ ਦੀ ਕੁਲ ਵਿਚ ਆ ਕੇ ਜਾਦਵਾਂ ਦਾ ਨਾਥ ਬਣ ਕੇ 'ਜਾਦਮ ਰਾਇਆ' ਬਣ ਕੇ ਉਸ ਨੇ ਨੀਵਿਆਂ ਨਾਲ ਪਿਆਰ ਕੀਤਾ ਸੀ; ਕਹਿੰਦਾ ਹੈ: ਹੀਨੜੀ ਜਾਤਿ ਮੇਰੀ, ਜਾਦਮ ਰਾਇਆ ॥ ਛੀਪੇ ਕੇ ਜਨਮਿ ਕਾਹੇ ਕਉ ਆਇਆ ॥ {ਭੈਰਉ ਨਾਮਦੇਵ, ਪੰਨਾ ੧੧੬੪ ਰਾਮ ਅਵਤਾਰ ਭਗਤੀ ਦਾ ਭੁਲੇਖਾ- (4) ਬਾਨਾਰਸੀ ਤਪੁ ਕਰੈ ਉਲਟਿ, ਤੀਰਥ ਮਰੈ, ਅਗਨਿ ਦਹੈ, ਕਾਇਆ ਕਲਪੁ ਕੀਜੈ ॥ ਅਸੁਮੇਧ ਜਗੁ ਕੀਜੈ, ਸੋਨਾ ਗਰਭਦਾਨੁ ਦੀਜੈ, ਰਾਮ ਨਾਮ ਸਰਿ ਤਊ ਨ ਪੂਜੈ ॥੧॥ ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ ॥ ਹਰਿ ਕਾ ਨਾਮੁ ਨਿਤ ਨਿਤਹਿ ਲੀਜੈ ॥੧॥ਰਹਾਉ॥... ਮਨਹਿ ਨ ਕੀਜੈ ਰੋਸੁ, ਜਮਹਿ ਨ ਦੀਜੈ ਦੋਸੁ, ਨਿਰਮਲ ਨਿਰਬਾਣ ਪਦੁ ਚੀਨ੍ਹ੍ਹਿ ਲੀਜੈ ॥ ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮਚੰਦੁ, ਪ੍ਰਣਵੈ ਨਾਮਾ, ਤਤੁ ਰਸੁ ਅੰਮ੍ਰਿਤੁ ਪੀਜੈ ॥੪॥੪॥ {ਰਾਮਕਲੀ ਘਰੁ ੨, ਪੰਨਾ ੯੭੩ ਇਥੇ ਅਵਤਾਰ-ਪੂਜਾ ਨਹੀਂ- ਕਈ ਸੱਜਣਾਂ ਨੂੰ ਅਖ਼ੀਰਲੀ ਤੁਕ ਅਵਤਾਰ-ਪੂਜਾ ਦਾ ਭੁਲੇਖਾ ਪਾ ਦੇਂਦੀ ਹੈ। ਪਰ, ਆਓ, ਗਹੁ ਨਾਲ ਵਿਚਾਰੀਏ। 'ਰਹਾਉ' ਦੀ ਤੁਕ ਵਿਚ ਜ਼ਿਕਰ ਹੈ ਕਿ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਬਾਕੀ ਹੋਰ ਧਾਰਮਿਕ ਆਹਰ ਪਖੰਡ ਹੀ ਹਨ। ਇਹ ਹੈ ਸ਼ਬਦ ਦਾ ਬੀਜ-ਰੂਪ ਭਾਵ। ਇਸ ਦਾ ਵਿਸਥਾਰ ਚਾਰ ਬੰਦਾਂ ਵਿਚ ਹੈ। ਪਹਿਲੇ ਤਿੰਨ ਬੰਦਾਂ ਵਿਚ ਤਾਂ ਸਾਫ਼ ਤੌਰ ਤੇ ਉਹਨਾਂ ਕੰਮਾਂ ਦਾ ਜ਼ਿਕਰ ਹੈ ਜਿਨ੍ਹਾਂ ਨੂੰ ਲੋਕ ਧਾਰਮਿਕ ਸਮਝਦੇ ਹਨ; ਪਰ ਜੋ ਭਗਤ ਜੀ ਦੇ ਖ਼ਿਆਲ ਵਿਚ ਸਿਮਰਨ ਦੇ ਟਾਕਰੇ ਤੇ ਨਿਰਾ ਪਖੰਡ ਹਨ। ਅਖ਼ੀਰ ਤੇ ਆਖਦੇ ਹਨ ਕਿ ਜੇ ਤੁਸੀ ਅਜਿਹੇ ਕੰਮ ਹੀ ਕਰਦੇ ਰਹੇ ਤਾਂ ਜਮਾਂ ਤੋਂ ਖ਼ਲਾਸੀ ਨਹੀਂ ਹੋਣੀ, ਫਿਰ ਇਹ ਗਿਲਾ ਨਾ ਕਰਨਾ ਕਿ ਜਮ ਸਿਰ ਉੱਤੇ ਹੀ ਰਿਹਾ। ਜਸਰਥ ਰਾਇ ਨੰਦੁ- ਪਰ ਚੌਥੇ ਪਦ ਵਿਚ ਅਚਨਚੇਤ ਰਾਜਾ ਜਸਰਥ ਦੇ ਪੁੱਤਰ ਸ੍ਰੀ ਰਾਮਚੰਦਰ ਜੀ ਦਾ ਨਾਮ ਆ ਜਾਣਾ ਹੈਰਾਨੀ ਵਿਚ ਪਾ ਦੇਂਦਾ ਹੈ। ਕਈ ਸੱਜਣ ਅਰਥ ਕਰਦੇ ਹਨ-"ਰਾਜਾ ਜਸਰਥ ਦੇ ਪੁੱਤਰ ਦਾ ਰਾਜਾ"। ਇਹ ਅਰਥ ਗ਼ਲਤ ਹੈ। ਲਫ਼ਜ਼ "ਨੰਦੁ ਰਾਜਾ" ਦਾ ਅਰਥ "ਨੰਦ ਦਾ ਰਾਜਾ" ਨਹੀਂ ਹੋ ਸਕਦਾ, ਕਿਉਂਕਿ ਲਫ਼ਜ਼ "ਨੰਦ" ਦੇ ਅਖ਼ੀਰ ਵਿਚ (ੁ) ਹੈ {ਵੇਖੋ 'ਗੁਰਬਾਣੀ ਵਿਆਕਰਣ'}। ਕਈ ਸੱਜਣ ਸਮਝਦੇ ਹਨ ਕਿ ਸ੍ਰੀ ਰਾਮ ਚੰਦਰ ਜੀ ਨੇ ਵੱਡੇ ਵੱਡੇ ਕੰਮ ਕੀਤੇ ਹਨ, ਇਸ ਵਾਸਤੇ ਇਹਨਾਂ ਕੰਮਾਂ ਨੂੰ ਪਰਮਾਤਮਾ ਦੇ ਕੰਮ ਦੱਸ ਕੇ ਲਫ਼ਜ਼ "ਰਾਮਚੰਦੁ" ਨੂੰ ਪਰਮਾਤਮਾ ਵਾਸਤੇ ਵਰਤਿਆ ਹੈ। ਇਹ ਖ਼ਿਆਲ ਭੀ ਕੱਚਾ ਹੈ। ਸਾਹਿਬ ਆਖਦੇ ਹਨ "ਰਾਵਣੁ ਮਾਰਿ ਕਿਆ ਵਡਾ ਭਇਆ"; ਬਾਣੀ ਵਿਚ ਪਰਸਪਰ ਵਿਰੋਧ ਨਹੀਂ ਹੋ ਸਕਦਾ। ਜੇ ਭਗਤ ਜੀ ਸ੍ਰੀ ਰਾਮ ਚੰਦਰ ਜੀ ਦੇ ਵੱਡੇ ਵੱਡੇ ਕੰਮਾਂ ਦਾ ਖ਼ਿਆਲ ਕਰ ਕੇ ਉਹਨਾਂ ਨੂੰ ਪਰਮਾਤਮਾ ਦੀ ਤੁਲਨਾ ਹੀ ਦੇ ਰਹੇ ਸਨ, ਤਾਂ ਇਸ ਗੱਲ ਦੀ ਕੀਹ ਲੋੜ ਸੀ ਕਿ ਉਹਨਾਂ ਦੇ ਪਿਤਾ ਦਾ ਨਾਮ ਭੀ ਦੱਸਿਆ ਜਾਂਦਾ? ਜੇ ਸ੍ਰੀ ਰਾਮ ਚੰਦਰ ਬਹੁਤੇ ਹੁੰਦੇ ਤਾਂ ਭੁਲੇਖਾ ਪੈਣ ਦੀ ਗੁੰਜੈਸ਼ ਭੀ ਹੋ ਸਕਦੀ ਸੀ। ਕ੍ਰਿਸ਼ਨ, ਦਮੋਦਰ, ਮਾਧੋ, ਮੁਰਾਰਿ, ਰਾਮ, ਰਾਮਚੰਦ, ਆਦਿਕ ਲਫ਼ਜ਼ ਭਗਤਾਂ ਨੇ ਤੇ ਸਤਿਗੁਰੂ ਜੀ ਨੇ ਭੀ ਸੈਂਕੜੇ ਵਾਰ ਪਰਮਾਤਮਾ ਵਾਸਤੇ ਵਰਤੇ ਹਨ। ਪਰ ਜਦੋਂ ਕਿਸੇ ਦੇ ਪਿਤਾ ਦਾ ਨਾਮ ਭੀ ਨਾਲ ਦਿੱਤਾ ਜਾਏ, ਤਾਂ ਉਸ ਵੇਲੇ ਉਸ ਨਾਮ ਨੂੰ ਪਰਮਾਤਮਾ ਵਾਸਤੇ ਨਹੀਂ ਵਰਤਿਆ ਜਾ ਸਕਦਾ। ਫਿਰ ਤਾਂ ਕਿਸੇ ਖ਼ਾਸ ਵਿਅਕਤੀ ਦਾ ਜ਼ਿਕਰ ਹੀ ਹੋ ਸਕਦਾ ਹੈ। ਅਸਲ ਗੱਲ- ਅਸਲ ਗੱਲ ਇਹ ਹੈ ਕਿ ਜਿਵੇਂ ਤਿੰਨ ਬੰਦਾਂ ਵਿਚ ਤਪ, ਜੱਗ, ਤੀਰਥ-ਇਸ਼ਨਾਨ ਅਤੇ ਦਾਨ ਨੂੰ ਨਾਮ ਦੇ ਟਾਕਰੇ ਤੇ ਇਕ ਹੌਲਾ ਜਿਹਾ ਕੰਮ ਦੱਸਿਆ ਹੈ, ਤਿਵੇਂ ਹੀ ਕਿਸੇ ਅਵਤਾਰ ਦੀ ਮੂਰਤੀ ਨੂੰ ਪੂਜਣਾ ਭੀ ਪਰਮਾਤਮਾ ਦਾ ਨਾਮ ਸਿਮਰਨ ਦੇ ਸਾਹਮਣੇ ਇਕ ਬੜਾ ਹੀ ਹੌਲਾ ਕੰਮ ਦੱਸਿਆ ਹੈ। ਅਰਥ: (ਹੇ ਜਿੰਦੇ! ਜੇ ਸਦਾ ਅਜਿਹੇ ਕੰਮ ਹੀ ਕਰਦੇ ਰਹਿਣਾ ਹੈ ਤੇ ਨਾਮ ਨਹੀਂ ਸਿਮਰਨਾ ਤਾਂ ਫਿਰ) ਮਨ ਵਿਚ ਗਿਲਾ ਨਾ ਕਰਨਾ, ਜਮ ਨੂੰ ਦੋਸ਼ ਨਾ ਦੇਣਾ (ਕਿ ਉਹ ਕਿਉਂ ਆ ਗਿਆ ਹੈ, ਇਹਨੀਂ ਕੰਮੀਂ ਜਮ ਨੇ ਖ਼ਲਾਸੀ ਨਹੀਂ ਕਰਨੀ) ; ਹੇ ਜਿੰਦੇ! ਪਵਿੱਤਰ ਵਾਸ਼ਨਾ-ਰਹਿਤ ਅਵਸਥਾ ਨਾਲ ਜਾਣ-ਪਛਾਣ ਪਾ। ਨਾਮਦੇਵ ਬੇਨਤੀ ਕਰਦਾ ਹੈ (ਸਭ ਰਸਾਂ ਦਾ) ਮੂਲ-ਰਸ ਨਾਮ-ਅੰਮ੍ਰਿਤ ਹੀ ਪੀਣਾ ਚਾਹੀਦਾ ਹੈ, ਇਹ ਨਾਮ-ਅੰਮ੍ਰਿਤ ਹੀ ਮੇਰਾ (ਨਾਮਦੇਵ ਦਾ) ਰਾਜਾ ਰਾਮ ਚੰਦਰ ਹੈ, ਜੋ ਰਾਜਾ ਦਸਰਥ ਦਾ ਪੁੱਤਰ ਹੈ। ਵਿਰੋਧੀ ਸੱਜਣ ਦਾ ਇਤਰਾਜ਼- ਨੋਟ: ਇਸ ਸ਼ਬਦ ਦਾ ਹਵਾਲਾ ਦੇ ਕੇ ਭਗਤ-ਬਾਣੀ ਦਾ ਵਿਰੋਧੀ ਸੱਜਣ ਲਿਖਦਾ ਹੈ ਕਿ ਭਗਤ ਨਾਮਦੇਵ ਜੀ ਕਿਸੇ ਸਮੇ ਸ੍ਰੀ ਰਾਮ ਚੰਦਰ ਜੀ ਦੇ ਉਪਾਸ਼ਕ ਰਹੇ ਹਨ, ਫਿਰ ਕ੍ਰਿਸ਼ਨ-ਉਪਾਸ਼ਨਾ ਵੱਲ ਜੁੱਟ ਪਏ। ਵਿਰੋਧੀ ਸੱਜਣ ਲਿਖਦਾ ਹੈ: "ਪੁਰਾਣੇ ਸਮੇ ਤੋਂ ਇਹ ਰਿਵਾਜ ਚਲਿਆ ਆਉਂਦਾ ਹੈ ਕਿ ਜੋ ਰਾਮਚੰਦਰ ਜੀ ਦਾ ਉਪਾਸ਼ਕ ਹੈ ਉਹ ਕ੍ਰਿਸ਼ਨ ਜੀ ਦਾ ਭਗਤ ਨਹੀਂ ਹੋ ਸਕਦਾ, ਜੋ ਕ੍ਰਿਸ਼ਨ ਜੀ ਦਾ ਹੋਊ ਉਹ ਰਾਮ ਚੰਦਰ ਜੀ ਦਾ ਉਪਾਸ਼ਕ ਨਹੀਂ ਬਣ ਸਕਦਾ। ਇਸੇ ਕਰਕੇ 'ਰਾਧੇ ਕ੍ਰਿਸ਼ਨ' ਅਤੇ 'ਸੀਤਾ ਰਾਮ' ਜਾਪ ਵਾਲੇ ਆਪਸ ਵਿਚ ਹੀ ਈਰਖਾ-ਵਿਰੋਧ ਰੱਖਦੇ ਹਨ। ਭਗਤ ਨਾਮਦੇਵ ਜੀ ਨੇ 'ਸੀਤਾ ਰਾਮ' ਛੱਡਣ ਵੇਲੇ ਸ੍ਰੀ ਰਾਮਚੰਦਰ ਜੀ ਦੀ ਨਿਰਾਦਰੀ ਵਿਚ ਬਹੁਤ ਕਰਕੇ ਸ਼ਬਦ ਵਰਤੇ ਹਨ "ਪਾਂਡੇ ਤੁਮਰਾ ਰਾਮਚੰਦ, ਸੋ ਭੀ ਆਵਤ ਦੇਖਿਆ ਥਾ। ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ।" ਦੇਖੀਏ! ਕੈਸਾ ਕਰੜਾ ਮੇਹਣਾ ਹੈ! ਪਰ ਕ੍ਰਿਸ਼ਨ ਜੀ ਦੇ ਜੀਵਨ ਪਰ ਰੰਚਕ ਮਾਤ੍ਰ ਭੀ ਟੀਕਾ-ਟਿੱਪਣੀ ਨਹੀਂ ਕੀਤੀ। ਇਹ ਇਕ-ਪੱਖੀ ਬਾਤ ਹੈ।" ਜਿਥੋਂ ਤੱਕ ਤਾਂ ਭਗਤ ਨਾਮਦੇਵ ਜੀ ਦੇ ਸ੍ਰੀ ਰਾਮ-ਉਪਾਸ਼ਕ ਹੋਣ ਦਾ ਭੁਲੇਖਾ ਹੈ, ਉਸ ਬਾਰੇ ਅਸਾਂ ਖੁਲ੍ਹੀ ਵਿਚਾਰ ਉੱਪਰ ਇਸੇ ਅੰਕ ਵਿਚ ਕਰ ਦਿੱਤੀ ਹੈ। ਭਗਤ ਜੀ ਦੀ ਬਾਣੀ ਵਿਚੋਂ ਕਿਤੇ ਭੀ ਸਿੱਧ ਨਹੀਂ ਹੁੰਦਾ ਕਿ ਉਹ ਕਿਸੇ ਸਮੇ ਸ੍ਰੀ ਰਾਮਚੰਦਰ ਜੀ ਦੇ ਪੁਜਾਰੀ ਸਨ। ਵੇਖੋ ਗੌਂਡ ਰਾਗ ਦਾ ਸਤਵਾਂ ਸ਼ਬਦ- ਵਿਰੋਧੀ ਸੱਜਣ ਨੇ ਜੋ "ਕਰੜੇ ਮੇਹਣੇ" ਵਾਲੀ ਗੱਲ ਲਿਖੀ ਹੈ, ਉਹ ਭੀ ਨਿਰਮੂਲ ਹੈ। ਇਹ ਤੁਕਾਂ ਭਗਤ ਨਾਮਦੇਵ ਜੀ ਦੇ ਗੌਂਡ ਰਾਗ ਵਿਚ ਦਿੱਤੇ ਅਖ਼ੀਰਲੇ ਸਤਵੇਂ ਸ਼ਬਦ ਵਿਚੋਂ ਹਨ। ਉਸ ਸ਼ਬਦ ਦੀ ਪਹਿਲੀ ਤੁਕ ਹੈ "ਆਜੁ ਨਾਮੇ ਬੀਠਲੁ ਦੇਖਿਆ, ਮੂਰਖ ਕਉ ਸਮਝਾਊ ਰੇ" ਪਾਠਕ ਸੱਜਣ ਉਸ ਸ਼ਬਦ ਬਾਰੇ ਕੀਤੀ ਸਾਡੀ ਵਿਚਾਰ ਉਸ ਸ਼ਬਦ ਵਿਚ ਹੀ ਪੜ੍ਹਨ ਦੀ ਖੇਚਲ ਕਰਨ। ਇਥੇ ਉਸ ਵਿਚਾਰ ਨੂੰ ਦੁਹਰਾਇਆਂ ਇਹ ਲੇਖ ਬਹੁਤ ਲੰਮਾ ਹੋ ਜਾਇਗਾ। ਟੀਕਾ-ਟਿੱਪਣੀ ਦੀ ਗੱਲ- ਵਿਰੋਧੀ ਸੱਜਣ ਜੀ ਨੇ ਲਿਖਿਆ ਹੈ ਕਿ "ਭਗਤ ਨਾਮਦੇਵ ਜੀ ਨੇ ਕ੍ਰਿਸ਼ਨ ਜੀ ਦੇ ਜੀਵਨ ਪਰ ਰੰਚਕ-ਮਾਤ੍ਰ ਭੀ ਟੀਕਾ-ਟਿੱਪਣੀ ਨਹੀਂ ਕੀਤੀ"। ਇਸ ਸੰਬੰਧ ਵਿਚ ਬੇਨਤੀ ਹੈ ਕਿ ਭਗਤ ਜੀ ਨੇ ਤਾਂ ਕਿਸੇ ਭੀ ਅਵਤਾਰ ਦੇ ਜੀਵਨ ਬਾਰੇ ਆਪਣੇ ਵਲੋਂ ਕੋਈ ਟੀਕਾ-ਟਿੱਪਣੀ ਨਹੀਂ ਕੀਤੀ। ਉਹਨਾਂ ਤਾਂ ਗਾਇਤ੍ਰੀ, ਮਹਾਦੇਵ ਅਤੇ ਸ੍ਰੀ ਰਾਮਚੰਦਰ ਜੀ ਦੇ ਆਪਣੇ ਹੀ ਉਪਾਸ਼ਕਾਂ ਵਲੋਂ ਲਿਖੇ ਹੋਏ ਅਸ਼ਰਧਾ ਪੈਦਾ ਕਰਨ ਵਾਲੇ ਖ਼ਿਆਲਾਂ ਦਾ ਹਵਾਲਾ ਦੇ ਕੇ ਆਖਿਆ ਹੈ ਕਿ ਪੂਜਾ ਭੀ ਕਰਦੇ ਹੋ ਤੇ ਸ਼ੱਕ ਭੀ ਕਰਦੇ ਹੋ; ਇਸ ਦਾ ਨਾਮ ਭਗਤੀ ਨਹੀਂ ਹੈ। ਜੇ ਸ੍ਰੀ ਕ੍ਰਿਸ਼ਨ ਜੀ ਦੇ ਉਪਾਸ਼ਕਾਂ ਨੇ ਸ੍ਰੀ ਕ੍ਰਿਸ਼ਨ ਜੀ ਉੱਤੇ ਭੀ ਕੋਈ ਉਹੋ ਜਿਹੇ ਦੂਸ਼ਣ ਲਾਏ ਹੁੰਦੇ, ਤਾਂ ਭਗਤ ਨਾਮਦੇਵ ਜੀ ਉਹਨਾਂ ਦਾ ਭੀ ਜ਼ਿਕਰ ਕਰ ਦੇਂਦੇ। ਪਾਠਕ ਸੱਜਣ ਗੌਂਡ ਰਾਗ ਦੇ ਅਖ਼ੀਰਲੇ ਸ਼ਬਦ ਬਾਰੇ ਮੇਰੀ ਲਿਖੀ ਵਿਚਾਰ ਨੂੰ ਇਸ ਮਜ਼ਮੂਨ ਦੇ ਨਾਲ ਹੀ ਪੜ੍ਹਨ ਦੀ ਕਿਰਪਾ ਕਰਨ। ਵਿਸ਼ਨੂ-ਭਗਤੀ ਦਾ ਭੁਲੇਖਾ- (5) ਮਾਰੂ ਨਾਮਦੇਵ ਜੀ ॥ ਚਾਰਿ ਮੁਕਤਿ ਚਾਰੈ ਸਿਧਿ ਮਿਲਿ ਕੈ, ਦੂਲਹ ਪ੍ਰਭ ਕੀ ਸਰਨਿ ਪਰਿਓ ॥ ਮੁਕਤਿ ਭਰਿਓ ਚਉਹੂੰ ਜੁਗ ਜਾਨਿਓ, ਜਸੁ ਕੀਰਤਿ ਮਾਥੈ ਛਤ੍ਰੁ ਧਰਿਓ ॥੧॥ ਰਾਜਾ ਰਾਮ ਜਪਤ ਕੋ ਕੋ ਨ ਤਰਿਓ ॥ ਗੁਰ ਉਪਦੇਸਿ ਸਾਧ ਕੀ ਸੰਗਤਿ, ਭਗਤੁ ਭਗਤੁ ਤਾ ਕੋ ਨਾਮੁ ਪਰਿਓ ॥੧॥ਰਹਾਉ॥ ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ, ਦੇਖਿ ਪ੍ਰਤਾਪੁ ਜਮੁ ਡਰਿਓ ॥ ਨਿਰਭਉ ਭਏ ਰਾਮ ਬਲ ਗਰਜਿਤ, ਜਨਮ ਮਰਨ ਸੰਤਾਪ ਹਿਰਿਓ ॥੨॥ ਅੰਬਰੀਕ ਕਉ ਦੀਓ ਅਭੈਪਦੁ ਰਾਜੁ ਭਭੀਖਨ ਅਧਿਕ ਕਰਿਓ...॥੩॥ ਭਗਤ ਹੇਤਿ ਮਾਰਿਓ ਹਰਨਾਖਸੁ, ਨਰਸਿੰਘ ਰੂਪ ਹੋਇ ਦੇਹ ਧਰਿਓ ॥ ਨਾਮਾ ਕਹੈ ਭਗਤਿ ਬਸਿ ਕੇਸਵ, ਅਜਹੂੰ ਬਲਿ ਕੇ ਦੁਆਰ ਖਰੋ ॥੪॥੧॥ ਇੱਥੇ ਲਫ਼ਜ਼ "ਸੰਖ ਚੱਕ੍ਰ ਮਾਲਾ ਤਿਲਕੁ" ਤੋਂ ਇਹ ਭੁਲੇਖਾ ਪੈ ਸਕਦਾ ਹੈ ਕਿ ਨਾਮਦੇਵ ਜੀ ਵਿਸ਼ਨੂੰ-ਮੂਰਤੀ ਦੇ ਪੁਜਾਰੀ ਸਨ। ਰਤਾ ਗਹੁ ਨਾਲ ਵਿਚਾਰੀਏ। ਮਨੁੱਖਤਾ ਦੀ ਪ੍ਰੇਰਨਾ ਵਾਸਤੇ- ਸ਼ਬਦ ਦਾ ਮੁੱਖ-ਭਾਵ 'ਰਹਾਉ' ਦੀ ਤੁਕ ਵਿਚ ਹੋਇਆ ਕਰਦਾ ਹੈ। ਸ਼ਬਦ ਵਿਚ ਨਾਮਦੇਵ ਜੀ ਬੰਦਗੀ ਕਰਨ ਵਾਲੇ ਦੀ ਵਡਿਆਈ ਬਿਆਨ ਕਰਦੇ ਹਨ, 'ਰਹਾਉ' ਦੀ ਤੁਕ ਵਿਚ ਇਹੀ ਕੇਂਦਰੀ ਖ਼ਿਆਲ ਹੈ। ਨਾਮਦੇਵ ਜੀ ਹਿੰਦੂ ਜਾਤੀ ਵਿਚ ਜੰਮੇ-ਪਲੇ ਸਨ। ਹਿੰਦੂਆਂ ਵਿਚ ਇੱਕ ਪ੍ਰਭੂ ਦੀ ਭਗਤੀ ਦਾ ਪਰਚਾਰ ਕਰਨ ਲੱਗਿਆਂ, ਪਰਚਾਰ ਦਾ ਪ੍ਰਭਾਵ ਪਾਣ ਲਈ ਨਾਮਦੇਵ ਜੀ ਉਹਨਾਂ ਹਿੰਦੂ ਭਗਤਾਂ ਦਾ ਹੀ ਜ਼ਿਕਰ ਕਰ ਸਕਦੇ ਸਨ, ਜਿਨ੍ਹਾਂ ਦੀਆਂ ਸਾਖੀਆਂ ਪੁਰਾਣਾਂ ਵਿਚ ਆਈਆਂ ਤੇ ਜੋ ਆਮ ਲੋਕਾਂ ਵਿਚ ਪਰਸਿੱਧ ਸਨ। ਅੰਬਰੀਕ, ਸੁਦਾਮਾ, ਪ੍ਰਹਿਲਾਦ, ਦ੍ਰੋਪਤੀ, ਅਹੱਲਿਆ, ਭਭੀਖਣ, ਬਲਿ, ਧ੍ਰੂ, ਗਜ-ਆਮ ਤੌਰ ਤੇ ਇਹਨਾਂ ਬਾਰੇ ਹੀ ਸਾਖੀਆਂ ਪਰਸਿੱਧ ਸਨ ਤੇ ਹਨ। ਗੁਰੂ ਤੇਗ਼ ਬਹਾਦਰ ਸਾਹਿਬ ਪੂਰਬ ਦੇਸ ਵਿਚ ਜਾ ਕੇ ਹਿੰਦੂ ਜਨਤਾ ਵਿਚ ਪਰਚਾਰ ਕਰਨ ਵੇਲੇ ਭੀ ਇਹਨਾਂ ਹੀ ਸਾਖੀਆਂ ਦਾ ਹਵਾਲਾ ਦੇਂਦੇ ਰਹੇ। ਵੇਰਵੇ ਵਿਚ ਗਿਆਂ ਇਹ ਸਾਖੀਆਂ ਸਿੱਖ-ਧਰਮ ਦੇ ਅਨੁਸਾਰ ਹਨ ਜਾਂ ਨਹੀਂ-ਇਸ ਗੱਲ ਦੇ ਛੇੜਨ ਦੀ ਉਹਨਾਂ ਨੂੰ ਲੋੜ ਨਹੀਂ ਸੀ ਪਈ। ਕੁਰਾਹੇ ਪਏ, ਵਿਕਾਰਾਂ ਵਿਚ ਡਿੱਗਦੇ ਬੰਦਿਆਂ ਨੂੰ ਤੇ ਜਾਬਰ ਮੁਗ਼ਲ-ਹਕੂਮਤ ਤੋਂ ਸਹਿਮੇ ਹੋਏ ਲੋਕਾਂ ਨੂੰ ਉਹਨਾਂ ਦੇ ਆਪਣੇ ਘਰ ਵਿਚੋਂ ਹੀ ਪਰਸਿੱਧ ਭਗਤਾਂ ਦੇ ਨਾਮ ਸੁਣਾ ਕੇ ਮਨੁੱਖਤਾ ਦੀ ਪ੍ਰੇਰਨਾ ਕੀਤੀ ਜਾ ਸਕਦੀ ਸੀ। ਜੇ ਸਤਿਗੁਰੂ ਜੀ ਨੇ ਕਿਸੇ ਜੋਗੀ ਨੂੰ ਇਹ ਆਖਿਆ ਕਿ- "ਚਾਰਿ ਪੁਕਾਰਹਿ ਨਾ ਤੂ ਮਾਨਹਿ ॥ ਖਟੁ ਭੀ ਏਕਾ ਬਾਤ ਬਖਾਨਹਿ ॥ ਦਸ ਅਸਟੀ ਮਿਲਿ ਏਕੋ ਕਹਿਆ ॥ ਤਾ ਭੀ ਜੋਗੀ ਭੇਦੁ ਨ ਲਹਿਆ ॥" ਇਸ ਦਾ ਇਹ ਭਾਵ ਨਹੀਂ ਹੈ ਕਿ ਸਤਿਗੁਰੂ ਜੀ ਆਪ ਭੀ ਵੇਦਾਂ ਸ਼ਾਸਤ੍ਰਾਂ ਤੇ ਪੁਰਾਣਾਂ ਦੇ ਸ਼ਰਧਾਲੂ ਸਨ। ਜੇ ਉਹ ਇਕ ਮੁਸਲਮਾਨ ਨੂੰ ਆਖ ਰਹੇ ਹਨ ਕਿ- "ਦੋਜਕਿ ਪਉਦਾ ਕਿਉ ਰਹੈ, ਜਾ ਚਿਤਿ ਨ ਹੋਇ ਰਸੂਲਿ ॥" ਤਾਂ ਇਥੋਂ ਇਹ ਮਤਲਬ ਨਹੀਂ ਨਿਕਲਦਾ ਕਿ ਸਤਿਗੁਰੂ ਜੀ ਮੁਸਲਮਾਨ ਸਨ। ਭਗਤ ਨਾਮਦੇਵ ਜੀ ਨੇ ਲਫ਼ਜ਼ "ਸੰਖ ਚੱਕ੍ਰ ਗਦਾ" ਆਦਿਕ ਭੀ ਇਸੇ ਵਾਸਤੇ ਹੀ ਵਰਤੇ ਹਨ ਕਿ ਹਿੰਦੂ ਲੋਕ ਵਿਸ਼ਨੂੰ ਦਾ ਇਹੀ ਸਰੂਪ ਮੰਨਦੇ ਹਨ ਤੇ ਇਹ ਲਫ਼ਜ਼ ਉਹਨਾਂ ਨੂੰ ਪਿਆਰੇ ਲੱਗਦੇ ਹਨ ਤੇ ਖਿੱਚ ਪਾਂਦੇ ਹਨ। ਅੱਜ ਜੋ ਉਤਸ਼ਾਹ ਕਿਸੇ ਸਿੱਖ ਨੂੰ "ਕਲਗੀ" ਅਤੇ "ਬਾਜ" ਲਫ਼ਜ਼ ਵਰਤ ਕੇ ਦਿੱਤਾ ਜਾ ਸਕਦਾ ਹੈ, ਉਹ ਹੋਰ ਕਿਸੇ ਉਪਦੇਸ਼ ਨਾਲ ਨਹੀਂ। ਗੁਰੂ ਨਾਨਕ ਦੇਵ ਜੀ ਨੇ ਭੀ ਤਾਂ ਇਕ ਵਾਰੀ ਪਰਮਾਤਮਾ ਦਾ ਇਸੇ ਤਰ੍ਹਾਂ ਦਾ ਸਰੂਪ ਵਿਖਾਇਆ ਸੀ। ਵੇਖੋ ਵਡਹੰਸੁ ਮਹਲਾ ੧ ਛੰਤ- "ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥ ਸੋਹਣੇ ਨਕ ਜਿਨ ਲੰਮੜੇ ਵਾਲਾ ॥ ਕੰਚਨ ਕਾਇਆ ਸੁਇਨੇ ਕੀ ਢਾਲਾ ॥ ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ ॥ ਜਮ ਦੁਆਰਿ ਨ ਹੋਹੁ ਖੜੀਆ, ਸਿਖ ਸੁਣਹੁ ਮਹੇਲੀਹੋ" ॥੭॥੨॥ {ਪੰਨਾ 567} (੬) ਭੈਰਉ ੧੦ ॥ ਬਾਦਿਸਾਹ ਚੜ੍ਹ੍ਹਿਓ ਅਹੰਕਾਰਿ ॥ ਗਜ ਹਸਤੀ ਦੀਨੋ ਚਮਕਾਰਿ ॥੫॥ ਰੁਦਨੁ ਕਰੈ ਨਾਮੇ ਕੀ ਮਾਇ ॥ ਛੋਡਿ ਰਾਮੁ ਕੀ ਨ ਭਜਹਿ ਖੁਦਾਇ ॥੬॥ ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ॥ ਪਿੰਡੁ ਪੜੈ ਤਉ ਹਰਿ ਗੁਨ ਗਾਇ ॥੭॥ …ਸਾਤ ਘੜੀ ਜਬ ਬੀਤੀ ਸੁਣੀ ॥ ਅਜਹੁ ਨ ਆਇਓ ਤ੍ਰਿਭਵਣ ਧਣੀ ॥੧੪॥ ਪਾਖੰਤਣ ਬਾਜ ਬਜਾਇਲਾ ॥ ਗਰੁੜ ਚੜ੍ਹ੍ਹੇ ਗੋਬਿੰਦ ਆਇਲਾ ॥੧੫॥ ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥ ਗਰੁੜ ਚੜ੍ਹ੍ਹੇ ਆਏ ਗੋਪਾਲ ॥੧੬॥ … ਮਿਲਿ ਹਿੰਦੂ ਸਭ ਨਾਮੇ ਪਹਿ ਜਾਹਿ ॥੨੫॥ ਜਉ ਅਬ ਕੀ ਬਾਰ ਨ ਜੀਵੈ ਗਾਇ ॥ ਤ ਨਾਮਦੇਵ ਕਾ ਪਤੀਆ ਜਾਇ ॥੨੬॥ {ਪੰਨਾ ੧੧੬੬} ਇਸ ਸ਼ਬਦ ਦਾ ਹਵਾਲਾ ਦੇ ਕੇ ਵਿਰੋਧੀ ਸੱਜਣ ਲਿਖਦੇ ਹਨ ਕਿ ਨਾਮਦੇਵ ਨੇ ਇਹ ਮੰਨਿਆ ਹੈ ਜੋ "ਮੋਈ ਹੋਈ ਗਊ ਨੂੰ ਜਿਵਾਣ ਲਈ ਵਿਸ਼ਨੂੰ ਮਹਾਰਾਜ ਗਰੁੜ ਪਰ ਚੜ੍ਹ ਕੇ ਆਏ"। ਕਿਸੇ ਖ਼ਾਸ ਸਰੂਪ ਦੇ ਪੁਜਾਰੀ ਨਹੀਂ- ਇਹ ਠੀਕ ਹੈ ਕਿ ਬੰਦ ਨੰ: ੧੪, ੧੫, ੧੬ ਵਿਚ ਨਾਮਦੇਵ ਜੀ ਪਰਮਾਤਮਾ ਦਾ ਇਹ ਸਰੂਪ ਨਿਰੋਲ ਪੁਰਾਣਾਂ ਅਨੁਸਾਰ ਹਿੰਦੂਆਂ ਵਾਲਾ ਦੱਸਦੇ ਹਨ। ਪਰ ਕਿਉਂ? ਇਸ ਵਾਸਤੇ ਕਿ ਇਕ ਮੁਸਲਮਾਨ ਬਾਦਸ਼ਾਹ ਜਾਨੋਂ ਮਾਰਨ ਦੇ ਡਰਾਵੇ ਦੇਂਦਾ ਹੈ ਤੇ ਚਾਹੁੰਦਾ ਹੈ ਕਿ ਨਾਮਦੇਵ ਮੁਸਲਮਾਨ ਬਣ ਜਾਏ- ਬਿਸਮਿਲਿ ਗਊ ਦੇਹੁ ਜੀਵਾਇ ॥ ਨਾਤਰੁ ਗਰਦਨਿ ਮਾਰਉਂ ਠਾਂਇ" ॥੨॥ ਨਾਮਦੇਵ ਦੀਆਂ ਮੁਸ਼ਕਾਂ ਬੰਨ੍ਹਾ ਕੇ ਵੰਗਾਰਦਾ ਹੈ- "ਦੇਖਉ ਤੇਰਾ ਹਰਿ ਬੀਠੁਲਾ" ॥ਰਹਾਉ॥ ਨਾਮਦੇਵ ਜੀ ਦੀ ਮਾਂ ਸਮਝਾਂਦੀ ਭੀ ਹੈ ਕਿ ਮੁਸਲਮਾਨ ਬਣ ਜਾਉ, ਪਰ ਉਹ ਨਿਡਰ ਹਨ। ਮੁਸਲਮਾਨ ਬਾਦਸ਼ਾਹ ਦੇ ਤਅਸਬ ਦਾ ਨਿਰਭੈਤਾ ਨਾਲ ਮੁਲਾਬਲਾ ਕਰਨ ਲਈ ਆਪਣੇ "ਬੀਠੁਲ ਹਰੀ ਗੋਬਿੰਦ ਗੋਪਾਲ ਤ੍ਰਿਭਵਣ ਧਣੀ" ਦਾ ਸਰੂਪ ਪੁਰਾਣਾਂ ਵਾਲਾ ਦੱਸ ਰਹੇ ਹਨ। ਪਰ, ਕੀ ਨਾਮਦੇਵ ਜੀ ਪਰਮਾਤਮਾ ਦੇ ਕਿਸੇ ਸਰੂਪ ਦੇ ਪੁਜਾਰੀ ਸਨ? ਨਹੀਂ, ਘੱਟ ਤੋਂ ਘੱਟ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੋਈ ਐਸਾ ਸ਼ਬਦ ਦਰਜ ਨਹੀਂ ਹੈ, ਜਿਸ ਅਨੁਸਾਰ ਇਹ ਪੱਖ ਸਾਬਤ ਕੀਤਾ ਜਾ ਸਕੇ। ਮੁਸਲਮਾਨ ਬਾਦਸ਼ਾਹ ਨੂੰ ਤਾਂ ਆਪਣਾ ਭਗਵਾਨ ਗਰੁੜ ਉੱਤੇ ਚੜ੍ਹਿਆ ਵਿਖਾਂਦੇ ਹਨ, ਪਰ ਜਦੋਂ ਹਿੰਦੂ ਆਪਣੀ ਉੱਚੀ ਜਾਤ ਦੇ ਮਾਣ ਤੇ ਨਾਮਦੇਵ ਨੂੰ ਮੰਦਰੋਂ ਧੱਕੇ ਦੇਂਦੇ ਹਨ, ਤਾਂ ਉਹ ਆਪਣੇ ਪਰਮਾਤਮਾ ਨੂੰ 'ਅਬਦਾਲੀ' ਅਤੇ 'ਕਲੰਦਰ' ਆਖ ਕੇ ਕਹਿੰਦੇ ਹਨ ਕਿ ਮੇਰੇ ਛੋਣੇ ਤੂੰ ਹੀ ਖੁਹਾਏ ਸਨ, ਉਸ ਵੇਲੇ ਆਪਣੇ 'ਕੇਸਵ' ਨੂੰ ਮੁਸਲਮਾਨੀ ਪਹਿਰਾਵੇ ਅਤੇ ਮੁਸਲਮਾਨੀ ਲਫ਼ਜ਼ਾਂ ਵਿਚ ਹੀ ਯਾਦ ਕਰਦੇ ਹਨ। ਵੇਖੋ ਭੈਰਉ ਨਾਮਦੇਵ: (੭) ਆਉ ਕਲੰਦਰ ਕੇਸਵਾ ॥ ਕਰਿ ਅਬਦਾਲੀ
ਭੇਸਵਾ ॥ਰਹਾਉ॥ ਨੋਟ: ਇੱਥੇ ਇਕ ਇਤਿਹਾਸਕ ਘਟਨਾ ਭੀ ਵਿਚਾਰਨ-ਜੋਗ ਹੈ। ਮੈਕਾਲਿਫ਼ ਲਿਖਦਾ ਹੈ ਕਿ ਨਾਮਦੇਵ ਆਪਣੇ ਇਕ ਗੁਰ-ਭਾਈ ਨਾਲ ਤੀਰਥਾਂ ਤੇ ਆਇਆ ਸੀ; ਇਸ ਸਫ਼ਰ ਵਿਚ ਉਹ ਦਿੱਲੀ ਭੀ ਆਏ ਸਨ ਤੇ ਇੱਥੇ ਬਾਦਸ਼ਾਹ ਮੁਹੰਮਦ ਤੁਗਲਕ ਨੇ ਮੋਈ ਗਊ ਜਿਵਾਣ ਲਈ ਵੰਗਾਰਿਆ ਸੀ। ਪਰ ਨਾਮਦੇਵ ਜੀ ਆਖਦੇ ਹਨ-ਜਿਸ ਵੇਲੇ ਬਾਦਸ਼ਾਹ ਨੇ ਜਾਨੋਂ ਮਾਰਨ ਦਾ ਡਰਾਵਾ ਦਿੱਤਾ ਤਾਂ ਮੇਰੀ ਮਾਂ ਨੇ ਕੋਲੋਂ ਮੈਨੂੰ ਮੁਸਲਮਾਨ ਬਣ ਜਾਣ ਦੀ ਸਲਾਹ ਦਿੱਤੀ, ਪਰ ਮੈਂ ਇਨਕਾਰ ਕਰ ਦਿੱਤਾ। ਕੀ ਇਸ ਲੰਮੇ ਸਫ਼ਰ ਵਿਚ ਨਾਮਦੇਵ ਜੀ ਦੀ ਬੁੱਢੀ ਮਾਂ ਭੀ ਨਾਲ ਹੀ ਸੀ? ਇਸ ਗੱਲ ਦਾ ਕਿਸੇ ਜ਼ਿਕਰ ਨਹੀਂ ਕੀਤਾ ਤੇ ਨਾ ਹੀ ਇਹ ਮੰਨਣ ਵਿਚ ਆਉਂਦੀ ਹੈ। ਪੈਦਲ ਪੈਂਡੇ, ਤੇ ਪੈਂਡੇ ਭੀ ਇੱਕ ਪਾਸੇ ਦਿੱਲੀ ਤੇ ਦੂਜੇ ਪਾਸੇ ਰਾਮੇਸ਼੍ਵਰ ਰਾਸ-ਕੁਮਾਰੀ ਤਕ! ਫਿਰ ਵੇਖੋ ਬੰਦ ਨੰ: ੨੫ ਤੇ ੨੬। ਇਹਨਾਂ ਵਿਚੋਂ ਤਾਂ ਇਉਂ ਜਾਪਦਾ ਹੈ ਕਿ ਇਹ ਹਿੰਦੂ ਨਾਮਦੇਵ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਉਸ ਦੀ ਹੁਣ ਤਕ ਦੀ ਬਣੀ ਸਾਖ ਤੋਂ ਵਾਕਿਫ਼ ਸਨ। ਦਿੱਲੀ ਵਿਚ ਆਏ ਪਰਦੇਸੀ ਵਾਸਤੇ ਇਹ ਗੱਲ ਨਹੀਂ ਢੁਕ ਸਕਦੀ। ਸੋ, ਇਹ ਘਟਨਾ ਨਾਮਦੇਵ ਦੇ ਆਪਣੇ ਵਤਨੀ ਨਗਰ ਪੰਡਰਪੁਰ ਦੀ ਹੀ ਹੋ ਸਕਦੀ ਹੈ। ਚਾਹੇ ਦਿੱਲੀ ਦਾ ਬਾਦਸ਼ਾਹ ਓਧਰ ਗਿਆ ਹੋਵੇ, ਚਾਹੇ ਉਸ ਸੂਬੇ ਦਾ ਕੋਈ ਹੋਰ ਮੁਸਲਮਾਨ ਸ਼ਾਹ ਹੋਵੇ। ਬੀਠੁਲ ਪੂਜਾ ਦਾ ਭੁਲੇਖਾ (8) ਭੈਰਉ- ਹਸਤ ਖੇਲਤ ਤੇਰੇ ਦੇਹੁਰੇ ਆਇਆ ॥ ਭਗਤਿ ਕਰਤ ਨਾਮਾ ਪਕਰਿ ਉਠਾਇਆ ॥੧॥ ਹੀਨੜੀ ਜਾਤਿ ਮੇਰੀ ਜਾਦਮ ਰਾਇਆ ॥ ਛੀਪੇ ਕੇ ਜਨਮਿ ਕਾਹੇ ਕਉ ਆਇਆ ॥੧॥ਰਹਾਉ॥ ਲੈ ਕਮਲੀ ਚਲਿਓ ਪਲਟਾਇ ॥ ਦੇਹੁਰੈ ਪਾਛੈ ਬੈਠਾ ਜਾਇ ॥੨॥ ਜਿਉ ਜਿਉ ਨਾਮਾ ਹਰਿ ਗੁਣ ਉਚਰੈ ॥ ਭਗਤ ਜਨਾਂ ਕਉ ਦੇਹੁਰਾ ਫਿਰੈ ॥੩॥੬॥ {ਪੰਨਾ ੧੧੬੪} (9) ਮਲਾਰ-ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ ॥ ਤੂ ਨ ਬਿਸਾਰੇ ਰਾਮਈਆ ॥੧॥ਰਹਾਉ॥ ਆਲਾਵੰਤੀ ਇਹੁ ਭ੍ਰਮੁ ਜੋ ਹੈ ਮੁਝ ਊਪਰਿ ਸਭ ਕੋਪਿਲਾ ॥ ਸੂਦੁ ਸੂਦੁ ਕਰਿ ਮਾਰਿ ਉਠਾਇਓ, ਕਹਾ ਕਰਉ ਬਾਪ ਬੀਠੁਲਾ ॥੧॥ ਮੂਏ ਹੂਏ ਜਉ ਮੁਕਤਿ ਦੇਹੁਗੇ, ਮੁਕਤਿ ਨ ਜਾਨੈ ਕੋਇਲਾ ॥ ਏ ਪੰਡੀਆ ਮੋ ਕਉ ਢੇਢ ਕਹਤ, ਤੇਰੀ ਪੈਜ ਪਿਛੰਉਡੀ ਹੋਇਲਾ ॥੨॥ ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤ ਹੈ, ਅਤਿਭੁਜ ਭਇਉ ਅਪਾਰਲਾ। ਫੇਰਿ ਦੀਆ ਦੇਹੁਰਾ ਨਾਮੇ ਕਉ, ਪੰਡੀਅਨ ਕਉ ਪਿਛਵਾਰਲਾ ॥੩॥੨॥ {ਪੰਨਾ ੧੨੯੨} ਇਹਨਾਂ ਸ਼ਬਦਾਂ ਦਾ ਹਵਾਲਾ ਦੇ ਕੇ ਲੋਕ ਇਤਰਾਜ਼ ਕਰਦੇ ਹਨ ਕਿ ਨਾਮਦੇਵ ਜੀ ਬੀਠੁਲ ਦੀ ਮੂਰਤੀ ਪੂਜਦੇ ਸਨ, ਜਿਹਾ ਕਿ ਉਹਨਾਂ ਦੇ ਦੇਹੁਰੇ ਵਿਚੋਂ ਕੱਢੇ ਜਾਣ ਤੋਂ ਸਾਬਤ ਹੁੰਦਾ ਹੈ। ਧੱਕੇ ਕਿਉਂ ਪੈਂਦੇ?- ਭਗਤ ਨਾਮਦੇਵ ਜੀ ਨੇ ਆਪਣੀ ਉਮਰ ਦਾ ਵਧੀਕ ਹਿੱਸਾ ਪੰਡਰਪੁਰ ਵਿਚ ਗੁਜ਼ਾਰਿਆ। ਉੱਥੋਂ ਦੇ ਵਸਨੀਕ ਜਾਣਦੇ ਹੀ ਸਨ ਕਿ ਨਾਮਦੇਵ ਛੀਂਬਾ ਹੈ ਤੇ ਸ਼ੂਦਰ ਹੈ। ਸ਼ੂਦਰ ਨੂੰ ਮੰਦਰ ਜਾਣ ਦੀ ਮਨਾਹੀ ਸੀ। ਕਿਸੇ ਦਿਨ ਕਿਸੇ ਮੌਜ ਵਿਚ ਨਾਮਦੇਵ ਜੀ ਬੀਠੁਲ-ਮੂਰਤੀ ਦੇ ਮੰਦਰ ਚਲੇ ਗਏ। ਅੱਗੋਂ-ਉੱਚੀ ਜਾਤ ਵਾਲਿਆਂ ਨੇ ਬਾਹੋਂ ਫੜ ਕੇ ਬਾਹਰ ਕੱਢ ਦਿੱਤਾ। ਜੇ ਨਾਮਦੇਵ ਜੀ ਕਿਸੇ ਬੀਠੁਲ ਦੀ ਕਿਸੇ ਠਾਕੁਰ ਦੀ ਮੂਰਤੀ ਦੇ ਪੁਜਾਰੀ ਹੁੰਦੇ ਤੇ ਹਰ ਰੋਜ਼ ਮੰਦਰ ਜਾ ਕੇ ਪੂਜਾ ਕਰਦੇ ਹੁੰਦੇ, ਤਾਂ ਹਰ ਰੋਜ਼ ਮੰਦਰ ਆਉਣ ਵਾਲੇ ਨਾਮਦੇਵ ਨੂੰ ਉਹਨਾਂ ਲੋਕਾਂ ਨੇ ਕਿਸੇ ਇੱਕ ਦਿਨ "ਹੀਨੜੀ ਜਾਤਿ" ਦਾ ਜਾਣ ਕੇ ਕਿਉਂ ਬਾਹਰ ਕੱਢਣਾ ਸੀ? ਇਹ ਇੱਕ ਦਿਨ ਦੀ ਘਟਨਾ ਹੀ ਦੱਸਦੀ ਹੈ ਕਿ ਨਾਮਦੇਵ ਜੀ ਨਾਹ ਮੰਦਰ ਜਾਇਆ ਕਰਦੇ ਸਨ, ਨਾਹ ਹੀ ਸ਼ੂਦਰ ਹੋਣ ਕਰਕੇ ਉੱਚੀ ਜਾਤ ਵਾਲਿਆਂ ਵਲੋਂ ਉਹਨਾਂ ਨੂੰ ਉੱਥੇ ਜਾਣ ਦੀ ਆਗਿਆ ਸੀ। ਇਹ ਤਾਂ ਕਿਸੇ ਇੱਕ ਦਿਨ ਮੌਜ ਵਿਚ ਆਏ ਹੋਏ ਚਲੇ ਗਏ ਤੇ ਅੱਗੋਂ ਧੱਕੇ ਪਏ। ਪੰਡਰਪੁਰ ਵਿਚ 'ਬੀਠੁਲ' ਦੀ ਮੂਰਤੀ ਦਾ ਮੰਦਰ ਹੈ, ਜੇ ਨਾਮਦੇਵ ਜੀ ਉਸ ਮੂਰਤੀ ਦੇ ਪੁਜਾਰੀ ਹੁੰਦੇ ਤਾਂ ਆਖ਼ਿਰ ਇਹ ਪੂਜਾ ਉਹਨਾਂ ਮੰਦਰ ਵਿਚ ਜਾ ਕੇ ਹੀ ਕਰਨੀ ਸੀ। ਧੱਕੇ ਪੈਣ ਤੇ ਨਾਮਦੇਵ "ਬੀਠੁਲ' ਅੱਗੇ ਪੁਕਾਰ ਕਰਦਾ ਹੈ ਤੇ ਆਖਦਾ ਹੈ "ਕਹਾ ਕਰਉ ਬਾਪ ਬੀਠੁਲਾ"। ਸੋ, ਉਹ ਮੰਦਰ ਜਿਥੋਂ ਧੱਕੇ ਪਏ ਸਨ, ਜ਼ਰੂਰ 'ਬੀਠੁਲ' ਦਾ ਹੀ ਹੋਵੇਗਾ। ਇਥੇਂ ਧੱਕੇ ਪੈਣ ਤੋਂ ਹੀ ਇਹ ਸਾਫ਼ ਜ਼ਾਹਰ ਹੈ ਕਿ ਨਾਮਦੇਵ ਇਸ ਤੋਂ ਪਹਿਲਾਂ ਕਦੇ ਕਿਸੇ ਮੰਦਰ ਵਿਚ ਨਹੀਂ ਸੀ ਗਿਆ, ਨਾਹ ਹੀ ਕਿਸੇ ਮੰਦਰ ਵਿਚ ਪਈ ਕਿਸੇ ਬੀਠੁਲ-ਮੂਰਤੀ ਦਾ ਉਹ ਪੁਜਾਰੀ ਸੀ। ਬੀਠੁਲ-ਮੂਰਤੀ ਕ੍ਰਿਸ਼ਨ ਜੀ ਦੀ ਹੈ, ਪਰ 'ਰਹਾਉ' ਦੀ ਤੁਕ ਵਿਚ ਨਾਮਦੇਵ ਆਪਣੇ "ਬੀਠੁਲ" ਨੂੰ "ਰਾਮਈਆ" ਕਹਿ ਕੇ ਭੀ ਬੁਲਾਂਦਾ ਹੈ। ਇਸੇ ਇੱਕ ਅਵਤਾਰ ਦੀ ਮੂਰਤੀ ਦਾ ਪੁਜਾਰੀ ਆਪਣੇ ਇਸ਼ਟ ਨੂੰ ਕਿਸੇ ਹੋਰ ਅਵਤਾਰ ਦੇ ਨਾਮ ਨਾਲ ਯਾਦ ਨਹੀਂ ਕਰ ਸਕਦਾ। ਸੋ, ਇੱਥੇ ਨਾਮਦੇਵ ਉਸੇ ਮਹਾਨ "ਬਾਪ" ਨੂੰ ਸੱਦ ਰਿਹਾ ਹੈ, ਜਿਸ ਨੂੰ 'ਰਾਮ, ਬੀਠੁਲ, ਮੁਕੰਦ' ਆਦਿਕ ਸਾਰੇ ਪਿਆਰੇ ਨਾਵਾਂ ਵਾਲਾ ਬੁਲਾਇਆ ਜਾ ਸਕਦਾ ਹੈ। ਇਹ ਇਤਰਾਜ਼ ਕੋਈ ਵਜ਼ਨ ਨਹੀਂ ਰੱਖਦਾ- ਇਤਰਾਜ਼ ਕਰਨ ਵਾਲੇ ਸੱਜਣ ਸ਼ਾਇਦ ਇਹ ਇਤਰਾਜ਼ ਭੀ ਕਰ ਦੇਣ ਕਿ ਜੇ ਨਾਮਦੇਵ ਉਸ ਮੂਰਤੀ ਦਾ ਪੁਜਾਰੀ ਨਹੀਂ ਸੀ, ਤਾਂ ਉਹ ਉਸ ਇੱਕ ਦਿਨ ਭੀ ਉੱਥੇ ਕਿਉਂ ਗਿਆ ਸੀ। ਪਰ ਇਹ ਇਤਰਾਜ਼ ਕੋਈ ਵਜ਼ਨ ਨਹੀਂ ਰੱਖਦਾ। ਮੁਸਲਮਾਨ ਈਸਾਈ ਅਤੇ ਹੋਰ ਕਈ ਮਤਾਂ ਦੇ ਲੋਕ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਆਇਆ ਕਰਦੇ ਹਨ, ਪਰ ਇਸ ਦਾ ਇਹ ਭਾਵ ਨਹੀਂ ਕਿ ਉਹ ਗੁਰੂ ਨਾਨਕ ਸਾਹਿਬ ਦੇ ਸਿੱਖ ਦੀ ਹੈਸੀਅਤ ਵਿਚ ਆਉਂਦੇ ਹਨ। 'ਗੁਰਦੁਆਰਾ ਲਹਿਰ' ਤੋਂ ਪਹਿਲਾਂ ਜਦੋਂ ਸ੍ਰੀ ਹਰਿਮੰਦਰ ਸਾਹਿਬ ਦਾ ਪਰਬੰਧ "ਸਨਾਤਨੀ" ਸਿੱਖਾਂ ਦੇ ਹੱਥ ਵਿਚ ਸੀ ਤਾਂ ਉੱਚੀ ਜਾਤ ਵਾਲੇ ਹਿੰਦੂਆਂ ਤੇ ਸਿੱਖਾਂ ਤੋਂ ਬਿਨਾ ਕਿਸੇ ਹੋਰ ਨੂੰ ਹਰ ਵੇਲੇ ਅੰਦਰ ਜਾਣ ਦੀ ਆਗਿਆ ਨਹੀਂ ਸੀ, ਇਹਨਾਂ ਲਈ ਖ਼ਾਸ ਸਮਾਂ ਮੁਕੱਰਰ ਸੀ ਤੇ ਖ਼ਾਸ ਪਾਸਾ ਨਿਯਤ ਸੀ। ਉਹਨੀਂ ਦਿਨੀਂ ਜਿਹੜਾ ਕੋਈ ਅਜਿਹਾ 'ਵਰਜਿਤ' ਬੰਦਾ ਉਸ 'ਸੁੱਚ' ਦੇ ਨੇਮ ਦਾ ਉਲੰਘਣ ਕਰਦਾ ਹੋਵੇਗਾ, ਉਸ ਨੂੰ ਜ਼ਰੂਰ ਧੱਕੇ ਪੈਂਦੇ ਹੋਣਗੇ। ਇਥੋਂ ਤਕ ਕਿ ਅਖੌਤੀ 'ਮਜ਼ਹਬੀ' ਸਿੰਘਾਂ ਨੂੰ ਧੱਕੇ ਮਾਰੇ ਗਏ; ਇਹਨਾਂ ਵਧੀਕੀਆਂ ਕਰਕੇ ਹੀ ਤਾਂ ਇਹਨਾਂ ਲੋਕਾਂ ਪਾਸੋਂ ਪਰਬੰਧ ਖੋਹ ਲੈਣ ਲਈ 'ਗੁਰਦੁਆਰਾ ਲਹਿਰ' ਚੱਲੀ ਸੀ। ਹਿੰਦੂ ਮੰਦਰਾਂ ਵਿਚ ਕਈ ਸਿੱਖ ਭੀ ਸਿਰਫ਼ 'ਵੇਖਣ' ਦੀ ਖ਼ਾਤਰ ਹੀ ਚਲੇ ਜਾਂਦੇ ਹਨ, ਉਹਨਾਂ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਉੱਥੇ ਸ਼ਰਧਾ ਨਾਲ ਪੂਜਾ ਕਰਨ ਦੀ ਖ਼ਾਤਰ ਜਾਂਦੇ ਹਨ। ਇਸੇ ਤਰ੍ਹਾਂ ਹੀ ਭਗਤ ਨਾਮਦੇਵ ਭੀ ਕਦੇ ਇੱਕ ਵਾਰੀ ਬੀਠੁਲ-ਮੂਰਤੀ ਦੇ ਮੰਦਰ ਚਲਾ ਗਿਆ ਹੋਵੇਗਾ। ????????? ਜੈਸੇ ਤਉ ਗੋਬੰਸ ਤ੍ਰਿਣ ਪਾਇ, ਦੁਹੈ, ਗੋਰਸੁ ਦੈ, ਗੋਰਸੁ ਔਟਾਇ, ਦਧਿ ਮਾਖਨੁ ਪ੍ਰਗਾਸ ਹੈ ॥ ਊਖ ਮਹਿ ਪਯੂਖੁ, ਤਨੁ ਖੰਡ ਖੰਡ ਕੈ ਪਿਰਾਇ, ਰਸ ਕੈ ਔਟਾਇ, ਖੰਡੁ ਮਿਸਰੀ ਮਿਠਾਸ ਹੈ ॥ ਚੰਦਨ ਸੁਗੰਧਿ ਸਨਬੰਧ ਕੈ ਬਨਾਸਪਤੀ, ਢਾਕ ਔ ਪਲਾਸ ਜੈਸੇ ਚੰਦਨ ਸੁਬਾਸੁ ਹੈ ॥ ਸਾਧੁ ਸੰਗਿ ਮਿਲਤ, ਸੰਸਾਰੀ ਨਿਰੰਕਾਰੀ ਹੋਤ, ਗੁਰਮਤਿ ਪਰਉਪਕਾਰ ਕੈ ਨਿਵਾਸੁ ਹੈ ॥੧੨੯॥ {ਕਬਿੱਤ ਭਾਈ ਗੁਰਦਾਸ ਜੀ ਪਦਅਰਥ: ਗੋਬੰਸ-ਗਾਈਆਂ ਦੀ ਕੁਲ, ਗਾਈਆਂ ਦਾ ਵੱਗ। ਤ੍ਰਿਣ-ਘਾਹ। ਦੁਹੈ-(ਜਦੋਂ) ਚੋਈਦਾ ਹੈ। ਗੋਰਸੁ-ਦੁੱਧ। ਦੈ-ਦੇਂਦਾ ਹੈ। ਔਟਾਇ-ਕਾੜ੍ਹ ਕੇ। ਦਧਿ-ਦਹੀਂ। ਪ੍ਰਗਾਸ ਹੈ-ਨਿਕਲਦਾ ਹੈ। ਊਖ-ਗੰਨਾ। ਪਯੂਖੁ-ਰਸ, ਰਹੁ। ਤਨੁ-(ਗੰਨੇ ਦਾ) ਸਰੀਰ। ਖੰਡ ਖੰਡ ਕੈ-ਟੋਟੇ ਟੋਟੇ ਕਰ ਕੇ {ਕੈ-ਕਰਿ, ਕਰ ਕੇ} ਪਿਰਾਇ-ਪੀੜ ਕੇ। ਰਸ ਕੈ ਔਟਾਇ-(ਗੰਨੇ ਦੀ) ਰਹੁ ਨੂੰ ਕਾੜ੍ਹਿਆਂ। ਸਨਬੰਧ ਕੈ-ਮੇਲ ਨਾਲ। ਚੰਦਨ ਸੁ ਬਾਸੁ-ਚੰਦਨ ਦੀ ਖ਼ੁਸ਼ਬੂ। ਸੰਸਾਰੀ-ਸੰਸਾਰ ਵਿਚ ਖਚਿਤ ਮਨੁੱਖ। ਨਿਰੰਕਾਰੀ-ਪਰਮਾਤਮਾ ਨਾਲ ਪਿਆਰ ਕਰਨ ਵਾਲਾ। ਗੁਰਮਤਿ-ਗੁਰੂ ਦੀ ਸਿੱਖਿਆ ਲੈ ਕੇ। ਪਰਉਪਕਾਰ ਕੈ-ਦੂਜਿਆਂ ਦੀ ਭਲਾਈ ਕਰਨ ਵਿਚ। ਨਿਵਾਸੁ-(ਉਸ ਦੇ ਮਨ ਦਾ) ਟਿਕਾਣਾ। ਠਾਕੁਰ ਨੂੰ ਦੁੱਧ ਪਿਲਾਣਾ ਭੈਰਉ ਨਾਮਦੇਉ ਜੀ ॥ ਦੂਧੁ ਕਟੋਰੈ ਗਡਵੈ ਪਾਨੀ ॥ ਕਪਲ ਗਾਇ ਨਾਮੈ ਦੁਹਿ ਆਨੀ ॥੧॥ ਦੂਧੁ ਪੀਉ ਗੋਬਿੰਦੇ ਰਾਏ ॥ ਦੂਧੁ ਪੀਉ ਮੇਰੋ ਮਨੁ ਪਤੀਆਇ ॥ ਨਾਹੀ ਤ ਘਰ ਕੋ ਬਾਪੁ ਰਿਸਾਇ ॥੧॥ਰਹਾਉ॥ ਸਇਨ ਕਟੋਰੀ ਅੰਮ੍ਰਿਤ ਭਰੀ ॥ ਲੈ ਨਾਮੈ ਹਰਿ ਆਗੈ ਧਰੀ ॥੨॥ ਏਕੁ ਭਗਤੁ ਮੇਰੇ ਹਿਰਦੈ ਬਸੈ ॥ ਨਾਮੇ ਦੇਖਿ ਨਰਾਇਨੁ ਹਸੈ ॥੩॥ ਦੂਧੁ ਪੀਆਇ ਭਗਤੁ ਘਰਿ ਗਇਆ ॥ ਨਾਮੇ ਹਰਿ ਕਾ ਦਰਸਨੁ ਭਇਆ ॥੪॥੩॥ {ਪੰਨਾ ੧੧੬੩} ਨਾਮਦੇਵ ਜੀ ਨੇ ਦੁੱਧ ਕਿਸ ਨੂੰ ਪਿਲਾਇਆ? ਇਸ ਸ਼ਬਦ ਵਿਚੋਂ ਗਹੁ ਨਾਲ ਵੇਖੋ। "ਗੋਬਿੰਦ ਰਾਇ, ਹਰਿ, ਨਰਾਇਨ"-ਸਿਰਫ਼ ਇਹੀ ਲਫ਼ਜ਼ ਵਰਤੇ ਹਨ ਉਸ ਵਾਸਤੇ, ਜਿਸ ਨੂੰ ਨਾਮਦੇਵ ਜੀ ਨੇ ਦੁੱਧ ਪਿਲਾਇਆ ਸੀ। ਪਰ ਮੰਦਰਾਂ ਵਿਚ ਲੋਕ ਜਿਸ ਨੂੰ ਦੁੱਧ ਪਿਲਾਉਂਦੇ ਹਨ ਉਸ ਨੂੰ 'ਠਾਕੁਰ' ਆਖਿਆ ਜਾਂਦਾ ਹੈ। ਦੁੱਧ ਪਿਲਾਉਣ ਬਾਰੇ ਭਾਈ ਗੁਰਦਾਸ ਜੀ ਨੇ ਦਸਵੀਂ ਵਾਰ ਵਿਚ ਜੋ ਲੋਕਾਂ ਦੇ ਮੂੰਹ-ਚੜ੍ਹੀ ਗਵਾਹੀ ਦਿੱਤੀ ਹੈ, ਉੱਥੇ ਭੀ ਲਫ਼ਜ਼ 'ਠਾਕੁਰ' ਹੀ ਹੈ: ਕੰਮਿ ਕਿਤੈ ਪਿਉ ਚੱਲਿਆ, ਨਾਮਦੇਵ ਨੋਂ ਆਖਿ ਸਿਧਾਇਆ ॥ ਠਾਕੁਰ ਦੀ ਸੇਵਾ ਕਰੀਂ, ਦੁੱਧ ਪੀਆਵਣਿ ਕਹਿ ਸਮਝਾਇਆ ॥ ਨਾਮਦੇਉ ਇਸ਼ਨਾਨੁ ਕਰਿ, ਕਪਲ ਗਾਇ ਦੁਹਿ ਕੈ ਲੈ ਆਇਆ ॥ ਠਾਕੁਰ ਨੋਂ ਨਾਵ੍ਹ੍ਹਾਲਿ ਕੈ, ਚਰਣੋਦਕੁ ਲੈ ਤਿਲਕੁ ਚੜ੍ਹਾਇਆ ॥ ਹੱਥ ਜੋੜਿ ਬਿਨਤੀ ਕਰੈ, ਦੁੱਧੁ ਪੀਅਹੁ ਜੀ ਗੋਬਿੰਦ ਰਾਇਆ ॥ ਨਿਹਚਉ ਕਰਿ ਆਰਾਧਿਆ, ਹੋਇ ਦਇਆਲੁ ਦਰਸੁ ਦਿਖਲਾਇਆ ॥ ਭਰੀ ਕਟੋਰੀ ਨਾਮਦੇਵ, ਲੈ ਠਾਕੁਰ ਨੋਂ ਦੁਧੁ ਪੀਆਇਆ ॥… … ਭਗਤ ਜਨਾ ਦਾ ਕਰੇ ਕਰਾਇਆ ॥ ਬੋਲੀ ਵਲੋਂ ਬੇ-ਪਰਵਾਹੀ ਨਹੀਂ- ਪਰ ਇਹ ਨਹੀਂ ਹੋ ਸਕਦਾ ਕਿ ਨਾਮਦੇਵ ਜੀ ਨੇ ਕਵਿਤਾ ਦੀ ਬੋਲੀ ਨੂੰ ਬੇ-ਪਰਵਾਹੀ ਨਾਲ ਵਰਤ ਕੇ ਲਫ਼ਜ਼ 'ਠਾਕੁਰ' ਅਤੇ 'ਹਰਿ, ਨਾਰਾਇਨ' ਨੂੰ ਇੱਕੋ ਹੀ ਭਾਵ ਵਿਚ ਵਰਤ ਦਿੱਤਾ ਹੋਵੇ। ਆਸਾ ਰਾਗ ਵਿਚ ਨਾਮਦੇਵ ਜੀ ਦਾ ਇਕ ਸ਼ਬਦ ਹੈ ਜਿੱਥੇ ਉਹ ਠਾਕੁਰ-ਪੂਜਾ ਦੀ ਨਿਖੇਧੀ ਕਰਦੇ ਹਨ। ਉਸ ਸ਼ਬਦ ਵਿਚ ਜਿਸ ਖ਼ੂਬੀ ਨਾਲ ਲਫ਼ਜ਼ 'ਠਾਕੁਰ' ਅਤੇ 'ਬੀਠੁਲ' ਦਾ ਨਿਖੇੜਾ ਕੀਤਾ ਹੋਇਆ ਹੈ, ਉੱਥੋਂ ਸਾਫ਼ ਦਿੱਸਦਾ ਹੈ ਕਿ ਨਾਮਦੇਵ ਜੀ ਨੇ ਆਪਣੀ ਬਾਣੀ ਵਿਚ ਕੋਈ ਭੀ ਲਫ਼ਜ਼ ਬੇ-ਪਰਵਾਹੀ ਨਾਲ ਨਹੀਂ ਵਰਤਿਆ। ਵੇਖੋ: ਆਨੀਲੇ ਕੁੰਭ ਭਰਾਈਲੇ ਊਦਕ, ਠਾਕੁਰ ਕਉ ਇਸਨਾਨੁ ਕਰਉ ॥ ਬਇਆਲੀਸ ਲਖ ਜੀ ਜਲ ਮਹਿ ਹੋਤੇ, ਬੀਠਲੁ ਭੈਲਾ ਕਾਇ ਕਰਉ ॥੧॥ ਜਤ੍ਰ ਜਾਉ ਤਤੁ ਬੀਠਲੁ ਭੈਲਾ ॥ ਮਹਾ ਅਨੰਦ ਕਰੇ ਸਦ ਕੇਲਾ ॥੧॥ਰਹਾਉ॥ ਆਨੀਲੇ ਫੂਲ ਪਰੋਈਲੇ ਮਾਲਾ, ਠਾਕੁਰ ਕੀ ਹਉ ਪੂਜ ਕਰਉ ॥ ਪਹਿਲੇ ਬਾਸੁ ਲਈ ਹੈ ਭਵਰਹ, ਬੀਠਲੁ ਭੈਲਾ ਕਾਇ ਕਰਉ ॥੨॥ ਆਨੀਲੇ ਦੂਧੁ ਰੀਧਾਈਲੇ ਖੀਰੰ, ਠਾਕੁਰ ਕਉ ਨੈਵੇਦੁ ਕਰਉ ॥ ਪਹਿਲੇ ਦੂਧੁ ਬਿਟਾਰਿਓ ਬਛੁਰੈ, ਬੀਠਲੁ ਭੈਲਾ ਕਾਇ ਕਰਉ ॥੩॥ ਈਭੈ ਬੀਠਲੁ ਊਭੈ ਬੀਠਲੁ, ਬੀਠਲ ਬਿਨੁ ਸੰਸਾਰੁ ਨਹੀ ॥ ਥਾਨ ਥਨੰਤਰਿ ਨਾਮਾ ਪ੍ਰਣਵੈ,, ਪੂਰਿ ਰਹਿਓ ਤੂੰ ਸਰਬ ਮਹੀ ॥੪॥੨॥ ਇਸ ਸ਼ਬਦ ਵਿਚ ਮੂਰਤੀ-ਪੂਜਕ ਦਾ ਪੱਖ ਦੱਸਣ ਵੇਲੇ ਲਫ਼ਜ਼ 'ਠਾਕੁਰ' ਵਰਤਦੇ ਹਨ, ਪਰ ਆਪਣਾ ਪੱਖ ਬਿਆਨ ਕਰਨ ਲੱਗਿਆਂ ਲਫ਼ਜ਼ "ਬੀਠਲੁ"। ਕਿਹੜਾ 'ਬੀਠਲ'? ਜੋ ਬਿਤਾਲੀ ਲੱਖ ਜੀਆਂ ਵਿਚ 'ਭੌਰਿਆਂ ਵਿਚ, ਵੱਛਿਆਂ ਵਿਚ ਤੇ ਥਾਨ ਥਨੰਤਰਿ' ਵਿਆਪਕ ਹੈ। ਸੋ, ਜੇ ਕਿਸੇ ਠਾਕੁਰ ਨੂੰ ਨਾਮਦੇਵ ਜੀ ਨੇ ਦੁੱਧ ਪਿਲਾਇਆ ਹੁੰਦਾ, ਜਾਂ ਕਿਸੇ ਠਾਕੁਰ ਦੇ ਬਹਾਨੇ ਭੀ ਪਿਆਇਆ ਹੁੰਦਾ, ਤਾਂ ਉਹ ਸਾਫ਼ ਲਫ਼ਜ਼ 'ਠਾਕੁਰ' ਵਰਤਦੇ। ਇਹ ਕਹਾਣੀ ਲਿਖਣ ਵਾਲੇ ਲਿਖਦੇ ਹਨ ਕਿ ਨਾਮਦੇਵ ਜੀ ਨੇ ਆਪਣੇ ਪਿਉ ਦੇ ਆਖੇ 'ਠਾਕੁਰ' ਨੂੰ ਦੁੱਧ ਪਿਲਾਇਆ ਸੀ। ਪਰ ਅਸੀ ਸ਼ੁਰੂ ਵਿਚ ਵੇਖ ਆਏ ਹਾਂ ਕਿ ਨਾਮਦੇਵ ਦਾ ਪਿਉ ਤਾਂ ਕੇਸ਼ੀ ਰਾਜ (ਸ਼ਿਵ) ਦਾ ਪੁਜਾਰੀ ਸੀ। ਅਸੀ ਇਹਨਾਂ ਲਫ਼ਜ਼ਾਂ ਨੂੰ ਐਵੇਂ ਸੁੱਟ ਨ ਪਾਈਏ। ਪੁੱਛੋ ਜਾ ਕੇ ਇਹਨਾਂ ਦੇਵਤਿਆਂ ਦੇ ਪੁਜਾਰੀਆਂ ਨੂੰ; 'ਸ਼ਿਵ' ਹੋਰ ਹੈ ਤੇ 'ਠਾਕੁਰ' ਹੋਰ ਹੈ। ਦੁੱਧ ਕਦੋਂ ਪਿਲਾਇਆ? ਉਸ ਵੇਲੇ ਨਾਮਦੇਵ ਜੀ ਦੀ ਕੀਹ ਉਮਰ ਸੀ? ਕਿਹੀ ਆਤਮਕ ਅਵਸਥਾ ਸੀ? ਕਈ ਸੱਜਣ ਖ਼ਿਆਲ ਕਰਦੇ ਹਨ ਕਿ ਨਾਮਦੇਵ ਜੀ ਨੇ ਬਾਲ-ਉਮਰੇ ਦੁੱਧ ਪਿਆਇਆ ਸੀ, ਉਸ ਤੋਂ ਪਿੱਛੋਂ ਜਦੋਂ ਭਗਤੀ-ਮਾਰਗ ਵਿਚ ਦ੍ਰਿੜ੍ਹ ਹੋ ਗਏ ਤਾਂ ਬਾਲ-ਉਮਰ ਵਾਲੀ ਉਹ ਹੱਡ-ਬੀਤੀ ਇਸ ਸ਼ਬਦ ਵਿਚ ਬਿਆਨ ਕੀਤੀ। ਉਹ ਸੱਜਣ ਇਹ ਭੀ ਖ਼ਿਆਲ ਕਰਦੇ ਹਨ ਕਿ ਭੋਲੇ ਸੁਭਾਵ ਵਿਚ 'ਠਾਕੁਰ' ਨੂੰ ਦੁੱਧ ਪਿਆਉਣ ਵਿਚ ਕਾਮਯਾਬ ਹੋ ਕੇ ਨਾਮਦੇਵ ਜੀ ਪ੍ਰਭੂ ਦੀ ਭਗਤੀ ਵਿਚ ਲੱਗ ਪਏ। ਦੂਜੇ ਲਫ਼ਜ਼ਾਂ ਵਿਚ ਇਹ ਕਹਿ ਲਵੋ ਕਿ ਨਾਮਦੇਵ ਜੀ ਨੂੰ ਠਾਕੁਰ-ਪੂਜਾ ਤੋਂ ਰੱਬ ਮਿਲਿਆ ਸੀ। ਪਰ ਇਹ ਇਕ ਉਲਟੀ ਜਿਹੀ ਖੇਡ ਜਾਪਦੀ ਹੈ। ਜਿਸ 'ਠਾਕੁਰ-ਪੂਜਾ' ਦੀ ਬਰਕਤ ਨਾਲ ਉਹਨਾਂ ਨੂੰ ਰੱਬ ਦੀ ਪ੍ਰਾਪਤੀ ਹੋਈ, ਉਸ ਨੂੰ ਉਹਨਾਂ ਉੱਪਰ-ਲਿਖੇ ਸ਼ਬਦ ਦੀ ਰਾਹੀਂ ਕਿਉਂ ਰੱਦਣਾ ਸੀ? 'ਠਾਕੁਰ-ਪੂਜਾ' ਨੇ ਤਾਂ ਸਗੋਂ ਵਿਚੋਲੇ ਦਾ ਕੰਮ ਕੀਤਾ ਸੀ, ਇਸ ਵਿਚੋਲੇ ਦਾ ਉਹਨਾਂ ਸਦਾ ਲਈ ਸ਼ੁਕਰ-ਗੁਜ਼ਾਰ ਰਹਿਣਾ ਸੀ। ਸਿੱਖ ਦਾ ਤਾਂ ਆਦਰਸ਼ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਜਿਸ ਵਿਚੋਲੇ (ਗੁਰੂ) ਦੀ ਰਾਹੀਂ ਉਹ ਪ੍ਰਭੂ-ਚਰਨਾਂ ਵਿਚ ਜੁੜਦਾ ਹੈ ਉਸ ਗੁਰੂ ਦਾ ਉਸ ਨੇ ਸਦਾ ਲਈ ਹੋ ਕੇ ਰਹਿਣਾ ਹੈ। ਭੋਲਾ ਸੁਭਾਉ- ਇਹ "ਭੋਲੇ ਸੁਭਾਉ" ਦਾ ਅਰਥ ਭੀ ਡਾਢਾ ਅਜੀਬ ਹੀ ਕੀਤਾ ਜਾ ਰਿਹਾ ਹੈ। ਆਖਦੇ ਹਨ ਕਿ "ਨਾਮਦੇਵ ਜੀ ਬਹੁਤ ਸਿਆਣੇ ਸਨ, ਉਹਨਾਂ ਨੂੰ ਇਹ ਭੀ ਪਤਾ ਨਹੀਂ ਸੀ ਜੁ ਠਾਕੁਰ ਦੁੱਧ ਪੀਂਦੇ ਨਹੀਂ ਹੁੰਦੇ, ਐਵੇਂ ਸਮਝ ਲਈਦਾ ਹੈ ਕਿ ਉਹ ਪੀ ਚੁਕੇ ਹਨ"। ਭਲਾ ਨਾਮਦੇਵ ਜੀ ਤਦੋਂ ਕਿਤਨੀ ਕੁ ਉਮਰ ਦੇ ਹੋਣਗੇ? ਢਾਈ ਤਿੰਨ ਸਾਲ ਦੀਆਂ ਬੱਚੀਆਂ ਗੁੱਡੀਆਂ ਨਾਲ ਖੇਡਦੀਆਂ ਹਨ, ਉਹਨਾਂ ਨੂੰ ਕੱਪੜੇ ਪਾਂਦੀਆਂ ਹਨ, ਗਹਿਣੇ ਪਾਂਦੀਆਂ ਹਨ, ਗੁੱਡੀ ਗੁੱਡੇ ਦਾ ਵਿਆਹ ਕਰਦੀਆਂ ਹਨ, ਨਿੱਕੀਆਂ ਨਿੱਕੀਆਂ ਟਿੱਕੀਆਂ ਆਟੇ ਦੀਆਂ ਬਣਾ ਕੇ, ਫ਼ਰਜ਼ੀ ਹੀ ਅੱਗ ਉੱਤੇ ਪਕਾ ਕੇ ਉਹਨਾਂ ਦੇ ਅੱਗੇ ਰੱਖਦੀਆਂ ਹਨ। ਪਰ ਜੇ ਤੁਸੀ ਉਹ ਟਿੱਕੀ ਰਤਾ ਕੁ ਲੈ ਕੇ ਉਹਨਾਂ ਦੀ ਗੁੱਡੀ ਦੇ ਮੂੰਹ ਵਿਚ ਪਾਓ, ਤਾਂ ਉਹ ਬੜਾ ਹੱਸਣਗੀਆਂ। ਪੁਛੋਂ ਕਿਉਂ ਹੱਸਦੀਆਂ ਹੋ? ਤੁਰਤ ਉੱਤਰ ਦੇਣਗੀਆਂ-ਇਹ ਕੋਈ ਖਾਂਦੀਆਂ ਤਾਂ ਨਹੀਂ ਨ। ਕੀ ਨਾਮਦੇਵ ਜੀ ਏਦੂੰ ਭੀ ਨਿੱਕੀ ਉਮਰ ਦੇ ਸਨ? ਇਸ ਵਿਚ ਕੋਈ ਸ਼ੱਕ ਨਹੀਂ ਕਿ ਬਾਣੀ ਵਿਚ ਹੁਕਮ ਹੈ: "ਭੋਲੈ ਭਾਇ ਮਿਲੈ ਰਘੁਰਾਇਆ"। ਪਰ "ਭੋਲਾ ਸੁਭਾਉ" ਹੋਰ ਚੀਜ਼ ਹੈ ਤੇ "ਅਗਿਆਨਤਾ" ਹੋਰ ਹੈ-It is not ignorance but innocence। ਸਿੱਖ ਨੇ ਪਰਮਾਤਮਾ ਦੇ ਚਰਨਾਂ ਵਿਚ ਜੁੜਨ ਲਈ 'ਬਾਲ-ਬੁਧਿ' ਬਣਨਾ ਹੈ, ਕਿਉਂਕਿ "ਚਤੁਰਾਈ ਨਹੀ ਚੀਨਿਆ ਜਾਇ" "ਅਗਿਆਨੀ" ਨਹੀ ਬਣਨਾ। ਉਹ 'ਬਾਲ-ਬੁਧਿ' ਕੀਹ ਹੈ? ਇਸ ਦਾ ਉੱਤਰ ਭਾਈ ਗੁਰਦਾਸ ਜੀ ਦੇਂਦੇ ਹਨ: ਜੈਸੇ ਏਕ ਜਨਨੀ ਕੋ ਹੋਤ ਹੈਂ ਅਨੇਕ ਸੁਤ, ਸਭ ਹੀ ਮਹਿ ਅਧਿਕ ਪਿਆਰੋ ਸੁਤੁ ਗੋਦ ਕੋ ॥ ਸਿਆਨੇ ਸੁਤ ਬਨਜ ਬਿਉਹਾਰ ਕੇ ਬੀਚਾਰ ਬਿਖੈ, ਗੋਦ ਮਹਿ ਅਚੇਤ ਹੇਤੁ ਸੰਪੈ ਨ ਸਹੋਦ ਕੋ ॥ ਪਲਨਾ ਸੁਆਇ ਮਾਇ ਗ੍ਰਿਹ ਕਾਜ ਲਾਗੈ ਜਾਇ, ਸੁਨਿ ਸੁਤ-ਰੁਦਨੁ ਪੈ ਪਿਆਵੈ ਮਨ ਮੋਦ ਕੋ ॥ ਆਪਾ ਖੋਇ ਜੋਇ ਗੁਰ-ਚਰਨ ਸਰਨ ਗਹੈ, ਰਹੈ ਨਿਰਦੋਖ ਮੋਖ ਅਨਦ ਬਿਨੋਦ ਕੋ ॥ ਸੋ, ਸਿੱਖ-ਧਰਮ ਦਾ 'ਭੋਲਾ ਸੁਭਾਉ' ਕੀਹ ਹੈ? "ਆਪਾ ਗਵਾਉਣਾ"। ਪਰ ਦੁੱਧ ਪਿਆਲਣ ਬਾਰੇ ਜਿਸ ਗਵਾਹੀ ਦਾ ਹਵਾਲਾ ਅਸੀ ਉੱਪਰ ਦੇ ਆਏ ਹਾਂ ਉੱਥੇ ਤਾਂ ਇਉਂ ਲਿਖਿਆ ਹੈ: "ਨਿਹਚਉ ਕਰਿ ਆਰਾਧਿਆ, ਹੋਇ ਦਇਆਲੁ ਦਰਸੁ ਦਿਖਲਾਇਆ"। ਉਹ ਤਾਂ ਇਹੀ ਆਖਦੇ ਹਨ ਕਿ ਪਿਉ ਦੇ ਆਖੇ 'ਠਾਕੁਰ' ਨੂੰ ਦੁੱਧ ਪਿਆਉਣ ਗਏ, ਠਾਕੁਰ ਨੂੰ ਇਸ਼ਨਾਨ ਕਰਾਇਆ ਤੇ ਬੜੀ ਸ਼ਰਧਾ ਨਾਲ ਆਰਾਧਨਾ ਕੀਤੀ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਠਾਕੁਰ ਨੇ ਸਾਖਿਆਤ ਦਰਸ਼ਨ ਦੇ ਦਿੱਤਾ। ਰਵਿਦਾਸ ਜੀ ਦੀ ਗਵਾਹੀ- ਉਂਞ ਨਾਮਦੇਵ ਜੀ ਨੇ ਕਿਤੇ ਭੀ ਇਹ ਨਹੀਂ ਆਖਿਆ ਕਿ ਉਹਨਾਂ ਨੂੰ 'ਠਾਕੁਰ-ਪੂਜਾ' ਤੋਂ ਰੱਬ ਮਿਲਿਆ ਸੀ, ਜਾਂ ਉਹਨਾਂ ਕੋਈ ਠਾਕੁਰ-ਪੂਜਾ ਕਿਸੇ ਬਾਲ-ਉਮਰੇ ਕੀਤੀ ਸੀ ਤੇ ਹੁਣ ਉਹ ਹੱਡ-ਬੀਤੀ ਕਿਸੇ ਸ਼ਬਦ ਵਿਚ ਬਿਆਨ ਕਰ ਰਹੇ ਹਨ। ਦੁੱਧ ਪਿਲਾਉਣ ਬਾਰੇ ਭਗਤ ਰਵਿਦਾਸ ਜੀ ਨੇ ਗਵਾਹੀ ਦਿੱਤੀ ਹੈ। ਵੇਖੋ, ਰਾਗ ਆਸਾ ਵਿਚ ਉਹਨਾਂ ਦਾ ਸ਼ਬਦ: ਹਰਿ ਹਰਿ, ਹਰਿ ਹਰਿ, ਹਰਿ ਹਰਿ, ਹਰੇ ॥ ਹਰਿ ਸਿਮਰਤ ਜਨ ਗਏ ਨਿਸਤਰਿ ਤਰੇ ॥੧॥ਰਹਾਉ॥ ਹਰਿ ਕੇ ਨਾਮ ਕਬੀਰ ਉਜਾਗਰ ॥ ਜਨਮ ਜਨਮ ਕੇ ਕਾਟੇ ਕਾਗਰ ੧॥ ਨਿਮਤ ਨਾਮਦੇਉ ਦੂਧੁ ਪੀਆਇਆ ॥ ਤਉ ਜਗ ਜਨਮ ਸੰਕਟ ਨਹੀ ਆਇਆ ॥੨॥ ਜਨ ਰਵਿਦਾਸ ਰਾਮ ਰੰਗਿ ਰਾਤਾ ॥ ਇਉ ਗੁਰ ਪਰਸਾਦਿ ਨਰਕ ਨਹੀ ਜਾਤਾ ॥੩॥੫॥ ਹਰੇਕ ਸ਼ਬਦ ਦਾ ਮੁੱਖ ਭਾਵ 'ਰਹਾਉ' ਦੀ ਤੁਕ ਵਿਚ ਹੋਇਆ ਕਰਦਾ ਹੈ। ਇੱਥੇ ਰਵਿਦਾਸ ਜੀ ਨੇ ਹਰਿ-ਸਿਮਰਨ ਦੀ ਵਡਿਆਈ ਦੱਸੀ ਹੈ ਕਿ ਜਿਨ੍ਹਾਂ ਸੁਆਸ ਸੁਆਸ ਪ੍ਰਭੂ ਨੂੰ ਯਾਦ ਰੱਖਿਆ, ਉਹਨਾਂ ਨੂੰ ਜਗਤ ਦੀ ਮਾਇਆ ਵਿਆਪ ਨਹੀਂ ਸਕੀ। ਇਹ ਅਸੂਲ ਦੱਸ ਕੇ ਦੋ ਭਗਤਾਂ ਦੀ ਮਿਸਾਲ ਦੇਂਦੇ ਹਨ। ਕਬੀਰ ਨੇ ਭਗਤੀ ਕੀਤੀ, ਉਹ ਜਗਤ ਵਿਚ ਪਰਸਿੱਧ ਹੋਇਆ; ਨਾਮਦੇਵ ਨੇ ਭਗਤੀ ਕੀਤੀ ਤੇ ਪ੍ਰਭੂ ਨੂੰ ਵੱਸ ਵਿਚ ਕਰ ਲਿਆ, ਸਿਮਰਨ ਦੀ ਹੀ ਬਰਕਤ ਸੀ ਕਿ ਭਗਤ-ਅਧੀਨ ਹੋ ਕੇ ਹਰੀ ਨੇ ਉਸ ਦੇ ਹੱਥੋਂ ਦੁੱਧ ਪੀਤਾ। ਇਸ ਸ਼ਬਦ ਵਿਚ ਦੋ ਗੱਲਾਂ ਬਿਲਕੁਲ ਸਾਫ਼ ਹਨ। ਇੱਕ ਇਹ ਕਿ ਨਾਮਦੇਵ ਨੇ ਕਿਸੇ ਠਾਕੁਰ-ਮੂਰਤੀ ਨੂੰ ਦੁੱਧ ਨਹੀਂ ਪਿਆਇਆ; ਦੂਜੀ, ਦੁੱਧ ਪਿਲਾਉਣ ਤੋਂ ਪਿਛੋਂ ਭਗਤੀ ਦੀ ਲਾਗ ਨਹੀਂ ਲੱਗੀ, ਪਹਿਲਾਂ ਹੀ ਉਹ ਪਰਵਾਨ ਭਗਤ ਸੀ। ਤੇ ਜੋ ਨਾਮਦੇਵ ਜੀ ਕਿਸੇ 'ਠਾਕੁਰ' ਨੂੰ ਦੁੱਧ ਪਿਲਾਉਣ ਬਾਰੇ (ਆਸਾ ਰਾਗ ਦੇ ਸ਼ਬਦ ਦੀ ਰਾਹੀਂ) ਆਪਣੇ ਖੁਲ੍ਹੇ ਖ਼ਿਆਲ ਦੱਸ ਰਹੇ ਹਨ, ਉਹਨਾਂ ਸੰਬੰਧੀ ਇਹ ਨਹੀਂ ਮੰਨਿਆ ਜਾ ਸਕਦਾ ਕਿ ਪ੍ਰਭੂ ਦਾ ਅਨੰਨ ਭਗਤ ਹੁੰਦਿਆਂ ਉਹ ਕਿਸੇ 'ਠਾਕੁਰ-ਮੂਰਤੀ' ਨੂੰ ਕਿਸੇ ਦੇ ਭੀ ਆਖੇ ਦੁੱਧ ਪਿਲਾਉਣ ਲਈ ਗਏ ਹੋਣ। ਕਿਸ ਮੰਦਰ ਵਿਚ? ਨਾਮਦੇਵ ਜੀ ਕਿਸ ਮੰਦਰ ਵਿਚ 'ਠਾਕੁਰ' ਨੂੰ ਦੁੱਧ ਪਿਲਾਉਣ ਗਏ? ਜੇ ਨਾਮਦੇਵ ਜੀ (ਜਾਂ, ਜਿਵੇਂ ਕਹਾਣੀ ਸੁਣਾਣ ਵਾਲੇ ਦੱਸਦੇ ਹਨ, ਉਹਨਾਂ ਦੇ ਪਿਤਾ) ਕਿਸੇ ਮੰਦਰ ਵਿਚ ਹਰ ਰੋਜ਼ ਜਾ ਕੇ ਠਾਕੁਰ-ਪੂਜਾ ਕਰਦੇ ਹੁੰਦੇ, ਤਾਂ ਨਾਮਦੇਵ ਜੀ ਨੂੰ ਇਸ ਕਾਰਨ ਉਸ ਮੰਦਰ ਤੋਂ ਧੱਕੇ ਨਾ ਪੈਂਦੇ ਕਿ ਉਹ ਸ਼ੂਦਰ ਸੀ। ਅਸਾਡੇ ਸਾਹਮਣੇ ਨਾਮਦੇਵ ਜੀ ਸੰਬੰਧੀ ਦੋ ਘਟਨਾਂ ਹਨ-(੧) ਮੰਦਰ ਤੋਂ ਧੱਕੇ ਪੈਣੇ, (੨) ਠਾਕੁਰ ਨੂੰ ਦੁੱਧ ਪਿਲਾਉਣਾ। ਇਹਨਾਂ ਵਿਚੋਂ ਪਹਿਲੀ ਕਿਹੜੀ ਹੋ ਸਕਦੀ ਹੈ? ਜੇ ਪਹਿਲਾਂ ਧੱਕੇ ਪਏ, ਤਾਂ ਉਸ ਸ਼ੂਦਰ ਨੂੰ ਦੂਜੀ ਵਾਰੀ ਦੁੱਧ ਪਿਲਾਣ ਦੀ ਆਗਿਆ ਕਿਸ ਨੇ ਦਿੱਤੀ?। ਜੇ ਨਾਮਦੇਵ ਨੂੰ ਧੱਕੇ ਪੈ ਸਕਦੇ ਸਨ, ਤਾਂ ਉਸ ਦੇ ਪਿਉ ਨੂੰ ਮੰਦਰ ਜਾਣ ਦੀ ਕਿਵੇਂ ਆਗਿਆ ਹੋ ਸਕਦੀ ਸੀ? ਤੇ ਜੇ ਭਗਤ ਜੀ ਦੇ ਦੁੱਧ ਪਿਲਾਣ ਦੀ ਸਾਖੀ ਪਹਿਲਾਂ ਹੋ ਚੁਕੀ ਹੈ, ਉਸ ਦੇ ਪਿਤਾ ਜੀ ਭੀ ਰੋਜ਼ ਉਸੇ ਮੰਦਰ ਵਿਚ ਠਾਕੁਰ-ਪੂਜਾ ਕਰਨ ਜਾਂਦੇ ਸਨ, ਫਿਰ ਨਾਮਦੇਵ ਨੂੰ ਧੱਕੇ ਕਿਉਂ ਪੈਣੇ ਸਨ? ਉਹ ਅਤੇ ਉਹਨਾਂ ਦੇ ਪਿਤਾ ਜੀ ਤਾਂ ਅੱਗੇ ਭੀ ਮੰਦਰ ਵਿਚ ਜਾਇਆ ਕਰਦੇ ਸਨ। ਸੋ ਇਹ ਗੱਲ ਗ਼ਲਤ ਹੈ ਕਿ ਨਾਮਦੇਵ ਜੀ ਕਿਸੇ ਮੰਦਰ ਵਿਚ ਕਿਸੇ ਦੇ ਕਹੇ ਦੁਧ ਪਿਲਾਉਣ ਗਏ ਸਨ। ਘਰ ਵਿਚ ਹੀ ਠਾਕੁਰ-ਮੂਰਤੀ- ਕੀ ਨਾਮਦੇਵ ਜੀ ਦੇ ਪਿਤਾ ਨੇ ਆਪਣੇ-ਘਰ ਵਿਚ 'ਠਾਕੁਰ' ਰੱਖੇ ਹੋਏ ਸਨ? ਇਹ ਗੱਲ ਭੀ ਬੜੀ ਅਨਹੋਣੀ ਜਾਪਦੀ ਹੈ। ਇੱਕ ਪਾਸੇ ਤਾਂ ਧਰਮ ਦੇ ਰਾਖੇ ਦੇਵਤਾ ਜੀ ਸ਼ੂਦਰਾਂ ਨੂੰ ਕਿਸੇ ਮੰਦਰ ਵਿਚ ਜਾਣ ਦੀ ਆਗਿਆ ਨਹੀਂ ਦੇਂਦੇ। 'ਠਾਕੁਰਾਂ' ਦੀ ਪੂਜਾ ਦਾ ਅਧਿਕਾਰ ਸਿਰਫ਼ ਬ੍ਰਾਹਮਣ, ਖਤ੍ਰੀ ਤੇ ਵੈਸ਼ ਨੂੰ ਹੀ ਹੈ। ਭਲਾ, ਉਹਨਾਂ 'ਠਾਕੁਰਾਂ' ਦੀ ਪੂਜਾ ਕਰਨ ਖੁਣੋਂ ਸ਼ੂਦਰਾਂ ਦਾ ਕੀਹ ਥੁੜਿਆ ਪਿਆ ਹੈ ਕਿ ਉਹ ਆਪਣੇ ਘਰ ਵਿਚ 'ਠਾਕੁਰ' ਰੱਖ ਲੈਣ? ਸੰਨ ੧੯੨੧ ਤੋਂ ਪਹਿਲਾਂ ਦਾ ਜ਼ਿਕਰ ਹੈ, ਅਜੇ ਗੁਰਦੁਆਰਾ-ਲਹਿਰ ਸ਼ੁਰੂ ਨਹੀਂ ਸੀ ਹੋਈ। ਸਿੱਖ ਅਖ਼ਬਾਰਾਂ ਦੀ ਰਾਹੀਂ ਇਕ ਦੁਰਘਟਨਾ ਸੁਣਨ ਵਿਚ ਆਈ ਸੀ। ਇਕ "ਮਜ਼ਹਬੀ" ਫ਼ੌਜੀ ਸਰਦਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨ ਕਰਨ ਆਇਆ, ਉਸ ਨੂੰ ਅੰਦਰੋਂ ਧੱਕੇ ਪਏ, ਉਸ ਦੀ ਨਿਰਾਦਰੀ ਹੋਈ। ਇਸ ਬੇ-ਇੱਜ਼ਤੀ ਨੂੰ ਨਾ ਸਹਾਰ ਕੇ ਉਹ ਤੁਰਤ ਸਿੱਖ-ਧਰਮ ਨੂੰ ਜਵਾਬ ਦੇ ਕੇ ਵਲੈਤੀ ਟੋਪ ਪਾ ਆਏ। ਉਸ ਵੇਲੇ ਦੀ ਹਾਸੋ-ਹੀਣੀ ਹਾਲਤ ਅਨੁਸਾਰ ਹੁਣ ਉਸ ਸਾਹਿਬ ਦਾ ਆਦਰ-ਸਤਿਕਾਰ ਹੋਇਆ। ਰੋਹ ਵਿਚ ਆ ਕੇ ਫ਼ੌਜ਼ੀ ਸਰਦਾਰ ਨੇ ਚੰਗੀਆਂ ਖਰੀਆਂ ਖਰੀਆਂ ਉਹਨਾਂ ਸਿੱਖ-ਧਰਮ ਦੇ ਰਾਖਿਆਂ ਨੂੰ ਸੁਣਾਈਆਂ। ਇਹ ਹਾਲਤ ਤਾਂ ਉਦੋਂ ਦੀ ਸੀ ਜਿੱਥੇ ਗੁਰੂ ਨਾਨਕ ਪਾਤਿਸ਼ਾਹ ਦੀ ਬਰਕਤ ਨਾਲ ਇਹ ਤੰਗ-ਦਿਲੀ ਕਾਫ਼ੀ ਘਟ ਚੁਕੀ ਸੀ। ਪਰ ਜਿਸ ਇਲਾਕੇ ਵਿਚ ਖ਼ਾਸ ਖ਼ਾਸ ਸੜਕਾਂ ਉੱਤੇ ਸ਼ੂਦਰ, ਥੋਹੜੇ ਹੀ ਸਾਲ ਹੋਏ ਹਨ ਕਿ, ਪੈਰ ਨਹੀਂ ਰੱਖ ਸਕਦੇ ਸਨ, ਨਾਮਦੇਵ ਦੇ ਜ਼ਮਾਨੇ ਵਿਚ ਉੱਥੋਂ ਦੀ ਕੇਹੀ ਹਾਲਤ ਹੋਵੇਗੀ, ਇਹ ਅੰਦਾਜ਼ਾ ਅਸੀ ਪੰਜਾਬ-ਵਾਸੀ ਨਹੀਂ ਲਗਾ ਸਕਦੇ। ਨਾਮਦੇਵ ਦੇ ਪਿਤਾ ਨੇ ਅਜਿਹੇ ਲੋਕਾਂ ਦੇ 'ਠਾਕੁਰ' ਪਾਸੋਂ ਕੀਹ ਲੈਣਾ ਸੀ ਕਿ ਆਪਣੇ ਘਰ ਵਿਚ ਰੱਖ ਲੈਂਦਾ? ਪਰ ਨਿਰੀ ਇਹੀ ਗੱਲ ਨਹੀਂ। ਜੋ ਬ੍ਰਾਹਮਣ ਉਹਨਾਂ ਨੂੰ ਮੰਦਰ ਵਿਚ ਰੱਖੇ ਹੋਏ 'ਠਾਕੁਰ' ਦੇ ਨੇੜੇ ਨਹੀਂ ਜਾਣ ਦੇਂਦੇ, ਉਹ ਉਹਨਾਂ ਸ਼ੂਦਰਾਂ ਨੂੰ ਘਰ ਵਿਚ ਰੱਖ ਕੇ ਠਾਕੁਰ ਦੀ ਨਿਰਾਦਰੀ ਕਰਨ ਦੀ ਆਗਿਆ ਕਿਵੇਂ ਦੇ ਸਕਦੇ ਸਨ? ਸੰਨ ੧੯੩੯ ਦਾ ਜ਼ਿਕਰ ਹੈ, ਪੰਜਾਬ ਦੇ ਇੱਕ ਪਿੰਡ ਵਿਚ ਇਕ ਅਜੀਬ ਝਗੜਾ ਹੋਇਆ ਸੁਣਿਆ ਗਿਆ। ਪਿੰਡ ਦੇ "ਮਜ਼ਹਬੀ" ਸਿੰਘਾਂ ਨੇ ਆਪਣਾ ਵੱਖਰਾ ਗੁਰਦੁਆਰਾ ਬਣਾਇਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮੁੱਲ ਲਿਆਏ। ਪਰ ਪਿੰਡ ਦੇ ਅਸਲੀ ਸਿੰਘਾਂ (ਉੱਚ-ਜਾਤੀਏ ਸਿੰਘਾਂ) ਨੇ ਉਹਨਾਂ ਦੀ ਚੰਗੀ ਮਾਰ-ਕੁਟਾਈ ਕੀਤੀ, ਸਿਰਫ਼ ਇਸ ਅਪਰਾਧ ਪਿੱਛੇ ਕਿ ਉਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ 'ਭਿੱਟ' ਦਿੱਤਾ ਸੀ। ਗੁਰਦੁਆਰਾ-ਲਹਿਰ ਦੀ ਰਾਹੀਂ ਸਾਰੀ ਸਿੱਖ ਕੌਮ ਵਿਚ ਜਾਗ੍ਰਤ ਆ ਜਾਣ ਤੇ ਭੀ, ਉਸ ਸਤਿਗੁਰੂ ਦੇ ਨਾਮ-ਲੇਵਾ ਸਿੱਖਾਂ ਵਿਚ ਇਹ ਤੰਗ-ਦਿਲੀ ਵੇਖੀ ਗਈ, ਜੋ ਵੱਜ-ਵਜਾ ਕੇ "ਨੀਚਾਂ" ਨਾਲ ਪਿਆਰ ਕਰਦਾ ਰਿਹਾ। ਨਾਮਦੇਵ ਤੇ ਨਾਮਦੇਵ ਦੇ ਪਿਉ ਨੂੰ ਆਪਣੇ ਘਰ ਵਿਚ 'ਠਾਕੁਰ' ਰੱਖਣ ਦੀ ਆਗਿਆ ਮਿਲ ਗਈ ਹੋਵੇਗੀ? ਸੋ, ਨਾ ਤਾਂ ਨਾਮਦੇਵ ਜੀ ਕਿਸੇ ਮੰਦਰ ਵਿਚ 'ਠਾਕੁਰ' ਨੂੰ ਦੁੱਧ ਪਿਲਾਉਣ ਗਏ ਤੇ ਨਾ ਹੀ ਉਹਨਾਂ ਕੋਈ 'ਠਾਕੁਰ' ਆਪਣੇ ਘਰ ਵਿਚ ਰੱਖਿਆ ਹੋਇਆ ਸੀ। ਪੰਜਾਬ ਵਿਚ ਹੀ ਆਪਣੇ ਆਂਢ-ਗੁਆਂਢ ਧਿਆਨ ਮਾਰ ਕੇ ਵੇਖੋ। ਕਿਤਨੇ ਕੁ ਵਰਜਿਤ ਨੀਵੀਂ ਜਾਤ ਵਾਲਿਆਂ ਨੇ ਆਪਣੇ ਘਰਾਂ ਵਿਚ 'ਠਾਕੁਰ' ਰੱਖੇ ਹੋਏ ਹਨ ਤੇ ਮੰਦਰ ਦੇ ਥਾਂ ਆਪਣੇ ਹੀ ਘਰ ਪੂਜਾ ਕਰ ਲੈਂਦੇ ਹਨ? ਸੋਨੇ ਦੀ ਕਟੋਰੀ? ਫਿਰ ਇਕ ਹੋਰ ਗੱਲ ਹੈਰਾਨੀ ਵਾਲੀ ਹੈ। ਨਾਮਦੇਵ ਜੀ ਲਿਖਦੇ ਹਨ- "ਸਇਨ ਕਟੋਰੀ ਅੰਮ੍ਰਿਤ ਭਰੀ ॥ ਲੈ ਨਾਮੇ ਹਰਿ ਆਗੈ ਧਰੀ ॥" ਜੇ ਘਰ ਵਿਚ ਹੀ 'ਠਾਕੁਰ' ਰੱਖੇ ਹੋਏ ਸਨ, ਤਾਂ ਕੀ ਨਾਮਦੇਵ ਜੀ ਚੰਗੇ ਧਨੀ ਸਨ ਕਿ 'ਠਾਕੁਰ' ਨੂੰ ਦੁੱਧ ਪਿਲਾਣ ਲਈ ਉਹਨਾਂ ਸੋਨੇ ਦੀ ਕਟੋਰੀ ਬਣਵਾਈ ਹੋਈ ਸੀ? ਉਂਞ ਜੇ ਨਾਮਦੇਵ ਜੀ ਦੀ ਗੱਲ ਉੱਤੇ ਇਤਬਾਰ ਕਰਨਾ ਹੈ ਤਾਂ ਉਹਨਾਂ ਇਹ "ਸਇਨ ਕਟੋਰੀ" ਕਿਸੇ 'ਠਾਕੁਰ' ਅੱਗੇ ਨਹੀਂ ਸੀ ਰੱਖੀ। ਉਹ ਤਾਂ "ਹਰਿ ਆਗੈ ਧਰੀ" ਸੀ। ਹਾਂ, ਸਵਾਲ ਇਹ ਸੀ ਕਿ ਕੀ ਨਾਮਦੇਵ ਜੀ ਸੱਚ-ਮੁਚ ਪੈਸੇ ਵਾਲੇ ਸਨ ਕਿ ਕਟੋਰੀ ਸੋਨੇ ਦੀ ਬਣਵਾਈ ਹੋਈ ਸੀ। ਹੋ ਸਕਦਾ ਹੈ ਕਿ ਆਪਣੇ ਇਸ਼ਟ ਦੀ ਪੂਜਾ ਲਈ ਪੈਸੇ ਜੋੜ ਜੋੜ ਕੇ ਸੋਨੇ ਦੀ ਕਟੋਰੀ ਬਣਵਾ ਲਈ ਹੋਵੇ। ਪਰ ਕੀ ਨਾਮਦੇਵ ਜੀ ਕੱਪੜੇ ਸੀਉਣ ਲਈ ਭੀ ਸੋਨੇ ਦੀ ਸੂਈ ਹੀ ਵਰਤਦੇ ਸਨ? ਉਹ ਆਪ ਲਿਖਦੇ ਹਨ- "ਸੋਨੇ ਕੀ ਸੂਈ ਰੁਪੇ ਕਾ ਧਾਗਾ ॥ ਨਾਮੇ ਕਾ ਚਿਤੁ ਹਰਿ ਸਿਉ ਲਾਗਾ ॥" ਜੇ ਨਿਰੀ 'ਸੂਈ' ਦਾ ਜ਼ਿਕਰ ਹੁੰਦਾ ਤਾਂ ਸ਼ਾਇਦ ਮੰਨਣਾ ਪੈ ਜਾਂਦਾ, ਪਰ 'ਚਾਂਦੀ' ਦਾ ਧਾਗਾ ਤਾਂ ਵਰਤਿਆ ਜਾ ਹੀ ਨਹੀਂ ਸਕਦਾ। ਇੱਥੇ ਤਾਂ ਗੱਲ ਹੋਰ ਹੀ ਹੈ। ਜਿਵੇਂ ਕੱਪੜਾ ਸੀਊਣ ਵੇਲੇ 'ਸੂਈ' ਅੱਗੇ ਅੱਗੇ ਤੁਰਦੀ ਹੈ ਤੇ ਉਸ ਦੇ ਪਿੱਛੇ ਪਿੱਛੇ 'ਧਾਗਾ' ਤੁਰ ਕੇ ਕੱਪੜੇ ਨੂੰ ਸੀਉਂ ਦੇਂਦਾ ਹੈ, ਤਿਵੇਂ 'ਗੁਰੂ ਦਾ ਸ਼ਬਦ' ਅੱਗੇ ਅੱਗੇ ਚੱਲ ਕੇ ਸਿੱਖ ਦੀ ਸੁਰਤਿ ਨੂੰ ਵਿੰਨ੍ਹ ਕੇ ਉੱਚਾ ਕਰ ਕੇ, ਪਵਿੱਤਰ ਕਰ ਕੇ, ਸ਼ੁਧ ਬਣਾ ਕੇ, ਜਿੰਦ ਨੂੰ ਪ੍ਰਭੂ-ਚਰਨਾਂ ਨਾਲ ਸੀਊਂ ਦੇਂਦਾ ਹੈ। ਇਸੇ ਤਰ੍ਹਾਂ "ਸਇਨ ਕਟੋਰੀ" ਤੋਂ ਭਾਵ ਹੈ "ਸਤਿਗੁਰੂ ਦੇ ਸ਼ਬਦ ਦੀ ਬਰਕਤ ਨਾਲ ਪਵਿੱਤਰ ਹੋਇਆ ਹੋਇਆ ਹਿਰਦਾ"। ਘਰ ਕੋ ਬਾਪੁ- ਦੁੱਧ ਪਿਲਾਉਣ ਵਾਲੇ ਸ਼ਬਦ ਨੂੰ ਰਤਾ ਗਹੁ ਨਾਲ ਪੜ੍ਹੀਏ। 'ਨਾਹੀ ਤ ਘਰ ਕੋ ਬਾਪੁ ਰਿਸਾਇ'-ਨਿਰੇ ਇਹੀ ਲਫ਼ਜ਼ ਪੜ੍ਹ ਕੇ ਇਹ ਸਾਖੀ ਚੱਲ ਪਈ ਜਾਪਦੀ ਹੈ ਕਿ ਨਾਮਦੇਵ ਦੇ ਪਿਉ ਨੇ ਵਾਂਢੇ ਜਾਣ ਲੱਗਿਆਂ 'ਠਾਕੁਰਾਂ' ਨੂੰ ਦੁੱਧ ਪਿਆਉਣ ਦਾ ਕੰਮ ਨਾਮਦੇਵ ਨੂੰ ਸੌਂਪਿਆ। ਪਰ, ਅਜਿਹੇ ਲਫ਼ਜ਼ ਤਾਂ ਗੁਰਬਾਣੀ ਵਿਚ ਹੋਰ ਭੀ ਕਈ ਥਾਈਂ ਆਉਂਦੇ ਹਨ; ਜਿਵੇਂ: 'ਸਉਕਨਿ ਘਰ ਕੀ
ਕੰਤਿ ਤਿਆਗੀ' {ਆਸਾ ਮਹਲਾ ੫ ਅਜਿਹੇ ਹੋਰ ਕਈ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਵਿਚੋਂ ਮਿਲ ਸਕਦੇ ਹਨ ਜਿਨ੍ਹਾਂ ਤੋਂ ਸਾਫ਼ ਸਾਬਤ ਹੁੰਦਾ ਹੈ ਕਿ ਇੱਥੇ ਲਫ਼ਜ਼ 'ਘਰ' ਦਾ ਅਰਥ 'ਸਰੀਰ' ਹੈ। ਇਸੇ ਤਰ੍ਹਾਂ ਨਾਮਦੇਵ ਜੀ ਦੀ ਇਸ ਤੁਕ 'ਨਾਹੀ ਤ ਘਰ ਕੋ ਬਾਪੁ ਰਿਸਾਇ' ਵਿਚ 'ਘਰ ਕੋ ਬਾਪੁ' ਦਾ ਅਰਥ ਹੈ, 'ਆਤਮਾ, ਜਿੰਦ, ਮਨ'। ਲਫ਼ਜ਼ 'ਰਿਸਾਇ' ਦਾ ਭੀ ਖ਼ਿਆਲ ਰੱਖਣਾ। 'ਰੁੱਸਣਾ' ਨਹੀਂ {ਵੇਖੋ ਅਰਥਾਂ ਵਿਚ}। ਦੁੱਧ ਕਿਸ ਨੂੰ ਪਿਲਾਇਆ- ਇਸ ਸਾਰੀ ਵਿਚਾਰ ਦੇ ਹੁੰਦਿਆਂ ਭੀ ਇਸ ਗੱਲ ਤੋਂ ਇਨਕਾਰ ਨਹੀਂ ਹੋ ਸਕਦਾ ਕਿ ਨਾਮਦੇਵ ਜੀ ਨੇ ਦੁੱਧ ਪਿਲਾਇਆ ਸੀ, ਕਿਉਂਕਿ ਇਸ ਗੱਲ ਦਾ ਜ਼ਿਕਰ ਉਹਨਾਂ ਦੇ ਸ਼ਬਦ ਵਿਚ ਭੀ ਹੈ ਤੇ ਭਗਤ ਰਵਿਦਾਸ ਜੀ ਭੀ ਗਵਾਹੀ ਦੇਂਦੇ ਹਨ। ਫਿਰ ਦੁੱਧ ਕਿਸ ਨੂੰ ਪਿਲਾਇਆ, ਕਿਵੇਂ ਪਿਲਾਇਆ? ਇਹ ਗੱਲ ਸਮਝਣ ਲਈ ਗੁਰ-ਇਤਿਹਾਸ ਵਲ ਝਾਤੀ ਮਾਰੀਏ। ਗੁਰੂ ਹਰਿ ਗੋਬਿੰਦ ਸਾਹਿਬ ਦਾ ਸਾਂਢੂ ਭਾਈ ਸਾਈਂ ਦਾਸ ਡਰੌਲੀ ਦਾ ਰਹਿਣ ਵਾਲਾ ਸੀ। ਸਾਕੋਂ ਤਾਂ ਇਹ ਸਾਂਢੂ ਸੀ, ਪਰ ਹੈ ਸੀ ਸਤਿਗੁਰਾਂ ਦੇ ਚਰਨਾਂ ਦਾ ਭੌਰਾ। ਬੜਾ ਡੂੰਘਾ ਤੇ ਸੁੱਚਾ ਪਿਆਰ ਸੀ ਸਤਿਗੁਰੂ ਜੀ ਨਾਲ ਇਸ ਦਾ। ਭਾਈ ਸਾਈਂ ਦਾਸ ਨੇ ਰਿਹਾਇਸ਼ ਲਈ ਨਵਾਂ ਘਰ ਬਣਾਇਆ। ਲੋਕ ਨਵੇਂ ਮਕਾਨਾਂ ਦੀ ਚੱਠ ਕਰਦੇ ਹਨ। ਸਾਈਂ ਦਾਸ ਜੀ ਦੇ ਦਿਲ ਵਿਚ ਤਰੰਗ ਉੱਠਿਆ-ਪਹਿਲਾਂ ਸਤਿਗੁਰੂ ਜੀ ਆ ਕੇ ਚਰਨ ਪਾਣ, ਘਰ ਪਵਿੱਤਰ ਹੋ ਜਾਏ, ਫਿਰ ਇਸ ਵਿਚ ਵੱਸੋਂ ਕਰਾਂਗੇ। ਸਾਕ ਬੜਾ ਨੇੜੇ ਦਾ ਸੀ, ਸੁਨੇਹਾ ਭੇਜ ਸਕਦਾ ਸੀ। ਪਰ ਸਾਈਂ ਦਾਸ ਦੇ ਤਾਂ ਉਹ ਦਿਲ ਦੇ ਪਾਤਿਸ਼ਾਹ ਸਨ। ਸੁਨੇਹਾ ਭੇਜਣ ਵਿਚ ਪਾਤਿਸ਼ਾਹ ਦੀ ਨਿਰਾਦਰੀ ਸਮਝਦਾ ਸੀ। ਆਖੇ-ਉਹ ਦਿਲਾਂ ਦੀ ਜਾਣਨ ਵਾਲਾ ਹੈ, ਆਪੇ ਮਿਹਰ ਕਰੇਗਾ ਤੇ ਦਰਸ਼ਨ ਬਖ਼ਸ਼ੇਗਾ। ਘਰ ਤਿਆਰ ਹੈ; ਪਰ ਸਾਈਂ ਦਾਸ ਆਪਣੇ ਪ੍ਰੀਤਮ ਦੀ ਉਡੀਕ ਵਿਚ ਹੈ; ਇਧਰ ਭੀ- "ਏਕ ਸਮੈ ਮੋ ਕਉ ਗਹਿ ਬਾਂਧੈ ਤਉ ਫੁਨਿ ਮੋ ਪੈ ਜਬਾਬੁ ਨ ਹੋਇ ॥" ਸ੍ਰੀ ਅੰਮ੍ਰਿਤਸਰ ਵਿਚ ਬੈਠੇ ਸਤਿਗੁਰੂ ਜੀ ਦੇ ਅੰਦਰ ਭੀ ਖਿੱਚ ਪੈਣ ਲੱਗ ਪਈ। ਇਕ ਹੋਰ ਚਰਨ-ਭੌਰਾ ਨਾਨਕ-ਮਤੇ ਬੈਠਾ ਉਡੀਕ ਰਿਹਾ ਸੀ। ਸੋ, ਹਜ਼ੂਰ ਪਹਿਲਾਂ ਨਾਨਕ-ਮਤੇ ਅੱਪੜੇ, ਪਰਵਾਰ ਨੂੰ ਸਿੱਧਾ ਡਰੌਲੀ ਭੇਜ ਦਿੱਤਾ ਤੇ ਨਾਨਕ-ਮਤੇ ਤੋਂ ਵੇਹਲੇ ਹੋ ਕੇ ਆਪ ਭੀ ਇੱਥੇ ਆਏ। ਭਾਈਂ ਸਾਈਂ ਦਾਸ ਨੇ ਇਸ ਤਰ੍ਹਾਂ ਸਿਦਕ-ਪਿਆਰ ਨਾਲ ਸਤਿਗੁਰੂ ਜੀ ਨੂੰ ਆਪਣੇ ਹਿਰਦੇ-ਤਖ਼ਤ ਉੱਤੇ ਬਿਠਾਇਆ ਹੋਇਆ ਸੀ ਕਿ ਉਸ ਨੇ ਭਗਤ ਨਾਮਦੇਵ ਜੀ ਦੇ ਇਸ ਉੱਤਮ ਵਾਕ ਨੂੰ ਸਹੀ ਕਰ ਵਿਖਾਇਆ- "ਮੇਰੀ ਜੀਵਨਿ ਮੇਰੇ ਦਾਸ ॥" ਰਹਿੰਦੀ ਦੁਨੀਆ ਤਕ ਭਾਈ ਸਾਈਂ ਦਾਸ ਦਾ ਜੀਵਨ ਮਨੁੱਖਤਾ ਲਈ ਚਾਨਣ-ਮੁਨਾਰੇ ਦਾ ਕੰਮ ਕਰਦਾ ਰਹੇਗਾ। ਪ੍ਰੇਮ-ਤਣਾਵਾਂ- ਜੇਠ ਹਾੜ ਦੇ ਦਿਨ ਸਨ। ਦੋ ਗ਼ਰੀਬੜੇ ਬੰਦੇ, ਇੱਕ ਪਿਉ ਤੇ ਦੂਜਾ ਪੁੱਤ, ਇਕ ਜੰਗਲ ਵਿਚ ਲੱਕੜਾਂ ਕੱਟ ਰਹੇ ਸਨ। ਆਜੀਵਿਕਾ ਵਾਸਤੇ ਇਹ ਇਹਨਾਂ ਦੀ ਰੋਜ਼ ਦੀ ਕਾਰ ਸੀ। ਘਰੋਂ ਰੋਟੀ ਪਕਵਾ ਲਿਆਉਣੀ, ਪਾਣੀ ਦੀ ਟਿੰਡ ਭਰ ਲਿਆਉਣੀ ਤੇ ਕਿਸੇ ਰੁੱਖ ਨਾਲ ਟੰਗ ਦੇਣੀ। ਇਕ ਦਿਨ ਦੁਪਹਿਰ ਤਕ ਮਿਹਨਤ ਕਰ ਕੇ ਇਹ ਦੋਵੇਂ ਪਿਉ ਪੁੱਤ ਲੱਗੇ ਰੋਟੀ ਖਾਣ। ਪਾਣੀ ਦੀ ਟਿੰਡ ਨੂੰ ਹੱਥ ਲਾਇਓ ਨੇ, ਤਾਂ ਪਾਣੀ ਬਰਫ਼ ਵਰਗਾ ਠੰਢਾ-ਠਾਰ। ਇਹ ਦੋਵੇਂ ਸਨ ਗੁਰੂ ਹਰਿ ਗੋਬਿੰਦ ਜੀ ਦੇ ਸਿੱਖ ਤੇ ਬੜਾ ਪਿਆਰ ਕਰਨ ਵਾਲੇ ਸਿੱਖ। ਟਿੰਡ ਨੂੰ ਹੱਥ ਲਾਂਦਿਆਂ-ਸਾਰ ਜਿਸਮ ਵਿਚ, ਮਾਨੋ, ਪਿਆਰ ਦੀ ਬਿਜਲੀ ਦੀ ਰੌ ਚੱਲ ਗਈ; ਆਪ-ਮੁਹਾਰੇ ਬੋਲ ਉੱਠੇ-ਇਹ ਠੰਡਾ ਪਾਣੀ ਪਹਿਲਾਂ ਸਾਡੇ ਦਿਲ ਦਾ ਸਾਈਂ ਗੁਰੂ ਹਰਿ ਗੋਬਿੰਦ ਸਾਹਿਬ ਪੀਏ। ਆਪਣੀ ਭੁੱਖ-ਤ੍ਰੇਹ ਸਭ ਭੁੱਲ ਗਈ। ਗੁਰੂ ਚਰਨਾਂ ਨੂੰ ਹਿਰਦੇ ਵਿਚ ਬਿਠਾ ਕੇ ਜੱਫਾ ਮਾਰ ਬੈਠੇ। ਫੇਰ ਕੀਹ ਸੀ: "ਤਉ ਫੁਨਿ ਮੋ ਪੈ ਜਬਾਬੁ ਨ ਹੋਇ" ਵਾਲੀ ਖੇਡ ਵਰਤ ਗਈ। ਹਜ਼ੂਰ ਉਹਨੀਂ ਦਿਨੀਂ ਭਾਈ ਸਾਈਂ ਦਾਸ ਦੇ ਪ੍ਰੇਮ ਦੇ ਖਿੱਚੇ ਹੋਏ ਡਰੌਲੀ ਆਏ ਸਨ, ਉਸ ਜੰਗਲ ਤੋਂ ਵੀਹ ਪੰਝੀ ਮੀਲ ਦੀ ਵਿੱਥ ਸੀ। ਸ਼ਾਇਦ ਨੇੜੇ ਆਏ ਸੁਣ ਕੇ ਹੀ ਇਹਨਾਂ ਗਰੀਬ ਸਿੱਖਾਂ ਨੂੰ ਇਤਨੀ ਪ੍ਰਬਲ ਧ੍ਰੂਹ ਪਈ ਹੋਵੇ। ਕੜਕਦੀ ਦੁਪਹਿਰ, ਹਜ਼ੂਰ ਅੱਬੜ-ਵਾਹੇ ਉੱਠੇ, ਕਾਹਲੀ ਨਾਲ ਘੋੜਾ ਕਸਾਇਆ। ਭਾਈ ਸਾਈਂ ਦਾਸ ਚਲਿਤ ਵੇਖ ਕੇ ਹੈਰਾਨ, ਬੋਲਣ ਦਾ ਹੀਆ ਨਹੀਂ ਪੈਂਦਾ, ਪਰ ਆਖ਼ਰ ਪੁੱਛ ਹੀ ਲਿਓ ਸੂ-ਹਜ਼ੂਰ! ਇਤਨੀ ਕਾਹਲੀ ਵਿਚ ਕਿੱਧਰ? ਅੱਗੋਂ ਦੋ-ਹਰਫ਼ਾ ਹੀ ਜਵਾਬ ਮਿਲਿਆ, "ਬੜੀ ਪਿਆਸ"। ਭਾਈ ਸਾਈਂ ਦਾਸ ਦੇ ਵੇਂਹਦਿਆਂ ਵੇਂਹਦਿਆਂ ਘੋੜਾ ਹਵਾ ਨਾਲ ਗੱਲਾਂ ਕਰਨ ਲੱਗ ਪਿਆ। ਪਲਾਂ ਵਿਚ ਉੱਥੇ ਆ ਅੱਪੜੇ ਜਿਥੇ ਇਹ ਦੋਵੇਂ ਜਿੰਦਾਂ ਇਸ਼ਕ ਦੀ ਇਕ ਨਿੱਕੀ ਜਿਹੀ ਖੇਡ ਪਿੱਛੇ ਸਿਰ ਧੜ ਦੀ ਬਾਜ਼ੀ ਲਾਈ ਬੈਠੀਆਂ ਸਨ। ਇਹ ਸਨ ਭਾਈ ਸਾਧੂ ਤੇ ਭਾਈ ਰੂਪਾ, ਜਿਨ੍ਹਾਂ ਦਾ ਨਾਮ ਸਦਾ ਲਈ ਸਿੱਖ ਇਤਿਹਾਸ ਵਿਚ ਸੂਰਜ ਵਾਂਗ ਚਮਕਦਾ ਰਹੇਗਾ। ਇਹਨਾਂ ਪਾਸ ਉਸ ਵੇਲੇ ਦੁੱਧ ਤਾਂ ਨਹੀਂ ਸੀ, ਪਰ ਤਰਲੇ ਇਹਨਾਂ ਦੇ ਭੀ ਭਗਤ ਨਾਮਦੇਵ ਜੀ ਵਰਗੇ ਹੀ ਸਨ। "ਦੂਧੁ ਪੀਅਹੁ ਗੋਬਿੰਦੇ ਰਾਇ। ਦੂਧੁ ਪੀਆਹੁ ਮੇਰੋ ਮਨੁ ਪਤੀਆਇ ॥ ਨਾਹੀ ਤ ਘਰ ਕੋ ਬਾਪੁ ਰਿਸਾਇ ॥" ਜਦੋਂ ਪਾਤਿਸ਼ਾਹ ਆਇਆ ਤਾਂ ਇਹਨਾਂ "ਨਾਮਿਆਂ" ਨੇ "ਸਇਨ ਕਟੋਰੀ ਅੰਮ੍ਰਿਤ ਭਰੀ" ਹਜ਼ੂਰ ਦੇ ਅੱਗੇ ਧਰ ਦਿੱਤੀ, ਦਿਲ ਦਾ ਤਖ਼ਤ ਪਾਤਿਸ਼ਾਹ ਦੇ ਬੈਠਣ ਲਈ ਵਿਛਾ ਦਿੱਤਾ। ਪਾਤਿਸ਼ਾਹ ਪਿਆਰ-ਵੱਸ ਹੋ ਕੇ ਆਖਣ ਲੱਗਾ- "ਏਕ ਭਗਤੁ ਮੇਰੇ ਹਿਰਦੈ ਵਸੈ" ਤੇ ਉਹਨਾਂ ਨੂੰ ਵੇਖ ਵੇਖ ਕੇ ਮਸਤ ਪਿਆ ਹੋਵੇ। "ਤੁਮਰੋ ਦੂਧੁ ਬਿਦਰ ਕੋ ਪਾਨੋ" ਆਖਣ ਵਾਲੇ ਪਿਆਰ-ਪੁੰਜ ਨੇ ਉਹਨਾਂ ਪਿਆਰਿਆਂ ਤੋਂ ਦੁੱਧ ਵਰਗਾ ਮਿੱਠਾ ਪਾਣੀ ਪੀਤਾ। ਸਾਧੂ ਤੇ ਉਸ ਦੇ ਪੁੱਤਰ ਰੂਪੇ ਦੇ ਭਾਗ ਜਾਗ ਪਏ। ਉਹ ਹੁਣ ਆਪਣੇ ਅਸਲ "ਘਰ" ਵਿਚ ਅੱਪੜ ਗਏ ਜਿੱਥੇ 'ਨਾਮੇ' ਵਾਂਗ ਉਹਨਾਂ ਨੂੰ ਭੀ "ਹਰਿ ਕਾ ਦਰਸਨੁ ਭਇਆ"। ਇਹ ਸੁੰਦਰ ਨਾਟ ਸਦਾ ਹੀ- ਇਸ ਜਗਤ-ਰੰਗਭੂਮੀ ਵਿਚ ਮਨੁੱਖਾ ਜੀਵਨ ਦੇ ਅਜਿਹੇ ਸੁੰਦਰ ਨਾਟ ਹੁੰਦੇ ਆ ਰਹੇ ਹਨ ਤੇ ਜਦ ਤਕ ਜਗਤ ਕਾਇਮ ਹੈ ਹੁੰਦੇ ਰਹਿਣਗੇ। ਨਾਮਦੇਵ ਭੀ ਤਾਂ ਕਿਸੇ ਸੋਹਣੇ 'ਗੁਰੂ' ਤੋਂ ਵਿਕਿਆ ਹੋਇਆ ਹੀ ਸੀ, ਜਿਸ ਦਾ ਸ਼ੁਕਰਗੁਜ਼ਾਰ ਹੋ ਕੇ ਉਹ ਆਖਦਾ ਹੈ: "ਸਫਲ ਜਨਮੁ ਮੋ ਕਉ ਗੁਰਿ ਕੀਨਾ ॥" ਕੀ ਭਾਈ ਸਾਧੂ ਤੇ ਰੂਪੇ ਵਾਂਗ ਕਿਸੇ ਵੇਲੇ ਭਗਤ ਨਾਮਦੇਵ ਜੀ ਆਪਣੇ ਸਤਿਗੁਰੂ ਦੇ ਦੀਦਾਰ ਦੀ ਸਿੱਕ ਵਿਚ ਨਹੀਂ ਸਨ ਆ ਸਕਦੇ? ਜਿਨ੍ਹਾਂ ਨੂੰ ਆਪਣਾ ਪੁਰਾਣਾ ਦਬਦਬਾ ਕਾਇਮ ਰੱਖਣ ਦੀ ਗ਼ਰਜ਼ ਸੀ, ਉਹਨਾਂ ਨੇ ਸ਼ਾਹਾਂ ਦੇ ਸ਼ਾਹ ਪਾਤਿਸ਼ਾਹ ਸਾਹਿਬ ਕਲਗੀਧਰ ਜੀ ਤੋਂ ਦੇਵੀ ਦੀ ਪੂਜਾ ਕਰਾ ਦਿੱਤੀ, ਉਹਨਾਂ ਧੰਨੇ ਭਗਤ ਪਾਸੋਂ ਇਕ ਬ੍ਰਾਹਮਣ ਅੱਗੇ ਮਿੰਨਤਾਂ ਕਰਾ ਕੇ 'ਠਾਕੁਰ' ਨੂੰ ਭੋਗ ਲਵਾ ਦਿੱਤਾ; ਨਾਮਦੇਵ ਕਿਹਦਾ ਵਿਚਾਰਾ ਸੀ? ਇਸ ਪਾਸੋਂ ਭੀ ਇਕਾਦਸ਼ੀ ਦੇ ਵਰਤ ਰਖਾਏ, ਬ੍ਰਾਹਮਣ ਦੇਵਤਿਆਂ ਨੂੰ ਭੋਜਨ ਖਵਾਏ ਤੇ 'ਠਾਕੁਰ' ਨੂੰ ਦੁੱਧ ਭੀ ਪਿਵਾਇਆ। ਅਜਬ ਖੇਡ ਹੈ! ਉੱਚੀ ਜਾਤ ਦੇ ਬ੍ਰਾਹਮਣ ਦੇਵਤੇ ਦਾ 'ਠਾਕੁਰ' ਸਿਰਫ਼ ਸ਼ੂਦਰਾਂ ਪਾਸੋਂ ਹੀ ਖ਼ੁਸ਼ ਹੋ ਕੇ ਦੁੱਧ ਪੀਂਦਾ ਰਿਹਾ ਤੇ ਖੀਰ ਖਾਂਦਾ ਰਿਹਾ। ਬ੍ਰਾਹਮਣ ਭਗਤ ਤਾਂ ਝੂਠ-ਮੂਠ ਹੀ ਭੋਗ ਲਵਾਂਦੇ ਚਲੇ ਆ ਰਹੇ ਹਨ। ਗਰੀਬ ਦਾ ਹੁਲਾਰਾ- ਨਾਮਦੇਵ ਜੀ ਬਾਰੇ ਅਸਲ ਗੱਲ ਇਉਂ ਜਾਪਦੀ ਹੈ। ਇਸ ਵਿਚ ਤਾਂ ਕੋਈ ਸ਼ੱਕ ਨਹੀਂ ਹੋ ਸਕਦਾ ਕਿ ਸ਼ੂਦਰ ਹੋਣ ਕਰਕੇ ਗਰੀਬੀ ਭੀ ਜ਼ਰੂਰ ਹਿੱਸੇ ਆਈ ਹੋਈ ਸੀ ਗ਼ਰੀਬਾਂ ਨੂੰ ਜਾ ਕੇ ਪੁੱਛੋ ਕਿਵੇਂ ਘਰੋ-ਘਰ ਲੱਸੀ ਨੂੰ ਤਰਲੇ ਲੈਂਦੇ ਫਿਰਦੇ ਹਨ। ਕਰਤਾਰ ਦੀ ਮਿਹਰ ਨਾਲ ਕਿਤੇ ਨਾਮਦੇਵ ਨੂੰ ਗਾਂ ਲੈਣ ਦਾ ਮੌਕਾ ਮਿਲ ਗਿਆ। ਉਹ ਤੇ ਉਸ ਦੇ ਬੱਚੇ ਕਿਤਨੇ ਕੁ ਚਾਅ-ਮਲ੍ਹਾਰ ਵਿਚ ਹੋਣਗੇ ਕਿ ਅੱਜ ਦੁੱਧ ਮਿਲੇਗਾ, ਆਪਣੀ ਹੀ ਗਾਂ ਦਾ ਦੁੱਧ ਮਿਲੇਗਾ! ਇਹ ਖ਼ੁਸ਼ੀ ਨਾਮਦੇਵ ਨੂੰ ਆਪਣੇ ਸਤਿਗੁਰੂ ਦੇ ਚਰਨਾਂ ਵਿਚ ਲੈ ਅੱਪੜੀ ਤੇ ਜਿਵੇਂ ਨਾਮਦੇਵ ਤੋਂ ਦੋ ਕੁ ਸਾਲ ਪਿਛੋਂ ਭਾਈ ਸਾਧੂ ਤੇ ਰੂਪੇ ਨੇ ਇਕ ਟਿੰਡ ਠੰਢੇ ਪਾਣੀ ਨਾਲ ਇਸ਼ਕ ਦੀ ਖੇਡ ਖੇਡੀ, ਤਿਵੇਂ ਨਾਮਦੇਵ ਭੀ ਆਪਣੇ ਸਤਿਗੁਰੂ ਨੂੰ ਦੁੱਧ ਪਿਲਾਣ ਬੈਠ ਗਿਆ। ਉਸ ਰੱਬੀ ਮੌਜ ਵਿਚ ਬੈਠਾ ਨਾਮਦੇਵ ਆਖ ਰਿਹਾ ਹੈ: "ਦੂਧੁ ਪੀਅਹੁ ਗੋਬਿੰਦੇ ਰਾਇ ॥ ਦੂਧੁ ਪੀਅਹੁ ਮੇਰੋ ਮਨੁ ਪਤੀਆਇ ॥ ਨਾਹੀ ਤ ਘਰ ਕੋ ਬਾਪੁ ਰਿਸਾਇ ॥" ਜਿਵੇਂ ਭਾਈ ਸਾਧੂ ਤੇ ਰੂਪੇ ਦੇ ਦਿਲ ਦਾ ਪਾਤਿਸ਼ਾਹ ਕਰੜੀ ਕਹਿਰ ਦੀ ਧੁੱਪ ਵਿਚ ਵਾਹੋ-ਦਾਹੀ ਘੋੜੇ ਤੇ ਆ ਅੱਪੜਿਆ, ਤਿਵੇਂ ਨਾਮਦੇਵ ਦੇ ਦਿਲ ਦਾ ਸਾਈਂ ਸਤਿਗੁਰੂ ਭੀ ਆਖ਼ਰ ਆ ਪਹੁੰਚਿਆ ਤੇ ਨਾਮਦੇਵ ਨੂੰ ਪਿਆਰ ਕਰਨ ਲੱਗਾ। ਕੁਦਰਤ ਦੇ ਨਿਯਮ ਅਨੁਸਾਰ ਇਹ ਮਨੁੱਖਾ-ਸੁਭਾਉ ਸ਼ੁਰੂ ਤੋਂ ਇੱਕ-ਸਾਰ ਤੁਰਿਆ ਆ ਰਿਹਾ ਹੈ। ਪਿਆਰ ਦੇ ਕੌਤਕ ਇਸੇ ਤਰ੍ਹਾਂ ਹੀ ਸਤਿਜੁਗ, ਤ੍ਰੇਤੇ, ਦੁਆਪੁਰ ਵਿਚ ਹੁੰਦੇ ਆਏ ਹਨ, ਹੁਣ ਭੀ ਹੋ ਰਹੇ ਹਨ ਤੇ ਹੁੰਦੇ ਰਹਿਣਗੇ। ਨਾਮਦੇਵ ਜੀ ਆਪਣੇ 'ਗੁਰੂ' ਨੂੰ 'ਗੋਬਿੰਦ ਰਾਇ, ਹਰਿ, ਨਾਰਾਇਣ' ਉਸੇ ਤਰ੍ਹਾਂ ਹੀ ਆਖਦੇ ਹਨ ਜਿਵੇਂ ਸਤਿਗੁਰੂ ਜੀ ਬਾਣੀ ਵਿਚ 'ਗੁਰੂ' ਨੂੰ ਇਉਂ ਆਖਦੇ ਹਨ: "ਗੁਰੁ ਕਰਤਾ, ਗੁਰੁ ਕਰਨੈਜੋਗੁ ॥ ਗੁਰੁ ਪਰਮੇਸਰੁ, ਹੈ ਭੀ ਹੋਗੁ ॥" ਵਿਰੋਧੀ ਸੱਜਣ- ਭਗਤ-ਬਾਣੀ ਦੇ ਵਿਰੋਧੀ ਸੱਜਣ ਜੀ ਇਸ ਸ਼ਬਦ ਬਾਰੇ ਇਉਂ ਲਿਖਦੇ ਹਨ: "ਉਕਤ ਸ਼ਬਦ ਵਿਖੇ ਮੂਰਤੀ ਅਥਵਾ ਬੁੱਤ-ਪੂਜਾ ਦੀ ਮਰਯਾਦਾ ਦਾ ਉਪਦੇਸ਼ ਹੈ। ਕਪਲਾ ਗਊ ਦਾ ਦੁੱਧ ਹਿੰਦੂ ਖ਼ਿਆਲਾਂ ਅਨੁਸਾਰ ਬਹੁਤ ਪਵਿੱਤਰ ਮੰਨਿਆ ਗਿਆ ਹੈ। ਗੋਬਿੰਦ ਰਾਇ ਤੋਂ ਭਾਵ ਕ੍ਰਿਸ਼ਨ ਜੀ ਹਨ। ਜੇਕਰ ਭਗਤ ਜੀ ਨੂੰ ਪੱਥਰ ਵਿਚੋਂ ਰੱਬ ਦੇ ਦਰਸ਼ਨ ਹੋਏ ਤਾਂ ਹੁਣ ਭੀ ਹੋਣੇ, ਚਾਹੀਦੇ ਹਨ। "ਭਾਵੇਂ ਨਾਮਦੇਵ ਜੀ ਨੇ ਕੁਝ ਕੁਝ ਦੂਜੇ ਸ਼ਬਦਾਂ ਵਿਚ ਮੂਰਤੀ-ਪੂਜਾ ਦਾ ਖੰਡਨ ਭੀ ਕੀਤਾ ਹੈ, ਪਰ ਜਦ ਮੰਡਨ ਹੈ ਫਿਰ ਖੰਡਨ ਦਾ ਕੀਹ ਅਰਥ? ਜਾਂ ਖੰਡਨ ਕਰਨਾ ਸੀ ਜਾਂ ਮੰਡਨ। ਇਸ ਤੋਂ ਤਾਂ ਇਹ ਸਾਬਤ ਹੋਇਆ ਕਿ ਭਗਤ ਜੀ ਦਾ ਕੋਈ ਸਿਧਾਂਤ ਹੀ ਨਹੀਂ ਸੀ। "ਕਈ ਪਿਛਾਂ-ਖਿਚੂ (ਸਨਾਤਨੀ, ਹਿੰਦੂ ਸਿੱਖ) ਬੁੱਤ-ਪੂਜਾ ਦੇ ਅਰਥ ਵਿੰਗੇ-ਟੇਢੇ ਕਰ ਕੇ ਟਾਲਦੇ ਹਨ, ਜਾਂ, ਇਹ ਆਖਦੇ ਹਨ ਕਿ ਇਹ ਸ਼ਬਦ ਪਹਿਲੀ ਅਵਸਥਾ ਦੇ ਹਨ। ਪਰ ਜੇ ਇਹ ਪਹਿਲੇ ਉਪਦੇਸ਼ ਸਨ, ਤਾਂ ਇਸ ਅਗਿਆਨ ਨੂੰ ਪਰਚਾਰਨ-ਹਿਤ ਨਾਮਦੇਵ-ਰਚਨਾ ਵਿਚ ਸ਼ਾਮਲ ਰੱਖਣ ਦਾ ਲਾਭ ਕੀਹ... ... ... "ਭਗਤ ਨਾਮਦੇਵ ਜੀ ਨਿਰਗੁਣ ਦੇ ਭਗਤ ਹੁੰਦੇ ਤਾਂ ਦੇਹੁਰੇ ਜਾ ਕੇ ਠਾਕੁਰ ਪੂਜਦੇ ਹੀ ਕਿਉਂ? ਆਪ ਨੇ ਸ਼ਿਵ-ਦੁਆਰਿਆਂ ਤੇ ਦੇਵੀ-ਦੁਆਰਿਆਂ ਦੀ ਸਖ਼ਤ ਵਿਰੋਧਤਾ ਕੀਤੀ ਹੈ, ਪਰ ਠਾਕੁਰ-ਦੁਆਰਿਆਂ ਦੀ ਪੂਜਾ ਕਰਨੀ ਦੱਸੀ ਹੈ। ਇਹ ਦ੍ਵੈਤਾ ਕਿਉਂ?" ਅਸੀ ਆਪਣੇ ਉਪਰ-ਲਿਖੇ ਲੇਖ ਵਿਚ ਵਿਰੋਧੀ ਸੱਜਣ ਜੀ ਦੇ ਇਹਨਾਂ ਇਤਰਾਜ਼ਾਂ ਬਾਰੇ ਖੁਲ੍ਹੀ ਵਿਚਾਰ ਕਰ ਚੁਕੇ ਹਾਂ। ਇੱਥੇ ਸਿਰਫ਼ ਇਤਨਾ ਹੀ ਲਿਖਣਾ ਬਾਕੀ ਰਹਿ ਗਿਆ ਹੈ ਕਿ ਨਾਮਦੇਵ ਜੀ ਨੇ ਆਪਣੇ ਕਿਸੇ ਭੀ ਸ਼ਬਦ ਵਿਚ ਠਾਕੁਰ-ਦੁਆਰਿਆਂ ਦੀ ਪੂਜਾ ਕਰਨੀ ਨਹੀਂ ਦੱਸੀ। ਲਫ਼ਜ਼ 'ਗੋਬਿੰਦ ਰਾਇ' ਦਾ ਅਰਥ 'ਕ੍ਰਿਸ਼ਨ ਜੀ' ਨਹੀਂ ਕੀਤਾ ਜਾ ਸਕਦਾ, ਕਿਉਂਕਿ ਭਗਤ ਜੀ ਲਫ਼ਜ਼ 'ਹਰਿ' ਅਤੇ 'ਨਾਰਾਇਣੁ' ਭੀ ਵਰਤਦੇ ਹਨ। ਕ੍ਰਿਸ਼ਨ ਭਗਤੀ- ਇਸ ਉਪਰਲੇ ਸਿਰਲੇਖ ਹੇਠ ਭਗਤ-ਬਾਣੀ ਦੇ ਵਿਰੋਧੀ ਸੱਜਣ ਜੀ ਲਿਖਦੇ ਹਨ-"ਭਗਤ ਜੀ ਭਾਵੇਂ ਰਾਮ ਚੰਦਰ ਦੇ ਉਪਾਸ਼ਕ ਭੀ ਸਨ, ਪਰ ਕ੍ਰਿਸ਼ਨ-ਉਪਾਸ਼ਨਾ ਵਲ ਬਹੁਤ ਲਗਨ ਜਾਪਦੀ ਹੈ। ਹੋ ਸਕਦਾ ਹੈ ਕਿ ਪਹਿਲਾਂ ਭਗਤ ਜੀ ਰਾਮ ਚੰਦਰ ਦੇ ਉਪਾਸ਼ਕ ਹੋਣਗੇ, ਬਾਅਦ ਵਿਚ ਕ੍ਰਿਸ਼ਨ-ਭਗਤੀ ਦਾ ਲੜ ਫੜਿਆ, ਕਿਉਂਕਿ ਭਗਤ ਜੀ ਦੀ ਰਚਨਾ ਵਿਚ ਰਾਮ ਚੰਦਰ-ਭਗਤੀ ਦਾ ਕੁਝ ਕੁਝ ਖੰਡਨ ਭੀ ਮਿਲਦਾ ਹੈ, ਪਰ ਕ੍ਰਿਸ਼ਨ-ਉਪਾਸ਼ਨਾ ਦੇ ਵਿਰੁੱਧ ਤਾਂ ਇਕ ਅੱਖਰ ਤਕ ਭਗਤ ਜੀ ਨਹੀਂ ਲਿਖ ਸਕਦੇ। ਇਸ ਤੋਂ ਸਾਬਤ ਹੁੰਦਾ ਹੈ ਕਿ ਭਗਤ ਜੀ ਕ੍ਰਿਸ਼ਨ-ਭਗਤੀ ਦੇ ਹੱਦ ਤੋਂ ਪਰੇ ਉਪਾਸ਼ਕ ਸਨ।" ਇਸ ਤੋਂ ਅਗਾਂਹ ਉਸ ਸੱਜਣ ਜੀ ਨੇ ਹਵਾਲੇ ਵਜੋਂ ਉਹੀ ਸ਼ਬਦ ਦਿੱਤੇ ਹਨ, ਜਿਨ੍ਹਾਂ ਉੱਤੇ ਅਸੀ ਹੁਣੇ ਖੁਲ੍ਹੀ ਵਿਚਾਰ ਕਰ ਚੁਕੇ ਹਾਂ। ਨਾਮਦੇਵ ਜੀ ਦੇ ਤਿਲੰਗ ਰਾਗ ਵਾਲੇ ਸ਼ਬਦ "ਹਲੇ ਯਾਰਾਂ" ਅਤੇ ਰਾਗ ਬਸੰਤ ਦੇ "ਆਉ ਕਲੰਦਰ" ਸ਼ਬਦ ਦਾ ਹਵਾਲਾ ਦੇ ਕੇ ਵਿਰੋਧੀ ਸੱਜਣ ਜੀ ਲਿਖਦੇ ਹਨ-"ਭਗਤ ਨਾਮਦੇਵ ਜੀ ਕ੍ਰਿਸ਼ਨ-ਉਪਾਸ਼ਨਾ ਦੇ ਇਤਨੇ ਸ਼ਰਧਾਲੂ ਹਨ ਕਿ ਮਸਤੀ ਅੰਦਰ ਆ ਕੇ ਉਹ ਪਰਤੀਤ ਨਹੀਂ ਕਰ ਸਕਦੇ ਸਨ ਕਿ ਆਇਆ ਇਹ ਸਾਂਵਲੇ ਕੇਸ਼ਵ (ਕ੍ਰਿਸ਼ਨ ਜੀ) ਹਨ ਯਾ ਕਿ ਮੁਗ਼ਲ। ਕਿਤੇ ਕ੍ਰਿਸ਼ਨ ਜੀ ਨੂੰ ਕਲੰਦਰ ਨਾਲ ਤਸਬੀਹ ਦਿੱਤੀ ਜਾਂਦੀ ਹੈ।" ਅਸੀ "ਆਉ ਕਲੰਦਰ" ਸ਼ਬਦ ਬਾਰੇ ਥੋੜੀ ਕੁ ਵਿਚਾਰ ਉੱਪਰ ਦੇ ਆਏ ਹਾਂ। 'ਹਲੇ ਯਾਰਾਂ' ਸ਼ਬਦ ਬਾਰੇ ਵਿਚਾਰ ਸ਼ਬਦ ਦੇ ਟੀਕੇ ਵਿਚ ਪੇਸ਼ ਕਰਾਂਗੇ। ਅਖ਼ੀਰ ਤੇ ਜਾ ਕੇ ਵਿਰੋਧੀ ਸੱਜਣ ਜੀ ਇਉਂ ਲਿਖਦੇ ਹਨ-"ਨਿਰਣਯ ਹੋ ਗਿਆ ਕਿ ਨਾਮਦੇਵ ਜੀ ਗੁਰਮਤਿ ਦੇ ਸਿਧਾਂਤ ਤੋਂ ਬਹੁਤ ਨੀਵੇਂ ਹਨ। ਭਗਤ ਜੀ ਦੀ ਕ੍ਰਿਸ਼ਨ-ਭਗਤੀ ਦਾ ਗੁਰਮਤਿ ਭਲੀ ਪਰਕਾਰ ਖੰਡਨ ਕਰਦੀ ਹੈ। ਸੋ, ਜਦੋਂ ਨਾਮਦੇਵ ਜੀ ਦੀ ਰਚਨਾ ਵਿਚ ਕ੍ਰਿਸ਼ਨ-ਭਗਤੀ ਦਾ ਉਪਦੇਸ਼ ਹੈ, ਹਰ ਹਾਲਤ ਵਿਚ ਕਹਿਣਾ ਪਊਗਾ ਕਿ ਵਿਆਪਕ ਰੱਬ ਮੰਨਣ ਵਾਲੇ ਸ਼ਬਦ ਆਪ ਦੇ ਨਹੀਂ ਹਨ।" ਭਗਤ ਨਾਮਦੇਵ ਜੀ ਦੇ ਕੁੱਲ ੬੧ ਸ਼ਬਦ ਹਨ। ਅਸੀ ਉੱਪਰ ਦੱਸ ਆਏ ਹਾਂ ਕਿ ਇਹਨਾਂ ਵਿਚੋਂ ੧੦ ਸ਼ਬਦ ਐਸੇ ਹਨ ਜਿਨ੍ਹਾਂ ਦੇ ਅਰਥ ਕਰਨ ਵਿਚ ਟੀਕਾਕਾਰ ਸੱਜਣ ਭੁਲੇਖਾ ਖਾਂਦੇ ਰਹੇ ਹਨ। ਇਹ ਅਨੋਖੀ ਦਲੀਲ ਹੈ ਕਿ ਇਹਨਾਂ ੧੦ ਸ਼ਬਦਾਂ ਨੂੰ ਨਾਹ ਸਮਝ ਸਕਣ ਦੇ ਕਾਰਣ ਅਸੀ ਇਹ ਫ਼ੈਸਲਾ ਕਰ ਲਈਏ ਕਿ ਬਾਕੀ ਦੇ ੫੧ ਸ਼ਬਦ ਭਗਤ ਨਾਮਦੇਵ ਜੀ ਦੇ ਹਨ ਹੀ ਨਹੀਂ। ਜ਼ਾਤ-ਪਾਤ- ਇਸ ਸਿਰਲੇਖ ਹੇਠ ਵਿਰੋਧੀ ਸੱਜਣ ਲਿਖਦੇ ਹਨ: "ਸ੍ਰੀ ਨਾਮਦੇਵ ਜੀ ਜ਼ਾਤ-ਪਾਤ ਦੇ ਪੱਕੇ ਹਾਮੀ ਸਨ। ਆਪਣੀ ਜ਼ਾਤ ਨੂੰ ਨੀਵੀਂ ਜ਼ਾਤੀ ਦੇ ਸਮਝਦੇ ਸਨ। ਬ੍ਰਾਹਮਣਾਂ ਤੋਂ ਤੰਗ ਪੈ ਕੇ ਇਹ ਭੀ ਕਹਿੰਦੇ ਹਨ ਕਿ ਮੇਰਾ ਛੀਪੇ ਦੇ ਘਰ ਜਨਮ ਕਿਉਂ ਹੋਇਆ। ...ਉਹ ਸਮਝਦੇ ਸਨ ਕ੍ਰਿਸ਼ਨ ਜੀ ਛੀਪੇ ਆਪ ਬਣਾਉਂਦੇ ਹਨ।...ਸ੍ਰੀ ਨਾਮਦੇਵ ਜੀ ਛੀਪਾ ਜ਼ਾਤੀ ਤੋਂ ਆਜ਼ਾਦ ਨਾ ਹੋ ਸਕੇ।...ਜ਼ਾਤ-ਪਾਤ ਦੇ ਅਤੀ ਪਾਬੰਦ ਸਨ। ਉਸ ਵੇਲੇ ਜ਼ਾਤ-ਪਾਤ ਦਾ ਚਰਚਾ ਭੀ ਬੜਾ ਭਾਰੀ ਸੀ। ਸ਼ੂਦਰ ਸੰਗਿਆ ਦੀ ਬਿਆਧੀ ਕਰਕੇ ਬ੍ਰਾਹਮਣਾਂ ਨੇ ਮੰਦਰਾਂ ਵਿਚ ਜਾਣ ਦੀ ਆਗਿਆ ਨਹੀਂ ਦਿੱਤੀ ਸੀ ਅਤੇ ਆਪ ਨੂੰ ਢੇਢ ਭੀ ਕਹਿੰਦੇ ਸਨ.......। "ਗੁਰਮਤਿ ਦਾ ਸਿੱਧਾਂਤ ਬਹੁਤ ਉੱਚਾ ਤੇ ਸੁੱਚਾ ਹੈ। ਇਸ ਅਵਸਥਾ ਨੂੰ ਭਗਤ ਨਾਮਦੇਵ ਨਹੀਂ ਪਹੁੰਚ ਸਕੇ। ਜਨਮ ਥੀਂ ਜਾਤ ਮੰਨਣੀ ਅਗਿਆਨ ਹੈ।" ਜਰਵਾਣਾ ਕਮਜ਼ੋਰ ਨੂੰ ਮਾਰਦਾ ਭੀ ਹੈ ਤੇ ਰੋਣ ਭੀ ਨਹੀਂ ਦੇਂਦਾ। ਨਾਮਦੇਵ ਜੀ ਆਪਣੇ ਕ੍ਰੋੜਾਂ ਭਰਾਵਾਂ ਉੱਤੇ ਬ੍ਰਾਹਮਣਾਂ ਵਲੋਂ ਹੋ ਰਹੀ ਅੱਤ ਦੇ ਵਿਰੁੱਧ ਪੁਕਾਰ ਕਰਦੇ ਹਨ। ਇਸ ਪੁਕਾਰ ਦਾ ਅਰਥ ਸਿਰਫ਼ ਇਹ ਕੱਢਿਆ ਗਿਆ ਹੈ ਕਿ 'ਜਨਮ ਥੀਂ ਜਾਤੀ ਮੰਨਣੀ ਅਗਿਆਨ ਹੈ'। ਪਰ ਸੱਜਣ ਜੀ! ਗੁਰੂ ਪਾਤਿਸ਼ਾਹ ਦੀ ਆਪਣੀ ਬਾਣੀ ਵਿਚੋਂ ਵੰਨਗੀ ਵਜੋਂ ਹੇਠ ਲਿਖੇ ਪ੍ਰਮਾਣ ਰਤਾ ਧਿਆਨ ਨਾਲ ਪੜ੍ਹਨੇ: (੧) ਨਾਮਾ ਜੈਦੇਉ ਕੰਬੀਰ ਤ੍ਰਿਲੋਚਨੁ, ਅਉਜਾਤਿ ਰਵਿਦਾਸ ਚਮਿਆਰੁ
ਚਮਈਆ ॥ (੨) ਕਲਜੁਗਿ ਨਾਮੁ ਪ੍ਰਧਾਨੁ ਪਦਾਰਥੁ, ਭਗਤ ਜਨਾ ਉਧਰੇ
॥ (੩) ਸਾਧ ਸੰਗਿ ਨਾਨਕ ਬੁਧਿ ਪਾਈ, ਹਰਿ ਕੀਰਤਨੁ ਆਧਾਰੋ
॥ (੪) ਰਵਿਦਾਸੁ ਚਮਾਰੁ ਉਸਤਤਿ ਕਰੇ, ਹਰਿ ਕੀਰਤਿ ਨਿਮਖ ਇਕ ਗਾਇ
॥ (5) ਜੈਦੇਵ ਤਿਆਗਿਓ ਅਹੰਮੇਵ ॥ ਨਾਈ ਉਧਰਿਓ ਸੈਨੁ ਸੇਵ ॥੬॥੧॥ {ਬਸੰਤੁ ਮ: ੫, ਪੰਨਾ ੧੧੯੨ ਸਤਿਗੁਰੂ ਜੀ ਤਾਂ ਇਹਨਾਂ ਭਗਤਾਂ ਦੀ ਵਡਿਆਈ ਕਰ ਰਹੇ ਹਨ। ਪਰ ਸਾਡਾ ਸੱਜਣ ਕਹਿੰਦਾ ਹੈ ਕਿ ਇਹ ਲੋਕ ਗੁਰਮਤਿ ਦੇ ਸਿੱਧਾਂਤ ਨੂੰ ਨਹੀਂ ਪਹੁੰਚ ਸਕੇ। ੴ ਸਤਿਗੁਰ ਪ੍ਰਸਾਦਿ
॥ ????????????????? ਜਨਮ ਤੇ ਦੇਹਾਂਤ- ਕਬੀਰ ਜੀ ਦੀ ਆਪਣੀ ਹੀ ਬਾਣੀ ਵਿਚੋਂ ਇਹ ਪਤਾ ਮਿਲਦਾ ਹੈ ਕਿ ਉਹਨਾਂ ਦਾ ਜਨਮ ਸ਼ਹਿਰ ਬਨਾਰਸ (ਕਾਸ਼ੀ) ਵਿਚ ਹੋਇਆ ਸੀ। ਮੈਕਾਲਿਫ਼ ਨੇ ਕਬੀਰ ਜੀ ਦਾ ਜੀਵਨ ਲਿਖਦਿਆਂ ਲਿਖਿਆ ਹੈ ਕਿ ਭਗਤ ਜੀ ਦਾ ਜਨਮ ਜੇਠ ਦੀ ਪੂਰਨਮਾਸ਼ੀ ਸੰਮਤ ੧੪੫੫ (ਮਈ ਸੰਨ ੧੩੯੮) ਨੂੰ ਹੋਇਆ ਸੀ। ਉਮਰ ਦੇ ਆਖ਼ਰੀ ਹਿੱਸੇ ਵਿਚ ਕਬੀਰ ਜੀ ਮਗਹਰ ਜਾ ਵੱਸੇ ਸਨ। ਉਥੇ ਮੱਘਰ ਸੁਦੀ ੧੧ ਸੰਮਤ ੧੫੭੫ (ਨਵੰਬਰ ਸੰਨ ੧੫੧੮) ਨੂੰ ਉਹਨਾਂ ਦਾ ਦੇਹਾਂਤ ਹੋਇਆ ਸੀ। ਮੈਕਾਲਿਫ਼ ਦੇ ਲਿਖਣ ਅਨੁਸਾਰ ਕਬੀਰ ਜੀ ਦੀ ਕੁੱਲ ਉਮਰ ੧੧੯ ਸਾਲ ੫ ਮਹੀਨੇ ੨੭ ਦਿਨ ਸੀ। ਸ਼ੰਕਾ- ਗੁਰੂ ਨਾਨਕ ਦੇਵ ਜੀ ਦੀ ਹਿੰਦੂ-ਤੀਰਥਾਂ ਵਾਲੇ ਪਾਸੇ ਪਹਿਲੀ 'ਉਦਾਸੀ' ਸੰਨ ੧੫੦੭ ਤੋਂ ਸੰਨ ੧੫੧੫ ਤਕ ਅੱਠ ਸਾਲ ਰਹੀ ਸੀ। ਇਸੇ ਹੀ 'ਉਦਾਸੀ' ਸਮੇ ਉਹਨਾਂ ਨੇ ਸਾਰੇ ਭਗਤਾਂ ਦੀ ਬਾਣੀ ਭੀ ਲਿਆਂਦੀ ਸੀ। ਮੈਕਾਲਿਫ਼ ਅਨੁਸਾਰ ਇਹ ਨਤੀਜਾ ਕੱਢਣਾ ਪੈਂਦਾ ਹੈ ਕਿ ਸਤਿਗੁਰੂ ਜੀ ਭਗਤ ਕਬੀਰ ਜੀ ਨੂੰ ਮਿਲੇ ਸਨ। ਕਬੀਰ ਜੀ ਨੇ ਇਕ ਦੋ ਸ਼ਬਦਾਂ ਵਿਚ ਭਗਤ ਨਾਮਦੇਵ ਜੀ, ਜੈਦੇਵ ਜੀ, ਰਵਿਦਾਸ ਜੀ ਅਤੇ ਤ੍ਰਿਲੋਚਨ ਜੀ ਦਾ ਜ਼ਿਕਰ ਤਾਂ ਕੀਤਾ ਹੈ, ਪਰ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਕਿਤੇ ਨਹੀਂ। ਰਵਿਦਾਸ ਜੀ ਕਬੀਰ ਜੀ ਦੇ ਸਮਕਾਲੀ ਭੀ ਸਨ। ਸੰਨ ੧੫੧੫ ਤਕ ਸਤਿਗੁਰੂ ਜੀ ਦਾ ਨਾਮ ਸਾਰੇ ਹੀ ਭਾਰਤ ਵਿਚ ਉੱਘਾ ਹੋ ਚੁਕਾ ਸੀ। ਜੇ ਸਤਿਗੁਰੂ ਜੀ ਭਗਤ ਕਬੀਰ ਜੀ ਦੇ ਸਮਕਾਲੀ ਹੁੰਦੇ, ਤਾਂ ਭਗਤ ਜੀ ਸਤਿਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਭੀ ਜ਼ਰੂਰ ਕਰਦੇ। ਇਹ ਠੀਕ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਭੀ ਕਬੀਰ ਜੀ ਦਾ ਜ਼ਿਕਰ ਕਿਤੇ ਨਹੀਂ ਕੀਤਾ, ਪਰ ਉਹਨਾਂ ਤਾਂ ਕਿਸੇ ਭੀ ਭਗਤ ਦਾ ਜ਼ਿਕਰ ਆਪਣੀ ਬਾਣੀ ਵਿਚ ਨਹੀਂ ਕੀਤਾ। ਇਹ ਆਪੋ ਆਪਣਾ ਲਿਖਣ-ਢੰਗ ਹੈ। ਸੋ, ਇਹੀ ਠੀਕ ਜਾਪਦਾ ਹੈ ਕਿ ਭਗਤ ਕਬੀਰ ਜੀ ਦਾ ਦੇਹਾਂਤ ਸੰਨ ੧੫੧੮ ਤੋਂ ਦੂਰ ਪਹਿਲਾਂ ਹੋ ਚੁਕਾ ਸੀ। ਜਨਮ ਬਾਰੇ ਕੋਝੀ ਕਹਾਣੀ- ਭਗਤ ਕਬੀਰ ਜੀ ਦੇ ਜਨਮ ਬਾਰੇ ਮੈਕਾਲਿਫ਼ ਨੇ ਇਕ ਬੜੀ ਅਨ-ਹੋਣੀ ਤੇ ਕੋਝੀ ਕਹਾਣੀ ਦਿੱਤੀ ਹੈ ਕਿ-ਬਨਾਰਸ ਵਿਚ ਇਕ ਬ੍ਰਾਹਮਣ ਰਹਿੰਦਾ ਸੀ ਜੋ ਰਾਮਾਨੰਦ ਜੀ ਦੀ ਸੇਵਾ ਕਰਿਆ ਕਰਦਾ ਸੀ। ਇਕ ਦਿਨ ਉਹ ਆਪਣੇ ਨਾਲ ਆਪਣੀ ਬਾਲ-ਵਿਧਵਾ ਲੜਕੀ ਨੂੰ ਭੀ ਰਾਮਾਨੰਦ ਜੀ ਪਾਸ ਲੈ ਗਿਆ। ਲੜਕੀ ਨੇ ਮੱਥਾ ਟੇਕਿਆ, ਤਾਂ ਰਾਮਾਨੰਦ ਜੀ ਨੇ ਪੁਤ੍ਰ-ਵਤੀ ਹੋਣ ਦੀ ਅਸੀਸ ਦੇ ਦਿੱਤੀ। ਲੜਕੀ ਦਾ ਪਿਤਾ ਘਬਰਾਇਆ, ਪਰ ਅਸੀਸ ਅਟੱਲ ਰਹੀ ਤੇ ਉਸ ਬਾਲ-ਵਿਧਵਾ ਤੋਂ ਬਾਲਕ ਨੇ ਜਨਮ ਲਿਆ। ਇਸ ਬਾਲਕ ਨੂੰ ਉਹ ਬਨਾਰਸ ਤੋਂ ਬਾਹਰ ਨੇੜੇ ਹੀ ਇਕ ਤਲਾਬ ਤੇ ਛੱਡ ਆਏ। ਉੱਥੇ ਇਕ ਮੁਸਲਮਾਨ ਜੁਲਾਹਾ ਆ ਨਿਕਲਿਆ, ਉਹ ਬੱਚੇ ਨੂੰ ਆਪਣੇ ਘਰ ਲੈ ਆਇਆ। ਮੌਲਵੀ ਪਾਸੋਂ ਨਾਮ ਰਖਾਇਆ। ਉਸ ਜੁਲਾਹੇ ਦੇ ਘਰ ਕੋਈ ਔਲਾਦ ਨਹੀਂ ਸੀ। ਉਸ ਨੇ ਇਸ ਬਾਲਕ ਨੂੰ ਆਪਣਾ ਪੁੱਤਰ ਬਣਾ ਕੇ ਇਸ ਦੀ ਪਾਲਣਾ ਕੀਤੀ। ਇਹ ਸੀ ਕਬੀਰ, ਜੋ ਫਿਰ ਸਾਰੇ ਭਾਰਤ ਵਿਚ ਆਪਣੀ ਭਗਤੀ ਕਰਕੇ ਪ੍ਰਸਿੱਧ ਹੋਇਆ। ਅਨ-ਹੋਣੀ ਗੱਲ- ਕਬੀਰ ਜੀ ਨੇ ਆਪਣੀ ਬਾਣੀ ਵਿਚ ਕਈ ਵਾਰੀ ਲਿਖਿਆ ਹੈ ਕਿ ਆਪ ਜਾਤ ਦੇ ਜੁਲਾਹੇ ਸਨ। ਭਾਰਤ ਵਿਚ ਅਜੇ ਉੱਚੀ ਜਾਤ ਦਾ ਮਾਣ ਤੇ ਫਖ਼ਰ ਬੜਾ ਸੀ {ਹੁਣ ਭੀ ਕਿੱਥੇ ਘੱਟ ਹੈ?} ਬ੍ਰਾਹਮਣ ਲੋਕ ਆਪਣਾ ਦਬਦਬਾ ਕਾਇਮ ਰੱਖਣ ਲਈ ਮੁੜ ਮੁੜ ਇਹੀ ਮੇਹਣੇ ਮਾਰਦੇ ਹੋਣਗੇ ਕਿ ਆਖ਼ਰ ਹੈ ਤਾਂ ਨੀਚ ਜੁਲਾਹਾ ਹੀ। ਤਾਹੀਏਂ ਕਬੀਰ ਜੀ ਨੇ ਇਹਨਾਂ ਨੂੰ ਇਉਂ ਵੰਗਾਰ ਕੇ ਆਖਿਆ: "ਤੁਮ ਕਤ ਬ੍ਰਾਹਮਣ, ਹਮ ਕਤ ਸੂਦ ॥ ਹਮ ਕਤ ਲੋਹੂ, ਤੁਮ ਕਤ ਦੂਧ ॥" ਇਹ ਕਿਤਨੀ ਅਨ-ਹੋਣੀ ਜਿਹੀ ਗੱਲ ਹੈ ਕਿ ਕਬੀਰ ਜੀ ਦੇ ਜੀਵਨ-ਲਿਖਾਰੀ ਨੂੰ ਤਾਂ ਇਹ ਪਤਾ ਮਿਲ ਗਿਆ ਕਿ ਕਬੀਰ ਜੀ ਬਾਲ-ਵਿਧਵਾ ਬ੍ਰਾਹਮਣੀ ਦੇ ਪੇਟੋਂ ਪੈਦਾ ਹੋਏ ਸਨ, ਪਰ ਕਬੀਰ ਜੀ ਨੂੰ ੧੨੦ ਸਾਲਾਂ ਦੀ ਉਮਰ ਤਕ ਭੀ ਆਪਣੇ ਉੱਚ-ਜਾਤੀ ਵਿਚੋਂ ਹੋਣ ਦਾ ਪਤਾ ਨਾ ਲੱਗ ਸਕਿਆ। ਉਹ ਆਪਣੇ ਆਪ ਨੂੰ ਅਖ਼ੀਰ ਤਕ ਜੁਲਾਹੇ ਦੀ ਸੰਤਾਨ ਹੀ ਸਮਝਦੇ ਰਹੇ। ਜਿਸ ਰਾਮਾਨੰਦ ਜੀ ਦੀ ਅਸੀਸ ਨਾਲ ਕਬੀਰ ਜੀ ਦਾ ਜਨਮ ਦੱਸਿਆ ਜਾ ਰਿਹਾ ਹੈ, ਉਹਨਾਂ ਨੇ ਭੀ ਆਪਣੇ ਚੇਲੇ ਕਬੀਰ ਜੀ ਨੂੰ ਕਦੇ ਇਹ ਭੇਤ ਦੀ ਗੱਲ ਨਾਹ ਦੱਸੀ। {ਰਾਮਾਨੰਦ ਜੀ ਨੇ ਹੀ ਆਪਣੇ ਇਕ ਬ੍ਰਾਹਮਣ ਸੇਵਕ ਨੂੰ ਸ਼ਰਾਪ ਦੇ ਕੇ ਚਮਾਰ ਦੇ ਘਰ ਜਨਮ ਦਿਵਾ ਕੇ ਰਵਿਦਾਸ ਬਣਾ ਦਿੱਤਾ ਦੱਸਿਆ ਜਾਂਦਾ ਹੈ। ਕੈਸੀ ਅਜਬ ਖੇਡ ਹੈ! ਇਹ ਸ਼ਰਾਪ ਭੀ ਰਿਹਾ ਗੁਪਤ ਹੀ। ਸਿਰਫ਼ 'ਭਗਤ-ਮਾਲ' ਦੇ ਲਿਖਾਰੀ ਦੀ ਕੰਨੀ ਹੀ ਇਹ ਗੱਲ ਆ ਪਈ ਸੀ}। ਅਨੋਖੀ ਅਸੀਸ- ਕਬੀਰ ਜੀ ਦਾ ਜਨਮ ਇਕ ਅਨੋਖੀ ਅਸੀਸ ਦੇ ਨਾਲ ਜੋੜਨਾ ਕਿਸੇ ਚਾਲਕ ਦਿਮਾਗ਼ ਦੀ ਕਾਢ ਹੀ ਜਾਪਦੀ ਹੈ। ਇਹ ਕੋਈ ਸ਼ਰਧਾਲੂ ਭੀ ਹੋ ਸਕਦਾ ਹੈ, ਜੋ ਕਬੀਰ ਜੀ ਨੂੰ ਉੱਚੀ ਕੁਲ ਵਿਚੋਂ ਜੰਮਿਆ ਵੇਖਣਾ ਤੇ ਵਿਖਾਣਾ ਚਾਹੁੰਦਾ ਹੋਵੇ। ਪਰ ਇਹ ਕੋਈ ਦੋਖੀ ਭੀ ਹੋ ਸਕਦਾ ਹੈ, ਜੋ ਕਬੀਰ ਜੀ ਦਾ ਜਨਮ ਇਸ ਤਰ੍ਹਾਂ ਸ਼ੱਕੀ ਬਣਾ ਕੇ ਉਹਨਾਂ ਦਾ ਰਸੂਖ਼ ਘਟਾਣ ਦੇ ਫ਼ਿਕਰ ਵਿਚ ਹੋਵੇ, ਤਾਕਿ ਕਬੀਰ ਜੀ ਨੇ ਬ੍ਰਾਹਮਣ ਦੀ ਧਾਰਮਿਕ ਠੇਕੇਦਾਰੀ ਉੱਤੇ ਜੋ ਕਾਰੀ ਸੱਟ ਮਾਰੀ ਹੈ ਉਸ ਦਾ ਕੁਝ ਅਸਰ ਜ਼ਾਇਆ ਹੋ ਸਕੇ। ਇਹਨਾਂ ਸਾਰੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਪੜ੍ਹ ਕੇ ਵੇਖੋ। ਬ੍ਰਾਹਮਣ ਦੇ ਕਰਮ-ਕਾਂਡ ਆਦਿਕ ਦੇ ਖਿਲਾਰੇ ਹੋਏ ਜਾਲ ਦੀ ਇਹਨਾਂ ਚੰਗੀ ਕਲੀ ਖੋਹਲੀ ਹੈ। ਪਰ ਇਹਨਾਂ ਦਾ ਜੀਵਨ ਭੀ ਪੜ੍ਹ ਕੇ ਵੇਖੋ। ਕਿਸੇ ਨੂੰ ਬੀਠੁਲ-ਮੂਰਤੀ ਦਾ ਪੁਜਾਰੀ ਬਣਾ ਦਿੱਤਾ ਗਿਆ ਹੈ, ਕਿਸੇ ਨੂੰ ਪੰਡਿਤ ਪਾਸੋਂ ਲਏ ਹੋਏ ਠਾਕੁਰ ਦਾ ਪੁਜਾਰੀ ਵਿਖਾਇਆ ਗਿਆ ਹੈ। ਇਹ ਅਸੀ ਹੀ ਹਾਂ, ਜੋ ਦੋਵੇਂ ਵਿਰੋਧੀ ਗੱਲਾਂ ਠੀਕ ਮੰਨੀ ਜਾ ਰਹੇ ਹਾਂ। ਸਗੋਂ ਇਥੋਂ ਤਕ ਆ ਅੱਪੜੇ ਹਾਂ ਕਿ ਭਗਤਾਂ ਦੇ ਕਈ ਸ਼ਬਦ ਮੂਰਤੀ-ਪੂਜਾ ਦੇ ਹੱਕ ਵਿਚ ਮੰਨ ਰਹੇ ਹਾਂ। ਕੈਸੀ ਹਾਸੋ-ਹੀਣੀ ਸ਼ਰਧਾ ਹੈ! ਜਿਸ ਕਬੀਰ ਜੀ ਨੂੰ ਦੋਖੀ ਲੋਕ 'ਕੂਟਨ', 'ਨਚਣ', 'ਤਸਕਰ' ਆਦਿਕ ਨੀਵੇਂ ਨਾਵਾਂ ਨਾਲ ਯਾਦ ਕਰਦੇ ਸਨ ਤੇ ਅਗੋਂ ਕਬੀਰ ਜੀ ਹੱਸ ਕੇ ਠੰਢੇ-ਜਿਗਰੇ ਸਿਰਫ਼ ਇਹ ਆਖ ਦੇਂਦੇ ਸਨ ਕਿ ਭਾਈ! "ਕੂਟਨੁ ਕਿਸੈ ਕਹਹੁ ਸੰਸਾਰ ॥ ਸਗਲ ਬੋਲਨ ਕੇ ਮਾਹਿ ਬੀਚਾਰੁ ॥" {ਗੌਂਡ, ਪੰਨਾ ੮੭੨} ਜਿਸ ਕਬੀਰ ਜੀ ਦੇ ਜੀਵਨ ਨਾਲ ਇਕ ਚੋਰ ਦੀ ਅਣਖ-ਹੀਣੀ ਕਹਾਣੀ ਜੋੜੀ ਗਈ ਹੈ, ਉਸ ਮਹਾਂਪੁਰਖ ਦਾ ਅਜਿਹੇ ਲੋਕਾਂ ਦੀ ਹੱਥੀਂ ਲਿਖਿਆ ਲਿਖਾਇਆ ਜੀਵਨ ਰਤਾ ਸੰਭਾਲ ਕੇ ਪੜ੍ਹਨ ਦੀ ਲੋੜ ਹੈ। ਜਿਸ ਜਾਤੀ ਨੂੰ ਵੰਗਾਰ ਕੇ ਕਬੀਰ ਜੀ ਨੇ ਆਖਿਆ- "ਜੌ ਤੂੰ ਬ੍ਰਹਿਮਣੁ ਬ੍ਰਾਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥" ਉਸ ਜਾਤੀ ਨੂੰ ਇਹ ਸੱਚੀ ਤੇ ਖਰੀ ਚੋਭ ਕੋਈ ਘੱਟ ਨਹੀਂ ਸੀ ਲੱਗ ਰਹੀ। ਉਸ ਨੇ ਆਪਣਾ ਵਾਰ ਜ਼ਰੂਰ ਕਰਨਾ ਸੀ। ਸੋ, ਅਸਾਂ ਕਬੀਰ ਜੀ ਦਾ ਜੀਵਨ ਉਹਨਾਂ ਦੀ ਆਪਣੀ ਬਾਣੀ ਵਿਚੋਂ ਵੇਖਣਾ ਹੈ। ਇੱਥੇ ਇਕ ਹੋਰ ਔਕੜ ਆ ਪੈਂਦੀ ਹੈ। ਸਾਡੇ ਹੀ ਇਤਿਹਾਸਕਾਰਾਂ ਨੇ ਲਿਖ ਦਿੱਤਾ ਕਿ ਭਗਤਾਂ ਦੀ ਬਾਣੀ ਗੁਰੂ ਅਰਜਨ ਦੇਵ ਜੀ ਨੇ ਇਕੱਠੀ ਕੀਤੀ ਸੀ। ਇਸ ਬਾਰੇ ਮੈਕਾਲਿਫ਼ ਲਿਖਦਾ ਹੈ: "ਇਥੇ ਇਹ ਮੰਨਣਾ ਪੈਂਦਾ ਹੈ ਕਿ ਉਸ ਬਾਣੀ ਵਿਚ ਭਗਤਾਂ ਪਾਸੋਂ ਉਹਨਾਂ ਦੇ ਉਪਾਸ਼ਕਾਂ ਪਾਸ ਆਉਣ ਦੇ ਅਮਲ ਕਰਕੇ ਕੁਝ ਅਦਲਾ-ਬਦਲੀ ਭੀ ਆ ਗਈ ਸੀ।" ਜੇ ਇਹ ਬਾਣੀ ਬਦਲੀ ਹੋਈ ਹੀ ਹੈ, ਤਾਂ ਇਸ ਵਿਚੋਂ ਕਬੀਰ ਜੀ ਦਾ ਜੀਵਨ ਲੱਭਣ ਦਾ ਕੀਹ ਲਾਭ? ਇਹ ਤਾਂ ਇਤਬਾਰ-ਜੋਗ ਹੀ ਨਾ ਰਹੀ। ਇਸ ਵਿਚੋਂ ਲੱਭਾ ਹੋਇਆ 'ਜੀਵਨ' ਭੀ ਕਿਵੇਂ ਭਰੋਸੇ-ਜੋਗ ਹੋ ਸਕਦਾ ਹੈ? ਸੋ, ਅਸਾਂ ਇਹ ਭੀ ਸਾਬਤ ਕਰਨਾ ਹੈ ਕਿ ਕਬੀਰ ਜੀ ਦੀ ਇਹ ਬਾਣੀ ਬਦਲੀ ਹੋਈ ਨਹੀਂ ਹੈ। ਇਹ ਗੱਲ ਤਦੋਂ ਹੀ ਸਿੱਧ ਹੋ ਸਕਦੀ ਹੈ ਜੇ ਅਸੀ ਇਹ ਲੱਭ ਸਕੀਏ ਕਿ ਗੁਰੂ ਨਾਨਕ ਦੇਵ ਜੀ ਨੇ ਆਪ ਹੀ ਇਹ ਬਾਣੀ ਇਕੱਠੀ ਕੀਤੀ ਸੀ। {ਪੜ੍ਹੋ ਮੇਰਾ ਅਗਲਾ ਲੇਖ 'ਭਗਤ ਕਬੀਰ ਜੀ ਅਤੇ ਗੁਰੂ ਨਾਨਕ ਦੇਵ ਜੀ'}। ਹਿੰਦੂ ਕਿ ਮੁਸਲਮਾਨ?- (ੳ) ਇਹ ਖ਼ਿਆਲ ਉੱਕਾ ਹੀ ਗ਼ਲਤ ਹੈ ਕਿ ਕਬੀਰ ਜੀ ਮੁਸਲਮਾਨ ਸਨ। ਬਾਬਾ ਫ਼ਰੀਦ ਜੀ ਅਤੇ ਭਗਤ ਕਬੀਰ ਜੀ ਦੀ ਸਾਰੀ ਬਾਣੀ ਪੜ੍ਹ ਕੇ ਵੇਖੋ, ਗਹੁ ਨਾਲ ਪੜ੍ਹ ਕੇ ਵੇਖੋ। ਇਕ ਗੱਲ ਸਾਫ਼ ਪ੍ਰਤੱਖ ਦਿੱਸ ਰਹੀ ਹੈ। ਫ਼ਰੀਦ ਜੀ ਹਰ ਥਾਂ ਮੁਸਲਮਾਨੀ ਲਫ਼ਜ਼ ਵਰਤਦੇ ਹਨ-ਮੁਲਕੁਲਮੌਤ, ਪੁਰਸਲਾਤ (ਪੁਲ ਸਿਰਾਤ) , ਅਕਲਿ ਲਤੀਫ, ਗਿਰੀਵਾਨ, ਮਰਗ ਆਦਿਕ ਸਭ ਮੁਸਲਮਾਨੀ ਲਫ਼ਜ਼ ਹੀ ਹਨ। ਖ਼ਿਆਲ ਭੀ ਉਹਨਾਂ ਨੇ ਇਸਲਾਮ ਵਾਲੇ ਹੀ ਦਿੱਤੇ ਹਨ; ਜਿਵੇਂ: "ਮਿਟੀ ਪਈ ਅਤੋਲਵੀ, ਕੋਇ ਨ ਹੋਸੀ ਮਿਤੁ ॥" ਇੱਥੇ ਮੁਰਦੇ ਦੱਬਣ ਵਲ ਇਸ਼ਾਰਾ ਹੈ। ਕਬੀਰ ਜੀ ਦੀ ਬਾਣੀ ਵਿਚ ਸਾਰੇ ਲਫ਼ਜ਼ ਹੇਂਦਕੇ ਹਨ। ਸਿਰਫ਼ ਉੱਥੇ ਹੀ ਮੁਸਲਮਾਨੀ ਲਫ਼ਜ਼ ਮਿਲਣਗੇ, ਜਿੱਥੇ ਕਿਸੇ ਮੁਸਲਮਾਨ ਨਾਲ ਬਹਿਸ ਹੈ। ਪਰਮਾਤਮਾ ਵਾਸਤੇ ਭੀ ਕਬੀਰ ਜੀ ਨੇ ਆਮ ਤੌਰ ਤੇ ਉਹੀ ਨਾਮ ਵਰਤੇ ਹਨ ਜੋ ਹਿੰਦੂ ਲੋਕ ਆਪਣੇ ਅਵਤਾਰਾਂ ਵਾਸਤੇ ਵਰਤਦੇ ਹਨ ਅਤੇ ਜੋ ਸਤਿਗੁਰੂ ਜੀ ਨੇ ਭੀ ਬਹੁਤ ਵਾਰੀ ਵਰਤੇ ਹਨ-ਪੀਤਾਂਬਰ, ਰਾਮ, ਹਰਿ, ਨਾਰਾਇਨ, ਸਾਰਿੰਗ ਧਰ, ਠਾਕੁਰ ਆਦਿ। ਇਸ ਉਪਰ-ਲਿਖੀ ਵਿਚਾਰ ਤੋਂ ਸੁਤੇ ਹੀ ਇਹ ਨਤੀਜਾ ਨਿਕਲਦਾ ਹੈ ਕਿ ਬਾਬਾ ਫ਼ਰੀਦ ਜੀ ਮੁਸਲਮਾਨੀ ਘਰ ਤੇ ਮੁਸਲਮਾਨੀ ਖ਼ਿਆਲਾਂ ਵਿਚ ਪਲੇ ਸਨ, ਕਬੀਰ ਜੀ ਹਿੰਦੂ-ਘਰ ਤੇ ਹਿੰਦੂ-ਸੱਭਿਅਤਾ ਵਿਚ। ਹਾਂ, ਹਿੰਦੂ ਕੁਰੀਤੀਆਂ ਤੇ ਕੁਰਸਮਾਂ ਨੂੰ ਕਬੀਰ ਜੀ ਨੇ ਦਿਲ ਖੋਹਲ ਕੇ ਨਸ਼ਰ ਕੀਤਾ ਹੈ। ਇਹ ਗੱਲ ਭੀ ਇਹੀ ਜ਼ਾਹਰ ਕਰਦੀ ਹੈ ਹਿੰਦੂ-ਘਰ ਵਿਚ ਜਨਮ ਹੋਣ ਤੇ ਪਲਣ ਕਰਕੇ ਕਬੀਰ ਜੀ ਹਿੰਦੂ-ਰਸਮਾਂ ਤੇ ਮਰਯਾਦਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ। (ਅ) ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਈ ਭਗਤ-ਬਾਣੀ ਦੇ ਸਿਰਲੇਖ ਧਿਆਨ ਨਾਲ ਪੜ੍ਹ ਕੇ ਵੇਖੋ। ਇਹ ਸਿਰਲੇਖ ਗੁਰੂ ਸਾਹਿਬ ਦੇ ਲਿਖੇ ਹੋਏ ਹਨ। ਸਿਰਫ਼ ਫ਼ਰੀਦ ਜੀ ਵਾਸਤੇ ਲਫ਼ਜ਼ 'ਸ਼ੇਖ' ਵਰਤਦੇ ਹਨ, ਬਾਕੀ ਸਭਨਾਂ ਵਾਸਤੇ 'ਭਗਤ'। 'ਸ਼ੇਖ' ਮੁਸਲਮਾਨੀ ਲਫ਼ਜ਼ ਹੈ, ਮੁਸਲਮਾਨ ਵਾਸਤੇ ਹੀ ਵਰਤਿਆ ਜਾ ਸਕਦਾ ਹੈ। 'ਭਗਤ' ਹੇਂਦਕਾ ਲਫ਼ਜ਼ ਹੈ ਤੇ ਸਿਰਫ਼ ਹਿੰਦੂ ਵਾਸਤੇ ਹੀ ਵਰਤਿਆ ਜਾ ਸਕਦਾ ਹੈ। (ੲ) ਜੇ ਕਬੀਰ ਜੀ ਦੇ ਜਨਮ ਬਾਰੇ ਉਹ ਕੋਝੀ ਕਹਾਣੀ ਮੰਨ ਲਈ ਜਾਏ, ਤਾਂ ਕਬੀਰ ਜੀ ਜਨਮ ਤੋਂ ਹੀ ਇਕ ਮੁਸਲਮਾਨ ਜੁਲਾਹੇ ਦੇ ਘਰ ਪਲੇ, ਉਸ ਨੇ ਉਹਨਾਂ ਦਾ ਨਾਮ ਭੀ ਮੌਲਵੀ ਪਾਸੋਂ ਰਖਾਇਆ। ਹਰੇਕ ਮੁਸਲਮਾਨ ਆਪਣੇ ਪੁੱਤਰ ਦੀ ਸੁੰਨਤ ਛੋਟੀ ਉਮਰੇ ਕਰ ਦੇਂਦਾ ਹੈ। ਪਰ ਸੁੰਨਤ ਬਾਰੇ ਕਬੀਰ ਜੀ ਦਾ ਆਸਾ ਰਾਗ ਦਾ ਸ਼ਬਦ ਪੜ੍ਹ ਵੇਖੋ: ਸਕਤਿ ਸਨੇਹੁ ਕਰਿ ਸੁੰਨਤਿ ਕਰੀਐ, ਮੈ ਨ ਬਦਉਗਾ ਭਾਈ ॥ ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ, ਆਪਨ ਹੀ ਕਟਿ ਜਾਈ ॥੨॥ ਸੁੰਨਤਿ ਕੀਏ ਤੁਰਕੁ ਜੇ ਹੋਇਗਾ, ਅਉਰਤ ਕਾ ਕਿਆ ਕਰੀਐ ॥ਅਰਧ ਸਰੀਰੀ ਨਾਰਿ ਨ ਛੋਡੈ, ਤਾ ਤੇ ਹਿੰਦੂ ਹੀ ਰਹੀਐ ॥੩॥ ਇਸ ਸ਼ਬਦ ਤੋਂ ਸਾਫ਼ ਜ਼ਾਹਰ ਹੈ ਕਿ ਨਾ ਹੀ ਕਬੀਰ ਜੀ ਦੀ ਸੁੰਨਤ ਹੋਈ ਹੋਈ ਸੀ ਅਤੇ ਨਾ ਹੀ ਉਹ ਇਸ ਦੇ ਹੱਕ ਵਿਚ ਸਨ। ਮੁਸਲਮਾਨ ਜੁਲਾਹੇ ਦੇ ਘਰ ਪਲੇ ਕਬੀਰ ਜੀ ਦੀ ਸੁੰਨਤ ਕਿਉਂ ਨਾ ਕਰਾਈ ਗਈ? ਇੱਥੇ ਇਕ ਹੋਰ ਸੁਆਦਲੀ ਗੱਲ ਭੀ ਚੇਤੇ ਰੱਖਣ ਵਾਲੀ ਹੈ। ਕਬੀਰ ਜੀ ਮੁਸਲਮਾਨੀ ਪੱਖ ਦਾ ਜ਼ਿਕਰ ਕਰਦੇ ਹੋਏ ਘਰ ਦੀ ਸਾਥਣ ਅਤੇ ਮੁਸਲਮਾਨੀ ਲਫ਼ਜ਼ 'ਅਉਰਤ' ਵਰਤਦੇ ਹਨ। ਪਰ ਆਪਣਾ ਪੱਖ ਦੱਸਣ ਵੇਲੇ ਹਿੰਦੂ-ਲਫ਼ਜ਼ 'ਅਰਧ ਸਰੀਰੀ ਨਾਰਿ' ਵਰਤਦੇ ਹਨ। (ਸ) ਹਿੰਦੂ ਕੌਮ ਵਿਚ ਤਾਂ ਉੱਚੀ ਨੀਵੀਂ ਜਾਤ ਦਾ ਵਿਤਕਰਾ ਆਮ ਪ੍ਰਸਿੱਧ ਹੈ। ਮੁਸਲਮਾਨ ਕੌਮ ਵਿਚ ਕਿਸੇ ਨੂੰ ਸ਼ੂਦਰ ਨਹੀਂ ਕਿਹਾ ਜਾ ਸਕਦਾ। ਜੇ ਕਬੀਰ ਜੀ ਮੁਸਲਮਾਨ ਜੁਲਾਹੇ ਹੁੰਦੇ ਤਾਂ ਕੋਈ ਬ੍ਰਾਹਮਣ ਉਹਨਾਂ ਨੂੰ ਸ਼ੂਦਰ ਆਖਣ ਦੀ ਦਲੇਰੀ ਨਾ ਕਰਦਾ, ਖ਼ਾਸ ਤੌਰ ਤੇ ਜਦੋਂ ਕਿ ਰਾਜ ਭੀ ਮੁਸਲਮਾਨ ਪਠਾਣਾਂ ਦਾ ਸੀ। ਹਿੰਦੂ ਜੁਲਾਹੇ ਨੂੰ ਹੀ ਸ਼ੂਦਰ ਆਖਿਆ ਜਾ ਸਕਦਾ ਸੀ, ਤਾਹੀਏਂ ਅੱਗੋਂ ਕਬੀਰ ਜੀ ਨੇ ਉੱਤਰ ਦਿੱਤਾ ਸੀ: "ਤੁਮ ਕਤ ਬ੍ਰਾਹਮਣੁ, ਹਮ ਕਤ ਸੂਦ ॥" (ਹ) ਮੁਸਲਮਾਨ ਆਪਣੀ ਬੋਲੀ ਵਿਚ ਆਪਣੇ ਵਾਸਤੇ ਲਫ਼ਜ਼ 'ਦਾਸ' ਨਹੀਂ ਵਰਤਦੇ। ਪਰ ਕਬੀਰ ਜੀ ਨੇ ਕਈ ਥਾਈਂ ਆਪਣੇ ਆਪ ਨੂੰ 'ਦਾਸੁ ਕਬੀਰੁ' ਲਿਖਿਆ ਹੈ। (ਕ) ਆਸਾ ਰਾਗ ਦੇ ਸ਼ਬਦ ਨੰ: ੨੬ ਵਿਚ ਕਬੀਰ ਜੀ ਲਿਖਦੇ ਹਨ: ਹਮ ਗੋਰੂ,
