ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1357

ਨਚ ਦੁਰਲਭੰ ਧਨੰ ਰੂਪੰ ਨਚ ਦੁਰਲਭੰ ਸ੍ਵਰਗ ਰਾਜਨਹ ॥ ਨਚ ਦੁਰਲਭੰ ਭੋਜਨੰ ਬਿੰਜਨੰ ਨਚ ਦੁਰਲਭੰ ਸ੍ਵਛ ਅੰਬਰਹ ॥ ਨਚ ਦੁਰਲਭੰ ਸੁਤ ਮਿਤ੍ਰ ਭ੍ਰਾਤ ਬਾਂਧਵ ਨਚ ਦੁਰਲਭੰ ਬਨਿਤਾ ਬਿਲਾਸਹ ॥ ਨਚ ਦੁਰਲਭੰ ਬਿਦਿਆ ਪ੍ਰਬੀਣੰ ਨਚ ਦੁਰਲਭੰ ਚਤੁਰ ਚੰਚਲਹ ॥ ਦੁਰਲਭੰ ਏਕ ਭਗਵਾਨ ਨਾਮਹ ਨਾਨਕ ਲਬਧ੍ਯ੍ਯਿੰ ਸਾਧਸੰਗਿ ਕ੍ਰਿਪਾ ਪ੍ਰਭੰ ॥੩੫॥ {ਪੰਨਾ 1357}

ਪਦ ਅਰਥ: ਬਿੰਜਨੰ = ਖਾਣ-ਜੋਗ ਸੁਆਦਲਾ ਪਦਾਰਥ, ਰੋਟੀ ਦੇ ਨਾਲ ਲਾ ਕੇ ਖਾਣ ਵਾਲੀ ਮਸਾਲੇਦਾਰ ਭਾਜੀ ਆਦਿਕ (ÒXzjnz) । ਅੰਬਰਹ = ਕਪੜੇ (AMbrz) । ਸ੍ਵਛ = ਸਾਫ਼ (ÔvÁC) । ਪ੍ਰਬੀਣੰ = ਸਿਆਣਾ, ਚਤੁਰ (pRvIx) । ਬਨਿਤਾ = ਇਸਤ੍ਰੀ (vinqw) । ਬਿਲਾਸਹ = ਲਾਡ-ਪਿਆਰ (ivlws) । ਸਾਧ ਸੰਗਿ = ਸਾਧ ਸੰਗਤਿ ਵਿਚ।

ਅਰਥ: ਧਨ ਅਤੇ ਰੂਪ ਲੱਭਣਾ ਬਹੁਤ ਔਖਾ ਨਹੀਂ ਹੈ, ਨਾਹ ਹੀ ਸੁਰਗ ਦਾ ਰਾਜ। ਸੁਆਦਲੇ ਮਸਾਲੇਦਾਰ ਖਾਣੇ ਪ੍ਰਾਪਤ ਕਰਨੇ ਔਖੇ ਨਹੀਂ, ਨਾਹ ਹੀ ਸਾਫ਼ ਸੁਥਰੇ ਕੱਪੜੇ। ਪੁੱਤ੍ਰ ਮਿੱਤ੍ਰ ਭਰਾ ਰਿਸ਼ਤੇਦਾਰਾਂ ਦਾ ਮਿਲਣਾ ਬਹੁਤ ਮੁਸ਼ਕਿਲ ਨਹੀਂ, ਨਾਹ ਹੀ ਇਸਤ੍ਰੀ ਦੇ ਲਾਡ-ਪਿਆਰ।

ਵਿਦਿਆ ਹਾਸਲ ਕਰਕੇ ਸਿਆਣਾ ਬਣਨਾ ਭੀ ਬਹੁਤ ਔਖਾ ਨਹੀਂ ਹੈ, ਨਾਹ ਹੀ ਔਖਾ ਹੈ (ਵਿੱਦਿਆ ਦੀ ਸਹੈਤਾ ਨਾਲ) ਚਾਲਾਕ ਤੇ ਤੀਖਣ-ਬੁੱਧ ਹੋਣਾ।

ਹਾਂ! ਹੇ ਨਾਨਕ! ਕੇਵਲ ਪਰਮਾਤਮਾ ਦਾ ਨਾਮ ਮੁਸ਼ਕਿਲ ਨਾਲ ਮਿਲਦਾ ਹੈ। ਨਾਮ ਸਾਧ ਸੰਗਤਿ ਵਿਚ ਹੀ ਮਿਲਦਾ ਹੈ (ਪਰ ਤਦੋਂ ਮਿਲਦਾ ਹੈ ਜਦੋਂ) ਪਰਮਾਤਮਾ ਦੀ ਮੇਹਰ ਹੋਵੇ। 35।

ਭਾਵ: ਦੁਨੀਆ ਦੇ ਪਦਾਰਥ ਮਿਲਣੇ ਔਖੀ ਗੱਲ ਨਹੀਂ। ਪਰ ਪਰਮਾਤਮਾ ਦਾ ਨਾਮ ਕਿਤੇ ਭਾਗਾਂ ਨਾਲ ਹੀ ਮਿਲਦਾ ਹੈ। ਮਿਲਦਾ ਹੈ ਇਹ ਸਾਧ ਸੰਗਤਿ ਵਿਚੋਂ, ਤਦੋਂ ਜਦੋਂ ਪਰਮਾਤਮਾ ਆਪ ਮਿਹਰ ਕਰੇ।

