ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1355

ਕਿਰਪੰਤ ਹਰੀਅੰ ਮਤਿ ਤਤੁ ਗਿਆਨੰ ॥ ਬਿਗਸੀਧ੍ਯ੍ਯਿ ਬੁਧਾ ਕੁਸਲ ਥਾਨੰ ॥ ਬਸ੍ਯ੍ਯਿੰਤ ਰਿਖਿਅੰ ਤਿਆਗਿ ਮਾਨੰ ॥ ਸੀਤਲੰਤ ਰਿਦਯੰ ਦ੍ਰਿੜੁ ਸੰਤ ਗਿਆਨੰ ॥ ਰਹੰਤ ਜਨਮੰ ਹਰਿ ਦਰਸ ਲੀਣਾ ॥ ਬਾਜੰਤ ਨਾਨਕ ਸਬਦ ਬੀਣਾਂ ॥੧੩॥ {ਪੰਨਾ 1355}

ਪਦ ਅਰਥ: ਕਿਰਪੰ = ਕਿਰਪਾ (øpw) । ਹਰੀਅੰ = ਹਰੀ, ਪਰਮਾਤਮਾ (hir) । ਬਿਗਸੀਧ੍ਯ੍ਯਿ = ਖਿੜੇ ਰਹਿੰਦੇ ਹਨ। ਬੁਧਾ = ਗਿਆਨਵਾਨ ਲੋਕ (buD) । ਬਸ੍ਯ੍ਯਿੰ = ਵੱਸ ਵਿਚ। ਰਿਖਿਅੰ = ਇੰਦ੍ਰੇ (HãI = kz) । ਦ੍ਰਿੜੁ = ਪੱਕਾ ਕਰ। ਗਿਆਨ = ਆਤਮਕ ਜੀਵਨ ਦੀ ਸੂਝ। ਸੰਤ = ਸ਼ਾਂਤੀ ਦੇਣ ਵਾਲੀ। ਰਹੰਤ = ਰਹਿ ਜਾਂਦਾ ਹੈ, ਮੁੱਕ ਜਾਂਦਾ ਹੈ। ਲੀਨ = ਮਸਤ। ਬਾਜੰਤ = ਵੱਜਦਾ ਹੈ। ਬੀਣਾਂ = ਵਾਜਾ। ਤਤੁ ਗਿਆਨ = ਅਸਲੀਅਤ ਦੀ ਸਮਝ, ਸਹੀ ਆਤਮਕ ਜੀਵਨ ਦੀ ਸੂਝ। ਕੁਸਲ = ਸੁਖ, ਆਨੰਦ। ਤਿਆਗਿ = ਤਿਆਗ ਕੇ।

ਅਰਥ: ਜਿਥੇ ਪਰਮਾਤਮਾ ਦੀ ਕਿਰਪਾ ਹੋਵੇ ਉਥੇ ਮਨੁੱਖ ਦੀ ਅਕਲ ਨੂੰ ਸਹੀ ਜੀਵਨ ਦੀ ਸੂਝ ਆ ਜਾਂਦੀ ਹੈ, (ਅਜੇਹੀ ਬੁੱਧੀ) ਸੁਖ ਦਾ ਟਿਕਾਣਾ ਬਣ ਜਾਂਦੀ ਹੈ, (ਅਜੇਹੀ ਬੁੱਧੀ ਵਾਲੇ) ਗਿਆਨਵਾਨ ਲੋਕ ਸਦਾ ਖਿੜੇ ਰਹਿੰਦੇ ਹਨ। ਮਾਣ ਤਿਆਗਣ ਕਰ ਕੇ ਉਹਨਾਂ ਦੇ ਇੰਦ੍ਰੇ ਵੱਸ ਵਿਚ ਰਹਿੰਦੇ ਹਨ, ਉਹਨਾਂ ਦਾ ਹਿਰਦਾ (ਸਦਾ) ਸੀਤਲ ਰਹਿੰਦਾ ਹੈ, ਇਹ ਸ਼ਾਂਤੀ ਵਾਲਾ ਗਿਆਨ ਉਹਨਾਂ ਦੇ ਅੰਦਰ ਪੱਕਾ ਰਹਿੰਦਾ ਹੈ।