ਤੁਮ ਗੁਆਰ ਗੁਸਾਈ, ਜਨਮ ਮਰਨ ਰਖਵਾਰੇ ॥ ਭਾਵ: ਕਈ ਜਨਮਾਂ ਤੋਂ ਤੁਸੀ ਲੋਕ ਸਾਡੇ ਰਾਖੇ ਬਣੇ ਆ ਰਹੇ ਹੋ। ਅਸੀ ਤੁਹਾਡੀਆਂ ਗਾਈਆਂ ਬਣੇ ਰਹੇ, ਤੁਸੀ ਸਾਡੇ ਗੁਆਲੇ ਖ਼ਸਮ ਬਣੇ ਰਹੇ। ਪਰ ਤੁਸੀ ਹੁਣ ਤਕ ਨਕਾਰੇ ਹੀ ਸਾਬਤ ਹੋਏ। (ਇਹ ਠੀਕ ਹੈ ਕਿ) ਤੂੰ ਕਾਸ਼ੀ ਦਾ ਬ੍ਰਾਹਮਣ ਹੈਂ (ਤੈਨੂੰ ਮਾਣ ਹੈ ਆਪਣੀ ਵਿੱਦਿਆ ਦਾ) ਮੈਂ ਜੁਲਾਹਾ ਹਾਂ (ਜਿਸ ਨੂੰ ਤੁਹਾਡੀ ਵਿੱਦਿਆ ਪੜ੍ਹਨ ਦਾ ਹੱਕ ਨਹੀਂ) .......... ਕੋਈ ਮੁਸਲਮਾਨ ਜੁਲਾਹਾ ਇਹ ਨਹੀਂ ਮੰਨਦਾ ਕਿ ਬ੍ਰਾਹਮਣ ਅਜੇ ਤਕ ਉਸ ਦਾ ਗੁਸਾਈ ਗੁਆਲਾ ਹੈ ਤੇ ਉਹ ਉਸ ਦੀ ਗਾਈਂ ਹੈ। (ਖ) ਰਾਗ ਗੌਂਡ ਦਾ ਹੇਠ-ਲਿਖਿਆ ਸ਼ਬਦ ਧਿਆਨ ਨਾਲ ਪੜ੍ਹੋ: ਨਰੂ ਮਰੈ, ਨਰੁ ਕਾਮਿ ਨ ਆਵੈ ॥ ਪਸੂ ਮਰੈ, ਦਸ ਕਾਜ ਸਵਾਰੈ ॥੧॥ … … … … … ਹਾਡ ਜਲੇ ਜੈਸੇ ਲਕਰੀ ਕਾ ਤੂਲਾ ਕੇਸ ਜਲੇ ਜੈਸੇ ਘਾਸ ਕਾ ਪੂਲਾ ॥੨॥ ਕਹੁ ਕਬੀਰ ਤਬ ਹੀ ਨਰੁ ਜਾਗੈ ॥ ਜਮ ਕਾ ਡੰਡੁ ਮੂਡ ਮਹਿ ਲਾਗੈ ॥੩॥੨॥ {ਪੰਨਾ 870} ਸਰੀਰ ਦੀ ਅੰਤਲੀ ਦਸ਼ਾ ਦਾ ਸਹਿਜ ਸੁਭਾਇ ਜ਼ਿਕਰ ਕਰਦੇ ਹੋਏ ਭੀ ਕਬੀਰ ਜੀ ਹਿੰਦੂ-ਮਰਯਾਦਾ ਹੀ ਦੱਸਦੇ ਹਨ ਕਿ ਮਰਨ ਤੇ ਜਿਸਮ ਅੱਗ ਦੀ ਭੇਟ ਹੋ ਜਾਂਦਾ ਹੈ। ਇਸ ਸ਼ਬਦ ਵਿਚ ਕਿਸੇ ਭੀ ਮਜ਼ਹਬ ਦੀ ਬਾਬਤ ਕੋਈ ਬਹਿਸ ਨਹੀਂ ਹੈ। ਸਾਧਾਰਨ ਤੌਰ ਤੇ ਇਨਸਾਨੀ ਹਾਲਤ ਬਿਆਨ ਕੀਤੀ ਗਈ ਹੈ। ਇਸ ਸਾਧਾਰਨ ਹਾਲਤ ਦੇ ਦੱਸਣ ਵਿਚ ਭੀ ਸਿਰਫ਼ ਸਾੜਨ ਦੇ ਰਿਵਾਜ ਦਾ ਜ਼ਿਕਰ ਸਾਫ਼ ਸਾਬਤ ਕਰਦਾ ਹੈ ਕਿ ਕਬੀਰ ਜੀ ਮੁਸਲਮਾਨ ਨਹੀਂ ਸਨ, ਹਿੰਦੂ-ਘਰ ਦੇ ਜੰਮ-ਪਲ ਸਨ। ਨੋਟ: ਹੋਰ ਵੇਖੋ ਹੇਠ-ਲਿਖੇ ਸ਼ਬਦ: ਗਉੜੀ ੧੧, ੧੬, ਆਸਾ ੮, ਬਿਲਾਵਲ ੪, ਰਾਮਕਲੀ ੨, ਕੇਦਾਰਾ ੬, ਭੈਰਉ ੧੫। (ਗ) ਭਗਤ ਜੀ ਦਾ ਨਾਮ ਮੁਸਲਮਾਨਾਂ ਵਾਲਾ ਜਾਪਦਾ ਹੈ। ਪਰ ਨਿਰਾ ਇਸ ਤੋਂ ਹੀ ਯਕੀਨ ਬਣਾ ਲੈਣਾ ਕਿ ਕਬੀਰ ਜੀ ਮੁਸਲਮਾਨ ਸਨ, ਬੜੀ ਭੁਲੇਖੇ ਵਾਲੀ ਗੱਲ ਹੈ। ਪੂਰਬੀਆਂ ਵਿਚ ਰਾਮ ਦੀਨ, ਗੰਗਾ ਦੀਨ ਆਦਿਕ ਨਾਮ ਅਨੇਕਾਂ ਨੇ ਰੱਖੇ ਹੋਏ ਸਨ, ਪਰ ਹਨ ਉਹ ਹਿੰਦੂ। (ਘ) ਰਾਗ ਮਲਾਰ ਵਿਚ ਭਗਤ ਰਵਿਦਾਸ ਜੀ ਦਾ ਇਕ ਸ਼ਬਦ ਹੈ, ਜਿਸ ਨੂੰ ਬੇਪਰਵਾਹੀ ਨਾਲ ਪੜ੍ਹਿਆਂ ਕਬੀਰ ਜੀ ਦੇ ਮੁਸਲਮਾਨ ਹੋਣ ਦਾ ਭੁਲੇਖਾ ਲੱਗ ਸਕਦਾ ਹੈ। {ਉਸ ਸ਼ਬਦ ਨੂੰ ਸਮਝਣ ਵਾਸਤੇ ਪੜ੍ਹੋ ਮੇਰਾ 'ਭਗਤ ਬਾਣੀ ਸਟੀਕ ਹਿੱਸਾ ਦੂਜਾ'}। ਮਗਹਰ- ਆਮ ਹਿੰਦੂ ਲੋਕਾਂ ਦਾ ਨਿਸ਼ਚਾ ਸੀ ਕਿ ਜੋ ਮਨੁੱਖ ਬਨਾਰਸ ਵਿਚ ਰਹਿੰਦਾ ਹੋਇਆ ਸਰੀਰ ਤਿਆਗੇ, ਉਹ ਮੁਕਤ ਹੋ ਜਾਂਦਾ ਹੈ, ਕਿਉਂਕਿ ਇਹ ਨਗਰੀ ਸ਼ਿਵ ਜੀ ਦੀ ਹੈ। ਇਕ ਨਗਰ ਹੈ ਮਗਹਰ, ਅਜੁੱਧਿਆ ਤੋਂ ੮੫ ਮੀਲ ਚੜ੍ਹਦੇ ਪਾਸੇ ਅਤੇ ਗੋਰਖਪੁਰ ਤੋਂ ੧੫ ਮੀਲ ਲਹਿੰਦੇ ਵਲ। ਹਿੰਦੂ ਇਸ ਨਗਰ ਨੂੰ ਸਰਾਪਿਆ ਹੋਇਆ ਮੰਨਦੇ ਸਨ। ਇਹ ਖ਼ਿਆਲ ਬਣਿਆ ਹੋਇਆ ਸੀ ਕਿ ਜੋ ਮਨੁੱਖ ਮਗਹਰ ਵਿਚ ਸਰੀਰ ਤਿਆਗਦਾ ਹੈ, ਉਹ ਖੋਤੇ ਦੀ ਜੂਨੀ ਪੈਂਦਾ ਹੈ। ਕਬੀਰ ਜੀ ਲੋਕਾਂ ਦਾ ਇਹ ਵਹਿਮ ਦੂਰ ਕਰਨ ਲਈ ਬਨਾਰਸ ਛੱਡ ਕੇ ਮਗਹਰ ਜਾ ਵੱਸੇ ਸਨ। ਗਉੜੀ ਰਾਗ ਦੇ ਇਕ ਸ਼ਬਦ ਵਿਚ ਕਬੀਰ ਜੀ ਇਉਂ ਲਿਖਦੇ ਹਨ: "ਅਬ ਕਹੁ ਰਾਮ ਕਵਨ
ਗਤਿ ਮੋਰੀ ॥ ਤਜੀਲੇ ਬਨਾਰਸ, ਮਤਿ ਭਈ ਥੋਰੀ ॥ ਦੋ ਵਾਰੀ- ਰਾਗ ਰਾਮਕਲੀ ਦੇ
ਤੀਜੇ ਸ਼ਬਦ ਵਿਚ (ਪੰਨਾ ੯੬੯) ਕਬੀਰ ਜੀ ਇਉਂ
ਲਿਖਦੇ ਹਨ: ਇਥੋਂ ਇਉਂ ਪ੍ਰਤੀਤ ਹੁੰਦਾ ਹੈ ਕਿ ਕਬੀਰ ਜੀ ਦੋ ਵਾਰੀ ਮਗਹਰ ਰਹੇ ਹਨ। ਦੂਜੀ ਵਾਰੀ ਤਾਂ ਲੋਕਾਂ ਦਾ ਇਹ ਭਰਮ ਦੂਰ ਕਰਨ ਵਾਸਤੇ ਗਏ ਕਿ ਮਗਹਰ ਮਰਿਆਂ ਖੋਤੇ ਦੀ ਜੂਨ ਮਿਲਦੀ ਹੈ। ਪਹਿਲੀ ਵਾਰੀ ਜਾਣ ਦਾ ਕਾਰਨ ਇਸ ਸ਼ਬਦ ਤੋਂ ਇਹ ਜਾਪਦਾ ਹੈ ਕਿ ਹਿੰਦੂ ਲੋਕ ਕਾਸ਼ੀ ਨੂੰ ਹੀ ਗਿਆਨ ਪ੍ਰਾਪਤ ਹੋਣ ਦਾ ਅਸਥਾਨ ਮੰਨੀ ਬੈਠੇ ਸਨ। ਕਬੀਰ ਜੀ ਨੇ ਉਹਨਾਂ ਦਾ ਇਹ ਭੁਲੇਖਾ ਦੂਰ ਕਰਨਾ ਸੀ। ਇਹੀ ਜ਼ਿਕਰ ਹੈ ਇਸ ਸ਼ਬਦ ਦੇ ਦੂਜੇ ਬੰਦ ਵਿਚ। ਕੇਸਾਧਾਰੀ- ਕਈ ਵਾਰੀ ਵੇਖਣ ਵਿਚ ਆਉਂਦਾ ਹੈ ਕਿ ਜਦੋਂ ਕੋਈ ਸਿੱਖ ਕਿਸੇ ਵਿਰੋਧੀ ਦਾ ਕੋਈ ਨੁਕਸਾਨ ਹੁੰਦਾ ਵੇਖ ਕੇ ਖ਼ੁਸ਼ ਹੁੰਦਾ ਹੈ, ਤਾਂ ਆਪ-ਮੁਹਾਰਾ ਕਹਿ ਦੇਂਦਾ ਹੈ ਕਿ ਫਲਾਣੇ ਦਾ ਕੀਰਤਨ ਸੋਹਿਲਾ ਪੜ੍ਹਿਆ ਗਿਆ। ਇਹ ਕਿਉਂ? ਕਿਉਂਕਿ ਸਿੱਖ ਕਿਸੇ ਦੇ ਚੜ੍ਹਾਈ ਕਰ ਜਾਣ ਤੇ, ਉਸ ਦੇ ਸਰੀਰ ਦੇ ਸਸਕਾਰ ਪਿਛੋਂ ਸੋਹਿਲੇ ਦੀ ਬਾਣੀ ਦਾ ਪਾਠ ਕਰਦੇ ਹਨ। ਲਫ਼ਜ਼ 'ਸੋਹਿਲਾ' {'ਕੀਰਤਨ ਸੋਹਿਲਾ' ਗ਼ਲਤ ਵਰਤੋਂ ਹੈ} ਮੁਹਾਵਰੇ ਦੇ ਤੌਰ ਤੇ ਹੀ ਵਰਤਿਆ ਜਾਣ ਲੱਗ ਪਿਆ ਹੈ। ਪਰ ਸਿਰਫ਼ ਸਿੱਖਾਂ ਵਿਚ ਹੀ, ਕਿਉਂਕਿ ਬਾਣੀ 'ਸੋਹਿਲਾ' ਦਾ ਸੰਬੰਧ ਸਿਰਫ਼ ਸਿੱਖਾਂ ਨਾਲ ਹੈ। ਭੰਗ ਪੀਣ ਵਾਲੇ ਕਈ ਸਿੱਖਾਂ ਨੇ ਭੰਗ ਦਾ ਨਾਮ 'ਸੁਖ-ਨਿਧਾਨ' ਰੱਖ ਲਿਆ ਹੈ। ਇਹ ਲਫ਼ਜ਼ ਗੁਰਬਾਣੀ ਵਿਚ ਆਮ ਵਰਤਿਆ ਮਿਲਦਾ ਹੈ-ਸੁਖਾਂ ਦਾ ਖ਼ਜ਼ਾਨਾ। ਇਕ ਸਿੱਖ ਅਖ਼ਬਾਰ ਨੇ ਹਾਸ-ਰਸ ਦੀਆਂ ਗੱਲਾਂ ਲਿਖਣ ਵਾਲੇ ਥਾਂ ਸਿਰਲੇਖ ਹੀ ਇਹ ਵਰਤਣਾ ਸ਼ੁਰੂ ਕਰ ਦਿੱਤਾ ਸੀ 'ਸੁਖ-ਨਿਧਾਨ' ਦੀ ਮੌਜ ਵਿਚ, ਗੁਰੂ ਗ੍ਰੰਥ ਸਾਹਿਬ ਵਿਚ ਲਫ਼ਜ਼ 'ਸੁਖ-ਨਿਧਾਨ' ਅਨੇਕਾਂ ਵਾਰੀ ਪੜ੍ਹਨ ਦੇ ਕਾਰਨ ਇਹ ਮੁਹਾਵਰਾ ਭੀ ਇਕ ਸਿੱਖ ਦੀ ਜੀਭ ਉੱਤੇ ਚੜ੍ਹ ਸਕਦਾ ਸੀ (ਹੈ ਉਂਞ ਕੋਝੀ ਗੱਲ ਕਿ ਇਸ ਪਵਿੱਤਰ ਲਫ਼ਜ਼ ਨੂੰ ਨਸ਼ੇ ਦਾ ਨਾਮ ਦੇ ਦੇਣਾ) । ਮਨੁੱਖ ਆਪਣੀ ਬੋਲੀ ਵਿਚ ਉਹਨਾਂ ਚੀਜ਼ਾਂ ਦੇ ਨਾਮ (ਮੁਹਾਵਰੇ ਦੇ ਤੌਰ ਤੇ ਭੀ) ਸੁਤੇ ਹੀ ਵਰਤਣ ਦਾ ਆਦੀ ਹੋ ਜਾਂਦਾ ਹੈ, ਜਿਨ੍ਹਾਂ ਨਾਲ ਉਸ ਨੂੰ ਹਰ ਰੋਜ਼ ਵਾਹ ਪੈਂਦਾ ਹੈ। ਦੁਕਾਨਦਾਰ, ਕਿਸਾਨ, ਤਰਖਾਣ, ਲੋਹਾਰ ਆਦਿਕ ਬੰਦਿਆਂ ਦੇ ਮੁਹਾਵਰੇ ਦੇ ਤੌਰ ਤੇ ਵਰਤੇ ਹੋਏ ਲਫ਼ਜ਼ ਆਮ ਤੌਰ ਤੇ ਵਖ ਵਖ ਹੋਣਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 'ਕੇਸਾ ਕਾ ਕਰਿ ਚਵਰੁ ਢੁਲਾਵਾ' ਵਰਗੇ ਉਹ ਵਾਕ ਜਿਨ੍ਹਾਂ ਵਿਚ ਲਫ਼ਜ਼ 'ਕੇਸ' ਵਰਤਿਆ ਗਿਆ ਹੈ, ਪੜ੍ਹ ਕੇ ਸੁਤੇ ਹੀ ਇਸ ਨਤੀਜੇ ਉੱਤੇ ਪਹੁੰਚਣਾ ਪੈਂਦਾ ਹੈ ਕਿ ਅਜਿਹੇ ਵਾਕਾਂ ਦੇ ਲਿਖਣ ਵਾਲੇ 'ਕੇਸਾਧਾਰੀ' ਹੀ ਹੋ ਸਕਦੇ ਹਨ। ਕਬੀਰ ਜੀ ਦੇ ਹੇਠ ਲਿਖੇ ਸ਼ਬਦ ਭੀ ਇਸ ਸਿਲਸਿਲੇ ਵਿਚ ਪਾਠਕਾਂ ਵਾਸਤੇ ਦਿਲਚਸਪੀ ਦਾ ਕਾਰਨ ਬਣਨਗੇ: (ੳ) ਰਾਮਕਲੀ ੪ (ਪੰਨਾ ੯੬੯) (ਅ) ਮਾਰੂ ੬ (ਪੰਨਾ ੧੧੦੪) (ੲ) ਮਾਰੂ ੧੨ (ਪੰਨਾ ੧੧੦੬) ਭਗਤ ਬਾਣੀ ਦਾ ਵਿਰੋਧੀ ਸੱਜਣ ਕਬੀਰ ਜੀ ਬਾਰੇ (1) ਮੁਸਲਮਾਨ ਤੋਂ ਹਿੰਦੂ- ਵਿਰੋਧੀ ਸੱਜਣ ਲਿਖਦਾ ਹੈ-'ਅਸਲੋਂ ਕਬੀਰ ਜੀ ਦਾ ਜਨਮ ਮਾਤਾ ਨੀਮਾ ਪਿਤਾ ਨੀਰੂ (ਮੁਹੰਮਦ ਅਲੀ) ਮੁਸਲਮਾਨ ਜੁਲਾਹੇ ਦੇ ਘਰ ਹੋਇਆ। ਇਹਨਾਂ ਦਾ ਅਸਲ ਨਾਮ 'ਕਬੀਰ ਉੱਦੀਨ' ਸੀ।...... "ਕਬੀਰ ਜੀ ਨੂੰ ਇਸਲਾਮ ਮਤ ਤੋਂ ਤੱਸਲੀ ਨ ਹੋਈ, ਤਦ ਕਬੀਰ ਜੀ ਨੇ ਰਾਮਾਨੰਦ ਜੀ ਨੂੰ ਗੁਰੂ ਧਾਰਨ ਕੀਤਾ, ਜੋ ਕਿ ਪੱਕੇ ਵੈਸ਼ਨਵ ਬੈਰਾਗੀ ਸਨ, ਛੂਤ-ਛਾਤ ਦੇ ਹਾਮੀ ਸਨ। ਸੁਆਮੀ ਰਾਮਾਨੰਦ ਜੀ ਨੇ ਕਬੀਰ ਜੀ ਨੂੰ ਕੰਠੀ ਤਿਲਕ ਆਦਿਕ ਵੈਰਾਗੀ ਸਾਧਾਂ ਦੇ ਚਿੰਨ੍ਹ ਦੇ ਕੇ ਚੇਲਾ ਬਣਾ ਲਿਆ।" ਵਿਰੋਧੀ ਸੱਜਣ ਜੀ ਨੇ ਘਾੜਤ ਤਾਂ ਘੜੀ, ਪਰ ਸਿਰੇ ਨਹੀਂ ਚੜ੍ਹ ਸਕੀ। (ੳ) ਹਿੰਦੂ-ਮਤ ਕਿਸੇ ਜਨਮ-ਦੇ-ਮੁਸਲਮਾਨ ਨੂੰ ਹਿੰਦੂ ਨਹੀਂ ਬਣਾ ਸਕਦਾ ਸੀ। (ਅ) ਕਬੀਰ ਜੀ ਪਠਾਣਾਂ ਦੇ ਰਾਜ ਸਮੇ ਹੋਏ ਹਨ। ਉਸ ਮੁਸਲਿਮ ਰਾਜ ਵਿਚ ਕੋਈ ਮੁਸਲਮਾਨ ਆਪਣਾ ਮਜ਼ਹਬ ਛੱਡ ਕੇ ਹਿੰਦੂ ਨਹੀਂ ਬਣ ਸਕਦਾ ਸੀ। ਇਹ ਸ਼ਰਹ ਦਾ ਕਾਨੂੰਨ ਸਖ਼ਤੀ ਨਾਲ ਵਰਤਿਆ ਜਾ ਰਿਹਾ ਸੀ। (ੲ) ਛੂਤ-ਛਾਤ ਦੇ ਹਾਮੀ ਰਾਮਾਨੰਦ ਜੀ ਨੇ ਮੁਸਲਮਾਨ (ਮਲੇਛ?) ਨੂੰ ਆਪਣਾ ਚੇਲਾ ਕਿਵੇਂ ਬਣਾ ਲਿਆ? (ਸ) ਚੇਲੇ ਦਾ ਨਵਾਂ ਨਾਮ ਵਿਰੋਧੀ ਸੱਜਣ ਨੇ ਘੜਿਆ ਹੀ ਨਹੀਂ। ਸ਼ਇਦ ਚੇਤਾ ਭੁੱਲ ਗਿਆ। ਮੁਸਲਮਾਨੀ ਨਾਮ ਹੀ ਰਹਿਣ ਦਿੱਤਾ। (ਹ) ਤਿਲਕ ਦੀ ਤਾਂ ਕਬੀਰ ਜੀ ਨੇ ਆਪ ਹੀ ਨਿਖੇਧੀ ਕੀਤੀ ਹੋਈ ਹੈ। ਰਾਮਾਨੰਦ ਜੀ ਪਾਸੋਂ ਕਿਵੇਂ ਇਹ ਚਿੰਨ੍ਹ ਪਰਵਾਨ ਕਰ ਲਿਆ? (ਕ) ਪਰ ਜਿਸ ਮਹਾਂ ਪੁਰਖ ਨੂੰ ਵਿਰੋਧੀ ਸੱਜਣ ਜੀ ਵੈਸ਼ਨਵ ਬੈਰਾਗੀ ਕਹਿ ਰਹੇ ਹਨ, ਉਸ ਬਾਰੇ ਗੁਰੂ ਅਮਰਦਾਸ ਜੀ ਲਿਖਦੇ ਹਨ: "ਨਾਮਾ ਛੀਬਾ, ਕਬੀਰੁ ਜਲਾਹਾ, ਪੂਰੇ ਗੁਰ ਤੇ ਗਤਿ ਪਾਈ ॥" (2) ਮੰਗ ਖਾਣ ਦਾ ਪਰਚਾਰ- ਇਸ ਸਿਰਲੇਖ ਹੇਠ ਵਿਰੋਧੀ ਸੱਜਣ ਲਿਖਦਾ ਹੈ-"ਕਬੀਰ ਜੀ ਬਾਬਤ ਆਮ ਪ੍ਰਸਿੱਧ ਹੈ ਕਿ ਆਪ ਕਿਰਤ ਕਰ ਕੇ ਛਕਦੇ ਸਨ। ਪਰ ਕਬੀਰ ਜੀ ਦੀ ਰਚਨਾ ਵਿਚ ਰਾਜਜੋਗ ਦੀ ਅਵਸਥਾ ਦੇ ਚਿੰਨ੍ਹ ਉੱਕੇ ਨਹੀਂ ਮਿਲਦੇ। ਇਸ ਤੋਂ ਉਲਟ ਮੰਗ ਖਾਣ ਅਤੇ ਮਖੱਟੂ ਬਣਨ ਦੇ ਕਾਫ਼ੀ ਸਬੂਤ ਮਿਲਦੇ ਹਨ। ਸਬੂਤ ਵਜੋਂ ਵਿਰੋਧੀ ਸੱਜਣ ਨੇ ਕਬੀਰ ਜੀ ਦੇ ਸ਼ਲੋਕ ਵਿਚੋਂ ਸ਼ਲੋਕ ਨੰ: ੧੫੦, ੧੫੨, ੧੫੯ ਅਤੇ ੧੬੮ ਦਾ ਹਵਾਲਾ ਦਿੱਤਾ ਹੈ। ਅਗਾਂਹ ਲਿਖਦਾ ਹੈ- "ਉੱਤੇ ਆਏ ਪ੍ਰਮਾਣਾਂ ਤੋਂ ਸਾਬਤ ਹੋਇਆ ਕਿ ਕਬੀਰ ਜੀ ਮੰਗ ਖਾਣ ਅਤੇ ਮਖੱਟੂ ਬਣ ਕੇ ਵੇਹਲੜਾਂ ਦੀ ਤਰ੍ਹਾਂ ਜ਼ਿੰਦਗੀ ਬਿਤਾਣ ਨੂੰ ਚੰਗਾ ਸਮਝਦੇ ਹਨ। ਆਪ ਫ਼ੁਰਮਾਂਦੇ ਹਨ ਕਿ ਸਾਰਾ ਦੇਸ ਖੁਲ੍ਹਾ ਹੈ, ਕਿਧਰੇ ਮੰਗਦੇ ਖਾਂਦੇ ਫਿਰੋ। ਆਪ ਭੀ ਘਰ ਦੇ ਕੰਮ-ਧੰਧੇ ਛੱਡ ਕੇ ਮੰਗਣ ਲੱਗ ਪਏ ਸਨ।..." ਵਿਰੋਧੀ ਸੱਜਣ ਜੀ ਨੇ ਕਬੀਰ ਜੀ ਦੇ ਇਹਨਾਂ ਸ਼ਲੋਕਾਂ ਨੂੰ ਸਮਝਣ ਵਿਚ ਕਾਫੀ ਟਪਲਾ ਖਾਧਾ ਹੈ। ਪਾਠਕ ਸੱਜਣ ਮੇਰਾ 'ਸਟੀਕ ਸਲੋਕ ਭਗਤ ਕਬੀਰ ਜੀ' ਪੜ੍ਹਨ। ਵਿੱਦਿਆ ਦਾ ਖੰਡਨ- ਇਸ ਸਿਰਲੇਖ ਹੇਠ ਵਿਰੋਧੀ ਸੱਜਣ ਲਿਖਦਾ ਹੈ-"ਕਬੀਰ ਜੀ ਪੜ੍ਹਨ ਦਾ ਖੰਡਨ ਕਰਦੇ ਹਨ। ਤਦੇ ਉਹਨਾਂ ਦੇ ਬਹੁਤੇ ਚੇਲੇ ਪੜ੍ਹਾਈ ਤੋਂ ਸੱਖਣੇ ਹੀ ਹਨ। ਕਬੀਰ ਜੀ ਆਪਣੀ ਰਚਨਾ ਅੰਦਰ ਖ਼ੁਦ ਫ਼ੁਰਮਾਂਦੇ ਹਨ ਕਿ ਵਿੱਦਿਆ ਦੀ ਲੋੜ ਨਹੀਂ।" ਅਗਾਂਹ ਹੇਠ-ਲਿਖੇ ਪ੍ਰਮਾਣ ਦਿੱਤੇ ਗਏ ਹਨ: (ੳ) 'ਬਿਦਿਆ ਨ ਪਰਉ, ਬਾਦੁ ਨਹੀ ਜਾਨਉ। (ਅ) ਸ਼ਲੋਕ ਨੰ: ੪੫ 'ਕਬੀਰ ਮੈ ਜਾਨਿਓ ਪੜਿਬੋ ਭਲੋ... ਇਹ ਪ੍ਰਮਾਣ ਦੇ ਕੇ ਵਿਰੋਧੀ ਸੱਜਣ ਲਿਖਦਾ ਹੈ-"ਸਾਬਤ ਹੁੰਦਾ ਹੈ ਕਿ ਕਬੀਰ ਜੀ ਨੇ ਵਿੱਦਿਆ ਪੜ੍ਹਨ ਨੂੰ ਖੰਡਿਆ ਹੈ। ਪਰ ਗੁਰਮਤਿ ਅੰਦਰ 'ਵਿਦਿਆ ਵੀਚਾਰੀ ਤਾ ਪਰਉਪਕਾਰੀ' ਦੇ ਉਪਦੇਸ਼ ਦੇ ਕੇ ਹਰ ਸਿੱਖ ਵਾਸਤੇ ਲਾਜ਼ਮੀ ਕਰਾਰ ਦਿੱਤਾ ਹੈ ਕਿ ਉਹ ਵਿੱਦਿਆ ਪ੍ਰਾਪਤ ਕਰੇ।" ਜਿਸ ਸ਼ਬਦ ਦਾ ਹਵਾਲਾ ਦੇ ਕੇ ਵਿਰੋਧੀ ਸੱਜਣ ਜੀ ਨੇ ਕਬੀਰ ਜੀ ਨੂੰ ਵਿੱਦਿਆ ਪੜ੍ਹਨ ਦੇ ਵਿਰੁੱਧ ਸਮਝਿਆ ਹੈ, ਉਸ ਵਿਚ ਕਬੀਰ ਜੀ ਇਹ ਕਹਿ ਰਹੇ ਹਨ ਕਿ ਆਤਮਕ ਜੀਵਨ ਵਾਸਤੇ ਕਿਸੇ ਚੁੰਚ-ਗਿਆਨਤਾ ਦੀ ਲੋੜ ਨਹੀਂ ਹੈ। ਵਿਰੋਧੀ ਸੱਜਣ ਜੀ ਨੂੰ ਇਹ ਇਤਰਾਜ਼ ਲਿਖਣ ਵੇਲੇ ਆਸਾ ਦੀ ਵਾਰ ਵਿਚਲੇ ਗੁਰੂ ਨਾਨਕ ਦੇਵ ਜੀ ਦੇ ਹੇਠ-ਲਿਖੇ ਸ਼ਲੋਕ ਦਾ ਚੇਤਾ ਨਹੀਂ ਰਿਹਾ। 'ਪੜਿ ਪੜਿ ਗਡੀ ਲਦੀਅਹਿ, ਪੜਿ ਪੜਿ ਭਰੀਅਹਿ ਸਾਥ।... ਸ਼ਲੋਕ ਨੰ: ੪੫ ਵਿਚ ਭੀ ਕਬੀਰ ਜੀ ਨੇ ਇਹੀ ਗੱਲ ਆਖੀ ਹੈ {ਪੜ੍ਹੋ ਮੇਰਾ 'ਸਟੀਕ ਸਲੋਕ ਕਬੀਰ ਜੀ'}। (4) ਭੂਖੇ ਭਗਤਿ ਨ ਕੀਜੈ- ਇਸ ਸਿਰਲੇਖ ਹੇਠ ਵਿਰੋਧੀ ਸੱਜਣ ਲਿਖਦਾ ਹੈ-'ਕਬੀਰ ਜੀ ਦਾ ਮਤ ਇਹ ਹੈ ਕਿ ਭੁੱਖੇ ਤੋਂ ਭਗਤੀ ਨਹੀਂ ਹੁੰਦੀ।......ਜੇ ਬਿਲ-ਫ਼ਰਜ਼ ਭਗਤ ਸਾਹਿਬ ਦੀ ਰੁਚੀ ਮੁਤਾਬਿਕ ਚੀਜ਼ਾਂ ਨਾ ਮਿਲਣ, ਤਾਂ ਉਹ ਮਾਲਾ ਸੁੱਟਣ ਨੂੰ ਭੀ ਤਿਆਰ ਹਨ।.....॥ ਹੈ ਭੀ ਠੀਕ। ਫ਼ਕੀਰਾਂ ਦਾ ਕੰਮ ਵੇਹਲਾ ਬੈਠ ਕੇ ਛਕਣਾ ਹੈ, ਨਾ ਕਿ ਕਿਰਤ-ਕਮਾਈ ਕਰ ਕੇ।.....॥ ਭਗਤ ਕਬੀਰ ਦਾ ਰੋਟੀ ਲਈ ਵਿਰਲਾਪ ਕਰਨਾ ਗੁਰਮਤਿ ਦੇ ਵਿਰੁੱਧ ਹੈ।........॥ ਕਬੀਰ ਜੀ ਦੇ ਇਸ ਲਿਖੇ ਤੋਂ ਸਾਫ਼ ਜ਼ਾਹਰ ਹੈ ਕਿ ਕਬੀਰ ਜੀ ਦੇ ਰੱਬ ਵਿਚ ਰੋਟੀਆਂ ਦੇਣ ਦੀ ਸਮਰਥਾ ਨਹੀਂ ਸੀ.....॥ ਕਬੀਰ ਜੀ ਦਾ ਰੱਬ ਉੱਤੇ ਭਰੋਸਾ ਨਹੀਂ ਹੈ.....॥ ਉਸ ਪਾਸੋਂ ਰਜ਼ਾਈਆਂ ਦੀ ਮੰਗ ਇਸ ਸ਼ਰਤ ਤੇ ਕਰਨੀ ਕਿ ਜੇ ਤੂੰ ਇਹ ਨਾ ਦਿੱਤੀਆਂ, ਤਾਂ ਆਪਣੀ ਮਾਲਾ-ਰੂਪ ਚਪੜਾਸ ਸਾਂਭ ਲੈ-ਇਹ ਬਹੁਤ ਹੀ ਨੀਵੀਆਂ ਗੱਲਾਂ ਹਨ।" ਜਦੋਂ ਕਿਸੇ ਸ਼ਬਦ ਦਾ ਠੀਕ ਅਰਥ ਸਮਝਣ ਦਾ ਜਤਨ ਹੀ ਨਾ ਕੀਤਾ ਜਾਏ, ਟਪਲੇ ਤਾਂ ਲੱਗਣੇ ਹੀ ਹੋਏ। ਅੱਜ ਤੋਂ ਚਾਲੀ ਪੰਜਾਹ ਸਾਲ ਪਹਿਲਾਂ ਜਦੋਂ ਸਿੱਖ-ਦੀਵਾਨਾਂ ਵਿਚ ਢੋਲਕੀਆਂ ਛੈਣਿਆਂ ਨਾਲ ਹੱਲੇ ਅਤੇ ਜੋਟੀਆਂ ਦੀਆਂ ਧਾਰਨਾਂ ਤੇ ਸ਼ਬਦ ਗਾਵਣ ਦਾ ਰਿਵਾਜ ਸੀ, ਕਬੀਰ ਜੀ ਦੇ ਇਸ ਸ਼ਬਦ 'ਭੂਖੇ ਭਗਤਿ ਨ ਕੀਜੈ' ਦੇ ਨਾਲ ਹੀ ਹੇਠ-ਲਿਖੀ ਧਾਰਨਾ ਆਮ-ਤੌਰ ਤੇ ਵਰਤੀ ਜਾਂਦੀ ਸੀ- ਆਹ ਲੈ ਫੜ ਮਾਲਾ ਆਪਣੀ ਸਾਥੋਂ ਭੁੱਖਿਆਂ ਭਗਤੀ ਨਾ ਹੋਵੇ। ਸ਼ਬਦ ਦੀ ਹਰੇਕ ਤੁਕ ਦੇ ਨਾਲ ਪੜ੍ਹੀ ਹੋਈ ਇਹ ਧਾਰਨਾ ਭੀ ਉਸੇ ਭਾਵ ਵਲ ਲੈ ਜਾਂਦੀ ਹੈ, ਜਿੱਧਰ ਜਾਣ ਦਾ ਵਿਰੋਧੀ ਸੱਜਣ ਨੇ ਟਪਲਾ ਖਾਧਾ ਹੈ। ਕਬੀਰ ਜੀ ਦੇ ਸ਼ਬਦ 'ਕਰਵਤੁ ਭਲਾ' ਨਾਲ ਭੀ ਆਮ ਤੌਰ ਤੇ ਹੇਠ-ਲਿਖੀ ਹੱਲੇ ਦੀ ਧਾਰਨਾ ਗਾਈ ਜਾਂਦੀ ਸੀ- ਇੱਕ ਵਾਰੀ ਰਾਮ ਬੋਲਦੀ, ਜੇ ਮੈਂ ਜਾਣਦੀ ਸੱਜਣ ਕੰਡ ਦੇਣੀ। ਪਰ ਜਿਹੜਾ ਸੱਜਣ ਇਕ ਉੱਚ-ਕੋਟੀ ਦੇ ਵਿਦਵਾਨ ਮਹਾਂ ਕਵੀ ਮਹਾਂ ਪੁਰਖ ਦੇ ਵਿਰੁੱਧ ਇਸ ਤਰ੍ਹਾਂ ਖਰ੍ਹਵੀ ਕਲਮ ਚੁੱਕਣ ਦਾ ਹੌਸਲਾ ਕਰ ਰਿਹਾ ਹੈ, ਪੜਚੋਲ ਦੇ ਨਿਯਮ ਇਹੋ ਮੰਗ ਕਰਦੇ ਹਨ ਕਿ ਉਹ ਪਹਿਲਾਂ ਪੂਰੀ ਮਿਹਨਤ ਕਰ ਕੇ ਉਸ ਮਹਾਂ ਪੁਰਖ ਦੀ ਬਾਣੀ ਨੂੰ ਸਮਝਣ ਦਾ ਜਤਨ ਕਰੇ। ਬਜ਼ਾਰੀ ਜਿਹੀਆਂ ਟਿਚਕਰਾਂ ਸੋਭਦੀਆਂ ਨਹੀਂ। "ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹਿ ਕਹੀ ਦਾ।" ਜਿਸ ਸ਼ਬਦ ਉੱਤੇ ਵਿਰੋਧੀ ਸੱਜਣ ਨੇ ਉਪਰ-ਲਿਖੀ ਟੀਕਾ-ਟਿੱਪਣੀ ਕੀਤੀ ਹੋਈ ਹੈ ਉਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੋਰਠਿ ਰਾਗ ਵਿਚ ਦਰਜ ਹੈ। ਪਾਠਕ ਸੱਜਣ ਇਸ ਟੀਕੇ ਵਿਚ ਉਸ ਦਾ ਅਰਥ ਪੜ੍ਹਨ ਦੀ ਕਿਰਪਾ ਕਰਨ। ਕਬੀਰ ਜੀ ਨੇ ਮੋਟੀਆਂ ਮੋਟੀਆਂ ਤਿੰਨ ਗੱਲਾਂ ਆਖੀਆਂ ਹਨ- (੧) ('ਭੂਖੇ') ਤ੍ਰਿਸ਼ਨਾ ਦੇ ਅਧੀਨ ਰਿਹਾਂ ਭਗਤੀ ਨਹੀਂ ਹੋ ਸਕਦੀ। ਤ੍ਰਿਸ਼ਨਾ ਅਤੇ ਸਿਮਰਨ ਦਾ ਮੇਲ ਨਹੀਂ ਹੈ। (੨) 'ਮਾਗਉ ਰਾਮ ਤੇ ਸਭ ਥੋਕ'। (3) ਸੰਤੋਖ ਦੇ ਧੁਰੇ ਤੋਂ ਸਿਰਫ਼ ਜੀਵਨ-ਨਿਰਬਾਹ ਲਈ ਹੀ ਮੰਗ। ਜ਼ਰੂਰੀ ਨੋਟ: ਵਿਰੋਧੀ ਸੱਜਣ ਜੀ ਭਗਤ-ਬਾਣੀ ਦੇ ਵਿਰੁੱਧ ਆਪਣਾ ਸਭ ਤੋਂ ਵੱਡਾ ਗਿਲਾ ਇਉਂ ਲਿਖਦੇ ਹਨ-"ਬਹੁਤ ਹੈਰਾਨੀ ਹੈ ਕਿ (ਭਗਤ ਮਤ) ਹਿੰਦੂ ਮੁਸਲਮਾਨ ਭਗਤਾਂ, ਭੱਟਾਂ, ਡੂੰਮਾਂ ਆਦਿ ਦੇ ਤਾਂ ੯੩੦ ਸ਼ਬਦਾਂ ਨੂੰ ਪਵਿੱਤਰ ਬੀੜ ਅੰਦਰ ਥਾਂ ਦਿੱਤੀ ਜਾ ਸਕੀ, ਪਰੰਤੂ ਖ਼ਾਲਸੇ ਦੇ ਅੰਮ੍ਰਿਤ ਦਾਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਬਾਣੀ ਨੂੰ ਬੀੜ ਵਿਚ ਥਾਂ ਦੇਣੀ ਗੁਨਾਹ ਮੰਨੀ ਜਾਂਦੀ ਹੈ।" ਭਗਤ-ਬਾਣੀ ਆਦਿ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਣ ਸੰਬੰਧੀ ਜਿਹੜੀ ਕਹਾਣੀ ਵਿਰੋਧੀ ਸੱਜਣ ਜੀ ਨੇ ਘੜੀ ਹੈ ਉਸ ਬਾਰੇ ਅਸੀ ਖੁਲ੍ਹੀ ਵਿਚਾਰ ਕਰ ਚੁਕੇ ਹਾਂ। ਸਾਡੀ ਜਾਚੇ ਉਹ ਕਹਾਣੀ ਨਿਰੋਲ ਮਨ-ਘੜਤ ਹੈ ਅਤੇ ਪਰਖ ਦੀ ਕਸਵੱਟੀ ਉੱਤੇ ਪੂਰੀ ਨਹੀਂ ਉਤਰ ਸਕੀ। ਪਰ ਭਗਤ-ਬਾਣੀ ਆਦਿਕ ਦੇ ਵਿਰੋਧੀ ਸੱਜਣਾਂ ਨੂੰ ਚਾਹੀਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਇਸ ਬਾਣੀ ਦੇ ਵਿਰੁੱਧ ਇਤਨੀ ਖਰ੍ਹਵੀ ਕਲਮ ਵਰਤਣ ਦੇ ਥਾਂ ਉਹ ਆਪਣਾ ਅਸਲ ਸਵਾਲ ਪੰਥ ਦੇ ਸਾਹਮਣੇ ਰੱਖ ਦੇਣ। ਆਖ਼ਰ ਪੰਜਵਾਂ ਤਖ਼ਤ ਸਾਹਿਬ ਅਸਥਾਪਨ ਕਰਨ ਬਾਰੇ ਵੀਚਾਰ ਭੀ ਤਾਂ ਪੰਥ ਦੇ ਸਾਹਮਣੇ ਆ ਹੀ ਗਈ ਹੈ। ਅਜਿਹੇ ਸਵਾਲਾਂ ਉੱਤੇ ਗੰਭੀਰਤਾ ਅਤੇ ਠਰ੍ਹੰਮੇ ਨਾਲ ਵੀਚਾਰ ਹੋਣੀ ਚਾਹੀਦੀ ਹੈ। ਵਿਰੋਧੀ ਸੱਜਣਾਂ ਦਾ ਗਿਲਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮੁਖ-ਵਾਕ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਉਂ ਦਰਜ ਨਹੀਂ ਕੀਤੀ ਜਾਂਦੀ। ਇਹ ਬੜਾ ਗੰਭੀਰ ਸਵਾਲ ਹੈ। ਪਰ ਇੱਥੇ ਇਕ ਹੋਰ ਔਕੜ ਭੀ ਹੈ। ਅਜੇ ਤਕ ਇਸੇ ਗੱਲ ਉੱਤੇ ਮਤ-ਭੇਦ ਚਲਿਆ ਆ ਰਿਹਾ ਹੈ ਕਿ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਹੀ ਸ੍ਰੀ ਮੁਖ-ਵਾਕ ਹੈ ਜਾਂ ਇਸ ਦੇ ਕੋਈ ਖ਼ਾਸ ਖ਼ਾਸ ਹਿੱਸੇ। ਸੋ, ਪਹਿਲਾਂ ਤਾਂ ਸਾਰੇ ਸਮੁੱਚੇ ਗੁਰੂ-ਪੰਥ ਦੇ ਪ੍ਰਤੀਨਿਧ ਇਕੱਠ ਵਿਚ ਇਹ ਨਿਰਨਾ ਹੋਣਾ ਚਾਹੀਦਾ ਹੈ ਕਿ ਸ੍ਰੀ ਮੁਖ-ਵਾਕ ਬਾਣੀ ਕਿਤਨੀ ਕੁ ਹੈ। ਉਸ ਤੋਂ ਪਿਛੋਂ ਹੀ ਇਹ ਵਿਚਾਰ ਹੋ ਸਕੇਗੀ ਕਿ ਕੀ ਗੁਰੂ-ਪੰਥ ਨੂੰ ਇਹ ਅਧਿਕਾਰ ਪ੍ਰਾਪਤ ਹੈ ਜੁ ਸ੍ਰੀ ਦਸਮ ਪਾਤਿਸ਼ਾਹ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰ ਲਏ। ਪੰਥ ਦੇ ਕਿਸੇ ਇੱਕ ਜੱਥੇ ਨੂੰ ਇਹ ਹੱਕ ਨਹੀਂ ਹੋ ਸਕਦਾ ਕਿ ਉਹ ਸਾਰੇ ਪੰਥ ਦੇ ਥਾਂ ਆਪ ਹੀ ਕੋਈ ਫ਼ੈਸਲਾ ਕਰ ਲਏ। ਇਸ ਤਰ੍ਹਾਂ ਖੇਰੂ-ਖੇਰੂ ਹੋ ਜਾਣ ਦਾ ਭਾਰੀ ਖ਼ਤਰਾ ਹੈ। ਕਿਸੇ ਇੱਕ ਜੱਥੇ ਵੱਲੋਂ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ-ਹੋਈ ਬਾਣੀ ਦੇ ਵਿਰੁੱਧ ਖਰ੍ਹਵੀ ਕਲਮ ਚੁੱਕਣੀ ਭੀ ਬਹੁਤ ਹਾਨੀਕਾਰਕ ਕੰਮ ਹੈ। ???????????????????? ਜੈਸੇ ਤਉ ਸਫਲ ਬਨ ਬਿਖੈ, ਬਿਰਖਾ ਬਿਬਿਧਿ, ਜਾ ਕਉ ਫਲ ਮੀਠੇ, ਖਗੁ ਤਾ ਪਹਿ ਚਲਿ ਜਾਤ ਹੈ ॥ ਜੈਸੇ ਪਰਬਤ ਬਿਖੈ, ਦੇਖੀਅਹਿ ਪਾਖਾਨ ਬਹੁ, ਜਾ ਮਹਿ ਹੀਰਾ ਖੋਜ, ਤਾਹਿ ਖੋਜੀ ਲਲਚਾਤ ਹੈ ॥ ਜੈਸੇ ਤਉ ਜਲਧਿ ਮਧਿ, ਬਸਤ ਅਨੰਤ ਜੰਤ, ਮੁਕਤਾ ਅਮੋਲ ਜਾ ਮਹਿ, ਹੰਸੁ ਖੋਜਿ ਖਾਤ ਹੈ ॥ ਤੈਸੇ ਗੁਰ ਚਰਨ ਸਰਨ ਹਰਿ ਅਸੰਖ ਸਿੱਖ, ਜਾ ਮਹਿ ਗੁਰ-ਗਿਆਨ, ਤਾਹਿ ਲੋਕੁ ਲਪਟਾਤ ਹੈ ॥੩੬੬॥ {ਭਾਈ ਗੁਰਦਾਸ ਜੀ ਪਦਅਰਥ: ਸਫਲ ਬਨ ਬਿਖੈ-ਫਲਾਂ ਵਾਲੇ (ਰੁੱਖਾਂ ਦੇ) ਜੰਗਲ ਵਿਚ। ਬਿਬਿਧਿ-ਕਈ ਕਿਸਮਾਂ ਦੇ। ਖਗੁ-ਪੰਛੀ। ਪਹਿ-ਪਾਸ, ਕੋਲ, ਉਤੇ। ਬਿਖੈ-ਵਿਚ। ਦੇਖੀਅਹਿ-ਵੇਖੇ ਜਾਂਦੇ ਹਨ। ਪਾਖਾਨ-ਪੱਥਰ। ਖੋਜ-ਭਾਲ। ਲਲਚਾਤ ਹੈ-ਲਾਲਚ ਕਰਦਾ ਹੈ। ਜਲਧਿ-ਸਮੁੰਦਰ। ਮਧਿ-ਵਿਚ। ਬਸਤ-ਵੱਸਦੇ ਹਨ। ਮੁਕਤਾ-ਮੋਤੀ। ਖੋਜਿ-ਖੋਜ ਕੇ, ਲੱਭ ਕੇ। ਅਸੰਖ-ਅਣਗਿਣਤ। ਜਾ ਮਹਿ-ਜਿਸ ਦੇ ਅੰਦਰ, ਜਿਸ ਦੇ ਹਿਰਦੇ ਵਿਚ। ਲੋਕੁ-ਜਗਤ। ਲਪਟਾਤ ਹੈ-ਚਰਨੀਂ ਲੱਗਦਾ ਹੈ। ??????????? ਅਤੇ ??????????????? ਇਸ ਲੇਖ ਵਿਚ ਅਸਾਂ ਇਹ ਵੇਖਣਾ ਹੈ ਕਿ ਕਬੀਰ ਜੀ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਆਪ ਹੀ ਲਿਆਂਦੀ ਸੀ, ਗੁਰੂ ਅਰਜਨ ਸਾਹਿਬ ਨੇ ਇਕੱਠੀ ਨਹੀਂ ਕੀਤੀ। (1) ਜੀਵਾਤਮਾ ਤੇ ਪਰਮਾਤਮਾ ਦੇ ਮਿਲਾਪ ਨੂੰ ਵਿਆਹ ਦੇ ਦ੍ਰਿਸ਼ਟਾਂਤ ਦੀ ਰਾਹੀਂ ਕਬੀਰ ਜੀ ਆਸਾ ਰਾਗ ਦੇ ਇਕ ਸ਼ਬਦ ਵਿਚ ਇਉਂ ਬਿਆਨ ਕਰਦੇ ਹਨ: ਤਨੁ ਰੈਨੀ ਮਨੁ ਪੁਨ ਰਪਿ ਕਰਿ ਹਉ, ਪਾਚਉ ਤਤ ਬਰਾਤੀ ॥ ਰਾਮ ਰਾਇ ਸਿਉ ਭਾਵਰਿ ਲੈ ਹਉ, ਆਤਮ ਤਿਹ ਰੰਗਿ ਰਾਤੀ ॥੧॥ ਗਾਉ ਗਾਉ ਰੀ ਦੁਲਹਨੀ ਮੰਗਲਚਾਰਾ ॥ ਮੇਰੇ ਗ੍ਰਿਹ ਆਏ ਰਾਜਾ ਰਾਮ ਭਤਾਰਾ ॥੧॥ ਰਹਾਉ ॥ਨਾਭਿ ਕਮਲ ਮਹਿ ਬੇਦੀ ਰਚਿ ਲੇ, ਬ੍ਰਹਮ ਗਿਆਨ ਉਚਾਰਾ ॥ ਰਾਮ ਰਾਇ ਸੋ ਦੂਲਹੁ ਪਾਇਓ, ਅਸ ਬਡ ਭਾਗ ਹਮਾਰਾ ॥੨॥ ਸੁਰਿ ਨਰ ਮੁਨਿ ਜਨ ਕਉਤਕ ਆਏ, ਕੋਟਿ ਤੇਤੀਸ ਉਜਾਨਾਂ ॥ ਕਹਿ ਕਬੀਰ ਮੋਹਿ ਬਿਆਹਿ ਚਲੇ ਹੈ, ਪੁਰਖ ਏਕ ਭਗਵਾਨਾ ॥