ਜਤ ਕਤਹ ਤਤਹ ਦ੍ਰਿਸਟੰ ਸ੍ਵਰਗ ਮਰਤ ਪਯਾਲ ਲੋਕਹ ॥ ਸਰਬਤ੍ਰ ਰਮਣੰ ਗੋਬਿੰਦਹ ਨਾਨਕ ਲੇਪ ਛੇਪ ਨ ਲਿਪ੍ਯ੍ਯਤੇ ॥੩੬॥ {ਪੰਨਾ 1357}

ਪਦ ਅਰਥ: ਮਰਤ = (mLÙ) ਮਾਤਲੋਕ, ਧਰਤੀ। ਪਯਾਲ = ਪਤਾਲ। ਛੇਪ = (˜yp) ਕਲੇਸ਼, ਨਿੰਦਾ, ਅਹੰਕਾਰ; ਵਿਕਾਰ। ਲਿਪ੍ਯ੍ਯਤੇ = ਲਿਪਤ ਹੁੰਦਾ। ਲੇਪ = ਪੋਚਾ, ਅਪਵਿਤ੍ਰਤਾ। ਜਤ ਕਤਹ = ਜਿਥੇ ਕਿਥੇ। ਤਤਹ = ਉਥੇ। ਰਮਣੰ = ਵਿਆਪਕ। ਜਤ ਕਤਹ ਤਤਹ = ਹਰ ਥਾਂ।

ਅਰਥ: ਹੇ ਨਾਨਕ! ਜਿਸ ਬੰਦੇ ਨੇ ਸਰਬ-ਵਿਆਪਕ ਪਰਮਾਤਮਾ ਨੂੰ ਸੁਰਗ, ਮਾਤਲੋਕ, ਪਾਤਾਲ ਲੋਕ = ਹਰ ਥਾਂ ਵੇਖ ਲਿਆ ਹੈ, ਉਹ ਵਿਕਾਰਾਂ ਦੇ ਪੋਚੇ ਨਾਲ ਨਹੀਂ ਲਿੱਬੜਦਾ। 36।

ਭਾਵ: ਜਿਹੜਾ ਮਨੁੱਖ ਹਰ ਥਾਂ ਪਰਮਾਤਮਾ ਦਾ ਦਰਸਨ ਕਰਨ ਲੱਗ ਪੈਂਦਾ ਹੈ, ਉਸ ਉਤੇ ਵਿਕਾਰ ਆਪਣਾ ਪ੍ਰਭਾਵ ਨਹੀਂ ਪਾ ਸਕਦੇ।

ਬਿਖਯਾ ਭਯੰਤਿ ਅੰਮ੍ਰਿਤੰ ਦ੍ਰੁਸਟਾਂ ਸਖਾ ਸ੍ਵਜਨਹ ॥ ਦੁਖੰ ਭਯੰਤਿ ਸੁਖ੍ਯ੍ਯੰ ਭੈ ਭੀਤੰ ਤ ਨਿਰਭਯਹ ॥ ਥਾਨ ਬਿਹੂਨ ਬਿਸ੍ਰਾਮ ਨਾਮੰ ਨਾਨਕ ਕ੍ਰਿਪਾਲ ਹਰਿ ਹਰਿ ਗੁਰਹ ॥੩੭॥ {ਪੰਨਾ 1357}

ਪਦ ਅਰਥ: ਬਿਖਯਾ = ਵਿਹੁ, ਜ਼ਹਿਰ। ਭਯੰਤਿ = ਹੋ ਜਾਂਦਾ ਹੈ, ਬਣ ਜਾਂਦਾ ਹੈ (Bvi = , Bvq:, BviNq) । ਦ੍ਰੁਸਟਾਂ = ਦ੍ਵੇਸ਼ ਕਰਨ ਵਾਲਾ, ਵਿਰੋਧ ਕਰਨ ਵਾਲਾ। ਸਖਾ = ਮਿਤ੍ਰ। ਸ੍ਵਜਨਹ = ਸ੍ਵ-ਜਨਹ, ਆਪਣੇ ਆਦਮੀ, ਕਰੀਬੀ ਰਿਸ਼ਤੇਦਾਰ। ਥਾਨ ਬਿਹੂਨ = ਟਿਕਾਣੇ ਤੋਂ ਬਿਨਾ, ਅਨੇਕਾਂ ਜੂਨਾਂ ਵਿਚ ਭਟਕਣ ਵਾਲਾ। ਬਿਸ੍ਰਾਮ = ਟਿਕਾਣਾ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ, ਅਮਰ ਕਰਨ ਵਾਲਾ।