ਹੇ ਨਾਨਕ! ਪਰਮਾਤਮਾ ਦੇ ਦੀਦਾਰ ਵਿਚ ਮਸਤ ਅਜੇਹੇ ਬੰਦਿਆਂ ਦਾ ਜਨਮ (-ਮਰਨ) ਮੁੱਕ ਜਾਂਦਾ ਹੈ, ਉਹਨਾਂ ਦੇ ਅੰਦਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੇ ਵਾਜੇ (ਸਦਾ) ਵੱਜਦੇ ਹਨ।13।

ਭਾਵ: ਜਿਸ ਮਨੁੱਖ ਉਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ, ਉਸ ਨੂੰ ਸਹੀ ਜੀਵਨ ਦੀ ਸੂਝ ਆ ਜਾਂਦੀ ਹੈ, ਉਸ ਦਾ ਮਨ ਕਾਬੂ ਵਿਚ ਰਹਿੰਦਾ ਹੈ, ਤੇ ਉਹ ਸਦਾ ਪਰਮਾਤਮਾ ਦੇ ਦੀਦਾਰ ਵਿਚ ਮਸਤ ਰਹਿੰਦਾ ਹੈ।

ਕਹੰਤ ਬੇਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁ ਬਿਧਿ ਪ੍ਰਕਾਰਾ ॥ ਦ੍ਰਿੜੰਤ ਸੁਬਿਦਿਆ ਹਰਿ ਹਰਿ ਕ੍ਰਿਪਾਲਾ ॥ ਨਾਮ ਦਾਨੁ ਜਾਚੰਤ ਨਾਨਕ ਦੈਨਹਾਰ ਗੁਰ ਗੋਪਾਲਾ ॥੧੪॥ {ਪੰਨਾ 1355}

ਪਦ ਅਰਥ: ਕਹੰਤ = ਕਹਿੰਦੇ ਹਨ। ਗੁਣੰਤ = ਵਿਚਾਰਦੇ ਹਨ। ਬਾਲਾ = ਬਾਲਕ, ਵਿਦਿਆਰਥੀ। ਬਹੁ ਬਿਧਿ = ਕਈ ਤਰੀਕਿਆਂ ਨਾਲ। ਬਹੁ ਪ੍ਰਕਾਰਾ = ਕਈ ਕਿਸਮਾਂ ਦੇ। ਸੁ ਬਿਦਿਆ = ਸ੍ਰੇਸ਼ਟ ਵਿਦਿਆ। ਜਾਚੰਤ = ਮੰਗਦੇ ਹਨ (XwcwNq) । ਦੈਨਹਾਰ = ਦੇਣ ਵਾਲਾ। ਗੁਨੀਆ = ਵਿਚਾਰਵਾਨ ਮਨੁੱਖ।

ਅਰਥ: ਜੋ ਕੁਝ ਵੇਦ ਆਖਦੇ ਹਨ, ਉਸ ਨੂੰ ਵਿਦਵਾਨ ਮਨੁੱਖ ਕਈ ਢੰਗਾਂ ਤਰੀਕਿਆਂ ਨਾਲ ਵਿਚਾਰਦੇ ਹਨ, ਤੇ (ਉਹਨਾਂ ਦੇ) ਵਿਦਿਆਰਥੀ ਸੁਣਦੇ ਹਨ।

ਪਰ ਜਿਨ੍ਹਾਂ ਉਤੇ ਪਰਮਾਤਮਾ ਦੀ ਕਿਰਪਾ ਹੋਵੇ, ਉਹ (ਪਰਮਾਤਮਾ ਦੇ ਸਿਮਰਨ ਦੀ) ਸ੍ਰੇਸ਼ਟ ਵਿਦਿਆ ਨੂੰ (ਆਪਣੇ ਹਿਰਦੇ ਵਿਚ) ਦ੍ਰਿੜ ਕਰਦੇ ਹਨ। ਹੇ ਨਾਨਕ! ਉਹ ਵਡਭਾਗੀ ਮਨੁੱਖ ਦੇਵਣਹਾਰ ਗੁਰੂ ਪਰਮਾਤਮਾ ਤੋਂ (ਸਦਾ) ਨਾਮਿ ਦੀ ਦਾਤਿ ਹੀ ਮੰਗਦੇ ਹਨ।14।

ਭਾਵ: ਸਭ ਤੋਂ ਸ੍ਰੇਸ਼ਟ ਵਿੱਦਿਆ ਹੈ ਪਰਮਾਤਮਾ ਦੀ ਯਾਦ। ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਉਹ ਉਸ ਪਾਸੋਂ ਸਦਾ ਨਾਮ ਸਿਮਰਨ ਦੀ ਦਾਤਿ ਮੰਗਦੇ ਰਹਿੰਦੇ ਹਨ।