੩॥੨॥੨੪॥ {ਪੰਨਾ 482} ਇਸ ਸ਼ਬਦ ਵਿਚ ਤੁਕ 'ਬ੍ਰਹਮ ਗਿਆਨ ਉਚਾਰਾ' ਅਤੇ 'ਅਸ ਬਡ ਭਾਗ ਹਮਾਰਾ' ਦੀ ਰਾਹੀਂ ਕਬੀਰ ਜੀ ਨੇ ਸਿਰਫ਼ ਇਸ਼ਾਰੇ-ਮਾਤ੍ਰ ਹੀ ਇਹ ਗੱਲ ਦੱਸੀ ਹੈ ਕਿ ਇਹ ਮਿਲਾਪ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਮਿਹਰ ਨਾਲ ਹੋਇਆ ਹੈ। ਤੁਕ 'ਪਾਚਉ ਤਤ ਬਰਾਤੀ' ਵਿਚ ਸਿਰਫ਼ ਰਮਜ਼ ਹੀ ਦਿੱਤੀ ਹੈ ਕਿ ਇਸ ਵਿਆਹ-ਕਾਜ ਲਈ ਸਤੁ, ਸੰਤੋਖ, ਦਇਆ, ਧਰਮ ਆਦਿਕ ਦੀ ਲੋੜ ਪੈਂਦੀ ਹੈ। ਸਤਿਗੁਰੂ ਨਾਨਕ ਦੇਵ ਜੀ ਨੇ ਇਹ ਇਸ਼ਾਰੇ-ਮਾਤ੍ਰ ਦੱਸੀਆਂ ਗੱਲਾਂ ਖੋਲ੍ਹ ਕੇ ਇਸੇ ਹੀ ਰਾਗ ਦੇ ਇਕ ਸ਼ਬਦ ਵਿਚ ਇਉਂ ਲਿਖੀਆਂ ਹਨ: ਦੋਹਾਂ ਸ਼ਬਦਾਂ ਦੀਆਂ 'ਰਹਾਉ' ਦੀਆਂ ਤੁਕਾਂ। ਪੜ੍ਹ ਕੇ ਵੇਖੋ- ਆਸਾ ਮਹਲਾ ੧ ॥ ਕਰਿ ਕਿਰਪਾ ਅਪਨੈ ਘਰਿ ਆਇਆ ਤਾ ਮਿਲਿ ਸਖੀਆ ਕਾਜੁ ਰਚਾਇਆ ॥ ਖੇਲੁ ਦੇਖਿ ਮਨਿ ਅਨਦੁ ਭਇਆ ਸਹੁ ਵੀਆਹਣ ਆਇਆ ॥੧॥ ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥ ਹਮਰੈ ਘਰਿ ਆਇਆ ਜਗਜੀਵਨੁ ਭਤਾਰੁ ॥੧॥ ਰਹਾਉ ॥ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ ਜਾਂ ਸਹੁ ਮਿਲਿਆ ਤਾਂ ਜਾਨਿਆ ॥ ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ ਗਇਆ ਮਨੁ ਮਾਨਿਆ ॥੨॥ ਆਪਣਾ ਕਾਰਜੁ ਆਪਿ ਸਵਾਰੇ ਹੋਰਨਿ ਕਾਰਜੁ ਨ ਹੋਈ ॥ ਜਿਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ ਗੁਰਮੁਖਿ ਬੂਝੈ ਕੋਈ ॥੩॥ ਭਨਤਿ ਨਾਨਕੁ ਸਭਨਾ ਕਾ ਪਿਰੁ ਏਕੋ ਸੋਇ ॥ ਜਿਸ ਨੋ ਨਦਰਿ ਕਰੇ ਸਾ ਸੋਹਾਗਣਿ ਹੋਇ ॥੪॥੧੦॥ {ਪੰਨਾ 351} ਗਾਉ ਗਾਉ ਰੀ ਦੁਲਹਨੀ ਮੰਗਲਚਾਰਾ ॥ ਮੇਰੇ ਗ੍ਰਿਹ ਆਏ ਰਾਜਾ ਰਾਮ ਭਤਾਰਾ ॥-ਕਬੀਰ ਜੀ ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥ ਹਮਰੈ ਘਰਿ ਆਇਆ ਜਗ ਜੀਵਨੁ ਭਤਾਰੁ ॥-ਗੁਰੂ ਨਾਨਕ ਦੇਵ ਜੀ ਸਾਫ਼ ਦਿੱਸਦਾ ਹੈ ਕਿ ਇਹ ਸ਼ਬਦ ਉਚਾਰਨ ਵੇਲੇ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਭਗਤ ਕਬੀਰ ਜੀ ਦਾ ਸ਼ਬਦ ਮੌਜੂਦ ਸੀ, ਤੇ ਜੋ ਜੋ ਰੱਬੀ ਰਾਹ ਦੀਆਂ ਗੱਲਾਂ ਕਬੀਰ ਜੀ ਨੇ ਇਸ਼ਾਰੇ ਨਾਲ ਆਖੀਆਂ ਹਨ, ਸਤਿਗੁਰੂ ਜੀ ਨੇ ਵਿਸਥਾਰ ਨਾਲ ਦੱਸ ਦਿੱਤੀਆਂ ਹਨ। ਦੋਵੇਂ ਸ਼ਬਦ ਇਕੋ ਹੀ ਰਾਗ ਵਿਚ ਹਨ। ਯਕੀਨ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਸਤਿਗੁਰੂ ਜੀ ਭਗਤ ਜੀ ਦੇ ਸ਼ਬਦ ਨੂੰ ਆਪਣੀ ਬਾਣੀ ਦੇ ਨਾਲ ਸਾਂਭ ਕੇ ਰੱਖਣਾ ਚਾਹੁੰਦੇ ਸਨ। (2) ਭੈਰਉ ਰਾਗ ਵਿਚ ਕਬੀਰ ਜੀ ਦਾ ਇਕ ਸ਼ਬਦ ਹੈ: ਸੋ ਮੁਲਾਂ ਜੋ ਮਨ ਸਿਉ ਲਰੈ ॥ ਗੁਰ ਉਪਦੇਸਿ ਕਾਲ ਸਿਉ ਜੁਰੈ ॥ ਕਾਲਪੁਰਖ ਕਾ ਮਰਦੈ ਮਾਨੁ ॥ ਤਿਸੁ ਮੁਲਾ ਕਉ ਸਦਾ ਸਲਾਮੁ ॥੧॥ ਹੈ ਹਜੂਰਿ ਕਤ ਦੂਰਿ ਬਤਾਵਹੁ ॥ ਦੁੰਦਰ ਬਾਧਹੁ ਸੁੰਦਰ ਪਾਵਹੁ ॥੧॥ਰਹਾਉ॥ ਕਾਜੀ ਸੋ ਜੁ ਕਾਇਆ ਬੀਚਾਰੈ ॥ ਕਾਇਆ ਕੀ ਅਗਨਿ ਬ੍ਰਹਮੁ ਪਰਜਾਰੈ ॥ ਸੁਪਨੈ ਬਿੰਦੁ ਨ ਦੇਈ ਝਰਨਾ ॥ ਤਿਸੁ ਕਾਜੀ ਕਉ ਜਰਾ ਨ ਮਰਨਾ ॥੨॥ ਸੋ ਸੁਰਤਾਨੁ ਜੁ ਦੁਇ ਸਰ ਤਾਨੈ ॥ ਬਾਹਰਿ ਜਾਤਾ ਭਤਿਰਿ ਆਨੈ ॥ ਗਗਨ ਮੰਡਲ ਮਹਿ ਲਸਕਰੁ ਕਰੈ ॥ ਸੋ ਸੁਲਤਾਨੁ ਛਤ੍ਰ ਸਿਰਿ ਧਰੈ ॥੩॥ ਜੋਗੀ ਗੋਰਖੁ ਗੋਰਖੁ ਕਰੈ ॥ ਹਿੰਦੂ ਰਾਮ ਨਾਮੁ ਉਚਰੈ ॥ ਮੁਸਲਮਾਨ ਕਾ ਏਕੁ ਖੁਦਾਇ ॥ ਕਬੀਰ ਕਾ ਸੁਆਮੀ ਰਹਿਆ ਸਮਾਇ ॥੪॥੩॥੧੧॥ {ਪੰਨਾ ੧੧੫੯} ਇਸ ਸ਼ਬਦ ਦੇ 'ਬੰਦ' ਨੰ: ੨ ਦੀਆਂ ਤੁਕਾਂ ਨੂੰ ਸਾਹਮਣੇ ਰੱਖ ਕੇ ਗੁਰੂ ਨਾਨਕ ਦੇਵ ਜੀ ਦਾ ਹੇਠ-ਲਿਖਿਆ ਸ਼ਲੋਕ ਨੰ: ੫ ਪੜ੍ਹੋ, ਜੋ ਰਾਗੁ ਰਾਮਕਲੀ ਕੀ ਵਾਰ ਮ: ੩ ਵਿਚ ਪਉੜੀ ਨੰ: ੧੨ ਦੇ ਨਾਲ ਦਰਜ ਹੈ: ਮ: ੧ ॥ ਸੋ ਪਾਖੰਡੀ ਜਿ ਕਾਇਆ ਪਖਾਲੇ ॥ ਕਾਇਆ ਕੀ ਅਗਨਿ ਬ੍ਰਹਮੁ ਪਰਜਾਲੇ ॥ ਸੁਪਨੇ ਬਿੰਦੁ ਨ ਦੇਈ ਝਰਣਾ ॥ ਤਿਸੁ ਪਾਖੰਡੀ ਜਰਾ ਨ ਮਰਣਾ ॥ ਬੋਲੈ ਚਰਪਟੁ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੫॥ {ਪੰਨਾ 952} ਇਕ ਤਾਂ, ਤੁਕਾਂ ਹੀ ਸਾਂਝੀਆਂ ਹਨ: (੧)
'ਕਾਇਆ ਕੀ ਅਗਨਿ ਬ੍ਰਹਮੁ ਪਰਜਾਰੈ'-ਕਬੀਰ
ਜੀ (੨)
'ਸੁਪਨੈ ਬਿੰਦੁ ਨ ਦੇਈ ਝਰਨਾ'-ਕਬੀਰ ਜੀ ਦੂਜੇ, 'ਪਾਖੰਡੀ' ਆਦਿਕ ਲਫ਼ਜ਼ਾਂ ਦਾ ਅਰਥ ਕਰਨ ਵਿਚ ਉਹੀ ਤਰੀਕਾ ਵਰਤਿਆ ਹੈ ਜੋ ਕਬੀਰ ਜੀ ਨੇ ਲਫ਼ਜ਼ 'ਮੁੱਲਾਂ' ਆਦਿਕ ਲਈ। ਲਫ਼ਜ਼ 'ਮੁਲਾਂ' ਦੇ ਦੋਵੇਂ ਅੱਖਰ 'ਮ' ਅਤੇ 'ਲ' ਲੈ ਕੇ ਲਫ਼ਜ਼ 'ਮਨ' ਅਤੇ 'ਲਰੈ' ਵਰਤੇ ਹਨ: 'ਸੋ ਮੁਲਾਂ ਜੋ ਮਨ ਸਿਉ ਲਰੈ ॥' ਇਸੇ ਤਰ੍ਹਾਂ ਸਤਿਗੁਰੂ ਨਾਨਕ ਦੇਵ ਜੀ ਲਫ਼ਜ਼ 'ਪਾਖੰਡੀ' ਦੇ ਅੱਖਰ 'ਪ' ਅਤੇ 'ਖ' ਲੈ ਕੇ ਲਫ਼ਜ਼ 'ਪਖਾਲੇ' ਵਰਤੇ ਹਨ: 'ਸੋ ਪਾਖੰਡੀ ਜਿ ਕਾਇਆ ਪਖਾਲੇ ॥' ਇਸ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਇਹ ਸ਼ਲੋਕ ਉਚਾਰਨ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਕਬੀਰ ਜੀ ਦਾ ਇਹ ਸ਼ਬਦ ਗਹੁ ਨਾਲ ਪੜ੍ਹ ਚੁਕੇ ਹੋਏ ਸਨ। ਇਹ ਇਕ ਕੁਦਰਤੀ ਨਿਯਮ ਹੈ ਕਿ ਜੇ ਤੁਸੀ ਕਿਸੇ ਕਵੀ ਜਾਂ ਲਿਖਾਰੀ ਦੀ ਕੋਈ ਕਵਿਤਾ ਜਾਂ ਲੇਖ ਪਿਆਰ ਨਾਲ ਮੁੜ ਮੁੜ ਪੜ੍ਹਦੇ ਰਹੋ, ਤਾਂ ਉਸ ਦੇ ਬਹੁਤ ਸਾਰੇ ਲਫ਼ਜ਼ ਤੁਹਾਡੀ ਆਪਣੀ ਰੋਜ਼ਾਨਾ 'ਬੋਲੀ' ਵਿਚ ਸ਼ਾਮਲ ਹੋ ਜਾਣਗੇ। ਜੇ ਤੁਸੀ ਆਪ ਭੀ ਕਵੀ ਜਾਂ ਲਿਖਾਰੀ ਹੋ, ਤਾਂ ਉਹਨਾਂ ਲਫ਼ਜ਼ਾਂ ਤੋਂ ਇਲਾਵਾ ਉਸ ਕਵੀ ਜਾਂ ਲਿਖਾਰੀ ਦੇ ਲਿਖਣ ਦਾ ਢੰਗ ਭੀ ਕਈ ਥਾਈਂ ਸਹਿਜ-ਸੁਭਾਇ ਤੁਹਾਡੀ ਆਪਣੀ ਲਿਖਤ ਵਿਚ ਪਰਗਟ ਹੋ ਜਾਇਗਾ। ਜਦੋਂ ਕਬੀਰ ਜੀ ਅਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਟਾਕਰਾ ਕਰ ਕੇ ਵੇਖਿਆਂ ਕਈ ਥਾਈਂ, ਲਫ਼ਜ਼ਾਂ, ਖ਼ਿਆਲਾਂ ਜਾਂ ਲਿਖਣ ਦੇ ਤਰੀਕੇ ਦੀ ਪਰਸਪਰ ਡੂੰਘੀ ਸਾਂਝ ਮਿਲੇ ਤਾਂ ਇਸ ਤੋਂ ਸਿਰਫ਼ ਇਹੀ ਨਤੀਜਾ ਕੱਢ ਸਕੀਦਾ ਹੈ ਕਿ ਕਬੀਰ ਜੀ ਦੇ ਉਹ ਉਹ ਲਫ਼ਜ਼, ਉਹ ਉਹ ਖ਼ਿਆਲ ਤੇ ਖ਼ਿਆਲਾਂ ਨੂੰ ਪਰਗਟ ਕਰਨ ਦੇ ਤਰੀਕੇ ਸਤਿਗੁਰੂ ਜੀ ਨੂੰ ਖ਼ਾਸ ਤੌਰ ਤੇ ਪਿਆਰੇ ਲੱਗੇ ਸਨ। (3) ਆਸਾ ਰਾਗ ਵਿਚ ਕਬੀਰ ਜੀ ਲਿਖਦੇ ਹਨ: "ਕੀਓ ਸਿੰਗਾਰੁ ਮਿਲਨ ਕੇ ਤਾਈ ॥ ਹਰਿ ਨ ਮਿਲੇ ਜਗਜੀਵਨੁ ਗੁਸਾਈ ॥੧॥ ਹਰਿ ਮੇਰੋ ਪਿਰੁ ਹਉ ਹਰਿ ਕੀ ਬਹੁਰੀਆ ॥ ਰਾਮ ਬਡੇ ਮੈ ਤਨਕ ਲਹੁਰੀਆ ॥੧॥ਰਹਾਉ॥ ਧਨ ਪਿਰ ਏਕੈ ਸੰਗਿ ਬਸੇਰਾ ॥ ਸੇਜ ਏਕ ਪੈ ਮਿਲਨੁ ਦੁਹੇਰਾ ॥੨॥ ਧੰਨਿ ਸੁਹਾਗਨਿ ਜੋ ਪੀਅ ਭਾਵੈ ॥ ਕਹਿ ਕਬੀਰ ਫਿਰਿ ਜਨਮਿ ਨ ਆਵੈ ॥੩॥੮॥੩੦॥ {ਪੰਨਾ 483} ਇਸ ਸ਼ਬਦ ਵਿਚ ਕਬੀਰ ਜੀ ਨੇ ਕਈ ਗੱਲਾਂ ਇਸ਼ਾਰੇ-ਮਾਤ੍ਰ ਹੀ ਦੱਸੀਆਂ ਹਨ- ੧. 'ਮੈ ਤਨਕ ਲਹੁਰੀਆ' ਵਿਚ ਸਿਰਫ਼ ਇਸ਼ਾਰਾ ਹੀ ਕੀਤਾ ਹੈ। ਪਰ ਉਹ ਅੰਞਾਣ-ਪੁਣਾ ਕਿਹੜਾ ਹੈ, ਉਹ ਵਿਸਥਾਰ ਨਾਲ ਨਹੀਂ ਦੱਸਿਆ। ੨. 'ਮਿਲਨੁ ਦੁਹੇਰਾ' ਕਿਉਂ ਹੈ?-ਇਹ ਗੱਲ ਲਫ਼ਜ਼ 'ਤਨਕ ਲਹੁਰੀਆ' ਵਿਚ ਹੀ ਗੁਪਤ ਰੱਖੀ ਹੈ। ੩. 'ਪੀਅ ਭਾਵੈ'-ਪਰ ਕਿਵੇਂ ਪਤੀ ਨੂੰ ਭਾਵੇ? ਇਹ ਖ਼ਿਆਲ ਭੀ ਖੋਹਲਿਆ ਨਹੀਂ ਹੈ। ਇਹ ਸਾਰੀਆਂ ਗੂੜ੍ਹ ਗੱਲਾਂ ਸਮਝਣ ਲਈ ਗੁਰੂ ਨਾਨਕ ਸਾਹਿਬ ਦੇ ਆਸਾ ਰਾਗ ਵਿਚ ਹੀ ਦਿੱਤੇ ਹੋਏ ਹੇਠ-ਲਿਖੇ ਦੋ ਸ਼ਬਦ ਗਹੁ ਨਾਲ ਪੜ੍ਹੋ- ਏਕ ਨ ਭਰੀਆ ਗੁਣ ਕਰਿ ਧੋਵਾ ॥ ਮੇਰਾ ਸਹੁ ਜਾਗੈ ਹਉ ਨਿਸ ਭਰਿ ਸੋਵਾ ॥੧॥ ਇਉ ਕਿਉ ਕੰਤ ਪਿਆਰੀ ਹੋਵਾ ॥ ਸਹੁ ਜਾਗੈ ਹਉ ਨਿਸ ਭਰਿ ਸੋਵਾ ॥੧॥ਰਹਾਉ॥ ਆਸ ਪਿਆਸੀ ਸੇਜੈ ਆਵਾ ॥ ਆਗੈ ਸਹ ਭਾਵਾ ਕਿ ਨ ਭਾਵਾ ॥ ਕਿਆ ਜਾਨਾ ਕਿਆ ਹੋਇਗਾ ਰੀ ਮਾਈ ॥ ਹਰਿ ਦਰਸਨ ਬਿਨੁ ਰਹਨੁ ਨ ਜਾਈ ॥੧॥ਰਹਾਉ॥ ਪ੍ਰੇਮੁ ਨ ਚਾਖਿਆ ਮੇਰੀ ਤਿਸ ਨ ਬੁਝਾਨੀ ॥ ਗਇਆ ਸੁ ਜੋਬਨੁ ਧਨ ਪਛਤਾਨੀ ॥੩॥ ਅਜੈ ਸੁ ਜਾਗਉ ਆਸ ਪਿਆਸੀ ॥ ਭਈਲੇ ਉਦਾਸੀ ਰਹਉ ਨਿਰਾਸੀ ॥੧॥ਰਹਾਉ॥ ਹਉਮੈ ਖੋਇ ਕਰੇ ਸੀਗਾਰੁ ॥ ਤਉ ਕਾਮਣਿ ਸੇਜੈ ਰਵੈ ਭਤਾਰੁ ॥੪॥ ਤਉ ਨਾਨਕ ਕੰਤੈ ਮਨਿ ਭਾਵੈ ॥ ਛੋਡਿ ਵਡਾਈ ਅਪਣੇ ਖਸਮਿ ਸਮਾਵੈ ॥੧॥ਰਹਾਉ॥੨੬॥ {ਪੰਨਾ 356} ਆਸਾ ਮਹਲਾ ੧ ॥ ਪੇਵਕੜੈ ਧਨ ਖਰੀ ਇਆਣੀ ॥ ਤਿਸੁ ਸਹ ਕੀ ਮੈ ਸਾਰ ਨ ਜਾਣੀ ॥੧॥ ਸਹੁ ਮੇਰਾ ਏਕੁ ਦੂਜਾ ਨਹੀ ਕੋਈ ॥ ਨਦਰਿ ਕਰੇ ਮੇਲਾਵਾ ਹੋਈ ॥੧॥ਰਹਾਉ॥ ਸਾਹੁਰੜੈ ਧਨ ਸਾਚੁ ਪਛਾਣਿਆ ॥ ਸਹਜਿ ਸੁਭਾਇ ਅਪਣਾ ਪਿਰੁ ਜਾਣਿਆ ॥੨॥ ਗੁਰ ਪਰਸਾਦੀ ਐਸੀ ਮਤਿ ਆਵੈ ॥ ਤਾਂ ਕਾਮਣਿ ਕੰਤੈ ਮਨਿ ਭਾਵੈ ॥੩॥ ਕਹਤੁ ਨਾਨਕੁ ਭੈ ਭਾਵ ਕਾ ਕਰੇ ਸੀਗਾਰੁ ॥ ਸਦ ਹੀ ਸੇਜੈ ਰਵੈ ਭਤਾਰੁ ॥੪॥੨੭॥ {ਪੰਨਾ 357} ਇਹਨਾਂ ਤਿੰਨਾਂ ਹੀ ਸ਼ਬਦਾਂ ਨੂੰ ਇਕੱਠਿਆਂ ਦੋ ਚਾਰ ਵਾਰੀ ਗਹੁ ਨਾਲ ਪੜ੍ਹੋ। ਕਿਤਨੇ ਹੀ ਸਾਂਝੇ ਲਫ਼ਜ਼ ਹਨ, ਕਿਆ ਸੁੰਦਰ ਮਿਲਵੇਂ ਖ਼ਿਆਲ ਹਨ। ਜਿਹੜੀਆਂ ਗੱਲਾਂ ਕਬੀਰ ਜੀ ਨੇ ਇੱਕ ਲਫ਼ਜ਼ 'ਲਹੁਰੀਆ' ਵਿਚ ਗੁਪਤ ਰੱਖ ਦਿੱਤੀਆਂ ਹਨ, ਉਹ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਦੋ ਸ਼ਬਦਾਂ ਵਿਚ ਸਮਝਾ ਦਿੱਤੀਆਂ ਹਨ। ਜੇ ਪਾਠਕ ਸੱਜਣ ਨਿਰੋਲ ਇਹਨਾਂ ਤਿੰਨਾਂ ਸ਼ਬਦਾਂ ਵਿਚ ਆਪਣੀ ਸੁਰਤ ਨੂੰ ਜੋੜਨਗੇ, ਤੇ ਹੋਰ ਸੁਣੀਆਂ ਸਾਖੀਆਂ ਦੇ ਆਸਰੇ ਬਣੇ ਹੋਏ ਖ਼ਿਆਲਾਂ ਨੂੰ ਐਸ ਵੇਲੇ ਨੇੜੇ ਨਹੀਂ ਢੁਕਣ ਦੇਣਗੇ, ਤਾਂ ਉਹਨਾਂ ਨੂੰ ਇੱਕ ਗੱਲ ਸਾਫ਼ ਹੋ ਜਾਇਗੀ ਕਿ ਗੁਰੂ ਨਾਨਕ ਦੇਵ ਜੀ ਨੇ ਜਦੋਂ ਇਹ ਦੋਵੇਂ ਸ਼ਬਦ ਉਚਾਰੇ ਅਤੇ ਲਿਖੇ ਸਨ, ਉਸ ਵੇਲੇ ਭਗਤ ਕਬੀਰ ਜੀ ਦਾ ਇਹ ਸ਼ਬਦ ਉਹਨਾਂ ਦੇ ਖ਼ਿਆਲਾਂ ਵਿਚ ਮੌਜੂਦ ਸੀ। (4) ਆਸਾ ਰਾਗ ਦੇ ਇਕ ਸ਼ਬਦ ਵਿਚ ਕਬੀਰ ਜੀ ਲਿਖਦੇ ਹਨ- ਸਾਸੁ ਕੀ ਦੁਖੀ ਸਸੁਰ ਕੀ ਪਿਆਰੀ, ਜੇਠ ਕੈ ਨਾਮਿ ਡਰਉ ਰੇ ॥ ਸਖੀ ਸਹੇਲੀ ਨਨਦ ਗਹੇਲੀ, ਦੇਵਰ ਕੈ ਬਿਰਹਿ ਜਰਉ ਰੇ ॥੧॥ ਮੇਰੀ ਮਤਿ ਬਉਰੀ ਮੈ ਰਾਮੁ ਬਿਸਾਰਿਓ ਕਿਨ ਬਿਧਿ ਰਹਨਿ ਰਹਉ ਰੇ ॥ ਸੇਜੈ ਰਮਤੁ ਨੈਨ ਨਹੀ ਪੇਖਉ, ਇਹੁ ਦੁਖੁ ਕਾ ਸਉ ਕਹਉ ਰੇ ॥੧॥ ਰਹਾਉ ॥ ਬਾਪੁ ਸਾਵਕਾ ਕਰੈ ਲਰਾਈ, ਮਾਇਆ ਸਦ ਮਤਵਾਰੀ ॥ ਬਡੇ ਭਾਈ ਕੈ ਜਬ ਸੰਗਿ ਹੋਤੀ, ਤਬ ਹਉ ਨਾਹ ਪਿਆਰੀ ॥੨॥ ਕਹਤ ਕਬੀਰ ਪੰਚ ਕੋ ਝਗਰਾ, ਝਗਰਤ ਜਨਮੁ ਗਵਾਇਆ ॥ ਝੂਠੀ ਮਾਇਆ ਸਭੁ ਜਗੁ ਬਾਧਿਆ, ਮੈ ਰਾਮ ਰਮਤ ਸੁਖੁ ਪਾਇਆ ॥੩॥੩॥੨੫॥ {ਪੰਨਾ 482} ਕਵਿਤਾ ਦੇ ਦ੍ਰਿਸ਼ਟੀ-ਕੋਣ ਅਤੇ ਖ਼ਿਆਲਾਂ ਦੀ ਉਡਾਰੀ ਵਾਲੇ ਪਾਸੇ ਤੋਂ ਇਹ ਸ਼ਬਦ, ਗਹੁ ਨਾਲ ਪੜ੍ਹਨ ਵਾਲੇ ਦੇ ਦਿਲ ਨੂੰ ਇਕ ਡੂੰਘੀ ਧ੍ਰੂਹ ਪਾਂਦਾ ਹੈ। ਮਾਇਆ-ਵੇੜ੍ਹੀ ਜਿੰਦ ਦੀ ਇਹ ਇਕ ਬੜੀ ਦਰਦਨਾਕ ਕਹਾਣੀ ਹੈ। ਦਰਦਾਂ ਦੇ ਮਹਿਰਮ ਸਤਿਗੁਰੂ ਨਾਨਕ ਦੇਵ ਜੀ ਦੀਆਂ ਅੱਖਾਂ ਤੋਂ ਇਹ ਸ਼ਬਦ ਭਲਾ ਕਿਵੇਂ ਖੁੰਝ ਸਕਦਾ ਸੀ? ਸਾਰੀ ਦਰਦ-ਭਰੀ ਕਹਾਣੀ ਦੇ ਅਖ਼ੀਰ ਤੇ ਅੱਪੜ ਕੇ ਹੀ ਅੱਧੀ ਤੁਕ ਵਿਚ 'ਸੁਖੁ' ਦਾ ਸਾਹ ਆਉਂਦਾ ਹੈ। ਇਤਨੀ ਵੱਡੀ ਦਰਦ-ਕਹਾਣੀ ਦਾ ਇਲਾਜ ਕਬੀਰ ਜੀ ਨੇ ਤਾਂ ਇਕ ਰਮਜ਼ ਜਿਹੀ ਵਿਚ ਹੀ ਦੱਸ ਕੇ ਬੱਸ ਕਰ ਦਿੱਤਾ। ਪਰ ਸਤਿਗੁਰੂ ਨਾਨਕ ਦੇਵ ਜੀ ਨੇ ਉਸ ਇਲਾਜ ਨੂੰ ਪਰਹੇਜ਼ ਸਮੇਤ ਵਿਸਥਾਰ ਨਾਲ ਇਉਂ ਬਿਆਨ ਕੀਤਾ ਹੈ: ਆਸਾ ਮਹਲਾ ੧ ॥ ਕਾਚੀ ਗਾਗਰਿ ਦੇਹ ਦੁਹੇਲੀ, ਉਪਜੈ ਬਿਨਸੈ ਦੁਖੁ ਪਾਈ ॥ ਇਹੁ ਜਗੁ ਸਾਗਰੁ ਦੁਤਰੁ ਕਿਉ ਤਰੀਐ, ਬਿਨੁ ਹਰਿ ਗੁਰ ਪਾਰਿ ਨ ਪਾਈ ॥੧॥ ਤੁਝ ਬਿਨੁ ਅਵਰੁ ਨ ਕੋਈ ਮੇਰੇ ਪਿਆਰੇ, ਤੁਝ ਬਿਨੁ ਅਵਰੁ ਨ ਕੋਇ ਹਰੇ ॥ ਸਰਬੀ ਰੰਗੀ ਰੂਪੀ ਤੂੰ ਹੈ, ਤਿਸੁ ਬਖਸੇ ਜਿਸੁ ਨਦਰਿ ਕਰੇ ॥੧॥ ਰਹਾਉ ॥ ਸਾਸੁ ਬੁਰੀ ਘਰਿ ਵਾਸੁ ਨ ਦੇਵੈ, ਪਿਰ ਸਿਉ ਮਿਲਣ ਨ ਦੇਇ ਬੁਰੀ ॥ ਸਖੀ ਸਾਜਨੀ ਕੇ ਹਉ ਚਰਨ ਸਰੇਵਉ, ਹਰਿ ਗੁਰ ਕਿਰਪਾ ਤੇ ਨਦਰਿ ਧਰੀ ॥੨॥ ਆਪੁ ਬੀਚਾਰਿ ਮਾਰਿ ਮਨੁ ਦੇਖਿਆ, ਤੁਮ ਸਾ ਮੀਤੁ ਨ ਅਵਰੁ ਕੋਈ ॥ ਜਿਉ ਤੂੰ ਰਾਖਹਿ ਤਿਵ ਹੀ ਰਹਣਾ, ਦੁਖੁ ਸੁਖੁ ਦੇਵਹਿ ਕਰਹਿ ਸੋਈ ॥੩॥ ਆਸਾ ਮਨਸਾ ਦੋਊ ਬਿਨਾਸਤ, ਤ੍ਰਿਹੁ ਗੁਣ ਆਸ ਨਿਰਾਸ ਭਈ ॥ ਤੁਰੀਆਵਸਥਾ ਗੁਰਮੁਖਿ ਪਾਈਐ, ਸੰਤ ਸਭਾ ਕੀ ਓਟ ਲਹੀ ॥੪॥ ਗਿਆਨ ਧਿਆਨ ਸਗਲੇ ਸਭਿ ਜਪ ਤਪ, ਜਿਸੁ ਹਰਿ ਹਿਰਦੈ ਅਲਖ ਅਭੇਵਾ ॥ ਨਾਨਕ ਰਾਮ ਨਾਮਿ ਮਨੁ ਰਾਤਾ, ਗੁਰਮਤਿ ਪਾਏ ਸਹਜ ਸੇਵਾ ॥੫॥੨੨॥ {ਪੰਨਾ 355} ਕਬੀਰ ਜੀ ਨੇ 'ਸਾਸੁ' ਦੇ ਸਾਰੇ ਹੀ ਪਰਵਾਰ ਦਾ ਹਾਲ ਦੱਸ ਕੇ ਦੁੱਖਾਂ ਦੀ ਲੰਮੀ ਕਹਾਣੀ ਬਿਆਨ ਕੀਤੀ ਹੈ। ਪਰ ਸਤਿਗੁਰੂ ਜੀ ਨੇ ਉਸ "ਸਾਸੁ ਬੁਰੀ" ਦਾ ਥੋੜਾ ਜਿਹਾ ਜ਼ਿਕਰ ਕਰ ਕੇ, ਉਸ ਦੇ ਅਤੇ ਉਸ ਦੇ ਪਰਵਾਰ ਦੇ ਪੰਜੇ ਵਿਚੋਂ ਨਿਕਲਣ ਦਾ ਰਸਤਾ ਵਿਖਾਣ ਤੇ ਜ਼ੋਰ ਦਿੱਤਾ ਹੈ। ਇਹ ਦੋਵੇਂ ਸ਼ਬਦ ਆਮ੍ਹੋ-ਸਾਹਮਣੇ ਰੱਖਿਆਂ ਇਹ ਆਖਣਾ ਗ਼ਲਤ ਨਹੀਂ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਦੇ ਪਾਸ ਕਬੀਰ ਜੀ ਦਾ ਇਹ ਸ਼ਬਦ ਮੌਜੂਦ ਸੀ, ਜਦੋਂ ਉਹਨਾਂ ਆਪਣਾ ਸ਼ਬਦ ਉਚਾਰਿਆ। (5) ਗੁਰੂ ਗ੍ਰੰਥ ਸਾਹਿਬ ਜੀ ਦੇ ਸਿਰੀ ਰਾਗ ਵਿਚ ਭਗਤਾਂ ਦੀ ਬਾਣੀ ਸ਼ੁਰੂ ਕਰਨ ਲੱਗਿਆਂ, ਪਹਿਲੇ ਹੀ ਸ਼ਬਦ ਦਾ (ਜੋ ਕਬੀਰ ਜੀ ਦਾ ਉਚਾਰਿਆ ਹੋਇਆ ਹੈ) ਸਿਰ-ਲੇਖ ਇਉਂ ਹੈ: "ਸਿਰੀ ਰਾਗ ॥ ਕਬੀਰ ਜੀਉ ਕਾ ॥ਏਕੁ ਸੁਆਨੁ ਕੈ ਘਰਿ ਗਾਵਣਾ ॥" ਇਸ ਸਿਰ-ਲੇਖ ਦੇ ਤੀਜੇ ਹਿੱਸੇ ਨੂੰ ਗਹੁ ਨਾਲ ਵਿਚਾਰਨ ਦੀ ਲੋੜ ਹੈ। ਲਫ਼ਜ਼ 'ਕੈ' ਵਿਆਕਰਣ ਅਨੁਸਾਰ 'ਸੰਬੰਧਕ' ਹੈ। ਜੇ ਇਸ ਦਾ ਸੰਬੰਧ ਲਫ਼ਜ਼ 'ਸੁਆਨੁ' ਦੇ ਨਾਲ ਹੁੰਦਾ, ਤਾਂ ਇਸ ਦੇ ਅਖ਼ੀਰ ਤੇ (ੁ) ਨਾ ਹੁੰਦਾ; ਜਿਵੇਂ: ਕੀਮਤਿ ਸੋ
ਪਾਵੈ, ਆਪਿ ਜਾਣਾਵੈ, ਆਪਿ ਅਭੁਲੁ,
ਨ ਭੁਲਏ ॥ ਇੱਥੇ 'ਸੰਬੰਧਕ' "ਕੈ" ਦਾ ਸੰਬੰਧ ਲਫ਼ਜ਼ "ਗੁਰ" ਦੇ ਨਾਲ ਹੈ, ਇਸ ਵਾਸਤੇ ਲਫ਼ਜ਼ 'ਗੁਰ' ਦੇ ਨਾਲ (ੁ) ਨਹੀਂ ਰਹਿ ਸਕਦਾ। ਇਸੇ ਤਰ੍ਹਾਂ- ਦਾਸੁ ਕਬੀਰੁ ਤੇਰੀ
ਪਨਹ ਸਮਾਨਾ ॥ ਲਫ਼ਜ਼ 'ਨਜੀਕਿ' ਵਿਆਕਰਣ ਅਨੁਸਾਰ 'ਸੰਬੰਧਕ' ਹੈ। ਜੇ ਇਸ ਦਾ ਸੰਬੰਧ ਲਫ਼ਜ਼ 'ਭਿਸਤੁ' ਦੇ ਨਾਲ ਹੁੰਦਾ, ਤਾਂ ਇਸ ਦੇ ਅਖ਼ੀਰ ਵਿਚ (ੁ) ਨਾਹ ਹੁੰਦਾ। ਇਸ ਦਾ ਅਰਥ ਇਉਂ ਹੈ-ਹੇ ਰਹਿਮਾਨ! ਮੈਨੂੰ ਆਪਣੇ) ਨਜੀਕਿ ਰੱਖ, (ਮੇਰੇ ਲਈ ਇਹੀ) ਭਿਸਤੁ (ਹੈ) । ਸੋ, ਉੱਪਰਲੇ ਸਿਰ-ਲੇਖ ਵਿਚ ਦੇ 'ਸੰਬੰਧਕ' ਦਾ ਸੰਬੰਧ ਉਸ ਸਾਰੇ ਹੀ ਸ਼ਬਦ ਦੇ ਨਾਲ ਹੈ ਜਿਸ ਦੇ ਸ਼ੁਰੂ ਵਿਚ ਇਹ ਲਫ਼ਜ਼ ਹਨ "ਏਕੁ ਸੁਆਨੁ"। ਉਹ ਸ਼ਬਦ ਇਸੇ ਹੀ ਰਾਗ ਵਿਚ ਗੁਰੂ ਨਾਨਕ ਦੇਵ ਜੀ ਦਾ ਹੈ, ਜੋ ਇਉਂ ਹੈ: ਸਿਰੀ ਰਾਗੁ ਮਹਲਾ ੧ ਘਰੁ ॥ ਏਕੁ ਸੁਆਨੁ ਦੁਇ ਸੁਆਨੀ ਨਾਲਿ ॥ ਭਲਕੇ ਭਉਕਹਿ ਸਦਾ ਬਇਆਲਿ ॥ ਕੂੜੁ ਛੁਰਾ ਮੁਠਾ ਮੁਰਦਾਰੁ ॥ ਧਾਣਕ ਰੂਪਿ ਰਹਾ ਕਰਤਾਰ ॥੧॥ ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ ॥ ਹਉ ਬਿਗੜੈ ਰੂਪਿ ਰਹਾ ਬਿਕਰਾਲ ॥ ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥ ਮੈ ਏਹਾ ਆਸ ਏਹੋ ਆਧਾਰੁ ॥੧॥ਰਹਾਉ॥ ਮੁਖਿ ਨਿੰਦਾ ਆਖਾ ਦਿਨੁ ਰਾਤਿ ॥ ਪਰ ਘਰੁ ਜੋਹੀ ਨੀਚ ਸਨਾਤਿ ॥ ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ ॥ ਧਾਣਕ ਰੂਪਿ ਰਹਾ ਕਰਤਾਰ ॥੨॥ ਫਾਹੀ ਸੁਰਤਿ ਮਲੂਕੀ ਵੇਸੁ ॥ ਹਉ ਠਗਵਾੜਾ ਠਗੀ ਦੇਸੁ ॥ ਖਰਾ ਸਿਆਣਾ ਬਹੁਤਾ ਭਾਰੁ ॥ ਧਾਣਕ ਰੂਪਿ ਰਹਾ ਕਰਤਾਰ ॥੩॥ ਮੈ ਕੀਤਾ ਨ ਜਾਤਾ ਹਰਾਮਖੋਰੁ ॥ ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ ॥ ਨਾਨਕੁ ਨੀਚੁ ਕਹੈ ਬੀਚਾਰੁ ॥ ਧਾਣਕ ਰੂਪਿ ਰਹਾ ਕਰਤਾਰ ॥੪॥੨੯॥ {ਪੰਨਾ ੨੪} ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਿਰ-ਲੇਖਾਂ ਨੂੰ ਗਹੁ ਨਾਲ ਪੜ੍ਹ ਕੇ ਵੇਖੋ। ਇਹਨਾਂ ਨੂੰ ਦਰਜ ਕਰਨ ਵਿਚ ਸਤਿਗੁਰੂ ਅਰਜਨ ਸਾਹਿਬ ਨੇ ਬੜੇ ਸੰਕੋਚ ਤੋਂ ਕੰਮ ਲਿਆ ਹੈ। 'ਮਹਲਾ ੧, ੩, ੪' ਦੇ ਹਿੰਦਸੇ ਨੂੰ ਕਿਵੇਂ ਪੜ੍ਹਨਾ ਹੈ; ਇਹ ਮਸਾਂ ਪੰਜ-ਸੱਤ ਵਾਰੀ ਹੀ ਸਾਰੇ ਗੁਰੂ ਸਾਹਿਬ ਵਿਚ ਇਸ਼ਾਰੇ-ਮਾਤ੍ਰ ਦੱਸਿਆ ਹੈ ਕਿ 'ਪਹਿਲਾ, ਤੀਜਾ, ਚੌਥਾ' ਪੜ੍ਹਨਾ ਹੈ। ਇਸ ਸੰਕੋਚ ਤੇ ਸੰਖੇਪ ਦਾ ਇਤਨਾ ਖ਼ਿਆਲ ਰਖਿਆ ਹੈ ਕਿ ਕਈ ਵਾਰੀ ਲਫ਼ਜ਼ 'ਘਰੁ' ਭੀ ਛੱਡ ਦਿੱਤਾ ਹੈ, ਤੇ, ਸਿਰਫ਼ ਅਗਲਾ 'ਹਿੰਦਸਾ' ਹੀ ਲਿਖਿਆ ਹੈ। ਵੇਖੋ ਗਉੜੀ ਰਾਗ ਵਿਚ ਕਬੀਰ ਦੇ ਸ਼ਬਦ ਨੰ: ੬੨, ੬੬, ੬੭, ੬੮, ੬੯; ਗਉੜੀ ੯, ਗਉੜੀ ੧੧, ਗਉੜੀ ੧੨, ਗਉੜੀ ੧੩। ਗੁਰੂ ਨਾਨਕ ਦੇਵ ਜੀ ਦੇ ਉੱਪਰਲੇ ਸ਼ਬਦ ਦਾ 'ਘਰੁ ੪' ਹੈ। ਕਬੀਰ ਜੀ ਦੇ ਸ਼ਬਦ ਦੇ ਅਰੰਭ ਵਿਚ ਭੀ ਲਫ਼ਜ਼ 'ਘਰੁ ੪' ਹੀ ਵਰਤਿਆ ਜਾ ਸਕਦਾ ਸੀ। ਪਰ ਇਹ ਤਿੰਨ ਅੱਖਰ ਲਿਖਣ ਦੇ ਥਾਂ 'ਏਕੁ ਸੁਆਨੁ ਕੈ ਘਰਿ ਗਾਵਣਾ' ਦੇ ਗਿਆਰਾਂ ਅੱਖਰ ਕਿਉਂ ਲਿਖੇ ਗਏ ਹਨ? ਇਸ ਵਿਚ ਭੀ ਕੋਈ ਰਾਜ਼ ਦੀ ਗੱਲ ਹੈ। ਆਓ, ਕਬੀਰ ਜੀ ਦਾ ਉਹ ਸ਼ਬਦ ਪੜ੍ਹ ਵੇਖੀਏ: ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ॥ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ ॥ ਮੋਰ ਮੋਰ ਕਰਿ ਅਧਿਕ ਲਾਡੁ ਧਰਿ, ਪੇਖਤ ਹੀ ਜਮਰਾਉ ਹਸੈ ॥੨॥ ਐਸਾ ਤੈਂ ਜਗੁ ਭਰਮਿ ਲਾਇਆ ॥ ਕੈਸੇ ਬੂਝੈ ਜਬ ਮੋਇਆ ਹੈ ਮਾਇਆ ॥੧॥ਰਹਾਉ॥ ਕਹਤ ਕਬੀਰ ਛੋਡਿ ਬਿਖਿਆ ਰਸ, ਇਤੁ ਸੰਗਤਿ ਨਿਹਚਉ ਮਰਣਾ ॥ ਰਮਈਆ ਜਪਹੁ ਪ੍ਰਾਣੀ ਅਨਤ ਜੀਵਨ ਬਾਣੀ, ਇਨ ਬਿਧਿ ਭਵ ਸਾਗਰੁ ਤਰਣਾ ॥੧॥ ਜਾਂ ਤਿਸੁ ਭਾਵੈ ਤਾ ਲਾਗੈ ਭਾਉ ॥ ਭਰਮੁ ਭੁਲਾਵਾ ਵਿਚਹੁ ਜਾਇ ॥ ਉਪਜੈ ਸਹਜੁ ਗਿਆਨ ਮਤਿ ਜਾਗੈ ॥ ਗੁਰ ਪ੍ਰਸਾਦਿ ਅੰਤਰਿ ਲਿਵ ਲਾਗੈ ॥੩॥ ਇਤੁ ਸੰਗਤਿ ਨਾਹੀ ਮਰਣਾ ॥ ਹੁਕਮੁ ਪਛਾਣਿ ਤਾ ਖਸਮੈ ਮਿਲਣਾ ॥੧॥ਰਹਾਉ ਦੂਜਾ॥ {ਪੰਨਾ ੯੧} ਸ਼ਬਦ ਦਾ ਮੁੱਖ-ਭਾਵ 'ਰਹਾਉ' ਦੀ ਤੁਕ ਵਿਚ ਹੈ ਕਿ ਜਗਤ ਮਾਇਆ ਦੇ ਮੋਹ ਵਿਚ ਫਸ ਕੇ ਕੁਰਾਹੇ ਪਿਆ ਹੋਇਆ ਹੈ। ਬੰਦ ਨੰ: ੧ ਵਿਚ ਮਾਂ ਦੇ ਮੋਹ ਦੀ ਮਿਸਾਲ ਦਿੱਤੀ ਹੈ ਬੰਦ ਨੰ: ੨ ਵਿਚ ਜੀਵ ਨੂੰ "ਬਿਖਿਆ ਰਸ" ਵੱਲੋਂ ਕਬੀਰ ਜੀ ਸੁਚੇਤ ਕਰਦੇ ਹਨ ਅਤੇ ਆਖਦੇ ਹਨ ਕਿ "ਇਤੁ ਸੰਗਤਿ" ਆਤਮਕ ਮੌਤ ਹੋ ਜਾਂਦੀ ਹੈ। 'ਬਿਖਿਆ' ਦੇ ਕਿਹੜੇ 'ਰਸ' ਹਨ, ਮਾਇਆ ਦੇ ਕਿਹੜੇ ਚਸਕੇ ਹਨ?-ਕਬੀਰ ਜੀ ਨੇ ਇਸ ਖ਼ਿਆਲ ਨੂੰ ਖੋਲ੍ਹ ਕੇ ਨਹੀਂ ਦੱਸਿਆ। "ਮਰਣਾ" ਤੋਂ ਕੀਹ ਭਾਵ ਹੈ? ਇਹ ਭੀ ਖੋਲ੍ਹ ਕੇ ਨਹੀਂ ਸਮਝਾਇਆ। ਹੁਣ ਇਸ ਸ਼ਬਦ ਦੇ ਨਾਲ ਰਲਾ ਕੇ ਗੁਰੂ ਨਾਨਕ ਦੇਵ ਜੀ ਦਾ ਉੱਪਰ ਦਿੱਤਾ ਸ਼ਬਦ ਪੜ੍ਹੋ। "ਬਿਖਿਆ ਰਸ" ਕਿਹੜੇ ਕਿਹੜੇ ਹਨ? ਕਾਮ, ਕ੍ਰੋਧ, ਨਿੰਦਾ, ਪਰ ਘਰ, ਫਾਹੀ ਸੁਰਤਿ, ਕੂੜ ਆਦਿਕ ਇਹ ਸਾਰੇ "ਬਿਖਿਆ" ਦੇ 'ਰਸ' ਹਨ। 'ਮਰਣਾ' ਕੀਹ ਹੈ? "ਧਾਣਕ ਰੁਪਿ ਰਹਾ ਕਰਤਾਰ"। ਬੱਸ! ਇਹਨਾਂ ਦੋਹਾਂ ਸ਼ਬਦਾਂ ਦੀ ਇਹ ਡੂੰਘੀ ਸਾਂਝ ਦੱਸਣ ਲਈ ਹੀ ਉਪਰਲਾ ਸਿਰ-ਲੇਖ ਉਚੇਚੀ ਸ਼ਕਲ ਵਿਚ ਦਿੱਤਾ ਗਿਆ ਹੈ। (6) ਰਾਮਕਲੀ ਰਾਗੁ ਵਿਚ ਕਬੀਰ ਜੀ ਦੇ ਪਹਿਲੇ ਦੋ ਸ਼ਬਦ ਧਿਆਨ ਨਾਲ ਪੜ੍ਹਨ ਵਾਲੇ ਹਨ। ਪਹਿਲੇ ਸ਼ਬਦ ਵਿਚ ਲਿਖਦੇ ਹਨ: ਕਾਇਆ ਕਲਾਲਨਿ ਲਾਹਨਿ ਮੇਲਉ, ਗੁਰ ਕਾ ਸਬਦੁ ਗੁੜੁ ਕੀਨੁ ਰੇ ॥ ਤ੍ਰਿਸਨਾ ਕਾਮੁ ਕ੍ਰੋਧੁ ਮਦ ਮਤਸਰ, ਕਾਟਿ ਕਾਟਿ ਕਸੁ ਦੀਨੁ ਰੇ ॥ ਕੋਈ ਹੈ ਰੇ ਸੰਤੁ ਸਹਜ ਸੁਖ ਅੰਤਰਿ ਜਾ ਕਉ ਜਪੁ ਤਪੁ ਦੇਉ ਦਲਾਲੀ ਰੇ ॥ ਏਕ ਬੂੰਦ ਭਰਿ ਤਨੁ ਮਨੁ ਦੇਵਉ ਜੋ ਮਦੁ ਦੇਇ ਦਲਾਲੀ ਰੇ ॥੧॥ਰਹਾਉ॥ ਭਵਨ ਚਤੁਰਦਸ ਭਾਠੀ ਕੀਨ੍ਹ੍ਹੀ, ਬ੍ਰਹਮ ਅਗਨਿ ਤਨਿ ਜਾਰੀ ਰੇ ॥ ਮੁਦ੍ਰਾ ਮਦਕ ਸਹਜ ਧੁਨਿ ਲਾਗੀ, ਸੁਖਮਨ ਪੋਚਨਹਾਰੀ ਰੇ ॥੨॥……ਨਿਝਰ ਧਾਰ ਚੁਐ ਅਤਿ ਨਿਰਮਲ, ਇਹ ਰਸ ਮਨੂਆ ਰਾਤੋ ਰੇ ॥ ਕਹਿ ਕਬੀਰ ਸਗਲੇ ਮਦ ਛੂਛੇ, ਇਹੈ ਮਹਾ ਰਸੁ ਸਾਚੋ ਰੇ ॥੧॥ {ਪੰਨਾ 968} ਦੂਜੇ ਸ਼ਬਦ ਵਿਚ ਲਿਖਦੇ ਹਨ: ਗੁੜੁ ਕਰਿ ਗਿਆਨੁ, ਧਿਆਨੁ ਕਰਿ ਮਹੂਆ, ਭਉ ਭਾਠੀ ਮਨ ਧਾਰਾ ॥ ਸੁਖਮਨ ਨਾਰੀ ਸਹਜ ਸਮਾਨੀ, ਪੀਵੈ ਪੀਵਨਹਾਰਾ ॥੧॥ ਅਉਧੂ ਮੇਰਾ ਮਨੁ ਮਤਵਾਰਾ ॥ ਉਨਮਦ ਚਢਾ, ਮਦਨ ਰਸੁ ਚਾਖਿਆ, ਤ੍ਰਿਭਵਣ ਭਇਆ ਉਜਿਆਰਾ ॥੧॥ਰਹਾਉ॥ {ਪੰਨਾ 969} ਰਾਮਕਲੀ ਰਾਗ ਵਿਚ ਕਬੀਰ ਜੀ ਦੇ ਇਹਨਾਂ ਦੋਹਾਂ ਸ਼ਬਦਾਂ ਨੂੰ ਸਾਹਮਣੇ ਰੱਖ ਕੇ ਗੁਰੂ ਨਾਨਕ ਦੇਵ ਜੀ ਦਾ ਹੇਠ-ਲਿਖਿਆ ਸ਼ਬਦ ਪੜ੍ਹੋ। ਕਿਤਨੀ ਡੂੰਘੀ ਸਾਂਝ ਹੈ। ਕਬੀਰ ਜੀ ਦੇ ਦੋਹਾਂ ਸ਼ਬਦਾਂ ਵਿਚ ਵਰਤੇ ਲਫ਼ਜ਼ "ਸੁਖਮਨ" ਦਾ ਭੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਤੋਂ ਸਾਫ਼ ਨਿਰਨਾ ਹੋ ਜਾਂਦਾ ਹੈ। ਇਹ ਗੱਲ ਭੀ ਪਰਤੱਖ ਦਿੱਸ ਰਹੀ ਹੈ ਕਿ ਇਸ ਸ਼ਬਦ ਨੂੰ ਲਿਖਣ ਵੇਲੇ ਸਤਿਗੁਰੂ ਜੀ ਪਾਸ ਭਗਤ ਜੀ ਦੇ ਇਹ ਦੋਵੇਂ ਸ਼ਬਦ ਮੌਜੂਦ ਸਨ- ਆਸਾ ਮਹਲਾ ੧ ॥ ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ, ਕਰਿ ਕਰਣੀ ਕਸੁ ਪਾਈਐ ॥ ਭਾਠੀ ਭਵਨੁ, ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ ॥੧॥ ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ, ਸਹਜ ਰੰਗ ਰਚਿ ਰਹਿਆ ॥ ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ, ਸਬਦੁ ਅਨਾਹਦ ਗਹਿਆ ॥੧॥ ਰਹਾਉ ॥ਪੂਰਾ ਸਾਚੁ ਪਿਆਲਾ ਸਹਜੇ, ਤਿਸਹਿ ਪੀਆਏ ਜਾ ਕਉ ਨਦਰਿ ਕਰੇ ॥ ਅੰਮ੍ਰਿਤ ਕਾ ਵਾਪਾਰੀ ਹੋਵੈ, ਕਿਆ ਮਦਿ ਛੂਛੈ ਭਾਉ ਧਰੇ ॥੨॥ ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਪੀਵਤ ਹੀ ਪਰਵਾਣੁ ਭਇਆ ॥ ਦਰ ਦਰਸਨ ਕਾ ਪ੍ਰੀਤਮੁ ਹੋਵੈ, ਮੁਕਤਿ ਬੈਕੁੰਠੈ ਕਰੈ ਕਿਆ ॥੩॥ ਸਿਫਤੀ ਰਤਾ ਸਦ ਬੈਰਾਗੀ, ਜੂਐ ਜਨਮੁ ਨ ਹਾਰੈ ॥ ਕਹੁ ਨਾਨਕ ਸੁਣਿ ਭਰਥਰਿ ਜੋਗੀ, ਖੀਵਾ ਅੰਮ੍ਰਿਤ ਧਾਰੈ ॥੪॥੪॥੩੮॥ {ਪੰਨਾ 360} ੧. ਕਬੀਰ ਜੀ ਅਤੇ ਗੁਰੂ ਨਾਨਕ ਸਾਹਿਬ ਦਾ ਨਿਸ਼ਾਨਾ ਇੱਕੋ ਹੀ ਹੈ-ਜੋਗੀ ਨੂੰ ਸ਼ਰਾਬ ਤੋਂ ਵਰਜ ਰਹੇ ਹਨ। ੨. ਕਬੀਰ: "ਭਵਨ ਚਤਰਦਸ ਭਾਠੀ"।੨।੧। ਗੁਰੂ ਨਾਨਕ: "ਭਾਠੀ ਭਵਨੁ"।੧। ੩. ਕਬੀਰ: "ਸੁਖਮਨ (=ਮਨ ਦੀ ਸੁਖ ਅਵਸਥਾ) ਪੋਚਨਹਾਰੀ"।੨।੧। ਗੁਰੂ ਨਾਨਕ: "ਪ੍ਰੇਮ ਕਾ ਪੋਚਾ"।੧। ੪. ਕਬੀਰ: "ਸਗਲੇ ਮਦ ਛੂਛੇ"।੪।੧। ਗੁਰੂ ਨਾਨਕ: "ਕਿਆ ਮਦਿ ਛੂਛੈ ਭਾਉ ਧਰੇ"।੨। ੫. ਕਬੀਰ: "ਤ੍ਰਿਸਨਾ ਕਾਮੁ ਕ੍ਰੋਧੁ ਮਦ ਮਤਸਰ, ਕਾਟਿ ਕਾਟਿ ਕਸੁ ਦੀਨੁ ਰੇ"।੧।੧। ਗੁਰੂ ਨਾਨਕ: "ਕਰਣੀ ਕਸੁ"।੧। ੬. ਕਬੀਰ: "ਗੁੜੁ ਕਰਿ ਗਿਆਨੁ"।੧।੨। ਗੁਰੂ ਨਾਨਕ: "ਗੁੜੁ ਕਰਿ ਗਿਆਨੁ"।੧। ੭. ਕਬੀਰ: "ਅਉਧੂ ਮੇਰਾ ਮਨੁ ਮਤਵਾਰਾ।ਰਹਾਉ।੨। ਗੁਰੂ ਨਾਨਕ: "ਬਾਬਾ ਮਨੁ ਮਤਵਾਰੋ"।ਰਹਾਉ। ਨੋਟ: ਅਖ਼ੀਰਲੇ ਨੰ: ੭ ਵਿਚ ਦਿੱਤੀ ਸਾਂਝ ਇਕ ਹੋਰ ਗੱਲੋਂ ਭੀ ਸੁਆਦਲੀ ਹੈ। ਦੋਹਾਂ ਮਹਾਂ ਪੁਰਖਾਂ ਨੇ ਲਫ਼ਜ਼ "ਮਨੁ ਮਤਵਾਰੋ" 'ਰਹਾਉ' ਦੀਆਂ ਤੁਕਾਂ ਵਿਚ ਵਰਤੇ ਹਨ। ਇਹ ਇਤਨੀ ਡੂੰਘੀ ਸਾਂਝ ਸਬੱਬ ਨਾਲ ਨਹੀਂ ਹੋ ਗਈ। ਕਬੀਰ ਜੀ ਦੇ ਇਹ ਦੋਵੇਂ ਸ਼ਬਦ ਗੁਰੂ ਨਾਨਕ ਸਾਹਿਬ ਦੇ ਪਾਸ ਮੌਜੂਦ ਸਨ। (7) ਰਾਮਕਲੀ ਦੇ ਚੌਥੇ ਸ਼ਬਦ ਵਿਚ ਕਬੀਰ ਜੀ ਲਿਖਦੇ ਹਨ: ਸੰਤਾ ਮਾਨਉ, ਦੂਤਾ ਡਾਨਉ, ਇਹ ਕੁਟਵਾਰੀ ਮੇਰੀ ॥ ਦਿਵਸ ਰੈਨਿ ਤੇਰੇ ਪਾਉ ਪਲੋਸਉ, ਕੇਸ ਚਵਰ ਕਰਿ ਫੇਰੀ ॥੧॥ ਹਮ ਕੂਕਰ ਤੇਰੇ ਦਰਬਾਰਿ ॥ ਭਉਕਹਿ ਆਗੈ ਬਦਨੁ ਪਸਾਰਿ ॥੧॥ਰਹਾਉ॥ {ਪੰਨਾ 969} ਭਾਵ: ਹੇ ਪ੍ਰਭੂ! ਮੈਂ ਤੇਰੇ ਦਰ ਤੇ (ਬੈਠਾ ਹੋਇਆ ਇਕ) ਕੁੱਤਾ ਹਾਂ, ਤੇ ਮੂੰਹ ਅਗਾਂਹ ਵਧਾ ਕੇ ਭੌਂਕ ਰਿਹਾ ਹਾਂ (ਭਾਵ, ਤੇਰੇ ਦਰ ਤੇ ਮੈਂ ਜੋ ਤੇਰੀ ਸਿਫ਼ਤਿ-ਸਾਲਾਹ ਕਰਦਾ ਹਾਂ, ਇਹ ਆਪਣੇ ਸਰੀਰ ਨੂੰ ਵਿਕਾਰ-ਕੁੱਤਿਆਂ ਤੋਂ ਬਚਾਉਣ ਲਈ ਹੈ, ਜਿਵੇਂ ਇੱਕ ਕੁੱਤਾ ਕਿਸੇ ਪਰਾਈ ਗਲੀ ਦੇ ਕੁੱਤਿਆਂ ਤੋਂ ਆਪਣੇ ਆਪ ਦੀ ਰਾਖੀ ਕਰਨ ਲਈ ਭੌਂਕਦਾ ਹੈ) ।੧। ਆਪਣੇ ਇਸ ਸਰੀਰ-ਸ਼ਹਿਰ ਦੀ ਰਾਖੀ ਕਰਨ ਲਈ ਮੇਰਾ ਫ਼ਰਜ਼ ਇਹ ਹੈ ਕਿ ਮੈਂ ਭਲੇ ਗੁਣਾਂ ਨੂੰ ਜੀ-ਆਇਆਂ ਆਖਾਂ, ਤੇ, ਵਿਕਾਰਾਂ ਨੂੰ ਮਾਰ ਕੱਢਾਂ; ਦਿਨ ਰਾਤ ਹੇ ਪ੍ਰਭੂ! ਤੇਰੇ ਚਰਨ ਪਰਸਾਂ, ਤੇ ਆਪਣੇ ਕੇਸਾਂ ਦਾ ਚਉਰ ਤੇਰੇ ਉੱਤੇ ਝੁਲਾਵਾਂ।੧। ਇਹੀ ਖ਼ਿਆਲ ਗੁਰੂ ਨਾਨਕ ਦੇਵ ਜੀ ਨੇ ਬਿਲਾਵਲ ਰਾਗ ਦੇ ਪਹਿਲੇ ਸ਼ਬਦ ਵਿਚ ਇਉਂ ਦੱਸਿਆ ਹੈ- ਤੂ ਸੁਲਤਾਨੁ ਕਹਾ