ਅਰਥ: ਹੇ ਨਾਨਕ! ਪਰਮਾਤਮਾ-ਦਾ-ਰੂਪ ਸਤਿਗੁਰੂ (ਜਿਸ ਮਨੁੱਖ ਉਤੇ) ਕਿਰਪਾਲ ਹੋ ਪਏ, ਜ਼ਹਿਰ ਉਸ ਦੇ ਵਾਸਤੇ ਅੰਮ੍ਰਿਤ ਬਣ ਜਾਂਦਾ ਹੈ, ਦੋਖੀ ਉਸ ਦੇ ਮਿਤ੍ਰ ਤੇ ਕਰੀਬੀ ਰਿਸ਼ਤੇਦਾਰ ਬਣ ਜਾਂਦੇ ਹਨ, ਦੁੱਖ-ਕਲੇਸ਼ ਸੁਖ ਬਣ ਜਾਂਦੇ ਹਨ, ਜੇ ਉਹ (ਪਹਿਲਾਂ) ਅਨੇਕਾਂ ਡਰਾਂ ਨਾਲ ਸਹਿਮਿਆ ਰਹਿੰਦਾ ਸੀ, ਤਾਂ ਨਿਡਰ ਹੋ ਜਾਂਦਾ ਹੈ; ਅਨੇਕਾਂ ਜੂਨਾਂ ਵਿਚ ਭਟਕਦੇ ਨੂੰ ਪਰਮਾਤਮਾ ਦਾ ਨਾਮ ਸਹਾਰਾ-ਆਸਰਾ ਮਿਲ ਜਾਂਦਾ ਹੈ। 37।

ਭਾਵ: ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਸਹਾਰਾ ਮਿਲ ਜਾਂਦਾ ਹੈ, ਉਹ ਜਨਮ ਮਰਨ ਦੇ ਗੇੜ ਵਿਚੋਂ ਨਿਕਲ ਜਾਂਦਾ ਹੈ, ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁਕਦੀ, ਦੁਨੀਆ ਦੇ ਕੋਈ ਡਰ-ਸਹਿਮ ਉਸ ਉਤੇ ਆਪਣਾ ਅਸਰ ਨਹੀਂ ਪਾ ਸਕਦੇ।

ਸਰਬ ਸੀਲ ਮਮੰ ਸੀਲੰ ਸਰਬ ਪਾਵਨ ਮਮ ਪਾਵਨਹ ॥ ਸਰਬ ਕਰਤਬ ਮਮੰ ਕਰਤਾ ਨਾਨਕ ਲੇਪ ਛੇਪ ਨ ਲਿਪ੍ਯ੍ਯਤੇ ॥੩੮॥

ਪਦ ਅਰਥ: ਸਰਬ = ਸਾਰੇ ਜੀਵ। ਪਾਵਨ = ਪਵਿਤ੍ਰ ਕਰਨ ਵਾਲਾ (pu to make pure Caus. pwvXiq) । ਛੇਪ = ਦੋਸ, ਕਲੰਕ (˜yp) । ਨ ਲਿਪ੍ਯ੍ਯਤੇ = ਨਹੀਂ ਲਿੱਬੜਦਾ। ਮਮੰ = ਮੇਰਾ (mm) । ਕਰਤਬ = ਕਰਤਾ, ਰਚਨਹਾਰ, ਕਰਨ-ਜੋਗ। ਸੀਲ = ਸ਼ਾਂਤੀ ਸੁਭਾਉ, ਪਵਿਤ੍ਰ ਜੀਵਨ।

ਅਰਥ: ਹੇ ਨਾਨਕ! ਜੋ ਪ੍ਰਭੂ ਸਭ ਜੀਵਾਂ ਨੂੰ ਸ਼ਾਂਤੀ ਸੁਭਾਉ ਦੇਣ ਵਾਲਾ ਹੈ ਮੈਨੂੰ ਭੀ ਉਹੀ ਸ਼ਾਂਤੀ ਦੇਂਦਾ ਹੈ; ਜੋ ਸਭ ਨੂੰ ਪਵਿਤ੍ਰ ਕਰਨ ਦੇ ਸਮਰਥ ਹੈ, ਮੇਰਾ ਭੀ ਉਹੀ ਪਵਿਤ੍ਰ-ਕਰਤਾ ਹੈ; ਜੋ ਪ੍ਰਭੂ ਸਭ ਜੀਵਾਂ ਨੂੰ ਰਚਨ ਦੇ ਸਮਰਥ ਹੈ, ਉਹੀ ਮੇਰਾ ਕਰਤਾ ਹੈ। ਉਹ ਪ੍ਰਭੂ ਵਿਕਾਰਾਂ ਦੇ ਪੋਚੇ ਨਾਲ ਨਹੀਂ ਲਿਬੜਦਾ। 38।

ਭਾਵ: ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਸ਼ਾਂਤੀ ਸੁਭਾਉ ਬਖ਼ਸ਼ਦਾ ਹੈ ਉਸ ਨੂੰ ਪਵਿੱਤਰ ਜੀਵਨ ਬਖ਼ਸ਼ਦਾ ਹੈ।

ਨਹ ਸੀਤਲੰ ਚੰਦ੍ਰ ਦੇਵਹ ਨਹ ਸੀਤਲੰ ਬਾਵਨ ਚੰਦਨਹ ॥ ਨਹ ਸੀਤਲੰ ਸੀਤ ਰੁਤੇਣ ਨਾਨਕ ਸੀਤਲੰ ਸਾਧ ਸ੍ਵਜਨਹ ॥੩੯॥ {ਪੰਨਾ 1357}