ਨਹ ਚਿੰਤਾ ਮਾਤ ਪਿਤ ਭ੍ਰਾਤਹ ਨਹ ਚਿੰਤਾ ਕਛੁ ਲੋਕ ਕਹ ॥ ਨਹ ਚਿੰਤਾ ਬਨਿਤਾ ਸੁਤ ਮੀਤਹ ਪ੍ਰਵਿਰਤਿ ਮਾਇਆ ਸਨਬੰਧਨਹ ॥ ਦਇਆਲ ਏਕ ਭਗਵਾਨ ਪੁਰਖਹ ਨਾਨਕ ਸਰਬ ਜੀਅ ਪ੍ਰਤਿਪਾਲਕਹ ॥੧੫॥

ਪਦ ਅਰਥ: ਲੋਕਕਹ = ਲੋਕਾਂ ਦਾ। ਮੀਤਹ = ਮਿਤ੍ਰਾਂ ਦਾ। ਪ੍ਰਤਿਪਾਲਕਹ = ਪਾਲਣ ਵਾਲਾ। ਪਿਤ = ਪਿਤਾ। ਭ੍ਰਾਤਹ = ਭਰਾਵਾਂ ਦੀ। ਚਿੰਤਾ = (ਪਾਲਣ ਦਾ) ਫ਼ਿਕਰ। ਬਨਿਤਾ = ਇਸਤ੍ਰੀ (vinqw) । ਸੁਤ = ਪੁੱਤਰ (suq) ।

ਅਰਥ: ਮਾਂ ਪਿਉ ਭਰਾ ਇਸਤ੍ਰੀ ਪੁੱਤਰ ਮਿੱਤਰ ਅਤੇ ਹੋਰ ਲੋਕ ਜੋ ਮਾਇਆ ਵਿਚ ਪਰਵਿਰਤ ਹੋਣ ਕਰਕੇ (ਸਾਡੇ) ਸਨਬੰਧੀ ਹਨ, ਇਹਨਾਂ ਵਾਸਤੇ ਕਿਸੇ ਤਰ੍ਹਾਂ ਦੀ ਚਿੰਤਾ ਵਿਅਰਥ ਹੈ।

ਹੇ ਨਾਨਕ! ਸਾਰੇ ਜੀਵਾਂ ਦਾ ਪਾਲਣ ਵਾਲਾ ਦਇਆ ਦਾ ਸਮੁੰਦਰ ਇਕ ਭਗਵਾਨ ਅਕਾਲ ਪੁਰਖ ਹੀ ਹੈ।15।

ਭਾਵ: ਪਰਮਾਤਮਾ ਦਾ ਨਾਮ ਸਿਮਰਨ ਦੀ ਬਰਕਤਿ ਨਾਲ ਮਨੁੱਖ ਦੇ ਅੰਦਰ ਇਹ ਨਿਸ਼ਚਾ ਬਣ ਜਾਂਦਾ ਹੈ ਕਿ ਦਇਆ ਦਾ ਸਮੁੰਦਰ ਇਕ ਪਰਮਾਤਮਾ ਹੀ ਸਭ ਦੀ ਪਾਲਣਾ ਕਰਨ ਵਾਲਾ ਹੈ।

ਅਨਿਤ੍ਯ੍ਯ ਵਿਤੰ ਅਨਿਤ੍ਯ੍ਯ ਚਿਤੰ ਅਨਿਤ੍ਯ੍ਯ ਆਸਾ ਬਹੁ ਬਿਧਿ ਪ੍ਰਕਾਰੰ ॥ ਅਨਿਤ੍ਯ੍ਯ ਹੇਤੰ ਅਹੰ ਬੰਧੰ ਭਰਮ ਮਾਇਆ ਮਲਨੰ ਬਿਕਾਰੰ ॥ ਫਿਰੰਤ ਜੋਨਿ ਅਨੇਕ ਜਠਰਾਗਨਿ ਨਹ ਸਿਮਰੰਤ ਮਲੀਣ ਬੁਧ੍ਯ੍ਯੰ ॥ ਹੇ ਗੋਬਿੰਦ ਕਰਤ ਮਇਆ ਨਾਨਕ ਪਤਿਤ ਉਧਾਰਣ ਸਾਧ ਸੰਗਮਹ ॥੧੬॥

