ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1356 ਨਹ ਸਮਰਥੰ ਨਹ ਸੇਵਕੰ ਨਹ ਪ੍ਰੀਤਿ ਪਰਮ ਪੁਰਖੋਤਮੰ ॥ ਤਵ ਪ੍ਰਸਾਦਿ ਸਿਮਰਤੇ ਨਾਮੰ ਨਾਨਕ ਕ੍ਰਿਪਾਲ ਹਰਿ ਹਰਿ ਗੁਰੰ ॥੨੨॥ {ਪੰਨਾ 1356} ਪਦ ਅਰਥ: ਸਮਰਥੰ = ਸਮਰਥਾ, ਤਾਕਤ। ਪੁਰਖੋਤਮੰ = ਉੱਤਮ ਪੁਰਖ, ਪਰਮਾਤਮਾ। ਤਵ = ਤੇਰੀ (qv) । ਪ੍ਰਸਾਦਿ = ਕਿਰਪਾ ਨਾਲ (pRswdyn) । ਗੁਰ = ਸਭ ਤੋਂ ਵੱਡਾ। ਅਰਥ: ਹੇ ਪਰਮ ਉੱਤਮ ਅਕਾਲ ਪੁਰਖ! ਹੇ ਕ੍ਰਿਪਾਲ ਹਰੀ! ਹੇ ਗੁਰੂ ਹਰੀ! (ਮੇਰੇ ਅੰਦਰ ਸਿਮਰਨ ਦੀ) ਨਾਹ ਹੀ ਸਮਰੱਥਾ ਹੈ, ਨਾ ਹੀ ਮੈਂ ਸੇਵਕ ਹਾਂ, ਨਾਹ ਹੀ ਮੇਰੇ ਅੰਦਰ (ਤੇਰੇ ਚਰਨਾਂ ਦੀ) ਪ੍ਰੀਤ ਹੈ। (ਤੇਰਾ ਦਾਸ) ਨਾਨਕ ਤੇਰੀ ਮੇਹਰ ਨਾਲ (ਹੀ) ਤੇਰਾ ਨਾਮ ਸਿਮਰਦਾ ਹੈ। 22। ਭਾਵ: ਜਿਸ ਉਤੇ ਪਰਮਾਤਮਾ ਮੇਹਰ ਕਰੇ, ਉਹ ਹੀ ਉਸ ਦਾ ਨਾਮ ਸਿਮਰਦਾ ਹੈ। ਆਪਣੇ ਉੱਦਮ ਨਾਲ ਮਨੁੱਖ ਭਗਤੀ ਨਹੀਂ ਕਰ ਸਕਦਾ। ਭਰਣ ਪੋਖਣ ਕਰੰਤ ਜੀਆ ਬਿਸ੍ਰਾਮ ਛਾਦਨ ਦੇਵੰਤ ਦਾਨੰ ॥ ਸ੍ਰਿਜੰਤ ਰਤਨ ਜਨਮ ਚਤੁਰ ਚੇਤਨਹ ॥ ਵਰਤੰਤਿ ਸੁਖ ਆਨੰਦ ਪ੍ਰਸਾਦਹ ॥ ਸਿਮਰੰਤ ਨਾਨਕ ਹਰਿ ਹਰਿ ਹਰੇ ॥ ਅਨਿਤ੍ਯ੍ਯ ਰਚਨਾ ਨਿਰਮੋਹ ਤੇ ॥੨੩॥ {ਪੰਨਾ 1356} ਪਦ ਅਰਥ: ਭਰਣ ਪੋਖਣ = ਪਾਲਣ-ਪੋਸਣ। ਬਿਸ੍ਰਾਮ = ਟਿਕਾਣਾ, ਸਹਾਰਾ। ਛਾਦਨ = ਕੱਪੜਾ (Cwdnz = clothing) । ਸ੍ਰਿਜੰਤ = ਪੈਦਾ ਕਰਦਾ ਹੈ (sãj` = to create) । ਚਤੁਰ = ਸਿਆਣਾ, ਸਮਰੱਥ। ਚੇਤਨਹ = ਸਜਿੰਦ, ਸਭ ਕੁਝ ਅਨੁਭਵ ਕਰ ਸਕਣ ਵਾਲਾ (icq` = to perceive) । ਅਨਿਤ੍ਯ੍ਯ = ਨਾਹ ਨਿੱਤ ਰਹਿਣ ਵਾਲਾ। ਨਿਰਮੋਹ = ਮੋਹ ਤੋਂ ਬਚੇ ਹੋਏ। ਤੇ = ਉਹ ਮਨੁੱਖ। ਪ੍ਰਸਾਦਹ = ਕਿਰਪਾ ਨਾਲ। ਅਰਥ: ਸਮਰੱਥ ਚੇਤਨ-ਸਰੂਪ ਪਰਮਾਤਮਾ ਸ੍ਰੇਸ਼ਟ ਮਨੁੱਖਾ ਜਨਮ ਦੇਂਦਾ ਹੈ, ਸਾਰੇ ਜੀਵਾਂ ਦਾ ਪਾਲਣ-ਪੋਸ਼ਣ ਕਰਦਾ ਹੈ, ਕੱਪੜਾ ਆਸਰਾ ਆਦਿਕ ਦਾਤਾਂ ਦੇਂਦਾ ਹੈ। ਉਸ ਆਨੰਦ-ਰੂਪ ਪ੍ਰਭੂ ਦੀ ਕਿਰਪਾ ਨਾਲ ਜੀਵ ਸੁਖੀ ਰਹਿੰਦੇ ਹਨ। ਹੇ ਨਾਨਕ! ਜੋ ਜੀਵ ਉਸ ਹਰੀ ਨੂੰ ਸਿਮਰਦੇ ਹਨ, ਉਸ ਇਸ ਨਾਸਵੰਤ ਰਚਨਾ ਤੋਂ ਨਿਰਮੋਹ ਰਹਿੰਦੇ ਹਨ। 