ਪਦ ਅਰਥ: ਬਾਵਨ ਚੰਦਨਹ = ਵਾਮਨ ਚੰਦਨ, ਚਿੱਟਾ ਚੰਦਨ ਜੋ ਸੁਗੰਧੀ ਵਾਲਾ ਹੁੰਦਾ ਹੈ। ਸੀਤ ਰੁਤੇਣ = ਠੰਢੀ ਰੁੱਤ, ਸਰਦੀਆਂ ਦੀ ਰੁੱਤ। ਸੀਤਲੰ = ਠੰਢਾ। ਚੰਦ੍ਰ ਦੇਵਹ = ਚੰਦ੍ਰ ਦੇਵਤਾ, ਚੰਦ੍ਰਮਾ।

ਅਰਥ: ਹੇ ਨਾਨਕ! ਚੰਦ੍ਰਮਾ (ਉਤਨਾ) ਠੰਢ ਅਪੜਾਣ ਵਾਲਾ ਨਹੀਂ ਹੈ, ਨਾਹ ਹੀ ਚਿੱਟਾ ਚੰਦਨ (ਉਤਨੀ) ਠੰਢ ਅਪੜਾ ਸਕਦਾ ਹੈ, ਨਾਹ ਹੀ ਸਰਦੀਆਂ ਦੀ ਬਹਾਰ (ਉਤਨੀ) ਠੰਢ ਦੇ ਸਕਦੀ ਹੈ, (ਜਿਤਨੀ) ਠੰਢ-ਸ਼ਾਂਤੀ ਗੁਰਮੁਖ ਸਾਧ ਜਨ ਦੇਂਦੇ ਹਨ। 39।

ਭਾਵ: ਸਾਧ ਸੰਗਤਿ ਹੀ ਇਕ ਐਸੀ ਥਾਂ ਹੈ ਜਿਥੇ ਮਨੁੱਖ ਨੂੰ ਆਤਮਕ ਸ਼ਾਂਤੀ ਹਾਸਲ ਹੁੰਦੀ ਹੈ।

ਮੰਤ੍ਰੰ ਰਾਮ ਰਾਮ ਨਾਮੰ ਧ੍ਯ੍ਯਾਨੰ ਸਰਬਤ੍ਰ ਪੂਰਨਹ ॥ ਗ੍ਯ੍ਯਾਨੰ ਸਮ ਦੁਖ ਸੁਖੰ ਜੁਗਤਿ ਨਿਰਮਲ ਨਿਰਵੈਰਣਹ ॥ ਦਯਾਲੰ ਸਰਬਤ੍ਰ ਜੀਆ ਪੰਚ ਦੋਖ ਬਿਵਰਜਿਤਹ ॥ ਭੋਜਨੰ ਗੋਪਾਲ ਕੀਰਤਨੰ ਅਲਪ ਮਾਯਾ ਜਲ ਕਮਲ ਰਹਤਹ ॥ ਉਪਦੇਸੰ ਸਮ ਮਿਤ੍ਰ ਸਤ੍ਰਹ ਭਗਵੰਤ ਭਗਤਿ ਭਾਵਨੀ ॥ ਪਰ ਨਿੰਦਾ ਨਹ ਸ੍ਰੋਤਿ ਸ੍ਰਵਣੰ ਆਪੁ ਤ੍ਯ੍ਯਿਾਗਿ ਸਗਲ ਰੇਣੁਕਹ ॥ ਖਟ ਲਖ੍ਯ੍ਯਣ ਪੂਰਨੰ ਪੁਰਖਹ ਨਾਨਕ ਨਾਮ ਸਾਧ ਸ੍ਵਜਨਹ ॥੪੦॥ {ਪੰਨਾ 1357}

ਪਦ ਅਰਥ: ਅਲਪ = ਅਲਿਪ, ਅਲੇਪ, ਨਿਰਲੇਪ। ਭਾਵਨੀ = ਭਾਵਨਾ, ਸਰਧਾ, ਪਿਆਰ। ਸ੍ਰਵਣੰ = ਕੰਨ (œvx) । ਰੇਣੁਕਹ = ਚਰਨ-ਧੂੜ। ਮੰਤ੍ਰੰ = ਕਿਸੇ ਦੇਵਤਾ ਨੂੰ ਪ੍ਰਸੰਨ ਕਰਨ ਲਈ ਜਪਣ-ਯੋਗ ਸ਼ਬਦ। ਧ੍ਯ੍ਯਾਨੰ = ਕਿਸੇ ਚੀਜ਼ ਵਿਚ ਬਿਰਤੀ ਨੂੰ ਲਿਵਲੀਨ ਕਰਨਾ (ÆXwn) । ਗ੍ਯ੍ਯਾਨ = ਸਮਝ () । ਸ੍ਰੋਤਿ = ਸੁਣਨਾ। ਆਪੁ = ਆਪਾ-ਭਾਵ। ਤ੍ਯ੍ਯਿਾਗਿ = ਤਿਆਗ ਕੇ। ਖਟ = ਛੇ। ਲਖ੍ਯ੍ਯਣ = ਲੱਛਣ (l˜x) । ਸਮ = ਬਰਾਬਰ। ਜੁਗਤਿ = ਜੀਵਨ ਗੁਜ਼ਾਰਨ ਦਾ ਤਰੀਕਾ।