ਹਉ ਮੀਆ, ਤੇਰੀ ਕਵਨ ਵਡਾਈ ॥ ਬੰਧਚਿ ਬੰਧਨੁ ਪਾਇਆ ॥ ਮੁਕਤੈ ਗੁਰਿ ਅਨਲੁ ਬੁਝਾਇਆ ॥ ਜਬ ਨਖ ਸਿਖ ਇਹੁ ਮਨੁ ਚੀਨਾ ॥ ਤਬ ਅੰਤਰਿ ਮਜਨੁ ਕੀਨ੍ਹ੍ਹਾ ॥੧॥ ਪਵਨਪਤਿ ਉਨ੍ਹ੍ਹਮਨਿ ਰਹਨੁ ਖਰਾ ॥ ਨਹੀ ਮਿਰਤੁ ਨ ਜਨਮੁ ਜਰਾ ॥੧॥ਰਹਾਉ॥ ਉਲਟੀਲੇ ਸਕਤਿ ਸਹਾਰੰ ॥ ਪੈਸੀਲੇ ਗਗਨ ਮਝਾਰੰ ॥ ਬੇਧੀਅਲੇ ਚਕ੍ਰ ਭੁਅੰਗਾ ॥ ਭੇਟੀਅਲੇ ਰਾਇ ਨਿਸੰਗਾ ॥੨॥ ਚੂਕੀਅਲੇ ਮੋਹ ਮਇ ਆਸਾ ॥ ਸਸਿ ਕੀਨੋ ਸੂਰ ਗਿਰਾਸਾ ॥ ਜਬ ਕੁੰਭਕੁ ਭਰਿਪੁਰਿ ਲੀਣਾ ॥ ਤਹ ਬਾਜੇ ਅਨਹਦ ਬੀਣਾ ॥੩॥ ਬਕਤੈ ਬਕਿ ਸਬਦੁ ਸੁਨਾਇਆ ॥ ਸੁਨਤੈ ਸੁਨਿ ਮੰਨਿ ਬਸਾਇਆ ॥ ਕਰਿ ਕਰਤਾ ਉਤਰਸਿ ਪਾਰੰ ॥ ਕਹੈ ਕਬੀਰਾ ਸਾਰੰ ॥੪॥੧॥੧੦॥ {ਪੰਨਾ 971} ਸ਼ਬਦ ਦਾ ਮੁਖ ਭਾਵ 'ਰਹਾਉ' ਦੀ ਤੁਕ ਵਿਚ ਹੈ। ਇਸ ਕੇਂਦਰੀ ਭਾਵ ਨੂੰ ਸਾਰੇ ਸ਼ਬਦ ਵਿਚ ਵਿਸਥਾਰ ਨਾਲ ਬਿਆਨ ਕੀਤਾ ਹੈ। 'ਰਹਾਉ' ਵਿਚ ਦੱਸਿਆ ਹੈ ਕਿ ਜੀਵਾਤਮਾ ਦੀ ਸਭ ਤੋਂ ਉੱਚੀ ਅਵਸਥਾ ਉਹ ਹੈ ਜਦੋਂ ਇਹ 'ਉਨਮਨ' ਵਿਚ ਅੱਪੜਦਾ ਹੈ। ਇਸ ਅਵਸਥਾ ਨੂੰ ਜਨਮ ਮਰਨ ਤੇ ਬੁਢੇਪਾ ਪੋਹ ਨਹੀਂ ਸਕਦੇ। ਇਸ ਅਵਸਥਾ ਦੀ ਹੋਰ ਸਾਰੀ ਹਾਲਤ ਸਾਰੇ ਸ਼ਬਦ ਵਿਚ ਦੱਸੀ ਗਈ ਹੈ, ਤੇ ਇਹ ਸਾਰੀ ਹਾਲਤ ਉਸ ਕੇਂਦਰੀ ਤਬਦੀਲੀ ਦਾ ਨਤੀਜਾ ਹੈ। ਇਹ 'ਉਨਮਨ' ਕਿਵੇਂ ਬਣੀ? ਸਿਮਰਨ ਦੀ ਬਰਕਤ ਨਾਲ। ਕਬੀਰ ਜੀ ਆਖਦੇ ਹਨ ਕਿ ਇਹੀ ਅਸਲ ਭੇਤ ਦੀ ਗੱਲ ਹੈ। ਇਸ ਭੇਤ ਦੀ ਗੱਲ ਨੂੰ ਜੋ ਕਬੀਰ ਜੀ ਨੇ ਸ਼ਬਦ ਦੇ ਅਖ਼ੀਰਲੇ 'ਬੰਦ' ਵਿਚ ਦੱਸੀ ਹੈ, ਗੁਰੂ ਨਾਨਕ ਸਾਹਿਬ ਨੇ ਆਪਣੇ ਇਕ ਸ਼ਬਦ ਵਿਚ ਖੁਲ੍ਹੇ ਵਿਸਥਾਰ ਨਾਲ ਬਿਆਨ ਕੀਤਾ ਹੈ। ਉਹ ਸ਼ਬਦ ਭੀ ਰਾਮਕਲੀ ਰਾਗ ਵਿੱਚ ਹੀ ਹੈ ਤੇ ਛੰਦ ਦੀ ਚਾਲ ਭੀ ਇਸੇ ਸ਼ਬਦ ਵਰਗੀ ਹੈ; ਵੇਖੋ- ਰਾਮਕਲੀ ਮਹਲਾ ੧ ॥ ਜਾ ਹਰਿ ਪ੍ਰਭਿ ਕਿਰਪਾ ਧਾਰੀ ॥ ਤਾ ਹਉਮੈ ਵਿਚਹੁ ਮਾਰੀ ॥ ਸੋ ਸੇਵਕਿ ਰਾਮ ਪਿਆਰੀ ॥ ਜੋ ਗੁਰ ਸਬਦੀ ਬੀਚਾਰੀ ॥੧॥ ਸੋ ਹਰਿ ਜਨੁ ਹਰਿ ਪ੍ਰਭ ਭਾਵੈ ॥ ਅਹਿਨਿਸਿ ਭਗਤਿ ਕਰੇ ਦਿਨੁ ਰਾਤੀ, ਲਾਜ ਛੋਡਿ ਹਰਿ ਕੇ ਗੁਣ ਗਾਵੈ ॥੧॥ ਰਹਾਉ ॥ਧੁਨਿ ਵਾਜੇ ਅਨਹਦ ਘੋਰਾ ॥ ਮਨੁ ਮਾਨਿਆ ਹਰਿ ਰਸਿ ਮੋਰਾ ॥ ਗੁਰ ਪੂਰੈ ਸਚੁ ਸਮਾਇਆ ॥ ਗੁਰੁ ਆਦਿ ਪੁਰਖੁ ਹਰਿ ਪਾਇਆ ॥੨॥ ਸਭਿ ਨਾਦ ਬੇਦ ਗੁਰਬਾਣੀ ॥ ਮਨੁ ਰਾਤਾ ਸਾਰਿਗ ਪਾਣੀ ॥ ਤਹ ਤੀਰਥ ਵਰਤ ਤਪ ਸਾਰੇ ॥ ਗੁਰ ਮਿਲਿਆ ਹਰਿ ਨਿਸਤਾਰੇ ॥੩॥ ਜਹ ਆਪੁ ਗਇਆ ਭਉ ਭਾਗਾ ॥ ਗੁਰ ਚਰਣੀ ਸੇਵਕੁ ਲਾਗਾ ॥ ਗੁਰਿ ਸਤਿਗੁਰਿ ਭਰਮੁ ਚੁਕਾਇਆ ॥ ਕਹੁ ਨਾਨਕ ਸਬਦਿ ਮਿਲਾਇਆ ॥੪॥੧੦॥ {ਪੰਨਾ 879} (9) ਮਾਰੂ ਰਾਗ ਵਿਚ ਕਬੀਰ ਜੀ ਲਿਖਦੇ ਹਨ: ਬਨਹਿ ਬਸੇ ਕਿਉ ਪਾਈਐ, ਜਉ ਲਉ ਮਨਹੁ ਨ ਤਜਹਿ ਬਿਕਾਰ ॥ ਜਿਹ ਘਰੁ ਬਨੁ ਸਮਸਰਿ ਕੀਆ, ਤੇ ਪੂਰੇ ਸੰਸਾਰ ॥੧॥ ਸਾਰ ਸੁਖੁ ਪਾਈਐ ਰਾਮਾ ॥ ਰੰਗਿ ਰਵਹੁ ਆਤਮੈ ਰਾਮ ॥੧॥ਰਹਾਉ॥ ਜਟਾ ਭਸਮ ਲੇਪਨ ਕੀਆ, ਕਹਾ ਗੁਫਾ ਮਹਿ ਬਾਸੁ ॥ ਮਨੁ ਜੀਤੇ ਜਗੁ ਜੀਤਿਆ, ਜਾ ਤੇ ਬਿਖਿਆ ਤੇ ਹੋਇ ਉਦਾਸੁ ॥੨॥੨॥ {ਪੰਨਾ ੧੧੦੩} ਨੋਟ: ਬੰਦ ਨੰ: ੨ ਵਿਚ ਕਬੀਰ ਜੀ ਆਖਦੇ ਹਨ 'ਮਨੁ ਜੀਤੇ ਜਗੁ ਜੀਤਿਆ'। ਗੁਰੂ ਨਾਨਕ ਦੇਵ ਜੀ 'ਜਪੁ' ਵਿਚ ਲਿਖਦੇ ਹਨ 'ਮਨਿ ਜੀਤੈ ਜਗੁ ਜੀਤੁ'। ਕਬੀਰ ਜੀ ਕਹਿੰਦੇ ਹਨ ਕਿ ਗ੍ਰਿਹਸਤ ਛੱਡ ਕੇ ਜਟਾ ਭਸਮ ਆਦਿਕ ਵਰਤ ਕੇ ਗੁਫਾ ਵਿਚ ਜਾ ਬੈਠਿਆਂ ਮਾਇਆ ਤੋਂ ਖ਼ਲਾਸੀ ਨਹੀਂ ਹੁੰਦੀ। ਜੇ ਜਗਤ ਨੂੰ ਜਿੱਤਣਾ ਹੈ, ਜੇ ਮਾਇਆ ਉੱਤੇ ਕਾਬੂ ਪਾਣਾ ਹੈ ਤਾਂ ਆਪਣੇ ਮਨ ਨੂੰ ਜਿੱਤੋ। ਸਤਿਗੁਰੂ ਨਾਨਕ ਦੇਵ ਜੀ ਭੀ ਇਸ ਗ਼ਲਤ ਤਿਆਗ ਦਾ ਜ਼ਿਕਰ ਕਰਦੇ ਹੋਏ ਹੀ ਆਖਦੇ ਹਨ ਕਿ ਇਹ ਮੁੰਦ੍ਰਾ, ਝੋਲੀ, ਬਿਭੂਤ ਆਦਿਕ ਕੁਝ ਨਹੀਂ ਸਵਾਰਨਗੇ, ਮਨ ਨੂੰ ਜਿੱਤੋ। ਵੇਖੋ, ਇਹ ਲਫ਼ਜ਼ਾਂ ਦੀ ਸਾਂਝ, ਮਜ਼ਮੂਨ ਦੀ ਸਾਂਝ, ਖ਼ਿਆਲਾਂ ਦੀ ਸਾਂਝ। (10) ਬਸੰਤੁ ਕਬੀਰ ਜੀ ॥ ਜੋਇ ਖਸਮੁ ਹੈ ਜਾਇਆ ॥ ਪੂਤਿ ਬਾਪੁ ਖੇਲਾਇਆ ॥ ਬਿਨੁ ਸ੍ਰਵਣਾ ਖੀਰੁ ਪਿਲਾਇਆ ॥੧॥ ਦੇਖਉ ਲੋਗਾ ਕਲਿ ਕੋ ਭਾਉ ॥ ਸੁਤਿ ਮੁਕਲਾਈ ਅਪਨੀ ਮਾਉ ॥੧॥ਰਹਾਉ॥ ਪਗਾ ਬਿਨੁ ਹੁਰੀਆ ਮਾਰਤਾ ॥ ਬਦਨੈ ਬਿਨੁ ਖਿਰ ਖਿਰ ਹਾਸਤਾ ॥……॥੩॥੩॥ ਇਸ ਸਾਰੇ ਸ਼ਬਦ ਵਿਚ ਕਬੀਰ ਜੀ ਮਾਇਆ ਦੇ ਪ੍ਰਭਾਵ ਦਾ ਹਾਲ ਦੱਸ ਰਹੇ ਹਨ, ਮਾਇਆ-ਵੇੜ੍ਹੇ ਜੀਵ ਦੀ ਦਸ਼ਾ ਬਿਆਨ ਕਰ ਰਹੇ ਹਨ, ਅਤੇ 'ਕਲਿ ਕੋ ਭਾਉ' ਲਫ਼ਜ਼ ਵਰਤਦੇ ਹਨ। ਇਹੀ ਲਫ਼ਜ਼ ਗੁਰੂ ਨਾਨਕ ਦੇਵ ਜੀ ਨੇ ਵਰਤੇ ਹਨ ਆਸਾ ਰਾਗ ਦੇ ਇਕ ਸ਼ਬਦ ਵਿਚ, ਜਿੱਥੇ ਆਪ ਮਾਇਆ-ਵੇੜ੍ਹੇ ਜਗਤ ਦੀ ਹਾਲਤ ਦਸਦੇ ਹਨ: ਤਾਲ ਮਦੀਰੇ ਘਟ ਕੇ
ਘਾਟ ॥ ਦੋਲਕ ਦੁਨੀਆ ਵਾਜੈ ਵਾਜ ॥ (11) ਸਾਰੰਗ ਕਬੀਰ ਜੀ ॥ ਰਾਜਾਸ੍ਰਮ ਮਿਤਿ ਨਹੀ ਜਾਨੀ ਤੇਰੀ ॥… … …ਨਾਰੀ ਤੇ ਜੋ ਪੁਰਖੁ ਕਰਾਵੈ, ਪੁਰਖਨ ਤੇ ਜੋ ਨਾਰੀ ॥ ਕਹੁ ਕਬੀਰ ਸਾਧੂ ਕੋ ਪ੍ਰੀਤਮੁ, ਤਿਸੁ ਮੂਰਤਿ ਬਲਿਹਾਰੀ ॥੪॥੨॥ ਨੋਟ: ਨਾਰੀ ਤੋਂ ਪੁਰਖ ਪੈਦਾ ਕਰਨ ਤੇ ਪੁਰਖ ਤੋਂ ਨਾਰੀ ਪੈਦਾ ਕਰਨ ਦਾ ਖ਼ਿਆਲ ਗੁਰੂ ਨਾਨਕ ਦੇਵ ਜੀ ਨੇ ਭੀ ਦੱਸਿਆ ਹੈ। ਸਤਿਗੁਰੂ ਜੀ ਭੀ ਅਕਾਲ ਪੁਰਖ ਦੀ ਅਗਾਧ ਕਥਾ ਹੀ ਬਿਆਨ ਕਰਨ ਸਮੇ ਇਹ ਖ਼ਿਆਲ ਪਰਗਟ ਕਰਦੇ ਹਨ- ਰਾਮਕਲੀ ਮਹਲਾ ੧ ॥ ਪੁਰਖ ਮਹਿ ਨਾਰਿ, ਨਾਰਿ ਮਹਿ ਪੁਰਖਾ, ਬੂਝਹੁ ਬ੍ਰਹਮ ਗਿਆਨੀ ॥ ਧੁਨਿ ਮਹਿ ਧਿਆਨੁ, ਧਿਆਨ ਮਹਿ ਜਾਨਿਆ, ਗੁਰਮੁਖਿ ਅਕਥ ਕਹਾਨੀ ॥੩॥੯॥ ਇਸ ਉੱਪਰ-ਲਿਖੀ ਵਿਚਾਰ ਨੂੰ ਸਾਹਮਣੇ ਰੱਖ ਕੇ ਸਿੱਖ ਧਰਮ ਦਾ ਕੋਈ ਵਿਰੋਧੀ ਸੱਚਾਈ ਦੀ ਟੇਕ ਉੱਤੇ ਟਿਕ ਕੇ ਇਹ ਦੂਸ਼ਣ ਲਾਣ ਜੋਗਾ ਨਹੀਂ ਹੋ ਸਕਦਾ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਬਾਣੀ ਲਿਖਣ ਵਾਸਤੇ ਭਗਤ ਕਬੀਰ ਜੀ ਤੋਂ ਕੋਈ ਚੀਜ਼ ਮਾਂਗਵੀਂ ਲੈਣ ਦੀ ਕੋਸ਼ਸ਼ ਕੀਤੀ ਸੀ। ਜਦੋਂ ਅਸੀ ਦੋਹਾਂ ਮਹਾਂ ਪੁਰਖਾਂ ਦੀ ਲਿਖੀ ਬਾਣੀ ਵਲ ਧਿਆਨ ਮਾਰਦੇ ਹਾਂ ਤਾਂ ਇਤਨੇ ਵੱਡੇ ਸਮੁੰਦਰ ਵਿਚ ਇਹ ਯਾਰਾਂ-ਬਾਰਾਂ ਸ਼ਬਦਾਂ ਦੀ ਸਾਂਝ ਨਕਲ ਅਸਲ ਦੇ ਨਤੀਜੇ ਉੱਤੇ ਲੈ ਜਾਣ ਦੇ ਥਾਂ ਸਿਰਫ਼ ਇਹੀ ਅਖਵਾ ਸਕਦੀ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਭਗਤ ਕਬੀਰ ਜੀ ਦੀ ਬਾਣੀ ਨੂੰ ਆਪਣੇ ਪਾਸ ਸਾਂਭ ਕੇ ਬੜੇ ਪਿਆਰ ਨਾਲ ਪੜ੍ਹਦੇ ਭੀ ਸਨ, ਕਿਉਂਕਿ ਦੋਹਾਂ ਦੇ ਖ਼ਿਆਲ ਮਿਲਦੇ ਸਨ, ਦੋਵੇਂ ਹੀ ਮਹਾਂ ਪੁਰਖ ਉਸ ਵਕਤ ਦੇ ਧਾਰਮਿਕ ਭੁਲੇਖਿਆਂ ਤੇ ਕੁਰੀਤੀਆਂ ਅਤੇ ਵਧੀਕੀਆਂ ਦੇ ਵਿਰੁੱਧ ਇਕੋ ਕਿਸਮ ਦੀ ਅਵਾਜ਼ ਉਠਾ ਰਹੇ ਸਨ। ਕਬੀਰ ਜੀ ਦੇ ਕੁੱਲ ਸ਼ਬਦ ੨੨੪ ਹਨ। ਇਸ ਤੋਂ ਇਲਾਵਾ ਉਹਨਾਂ ਦੀਆਂ ਹੇਠ ਲਿਖੀਆਂ ਚਾਰ ਬਾਣੀਆਂ ਹੋਰ ਹਨ-'ਬਾਵਨ ਅੱਖਰੀ', 'ਪੰਦ੍ਰਹ ਥਿਤੀ', 'ਸਤ ਵਾਰ' ਅਤੇ 'ਸ਼ਲੋਕ'। ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਵੇਰਵਾ ਇਉਂ ਹੈ- ਸ਼ਬਦ
-------------- ੨੦੯ ਤਿੰਨ
'ਵਾਰਾਂ' ਵਿਚ ਪਉੜੀਆਂ --- ੭੩ ਜਿਨ੍ਹਾਂ ਸੱਜਣਾਂ ਨੂੰ ਸਚ-ਮੁਚ ਇਹ ਲੋੜ ਹੈ ਕਿ ਭਗਤ ਕਬੀਰ ਜੀ ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਆਪੋ ਵਿਚ ਸਹੀ ਰਿਸ਼ਤਾ ਮਲੂਮ ਕਰਨ, ਉਹਨਾਂ ਵਾਸਤੇ ਇਹ ਉੱਪਰ-ਲਿਖੇ ਪ੍ਰਮਾਣ ਕਾਫ਼ੀ ਹੋ ਜਾਣੇ ਚਾਹੀਦੇ ਹਨ। ਇਹਨਾਂ ਸ਼ਬਦਾਂ ਬਾਰੇ ਸਿੱਧੀ ਸਾਫ਼ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਪਾਸ ਇਹ ਸ਼ਬਦ ਮੌਜੂਦ ਸਨ। ਪਰ ਇਹ ਨਹੀਂ ਹੋ ਸਕਦਾ ਕਿ ਸਤਿਗੁਰੂ ਜੀ ਨੇ ਸਿਰਫ਼ ਇਹੀ ਦਸ-ਬਾਰਾਂ ਸ਼ਬਦ ਲਏ ਹੋਣ। ਇਨਸਾਨੀ ਜ਼ਿੰਦਗੀ ਬਾਰੇ ਕਬੀਰ ਜੀ ਅਤੇ ਸਤਿਗੁਰੂ ਨਾਨਕ ਦੇਵ ਜੀ ਦੇ ਅਸੂਲ ਪੂਰਨ ਤੌਰ ਤੇ ਮਿਲਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਏ ਕਬੀਰ ਜੀ ਦੇ ਸਾਰੇ ਹੀ ਸ਼ਬਦ ਸਤਿਗੁਰੂ ਜੀ ਨੇ ਆਪ ਲਿਆਂਦੇ ਹਨ ਤੇ ਇਸ ਵਕਤ ਤਕ ਆਪਣੇ ਅਸਲ ਰੂਪ ਵਿਚ ਹਨ। ?????????????????????????????????? ਹੁਣ ਤਕ ਅਸਾਂ ਗੁਰੂ ਨਾਨਕ ਦੇਵ ਜੀ ਅਤੇ ਕਬੀਰ ਜੀ ਦੀ ਬਾਣੀ ਦਾ ਟਾਕਰਾ ਕਰ ਕੇ ਵੇਖਿਆ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਪਾਸ ਭਗਤ ਜੀ ਦੀ ਬਾਣੀ ਮੌਜੂਦ ਸੀ। ਅਸੀ ਇਹ ਭੀ ਵੇਖ ਆਏ ਹਾਂ ਕਿ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਗੁਰੂ ਅਮਰ ਦਾਸ ਜੀ ਪਾਸ ਅੱਪੜ ਗਈ ਸੀ। ਇਸ ਦੇ ਨਾਲ ਹੀ ਭਗਤ ਕਬੀਰ ਜੀ ਦੀ ਬਾਣੀ ਅੱਪੜਨੀ ਭੀ ਕੁਦਰਤੀ ਗੱਲ ਸੀ। ਇਹ ਗੱਲ ਗੁਰੂ ਅਮਰਦਾਸ ਜੀ ਦੀ ਬਾਣੀ ਵਿਚੋਂ ਭੀ ਪਰਤੱਖ ਸਾਬਤ ਹੋ ਰਹੀ ਹੈ ਕਿ ਉਹਨਾਂ ਪਾਸ ਕਬੀਰ ਜੀ ਦੀ ਬਾਣੀ ਮੌਜੂਦ ਸੀ। (1) ਗੂਜਰੀ ਕੀ ਵਾਰ ਮ: ੩ ਦੀ ਪਉੜੀ ਨੰ: ੪ ਦੇ ਨਾਲ ਕਬੀਰ ਜੀ ਦਾ ਇਕ ਸ਼ਲੋਕ ਦਰਜ ਹੈ। ਇਹ ਸ਼ਲੋਕ ਕਬੀਰ ਜੀ ਦੇ ਸ਼ਲੋਕਾਂ ਵਿਚ ਨੰ: ੫੮, ੫੯ ਦੇ ਅੰਕ ਹੇਠ ਹੈ: ਕਬੀਰ ਮੁਕਤਿ ਦੁਆਰਾ ਸੰਕੁੜਾ, ਰਾਈ ਦਸਵੈ ਭਾਇ ॥ ਮਨੁ ਤਉ ਮੈਗਲੁ ਹੋਇ ਰਹਾ, ਨਿਕਸਿਆ ਕਿਉ ਕਰਿ ਜਾਇ ॥ ਐਸਾ ਸਤਿਗੁਰੁ ਜੇ ਮਿਲੈ, ਤੁਠਾ ਕਰੇ ਪਸਾਉ ॥ ਮੁਕਤਿ ਦੁਆਰਾ ਮੋਕਲਾ, ਸਹਜੇ ਆਵਉ ਜਾਉ ॥੧॥੪॥ ਇਸ ਸ਼ਲੋਕ ਦੇ ਨਾਲ ਗੁਰੂ ਅਮਰਦਾਸ ਜੀ ਦਾ ਭੀ ਇਕ ਸ਼ਲੋਕ ਲਿਖਿਆ ਪਿਆ ਹੈ: ਨਾਨਕ ਮੁਕਤਿ ਦੁਆਰਾ ਅਤਿ ਨੀਕਾ, ਨਾਨਾ ਹੋਇ ਸੁ ਜਾਇ ॥ ਹਉਮੈ ਮਨੁ ਅਸਥੂਲੁ ਹੈ, ਕਿਉਕਰਿ ਵਿਚੁਦੇ ਜਾਇ ॥ ਸਤਿਗੁਰ ਮਿਲਿਐ ਹਉਮੈ ਗਈ, ਜੋਤਿ ਰਹੀ ਸਭ ਆਇ ॥ ਇਹੁ ਜੀਉ ਸਦਾ ਮੁਕਤੁ ਹੈ, ਸਹਜੇ ਰਹਿਆ ਸਮਾਇ ॥੨॥੪॥ ਸਰਸਰੀ ਨਿਗਾਹੇ ਹੀ ਵੇਖਿਆਂ ਸਾਫ਼ ਪਿਆ ਦਿੱਸਦਾ ਹੈ ਕਿ ਇਹਨਾਂ ਦੋਹਾਂ ਸਲੋਕਾਂ ਵਿਚ ਬਹੁਤ ਕਾਫ਼ੀ ਸਾਂਝ ਹੈ, ਜੋ ਸਬੱਬ ਨਾਲ ਨਹੀਂ ਹੋ ਗਈ। ਗੁਰੂ ਅਮਰਦਾਸ ਜੀ ਕਬੀਰ ਜੀ ਦੇ ਸ਼ਲੋਕ ਦੇ ਪਰਥਾਇ ਹੀ ਇਹ ਸ਼ਲੋਕ ਉਚਾਰ ਰਹੇ ਹਨ। (2) ਸਲੋਕ ਕਬੀਰ ਜੀ- ਕਬੀਰ ਜੋ ਮੈ ਚਿਤਵਉ ਨਾ ਕਰੈ, ਕਿਆ ਮੇਰੇ ਚਿਤਵੇ ਹੋਇ ॥ ਅਪਨਾ ਚਿਤਵਿਆ ਹਰਿ ਕਰੈ, ਜੋ ਮੇਰੇ ਚਿਤਿ ਨ ਹੋਇ ॥੨੧੯॥ ਇਸ ਦੇ ਨਾਲ ਹੀ ਗੁਰੂ ਅਮਰਦਾਸ ਜੀ ਦਾ ਸ਼ਲੋਕ ਹੈ- ਮ: ੩ ॥ ਚਿੰਤਾ, ਭਿ ਆਪਿ ਕਰਾਇਸੀ, ਅਚਿੰਤੁ ਭਿ ਆਪੇ ਦੇਇ ॥ ਨਾਨਕ ਸੋ ਸਾਲਾਹੀਐ, ਜਿ ਸਭਨਾ ਸਾਰ ਕਰੇਇ ॥੨੨੦॥ ਇੱਥੇ ਭੀ ਓਪਰੀ-ਨਜ਼ਰੇ ਹੀ ਦਿੱਸ ਰਿਹਾ ਹੈ ਗੁਰੂ ਅਮਰਦਾਸ ਜੀ ਨੇ ਇਹ ਸ਼ਲੋਕ ਕਬੀਰ ਜੀ ਦੇ ਸੰਬੰਧ ਵਿਚ ਉਚਾਰਿਆ ਹੈ। (3) ਬਿਹਾਗੜੇ ਰਾਗ ਦੀ ਵਾਰ ਦੀ ਪਉੜੀ ਨੰ: ੧੭ ਦੇ ਦੋਵੇਂ ਸ਼ਲੋਕ ਵੇਖੋ। ਪਹਿਲਾ ਸ਼ਲੋਕ ਕਬੀਰ ਜੀ ਦਾ ਹੈ: ਕਬੀਰ ਮਰਤਾ ਮਰਤਾ ਜਗੁ ਮੁਆ, ਮਰਿ ਭਿ ਨ ਜਾਨੈ ਕੋਇ ॥ ਐਸੀ ਮਰਨੀ ਜੋ ਮਰੈ, ਬਹੁਰਿ ਨ ਮਰਨਾ ਹੋਇ ॥੧॥ ਇਸ ਸ਼ਲੋਕ ਦੇ ਨਾਲ ਦੂਜਾ ਸ਼ਲੋਕ ਗੁਰੂ ਅਮਰਦਾਸ ਜੀ ਦਾ ਹੈ- ਮ: ੩ ॥ ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ ॥ ਜੇਕਰ ਸਾਹਿਬੁ ਮਨਹੁ ਨ ਵੀਸਰੈ ਤਾ ਸਹਲਾ ਮਰਣਾ ਹੋਇ ॥ ਮਰਣੈ ਤੇ ਜਗਤੁ ਡਰੈ, ਜੀਵਿਆ ਲੋੜੈ ਸਭੁ ਕੋਇ ॥ ਗੁਰ ਪਰਸਾਦੀ ਜੀਵਤੁ ਮਰੈ ਹੁਕਮੈ ਬੂਝੈ ਸੋਇ ॥ ਨਾਨਕ ਐਸੀ ਮਰਨੀ ਜੋ ਮਰੇ ਤਾ ਸਦ ਜੀਵਣੁ ਹੋਇ ॥੨॥੧੭॥ 'ਐਸੀ ਮਰਨੀ ਜੋ ਮਰੈ'-ਕਬੀਰ ਜੀ 'ਨਾਨਕ ਐਸੀ ਮਰਨੀ ਜੋ ਮਰੇ'-ਗੁਰੂ ਅਮਰਦਾਸ ਜੀ ਕਬੀਰ ਜੀ ਨੇ 'ਐਸੀ ਮਰਨੀ' ਨੂੰ ਪਹਿਲੀ ਤੁਕ 'ਮਰਿ ਭਿ ਨ ਜਾਨੈ ਕੋਇ' ਵਿਚ ਇਸ਼ਾਰੇ-ਮਾਤ੍ਰ ਹੀ ਦੱਸਿਆ ਹੈ। ਪਰ ਗੁਰੂ ਅਮਰਦਾਸ ਜੀ ਨੇ ਆਪਣੇ ਸ਼ਲੋਕ ਵਿਚ 'ਐਸੀ ਮਰਨੀ' ਦੀ ਖੋਲ੍ਹ ਕੇ ਵਿਆਖਿਆ ਕਰ ਦਿੱਤੀ ਹੈ, ਤੇ ਅਖ਼ੀਰ ਵਿਚ ਕਬੀਰ ਜੀ ਦੀ ਹੀ ਤੁਕ 'ਐਸੀ ਮਰਨੀ ਜੋ ਮਰੈ' ਨੂੰ ਦੁਹਰਾ ਦਿੱਤਾ ਹੈ। ਕਬੀਰ ਜੀ ਦੇ 'ਐਸੀ ਮਰਨੀ' ਬਾਰੇ ਖ਼ਿਆਲ ਦੀ ਵਿਆਖਿਆ ਗੁਰੂ ਅਮਰਦਾਸ ਜੀ ਤਦੋਂ ਹੀ ਕਰ ਸਕਦੇ ਸਨ, ਜੇ ਕਬੀਰ ਜੀ ਦੀ ਬਾਣੀ ਉਹਨਾਂ ਪਾਸ ਮੌਜੂਦ ਹੁੰਦੀ। (4) ਰਾਮਕਲੀ ਕੀ ਵਾਰ ਮ: ੩, ਪਉੜੀ ੨: ਸਲੋਕੁ ਕਬੀਰ ਜੀ ॥ ਕਬੀਰ ਮਹਿਦੀ ਕਰਿ ਕੈ ਘਾਲਿਆ, ਆਪੁ ਪੀਸਾਇ ਪੀਸਾਇ ॥ ਤੈ ਸਹ ਬਾਤ ਨ ਪੁਛੀਆ, ਕਬਹੂ ਨ ਲਾਈ ਪਾਇ ॥੧॥ ਮ: ੩ ॥ ਨਾਨਕ ਮਹਿਦੀ ਕਰਿ ਕੈ ਰਖਿਆ, ਸੋ ਸਹੁ ਨਦਰਿ ਕਰੇ ॥ ਆਪੇ ਪੀਸੈ ਆਪੇ ਘਸੈ, ਆਪੇ ਹੀ ਲਾਇ ਲਏਇ ॥ ਇਹੁ ਪਿਰਮ ਪਿਆਲਾ ਖਸਮ ਕਾ, ਜੈ ਭਾਵੈ ਤੈ ਦੇਇ ॥ ਇਹਨਾਂ ਦੋਹਾਂ ਸ਼ਲੋਕਾਂ ਦੀ ਸਾਂਝ ਕਿਸੇ ਟੀਕਾ-ਟਿਪਣੀ ਦੀ ਮੁਥਾਜ ਨਹੀਂ ਹੈ ਤੇ ਇਹ ਸਾਂਝ ਤਦੋਂ ਹੀ ਬਣ ਸਕੀ, ਜੇ ਗੁਰੂ ਅਮਰਦਾਸ ਜੀ ਪਾਸ ਕਬੀਰ ਜੀ ਦੀ ਬਾਣੀ ਮੌਜੂਦ ਸੀ। ਇਕ ਹੋਰ ਸਾਂਝ- ਹੁਣ ਤਕ ਅਸਾਂ ਸਤਿਗੁਰੂ ਜੀ ਅਤੇ ਕਬੀਰ ਜੀ ਦੀ ਬਾਣੀ ਦਾ ਪਰਸਪਰ ਟਾਕਰਾ ਕਰ ਕੇ ਇਹ ਵੇਖਿਆ ਹੈ ਕਿ ਸ਼ਬਦਾਂ ਵਿਚ ਕਈ ਤੁਕਾਂ ਸਾਂਝੀਆਂ ਹਨ, ਕਈ ਲਫ਼ਜ਼ ਤੇ ਖ਼ਿਆਲ ਸਾਂਝੇ ਹਨ। ਇਤਨੀ ਸਾਂਝ ਹੈ ਜਿਸ ਤੋਂ ਨਿਰਸੰਦੇਹ ਅਸੀ ਇਸ ਨਤੀਜੇ ਤੇ ਅੱਪੜ ਗਏ ਹਾਂ ਕਿ ਕਬੀਰ ਜੀ ਦੀ ਬਾਣੀ ਗੁਰੂ ਨਾਨਕ ਸਾਹਿਬ ਪਾਸ ਮੌਜੂਦ ਸੀ। ਹੁਣ ਅਸੀ ਇਕ ਹੋਰ ਅਜੀਬ ਸਾਂਝ ਪਾਠਕਾਂ ਦੇ ਸਾਹਮਣੇ ਪੇਸ਼ ਕਰਦੇ ਹਾਂ। ਲਫ਼ਜ਼ 'ਤ੍ਰਿਕੁਟੀ' ਹਠ-ਜੋਗੀਆਂ ਵਿਚ ਵਰਤਿਆ ਜਾਂਦਾ ਹੈ। ਕਬੀਰ ਜੀ ਤੋਂ ਪਹਿਲਾਂ ਦੁਨੀਆ ਦੇ ਲੋਕ ਦੱਸਦੇ ਸਨ ਕਿ 'ਤ੍ਰਿਕਟੀ' ਮਨੁੱਖ ਦੇ ਮੱਥੇ ਵਿਚ ਉਸ ਥਾਂ ਹੈ ਜਿੱਥੇ ਇੜਾ, ਪਿੰਗਲਾ, ਸੁਖਮਨਾ ਨਾੜੀਆਂ ਦਾ ਮੇਲ ਹੁੰਦਾ ਹੈ। ਲਫ਼ਜ਼ 'ਤ੍ਰਿਕੁਟੀ' ਦੋ ਲਫ਼ਜ਼ਾਂ 'ਤ੍ਰਿ' ਅਤੇ 'ਕੁਟੀ' ਤੋਂ ਬਣਿਆ ਹੈ। 'ਕੁਟੀ' ਦਾ ਅਰਥ ਹੈ 'ਵਿੰਗੀ ਲਕੀਰ'। ਤ੍ਰਿਕੁਟੀ-ਤਿੰਨ ਵਿੰਗੀਆਂ ਲਕੀਰਾਂ (ਜੋ ਮਨੁੱਖ ਦੇ ਮੱਥੇ ਉੱਤੇ ਪੈ ਜਾਂਦੀਆਂ ਹਨ। ਮਨੁੱਖ ਦੇ ਮੱਥੇ ਤੇ ਦੋਹਾਂ ਭਰਵੱਟਿਆਂ ਦੇ ਵਿਚਕਾਰ ਜਿਹੇ ਨੱਕ ਤੋਂ ਉਤਾਂਹ, ਜੋ ਥਾਂ ਹੈ, ਉੱਥੇ ਇਹ ਤਿੰਨੇ ਨਾੜੀਆਂ-ਇੜਾ, ਪਿੰਗਲਾ ਤੇ ਸੁਖਮਨਾ ਮਿਲਦੀਆਂ ਮੰਨੀਆਂ ਜਾਂਦੀਆਂ ਹਨ। ਮੱਥੇ ਉੱਤੇ ਤਿੰਨ ਵਿੰਗੀਆਂ ਲਕੀਰਾਂ ਭੀ ਇੱਥੇ ਹੀ ਬਣਦੀਆਂ ਹਨ। ਇੜਾ ਉਹ ਨਾੜੀ ਹੈ ਜਿਸ ਦੇ ਆਸਰੇ ਮਨੁੱਖ ਦੀ ਖੱਬੀ ਨਾਸ ਚੱਲਦੀ ਹੈ। ਪਿੰਗਲਾ ਉਹ ਨਾੜੀ ਹੈ ਜਿਸ ਦੇ ਆਸਰੇ ਸੱਜੀ ਨਾਸ ਚੱਲਦੀ ਹੈ। ਦੋਵੇਂ ਨਾੜੀਆਂ ਸੁਖਮਨਾ ਨਾੜੀ ਵਿਚ ਮਿਲਦੀਆਂ ਹਨ। ਉਸ ਥਾਂ ਦਾ ਨਾਮ 'ਤ੍ਰਿਕੁਟੀ' ਰੱਖਿਆ ਗਿਆ ਹੈ। ਕਬੀਰ ਜੀ ਨੇ ਇਹ ਲਫ਼ਜ਼ ਆਪਣੀ ਬਾਣੀ ਵਿਚ ਤਿੰਨ ਵਾਰੀ ਵਰਤਿਆ ਹੈ, ਪਰ ਉਸ ਭਾਵ ਵਿਚ ਨਹੀਂ ਜਿਸ ਵਿਚ ਹਠ-ਜੋਗੀਆਂ ਨੇ। ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਵਿਚ ਇਹ ਲਫ਼ਜ਼ ੧੧ ਵਾਰੀ ਵਰਤਿਆ ਮਿਲਦਾ ਹੈ। ਇਸ ਦਾ ਅਰਥ ਹਰ ਥਾਂ ਇੱਕੋ ਹੀ ਹੈ। ਪਰ, ਉਹ ਅਰਥ ਨਹੀਂ, ਜੋ ਹਠ-ਜੋਗ ਵਿਚ ਹੈ। ਲਫ਼ਜ਼ 'ਤ੍ਰਿਕੁਟੀ' ਦੀ ਵਰਤੋਂ ਦਾ ਵੇਰਵਾ ਇਉਂ ਹੈ: ਕਬੀਰ ਜੀ
--------- ੩ ਵਾਰੀ ਇਸ ਲਫ਼ਜ਼ ਦਾ ਭਾਵ ਸਮਝਣ ਵਾਸਤੇ ਸਾਰੇ ਹੀ ਪ੍ਰਮਾਣ ਹੇਠ ਦਿੱਤੇ ਜਾਂਦੇ ਹਨ: (ੳ) ਕਬੀਰ ਜੀ- ੧. ਬ੍ਰਿਹਸਪਤਿ ਬਿਖਿਆ ਦੇਇ ਬਹਾਇ ॥ ਤੀਨਿ ਦੇਵ ਏਕ ਸੰਗਿ ਲਾਇ ॥ ਭਾਵ: ਉਸ ਤ੍ਰਿਕੁਟੀ ਵਾਲੀ ਹਾਲਤ ਵਿਚ (='ਤਹ ਤ੍ਰਿਕੁਟੀ ਮਾਹਿ') ਮਾਇਆ ਦੇ ਤਿੰਨ ਗੁਣਾਂ ਦੀਆਂ ਤਿੰਨ ਨਦੀਆਂ (ਤੀਨਿ ਨਦੀ) ਚੱਲ ਰਹੀਆਂ ਹਨ। ੨. ਬੋਲਹੁ ਭਈਆ ਰਾਮ ਕੀ ਦੁਹਾਈ ॥ ਪੀਵਹੁ
ਸੰਤ ਸਦਾ ਮਤਿ ਦੁਰਲਭ, ਭਾਵ: 'ਰਾਮ ਕੀ ਦੁਹਾਈ' ਬੋਲਿਆਂ, ਪ੍ਰਭੂ ਦੀ ਸ਼ਰਨ ਪਿਆਂ, ਤ੍ਰਿਕੁਟੀ ਛੁੱਟ ਜਾਂਦੀ ਹੈ, ਦਸਵਾਂ ਦਰ ਖੁਲ੍ਹ ਜਾਂਦਾ ਹੈ, ਤੇ ਮਨ ਖੀਵਾ ਹੋ ਜਾਂਦਾ ਹੈ। ੩. ਜਨਮ ਮਰਨ ਕਾ ਭ੍ਰਮੁ ਗਇਆ, ਗੋਬਿਦ ਲਿਵ ਲਾਗੀ ॥ ਭਾਵ: ਜਦੋਂ 'ਗੁਰ ਸਾਖੀ ਜਾਗੀ', ਤਦੋਂ 'ਤ੍ਰਿਕੁਟੀ ਸੰਧਿ ਮੈ ਪੇਖਿਆ ਘਟ ਹੂ ਘਟਿ ਜਾਗੀ' ॥ ਸਾਰੀਆਂ ਤੁਕਾਂ ਦਾ ਅਰਥ: ਮੇਰੇ ਅੰਦਰ ਸਤਿਗੁਰੂ ਦੀ ਸਿੱਖਿਆ ਨਾਲ (ਐਸੀ ਬੁੱਧ) ਜਾਗ ਪਈ ਹੈ ਕਿ ਮੇਰੀ ਜਨਮ ਮਰਨ ਦੀ ਭਟਕਣਾ ਮੁੱਕ ਗਈ ਹੈ, ਪ੍ਰਭੂ-ਚਰਨਾਂ ਵਿਚ ਮੇਰੀ ਸੁਰਤ ਜੁੜ ਗਈ ਹੈ, ਤੇ ਮੈਂ ਜਗਤ ਵਿਚ ਵਿਚਰਦਾ ਹੋਇਆ ਹੀ ਉਸ ਹਾਲਤ ਵਿਚ ਟਿਕਿਆ ਰਹਿੰਦਾ ਹਾਂ ਜਿੱਥੇ ਮਾਇਆ ਦੇ ਫੁਰਨੇ ਨਹੀਂ ਉਠਦੇ।੧।ਰਹਾਉ। ... … (ਸਤਿਗੁਰੂ ਦੀ ਸਿੱਖਿਆ ਨਾਲ ਬੁੱਧ ਜਾਗਣ ਤੇ) ਮੈਂ ਤ੍ਰਿਕੁਟੀ ਵਿੰਨ੍ਹ ਲਈ ਹੈ, ਹੁਣ ਮੈਨੂੰ ਹਰੇਕ ਘਟ ਵਿਚ ਪ੍ਰਭੂ ਦੀ ਜੋਤ ਜਗਦੀ ਦਿੱਸ ਰਹੀ ਹੈ। ਮੇਰੇ ਅੰਦਰ ਐਸੀ ਮੱਤ ਪੈਦਾ ਹੋ ਗਈ ਹੈ ਕਿ ਮੈਂ ਅੰਦਰੋਂ ਵਿਰਕਤ ਹੋ ਗਿਆ ਹਾਂ।੨। (ਅ) ਗੁਰੂ ਨਾਨਕ ਦੇਵ ਜੀ: ੧. ਤ੍ਰਿਬਿਧਿ ਕਰਮ ਕਮਾਈਅਹਿ, ਆਸਾ ਅੰਦੇਸਾ ਹੋਇ ॥ ੨. ਨਿਧਿ ਸਿਧਿ ਨਿਰਮਲ ਨਾਮੁ ਬੀਚਾਰੁ ॥ ਪੂਰਨੁ ਪੂਰਿ ਰਹਿਆ ਬਿਖੁ ਮਾਰਿ ॥ ਭਾਵ: (੧) ਗੁਰੂ ਤੋਂ ਬਿਨਾ ਤ੍ਰਿਕੁਟੀ ਨਹੀਂ ਛੁੱਟਦੀ। (੨) ਜਦੋਂ ਗੁਰੂ ਦੀ ਮੱਤ ਕਾਰੀ ਆਵੇ, ਤਾਂ ਬਿਮਲ ਪ੍ਰਭੂ ਵਿਚ ਲੀਨ ਹੋਇਆਂ ਤ੍ਰਿਕੁਟੀ ਛੁੱਟਦੀ ਹੈ। (ੲ) ਗੁਰੂ ਅਮਰਦਾਸ ਜੀ: ੧. ਤ੍ਰੈਗੁਣ ਸਭਾ ਧਾਤੁ ਹੈ, ਦੂਜਾ ਭਾਉ ਵਿਕਾਰੁ ॥ ਪੰਡਿਤੁ ਪੜੈ ਬੰਧਨ ਮੋਹ ਬਾਧਾ, ਨਹ ਬੂਝੈ ਬਿਖਿਆ ਪਿਆਰਿ ॥ . ਸਤਿਗੁਰਿ ਮਿਲਿਐ ਤ੍ਰਿਕੁਟੀ ਛੂਟੈ, ਚਉਥੈ ਪਦਿ ਮੁਕਤਿ ਦੁਆਰੁ ॥੨॥੧੮॥੫੧॥ {ਸਿਰੀ ਰਾਗ ੨. ਤ੍ਰੈ ਗੁਣ ਅਚੇਤ ਨਾਮੁ ਚੇਤਹਿ ਨਾਹੀ, ਬਿਨੁ ਨਾਵੈ ਬਿਨਸਿ ਜਾਈ
॥੧੫॥ (ਸ) ਗੁਰੂ ਰਾਮਦਾਸ ਜੀ: ੧. ਹਰਿ ਕੀਰਤਿ ਗੁਰਮਤਿ ਜਸੁ ਗਾਇਓ, ਮਨਿ ਉਘਰੈ ਕਪਟ ਕਪਾਟ
॥ (ਹ) ਗੁਰੂ ਅਰਜਨ ਸਾਹਿਬ: ਜੀਵਤ ਮੁਏ ਮੁਏ ਸੇ
ਜੀਵੇ ॥ ੨. ਜਿਉ ਕਾਜਰ ਭਰਿ ਮੰਦਰੁ ਰਾਖਿਓ, ਜੋ ਪੈਸੇ ਕਾਲੂਖੀ ਰੇ
॥ ਨੋਟ: ਇਸ ਲਫ਼ਜ਼ 'ਤ੍ਰਿਕੁਟੀ' ਦਾ ਅਰਥ ਗੁਰੂ ਅਰਜਨ ਸਾਹਿਬ ਆਪ ਹੀ ਸਪੱਸ਼ਟ ਕਰਦੇ ਹਨ: ੩. ਮਾਥੈ ਤ੍ਰਿਕੁਟੀ ਦ੍ਰਿਸਟਿ ਕਰੂਰਿ ॥ ਬੋਲੈ ਕਉੜਾ ਜਿਹਬਾ ਕੀ ਫੂੜਿ ॥ ਨੋਟ: ਇਸ ਅਖ਼ੀਰਲੇ ਪ੍ਰਮਾਣ ਨੂੰ ਪੜ੍ਹ ਕੇ ਹੁਣ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਲਫ਼ਜ਼ 'ਤ੍ਰਿਕੁਟੀ' ਦਾ ਅਰਥ ਹੈ 'ਤ੍ਰਿਊੜੀ'। ਤੇ, ਇਹ ਮਿਟਦੀ ਹੈ ਗੁਰੂ ਦੀ ਸ਼ਰਨ ਪਿਆਂ। ਸਾਰੇ ਬਾਰਾਂ ਦੇ ਬਾਰਾਂ ਹੀ ਪ੍ਰਮਾਣ ਗਹੁ ਨਾਲ ਪੜ੍ਹ ਵੇਖੋ, ਹਰੇਕ ਵਿਚ ਇਹੀ ਅਰਥ ਢੁਕਦਾ ਹੈ। ਜਿਵੇਂ ਸੰਸਕ੍ਰਿਤ ਲਫ਼ਜ਼ 'ਨਿਕਟਿ' ਤੋਂ ਪ੍ਰਾਕ੍ਰਿਤ ਤੇ ਪੰਜਾਬੀ ਲਫ਼ਜ਼ 'ਨੇੜੇ' ਹੈ; ਜਿਵੇਂ ਲਫ਼ਜ਼ 'ਕਟਕ' ਤੋਂ ਹੈ 'ਕੜਾ', ਤਿਵੇਂ ਲਫ਼ਜ਼ 'ਤ੍ਰਿਕੁਟੀ' ਦਾ ਬਦਲਿਆ ਹੋਇਆ ਪ੍ਰਾਕ੍ਰਿਤ ਤੇ ਪੰਜਾਬੀ ਰੂਪ ਹੈ 'ਤ੍ਰਿਊੜੀ', ਤਿੰਨ ਵਿੰਗੀਆਂ ਲਕੀਰਾਂ, ਜੋ ਮੱਥੇ ਉੱਤੇ ਤਦੋਂ ਪੈਂਦੀਆਂ ਹਨ ਜਦੋਂ ਮਨੁੱਖ ਦੇ ਅੰਦਰ ਖਿੱਝ ਹੋਵੇ। ਸੰਸਕ੍ਰਿਤ ਦਾ ਅੱਖਰ 'ਟ' ਪਾਕ੍ਰਿਤ ਅਤੇ ਪੰਜਾਬੀ ਵਿਚ ਅੱਖਰ 'ੜ' ਬਣ ਗਿਆ ਹੈ। ਅਤੇ ਵਿਅੰਜਨ 'ਕ' ਤੋਂ ਸ੍ਵਰ 'ਅ'। ਨਿਕਟਿ-ਨਿਅੜਿ, ਨੇੜੇ। ਕਟਕ-ਕੜਅ, ਕੜਾ। ਤ੍ਰਿਕੁਟੀ-ਤ੍ਰਿ ਉੜੀ, ਤ੍ਰਿਊੜੀ। ਸੋ, 'ਤ੍ਰਿਕੁਟੀ ਛੁਟਦੀ ਹੈ' ਭਾਵ ਹੈ 'ਖਿੱਝ ਦੂਰ ਹੁੰਦੀ ਹੈ'। ਕਬੀਰ ਜੀ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤਕ ਹਰੇਕ ਨੇ ਲਫ਼ਜ਼ 'ਤ੍ਰਿਕੁਟੀ' ਦਾ ਇੱਕੋ ਹੀ ਭਾਵ ਦੱਸਿਆ ਹੈ, ਤੇ, ਉਸ ਦਾ ਇਲਾਜ ਭੀ ਇੱਕੋ ਹੀ ਦਸਿਆ ਹੈ। ਇਹ ਇਕ ਅਜੀਬ ਹੀ ਸੁਆਦਲੀ ਘਟਨਾ ਹੈ ਕਿ ਕਬੀਰ ਜੀ ਦਾ ਲਫ਼ਜ਼ "ਤ੍ਰਿਕੁਟੀ" ਦਾ ਦਿੱਤਾ ਹੋਇਆ ਨਵਾਂ ਅਰਥ ਗੁਰੂ ਨਾਨਕ ਸਾਹਿਬ ਨੂੰ ਭੀ ਮਲੂਮ ਸੀ, ਤੇ, ਉਹਨਾਂ ਤੋਂ ਪਿਛੋਂ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਨੂੰ ਭੀ। ਅਜਿਹੀਆਂ ਗੱਲਾਂ ਸਬੱਬ ਨਾਲ ਨਹੀਂ ਬਣਦੀਆਂ। ਕਬੀਰ ਜੀ ਦੇ ਕੁਝ ਸ਼ਬਦ ਅਸੀ ਉੱਪਰ ਦੇ ਆਏ ਹਾਂ, ਜਿਨ੍ਹਾਂ ਤੋਂ ਸਾਫ਼ ਸਾਬਤ ਹੋ ਗਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਕਈ ਸ਼ਬਦ ਕਬੀਰ ਜੀ ਦੇ ਸ਼ਬਦਾਂ ਦੇ ਪਰਥਾਏ ਉਚਾਰੇ ਹਨ। ਇਸ 'ਤ੍ਰਿਕੁਟੀ' ਲਫ਼ਜ਼ ਦਾ ਨਵਾਂ ਖ਼ਿਆਲ ਭੀ ਸਤਿਗੁਰੂ ਜੀ ਨੇ ਕਬੀਰ ਜੀ ਤੋਂ ਹੀ ਲਿਆ ਹੈ। ਪਰ, ਜੇ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਗੁਰੂ ਅੰਗਦ ਦੇਵ ਜੀ ਦੀ ਰਾਹੀਂ ਗੁਰੂ ਅਮਰਦਾਸ ਜੀ ਪਾਸ ਨਾ ਆਈ ਹੁੰਦੀ, ਤੇ ਇਹਨਾਂ ਨੂੰ ਉਹਨਾਂ ਦੀ ਬਾਣੀ ਪੜ੍ਹਨ ਦਾ ਪੂਰਾ ਅੱਭਿਆਸ ਨਾ ਹੁੰਦਾ, ਤਾਂ ਗੁਰੂ ਅਮਰਦਾਸ ਜੀ ਲਫ਼ਜ਼ 'ਤ੍ਰਿਕੁਟੀ' ਵਾਲਾ ਨਵਾਂ ਖ਼ਿਆਲ ਹੂ-ਬੂ-ਹੂ ਉਹਨਾਂ ਵਾਂਗ ਹੀ ਨਾ ਦੁਹਰਾਉਂਦੇ। ਇਸ ਸਾਰੀ ਵਿਚਾਰ ਦੇ ਸਾਹਮਣੇ ਹੁਣ ਇਹ ਗੱਲ ਪੱਕੀ ਹੋ ਗਈ ਹੈ ਕਿ ਕਬੀਰ ਜੀ ਦੀ ਬਾਣੀ ਸਤਿਗੁਰੂ ਨਾਨਕ ਦੇਵ ਜੀ ਨੇ ਆਪ ਲਿਆਂਦੀ ਸੀ। ਗੁਰੂ ਜੈਸੇ ਅਹਿ ਅਗਨਿ ਕਉ