23। ਭਾਵ: ਜਿਹੜੇ ਮਨੁੱਖ ਸਭ ਦਾਤਾਂ ਦੇਣ ਵਾਲੇ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਇਹਨਾਂ ਨਾਸਵੰਤ ਪਦਾਰਥਾਂ ਦੇ ਮੋਹ ਤੋਂ ਬਚੇ ਰਹਿੰਦੇ ਹਨ। ਦਾਨੰ ਪਰਾ ਪੂਰਬੇਣ ਭੁੰਚੰਤੇ ਮਹੀਪਤੇ ॥ ਬਿਪਰੀਤ ਬੁਧ੍ਯ੍ਯੰ ਮਾਰਤ ਲੋਕਹ ਨਾਨਕ ਚਿਰੰਕਾਲ ਦੁਖ ਭੋਗਤੇ ॥੨੪॥ {ਪੰਨਾ 1356} ਪਦ ਅਰਥ: ਪਰਾ ਪੂਰਬੇਣ = ਪੂਰਬਲੇ ਜਨਮਾਂ ਵਿਚ। ਭੁੰਚੰਤੇ = ਭੋਗਦੇ ਹਨ (Buj` = to possess) , ਮਾਲਕੀ ਮਾਣਦੇ ਹਨ। ਮਹੀਪਤੇ = ਧਰਤੀ ਦੇ ਪਤੀ, ਰਾਜੇ (mhI = ਧਰਤੀ। mhIpiq = ਰਾਜਾ) । ਬਿਪਰੀਤ = ਉਲਟੀ (ivprIq) । ਮਾਰਤ ਲੋਕਹ = ਮਾਤ ਲੋਕ, ਜਗਤ। ਮਾਰਤ = (mwÄXL = mortal) ਨਾਸਵੰਤ। ਦੁਖ = (du:K) ਦੁੱਖ। ਅਰਥ: ਪੂਰਬਲੇ ਜਨਮਾਂ ਵਿਚ ਕੀਤੇ ਪੁੰਨ-ਕਰਮਾਂ ਦਾ ਸਦਕਾ ਰਾਜੇ (ਇਥੇ ਰਾਜ-ਮਿਲਖ ਦੀ) ਮਾਲਕੀ ਮਾਣਦੇ ਹਨ। ਪਰ, ਹੇ ਨਾਨਕ! ਇਥੇ ਨਾਸਵੰਤ ਜਗਤ ਵਿਚ (ਉਹਨਾਂ ਸੁਖਾਂ ਦੇ ਕਾਰਨ) ਜਿਨ੍ਹਾਂ ਦੀ ਬੁੱਧੀ ਉਲਟੀ ਹੋ ਜਾਂਦੀ ਹੈ, ਉਹ ਚਿਰਕਾਲ ਤਕ ਦੁੱਖ ਭੋਗਦੇ ਹਨ। 24। ਭਾਵ: ਜਗਤ ਵਿਚ ਮਲਕੀਅਤਾਂ ਤੇ ਮੌਜ-ਮੇਲਿਆਂ ਦੇ ਕਾਰਨ ਜਿਹੜੇ ਮਨੁੱਖ ਜੀਵਨ ਦੇ ਉਲਟ ਰਾਹੇ ਪੈ ਜਾਂਦੇ ਹਨ ਉਹਨਾਂ ਨੂੰ ਅਨੇਕਾਂ ਜੂਨਾਂ ਦੇ ਦੁੱਖ ਸਹਾਰਨੇ ਪੈਂਦੇ ਹਨ। ਬ੍ਰਿਥਾ ਅਨੁਗ੍ਰਹੰ ਗੋਬਿੰਦਹ ਜਸ੍ਯ੍ਯ ਸਿਮਰਣ ਰਿਦੰਤਰਹ ॥ ਆਰੋਗ੍ਯ੍ਯੰ ਮਹਾ ਰੋਗ੍ਯ੍ਯੰ ਬਿਸਿਮ੍ਰਿਤੇ ਕਰੁਣਾ ਮਯਹ ॥੨੫॥ {ਪੰਨਾ 1356} ਪਦ ਅਰਥ: ਬ੍ਰਿਥਾ = ਖ਼ਾਲੀ, ਵਾਂਜੇ ਹੋਏ। ਅਨੁਗ੍ਰਹੰ = ਕਿਰਪਾ (AnuÀwRh:™ a favour) । ਜਸ੍ਯ੍ਯ = ਜਿਨ੍ਹਾਂ ਦੇ (Xy = wz) । ਰਿਦੰਤਰਹ = ਰਿਦ-ਅੰਤਰਹ, ਹਿਰਦੇ ਵਿਚ। ਆਰੋਗ੍ਯ੍ਯੰ = ਅਰੋਗ, ਰੋਗ-ਰਹਿਤ, ਨਰੋਏ। ਬਿਸਿਮ੍ਰਿਤੇ = ਭੁਲਾ ਦੇਂਦੇ ਹਨ। ਕਰੁਣਾਮਯਹ = ਕਰੁਣਾ-ਮਯਹ, ਤਰਸ ਰੂਪ, ਦਇਆ-ਸਰੂਪ (k{xw = ਤਰਸ) । ਅਰਥ: ਜੋ ਮਨੁੱਖ ਗੋਬਿੰਦ ਦੀ ਮੇਹਰ ਤੋਂ ਵਾਂਜੇ ਹੋਏ ਹਨ, ਜਿਨ੍ਹਾਂ ਦੇ ਹਿਰਦੇ ਉਸ ਦੇ ਸਿਮਰਨ ਤੋਂ ਸੱਖਣੇ ਹਨ, ਉਹ ਨਰੋਏ ਮਨੁੱਖ ਭੀ ਵੱਡੇ ਰੋਗੀ ਹਨ, ਕਿਉਂਕਿ ਉਹ ਦਇਆ ਸਰੂਪ ਗੋਬਿੰਦ ਨੂੰ ਵਿਸਾਰ ਰਹੇ ਹਨ। 