ਅਰਥ: ਪਰਮਾਤਮਾ ਦਾ ਨਾਮ (ਜੀਭ ਨਾਲ) ਜਪਣਾ ਅਤੇ ਉਸ ਨੂੰ ਸਰਬ-ਵਿਆਪਕ ਜਾਣ ਕੇ ਉਸ ਵਿਚ ਸੁਰਤਿ ਜੋੜਨੀ; ਸੁਖਾਂ ਦੁਖਾਂ ਨੂੰ ਇਕੋ ਜਿਹਾ ਸਮਝਣਾ ਅਤੇ ਪਵਿਤ੍ਰ ਤੇ ਵੈਰ-ਰਹਿਤ ਜੀਵਨ ਜੀਊਣਾ; ਸਾਰੇ ਜੀਵਾਂ ਨਾਲ ਪਿਆਰ-ਹਮਦਰਦੀ ਰੱਖਣੀ ਅਤੇ ਕਾਮਾਦਿਕ ਪੰਜੇ ਵਿਕਾਰਾਂ ਤੋਂ ਬਚੇ ਰਹਿਣਾ; ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ ਜ਼ਿੰਦਗੀ ਦਾ ਆਸਰਾ ਬਣਾਣਾ ਅਤੇ ਮਾਇਆ ਤੋਂ ਇਉਂ ਨਿਰਲੇਪ ਰਹਿਣਾ ਜਿਵੇਂ ਕਉਲ ਫੁੱਲ ਪਾਣੀ ਤੋਂ, ਸੱਜਣ ਤੇ ਵੈਰੀ ਨਾਲ ਇਕੋ ਜਿਹਾ ਪ੍ਰੇਮ-ਭਾਵ ਰੱਖਣ ਦੀ ਸਿੱਖਿਆ ਗ੍ਰਹਿਣ ਕਰਨੀ ਅਤੇ ਪਰਮਾਤਮਾ ਦੀ ਭਗਤੀ ਵਿਚ ਪਿਆਰ ਬਣਾਣਾ; ਪਰਾਈ ਨਿੰਦਿਆ ਆਪਣੇ ਕੰਨਾਂ ਨਾਲ ਨਾਹ ਸੁਣਨੀ ਅਤੇ ਆਪਾ-ਭਾਵ ਤਿਆਗ ਕੇ ਸਭ ਦੇ ਚਰਨਾਂ ਦੀ ਧੂੜ ਬਣਨਾ। ਹੇ ਨਾਨਕ! ਪੂਰਨ ਪੁਰਖਾਂ ਵਿਚ ਇਹ ਛੇ ਲੱਛਣ ਹੁੰਦੇ ਹਨ, ਉਹਨਾਂ ਨੂੰ ਹੀ ਸਾਧ ਗੁਰਮੁਖਿ ਆਖੀਦਾ ਹੈ। 40।

ਭਾਵ: ਅਸਲੀ ਸਾਧ ਉਹ ਮਨੁੱਖ ਹੈ, ਸਰਬ-ਵਿਆਪਕ ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਜਿਸ ਦੀ ਆਤਮਕ ਅਵਸਥਾ ਅਜਿਹੀ ਬਣ ਜਾਂਦੀ ਹੈ ਕਿ ਉਸ ਦੇ ਅੰਦਰੋਂ ਮੇਰ-ਤੇਰ ਮਿਟ ਜਾਂਦੀ ਹੈ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਉਸ ਦੀ ਜ਼ਿੰਦਗੀ ਦਾ ਸਹਾਰਾ ਬਣ ਜਾਂਦੀ ਹੈ ਮਾਇਆ ਅਤੇ ਕਾਮਾਦਿਕ ਵਿਕਾਰ ਉਸ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ।

ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪਿ ਕੇਹਰਹ ॥ ਤਤ੍ਰ ਗਤੇ ਸੰਸਾਰਹ ਨਾਨਕ ਸੋਗ ਹਰਖੰ ਬਿਆਪਤੇ ॥੪੧॥ {ਪੰਨਾ 1357}

ਪਦ ਅਰਥ: ਅਜਾ = ਬਕਰੀ (Ajw) । ਕੰਦ = (kzd) ਗਾਜਰ ਆਦਿਕ ਪਦਾਰਥ ਜੋ ਧਰਤੀ ਦੇ ਅੰਦਰ ਹੀ ਪੈਦਾ ਹੁੰਦੇ ਹਨ। ਸਮੀਪ = ਨੇੜੇ (smIp) । ਕੇਹਰਹ = ਸ਼ੇਰ (k¥sirn`) । ਤਤ੍ਰ ਗਤੇ = ਤਤ੍ਰ ਗਤਿ, ਉਹੀ ਰੀਤ, ਉਹੀ ਚਾਲ। ਬਿਆਪਤੇ-ਪ੍ਰਭਾਵ ਪਾਈ ਰਖਦੇ ਹਨ। ਮੂਲ = ਗਾਜਰ-ਮੂਲੀ ਆਦਿਕ ਧਰਤੀ ਦੇ ਅੰਦਰ ਪੈਦਾ ਹੋਣ ਵਾਲੇ। ਭੋਗੰਤ = ਖਾਂਦੀ।