ਪਦ ਅਰਥ: ਅਨਿਤ੍ਯ੍ਯ = ਅ-ਨਿਤ, ਨਿੱਤ ਨਾਹ ਰਹਿਣ ਵਾਲਾ, ਵਿਅਰਥ। ਵਿਤੰ = ਧਨ (ivÄqz, ਵਿੱਤ) । ਹੇਤੰ = ਮੋਹ। ਅਹੰ ਬੰਧੰ = ਅਹੰ ਦਾ ਬੱਧਾ, ਹਉਂ ਦਾ ਬੱਧਾ ਹੋਇਆ। ਮਲਨ = ਮੈਲੇ। ਬਿਕਾਰੰ = ਮੰਦੇ ਕਰਮ, ਪਾਪ। ਜਠਰਾਗਨਿ = ਜਠਰ ਦੀ ਅਗਨਿ, ਪੇਟ ਦੀ ਅੱਗ। ਮਲੀਣ ਬੁਧ੍ਯ੍ਯੰ = ਮੈਲੀ ਮਤਿ ਵਾਲਾ। ਚਿਤੰ = ਚਿੰਤਨ, ਸੋਚਣਾ। ਪਤਿਤ = ਵੱਡੇ ਵਿਕਰਮੀ (piqq) , (ਵਿਕਾਰਾਂ ਵਿਚ) ਡਿੱਗੇ ਹੋਏ (pq` = to fall) । ਕਰਤ = ਕਰ। ਮਇਆ = ਮੇਹਰ (mXs = ਖ਼ੁਸ਼ੀ, ਪ੍ਰਸੰਨਤਾ) ।

ਅਰਥ: ਧਨ ਨਿੱਤ ਰਹਿਣ ਵਾਲਾ ਨਹੀਂ ਹੈ, (ਇਸ ਵਾਸਤੇ ਧਨ ਦੀਆਂ) ਸੋਚਾਂ ਵਿਅਰਥ (ਉੱਦਮ) ਹੈ, ਅਤੇ ਧਨ ਦੀਆਂ ਕਈ ਕਿਸਮ ਦੀਆਂ ਆਸਾਂ (ਬਣਾਣੀਆਂ ਭੀ) ਵਿਅਰਥ ਹੈ।

ਨਿੱਤ ਨਾਹ ਰਹਿਣ ਵਾਲੇ ਪਦਾਰਥਾਂ ਦੇ ਮੋਹ ਦੇ ਕਾਰਨ ਹਉਮੈ ਦਾ ਬੱਧਾ ਜੀਵ ਮਾਇਆ ਦੀ ਖ਼ਾਤਰ ਭਟਕਦਾ ਹੈ, ਤੇ, ਮੈਲੇ ਮੰਦੇ ਕਰਮ ਕਰਦਾ ਹੈ। ਮੈਲੀ ਮਤਿ ਵਾਲਾ ਬੰਦਾ ਅਨੇਕਾਂ ਜੂਨਾਂ ਵਿਚ ਭੌਂਦਾ ਹੈ ਅਤੇ (ਮਾਂ ਦੇ) ਪੇਟ ਦੀ ਅੱਗ ਨੂੰ ਚੇਤੇ ਨਹੀਂ ਰੱਖਦਾ (ਜੋ ਜੂਨ ਵਿਚ ਪਿਆਂ ਸਹਾਰਨੀ ਪੈਂਦੀ ਹੈ) ।

ਹੇ ਨਾਨਕ! (ਬੇਨਤੀ ਕਰ-) ਹੇ ਗੋਬਿੰਦ! ਮੇਹਰ ਕਰ, ਤੇ ਜੀਵ ਨੂੰ ਸਾਧ ਸੰਗਤਿ ਬਖ਼ਸ਼ ਜਿਥੇ ਵਡੇ ਵਿਕਰਮੀ ਵੀ ਬਚ ਨਿਕਲਦੇ ਹਨ। 16।

ਭਾਵ: ਪਰਮਾਤਮਾ ਦੀ ਮਿਹਰ ਨਾਲ ਜਿਸ ਮਨੁੱਖ ਨੂੰ ਸਾਧ ਸੰਗਤਿ ਪ੍ਰਾਪਤ ਹੁੰਦੀ ਹੈ, ਉਹ ਮਾਇਆ ਦੀ ਖ਼ਾਤਰ ਭਟਕਣੋਂ ਬਚ ਜਾਂਦਾ ਹੈ ਉਹ ਵਿਕਾਰਾਂ ਵਿਚ ਫਸਣੋਂ ਬਚ ਜਾਂਦਾ ਹੈ।