25। ਭਾਵ: ਜਿਹੜੇ ਮਨੁੱਖ ਪਰਮਾਤਮਾ ਦੀ ਯਾਦ ਭੁਲਾ ਦੇਂਦੇ ਹਨ, ਉਹ ਸਰੀਰਕ ਤੌਰ ਤੇ ਨਰੋਏ ਹੁੰਦਿਆਂ ਭੀ ਅਨੇਕਾਂ ਰੋਗ ਸਹੇੜ ਲੈਂਦੇ ਹਨ। ਰਮਣੰ ਕੇਵਲੰ ਕੀਰਤਨੰ ਸੁਧਰਮੰ ਦੇਹ ਧਾਰਣਹ ॥ ਅੰਮ੍ਰਿਤ ਨਾਮੁ ਨਾਰਾਇਣ ਨਾਨਕ ਪੀਵਤੰ ਸੰਤ ਨ ਤ੍ਰਿਪ੍ਯ੍ਯਤੇ ॥੨੬॥ {ਪੰਨਾ 1356} ਪਦ ਅਰਥ: ਰਮਣੰ = ਜਪਣਾ। ਸੁਧਰਮੰ = ਸ੍ਰੇਸ਼ਟ ਧਰਮ। ਦੇਹ ਧਾਰਣਹ = ਦੇਹਧਾਰੀ, ਮਨੁੱਖ। ਤ੍ਰਿਪ੍ਯ੍ਯਤੇ = ਰੱਜਦੇ (qãÈw` = to be contented qãÈXiq) । ਕੇਵਲੰ = (k¥vlz = Solely) ਸਿਰਫ਼। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਜਲ। ਅਰਥ: ਕੇਵਲ ਸਿਫ਼ਤਿ-ਸਾਲਾਹ ਕਰਨੀ ਮਨੁੱਖਾਂ ਦਾ ਸ੍ਰੇਸ਼ਟ ਧਰਮ ਹੈ। ਹੇ ਨਾਨਕ! ਸੰਤ ਜਨ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਿਆਂ ਰੱਜਦੇ ਨਹੀਂ। 26। ਭਾਵ: ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਜਪਣ ਦੀ ਆਦਤ ਪੈ ਜਾਂਦੀ ਹੈ ਉਹ ਇਸ ਤੋਂ ਬਿਨਾ ਰਹਿ ਹੀ ਨਹੀਂ ਸਕਦਾ। ਸਹਣ ਸੀਲ ਸੰਤੰ ਸਮ ਮਿਤ੍ਰਸ੍ਯ੍ਯ ਦੁਰਜਨਹ ॥ ਨਾਨਕ ਭੋਜਨ ਅਨਿਕ ਪ੍ਰਕਾਰੇਣ ਨਿੰਦਕ ਆਵਧ ਹੋਇ ਉਪਤਿਸਟਤੇ ॥੨੭॥ {ਪੰਨਾ 1356} ਪਦ ਅਰਥ: ਸਹਣ = ਸਹਾਰਨਾ (shn) । ਸੀਲ = ਮਿੱਠਾ ਸੁਭਾਉ (_Il) । ਸਹਣ ਸੀਲ = (shn _Il = patient, forgivng) । ਸਮ = ਬਰਾਬਰ। ਮਿਤ੍ਰਸ੍ਯ੍ਯ = ਮਿੱਤ੍ਰ ਦਾ (im>ÔX) । ਦੁਰਜਨਹ = ਭੈੜੇ ਮਨੁੱਖ (dujLnz) । ਆਵਧ = ਸ਼ਸਤ੍ਰ, ਹਥਿਆਰ (AwXuD) । ਉਪਤਿਸਟਤੇ = ਨੇੜੇ ਆਉਂਦੇ ਹਨ (apiqÕTiq = comes near) । ਅਰਥ: ਸੰਤ ਜਨਾਂ ਨੂੰ ਮਿਤ੍ਰ ਅਤੇ ਦੁਰਜਨ ਇੱਕ-ਸਮਾਨ ਹੁੰਦੇ ਹਨ। ਦੂਜਿਆਂ ਦੀ ਵਧੀਕੀ ਨੂੰ ਸਹਾਰਨਾ = ਇਹ ਉਹਨਾਂ ਦਾ ਸੁਭਾਉ ਬਣ ਜਾਂਦਾ ਹੈ। ਹੇ ਨਾਨਕ! ਮਿਤ੍ਰ ਤਾਂ ਅਨੇਕਾਂ ਕਿਸਮਾਂ ਦੇ ਭੋਜਨ ਲੈ ਕੇ, ਪਰ ਨਿੰਦਕ (ਉਹਨਾਂ ਨੂੰ ਮਾਰਨ ਵਾਸਤੇ) ਸ਼ਸਤ੍ਰ ਲੈ ਕੇ ਉਹਨਾਂ ਪਾਸ ਜਾਂਦੇ ਹਨ (ਉਹ ਦੋਹਾਂ ਨੂੰ ਪਿਆਰ ਦੀ ਦਿਸ਼੍ਰਟੀ ਨਾਲ ਤੱਕਦੇ ਹਨ) । 