ਅਰਥ: ਬੱਕਰੀ ਗਾਜਰ-ਮੂਲੀ ਆਦਿਕ ਖਾਂਦੀ ਹੋਵੇ, ਪਰ ਸ਼ੇਰ ਦੇ ਨੇੜੇ ਵੱਸਦੀ ਹੋਵੇ (ਉਸ ਨੂੰ ਮਨ ਭਾਉਂਦਾ ਖਾਣਾ ਮਿਲਣ ਦੀ ਪ੍ਰਸੰਨਤਾ ਤਾਂ ਜ਼ਰੂਰ ਹੈ ਪਰ ਹਰ ਵੇਲੇ ਸ਼ੇਰ ਤੋਂ ਡਰ ਭੀ ਟਿਕਿਆ ਰਹਿੰਦਾ ਹੈ) ; ਹੇ ਨਾਨਕ! ਇਹੀ ਹਾਲ ਹੈ ਜਗਤ ਦਾ, ਇਸ ਨੂੰ ਖ਼ੁਸ਼ੀ ਤੇ ਗ਼ਮੀ ਦੋਵੇਂ ਹੀ ਵਿਆਪਦੇ ਰਹਿੰਦੇ ਹਨ। 41।

ਭਾਵ: ਦੁਨੀਆ ਦੇ ਭੋਗਾਂ ਦੇ ਨਾਲ ਨਾਲ ਜਗਤ ਵਿਚ ਅਨੇਕਾਂ ਸਹਿਮ ਭੀ ਹਨ ਜੋ ਪਰਮਾਤਮਾ ਦੀ ਯਾਦ ਤੋਂ ਖੁੰਝਿਆਂ ਮਨੁੱਖ ਉਤੇ ਆਪਣਾ ਦਬਾਉ ਪਾਈ ਰੱਖਦੇ ਹਨ।

ਛਲੰ ਛਿਦ੍ਰੰ ਕੋਟਿ ਬਿਘਨੰ ਅਪਰਾਧੰ ਕਿਲਬਿਖ ਮਲੰ ॥ ਭਰਮ ਮੋਹੰ ਮਾਨ ਅਪਮਾਨੰ ਮਦੰ ਮਾਯਾ ਬਿਆਪਿਤੰ ॥ ਮ੍ਰਿਤ੍ਯ੍ਯੁ ਜਨਮ ਭ੍ਰਮੰਤਿ ਨਰਕਹ ਅਨਿਕ ਉਪਾਵੰ ਨ ਸਿਧ੍ਯ੍ਯਤੇ ॥ ਨਿਰਮਲੰ ਸਾਧ ਸੰਗਹ ਜਪੰਤਿ ਨਾਨਕ ਗੋਪਾਲ ਨਾਮੰ ॥ ਰਮੰਤਿ ਗੁਣ ਗੋਬਿੰਦ ਨਿਤ ਪ੍ਰਤਹ ॥੪੨॥ {ਪੰਨਾ 1357}

ਪਦ ਅਰਥ: ਛਿਦ੍ਰੰ = ਐਬ, ਦੋਖ (iCdàz) । ਕਿਲਬਿਖ-ਪਾਪ (ikiÑv =) । ਮਦ = ਅਹੰਕਾਰ (md) । ਮ੍ਰਿਤ੍ਯ੍ਯੁ = ਮੌਤ (mãÄXu) । ਨਿਤ ਪ੍ਰਤਹ = ਸਦਾ। ਛਲ = ਧੋਖਾ (Cl) । ਬਿਘਨ = ਰੁਕਾਵਟ (iv%n) । ਕੋਟਿ = ਕ੍ਰੋੜਾਂ (kwyit) । ਮਾਨ = ਆਦਰ। ਅਪਮਾਨ = ਨਿਰਾਦਰੀ। ਬਿਆਪਤ = ਦਬਾਉ ਹੇਠ ਆਉਂਦੇ ਹਨ। ਭ੍ਰਮੰਤਿ = ਭਟਕਦੇ ਹਨ (BRmiNq) । ਨ ਸਿਧ੍ਯ੍ਯਤੇ = ਕਾਮਯਾਬ ਨਹੀਂ ਹੁੰਦੇ।

ਅਰਥ: (ਦੂਜਿਆਂ ਨੂੰ) ਧੋਖਾ (ਦੇਣਾ) , (ਕਿਸੇ ਦੇ) ਐਬ (ਫਰੋਲਣੇ) , (ਹੋਰਨਾਂ ਦੇ ਰਸਤੇ ਵਿਚ) ਕ੍ਰੋੜਾਂ ਰੁਕਾਵਟਾਂ (ਪਾਣੀਆਂ) , ਵਿਕਾਰ, ਪਾਪ, ਭਟਕਣਾ, ਮੋਹ, ਆਦਰ, ਨਿਰਾਦਰੀ, ਅਹੰਕਾਰ = (ਜਿਨ੍ਹ੍ਹਾਂ ਲੋਕਾਂ ਨੂੰ ਇਹਨਾਂ ਤਰੀਕਿਆਂ ਨਾਲ) ਮਾਇਆ ਆਪਣੇ ਦਬਾਉ ਹੇਠ ਰੱਖਦੀ ਹੈ, ਉਹ ਜਨਮ ਮਰਨ ਵਿਚ ਭਟਕਦੇ ਰਹਿੰਦੇ ਹਨ, ਨਰਕ ਭੋਗਦੇ ਰਹਿੰਦੇ ਹਨ। ਅਨੇਕਾਂ ਉਪਾਵ ਕਰਨ ਨਾਲ ਭੀ (ਇਹਨਾਂ ਦੁੱਖਾਂ ਤੋਂ ਨਿਕਲਣ ਵਿਚ ਕਾਮਯਾਬ ਨਹੀਂ ਹੁੰਦੇ।

ਹੇ ਨਾਨਕ! ਜੋ ਮਨੁੱਖ ਸਦਾ ਸਾਧ ਸੰਗਤਿ ਵਿਚ ਰਹਿ ਕੇ ਪਰਮਾਤਮਾ ਦਾ ਨਾਮ ਜਪਦੇ ਹਨ, ਸਦਾ ਗੋਬਿੰਦ ਦੇ ਗੁਣ ਗਾਂਦੇ ਹਨ, ਉਹ ਪਵਿਤ੍ਰ (-ਜੀਵਨ) ਹੋ ਜਾਂਦੇ ਹਨ। 42।

ਭਾਵ: ਮਾਇਆ ਅਨੇਕਾਂ ਤਰੀਕਿਆਂ ਨਾਲ ਮਨੁੱਖ ਉਤੇ ਆਪਣਾ ਪ੍ਰਭਾਵ ਪਾਈ ਰੱਖਦੀ ਹੈ। ਜਿਹੜਾ ਮਨੁੱਖ ਸਾਧ ਸੰਗਤਿ ਦਾ ਆਸਰਾ ਲੈ ਕੇ ਪਰਮਾਤਮਾ ਦਾ ਭਜਨ ਕਰਦਾ ਹੈ, ਉਹ ਇਸ ਤੋਂ ਬਚਿਆ ਰਹਿੰਦਾ ਹੈ।

ਤਰਣ ਸਰਣ ਸੁਆਮੀ ਰਮਣ ਸੀਲ ਪਰਮੇਸੁਰਹ ॥ ਕਰਣ ਕਾਰਣ ਸਮਰਥਹ ਦਾਨੁ ਦੇਤ ਪ੍ਰਭੁ ਪੂਰਨਹ ॥ ਨਿਰਾਸ ਆਸ ਕਰਣੰ ਸਗਲ ਅਰਥ ਆਲਯਹ ॥ ਗੁਣ ਨਿਧਾਨ ਸਿਮਰੰਤਿ ਨਾਨਕ ਸਗਲ ਜਾਚੰਤ ਜਾਚਿਕਹ ॥੪੩॥ {ਪੰਨਾ 1357}

ਪਦ ਅਰਥ: ਤਰਣ = ਜਹਾਜ਼ ( = to cross। qrx = a boat]। ਕਰਣ ਕਾਰਣ = ਜਗਤ ਦਾ ਮੂਲ। ਅਰਥ = ਪਦਾਰਥ (AQL) । ਆਲਯਹ = ਘਰ (AwlX:) । ਨਿਧਾਨ = ਖ਼ਜ਼ਾਨਾ (inDwnzz) । ਜਾਚੰਤ = ਮੰਗਦੇ ਹਨ (XwciNq) । ਜਾਚਕਹਿ = ਮੰਗਤੇ (Xwckw:) । ਰਮਣ ਸੀਲ = ਕ੍ਰੀੜਾ ਕਰਨ ਵਾਲਾ, ਕੌਤਕ ਕਰਨਹਾਰ।

ਅਰਥ: ਪਰਮਾਤਮਾ ਸਭ ਕੌਤਕ ਰਚਨਹਾਰ ਹੈ, ਸਭ ਦਾ ਮਾਲਕ ਹੈ, ਉਸ ਦੀ ਸਰਨ (ਜੀਵਾਂ ਲਈ, ਮਾਨੋ) ਜਹਾਜ਼ ਹੈ। ਪੂਰਨ ਪ੍ਰਭੂ ਜੀਵਾਂ ਨੂੰ ਦਾਤਾਂ ਦੇਂਦਾ ਹੈ, ਉਹ ਜਗਤ ਦਾ ਮੂਲ ਹੈ, ਸਭ ਕੁਝ ਕਰਨ-ਜੋਗਾ ਹੈ।

ਪ੍ਰਭੂ ਨਿਰਾਸਿਆਂ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ, ਸਾਰੇ ਪਦਾਰਥਾਂ ਦਾ ਘਰ ਹੈ।

ਹੇ ਨਾਨਕ! ਸਾਰੇ (ਜੀਵ) ਮੰਗਤੇ (ਬਣ ਕੇ ਉਸ ਦੇ ਦਰ ਤੋਂ) ਮੰਗਦੇ ਹਨ, ਤੇ ਸਭ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਸਿਮਰਦੇ ਹਨ। 43।

ਭਾਵ: ਪਰਮਾਤਮਾ ਹੀ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ ਤੇ ਦੇਣ-ਜੋਗਾ ਹੈ। ਉਸੇ ਦਾ ਆਸਰਾ ਲੈਣਾ ਚਾਹੀਦਾ ਹੈ।

ਦੁਰਗਮ ਸਥਾਨ ਸੁਗਮੰ ਮਹਾ ਦੂਖ ਸਰਬ ਸੂਖਣਹ ॥ ਦੁਰਬਚਨ ਭੇਦ ਭਰਮੰ ਸਾਕਤ ਪਿਸਨੰ ਤ ਸੁਰਜਨਹ ॥ ਅਸਥਿਤੰ ਸੋਗ ਹਰਖੰ ਭੈ ਖੀਣੰ ਤ ਨਿਰਭਵਹ ॥ ਭੈ ਅਟਵੀਅੰ ਮਹਾ ਨਗਰ ਬਾਸੰ ਧਰਮ ਲਖ੍ਯ੍ਯਣ ਪ੍ਰਭ ਮਇਆ ॥ ਸਾਧ ਸੰਗਮ ਰਾਮ ਰਾਮ ਰਮਣੰ ਸਰਣਿ ਨਾਨਕ ਹਰਿ ਹਰਿ ਦਯਾਲ ਚਰਣੰ ॥੪੪॥ {ਪੰਨਾ 1357-1358}