ਬਾਲਕੁ ਬਿਲੋਕਿ ਧਾਵੈ, ਗਹਿ ਗਹਿ ਰਾਖੈ ਮਾਤਾ, ਸੁਤੁ ਬਿਲਲਾਤ ਹੈ ॥ ਪਦਅਰਥ: ਅਹਿ-ਸੱਪ। ਕਉ-ਨੂੰ। ਬਿਲੋਕਿ-ਵੇਖ ਕੇ। ਧਾਵੈ-ਦੌੜਦਾ ਹੈ। ਗਹਿ-ਫੜ ਕੇ। ਸੁਤੁ-ਪੁੱਤਰ। ਬ੍ਰਿਥਾਵੰਤੁ-ਰੋਗੀ। ਚਾਹਤ ਖਾਦਿ-ਖਾਣੀ ਚਾਹੁੰਦਾ ਹੈ। ਅਖਾਦਿ-ਨਾਹ ਖਾਣ ਵਾਲੀ ਚੀਜ਼। ਜਤਨ ਕੈ-ਜਤਨ ਨਾਲ। ਜੁਗਵਤ-ਰੋਕਦਾ ਹੈ। ਪੰਥਾਪੰਥੁ-ਪੰਥ-ਅਪੰਥੁ, ਚੰਗਾ ਮੰਦਾ ਰਸਤਾ। ਕਰੁ-ਹੱਥ। ਗਹੈ-ਫੜੇ। ਕਾਮਨਾ-ਲਾਲਸਾ। ਕਨਕ-ਸੋਨਾ। ਕਾਮਿਨੀ-ਇਸਤ੍ਰੀ। ਅਕੁਲਾਤ ਹੈ-ਕਾਹਲਾ ਪੈਂਦਾ ਹੈ। ਭਗਤ ਕਬੀਰ ਜੀ ਅਤੇ ਹਠ-ਜੋਗ ਜੀਵਨ ਅਗਵਾਈ ਦਾ ਵਸੀਲਾ- ਜੋ ਭੀ ਪ੍ਰਾਣ-ਧਾਰੀ ਜਗਤ ਵਿਚ ਆਇਆ ਹੈ (ਵੱਡੇ ਮਹਾਂਪੁਰਖ ਤੋਂ ਲੈ ਕੇ ਸਾਧਾਰਨ ਸਜਿੰਦ ਜੀਵ ਤਕ) ਕੋਈ ਭੀ ਇਸ ਸਰੀਰਕ ਜਾਮੇ ਵਿਚ ਸਦਾ ਇੱਥੇ ਨਹੀਂ ਰਹਿ ਸਕਿਆ। ਇਹ ਕੁਦਰਤੀ ਨਿਯਮ ਧੁਰ ਤੋਂ ਤੁਰਿਆ ਆ ਰਿਹਾ ਹੈ। ਇਸ ਜਗਤ-ਰੰਗ-ਭੂਮੀ ਵਿਚ ਹਰੇਕ ਪਾਤ੍ਰ ਆਪੋ ਆਪਣੀ ਜ਼ਿੰਮੇਵਾਰੀ ਨਿਭਾ ਕੇ ਆਉਣ ਵਾਲੀਆਂ ਨਸਲਾਂ ਲਈ ਥਾਂ ਖ਼ਾਲੀ ਕਰ ਗਿਆ ਹੈ। ਅਸਾਡੀ ਇਹ ਧਰਤੀ ਸਾਇੰਸਵੇਤਾ ਲੋਕਾਂ ਦੇ ਅੰਦਾਜ਼ੇ ਅਨੁਸਾਰ ਦੋ ਅਰਬ ਸਾਲ ਤੋਂ ਬਣੀ ਹੈ, ਇੱਥੇ ਇਤਨੇ ਲੰਮੇ ਸਮੇ ਵਿਚ ਬੇਅੰਤ ਹੀ ਆਏ ਤੇ ਚਲੇ ਗਏ। ਪਰ ਮਹਾਂ ਪੁਰਖਾਂ ਦੇ ਪਾਏ ਹੋਏ ਪੂਰਨੇ ਉਹਨਾਂ ਦੀ ਆਪਣੀ ਪਵਿੱਤਰ ਬਾਣੀ ਅਤੇ ਉਹਨਾਂ ਦੇ ਜੀਵਨ-ਇਤਿਹਾਸ ਰਹਿੰਦੀ ਦੁਨੀਆ ਤਕ ਕਿਸੇ ਨ ਕਿਸੇ ਸ਼ਕਲ ਵਿਚ ਟਿਕੇ ਰਹਿਣਗੇ ਤੇ ਧਰਤੀ ਦੇ ਬੰਦਿਆਂ ਨੂੰ ਚਾਨਣ-ਮੁਨਾਰਿਆਂ ਦਾ ਕੰਮ ਦੇਣਗੇ। ਜੋ ਜੋ ਸੁਭਾਗ ਮਨੁੱਖ ਆਪਣੇ ਇਸ਼ਟ ਗੁਰੂ ਪੈਗ਼ੰਬਰ ਦੇ ਪਵਿੱਤਰ ਬਚਨਾਂ ਉੱਤੇ ਸ਼ਰਧਾ ਲਿਆ ਕੇ ਉਹਨਾਂ ਦੇ ਪਾਏ ਪੂਰਨਿਆਂ ਉੱਤੇ ਤੁਰਨ ਦੀ ਕੋਸ਼ਸ਼ ਕਰਦੇ ਹਨ, ਉਹ ਇਸ ਜੀਵਨ-ਸਫ਼ਰ ਵਿਚ ਔਝੜੇ ਪੈਣੋਂ ਬਚ ਜਾਂਦੇ ਹਨ। ਜਿਵੇਂ ਹਿੰਦੂ, ਮੁਸਲਮਾਨ, ਈਸਾਈ ਆਦਿਕ ਕੌਮਾਂ ਪਾਸ ਵੇਦ, ਕੁਰਾਨ ਅੰਜੀਲ ਆਦਿਕ ਧਰਮ-ਪੁਸਤਕ ਹਨ ਜੋ ਉਹਨਾਂ ਲੋਕਾਂ ਦੀ ਅਗਵਾਈ ਕਰ ਰਹੇ ਹਨ, ਤਿਵੇਂ ਸਿੱਖ ਕੌਮ ਪਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ, ਜੋ ਸਿੱਖ ਦੇ ਜੀਵਨ ਦੀ ਅਗਵਾਈ ਕਰ ਸਕਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ- ਪਰ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਿਚ ਸਿਰਫ਼ ਗੁਰੂ ਸਾਹਿਬਾਨ ਦੀ ਹੀ ਬਾਣੀ ਨਹੀਂ ਹੈ। ਇਸ ਵਿਚ ਕਈ ਭਗਤਾਂ ਦੀ ਭੀ ਬਾਣੀ ਹੈ, ਤੇ ਇਸ ਸਮੁੱਚੇ ਸੰਗ੍ਰਹਿ ਦਾ ਨਾਮ ਗੁਰੂ ਗ੍ਰੰਥ ਸਾਹਿਬ ਹੈ। ਜਦੋਂ ਅਸੀ ਇਸ ਪਵਿੱਤਰ ਬਾਣੀ ਦੇ ਸੰਗ੍ਰਹਿ ਨੂੰ ਸਿਰ ਨਿਵਾਂਦੇ ਹਾਂ, ਤਾਂ ਸਾਨੂੰ ਇਹ ਖ਼ਿਆਲ ਕਦੇ ਭੀ ਨਹੀਂ ਆਇਆ, ਤੇ ਨਾ ਹੀ ਆਉਣਾ ਚਾਹੀਦਾ ਹੈ ਕਿ ਅਸੀ ਸਿਰਫ਼ ਉਸ ਬਾਣੀ ਨੂੰ ਸਿਰ ਨਿਵਾਂਦੇ ਹਾਂ ਜੋ ਸਤਿਗੁਰੂ ਜੀ ਦੀ ਆਪਣੀ ਹੀ ਹੈ। ਅਸੀ ਇਸ ਸਾਰੀ ਹੀ ਬੀੜ ਦਾ ਸਤਿਕਾਰ ਕਰਦੇ ਹਾਂ, ਸਾਰੀ ਨੂੰ ਹੀ ਸਮੁੱਚੇ ਤੌਰ ਤੇ "ਗੁਰੂ" ਆਖਦੇ ਹਾਂ। ਜਦੋਂ ਅਸਾਡੇ ਦੀਨ-ਦੁਨੀਆ ਦੇ ਪਾਤਿਸ਼ਾਹ ਸਤਿਗੁਰੂ ਜੀ ਨੇ ਆਪਣੇ ਹੀ ਤਖ਼ਤ ਉੱਤੇ ਆਪਣੇ ਹੀ ਨਾਲ ਇਹਨਾਂ ਸੁਭਾਗ ਭਗਤਾਂ ਨੂੰ ਬਿਠਾਲ ਲਿਆ, ਤਾਂ ਸਿਰ ਨਿਵਾਉਣ ਵੇਲੇ ਸਿੱਖ ਦਾ ਸਿਰ, ਬਿਨਾ ਕਿਸੇ ਵਿਤਕਰੇ ਦੇ, ਬਿਨਾ ਕਿਸੇ ਵੰਡ ਦੇ, ਇਹਨਾਂ ਸਾਰੇ ਮਹਾਂ ਪੁਰਖਾਂ ਦੇ ਇਕੱਠੇ-ਮਿਲਵੇਂ ਤੇ ਸਾਂਝੇ ਆਤਮਕ-ਸਰੂਪ ਅੱਗੇ ਝੁਕਦਾ ਹੈ। ਸਾਡੇ ਭੁਲੇਖੇ- ਪਰ ਇਹਨਾਂ ਭਗਤਾਂ ਬਾਰੇ ਹਿੰਦੂ ਕੌਮ ਵਿਚ ਤੇ ਕਈ ਭੁਲੇਖਿਆਂ ਕਰਕੇ ਸਿੱਖਾਂ ਵਿਚ ਭੀ ਅਜੀਬ ਸ਼ਰਧਾ-ਹੀਣ ਤੇ ਹਾਸੋ-ਹੀਣ ਸਾਖੀਆਂ ਤੁਰੀਆਂ ਆ ਰਹੀਆਂ ਹਨ। ਭਗਤ ਨਾਮਦੇਵ ਨੂੰ ਬੀਠੁਲ-ਮੂਰਤੀ ਦਾ ਪੁਜਾਰੀ ਦੱਸਿਆ ਜਾ ਰਿਹਾ ਹੈ, ਭਗਤ ਕਬੀਰ ਨੂੰ ਹਠ-ਜੋਗੀ ਤੇ ਪ੍ਰਾਣਾਯਾਮੀ ਕਿਹਾ ਜਾਂਦਾ ਹੈ। ਜੇ ਇਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਨਾ ਦਰਜ ਹੋਈ ਹੁੰਦੀ, ਤਾਂ ਲੋਕਾਂ ਦੇ ਇਹਨਾਂ ਬਣੇ-ਖ਼ਿਆਲਾਂ ਦੀ ਪੜਚੋਲ ਕਰਨ ਦੀ ਅਸਾਨੂੰ ਕੋਈ ਲੋੜ ਨਹੀਂ ਸੀ। ਪਰ ਹੈਰਾਨੀ ਤਾਂ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਇਹਨਾਂ ਭਗਤਾਂ ਦੀ ਦਰਜ ਹੋਈ ਬਾਣੀ ਵਿਚੋਂ ਹੀ ਹਵਾਲੇ ਦੇ ਦੇ ਕੇ ਸਿੱਖ ਵਿਦਵਾਨ ਹੀ ਇਹ ਸਾਬਤ ਕਰ ਰਹੇ ਹਨ ਕਿ ਇਹ ਭਗਤ ਕਿਸੇ ਸਮੇ ਮੂਰਤੀ-ਪੂਜਾ ਜਾਂ ਹਠ-ਜੋਗੀ ਰਹੇ ਹਨ। ਇਹ ਉੱਘੇ ਵਿਦਵਾਨ ਸੱਜਣ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਟੀਕਾ ਕਰਦੇ ਹੋਏ ਇਉਂ ਲਿਖਦੇ ਹਨ-"ਹਠ-ਜੋਗ ਦੁਆਰਾ ਰਾਜ-ਜੋਗ ਵਿਚ ਪੁੱਜਣਾ ਜਾਂ ਮੂਰਤੀਆਂ ਦੁਆਰਾ ਧਿਆਨ ਪਕਾ ਕੇ ਫਿਰ ਨਿਰਾਕਾਰ ਵਿਚ ਜਾਣਾ ਇਹ ਗ਼ਲਤ ਤਰੀਕੇ ਨਹੀਂ, ਪਰ ਹਨ ਖ਼ਤਰਿਆਂ ਦੇ ਭਰੇ ਹੋਏ। ਕਈ ਹਠ-ਯੋਗ ਤਕ ਹੀ ਰਹਿ ਗਏ। ਕਈ ਮੂਰਤੀ-ਪੂਜ ਹੋ ਗਏ। ਇਸ ਲਈ ਕੀਰਤਨ ਤੇ ਸਿਮਰਨ ਦੁਆਰਾ ਸਿੱਧਾ ਪੁੱਜ ਪੈਣਾ ਡਾਢਾ ਸੌਖਾ ਤੇ ਨਿਰੋਲ ਰਸਤਾ ਹੈ। "ਗੁਰੂ ਜੀ ਨੇ ਇਹ ਦੱਸਣ ਲਈ ਕਿ ਉਸ ਤਰੀਕੇ ਦੁਆਰਾ ਐਨੀ ਪ੍ਰਪੱਕਤਾ ਨੂੰ ਪੁੱਜਿਆ ਹੋਇਆ ਨਾਮਦੇਉ ਸਿਮਰਨ ਦੀ ਸ਼ਲਾਘਾ ਕਰਦਾ ਹੈ, ਉਹਨਾਂ ਦੀ ਪਹਿਲੀ ਅਵਸਥਾ ਦੀ ਸਿੱਧੀ ਦੇ ਸ਼ਬਦ ਭੀ ਦੇ ਦਿੱਤੇ ਹਨ, ਤਾਂ ਜੁ ਇੱਕ ਉਸ ਸੱਜਣ ਦੀ ਉਗਾਹੀ ਹੋ ਜਾਏ ਜਿਹਨੇ ਦੋਨੋਂ ਰਾਹ ਚੰਗੀ ਤਰ੍ਹਾਂ ਗਾਹੇ ਹਨ। ਕਬੀਰ ਜੀ ਦੇ ਹਠ-ਜੋਗ ਦੇ ਸ਼ਬਦ ਭੀ ਇਸੇ ਲਈ ਰੱਖੇ ਹਨ।" ਇਹਨਾਂ ਦੇ ਦਿੱਤੇ ਖ਼ਿਆਲ ਅਨੁਸਾਰ- (1) ਗੁਰੂ ਸਾਹਿਬ ਦੇ ਨੁਕਤਾ-ਨਿਗਾਹ ਤੋਂ ਜੋਗ-ਅੱਭਿਆਸ ਤੇ ਮੂਰਤੀ-ਪੂਜਾ ਆਤਮਕ ਜੀਵਨ ਵਿਚ ਗ਼ਲਤ ਉੱਦਮ ਨਹੀਂ ਹਨ। (2) ਗੁਰੂ ਗ੍ਰੰਥ ਸਾਹਿਬ ਵਿਚ ਭਗਤ ਨਾਮਦੇਵ ਜੀ ਦੇ ਉਹ ਸ਼ਬਦ ਭੀ ਦਰਜ ਹਨ, ਜੋ ਮੂਰਤੀ-ਪੂਜਾ ਦੇ ਹੱਕ ਵਿੱਚ ਹਨ। (3) ਇਹ ਸ਼ਬਦ ਇਸ ਵਾਸਤੇ ਦਰਜ ਕੀਤੇ ਗਏ ਹਨ ਕਿ 'ਸਿਮਰਨ' ਨੂੰ 'ਮੂਰਤੀ-ਪੂਜਾ' ਨਾਲੋਂ ਉੱਚਾ ਤੇ ਚੰਗਾ ਤਰੀਕਾ ਸਾਬਤ ਕਰਨ ਲਈ ਇਕ ਪੱਕੀ ਗਵਾਹੀ ਦਿੱਤੀ ਜਾ ਸਕੇ। (4) ਕਬੀਰ ਜੀ ਦੀ ਬਾਣੀ ਵਿਚ ਉਹ ਸ਼ਬਦ ਭੀ ਦਰਜ ਹਨ, ਜੋ ਹਠ-ਜੋਗ ਦੇ ਹੱਕ ਵਿਚ ਹਨ। ਜੋਗ-ਸਾਧਨ ਮੂਰਤੀ-ਪੂਜਾ ਅਤੇ ਗੁਰਮਤਿ- ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ- ਪਿਆਰੇ ਇਨ ਬਿਧਿ ਮਿਲਣੁ ਨ ਜਾਈ, ਮੈ ਕੀਏ ਕਰਮ ਅਨੇਕਾ ॥ ਹਾਰਿ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁਧਿ ਬਿਬੇਕਾ ॥੧॥ਰਹਾਉ॥... ਪੂਜਾ ਅਰਚਾ ਬੰਦਨ ਡੰਡਉਤ, ਖਟੁ ਕਰਮਾ ਰਤੁ ਰਹਤਾ ॥ ਹਉ ਹਉ ਕਰਤ ਬੰਧਨ ਮਹਿ ਪਰਿਆ, ਨਹ ਮਿਲੀਐ ਇਹ ਜੁਗਤਾ ॥੫॥ ਜੋਗ ਸਿਧ ਆਸਣ ਚਉਰਾਸੀਹ, ਏ ਭੀ ਕਰਿ ਕਰਿ ਰਹਿਆ ॥ ਵਡੀ ਆਰਜਾ ਫਿਰਿ ਫਿਰਿ ਜਨਮੈ, ਹਰਿ ਸਿਉ ਸੰਗੁ ਨ ਗਹਿਆ ॥੬॥ {ਪੰਨਾ 642} {ਸੋਰਠਿ ਮਹਲਾ ੫ ਅਸਟਪਦੀ ਸਾਫ਼ ਲਿਖਿਆ ਹੈ ਕਿ ਮੂਰਤੀ-ਪੂਜਾ ਅਤੇ ਜੋਗ ਅੱਭਿਆਸ ਆਦਿਕ ਤਰੀਕਿਆਂ ਨਾਲ ਪਰਮਾਤਮਾ ਨਹੀਂ ਮਿਲ ਸਕਦਾ। ਫਿਰ ਅਗਾਂਹ ਸੂਹੀ ਰਾਗ ਵਿਚ ਲਿਖਦੇ ਹਨ- ਘਰ ਮਹਿ ਠਾਕੁਰੁ ਨਦਰਿ ਨ ਆਵੈ ॥ ਗਲ ਮਹਿ ਪਾਹਣੁ ਲੈ ਲਟਕਾਵੈ ॥੧॥... ਜਿਸੁ ਪਾਹਣ ਕਉ ਠਾਕੁਰੁ ਕਹਤਾ ॥ ਓਹੁ ਪਾਹਣੁ ਲੈ ਉਸ ਕਉ ਡੁਬਤਾ ॥੨॥ ਗੁਨਹਗਾਰ ਲੂਣ ਹਰਾਮੀ ॥ ਪਾਹਣ ਨਾਵ ਨ ਪਾਰ ਗਿਰਾਮੀ ॥੩॥੩॥੯॥ {ਪੰਨਾ 738} {ਸੂਹੀ ਮਹਲਾ ੫ ਇੱਥੇ ਭੀ ਸਾਫ਼ ਲਫ਼ਜ਼ਾਂ ਵਿਚ ਸਤਿਗੁਰੂ ਜੀ ਨੇ ਮੂਰਤੀ-ਪੂਜਾ ਨੂੰ ਗ਼ਲਤ ਰਸਤਾ ਦੱਸਿਆ ਹੈ। ਸਾਡੀ ਆਪਣੀ ਹੀ ਮਿੱਥ- ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਸਤਿਗੁਰੂ ਜੀ ਵਲੋਂ ਕਿਤੇ ਭੀ ਅਜੇਹੇ ਲਫ਼ਜ਼ ਲਿਖੇ ਨਹੀਂ ਮਿਲਦੇ, ਜਿੱਥੇ ਉਹਨਾਂ ਆਖਿਆ ਹੋਵੇ ਕਿ ਫ਼ਲਾਣੇ ਭਗਤ ਦੇ ਫ਼ਲਾਣੇ ਸ਼ਬਦ ਮੂਰਤੀ-ਪੂਜਾ ਦੇ ਹੱਕ ਵਿਚ ਹਨ। ਫਿਰ ਜੇ ਗੁਰੂ ਗ੍ਰੰਥ ਸਾਹਿਬ ਵਿਚ ਕੱਚੀ ਬਾਣੀ ਭੀ ਦਰਜ ਹੈ ਤਾਂ ਇਸ ਨੂੰ ਸਮੁੱਚੇ ਤੌਰ ਤੇ "ਗੁਰੂ" ਦਾ ਦਰਜਾ ਕਿਵੇਂ ਮਿਲ ਸਕਦਾ ਹੈ? ਇਹ ਭੀ ਬੜੀ ਕਮਜ਼ੋਰ ਦਲੀਲ ਹੈ ਕਿ ਭਗਤਾਂ ਦੇ ਅੱਨ-ਪੂਜਾ ਤੇ ਅੱਨ-ਮਾਰਗ ਦੇ ਸ਼ਬਦ ਇਸ ਲਈ ਦਰਜ ਕੀਤੇ ਗਏ ਹਨ ਕਿ ਅੱਨ-ਪੂਜਾ ਦੇ ਵਿਰੁੱਧ ਇਹਨਾਂ ਭਗਤਾਂ ਦੀ ਗਵਾਹੀ ਬੜੀ ਪੱਕੀ ਸਮਝੀ ਜਾਇਗੀ, ਕਿਉਂਕਿ ਇਹਨਾਂ ਨੇ ਦੋਵੇਂ ਰਾਹ ਚੰਗੀ ਤਰ੍ਹਾਂ ਗਾਹੇ ਸਨ। ਜੇ ਸਤਿਗੁਰੂ ਜੀ ਕੱਚੇ ਰਸਤੇ ਦੀ ਇਹ ਪੱਕੀ ਗਵਾਹੀ ਦਰਜ ਨਾ ਕਰ ਜਾਂਦੇ, ਤਾਂ ਕੀ ਸਿੱਖਾਂ ਨੂੰ ਉਹਨਾਂ ਉੱਤੇ ਇਤਬਾਰ ਨਹੀਂ ਬੱਝਣਾ ਸੀ? ਜਦੋਂ ਸਤਿਗੁਰੂ ਨਾਨਕ ਦੇਵ ਜੀ ਪਹਿਲੀ 'ਉਦਾਸੀ' ਸਮੇ ਬਨਾਰਸ ਗਏ ਸਨ, ਤਾਂ 'ਸਾਲਗਰਾਮ' ਦੀ ਪੂਜਾ ਦੀ ਨਿਖੇਧੀ ਤਾਂ ਉਹਨਾਂ ਉੱਥੇ ਹੀ ਕਰ ਦਿੱਤੀ ਸੀ। ਪਹਿਲੀ 'ਉਦਾਸੀ' ਅਜੇ ਸ਼ੁਰੂ ਹੀ ਹੋਈ ਸੀ। ਇਹ ਜ਼ਿਕਰ ਹੈ ਸੰਨ ੧੫੦੭-੦੮ ਦਾ। ਕੀ ਸਤਿਗੁਰੂ ਜੀ ਦੇ ਨਾਮ-ਲੇਵਾ ਸਿੱਖਾਂ ਨੂੰ ਆਪਣੇ ਗੁਰੂ ਦੇ ਉਸ ਮਹਾਂ ਵਾਕ ਉੱਤੇ ਭਰੋਸਾ ਨ ਬੱਝਾ ਹੋਵੇਗਾ? ਜਗਨਨਾਥ ਪੁਰੀ ਜਾ ਕੇ ਭੀ ਉਹਨਾਂ ਕਿਸੇ ਮੂਰਤੀ ਦੀ ਆਰਤੀ ਦੇ ਥਾਂ ਸਾਰੀ ਕੁਦਰਤ ਵਿਚ ਵੱਸ ਰਹੇ ਕਰਤਾਰ ਦੀ ਆਰਤੀ ਦੱਸੀ ਸੀ। ਕਬੀਰ ਜੀ ਦੇ ਸ਼ਬਦਾਂ ਵਿਚ ਹਠ-ਜੋਗ- ਇਹ ਗੱਲ ਭੀ ਉੱਕੀ ਨਿਰ-ਮੂਲ ਹੈ ਕਿ ਕਬੀਰ ਜੀ ਦੇ ਕੁਝ ਸ਼ਬਦ ਹਠ-ਜੋਗ ਦੇ ਹੱਕ ਵਿਚ ਹਨ, ਜਾਂ ਕਬੀਰ ਜੀ ਨੇ ਪ੍ਰਭੂ-ਪ੍ਰਾਪਤੀ ਦਾ ਰਸਤਾ ਹਠ-ਜੋਗ ਤੋਂ ਲੱਭਾ ਸੀ। ਭਗਤ ਰਵਿਦਾਸ ਜੀ ਕਬੀਰ ਜੀ ਦੇ ਸਮਕਾਲੀ ਹੋਏ ਹਨ, ਤੇ ਦੋਵੇਂ ਇੱਕੋ ਹੀ ਸ਼ਹਿਰ (ਬਨਾਰਸ) ਦੇ ਰਹਿਣ ਵਾਲੇ ਸਨ। ਰਵਿਦਾਸ ਜੀ ਸਾਫ਼ ਲਿਖਦੇ ਹਨ: ਹਰਿ ਹਰਿ ਹਰਿ ਹਰਿ
ਹਰਿ ਹਰਿ ਹਰੇ ॥ ਹਰਿ ਸਿਮਰਤ ਜਨ ਗਏ ਨਿਸਤਰਿ
ਤਰੇ ॥੧॥ਰਹਾਉ॥ ਭਾਵ: ਕਬੀਰ ਜੀ ਨੇ 'ਸਿਮਰਨ' ਤੋਂ ਪ੍ਰਾਪਤੀ ਕੀਤੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਬੀਰ ਜੀ ਦੇ ਕਈ ਸ਼ਬਦਾਂ ਵਿਚ ਹਠ-ਜੋਗ ਦੇ ਸਾਧਨਾਂ ਦਾ ਜ਼ਿਕਰ ਆਉਂਦਾ ਹੈ, ਪਰ ਉਹ ਹਠ-ਜੋਗ ਦੇ ਹੱਕ ਵਿਚ ਨਹੀਂ, ਸਗੋਂ ਨਿਖੇਧੀ ਵਾਸਤੇ ਹਨ। ਜੇ ਹਠ-ਜੋਗ ਦੇ ਸਾਧਨਾਂ ਦਾ ਜ਼ਿਕਰ ਕਰਨਾ ਹੀ ਉਸ ਦੇ ਹੱਕ ਵਿਚ ਸਮਝਿਆ ਜਾਣਾ ਹੈ, ਤਾਂ ਸਤਿਗੁਰੂ ਨਾਨਕ ਦੇਵ ਜੀ ਦੀ ਤਾਂ ਕਿਤਨੀ ਹੀ ਬਾਣੀ ਹਠ-ਜੋਗੀਆਂ ਬਾਰੇ ਹੈ। 'ਸਿਧ-ਗੋਸਟਿ' ਵਿਚ ਤਾਂ ਜ਼ਿਕਰ ਹੀ ਇਹਨਾਂ ਜੋਗੀਆਂ ਦਾ ਹੀ ਹੈ। ਪਰ ਸਤਿਗੁਰੂ ਜੀ ਕਦੇ ਭੀ ਹਠ-ਜੋਗੀ ਨਹੀਂ ਰਹੇ। ਹਠ-ਜੋਗ ਬਾਰੇ ਕਬੀਰ ਜੀ ਦੇ ਖ਼ਿਆਲ- ਕਬੀਰ ਜੀ ਦੇ ਸਾਰੇ ੨੨੪ ਸ਼ਬਦਾਂ ਵਿਚ ਤਕਰੀਬਨ ੨੬ ਸ਼ਬਦ ਐਸੇ ਹਨ ਜਿਨ੍ਹਾਂ ਵਿਚ ਕਬੀਰ ਜੀ ਨੇ 'ਜੋਗ' ਦਾ ਜ਼ਿਕਰ ਕੀਤਾ ਹੈ। ਜੇ ਇਹਨਾਂ ਸ਼ਬਦਾਂ ਨੂੰ ਗਹੁ ਨਾਲ ਪੜ੍ਹੀਏ, ਤਾਂ ਹਠ-ਜੋਗ ਬਾਰੇ ਕਬੀਰ ਜੀ ਦੇ ਖ਼ਿਆਲ ਇਉਂ ਮਿਲਦੇ ਹਨ: (1) ਪ੍ਰਭੂ ਦਾ ਨਾਮ ਸਿਮਰਨਾ ਹੀ ਜੋਗ ਦਾ ਚੰਗਾ ਆਹਰ ਹੈ ਤੇ ਇਹ ਨਾਮ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ (ਆਸਾ, ੭) । ਸੁਆਸ ਸੁਆਸ ਨਾਮ ਜਪਣਾ ਹੀ ਸੁਖਮਨਾ ਨਾੜੀ ਦਾ ਅੱਭਿਆਸ ਹੈ (ਗੁੳੜੀ, ੧੮) । ਸਿਮਰਨ ਦੇ ਅਨੰਦ ਦੇ ਟਾਕਰੇ ਤੇ ਪ੍ਰਾਣਾਯਾਮ ਆਦਿਕ ਸਾਧਨ ਹੋਛੇ ਜਿਹੇ ਕੰਮ ਹਨ (ਗਉੜੀ, ੫੨) । (2) ਜੋਗ, ਜਤ, ਤਪ, ਸੰਨਿਆਸ, ਤੀਰਥ ਆਦਿਕ-ਇਹ ਸਾਰੇ ਸਾਧਨ ਕਰਦਿਆਂ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ (ਆਸਾ, ੫) । ਨੰਗੇ ਰਹਿ ਕੇ ਜੰਗਲਾਂ ਵਿਚ ਭੌਣਾ, ਸਿਰ ਮੁਨਾ ਕੇ ਫ਼ਕੀਰ ਬਣ ਜਾਣਾ, ਬਾਲ-ਜਤੀ ਬਣੇ ਰਹਿਣਾ-ਅਜਿਹਾ ਕੋਈ ਸਾਧਨ ਮਨੁੱਖ ਨੂੰ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਕਰ ਸਕਦਾ (ਗਉੜੀ, ੪) । ਕੋਈ ਜੋਗੀ ਹੋਵੇ, ਸਰੇਵੜਾ ਹੋਵੇ, ਸੰਨਿਆਸੀ ਹੋਵੇ, ਪੰਡਿਤ ਹੋਵੇ-ਜੋ ਮਨੁੱਖ ਬੰਦਗੀ ਨਹੀਂ ਕਰਦਾ, ਉਸ ਦੀ ਹਉਮੈ ਦੂਰ ਨਹੀਂ ਹੁੰਦੀ (ਗਉੜੀ, ੫੧। ਜੋਗ-ਅੱਭਿਆਸ ਤੇ ਪ੍ਰਾਣਾਯਾਮ ਆਤਮਕ ਜੀਵਨ ਦੇ ਰਾਹ ਵਿਚ ਕਪਟ ਹੀ ਹਨ, ਇਹ ਮਾਇਆ ਦੀ ਖ਼ਾਤਰ ਡਿੰਭ ਹੀ ਹੈ (ਬਿਲਾਵਲੁ, ੮) । (3) ਜੋਗੀ ਲੋਕ ਸ਼ਰਾਬ ਵਿਚ ਗੁੱਟ ਹੋ ਕੇ ਇੜਾ, ਪਿੰਗਲਾ, ਸੁਖਮਨਾ ਵਾਲਾ ਅੱਭਿਆਸ ਕਰਦੇ ਹਨ। ਕਬੀਰ ਜੀ ਇਸ ਹੋਛੇ ਨਸ਼ੇ ਤੋਂ ਵਰਜਦੇ ਹਨ ਤੇ ਆਖਦੇ ਹਨ ਕਿ ਮੈਂ ਪਰਮਾਤਮਾ ਦੇ 'ਨਾਮ ਮਹਾਂ ਰਸ' ਦੀ ਇਕ ਬੂੰਦ ਦੇ ਵੱਟੇ ਜਪ, ਤਪ, ਤੀਰਥ, ਵਰਤ, ਇੜਾ, ਪਿੰਗਲਾ, ਸੁਖਮਨਾ ਦਾ ਅੱਭਿਆਸ-ਸਭ ਕੁਝ ਕੁਰਬਾਨ ਕਰਨ ਨੂੰ ਤਿਆਰ ਹਾਂ (ਰਾਮਕਲੀ, ੧, ੨) । ਉਹਨਾਂ ੨੬ ਸ਼ਬਦਾਂ ਬਾਰੇ- ਉਂਞ ਤਾਂ ਭਗਤ-ਬਾਣੀ ਦੇ ਟੀਕੇ ਵਿਚ ਜਿੱਥੇ ਕਿਤੇ ਲੋੜ ਪਈ ਹੈ, ਹਠ-ਜੋਗ ਨਾਲ ਸੰਬੰਧ ਰੱਖਣ ਵਾਲੇ ਸਾਰੇ ਸ਼ਬਦਾਂ ਵਿਚ ਕਿਸੇ ਪੈਂਦੇ ਭੁਲੇਖੇ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਦੀ ਕੋਸ਼ਸ਼ ਕੀਤੀ ਗਈ ਹੈ; ਪਰ ਇਸ ਖ਼ਿਆਲ ਨਾਲ ਕਿ ਉਹਨਾਂ ਸਾਰੇ ਸ਼ਬਦਾਂ ਨੂੰ ਇੱਕੋ ਵੇਲੇ ਸਾਹਮਣੇ ਰੱਖ ਕੇ ਵਧੀਕ ਚੰਗੀ ਤਰ੍ਹਾਂ ਸਾਰੀ ਗੱਲ ਦਾ ਨਿਰਨਾ ਕੀਤਾ ਜਾ ਸਕੇ, ਇੱਥੇ ਉਹਨਾਂ ਸਾਰੇ ਹੀ ਸ਼ਬਦਾਂ ਵਿਚੋਂ ਲੋੜ ਅਨੁਸਾਰ ਹਵਾਲੇ ਦਿੱਤੇ ਜਾਂਦੇ ਹਨ, ਤਾ ਕਿ ਪਾਠਕ ਸੱਜਣ ਆਪ ਤਸੱਲੀ ਕਰ ਲੈਣ ਕਿ ਗੁਰੂ ਗ੍ਰੰਥ ਸਾਹਿਬ ਵਿਚ ਕਬੀਰ ਜੀ ਦਾ ਕੋਈ ਭੀ ਸ਼ਬਦ ਹਠ-ਜੋਗ ਦੇ ਹੱਕ ਵਿਚ ਨਹੀਂ ਹੈ। (1) ਬਸੰਤ-੨ ਸਭ ਮਦ ਮਾਤੇ ਕੋਊ ਨ ਜਾਗ ॥ ਸੰਗ ਹੀ ਚੋਰ ਘਰੁ ਮੁਸਨ ਲਾਗ ॥੧॥ਰਹਾਉ॥ ਅਰਥ: ਸਭ ਜੀਵ (ਕਿਸੇ ਨਾ ਕਿਸੇ ਵਿਕਾਰ ਵਿਚ) ਮੱਤੇ ਪਏ ਹਨ, ਕੋਈ ਜਾਗਦਾ ਨਹੀਂ (ਦਿੱਸਦਾ) ; ਤੇ ਇਹਨਾਂ ਜੀਵਾਂ ਦੇ ਅੰਦਰੋਂ ਹੀ (ਉੱਠ ਕੇ, ਕਾਮਾਦਿਕ) ਚੋਰ ਇਹਨਾਂ ਦਾ (ਹਿਰਦਾ-ਰੂਪ) ਘਰ ਲੁੱਟ ਰਹੇ ਹਨ।੧।ਰਹਾਉ। ਪੰਡਿਤ ਜਨ ਮਾਤੇ ਪੜ੍ਹ੍ਹਿ ਪੁਰਾਨ ॥ ਜੋਗੀ ਮਾਤੇ ਜੋਗ ਧਿਆਨ ॥੧॥ ਅਰਥ: ਪੰਡਿਤ ਲੋਕ ਪੁਰਾਣ (ਆਦਿਕ ਧਰਮ-ਪੁਸਤਕਾਂ) ਪੜ੍ਹ ਕੇ ਹੰਕਾਰੇ ਹੋਏ ਹਨ; ਜੋਗੀ ਜੋਗ-ਸਾਧਨਾਂ ਦੇ ਮਾਣ ਵਿਚ ਮੱਤੇ ਹੋਏ ਹਨ। ਇਸੁ ਦੇਹੀ ਕੇ ਅਧਿਕ ਕਾਮ ॥ ਕਹਿ ਕਬੀਰ ਭਜਿ ਰਾਮ ਨਾਮ ॥ ਅਰਥ: ਕਬੀਰ ਆਖਦਾ ਹੈ-ਹੇ ਭਾਈ! ਪ੍ਰਭੂ ਦਾ ਨਾਮ ਸਿਮਰ (ਕੇ ਸੁਚੇਤ ਰਹੁ, ਇਹ ਸਿਮਰਨ) ਜੀਵ ਦੇ ਬਹੁਤ ਕੰਮ ਆਉਂਦਾ ਹੈ। ਨੋਟ: ਇਸ ਸ਼ਬਦ ਵਿਚ ਕਬੀਰ ਜੀ ਜੋਗ-ਸਾਧਨਾਂ ਨੂੰ ਨਾਮ-ਸਿਮਰਨ ਤੋਂ ਨੀਵਾਂ ਦੱਸ ਰਹੇ ਹਨ। (2) ਗਉੜੀ-੩੪ ਨਾ ਮੈ ਜੋਗ ਧਿਆਨ ਚਿਤੁ ਲਾਇਆ ॥ ਬਿਨੁ ਬੈਰਾਗ ਨ ਛੂਟਸਿ ਮਾਇਆ ॥੧॥ ਅਰਥ: ਮੈਂ ਤਾਂ ਜੋਗ (ਦੇ ਦੱਸੇ) ਧਿਆਨ (ਭਾਵ, ਸਮਾਧੀਆਂ) ਦਾ ਗਹੁ ਨਹੀਂ ਕੀਤਾ (ਕਿਉਂਕਿ ਇਸ ਨਾਲ ਵੈਰਾਗ ਪੈਦਾ ਨਹੀਂ ਹੁੰਦਾ, ਤੇ) ਵੈਰਾਗ ਤੋਂ ਬਿਨਾ ਮਾਇਆ (ਦੇ ਮੋਹ) ਤੋਂ ਖ਼ਲਾਸੀ ਨਹੀਂ ਹੋ ਸਕਦੀ। ਸ਼ਬਦ ਦਾ ਭਾਵ: ਪ੍ਰਭੂ ਦਾ ਇਕ 'ਨਾਮ' ਹੀ ਐਸਾ ਹੈ, ਜੋ ਮਾਇਆ ਦੇ ਮੋਹ ਤੋਂ ਬਚਾ ਕੇ ਸਹੀ ਜੀਵਨ ਦਾ ਰਾਹ ਸਿਖਾ ਸਕਦਾ ਹੈ। ਨਾਹ ਕੋਈ ਹੋਰ ਵਿਅਕਤੀ ਤੇ ਨਾ ਕੋਈ ਹੋਰ ਸਾਧਨ ਇਸ ਗੱਲ ਦੇ ਸਮਰੱਥ ਹੈ। ਕਹੁ ਕਬੀਰ ਖੋਜਉ ਅਸਮਾਨ ॥ ਰਾਮ ਸਮਾਨ ਨ ਦੇਖਉ ਆਨ ॥੨॥੩੪॥ (3) ਸੋਰਠਿ-੩ ਮਨ ਰੇ ਸਰਿਓ ਨ ਏਕੈ
ਕਾਜਾ ॥ ਭਜਿਓ ਨ ਰਘੁਪਤਿ ਰਾਜਾ ॥੧॥ਰਹਾਉ॥ ਅਰਥ: ਹੇ ਮਨ! ਤੂੰ ਪਰਕਾਸ਼-ਰੂਪ ਪਰਮਾਤਮਾ ਦਾ ਭਜਨ ਨਹੀਂ ਕੀਤਾ, ਤੈਥੋਂ ਇਹ ਇਕ ਕੰਮ ਭੀ (ਜੋ ਕਰਨ-ਜੋਗ ਸੀ) ਨਹੀਂ ਹੋ ਸਕਿਆ।੧।ਰਹਾਉ। ਕਈ ਲੋਕਾਂ ਨੇ ਜੰਗਲਾਂ ਵਿਚ ਜਾ ਕੇ ਜੋਗ ਸਾਧੇ, ਤਪ ਕੀਤੇ, ਗਾਜਰ ਮੂਲੀ ਆਦਿਕ ਚੁਣ ਖਾ ਕੇ ਗੁਜ਼ਾਰਾ ਕੀਤਾ; ਜੋਗੀ, ਕਰਮ-ਕਾਂਡੀ, ਅਲਖ ਆਖਣ ਵਾਲੇ ਜੋਗੀ, ਮੋਨਧਾਰੀ-ਇਹ ਸਾਰੇ ਜਮ ਦੇ ਲੇਖੇ ਵਿਚ ਹੀ ਲਿਖੇ ਗਏ (ਭਾਵ, ਇਹਨਾਂ ਦੇ ਸਾਧਨ ਮੌਤ ਦੇ ਡਰ ਤੋਂ ਬਚਾ ਨਹੀਂ ਸਕਦੇ) ।੨। (4) ਸੋਰਠਿ-੧ ਮਨ ਰੇ ਸੰਸਾਰੁ ਅੰਧ
ਗਹੇਰਾ ॥ ਚਹੁ ਦਿਸ ਪਸਰਿਓ ਹੈ ਜਮ ਜੇਵਰਾ
॥੧॥ਰਹਾਉ॥ ਅਰਥ: ਹੇ ਮੇਰੇ ਮਨ! ਅਗਿਆਨਤਾ ਦੇ ਕਾਰਨ ਸਿਮਰਨ ਤੋਂ ਖੁੰਝ ਕੇ) ਜਗਤ ਇਕ ਹਨੇਰਾ ਖਾਤਾ ਬਣਿਆ ਪਿਆ ਹੈ, ਚੌਹੀਂ ਪਾਸੀਂ ਜਮਾਂ ਦੀ ਫਾਹੀ ਖਿਲਰੀ ਪਈ ਹੈ (ਭਾਵ, ਲੋਕ ਉਹ ਉਹ ਕੰਮ ਹੀ ਕਰ ਰਹੇ ਹਨ ਜਿਨ੍ਹਾਂ ਨਾਲ ਹੋਰ ਵਧੀਕ ਅਗਿਆਨਤਾ ਵਿਚ ਫਸਦੇ ਜਾਣ) ।ਰਹਾਉ। (ਵਿਦਵਾਨ) ਕਵੀ ਲੋਕ ਆਪੋ ਆਪਣੀ ਕਾਵਿ-ਰਚਨਾ ਪੜ੍ਹਨ (ਭਾਵ, ਵਿੱਦਿਆ ਦੇ ਮਾਣ) ਵਿਚ ਹੀ ਮਸਤ ਹਨ, ਕਾਪੜੀ (ਆਦਿਕ) ਸਾਧੂ ਕੇਦਾਰਾ (ਆਦਿਕ) ਤੀਰਥਾਂ ਤੇ ਜਾ ਜਾ ਕੇ ਜੀਵਨ ਵਿਅਰਥ ਗਵਾਉਂਦੇ ਹਨ। ਜੋਗੀ ਲੋਕ ਜਟਾ ਰੱਖ ਰੱਖ ਕੇ ਹੀ ਇਹ ਸਮਝਦੇ ਰਹੇ ਕਿ ਇਹੀ ਰਾਹ ਠੀਕ ਹੈ, (ਹੇ ਪ੍ਰਭੂ!) ਤੇਰੀ ਬਾਬਤ ਸੂਝ ਇਹਨਾਂ ਲੋਕਾਂ ਨੂੰ ਭੀ ਨਾ ਪਈ।੨। (5) ਰਾਮਕਲੀ-੬ ਨੋਟ: 'ਰਹਾਉ' ਦੀ ਤੁਕ ਵਿਚ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਇੱਥੇ ਦੱਸਿਆ ਗਿਆ ਹੈ ਕਿ ਜੋ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਕੇ ਨਾਮ ਸਿਮਰਦਾ ਹੈ, ਪ੍ਰਭੂ-ਮਿਲਾਪ ਵਾਲੀ ਅਵਸਥਾ ਨਾਲ ਉਸ ਦੀ ਜਾਣ-ਪਛਾਣ ਹੋ ਜਾਂਦੀ ਹੈ। ਇਸ ਸ਼ਬਦ ਦੇ ਤਿੰਨ ਬੰਦ ਹਨ, ਤਿੰਨਾਂ ਵਿੱਚ ਉਸ ਮਿਲਾਪ-ਅਵਸਥਾ ਦੇ ਲੱਛਣ ਦਿੱਤੇ ਹਨ: ੧. ਇਹ ਜਗਤ ਉਸ ਨੂੰ ਪ੍ਰਭੂ ਦੀ ਬਣਾਈ ਹੋਈ ਇਕ ਬਗ਼ੀਚੀ ਜਾਪਦੀ ਹੈ, ਜਿਸ ਵਿਚ ਇਹ ਜੀਅ ਜੰਤ ਸ਼ਾਖ਼ਾਂ, ਫੁੱਲ ਪੱਤਰ ਆਦਿਕ ਹਨ; ੨. ਜਿਵੇਂ ਭੌਰਾ ਫੁੱਲ ਦੇ ਰਸ ਵਿਚ ਮਸਤ ਹੋਇਆ ਹੋਇਆ ਫੁੱਲ ਦੀਆਂ ਪੱਤੀਆਂ ਵਿਚ ਹੀ ਆਪਣੇ ਆਪ ਨੂੰ ਕੈਦ ਕਰਾ ਲੈਂਦਾ ਹੈ, ਜਿਵੇਂ ਪੰਛੀ ਆਪਣੇ ਖੰਭਾਂ ਨਾਲ ਹਵਾ ਨੂੰ ਝਕੋਲਾ ਦੇ ਕੇ ਅਕਾਸ਼ ਵਿਚ ਉੱਡਦਾ ਹੈ, ਤਿਵੇਂ ਸਿਮਰਨ ਕਰਨ ਵਾਲਾ ਨਾਮ ਰਸ ਵਿਚ ਮਸਤ ਹੁੰਦਾ ਹੈ ਤੇ ਪ੍ਰਭੂ-ਚਰਨਾਂ ਵਿਚ ਉੱਚੀਆਂ ਉਡਾਰੀਆਂ ਲਾਉਂਦਾ ਹੈ; ਅਤੇ ੩. ਉਸ ਦੇ ਹਿਰਦੇ ਵਿਚ ਇਕ ਐਸੀ ਕੋਮਲਤਾ ਪੈਦਾ ਹੁੰਦੀ ਹੈ, ਜਿਸ ਦੀ ਬਰਕਤ ਨਾਲ ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ। ਜਾਨੀ ਜਾਨੀ ਰੇ
ਰਾਜਾ ਰਾਮ ਕੀ ਕਹਾਨੀ ॥ ਅਰਥ: ਹੇ ਭਾਈ! ਜੋ ਕੋਈ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਦਾ ਹੈ, ਉਹ ਪਰਕਾਸ਼-ਰੂਪ ਪਰਮਾਤਮਾ ਦੇ ਮੇਲ ਦੀ ਅਵਸਥਾ ਨੂੰ ਸਮਝ ਲੈਂਦਾ ਹੈ, ਉਸ ਦੇ ਅੰਦਰ ਰਾਮ ਦਾ ਪਰਕਾਸ਼ ਹੋ ਜਾਂਦਾ ਹੈ, ਪਰ ਇਸ ਅਵਸਥਾ ਨਾਲ ਜਾਣ-ਪਛਾਣ ਕਰਨ ਵਾਲਾ ਹੁੰਦਾ ਕੋਈ ਵਿਰਲਾ ਹੈ।੧।ਰਹਾਉ। ਨੋਟ: ਇੱਥੇ ਬੰਦ ਨੰ: ੨ ਵਿਚ ਵਰਤੇ ਹੋਏ ਲਫ਼ਜ਼ 'ਬਾਰਹ' ਤੇ 'ਸੋਰਹ' ਤੋਂ ਇਹ ਅੰਦਾਜ਼ਾ ਲਾਣਾ ਭੁੱਲ ਹੈ ਕਿ ਕਬੀਰ ਜੀ ਪ੍ਰਾਣਾਯਾਮੀ ਸਨ। ਨੋਟ: 'ਰਹਾਉ' ਦੇ ਕੇਂਦਰੀ ਖ਼ਿਆਲ ਨੂੰ ਸਾਹਮਣੇ ਰੱਖ ਕੇ ਸਾਰੇ ਸ਼ਬਦ ਦੇ ਅਰਥ ਟੀਕੇ ਵਿਚ ਪੜ੍ਹੋ। (6) ਭੈਰਉ-੧੦ ਨਿਜ ਪਦ ਊਪਰਿ ਲਾਗੋ ਧਿਆਨੁ ॥ ਰਾਜਾ ਰਾਮ ਨਾਮੁ ਮੋਰਾ ਬ੍ਰਹਮ ਗਿਆਨੁ ॥ਰਹਾਉ॥ ਅਰਥ: (ਹੇ ਜੋਗੀ!) ਮੇਰੀ ਸੁਰਤ ਉਸ (ਪ੍ਰਭੂ ਦੇ ਚਰਨ-ਰੂਪ) ਘਰ ਵਿਚ ਜੁੜੀ ਹੋਈ ਹੈ, ਜੋ ਮੇਰਾ ਆਪਣਾ ਅਸਲੀ ਘਰ ਹੈ, ਪ੍ਰਕਾਸ਼-ਰੂਪ ਪ੍ਰਭੂ ਦਾ ਨਾਮ (ਹਿਰਦੇ ਵਿਚ ਵੱਸਣਾ ਹੀ) ਮੇਰੇ ਲਈ ਬ੍ਰਹਮ-ਗਿਆਨ ਹੈ।੧।ਰਹਾਉ। ਨੋਟ: ਸ਼ਬਦ ਦਾ ਮੁੱਖ ਭਾਵ 'ਰਹਾਉ' ਦੀ ਤੁਕ ਵਿਚ ਹੋਇਆ ਕਰਦਾ ਹੈ, ਬਾਕੀ ਦੇ ਬੰਦ 'ਰਹਾਉ' ਦੀ ਤੁਕ ਦਾ ਵਿਕਾਸ ਹੁੰਦੇ ਹਨ। 'ਰਹਾਉ' ਵਿਚ ਕਬੀਰ ਜੀ ਆਖਦੇ ਹਨ ਕਿ ਮੇਰੀ ਸੁਰਤ ਉਸ ਘਰ ਵਿਚ ਜੁੜੀ ਪਈ ਹੈ ਜੋ ਘਰ ਨਿਰੋਲ ਮੇਰਾ ਆਪਣਾ ਹੈ; ਪ੍ਰਕਾਸ਼-ਸਰੂਪ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾਣਾ ਹੀ ਮੇਰੇ ਲਈ 'ਬ੍ਰਹਮ-ਗਿਆਨ' ਹੈ। ਇਸ ਅਵਸਥਾ ਵਿਚ ਅੱਪੜ ਕੇ ਅਸਲੀ ਜੀਵਨ ਕਿਹੋ ਜਿਹਾ ਬਣ ਜਾਂਦਾ ਹੈ?-ਇਸ ਦੀ ਵਿਆਖਿਆ ਸ਼ਬਦ ਦੇ ਤਿੰਨ ਬੰਦਾਂ ਵਿਚ ਹੈ: ੧. ਮੱਤ ਸ੍ਰੇਸ਼ਟ ਹੋ ਕੇ ਪ੍ਰਭੂ ਵਿਚ ਟਿਕਦੀ ਹੈ ਅਤੇ 'ਮੇਰ-ਤੇਰ' ਮਿਟ ਜਾਂਦੀ ਹੈ। ੨. ਮਨ ਵਿਕਾਰਾਂ ਵੱਲੋਂ ਰੁਕ ਜਾਂਦਾ ਹੈ, ਅੰਦਰ ਠੰਢ ਪੈ ਜਾਂਦੀ ਹੈ, ਅਗਿਆਨਤਾ ਦੂਰ ਹੋ ਜਾਂਦੀ ਹੈ, ਪ੍ਰਭੂ-ਚਰਨਾਂ ਵਲ ਲਗਨ ਬਣ ਜਾਂਦੀ ਹੈ। ੩. ਅਗਿਆਨਤਾ ਦੇ ਹਨੇਰੇ ਵਿਚੋਂ ਨਿਕਲ ਕੇ ਚਾਨਣ ਲੱਭ ਪੈਂਦਾ ਹੈ, ਸੁਰਤ ਅਜਿਹੀ ਉੱਚੀ ਹੋ ਜਾਂਦੀ ਹੈ ਕਿ ਸਦਾ ਇਕ-ਰਸ ਬਣੀ ਰਹਿੰਦੀ ਹੈ। ਸ਼ਬਦ ਵਿਚ ਸਾਰੇ ਲਫ਼ਜ਼ ਜੋਗੀਆਂ ਵਾਲੇ ਵਰਤੇ ਹਨ, ਕਿਉਂਕਿ ਕਿਸੇ ਜੋਗੀ ਨਾਲ ਗੱਲ-ਬਾਤ ਕੀਤੀ ਗਈ ਹੈ। ਜੋਗੀ ਨੂੰ ਸਮਝਾਂਦੇ ਹਨ ਕਿ ਪ੍ਰਭੂ ਦਾ ਨਾਮ ਹਿਰਦੇ ਵਿਚ ਵੱਸਣਾ ਹੀ ਸਭ ਤੋਂ ਉੱਚਾ ਗਿਆਨ ਹੈ, ਤੇ ਇਹ ਨਾਮ ਹੀ ਜੀਵਨ ਵਿਚ ਸੁੰਦਰ ਤਬਦੀਲੀ ਲਿਆਉਂਦਾ ਹੈ। ਨੋਟ: ਸਾਰੀ ਵਿਆਖਿਆ ਟੀਕੇ ਵਿਚ ਪੜ੍ਹੋ। (7) ਗਉੜੀ-੫੧ ਜੋਗੀ ਕਹਹਿ ਜੋਗੁ
ਭਲ ਮੀਠਾ, ਅਵਰੁ ਨ ਦੂਜਾ ਭਾਈ ॥ ਸ਼ਬਦ ਦਾ ਭਾਵ: ਕੋਈ ਜੋਗੀ ਹੋਵੇ, ਸਰੇਵੜਾ ਹੋਵੇ, ਸੰਨਿਆਸੀ ਹੋਵੇ, ਪੰਡਿਤ ਹੋਵੇ, ਸੂਰਮਾ ਹੋਵੇ, ਦਾਨੀ ਹੋਵੇ-ਕੋਈ ਭੀ ਹੋਵੇ, ਜੋ ਮਨੁੱਖ ਪ੍ਰਭੂ ਦੀ ਬੰਦਗੀ ਨਹੀਂ ਕਰਦਾ ਉਸ ਦੀ ਹਉਮੈ ਦੂਰ ਨਹੀਂ ਹੋਈ ਤੇ ਹਉਮੈ ਦੂਰ ਹੋਣ ਤੋਂ ਬਿਨਾ ਉਹ ਅਜੇ ਔਝੜੇ ਭਟਕ ਰਿਹਾ ਹੈ। ਜੀਵਨ ਲਈ ਸਹੀ ਚਾਨਣ ਕਰਨ ਵਾਲਾ ਪ੍ਰਭੂ ਦਾ ਨਾਮ ਹੀ ਹੈ ਤੇ ਇਹ ਇਹ ਨਾਮ ਸਤਿਗੁਰੂ ਤੋਂ ਮਿਲਦਾ ਹੈ। (8) ਗਉੜੀ-੪ ਨੰਗੇ ਰਹਿ ਕੇ ਜੰਗਲਾਂ ਵਿਚ ਭੌਣਾ, ਸਿਰ ਮੁਨਾ ਕੇ ਫ਼ਕੀਰ ਬਣ ਜਾਣਾ, ਬਾਲ-ਜਤੀ ਬਣੇ ਰਹਿਣਾ-ਇਹੋ ਜਿਹਾ ਕੋਈ ਸਾਧਨ ਮਨੁੱਖ ਨੂੰ ਸੰਸਾਰ-ਸਾਗਰ ਤੋਂ ਪਾਰ ਨਹੀਂ ਕਰ ਸਕਦਾ। ਕੇਵਲ ਪਰਮਾਤਮਾ ਦਾ ਨਾਮ ਹੀ ਬੇੜਾ ਪਾਰ ਕਰਦਾ ਹੈ। ਨਗਨ ਫਿਰਤ ਜੌ ਪਾਈਐ
ਜੋਗੁ ॥ (6) ਆਸਾ-੫ ਜੋਗੀ ਜਤੀ ਤਪੀ
ਸੰਨਿਆਸੀ ਬਹੁ ਤੀਰਥ ਭ੍ਰਮਨਾ ॥ ਭਾਵ: ਜੋਗ, ਜਤ, ਤਪ, ਸੰਨਿਆਸ, ਤੀਰਥ ਆਦਿਕ-ਇਹ ਸਾਰੇ ਸਾਧਨ ਕਰਦਿਆਂ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ। (10) ਆਸਾ-੭ ਅਸਲ ਜੋਗੀ ਉਹ ਹੈ ਜੋ ਮਾਇਆ-ਗ੍ਰਸੇ ਆਤਮਾ ਨੂੰ ਚੁੱਕ ਕੇ ਮਾਇਆ ਦੇ ਪ੍ਰਭਾਵ ਤੋਂ ਉੱਚਾ ਲੈ ਜਾਂਦਾ ਹੈ। ਐਸੇ ਜੋਗੀ ਨੂੰ (ਮਾਨੋ) ਨੌ ਖ਼ਜ਼ਾਨੇ ਮਿਲ ਜਾਂਦੇ ਹਨ। ਪ੍ਰਭੂ ਦਾ ਨਾਮ ਸਿਮਰਨਾ ਹੀ ਜੋਗ ਦਾ ਚੰਗਾ ਆਹਰ ਹੈ, ਤੇ ਇਹ ਨਾਮ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ। ਐਸਾ ਜੋਗੀ ਨਉਨਿਧਿ
ਪਾਵੈ ॥ (11) ਬਿਲਾਵਲੁ-੧੧ ਜਨਮ ਮਰਨ ਕਾ ਭ੍ਰਮੁ
ਗਇਆ, ਗੋਬਿਦ ਲਿਵ ਲਾਗੀ ॥ ਨੋਟ: ਸ਼ਬਦ ਦਾ ਮੁੱਖ ਭਾਵ 'ਰਹਾਉ' ਦੀ ਤੁਕ ਵਿਚ ਹੈ। ਇੱਥੇ 'ਗੁਰ ਸਾਖੀ ਜਾਗੀ' ਦਾ ਨਤੀਜਾ ਬਿਆਨ ਕੀਤਾ ਗਿਆ ਹੈ। ਅਰਥ: (ਮੇਰੇ ਅੰਦਰ) ਸਤਿਗੁਰੂ ਦੀ ਸਿੱਖਿਆ ਨਾਲ ਐਸੀ ਬੁੱਧ ਜਾਗ ਪਈ ਹੈ ਕਿ ਮੇਰੀ ਜਨਮ ਮਰਨ ਦੀ ਭਟਕਣਾ ਮੁੱਕ ਗਈ ਹੈ, ਪ੍ਰਭੂ-ਚਰਨਾਂ ਵਿਚ ਮੇਰੀ ਸੁਰਤ ਜੁੜ ਗਈ ਹੈ, ਤੇ ਮੈਂ ਜਗਤ ਵਿਚ ਵਿਚਰਦਾ ਹੋਇਆ ਹੀ ਉਸ ਹਾਲਤ ਵਿਚ ਟਿਕਿਆ ਰਹਿੰਦਾ ਹਾਂ, ਜਿੱਥੇ ਮਾਇਆ ਦੇ ਫੁਰਨੇ ਨਹੀਂ ਉੱਠਦੇ।੧।ਰਹਾਉ।... ਨੋਟ: ਸਿਰਫ਼ ਲਫ਼ਜ਼ 'ਤ੍ਰਿਕੁਟੀ' ਦੀ ਵਰਤੋਂ ਤੋਂ ਇਹ ਅੰਦਾਜ਼ਾ ਲਾਣਾ ਗ਼ਲਤ ਹੈ ਕਿ ਕਬੀਰ ਜੀ ਪ੍ਰਾਣਾਯਾਮ ਕਰਦੇ ਸਨ। ਬੰਦ ਨੰ: ੨ ਦਾ ਅਰਥ: (ਸਤਿਗੁਰ ਦੀ ਸਿੱਖਿਆ ਨਾਲ ਬੁੱਧ ਜਾਗਣ ਤੇ) ਮੈਂ ਅੰਦਰਲੀ ਖਿੱਝ ਦੂਰ ਕਰ ਲਈ ਹੈ, ਹੁਣ ਮੈਨੂੰ ਹਰੇਕ ਘਟ ਵਿਚ ਪ੍ਰਭੂ ਦੀ ਜੋਤ ਜਗਦੀ ਦਿੱਸ ਰਹੀ ਹੈ; ਮੇਰੇ ਅੰਦਰ ਐਸੀ ਮੱਤ ਪੈਦਾ ਹੋ ਗਈ ਹੈ ਕਿ ਮੈਂ ਅੰਦਰੋਂ ਵਿਰਕਤ ਹੋ ਗਿਆ ਹਾਂ।੨। (12) ਗਉੜੀ-੫੩ ਸੁਰਤਿ ਸਿਮ੍ਰਿਤਿ