27। ਭਾਵ: ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਦੂਜਿਆਂ ਦੀ ਵਧੀਕੀ ਸਹਾਰਨੀ ਉਸ ਦਾ ਸੁਭਾਉ ਬਣ ਜਾਂਦਾ ਹੈ। ਤਿਰਸਕਾਰ ਨਹ ਭਵੰਤਿ ਨਹ ਭਵੰਤਿ ਮਾਨ ਭੰਗਨਹ ॥ ਸੋਭਾ ਹੀਨ ਨਹ ਭਵੰਤਿ ਨਹ ਪੋਹੰਤਿ ਸੰਸਾਰ ਦੁਖਨਹ ॥ ਗੋਬਿੰਦ ਨਾਮ ਜਪੰਤਿ ਮਿਲਿ ਸਾਧ ਸੰਗਹ ਨਾਨਕ ਸੇ ਪ੍ਰਾਣੀ ਸੁਖ ਬਾਸਨਹ ॥੨੮॥ {ਪੰਨਾ 1356} ਪਦ ਅਰਥ: ਤਿਰਸਕਾਰ = ਨਿਰਾਦਰੀ (iqrÔkwr:) । ਭਵੰਤਿ = ਹੁੰਦਾ (Bviq, Bvn:, BviNq, Bu = to become) । ਮਾਨ ਭੰਗਨਹ = ਨਿਰਾਦਰੀ, ਅਪਮਾਨ। ਮਿਲਿ = ਮਿਲ ਕੇ। ਸੇ ਪ੍ਰਾਨੀ = ਉਹ ਬੰਦੇ। ਜਪੰਤਿ = (jpiNq) ਜਪਦੇ ਹਨ। ਪੋਹੰਤਿ = (pRBwvXiNq) । ਅਰਥ: ਹੇ ਨਾਨਕ! ਜਿਹੜੇ ਬੰਦੇ ਸਾਧ ਸੰਗਤਿ ਵਿਚ ਮਿਲ ਕੇ ਗੋਬਿੰਦ ਦਾ ਨਾਮ ਜਪਦੇ ਹਨ, ਉਹ ਸੁਖੀ ਵਸਦੇ ਹਨ; ਉਹਨਾਂ ਦੀ ਕਦੇ ਨਿਰਾਦਰੀ ਨਹੀਂ ਹੋ ਸਕਦੀ, ਉਹਨਾਂ ਦਾ ਕਦੇ ਅਪਮਾਨ ਨਹੀਂ ਹੋ ਸਕਦਾ। ਉਹਨਾਂ ਦੀ ਕਦੇ ਭੀ ਸੋਭਾ ਨਹੀਂ ਮਿਟਦੀ, ਅਤੇ ਉਹਨਾਂ ਨੂੰ ਸੰਸਾਰ ਦੇ ਦੁੱਖ ਪੋਹ ਨਹੀਂ ਸਕਦੇ। 28। ਭਾਵ: ਪਰਮਾਤਮਾ ਦਾ ਨਾਮ ਸਿਮਰਨ ਵਾਲੇ ਮਨੁੱਖ ਉਤੇ ਕਿਸੇ ਵਲੋਂ ਹੋਈ ਨਿਰਾਦਰੀ ਆਪਣਾ ਅਸਰ ਨਹੀਂ ਪਾ ਸਕਦੀ, ਕੋਈ ਦੁੱਖ-ਕਲੇਸ਼ ਆਪਣਾ ਜ਼ੋਰ ਨਹੀਂ ਪਾ ਸਕਦਾ। ਸੈਨਾ ਸਾਧ ਸਮੂਹ ਸੂਰ ਅਜਿਤੰ ਸੰਨਾਹੰ ਤਨਿ ਨਿੰਮ੍ਰਤਾਹ ॥ ਆਵਧਹ ਗੁਣ ਗੋਬਿੰਦ ਰਮਣੰ ਓਟ ਗੁਰ ਸਬਦ ਕਰ ਚਰਮਣਹ ॥ ਆਰੂੜਤੇ ਅਸ੍ਵ ਰਥ ਨਾਗਹ ਬੁਝੰਤੇ ਪ੍ਰਭ ਮਾਰਗਹ ॥ ਬਿਚਰਤੇ ਨਿਰਭਯੰ ਸਤ੍ਰੁ ਸੈਨਾ ਧਾਯੰਤੇ ਗੋੁਪਾਲ ਕੀਰਤਨਹ ॥ ਜਿਤਤੇ ਬਿਸ੍ਵ ਸੰਸਾਰਹ ਨਾਨਕ ਵਸ੍ਯ੍ਯੰ ਕਰੋਤਿ ਪੰਚ ਤਸਕਰਹ ॥੨੯॥ {ਪੰਨਾ 1356} ਪਦ ਅਰਥ: ਸੈਨਾ = ਫ਼ੌਜ (synw) । ਸੂਰ = ਸੂਰਮੇ। ਸੰਨਾਹੰ = ਸੰਜੋਅ (sznwh = armour) । ਤਨਿ = ਤਨ ਉਤੇ। ਆਵਧਹ = ਸ਼ਸਤ੍ਰ (AwXuG) । ਕਰ = ਹੱਥ (kr) । ਚਰਮਣਹ = ਢਾਲ, ਚੰਮ (cmLn,) । ਕਰ ਚਰਮਣਹ = ਹੱਥ ਦੀ ਢਾਲ। ਆਰੂੜਤੇ = ਸਵਾਰ ਹੁੰਦੇ ਹਨ। ਅਸ੍ਵ = (AÓv) ਘੋੜੇ। ਨਾਗਹ = ਹਾਥੀ (nwÀw) । ਬਿਚਰਤੇ = ਤੁਰਦੇ ਫਿਰਦੇ ਹਨ। ਸਤ੍ਰੁ = ਵੈਰੀ (ਕਾਮਾਦਿਕ) (_>u) । ਬਿਸ੍ਵ = ਸਾਰਾ (ivÓv) । ਤਸਕਰਹ = ਚੋਰ (qÔkr) । ਸਾਧ ਸਮੂਹ = ਸਾਰੇ ਸਾਧ, ਸੰਤ ਜਨ। ਧਾਯੰਤੇ = ਹੱਲਾ ਕਰਦੇ ਹਨ (GwviNn) । ਗੋੁਪਾਲ = ਅੱਖਰ 'ਗ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ ਅਸਲ ਲਫ਼ਜ਼ 'ਗੋਪਾਲ' ਹੈ, ਇਥੇ 'ਗੁਪਾਲ' ਪੜ੍ਹਨਾ ਹੈ) । ਅਰਥ: ਸੰਤ-ਜਨ ਅਜਿੱਤ ਸੂਰਮਿਆਂ ਦੀ ਸੈਨਾ ਹੈ। ਗ਼ਰੀਬੀ ਸੁਭਾਉ ਉਹਨਾਂ ਦੇ ਸਰੀਰ ਉਤੇ ਸੰਜੋਅ ਹੈ; ਗੋਬਿੰਦ ਦੇ ਗੁਣ ਗਾਉਣੇ ਉਹਨਾਂ ਪਾਸ ਸ਼ਸਤ੍ਰ ਹਨ; ਗੁਰ-ਸ਼ਬਦ ਦੀ ਓਟ ਉਹਨਾਂ ਦੇ ਹੱਥ ਦੀ ਢਾਲ ਹੈ। ਸੰਤ-ਜਨ ਪਰਮਾਤਮਾ (ਦੇ ਮਿਲਾਪ) ਦਾ ਰਸਤਾ ਭਾਲਦੇ ਰਹਿੰਦੇ ਹਨ– ਇਹ, ਮਾਨੋ, ਉਹ ਘੋੜੇ ਰਥ ਹਾਥੀਆਂ ਦੀ ਸਵਾਰੀ ਕਰਦੇ ਹਨ। ਸੰਤ-ਜਨ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਦੀ ਸਹੈਤਾ) ਨਾਲ (ਕਾਮਾਦਿਕ) ਵੈਰੀ-ਦਲ ਉਤੇ ਹੱਲਾ ਕਰਦੇ ਹਨ, ਅਤੇ (ਇਸ ਤਰ੍ਹਾਂ ਉਹਨਾਂ ਵਿਚ) ਨਿਡਰ ਹੋ ਕੇ ਤੁਰੇ ਫਿਰਦੇ ਹਨ। ਹੇ ਨਾਨਕ! ਸੰਤ-ਜਨ ਉਹਨਾਂ ਪੰਜਾਂ ਚੋਰਾਂ ਨੂੰ ਆਪਣੇ ਵੱਸ ਵਿਚ ਕਰ ਲੈਂਦੇ ਹਨ ਜੋ ਸਾਰੇ ਸੰਸਾਰ ਨੂੰ ਜਿੱਤ ਰਹੇ ਹਨ। 29। ਭਾਵ: ਨਿਮ੍ਰਤਾ, ਸਿਮਰਨ, ਸ਼ਬਦ ਦੀ ਓਟ = ਜਿਸ ਮਨੁੱਖ ਦੇ ਕੋਲ ਹਰ ਵੇਲੇ ਇਹ ਹਥਿਆਰ ਹਨ, ਕਾਮਾਦਿਕ ਵਿਕਾਰ ਉਸ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ। ਮ੍ਰਿਗ ਤ੍ਰਿਸਨਾ ਗੰਧਰਬ ਨਗਰੰ ਦ੍ਰੁਮ ਛਾਯਾ ਰਚਿ ਦੁਰਮਤਿਹ ॥ ਤਤਹ ਕੁਟੰਬ ਮੋਹ ਮਿਥ੍ਯ੍ਯਾ ਸਿਮਰੰਤਿ ਨਾਨਕ ਰਾਮ ਰਾਮ ਨਾਮਹ ॥੩੦॥ {ਪੰਨਾ 1356} ਪਦ ਅਰਥ: ਮ੍ਰਿਗ ਤ੍ਰਿਸਨਾ = (ਹਰਨ ਦੀ ਤ੍ਰ੍ਰੇਹ) । ਠਗਨੀਰਾ, ਰੇਤਲਾ ਇਲਾਕਾ ਜੋ ਸੂਰਜ ਦੀ ਤਪਸ਼ ਵਿਚ ਪਾਣੀ ਦਾ ਦਰਿਆ ਜਾਪਦਾ ਹੈ। ਤ੍ਰੇਹ ਨਾਲ ਘਾਬਰਿਆ ਹਰਨ ਪਾਣੀ ਵਲ ਦੌੜਦਾ ਹੈ, ਉਹ ਠਗਨੀਰਾ ਅਗਾਂਹ ਅਗਾਂਹ ਚਲਿਆ ਜਾਂਦਾ ਹੈ। ਇਸ ਤਰ੍ਹਾਂ ਹਰਨ ਤੜਪ ਕੇ ਮਰ ਜਾਂਦਾ ਹੈ (mãÀwqãÕxw = mirage) । ਗੰਧਰਬ ਨਗਰੰ = ਆਕਾਸ਼ ਵਿਚ ਵੱਸਦੀ ਨਗਰੀ। ਠਗਨੀਰੇ ਵਾਂਗ ਇਹ ਭੀ ਝਾਉਲਾ ਹੀ ਪੈਂਦਾ ਹੈ ਕਿ ਆਕਾਸ਼ ਵਿਚ ਇਕ ਸ਼ਹਿਰ ਵੱਸ ਰਿਹਾ ਹੈ (ÀwNGvL-nÀwr) । ਦ੍ਰੁਮ = ਰੁੱਖ (dàum) । ਰਚਿ = ਰਚ ਕੇ, ਰਚ ਲੈਂਦਾ ਹੈ, ਸਹੀ ਮੰਨ ਲੈਂਦਾ ਹੈ। ਤਤਹ = ਉਥੇ, ਉਸੇ ਤਰ੍ਹਾਂ (qq: for that reason) । ਮਿਥ੍ਯ੍ਯਾ = ਨਾਸਵੰਤ, ਝੂਠਾ (imÅXw = to no purpose) । ਦੁਰ ਮਤਹਿ = ਭੈੜੀ ਬੁੱਧੀ ਵਾਲਾ (dumLiq:) । ਅਰਥ: ਭੈੜੀ ਬੁੱਧੀ ਵਾਲਾ ਬੰਦਾ ਠਗਨੀਰੇ ਨੂੰ ਹਵਾਈ ਕਿਲ੍ਹੇ ਨੂੰ ਅਤੇ ਰੁੱਖ ਦੀ ਛਾਂ ਨੂੰ ਸਹੀ ਮੰਨ ਲੈਂਦਾ ਹੈ। ਉਸੇ ਤਰ੍ਹਾਂ ਦਾ ਨਾਸਵੰਤ ਕੁਟੰਬ ਦਾ ਮੋਹ ਹੈ। ਹੇ ਨਾਨਕ! (ਇਸ ਨੂੰ ਤਿਆਗ ਕੇ ਸੰਤ-ਜਨ) ਪਰਮਾਤਮਾ ਦਾ ਨਾਮ ਸਿਮਰਦੇ ਹਨ। 30। ਭਾਵ: ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਹ ਟੱਬਰ ਪਰਵਾਰ ਦੇ ਮੋਹ ਵਿਚ ਨਹੀਂ ਫਸਦਾ। ਨਚ ਬਿਦਿਆ ਨਿਧਾਨ ਨਿਗਮੰ ਨਚ ਗੁਣਗ੍ਯ੍ਯ ਨਾਮ ਕੀਰਤਨਹ ॥ ਨਚ ਰਾਗ ਰਤਨ ਕੰਠੰ ਨਹ ਚੰਚਲ ਚਤੁਰ ਚਾਤੁਰਹ ॥ ਭਾਗ ਉਦਿਮ ਲਬਧ੍ਯ੍ਯੰ ਮਾਇਆ ਨਾਨਕ ਸਾਧਸੰਗਿ ਖਲ ਪੰਡਿਤਹ ॥੩੧॥ {ਪੰਨਾ 1356} ਪਦ ਅਰਥ: ਨ ਚ = ਅਤੇ ਨਹੀਂ, ਨਾਹ ਹੀ। ਨਿਗਮੰ = ਵੇਦ (inÀwMzw) । ਨਿਧਾਨ = ਖ਼ਜ਼ਾਨਾ। ਗੁਣਗ੍ਯ੍ਯ = ਗੁਣਾਂ ਦਾ ਜਾਣਨ ਵਾਲਾ (Àwux<) । ਚਾਤੁਰਹ = ਸਿਆਣਾ। ਖਲ = ਮੂਰਖ (Kl) । ਚਤੁਰ ਚਾਤੁਰਹ = ਸਿਆਣਿਆਂ ਦਾ ਸਿਆਣਾ। ਚੰਚਲ = ਚੁਸਤ। ਕੰਠ = ਗਲਾ। ਨਿਧਾਨ = ਖ਼ਜ਼ਾਨਾ। ਸਾਧ ਸੰਗਿ = ਸਾਧ ਸੰਗਤਿ ਵਿਚ। ਅਰਥ: ਨਾਹ ਹੀ ਮੈਂ ਵੇਦ-ਵਿਦਿਆ ਦਾ ਖ਼ਜ਼ਾਨਾ ਹਾਂ, ਨਾਹ ਹੀ ਮੈਂ ਗੁਣਾਂ ਦਾ ਪਾਰਖੂ ਹਾਂ, ਨਾਹ ਹੀ ਮੇਰੇ ਪਾਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੈ। ਮੇਰੇ ਗਲੇ ਵਿਚ ਸ੍ਰੇਸ਼ਟ ਰਾਗ ਭੀ ਨਹੀਂ, ਨਾਹ ਹੀ ਮੈਂ ਚੁਸਤ ਤੇ ਬੜਾ ਸਿਆਣਾ ਹਾਂ। ਪੂਰਬਲੇ ਭਾਗਾਂ ਅਨੁਸਾਰ ਉੱਦਮ ਕੀਤਿਆਂ ਮਾਇਆ ਮਿਲਦੀ ਹੈ (ਉਹ ਭੀ ਮੇਰੇ ਪਾਸ ਨਹੀਂ) । (ਪਰ) ਹੇ ਨਾਨਕ! ਸਤਸੰਗ ਵਿਚ ਆ ਕੇ ਮੂਰਖ (ਭੀ) ਪੰਡਿਤ (ਬਣ ਜਾਂਦਾ ਹੈ, ਇਹੀ ਮੇਰਾ ਭੀ ਆਸਰਾ ਹੈ) । 31। ਭਾਵ: ਸਾਧ ਸੰਗਤਿ ਵਿਚ ਟਿਕ ਕੇ ਮੂਰਖ ਮਨੁੱਖ ਭੀ ਸਿਆਣਾ ਬਣ ਜਾਂਦਾ ਹੈ, ਕਿਉਂਕਿ ਉਥੇ ਉਹ ਜੀਵਨ ਦਾ ਸਹੀ ਰਸਤਾ ਲੱਭ ਲੈਂਦਾ ਹੈ। ਕੰਠ ਰਮਣੀਯ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਣੀ ॥ ਜੀਹ ਭਣਿ ਜੋ ਉਤਮ ਸਲੋਕ ਉਧਰਣੰ ਨੈਨ ਨੰਦਨੀ ॥੩੨॥ {ਪੰਨਾ 1356} ਪਦ ਅਰਥ: ਕੰਠ = ਗਲਾ। ਰਮਣੀਯ = ਸੁੰਦਰ (rmxIX) । ਹਸਤ = (hÔq) ਹੱਥ। ਹਸਤ ਊਚ = ਗੋਮੁਖੀ = (ÀwwyBuKI) , ਮਾਲਧਾਨੀ, ਇਕ ਥੈਲੀ ਜਿਸ ਦਾ ਅਕਾਰ ਗਊ ਦੇ ਮੁਖ ਜੇਹਾ ਹੁੰਦਾ ਹੈ, ਜਿਸ ਵਿਚ ਮਾਲਾ ਪਾ ਕੇ ਫੇਰੀ ਜਾਂਦੀ ਹੈ। ਹਿੰਦੂ ਸ਼ਾਸਤ੍ਰ ਅਨੁਸਾਰ ਇਸ ਨੂੰ ਜ਼ਮੀਨ ਨਾਲ ਛੁਹਾਣ ਦੀ ਆਗਿਆ ਨਹੀਂ, ਛਾਤੀ ਦੀ ਕੌਡੀ ਨਾਲ ਹੱਥ ਲਾ ਕੇ ਜਪ ਕਰਨ ਦੀ ਆਗਿਆ ਹੈ। ਇਸੇ ਲਈ ਇਸ ਦਾ ਨਾਮ 'ਹਸਤ ਊਚ' ਹੈ। ਧਾਰਣੀ = ਟਿਕਾਣੀ। ਜੀਹ = ਜੀਭ। ਭਣਿ = ਉਚਾਰਦਾ ਹੈ, ਭਣੈ। ਨੰਦਨੀ = ਖ਼ੁਸ਼ ਕਰਨ ਵਾਲੀ (nNdn-pleasing) । ਨੈਨ ਨੰਦਨੀ = ਅੱਖਾਂ ਨੂੰ ਖ਼ੁਸ਼ ਕਰਨ ਵਾਲੀ, ਮਾਇਆ। ਨੈਨ = (nXn) ਅੱਖਾਂ। ਅਰਥ: ਜਿਹੜਾ ਮਨੁੱਖ (ਗਲੇ ਤੋਂ) ਪਰਮਾਤਮਾ ਦੇ ਨਾਮ ਦੇ ਉਚਾਰਨ ਨੂੰ ਗਲੇ ਦੀ ਸੁੰਦਰ ਮਾਲਾ ਬਣਾਂਦਾ ਹੈ, (ਹਿਰਦੇ ਵਿਚ) ਪ੍ਰੇਮ ਟਿਕਾਣ ਨੂੰ ਮਾਲਾ ਦੀ ਥੈਲੀ ਬਣਾਂਦਾ ਹੈ, ਜਿਹੜਾ ਮਨੁੱਖ ਜੀਭ ਨਾਲ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਹੈ, ਉਹ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ। 32। ਭਾਵ = ਪਰਮਾਤਮਾ ਦਾ ਨਾਮ ਜਪਣ ਨਾਲ ਅਤੇ ਹਿਰਦੇ ਵਿਚ ਪ੍ਰਭੂ ਦਾ ਪਿਆਰ ਟਿਕਾਣ ਨਾਲ ਮਨੁੱਖ ਸੋਹਣੀ ਮਾਇਆ ਦੇ ਪ੍ਰਭਾਵ ਤੋਂ ਬਚਿਆ ਰਹਿੰਦਾ ਹੈ। ਗੁਰ ਮੰਤ੍ਰ ਹੀਣਸ੍ਯ੍ਯ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ ॥ ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ ॥੩੩॥ {ਪੰਨਾ 1356} ਪਦ ਅਰਥ: ਹੀਣਸ੍ਯ੍ਯ = ਸੱਖਣਾ। ਭ੍ਰਸਟਣਹ = ਭੈੜੀ ਬੁੱਧ ਵਾਲਾ। ਕੂਕਰਹ-ਕੁੱਤਾ (kU#kr:) । ਸੂਕਰਹ = ਸੂਰ (sukr:) । ਗਰਧਭਹ = ਖੋਤਾ (ÀwdLB:) । ਕਾਕਹ = ਕਾਂ (kwk:) । ਤੁਲਿ = ਬਰਾਬਰ (qulX) । ਖਲਹ = ਮੂਰਖ (Kl:) । ਅਰਥ: ਜਿਹੜਾ ਬੰਦਾ ਸਤਿਗੁਰੂ ਦੇ ਉਪਦੇਸ਼ ਤੋਂ ਸੱਖਣਾ ਹੈ, ਉਸ ਭੈੜੀ ਬੁਧਿ ਵਾਲੇ ਦਾ ਜੀਵਨ ਫਿਟਕਾਰ-ਯੋਗ ਹੈ। ਉਹ ਮੂਰਖ ਕੁੱਤੇ ਸੂਰ ਖੋਤੇ ਕਾਂ ਸੱਪ ਦੇ ਬਰਾਬਰ (ਜਾਣੋ) । 33। ਭਾਵ: ਜਿਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਨਹੀਂ ਤੁਰਦਾ, ਉਹ ਵਿਕਾਰਾਂ ਦੇ ਢਹੇ ਚੜ੍ਹਿਆ ਰਹਿੰਦਾ ਹੈ ਅਤੇ ਚੁਫੇਰਿਓਂ ਉਸ ਨੂੰ ਫਿਟਕਾਰਾਂ ਹੀ ਪੈਂਦੀਆਂ ਹਨ। ਚਰਣਾਰਬਿੰਦ ਭਜਨੰ ਰਿਦਯੰ ਨਾਮ ਧਾਰਣਹ ॥ ਕੀਰਤਨੰ ਸਾਧਸੰਗੇਣ ਨਾਨਕ ਨਹ ਦ੍ਰਿਸਟੰਤਿ ਜਮਦੂਤਨਹ ॥੩੪॥ {ਪੰਨਾ 1356-1357} ਪਦ ਅਰਥ: ਚਰਣਾਰਬਿੰਦ = ਚਰਣ ਅਰਬਿੰਦ, ਚਰਨ ਕਮਲ (crx-ArivNd) । ਅਰਬਿੰਦ = ਕੌਲ ਫੁੱਲ (ArivNd) । ਜਮ ਦੂਤਨਹ = ਜਮਰਾਜ ਦੇ ਦੂਤ। ਅਰਥ: ਜਿਹੜਾ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾਂਦਾ ਹੈ, ਪਰਮਾਤਮਾ ਦੇ ਚਰਨ-ਕਮਲਾਂ ਨੂੰ ਸਿਮਰਦਾ ਹੈ, ਸਾਧ ਸੰਗਤਿ ਵਿਚ ਜੁੜ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਹੇ ਨਾਨਕ! ਜਮਰਾਜ ਦੇ ਦੂਤ ਉਸ ਮਨੁੱਖ ਵਲ ਤੱਕ (ਭੀ) ਨਹੀਂ ਸਕਦੇ (ਕਿਉਂਕਿ ਵਿਕਾਰ ਉਸ ਦੇ ਨੇੜੇ ਨਹੀਂ ਢੁਕਦੇ) । 34। ਭਾਵ: ਸਾਧ ਸੰਗਤਿ ਦਾ ਆਸਰਾ ਲੈ ਕੇ ਜਿਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ, ਵਿਕਾਰ ਉਸ ਦੇ ਨੇੜੇ ਨਹੀਂ ਢੁਕ ਸਕਦੇ। |
Sri Guru Granth Darpan, by Professor Sahib Singh |