ਪਦ ਅਰਥ: ਦੁਰਗਮ = ਜਿਥੇ ਪਹੁੰਚਣਾ ਔਖਾ ਹੋਵੇ (duÀwLm) । ਸਥਾਨ = (ÔQwn) ਥਾਂ। ਸੁਗਮ = ਜਿਥੇ ਸੌਖੇ ਹੀ ਪਹੁੰਚ ਸਕੀਏ (suÀwm) । ਭੇਦ = (iBd`) to pierce = ਵਿੰਨ੍ਹਣਾ) । ਭਰਮੰ = (BRm) ਭਟਕਣਾ, ਜੀਵਨ ਦਾ ਗ਼ਲਤ ਰਸਤਾ। ਸਾਕਤ = ਰੱਬ ਨਾਲੋਂ ਟੁੱਟਾ ਹੋਇਆ। ਪਿਸਨ = (ਪਿਸ਼ੁਨ) ਟੁਕੜੇ ਕਰਨ ਵਾਲਾ (ਪਾੜਨ ਵਾਲਾ) , ਚੁਗ਼ਲ (ip_un:) । ਨਿਰਭਵਹ = ਨਿਡਰ। ਅਟਵੀਅੰ = ਜੰਗਲ (Ativ) । ਮਇਆ = (mXs`) ਪ੍ਰਸੰਨਤਾ, ਦਇਆ।

ਅਰਥ: ਔਖੀ ਪਹੁੰਚ ਵਾਲੇ ਥਾਂ ਸੌਖੀ ਪਹੁੰਚ ਵਾਲੇ ਹੋ ਜਾਂਦੇ ਹਨ, ਵੱਡੇ ਵੱਡੇ ਦੁੱਖ ਸਾਰੇ ਹੀ ਸੁਖ ਬਣ ਜਾਂਦੇ ਹਨ। ਜਿਹੜੇ ਬੰਦੇ ਜੀਵਨ ਦੇ ਗ਼ਲਤ ਰਸਤੇ ਪੈ ਕੇ ਖਰ੍ਹਵੇ ਬਚਨਾਂ ਨਾਲ (ਹੋਰਨਾਂ ਦੇ ਮਨ) ਵਿੰਨ੍ਹਦੇ ਰਹਿੰਦੇ ਸਨ ਉਹ ਮਾਇਆ-ਵੇੜ੍ਹੇ ਚੁਗ਼ਲ ਬੰਦੇ ਨੇਕ ਬਣ ਜਾਂਦੇ ਹਨ। ਚਿੰਤਾ ਖ਼ੁਸ਼ੀ ਵਿਚ ਜਾ ਟਿਕਦੀ ਹੈ। (ਬਦਲ ਕੇ ਖ਼ੁਸ਼ੀ ਬਣ ਜਾਂਦੀ ਹੈ) । ਡਰਾਂ ਨਾਲ ਸਹਿਮਿਆ ਹੋਇਆ ਬੰਦਾ ਨਿਡਰ ਹੋ ਜਾਂਦਾ ਹੈ। ਡਰਾਉਣਾ ਜੰਗਲ ਤਕੜਾ ਵੱਸਦਾ ਸ਼ਹਿਰ ਜਾਪਣ ਲੱਗ ਪੈਂਦਾ ਹੈ– ਇਹ ਹਨ ਧਰਮ ਦੇ ਲੱਛਣ ਜੋ ਪ੍ਰਭੂ ਦੀ ਮੇਹਰ ਨਾਲ ਪ੍ਰਾਪਤ ਹੁੰਦੇ ਹਨ।

ਹੇ ਨਾਨਕ! (ਉਹ ਧਰਮ ਹੈ-) ਸਾਧ ਸੰਗਤਿ ਵਿਚ ਜਾ ਕੇ ਪਰਮਾਤਮਾ ਦਾ ਨਾਮ ਸਿਮਰਨਾ ਤੇ ਦਿਆਲ ਪ੍ਰਭੂ ਦੇ ਚਰਨਾਂ ਦਾ ਆਸਰਾ ਲੈਣਾ। 44।

ਭਾਵ: ਜਿਸ ਮਨੁੱਖ ਉਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ, ਉਹ ਸਾਧ ਸੰਗਤਿ ਦਾ ਆਸਰਾ ਲੈ ਕੇ ਉਸ ਦਾ ਨਾਮ ਜਪਦਾ ਹੈ। ਇਹੀ ਹੈ ਮਨੁੱਖਾ ਜੀਵਨ ਦਾ ਮਨੋਰਥ। ਸਿਮਰਨ ਦੀ ਬਰਕਤਿ ਨਾਲ ਮਨੁੱਖ ਦਾ ਜੀਵਨ ਪਲਟ ਜਾਂਦਾ ਹੈ।

TOP OF PAGE

Sri Guru Granth Darpan, by Professor Sahib Singh