ਦੁਇ ਕੰਨੀ ਮੁੰਦਾ, ਪਰਮਿਤਿ ਬਾਹਰਿ ਖਿੰਥਾ ॥ ਸ਼ਬਦ ਦਾ ਭਾਵ: ਅਸਲ ਜੋਗੀ ਉਹ ਹੈ ਜੋ ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ ਪ੍ਰਭੂ ਦੀ ਯਾਦ ਵਿਚ ਸੁਰਤ ਜੋੜਦਾ ਹੈ, ਆਪਣੇ ਮਨ ਵਿਚ ਵਿਕਾਰਾਂ ਦੇ ਫੁਰਨੇ ਤੇ ਕਲਪਣਾ ਨਹੀਂ ਉੱਠਣ ਦੇਂਦਾ, ਜਗਤ ਨੂੰ ਨਾਸਵੰਤ ਜਾਣ ਕੇ ਇਸ ਦੇ ਮੋਹ ਵਿਚ ਨਹੀਂ ਫਸਦਾ, ਦੁਨੀਆ ਦੇ ਕੰਮ-ਕਾਰ ਕਰਦਾ ਹੋਇਆ ਭੀ ਸੁਆਸ ਸੁਆਸ ਸਿਮਰਨ ਕਰਦਾ ਹੈ, ਤੇ ਯਾਦ ਦੀ ਇਸ ਤਾਰ ਨੂੰ ਕਦੇ ਟੁੱਟਣ ਨਹੀਂ ਦੇਂਦਾ। ਅਜਿਹੇ ਜੋਗੀ ਨੂੰ ਮਾਇਆ ਕਦੇ ਭਰਮਾ ਨਹੀਂ ਸਕਦੀ। ਨੋਟ: ਸ਼ਬਦ ਦੀ ਵਿਆਖਿਆ ਪੜ੍ਹੋ ਟੀਕੇ ਵਿਚ। (13) ਰਾਮਕਲੀ-੭ ਐਸਾ ਜੋਗੁ ਕਮਾਵਹੁ ਜੋਗੀ ॥ ਜਪੁ ਤਪੁ ਸੰਜਮੁ ਗੁਰਮੁਖਿ ਭੋਗੀ ॥੧॥ਰਹਾਉ॥ ਭਾਵ: ਹੇ ਜੋਗੀ! ਗ੍ਰਿਹਸਤ ਵਿਚ ਰਹਿੰਦੇ ਹੋਏ ਹੀ ਸਤਿਗੁਰੂ ਦੇ ਸਨਮੁਖ ਰਹੋ; ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਜਪ ਹੈ, ਇਹੀ ਤਪ ਹੈ, ਤੇ ਇਹੀ ਸੰਜਮ ਹੈ; ਬੱਸ! ਇਹੀ ਜੋਗ-ਅੱਭਿਆਸ ਕਰੋ।੧।ਰਹਾਉ। (14) ਗਉੜੀ-੪੬ ਸ਼ਬਦ ਦਾ ਭਾਵ: ਜਿਸ ਮਨੁੱਖ ਉੱਤੇ ਪ੍ਰਭੂ ਮਿਹਰ ਕਰਦਾ ਹੈ, ਉਹ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣੇ ਮਨ ਨੂੰ ਵਿਕਾਰਾਂ ਵਲੋਂ ਰੋਕ ਲੈਂਦਾ ਹੈ। ਉਹ ਨਿਰਬਾਹ ਲਈ ਕਿਰਤ-ਕਾਰ ਤਾਂ ਕਰਦਾ ਹੈ, ਪਰ ਉਸ ਦੀ ਸੁਰਤਿ ਸਦਾ ਪ੍ਰਭੂ-ਚਰਨਾਂ ਵਿਚ ਹੀ ਰਹਿੰਦੀ ਹੈ- ਉਨਮਨਿ ਮਨੂਆ
ਸੁੰਨਿ ਸਮਾਨਾ, ਦੁਬਿਧਾ ਦੁਰਮਤਿ ਭਾਗੀ ॥
ਅਰਥ: ਹੇ ਕਬੀਰ! ਆਖ-(ਜਿਸ ਉੱਤੇ ਪ੍ਰਭੂ ਦੀ ਮਿਹਰ ਹੋਵੇ) ਉਸ ਮਨੁੱਖ ਦਾ ਮਨ ਬਿਰਹੋਂ ਅਵਸਥਾ ਵਿਚ ਅੱਪੜ ਕੇ ਉਸ ਹਾਲਤ ਵਿਚ ਲੀਨ ਹੋ ਜਾਂਦਾ ਹੈ ਜਿੱਥੇ ਵਿਕਾਰਾਂ ਦੇ ਫੁਰਨੇ ਨਹੀਂ ਉਠਦੇ। ਉਸ ਦੀ ਦੁਬਿਧਾ ਤੇ ਉਸ ਦੀ ਭੈੜੀ ਮੱਤ ਸਭ ਨਾਸ ਹੋ ਜਾਂਦੀ ਹੈ; ਉਹ ਇਹ ਅਚਰਜ ਚਮਤਕਾਰਾ ਆਪਣੇ ਅੰਦਰ ਵੇਖ ਲੈਂਦਾ ਹੈ; ਉਸ ਦੀ ਸੁਰਤ ਪ੍ਰਭੂ ਦੇ ਨਾਮ ਵਿਚ ਜੁੜ ਜਾਂਦੀ ਹੈ। (15) ਸੋਰਠਿ-੧੦ ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ਰਹਾਉ॥ ਨੋਟ: ਕਈ ਸੱਜਣਾਂ ਨੇ ਦੂਜੀ ਤੁਕ ਦਾ ਅਰਥ ਕੀਤਾ ਹੈ-ਮੈਂ ਸਮਝਦਾ ਹਾਂ ਕਿ ਮੈਨੂੰ ਜੋਗ ਦੀ ਪ੍ਰਾਪਤੀ ਹੋ ਗਈ ਹੈ। ਜੋਗੁ ਪਰਾਪਤਿ-ਜੋਗ ਦੀ ਪ੍ਰਾਪਤੀ। ਪਰ; ਲਫ਼ਜ਼ 'ਜੋਗੁ' ਦੇ ਅੰਤ ਵਿਚ (ੁ) ਹੈ। ਇਸ ਦਾ ਅਰਥ 'ਜੋਗ ਦੀ' ਨਹੀਂ ਹੋ ਸਕਦਾ। ਜਿਵੇਂ 'ਗੁਰੁ ਪਰਸਾਦ ਕਰੈ' ਵਿਚ ਲਫ਼ਜ਼ 'ਗੁਰੁ' ਦਾ ਅਰਥ 'ਗੁਰੂ ਦਾ' ਨਹੀਂ ਕੀਤਾ ਜਾ ਸਕਦਾ। ਆਪਣੇ ਕਿਸੇ ਬਣਾਏ ਹੋਏ ਖ਼ਿਆਲ ਅਨੁਸਾਰ ਕਬੀਰ ਜੀ ਦੀ ਬਾਣੀ ਵਿਚ ਵਰਤੇ ਹੋਏ ਲਫ਼ਜ਼ 'ਜੋਗੁ' ਨੂੰ ਹਰ ਥਾਂ 'ਜੋਗ-ਸਾਧਨ' ਵਿਚ ਵਰਤਿਆ ਸਮਝ ਲੈਣਾ ਠੀਕ ਨਹੀਂ ਹੈ। ਸ਼ਬਦ ਵਿਚ ਜੋ ਲਫ਼ਜ਼ ਜਿਸ ਸ਼ਕਲ ਵਿਚ ਵਰਤੇ ਹੋਏ ਹਨ, ਉਹਨਾਂ ਨੂੰ ਨਿਰਪੱਖ ਹੋ ਕੇ ਸਮਝਣ ਦਾ ਜਤਨ ਕਰੀਏ। ਕੀ ਤੁਕ 'ਕਰਨ ਕਰਾਵਨ ਕਰਨੈ ਜੋਗ' ਵਿਚ ਲਫ਼ਜ਼ 'ਜੋਗ' ਦੇ ਅਰਥ 'ਜੋਗ-ਸਾਧਨ' ਹੀ ਕਰਾਂਗੇ? ਪਰਾਪਤਿ ਜੋਗੁ-ਹਾਸਲ ਕਰਨ ਜੋਗਾ। ਅਰਥ: ਹੇ ਸੰਤ ਜਨੋ! ਮੇਰੇ) ਪਵਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ।ਰਹਾਉ। (16) ਬਿਲਾਵਲੁ-੮ ਆਸਨ ਪਵਨ ਦੂਰਿ ਕਰਿ ਬਵਰੇ ॥ ਛੋਡਿ ਕਪਟ ਨਿਤੁ ਹਰਿ ਭਜੁ ਬਵਰੇ ॥੧॥ਰਹਾਉ॥ ਅਰਥ: ਹੇ ਝੱਲੇ ਜੋਗੀ! ਜੋਗ-ਅੱਭਿਆਸ ਤੇ ਪ੍ਰਾਣਾਯਮ ਨੂੰ ਤਿਆਗ, ਇਸ ਪਖੰਡ ਨੂੰ ਛੱਡ ਤੇ ਸਦਾ ਬੰਦਗੀ ਕਰ।ਰਹਾਉ। ਨੋਟ: ਇਸ ਸ਼ਬਦ ਦੀ 'ਰਹਾਉ' ਦੀ ਤੁਕ ਵਿਚ ਕਬੀਰ ਜੀ ਖੁਲ੍ਹੇ ਲਫ਼ਜ਼ਾਂ ਵਿਚ ਜੋਗ-ਅੱਭਿਆਸ ਤੇ ਪ੍ਰਾਣਾਯਾਮ ਨੂੰ 'ਕਪਟ' ਕਹਿ ਰਹੇ ਹਨ ਤੇ ਕਿਸੇ ਜੋਗੀ ਨੂੰ ਸਮਝਾਉਂਦੇ ਹਨ ਕਿ ਇਹ ਕੁਰਾਹ ਛੱਡ ਦੇਹ, ਇਹ ਮਾਇਆ ਦੀ ਖ਼ਾਤਰ ਹੀ ਇਕ ਡਿੰਭ ਹੈ। ਜੋਗ-ਅੱਭਿਆਸ ਪ੍ਰਾਣਾਯਮ ਬਾਬਤ ਕਬੀਰ ਜੀ ਦੇ ਆਪਣੇ ਇਹ ਸਾਫ਼ ਖ਼ਿਆਲ ਛੱਡ ਕੇ, ਹੋਰ ਸੁਆਰਥੀ ਲੋਕਾਂ ਦੀਆਂ ਘੜੀਆਂ ਕਹਾਣੀਆਂ ਉੱਤੇ ਵਿਛ ਕੇ ਕਬੀਰ ਜੀ ਨੂੰ ਜੋਗ-ਅੱਭਿਆਸੀ ਮਿਥ ਲੈਣਾ ਭਾਰੀ ਭੁੱਲ ਹੈ। (17) ਮਾਰੂ-੨ ਇਸ ਸ਼ਬਦ ਵਿਚ ਤਾਂ ਸਾਫ਼ ਆਖਿਆ ਹੈ: ਬਨਹਿ ਬਸੇ ਕਿਉ
ਪਾਈਐ? (੧੮) ਗਉੜੀ-੫੨ ਜਹ ਕਛੁ ਅਹਾ ਤਹਾ ਕਿਛੁ ਨਾਹੀ, ਪੰਚ ਤਤੁ ਤਹ ਨਾਹੀ। ਇੜਾ ਪਿੰਗਲਾ ਸੁਖਮਨ ਬੰਦੇ, ਏ ਅਵਗਨ ਕਤ ਜਾਹੀ ॥੧॥ ਤਾਗਾ ਤੂਟਾ ਗਗਨੁ ਬਿਨਸਿ ਗਇਆ, ਤੇਰਾ ਬੋਲਤ ਕਹਾ ਸਮਾਈ ॥ ਏਹ ਸੰਸਾ ਮੋ ਕਉ ਅਨਦਿਨੁ ਬਿਆਪੈ, ਮੋ ਕਉ ਕੋ ਨ ਕਹੈ ਸਮਝਾਈ ॥੧॥ਰਹਾਉ॥ ਸ਼ਬਦ ਦਾ ਭਾਵ: ਜਿਸ ਮਨੁੱਖ ਦੀ ਲਿਵ ਪ੍ਰਭੂ-ਚਰਨਾਂ ਵਿਚ ਲੱਗਦੀ ਹੈ ਉਸ ਦੇ ਅੰਦਰੋਂ ਜਗਤ ਦਾ ਅਤੇ ਆਪਣੇ ਸਰੀਰ ਦਾ ਮੋਹ ਮਿਟ ਜਾਂਦਾ ਹੈ। ਇਕ ਐਸੀ ਅਸਚਰਜ ਖੇਡ ਬਣਦੀ ਹੈ ਕਿ ਉਸ ਦੇ ਮਨ ਵਿਚ ਵਿਤਕਰੇ ਦਾ ਨਾਮ-ਨਿਸ਼ਾਨ ਨਹੀਂ ਰਹਿ ਜਾਂਦਾ। ਇਸ ਅਨੰਦ ਦੇ ਸਾਹਮਣੇ ਉਸ ਨੂੰ ਪ੍ਰਾਣਾਯਾਮ ਆਦਿਕ ਸਾਧਨ ਹੋਛੇ ਜਿਹੇ ਕੰਮ ("ਅਵਗਨ") ਦਿੱਸਦੇ ਹਨ। ਨੋਟ: ਸਾਰੇ ਸ਼ਬਦ ਦੀ ਵਿਆਖਿਆ ਟੀਕੇ ਵਿਚ ਪੜ੍ਹੋ। (੧੯) ਰਾਮਕਲੀ-੧ ਜੋਗੀ ਲੋਕ ਸ਼ਰਾਬ ਬਣਾ ਕੇ ਪੀਂਦੇ ਸਨ ਤਾਕਿ ਸੁਰਤ ਹੋਰ ਝੰਬੇਲਿਆਂ ਵਲੋਂ ਹਟ ਕੇ ਛੇਤੀ ਇਕਾਗਰ ਹੋ ਸਕੇ। ਅਸਾਡੇ ਭੀ ਕਈ ਭੁੱਲੜ ਸਿੱਖ ਸੁਰਤ ਟਿਕਾਣ ਲਈ ਭੰਗ ਪੀਂਦੇ ਹਨ। ਸਤਿਗੁਰੂ ਦੀ ਬਾਣੀ ਵਿਚ ਤਾਂ ਪ੍ਰਭੂ ਦੇ ਨਾਮ ਨੂੰ ਸੁਖ-ਨਿਧਾਨ ਆਖਿਆ ਹੈ, ਪਰ ਇਹਨਾਂ ਭੰਗ ਦੇ ਆਸ਼ਕਾਂ ਨੇ ਭੰਗ ਨੂੰ "ਸੁਖ-ਨਿਧਾਨ" ਕਹਿਣਾ ਸ਼ੁਰੂ ਕਰ ਦਿੱਤਾ ਹੈ, ਤੇ ਅਸਾਡਾ ਇਕ ਪੰਥਕ ਅਖ਼ਬਾਰ ਭੀ ਇਸੇ ਨਾਮ ਨੂੰ ਵਰਤ ਕੇ "ਸੁਖ-ਨਿਧਾਨ ਦੀ ਮੌਜ ਵਿਚ' ਦੇ ਸਿਰ-ਲੇਖ ਹੇਠ ਊਜ-ਜਲੂਲ ਲਿਖਿਆ ਕਰਦਾ ਹੈ। ਕਰਤਾਰ ਦੇ ਰੰਗ! ਨਸ਼ੇ, ਨਸ਼ੇ ਹੀ ਹਨ। ਇਹਨਾਂ ਦਾ ਕੰਮ ਹੈ ਇਨਸਾਨ ਦੀ ਜ਼ਮੀਰ ਨੂੰ ਕਮਜ਼ੋਰ ਕਰਨਾ, ਚਾਹੇ ਕਿਸੇ ਹੀ ਬਹਾਨੇ ਪੀਵੋ। ਪਰ ਵੇਖੋ ਆਪਣੀ ਦੇਸ ਦੀ ਅਧੋਗਤੀ! ਜੋ ਜੋਗੀ ਇੱਕ-ਦਮ ਸਾਬਤ ਬੋਤਲਾਂ ਚਾੜ੍ਹ ਜਾਏ, ਉਸ ਨੂੰ ਪੱਕੀ ਹੋਈ ਸੁਰਤ ਵਾਲਾ ਸਮਝਿਆ ਜਾਂਦਾ ਸੀ। ਕਬੀਰ ਜੀ ਇਸ ਪਖੰਡ ਨੂੰ ਕਿੱਥੇ ਲੁਕਣ ਦੇਂਦੇ ਸਨ? ਉਹਨਾਂ ਇਸ ਦੀ ਚੰਗੀ ਕਲੀ ਖੋਹਲੀ। ਰਾਮਕਲੀ ਰਾਗ ਦੇ ਇਸ ਪਹਿਲੇ ਸ਼ਬਦ ਵਿਚ ਵਿਕਾਰ-ਉਪਜਾਊ ਸ਼ਰਾਬ ਦੇ ਟਾਕਰੇ ਤੇ ਨਾਮ-ਅੰਮ੍ਰਿਤ ਤਿਆਰ ਕਰਨ ਦੀ ਜਾਚ ਦੱਸਦੇ ਹਨ। ਜੋਗੀ ਤਾਂ ਸ਼ਰਾਬ ਵਿਚ ਗੁੱਟ ਹੋ ਕੇ ਇੜਾ, ਪਿੰਗਲਾ, ਸੁਖਮਨਾ ਵਾਲਾ ਅੱਭਿਆਸ ਕਰਦੇ ਸਨ; ਕਬੀਰ ਜੀ 'ਨਾਮ ਮਹਾ ਰਸ' ਤਿਆਰ ਕਰਨ ਦੀ ਜਾਚ ਸਿਖਾਂਦੇ ਹਨ, ਤੇ ਆਖਦੇ ਹਨ ਕਿ ਜੋਗੀਆਂ ਦੇ ਜਪ ਤਪ ਤੇ ਅੱਭਿਆਸ ਦੇ ਟਾਕਰੇ ਉੱਤੇ ਇਹ 'ਨਾਮ-ਰਸ' ਇਤਨਾ ਉੱਚਾ ਅਤੇ ਸੁਆਦਲਾ ਹੈ ਕਿ ਮੈਂ ਇਸ ਦੀ ਇਕ ਬੂੰਦ ਦੇ ਵੱਟੇ ਇਹ ਸਾਰੇ ਜਤ, ਤਪ, ਤੀਰਥ, ਵਰਤ, ਸੰਜਮ, ਇੜਾ-ਪਿੰਗਲਾ-ਸੁਖਮਨਾ ਦਾ ਅੱਭਿਆਸ-ਸਭ ਕੁਝ ਕੁਰਬਾਨ ਕਰਨ ਨੂੰ ਤਿਆਰ ਹਾਂ। ਫੁਰਮਾਂਦੇ ਹਨ: ਕੋਈ ਹੈ ਰੇ ਸੰਤੁ
ਸਹਜ ਸੁਖ ਅੰਤਰਿ, ਜਾ ਕਉ ਜਪੁ ਤਪੁ ਦੇਉ ਦਲਾਲੀ ਰੇ ॥ ਰਵਿ-ਪਿੰਗਲਾ ਸੁਰ। ਸਸਿ-ਇੜਾ ਸੁਰ। ਪ੍ਰਾਣਾਯਾਮ ਕਰਨ ਵਾਲਿਆਂ ਵਾਸਤੇ ਇੜਾ, ਪਿੰਗਲਾ ਅਤੇ ਸੁਖਮਨਾ ਇਹ ਤਿੰਨੇ ਨਾੜੀਆਂ ਇਕੱਠੀਆਂ ਹੀ ਜ਼ਰੂਰੀ ਹਨ। ਇਹ ਨਹੀਂ ਹੋ ਸਕਦਾ ਕਿ ਕੋਈ ਹਠ-ਜੋਗੀ 'ਇੜਾ-ਪਿੰਗਲਾ' ਨੂੰ ਤਾਂ ਕਿਸੇ ਅੱਗੇ ਗਿਰਵੀ ਰੱਖਣ ਲਈ ਤਿਆਰ ਹੋ ਪਏ, ਪਰ ਇਕੱਲੀ ਸੁਖਮਨਾ ਨਾੜੀ ਨੂੰ ਸਾਂਭੀ ਰੱਖੇ। ਕਬੀਰ ਜੀ ਦੇ ਲਫ਼ਜ਼ 'ਰਵਿ ਸਸਿ' ਤੋਂ ਇੜਾ, ਪਿੰਗਲਾ, ਸੁਖਮਨਾ ਤਿੰਨਾਂ ਦਾ ਹੀ ਭਾਵ ਲੈਣਾ ਹੈ। ਆਖਦੇ ਹਨ ਕਿ ਨਾਮ-ਰਸ ਦੇ ਸਾਹਮਣੇ ਇਸ ਅਭਿਆਸ ਦਾ ਕੌਡੀ ਭੀ ਮੁੱਲ ਨਹੀਂ। ਸੋ, ਕਬੀਰ ਜੀ ਦੇ ਇਸ ਸ਼ਬਦ ਦੇ ਬੰਦ ਨੰ: ੨ ਵਿਚ ਵਰਤੇ ਲਫ਼ਜ਼ 'ਸੁਖਮਨ' ਤੋਂ 'ਸੁਖਮਨਾ ਨਾੜੀ' ਦਾ ਭਾਵ ਨਹੀਂ ਨਿਕਲਦਾ, ਇਸ ਦਾ ਅਰਥ ਹੈ 'ਮਨ ਦੀ ਸੁਖ-ਅਵਸਥਾ'। ਭਵਨ ਚਤੁਰਦਸ ਭਾਠੀ
ਕੀਨ੍ਹ੍ਹੀ, ਬ੍ਰਹਮ ਅਗਨਿ ਤਨਿ ਜਾਰੀ ਰੇ ॥ ਅਰਥ: ਚੌਦਾਂ ਭਵਨਾਂ ਨੂੰ ਮੈਂ ਭੱਠੀ ਬਣਾਇਆ ਹੈ, ਆਪਣੇ ਸਰੀਰ ਵਿਚ ਰੱਬੀ ਜੋਤ-ਰੂਪ ਅੱਗ ਬਾਲੀ ਹੈ (ਭਾਵ, ਸਾਰੇ ਜਗਤ ਦੇ ਮੋਹ ਨੂੰ ਮੈਂ ਸਰੀਰ ਵਿਚ ਦੀ ਬ੍ਰਹਮ-ਅਗਨੀ ਨਾਲ ਸਾੜ ਦਿੱਤਾ ਹੈ) । ਹੇ ਭਾਈ! ਮੇਰੀ ਲਿਵ ਸਹਿਜ ਅਵਸਥਾ ਵਿਚ ਲੱਗ ਗਈ ਹੈ, ਇਹ ਮੈਂ ਉਸ 'ਨਾਲ' ਦਾ ਡੱਟਾ ਬਣਾਇਆ ਹੈ (ਜਿਸ ਵਿਚੋਂ ਦੀ ਸ਼ਰਾਬ ਨਿਕਲਦੀ ਹੈ) , ਮੇਰੇ ਮਨ ਦੀ ਸੁਖ-ਅਵਸਥਾ ਉਸ 'ਨਾਲ' ਤੇ ਪੋਚਾ ਦੇ ਰਹੀ ਹੈ (ਭਾਵ, ਜਿਉਂ ਜਿਉਂ ਮੇਰਾ ਮਨ ਅਡੋਲ ਹੁੰਦਾ ਹੈ, ਸੁਖ-ਅਵਸਥਾ ਵਿਚ ਅੱਪੜਦਾ ਹੈ, ਤਿਉਂ ਤਿਉਂ ਮੇਰੇ ਅੰਦਰ ਨਾਮ-ਅੰਮ੍ਰਿਤ ਦਾ ਪ੍ਰਵਾਹ ਚੱਲਦਾ ਹੈ) । ਸੋ, ਇੱਥੇ ਭੀ ਕਿਸੇ ਹਠ-ਜੋਗ ਦੀ ਪਰਸੰਸਾ ਨਹੀਂ ਹੈ। (੨੦) ਰਾਮਕਲੀ-੨ ਇਸ ਸ਼ਬਦ ਵਿਚ ਭੀ ਜੋਗੀਆਂ ਦੇ ਸ਼ਬਦ ਦੇ ਟਾਕਰੇ ਤੇ 'ਨਾਮ-ਰਸੁ' ਦਾ ਹੀ ਜ਼ਿਕਰ ਹੈ। ਜੋਗੀ ਗੁੜ, ਮਹੂਏ ਦੇ ਫੁੱਲ ਆਦਿਕ ਰਲਾ ਕੇ ਭੱਠੀ ਵਿਚ ਸ਼ਰਾਬ ਕੱਢਦੇ ਸਨ, ਉਹ ਸ਼ਰਾਬ ਪੀ ਕੇ ਪ੍ਰਾਣਾਯਾਮ ਦੀ ਰਾਹੀਂ ਸੁਖਮਨਾ ਨਾੜੀ ਵਿਚ ਪ੍ਰਾਣ ਟਿਕਾਂਦੇ ਸਨ। 'ਨਾਮ' ਦਾ ਰਸੀਆ ਇਹਨਾਂ ਦੇ ਥਾਂ ਉੱਚੀ ਮੱਤ, ਪ੍ਰਭੂ-ਚਰਨਾਂ ਵਿੱਚ ਜੁੜੀ ਸੁਰਤ, ਅਤੇ ਪ੍ਰਭੂ ਦਾ ਭਉ-ਇਹਨਾਂ ਦੀ ਸਹਾਇਤਾ ਨਾਲ ਸਹਿਜ ਅਵਸਥਾ ਵਿਚ ਅੱਪੜਦਾ ਹੈ, ਤੇ ਇਸ ਤਰ੍ਹਾਂ ਨਾਮ-ਅੰਮ੍ਰਿਤ ਪੀਣ ਦਾ ਅਧਿਕਾਰੀ ਹੋ ਜਾਂਦਾ ਹੈ। ਗੁੜੁ ਕਰਿ ਗਿਆਨੁ ਧਿਆਨੁ ਕਰਿ ਮਹੂਆ, ਭਉ ਭਾਠੀ ਮਨ ਧਾਰਾ ॥ ਸੁਖਮਨ ਨਾਰੀ ਸਹਜ ਸਮਾਨੀ, ਪੀਵੈ ਪੀਵਨਹਾਰਾ ॥੧॥ ਅਉਧੂ ਮੇਰਾ ਮਨੁ ਮਤਵਾਰਾ ॥ ਉਨਮਦ ਚਢਾ, ਮਦਨ ਰਸੁ ਚਾਖਿਆ, ਤ੍ਰਿਭਵਨ ਭਇਆ ਉਜਿਆਰਾ ॥੧॥ਰਹਾਉ॥ {ਪੰਨਾ 969} ਭਾਵ: ਹੇ ਜੋਗੀ! ਮੇਰਾ (ਭੀ) ਮਨ ਮਸਤ ਹੋਇਆ ਹੋਇਆ ਹੈ; ਮੈਨੂੰ (ਤੁਰੀਆ ਅਵਸਥਾ ਦੀ) ਮਸਤੀ ਚੜ੍ਹੀ ਹੋਈ ਹੈ, (ਪਰ) ਮੈਂ (ਸ਼ਬਦ ਦੇ ਥਾਂ) ਮਸਤ ਕਰਨ ਵਾਲਾ (ਨਾਮ-) ਰਸ ਚੱਖਿਆ ਹੈ, (ਉਸ ਦੀ ਬਰਕਤਿ ਨਾਲ) ਸਾਰੇ ਹੀ ਜਗਤ ਵਿਚ ਮੈਨੂੰ ਉਸੇ ਦੀ ਜੋਤ ਜਗ ਰਹੀ ਦਿੱਸਦੀ ਹੈ।੧।ਰਹਾਉ। (ਨਾਮ-ਰਸ ਰੂਪ ਸ਼ਬਦ ਕੱਢਣ ਲਈ) ਮੈਂ ਆਤਮ-ਗਿਆਨ ਨੂੰ ਗੁੜ, ਪ੍ਰਭੂ ਚਰਨਾਂ ਵਿਚ ਜੁੜੀ ਸੁਰਤ ਨੂੰ ਮਹੂਏ ਦੇ ਫੁੱਲ ਅਤੇ ਆਪਣੇ ਮਨ ਵਿਚ ਟਿਕਾਏ ਪ੍ਰਭੂ ਦੇ ਭਉ ਨੂੰ ਭੱਠੀ ਬਣਾਇਆ ਹੈ। (ਜਿਸ ਗਿਆਨ ਧਿਆਨ ਤੇ ਭਉ ਤੋਂ ਉਪਜਿਆ ਨਾਮ-ਰਸ ਪੀ ਕੇ, ਮੇਰਾ ਮਨ) ਸਹਿਜ ਅਵਸਥਾ ਵਿਚ ਲੀਨ ਹੋ ਗਿਆ ਹੈ (ਜਿਵੇਂ ਜੋਗੀ ਸ਼ਰਾਬ ਪੀ ਕੇ ਆਪਣੇ ਪ੍ਰਾਣ) ਸੁਖਮਨ ਨਾੜੀ ਵਿਚ ਟਿਕਾਉਂਦਾ ਹੈ। ਹੁਣ ਮੇਰਾ ਮਨ ਨਾਮ-ਰਸ ਨੂੰ ਪੀਣ-ਜੋਗਾ ਹੋ ਕੇ ਪੀ ਰਿਹਾ ਹੈ।੧। (੨੧) ਗਉੜੀ-੧੮ ਐਸਾ ਗਿਆਨੁ ਕਥੈ ਬਨਵਾਰੀ ॥ ਮਨ ਰੇ ਪਵਨ ਦ੍ਰਿੜੁ ਸੁਖਮਨ ਨਾਰੀ ॥ਰਹਾਉ॥ ਅਰਥ: ਇਹੋ ਜਿਹਾ ਗਿਆਨ ਪ੍ਰਭੂ ਆਪ ਹੀ ਪਰਗਟ ਕਰਦਾ ਹੈ (ਪ੍ਰਭੂ ਨਾਲ ਮਿਲਾਪ ਵਾਲਾ ਸੁਆਦ ਪ੍ਰਭੂ ਆਪ ਹੀ ਬਖ਼ਸ਼ਦਾ ਹੈ, ਤਾਂ ਤੇ) ਹੇ ਮਨ! ਸੁਆਦ ਸੁਆਦ ਨਾਮ ਜਪ-ਇਹੀ ਹੈ ਸੁਖਮਨਾ ਨਾੜੀ ਦਾ ਅੱਭਿਆਸ। ਸ਼ਬਦ ਦਾ ਭਾਵ: ਪ੍ਰਭੂ ਦੀ ਕਿਰਪਾ ਨਾਲ ਜੋ ਮਨੁੱਖ ਪੂਰਨ ਗੁਰੂ ਦਾ ਉਪਦੇਸ਼ ਲੈ ਕੇ 'ਸਿਮਰਨ' ਕਰਦਾ ਹੈ, ਉਹ ਸਦਾ ਆਪਣੇ ਅੰਤਰ-ਆਤਮੇ ਨਾਮ-ਅੰਮ੍ਰਿਤ ਵਿਚ ਚੁੱਭੀ ਲਾਈ ਰੱਖਦਾ ਹੈ, ਤੇ ਸਦਾ ਪ੍ਰਭੂ ਵਿਚ ਹੀ ਜੁੜਿਆ ਰਹਿੰਦਾ ਹੈ। (੨੨) ਗਉੜੀ-੨੭ ਉਆ ਕਉ ਕਹੀਐ ਸਹਜ ਮਤਵਾਰਾ ॥ ਪੀਵਤ ਰਾਮ ਰਸੁ ਗਿਆਨ ਬੀਚਾਰਾ ॥੧॥ਰਹਾਉ॥ ਭਾਵ: ਜਿਸ ਮਨੁੱਖ ਨੇ ਆਪਣੀ ਸੁਰਤ ਮਾਇਆ ਤੋਂ ਉੱਚੀ ਕਰ ਕੇ ਰਾਮ-ਰਸ ਪੀਤਾ ਹੈ, ਉਸ ਨੂੰ ਕੁਦਰਤੀ ਤੌਰ ਤੇ ਮਸਤ ਹੋਇਆ ਆਖੀਦਾ ਹੈ। ਸ਼ਬਦ ਦਾ ਭਾਵ: ਨਾਮ ਸਿਮਰਦਿਆਂ ਸਿਮਰਦਿਆਂ ਮਨ ਮਾਇਆ ਵਿਚ ਡੋਲਣੋਂ ਹਟ ਜਾਂਦਾ ਹੈ; ਨਾਮ ਵਿਚ ਜੁੜੇ ਰਹਿਣ ਦੀ ਲਗਨ ਵਧਦੀ ਜਾਂਦੀ ਹੈ, ਸਰੀਰ ਦਾ ਮੋਹ ਮਿਟ ਜਾਂਦਾ ਹੈ, ਤੇ ਮਨੁੱਖਾ ਜੀਵਨ ਦੀ ਅਸਲੀਅਤ ਦੀ ਅਸਲ ਸੂਝ ਪੈ ਜਾਂਦੀ ਹੈ। ਨੋਟ: 'ਰਹਾਉ' ਦੇ ਬੰਦ ਨੂੰ ਸਾਹਮਣੇ ਰੱਖ ਕੇ ਸਾਰੇ ਸ਼ਬਦ ਦੀ ਵਿਆਖਿਆ ਟੀਕੇ ਵਿਚ ਪੜ੍ਹੋ। (੨੩) ਕੇਦਾਰਾ-੩ ਸ਼ਬਦ ਦਾ ਮੁੱਖ ਭਾਵ 'ਰਹਾਉ' ਦੀ ਤੁਕ ਵਿਚ ਹੋਇਆ ਕਰਦਾ ਹੈ, ਤੇ ਸਾਰੇ ਸ਼ਬਦ ਵਿਚ ਉਸ ਦਾ ਵਿਸਥਾਰ ਹੁੰਦਾ ਹੈ। ਬੋਲਹੁ ਭਈਆ ਰਾਮ ਕੀ ਦੁਹਾਈ ॥ ਪੀਵਹੁ ਸੰਤ ਸਦਾ ਮਤਿ ਦੁਰਲਭ, ਸਹਜੇ ਪਿਆਸ ਬੁਝਾਈ ॥੧॥ਰਹਾਉ॥ ਅਰਥ: ਹੇ ਭਾਈ! ਮੁੜ ਮੁੜ ਪ੍ਰਭੂ ਦੇ ਨਾਮ ਦਾ ਜਾਪ ਜਪੋ। ਹੇ ਸੰਤ ਜਨੋ! ਪ੍ਰਭੂ ਦੇ ਨਾਮ ਦਾ ਜਾਪ-ਰੂਪ ਅੰਮ੍ਰਿਤ) ਪੀਵੋ। (ਇਸ ਨਾਮ-ਰੂਪ ਅੰਮ੍ਰਿਤ ਦੇ ਪੀਣ ਨਾਲ) ਤੁਹਾਡੀ ਮਤ ਸਦਾ ਲਈ ਐਸੀ ਬਣ ਜਾਇਗੀ, ਜੋ ਮੁਸ਼ਕਲ ਨਾਲ ਬਣਿਆ ਕਰਦੀ ਹੈ; (ਇਹ ਅੰਮ੍ਰਿਤ) ਸਹਿਜ ਅਵਸਥਾ ਵਿਚ (ਅਪੜਾ ਕੇ, ਮਾਇਆ ਦੀ) ਪਿਆਸ ਬੁਝਾ ਦੇਂਦਾ ਹੈ।੧।ਰਹਾਉ। ਇਸ 'ਰਾਮ ਕੀ ਦੁਹਾਈ' ਦੀ ਬਰਕਤ ਨਾਲ ਜੋ ਤਬਦੀਲੀ ਆਉਂਦੀ ਹੈ ਉਸ ਦਾ ਜ਼ਿਕਰ ਸ਼ਬਦ ਦੇ ਚਾਰੇ ਬੰਦਾਂ ਵਿਚ ਹੈ, ਕਿ 'ਉਲਟੋ ਪਵਨੁ ਫਿਰਾਵਉ'-ਮੈਂ ਆਪਣੇ ਵਿੰਗੇ ਜਾਂਦੇ ਚੰਚਲ ਮਨ ਨੂੰ (ਮਾਇਆ ਵਲੋਂ) ਵਰਜ ਰਿਹਾ ਹਾਂ। 'ਰਾਮ ਕੀ ਦੁਹਾਈ' ਦਾ ਸਦਕਾ 'ਤ੍ਰਿਕੁਟੀ ਛੂਟੈ'-ਮਨ ਦੀ ਖਿੱਝ ਦੂਰ ਹੁੰਦੀ ਹੈ, ਮੱਥੇ ਦੀ ਤ੍ਰਿਊੜੀ ਹਟ ਜਾਂਦੀ ਹੈ; 'ਦਸਵਾ ਦਰੁ ਖੂਲੈ'-ਦਿਮਾਗ਼ ਖੁਲ੍ਹ ਜਾਂਦਾ ਹੈ, ਪ੍ਰਭੂ-ਚਰਨਾਂ ਨਾਲ ਸੰਬੰਧ ਪੈਦਾ ਕਰ ਲੈਂਦਾ ਹੈ। ਨੋਟ: ਕਿਸੇ ਜੋਗੀ ਨਾਲ ਵਿਚਾਰ ਹੋਣ ਕਰਕੇ ਲਫ਼ਜ਼ ਤਾਂ ਜੋਗੀਆਂ ਵਾਲੇ ਵਰਤੇ ਹਨ, ਪਰ ਇਹ ਸਾਰੀ ਤਬਦੀਲੀ 'ਰਾਮ ਕੀ ਦੁਹਾਈ' ਦੇ ਕਾਰਨ ਹੈ, ਸਿਮਰਨ ਦਾ ਸਦਕਾ ਹੈ। ਇੱਥੇ ਭੀ ਜੋਗੀਆਂ ਦੇ ਸ਼ਰਾਬ ਦੀ ਨਿਖੇਧੀ ਕੀਤੀ ਹੈ, ਤਾਹੀਏਂ ਲਫ਼ਜ਼ ਕਲਵਾਰਿ, ਭਾਠੀ, ਖੀਵਾ ਆਦਿਕ ਵਰਤੇ ਹੋਏ ਹਨ। 'ਰਹਾਉ' ਦੀ ਤੁਕ ਨੂੰ ਸਾਹਮਣੇ ਰੱਖ ਕੇ ਸਾਰੇ ਸ਼ਬਦ ਦਾ ਅਰਥ ਟੀਕੇ ਵਿਚ ਪੜ੍ਹੋ। (੨੪) ਸਿਰੀਰਾਗੁ-੩ 'ਰਹਾਉ ਦੀਆਂ ਤੁਕਾਂ ਵਿਚ ਸ਼ਬਦ ਦਾ ਮੁੱਖ-ਭਾਵ ਹੋਇਆ ਕਰਦਾ ਹੈ। ਇਸ ਸ਼ਬਦ ਦੀਆਂ 'ਰਹਾਉ' ਦੀਆਂ ਤੁਕਾਂ ਗਹੁ ਨਾਲ ਵਿਚਾਰੋ। ਪ੍ਰਭੂ ਦੇ ਮਿਲਾਪ ਦੀ ਵੱਜ ਰਹੀ ਜਿਸ ਤਾਰ ਦਾ ਇੱਥੇ ਜ਼ਿਕਰ ਹੈ, ਸਾਰੇ ਸ਼ਬਦ ਵਿਚ ਉਸੇ ਦੀ ਵਿਆਖਿਆ ਹੈ। ਰਾਜਾ ਰਾਮ ਅਨਹਦ ਕਿੰਗੁਰੀ ਬਾਜੈ ॥ ਜਾ ਕੀ ਦਿਸਟਿ ਨਾਦ ਲਿਵ ਲਾਗੈ ॥੧॥ਰਹਾਉ॥ ਸ਼ਬਦ ਦਾ ਭਾਵ: ਗੁਰੂ ਦੇ ਸ਼ਬਦ ਵਿਚ ਜੁੜਨ ਨਾਲ ਮਨ ਵਿਚ ਪ੍ਰਭੂ ਦੇ ਮਿਲਾਪ ਦੀ ਤਾਰ ਵੱਜਣ ਲੱਗ ਪੈਂਦੀ ਹੈ। ਉਸ ਸੁਆਦ ਦਾ ਅਸਲ ਸਰੂਪ ਦੱਸਿਆ ਨਹੀਂ ਜਾ ਸਕਦਾ, ਪਰ ਦਿਮਾਗ਼ ਤੇ ਹਿਰਦਾ ਉਸੇ ਦੇ ਸਿਮਰਨ ਤੇ ਪਿਆਰ ਵਿਚ ਭਿੱਜੇ ਰਹਿੰਦੇ ਹਨ; ਸੁਆਸ ਸੁਆਸ ਯਾਦ ਵਿਚ ਬੀਤਦਾ ਹੈ, ਸਾਰੇ ਜਗਤ ਵਿਚ ਪ੍ਰਭੂ ਹੀ ਸਭ ਤੋਂ ਵੱਡਾ ਦਿੱਸਦਾ ਹੈ, ਕੇਵਲ ਉਸ ਦੇ ਪਿਆਰ ਵਿਚ ਹੀ ਮਨ ਮਸਤ ਰਹਿੰਦਾ ਹੈ। (੨੫) ਰਾਮਕਲੀ-੧੦ ਨੋਟ: ਸ਼ਬਦ ਦਾ ਮੁੱਖ ਭਾਵ 'ਰਹਾਉ' ਦੀ ਤੁਕ ਵਿਚ ਹੈ। ਇਸ ਕੇਂਦਰੀ-ਭਾਵ ਨੂੰ ਸਾਰੇ ਸ਼ਬਦ ਵਿਚ ਵਿਸਥਾਰ ਨਾਲ ਬਿਆਨ ਕੀਤਾ ਹੈ। 'ਰਹਾਉ' ਵਿਚ ਦੱਸਿਆ ਹੈ: ਪਵਨਪਦਿ ਉਨਮਨਿ ਰਹਨੁ ਖਰਾ ॥ ਨਹੀ ਮਿਰਤੁ ਨ ਜਨਮੁ ਜਰਾ ॥੧॥ਰਹਾਉ॥ ਭਾਵ: ਜੀਵਾਤਮਾ ਦੀ ਸਭ ਤੋਂ ਉੱਚੀ ਅਵਸਥਾ ਉਹ ਹੈ ਜਦੋਂ ਇਹ 'ਉਨਮਨ' ਵਿਚ ਅੱਪੜਦਾ ਹੈ ਇਸ ਅਵਸਥਾ ਨੂੰ ਜਨਮ ਮਰਨ ਤੇ ਬੁਢੇਪਾ ਪੋਹ ਨਹੀਂ ਸਕਦੇ। ਇਸ ਅਵਸਥਾ ਦੀ ਹੋਰ ਸਾਰੀ ਹਾਲਤ ਸਾਰੇ ਸ਼ਬਦ ਵਿਚ ਦੱਸੀ ਗਈ ਹੈ, ਤੇ ਇਹ ਸਾਰੀ ਹਾਲਤ ਉਸੇ ਕੇਂਦਰੀ ਤਬਦੀਲੀ ਦਾ ਨਤੀਜਾ ਹੈ। 'ਗਗਨ, ਭੁਅੰਗ, ਸਸਿ, ਸੂਰ, ਕੁੰਭਕ' ਆਦਿਕ ਲਫ਼ਜ਼ਾਂ ਦੀ ਰਾਹੀਂ ਜੋ ਹਾਲਤ ਬਿਆਨ ਕੀਤੀ ਗਈ ਹੈ ਇਹ ਸਾਰੀ 'ਉਨਮਨ' ਵਿਚ ਅੱਪੜੇ ਹੋਏ ਦੇ ਨਤੀਜੇ ਵਜੋਂ ਹੈ। ਪਹਿਲਾਂ ਆਤਮਾ 'ਉਨਮਨ' ਵਿਚ ਅੱਪੜਿਆ ਹੈ, ਤੇ ਵੇਖਣ ਨੂੰ ਜੋ ਉਸ ਦੇ ਬਾਹਰਲੇ ਚਿਹਨ ਚੱਕ੍ਰ ਬਣੇ ਹਨ, ਉਹਨਾਂ ਦਾ ਬਿਆਨ ਸਾਰੇ ਸ਼ਬਦ ਵਿਚ ਹੈ। ਖੁਲ੍ਹੇ ਲਫ਼ਜ਼ਾਂ ਵਿਚ ਇਉਂ ਕਹਿ ਲਵੋ ਕਿ ਇੱਥੇ ਇਹ ਜ਼ਿਕਰ ਨਹੀਂ ਕਿ 'ਗਗਨ, ਭੁਅੰਗ, ਸਸਿ, ਸੂਰ' ਆਦਿਕ ਵਾਲੇ ਸਾਧਨ ਕਰਨ ਦਾ ਸਿੱਟਾ ਨਿਕਲਿਆ 'ਉਨਮਨ'। ਸਗੋਂ 'ਉਨਮਨ' ਦੀ ਅਮਲੀ ਵਰਤੋਂ ਦਾ ਹਾਲ ਹੈ। ਇਹ 'ਉਨਮਨ' ਕਿਵੇਂ ਬਣੀ? ਬਕਤੈ ਬਕਿ ਸਬਦੁ ਸੁਣਾਇਆ ॥ ਸੁਨਤੈ ਸੁਨਿ ਮੰਨਿ ਬਸਾਇਆ ॥ ਕਰਿ ਕਰਤਾ ਉਤਰਸਿ ਪਾਰੰ ॥ ਕਹੈ ਕਬੀਰਾ ਸਾਰੰ ॥੪॥੧॥੧੦॥ ਭਾਵ: ਕਬੀਰ ਆਖਦਾ ਹੈ (ਕਿ ਇਸ ਸਾਰੀ ਤਬਦੀਲੀ ਵਿਚ) ਅਸਲ ਰਾਜ਼ ਦੀ ਗੱਲ (ਇਹ ਹੈ) -ਉਪਦੇਸ਼ ਕਰਨ ਵਾਲੇ ਸਤਿਗੁਰੂ ਨੇ, ਜਿਸ ਨੂੰ ਆਪਣਾ ਸ਼ਬਦ ਸੁਣਾਇਆ, ਜੇ ਉਸ ਨੇ ਗਹੁ ਨਾਲ ਸੁਣ ਕੇ ਆਪਣੇ ਮਨ ਵਿਚ ਵਸਾ ਲਿਆ, ਤਾਂ ਪਰਮਾਤਮਾ ਦਾ ਸਿਮਰਨ ਕਰ ਕੇ ਉਹ ਪਾਰ ਲੰਘ ਗਿਆ। ਨੋਟ: ਸਾਰੇ ਸ਼ਬਦ ਦੇ ਅਰਥ ਟੀਕੇ ਵਿਚ ਪੜ੍ਹੋ। (੨੬) ਗਉੜੀ-੪੭ ਮੇਰੇ ਮਨ ਮਨ ਹੀ ਉਲਟਿ ਸਮਾਨਾ ॥ ਗੁਰ ਪਰਸਾਦਿ ਅਕਲਿ ਭਈ ਅਵਰੈ, ਨਾਤਰੁ ਥਾ ਬੇਗਾਨਾ ॥੧॥ਰਹਾਉ॥ ਸ਼ਬਦ ਦਾ ਮੁੱਖ ਭਾਵ 'ਰਹਾਉ' ਦੀ ਤੁਕ ਵਿਚ ਹੀ ਹੋਇਆ ਕਰਦਾ ਹੈ। ਇੱਥੇ 'ਰਹਾਉ' ਵਿਚ ਮਨ ਨੂੰ ਸੰਬੋਧਨ ਕੀਤਾ ਹੈ ਤੇ ਆਖਿਆ ਹੈ-ਹੇ ਮੇਰੇ ਮਨ! ਜੀਵ ਪਹਿਲਾਂ ਤਾਂ ਪ੍ਰਭੂ ਤੋਂ ਓਪਰਾ ਓਪਰਾ ਰਹਿੰਦਾ ਹੈ, ਸਤਿਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੀ ਸਮਝ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ, ਉਹ ਆਪਣੇ ਮਨ ਦੀ ਵਿਕਾਰਾਂ ਵਲ ਦੀ ਦੌੜ ਨੂੰ ਹੀ ਪਰਤਾ ਕੇ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ। ਸੋ, ਇਸ ਮੁੱਖ ਭਾਵ ਨੂੰ ਸਾਹਮਣੇ ਰੱਖਿਆਂ, ਇਸ ਸ਼ਬਦ ਦੇ ਪਹਿਲੇ ਬੰਦ ਵਿਚ ਦਿੱਤੇ ਹੋਏ ਛੇ ਚੱਕ੍ਰਾਂ ਦੇ ਵਿੰਨ੍ਹਣ ਤੋਂ ਇਹ ਮਤਲਬ ਕਦੇ ਭੀ ਨਹੀਂ ਨਿਕਲ ਸਕਦਾ ਕਿ ਕਬੀਰ ਜੀ ਜੋਗ-ਸਮਾਧੀ ਦੀ ਪ੍ਰੋੜ੍ਹਤਾ ਕਰ ਰਹੇ ਹਨ। ਉਹ ਤਾਂ ਸਗੋਂ ਕਹਿ ਰਹੇ ਹਨ ਕਿ ਗੁਰੂ ਦੀ ਸ਼ਰਨ ਆ ਕੇ ਮਨ ਨੂੰ ਮਾਇਆ ਵਲੋਂ ਰੋਕਣ ਵਾਲੇ ਮਨੁੱਖ ਦੇ ਛੇ ਚੱਕ੍ਰ ਵਿੱਝ ਗਏ ਸਮਝੋ। ਨਰਮ ਜਿਹੇ ਲਫ਼ਜ਼ਾਂ ਵਿਚ ਕਹਿ ਰਹੇ ਹਨ ਕਿ ਇਹਨਾਂ ਛੇ ਚੱਕ੍ਰਾਂ ਨੂੰ ਵਿੰਨ੍ਹਣ ਦੀ ਲੋੜ ਹੀ ਨਹੀਂ ਹੈ। ਸ਼ਬਦ ਦਾ ਭਾਵ: ਜਦੋਂ ਸਤਿਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮਨੁੱਖ ਦੀ ਸਮਝ ਵਿਚ ਤਬਦੀਲੀ ਆਉਂਦੀ ਹੈ ਤਾਂ ਇਸ ਦਾ ਮਨ ਵਿਕਾਰਾਂ ਵਲੋਂ ਹਟਦਾ ਹੈ ਤੇ ਇਸ ਦੀ ਸੁਰਤਿ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਜੁੜਦੀ ਹੈ। ਜਿਉਂ ਜਿਉਂ ਪ੍ਰਭੂ ਦੀ ਯਾਦ ਅਤੇ ਪ੍ਰਭੂ ਦਾ ਪਿਆਰ ਹਿਰਦੇ ਵਿਚ ਵਧਦਾ ਹੈ, ਜੀਵਨ ਵਿਚ ਇਕ ਅਜੀਬ ਸਰੂਰ ਪੈਦਾ ਹੁੰਦਾ ਹੈ; ਪਰ ਉਹ ਸਰੂਰ ਬਿਆਨ ਨਹੀਂ ਹੋ ਸਕਦਾ। ਨੋਟ: ਸ਼ਬਦ ਦਾ ਅਰਥ ਟੀਕੇ ਵਿਚ ਪੜ੍ਹੋ। ਭਗਤ-ਬਾਣੀ ਦੇ ਵਿਰੋਧੀ ਸੱਜਣ ਜੀ 'ਜੋਗਾ-ਅਭਿਆਸ' ਦੇ ਸਿਰ-ਲੇਖ ਹੇਠ ਭਗਤ ਕਬੀਰ ਜੀ ਬਾਰੇ ਇਉਂ ਲਿਖਦੇ ਹਨ-'ਕਬੀਰ ਜੀ ਜੋਗਾ-ਅੱਭਿਆਸ ਦੇ ਪੱਕੇ ਸ਼ਰਧਾਲੂ ਸਨ। ਰਾਜ ਜੋਗ ਗੁਰੂ ਮਾਰਗ ਥੀਂ ਸੱਖਣੇ ਸਨ, ਜਿਵੇਂ ਕਿ ਆਪ ਦੀ ਰਚਨਾ ਤੋਂ ਸਿੱਧ ਹੁੰਦਾ ਹੈ।' ਇਸ ਤੋਂ ਅੱਗੇ ਵਿਰੋਧੀ ਸੱਜਣ ਜੀ ਨੇ ਕਬੀਰ ਜੀ ਦੀ ਬਾਣੀ ਵਿਚੋਂ ਕੁਝ ਸ਼ਬਦਾਂ ਦੇ ਹਵਾਲੇ ਦਿੱਤੇ ਹਨ। ਇਹਨਾਂ ਦੇ ਕੀਤੇ ਇਤਰਾਜ਼ਾਂ ਉੱਤੇ ਵਿਚਾਰ ਟੀਕੇ ਵਿਚ ਹਰੇਕ ਸ਼ਬਦ ਦੇ ਅਰਥ ਦੇਣ ਵੇਲੇ ਹੀ ਕੀਤੀ ਜਾਇਗੀ। ਇਥੇ ਸਿਰਫ਼ ਇਤਨੀ ਹੀ ਬੇਨਤੀ ਕੀਤੀ ਜਾਂਦੀ ਹੈ ਕਿ ਜਿਸ ਕਬੀਰ ਜੀ ਨੂੰ ਇਹ ਸੱਜਣ ਜੀ 'ਗੁਰੂ ਮਾਰਗ ਥੀਂ ਸੱਖਣੇ' ਸਮਝ ਰਹੇ ਹਨ, ਉਹਨਾਂ ਦੀ ਬਾਬਤ ਸ੍ਰੀ ਗੁਰੂ ਅਮਰਦਾਸ ਜੀ ਇਉਂ ਫ਼ੁਰਮਾਂਦੇ ਹਨ: ਨਾਮਾ ਛੀਬਾ ਕਬੀਰੁ
ਜਲਾਹਾ, ਪੂਰੇ ਗੁਰ ਤੇ ਗਤਿ ਪਾਈ ॥ ਗੁਰੂ ਦਾ ਸ਼ਬਦ ਜੈਸੇ ਬਿਨੁ ਲੋਚਨ, ਬਿਲੋਕੀਐ ਨ ਰੂਪੁ ਰੰਗੁ, ਸ੍ਰਵਣ ਬਿਹੂਨ, ਰਾਗੁ ਨਾਦੁ ਨ ਸੁਣੀਜੀਐ ॥ ਜੈਸੇ ਬਿਨੁ ਜਿਹਬਾ, ਨ ਉਚਰੈ ਸਬਦੁ, ਅਰੁ ਨਾਸਕਾ ਬਿਹੂਨ, ਬਾਸ ਬਾਸਨਾ ਨ ਲੀਜੀਐ ॥ ਜੈਸੇ ਬਿਨੁ ਕਰ, ਕਰਿ ਸਕੈ ਨ ਕਿਰਤ ਕਰਮ, ਚਰਨ ਬਿਹੂਨ, ਭਉਨ ਗਉਨੁ ਕਤ ਕੀਜੀਐ ॥ ਅਸਨ ਬਸਨ ਬਿਨੁ ਧੀਰਜੁ ਨ ਧਰੈ ਦੇਹ, ਬਿਨੁ ਗੁਰ-ਸਬਦ ਨਹ ਪ੍ਰੇਮ-ਰਸੁ ਪੀਜੀਐ ॥੫੩॥ {ਭਾਈ ਗੁਰਦਾਸ ਜੀ ਪਦਅਰਥ: ਲੋਚਨ-ਅੱਖਾਂ। ਬਿਲੋਕੀਐ ਨ -ਵੇਖਿਆ ਨਹੀਂ ਜਾ ਸਕਦਾ। ਸ੍ਰਵਣ-ਕੰਨ। ਬਿਹੂਨ-ਬਿਨਾ। ਨ ਉਚਰੈ-ਨਹੀਂ ਬੋਲ ਸਕਦਾ। ਅਰੁ-ਅਤੇ। ਨਾਸਕਾ-ਨੱਕ, ਨਾਸ। ਬਾਸ-ਸੁਗੰਧੀ। ਕਰ-ਹੱਥ। ਕਰਿ ਸਕੈ ਨ-ਕਰ ਨਹੀਂ ਸਕਦਾ। ਭਉਨ-ਧਰਤੀ। ਗਉਨ-ਰਟਨ। ਕਤ ਕੀਜੀਐ-ਕਿਥੇ ਕੀਤਾ ਜਾ ਸਕਦਾ ਹੈ? ਨਹੀਂ ਕੀਤਾ ਜਾ ਸਕਦਾ। ਅਸਨ-ਭੋਜਨ {अश्-to eat}। ਬਸਨ-ਬਸਤ੍ਰ। ਦੇਹ-ਸਰੀਰ। ਨਹ ਪੀਜੀਐ-ਨਹੀਂ ਪੀਤਾ ਜਾ ਸਕਦਾ। ਸਿੱਖ ਦਾ ਲੱਛਣ ਜੋਈ ਕੁਲਾ ਧਰਮ ਕਰਮ ਕੈ ਸੁਚਾਰ ਚਾਰ, ਸੋਈ ਪਰਵਾਰ ਵਿਖੈ ਸ੍ਰੇਸ਼ਟ ਬਖਾਨੀਐ ॥ ਬਨਜ-ਬਿਉਹਾਰਿ ਸਾਚੋ ਸ਼ਾਹ ਸਨਮੁਖ ਜੋਈ, ਸੋਈ ਤਉ ਬਨੌਟਾ ਨਿਹ-ਕਪਟ ਕੈ ਮਾਨੀਐ ॥ ਸੁਆਮੀ ਕਾਮ ਸਾਵਧਾਨ, ਮਾਨਤ ਨਰੇਸ਼, ਆਨਿ, ਸੋਈ ਸੁਆਮੀ-ਕਾਰਜੀ ਪ੍ਰਸਿੱਧੁ ਪਹਿਚਾਨੀਐ ॥ ਗੁਰ-ਉਪਦੇਸੁ ਪਰਵੇਸੁ ਰਿਦ ਅੰਤਰਿ ਹੈ, ਸਬਦਿ ਸੁਰਤਿ, ਸੋਈ ਸਿੱਖੁ ਜਗਿ ਜਾਨੀਐ ॥ {ਭਾਈ ਗੁਰਦਾਸ ਜੀ ਪਦਅਰਥ: ਜੋਈ-ਜਿਹੜੀ ਇਸਤ੍ਰੀ। ਕੈ-ਦੀ ਰਾਹੀਂ, ਵਿਚ। ਚਾਰ-ਸੁੰਦਰ। ਸੁਚਾਰ ਚਾਰ-ਸੋਹਣੇ ਸੁੱਚਜ ਵਾਲੀ। ਬਖਾਨੀਐ-ਆਖੀ ਜਾਂਦੀ ਹੈ। ਬਿਉਹਾਰਿ-ਵਿਹਾਰ ਵਿਚ। ਸਾਚੋ-ਸੱਚਾ, ਈਮਾਨਦਾਰ। ਸਨਮੁਖ-ਸਾਹਮਣੇ। ਜੋਈ-ਜਿਹੜਾ। ਬਨੌਟਾ-ਦਲਾਲ। ਨਿਹ-ਕਪਟ-ਕਪਟ-ਹੀਣ, ਈਮਾਨਦਾਰ। ਕੈ-ਕਰਿ, ਕਰ ਕੇ, ਜਾਣ ਕੇ। ਮਾਨੀਐ-ਮੰਨਿਆ ਜਾਂਦਾ ਹੈ, ਆਦਰ ਪਾਂਦਾ ਹੈ। ਕਾਮ-ਕੰਮਾਂ ਵਿਚ। ਸਾਵਧਾਨ-ਧਿਆਨ ਦੇਣ ਵਾਲਾ। ਨਰੇਸ਼-{ਨਰ-ਈਸ਼} ਰਾਜਾ। ਆਨਿ-ਲਿਆ ਕੇ। ਕਾਰਜੀ-ਕੰਮ ਕਰਨ ਵਾਲਾ। ਰਿਦ ਅੰਤਰਿ ਹੈ-(ਜਿਸ ਦੇ) ਹਿਰਦੇ ਵਿਚ ਹੈ। ਸਬਦਿ-ਸਬਦ ਵਿਚ। ਸੁਰਤਿ-ਧਿਆਨ। ਜਗਿ-ਜਗਤ ਵਿਚ। ਜਾਨੀਐ-ਜਾਣਿਆ ਜਾਂਦਾ ਹੈ। |
Sri Guru Granth Darpan, by Professor Sahib Singh |