ਗਿਰੰਤ ਗਿਰਿ ਪਤਿਤ ਪਾਤਾਲੰ ਜਲੰਤ ਦੇਦੀਪ੍ਯ੍ਯ ਬੈਸ੍ਵਾਂਤਰਹ ॥ ਬਹੰਤਿ ਅਗਾਹ ਤੋਯੰ ਤਰੰਗੰ ਦੁਖੰਤ ਗ੍ਰਹ ਚਿੰਤਾ ਜਨਮੰ ਤ ਮਰਣਹ ॥ ਅਨਿਕ ਸਾਧਨੰ ਨ ਸਿਧ੍ਯ੍ਯਤੇ ਨਾਨਕ ਅਸਥੰਭੰ ਅਸਥੰਭੰ ਅਸਥੰਭੰ ਸਬਦ ਸਾਧ ਸ੍ਵਜਨਹ ॥੧੭॥ {ਪੰਨਾ 1355}

ਪਦ ਅਰਥ: ਗਿਰੰਤ = ਡਿੱਗ ਕੇ। ਦੇਦੀਪ੍ਯ੍ਯ = ਬਲਦੀ, ਭੜਕਦੀ। ਬੈਸ੍ਵਾਂਤਰਹ = ਅੱਗ (vYÓvwnr) । ਅਗਾਹ = ਡੂੰਘੇ। ਤੋਯੰ = (qwyXz) ਪਾਣੀ। ਤਰੰਗੰ = ਲਹਿਰਾਂ (qrzÀw = a wave) । ਗ੍ਰਹ = ਘਰ (Àwãh) । ਗ੍ਰਹ ਚਿੰਤਾ = ਮਾਇਆ ਦਾ ਮੋਹ। ਦੁਖੰਤ = ਦੁਖੀ ਕਰਨ ਵਾਲੀ। ਨ ਸਿਧ੍ਯ੍ਯਤੇ = ਸਫਲ ਨਹੀਂ ਹੁੰਦਾ। ਸ੍ਵਜਨਹ = ਭਲੇ ਬੰਦੇ। ਗਿਰਿ = ਪਹਾੜ (iÀwir) । ਅਸਥੰਭੰ = (ÔqËB) ਥੰਮ੍ਹ, ਸਹਾਰਾ, ਆਸਰਾ।

ਅਰਥ: ਪਹਾੜ ਤੋਂ ਡਿੱਗ ਕੇ ਪਾਤਾਲ ਵਿਚ ਜਾ ਪੈਣਾ, ਭੜਕਦੀ ਅੱਗ ਵਿਚ ਸੜਨਾ, ਡੂੰਘੇ ਪਾਣੀਆਂ ਦੀਆਂ ਠਿੱਲਾਂ ਵਿਚ ਰੁੜ੍ਹ ਜਾਣਾ = ਅਜੇਹੇ ਅਨੇਕਾਂ (ਕਠਨ) ਸਾਧਨ, ਘਰ ਦੀ ਚਿੰਤਾ (ਮਾਇਆ ਦੇ ਮੋਹ) ਅਤੇ ਜਨਮ ਮਰਨ ਦੇ ਦੁੱਖਾਂ ਤੋਂ (ਬਚਣ ਲਈ) ਸਫਲ ਨਹੀਂ ਹੁੰਦੇ।

ਹੇ ਨਾਨਕ! ਸਦਾ ਲਈ ਜੀਵ ਦਾ ਆਸਰਾ ਗੁਰ-ਸ਼ਬਦ ਹੀ ਹੈ ਜੋ ਸਾਧ ਸੰਗਤਿ ਵਿਚ ਮਿਲਦਾ ਹੈ। 17।

ਭਾਵ: ਕੋਈ ਵੱਡੇ ਤੋਂ ਵੱਡੇ ਕਠਨ ਤਪ ਭੀ ਮਨੁੱਖ ਨੂੰ ਮਾਇਆ ਦੇ ਮੋਹ ਤੋਂ ਬਚਾ ਨਹੀਂ ਸਕਦੇ। ਜਿੰਦ ਦਾ ਆਸਰਾ ਸਿਰਫ਼ ਗੁਰ-ਸ਼ਬਦ ਹੀ ਹੋ ਸਕਦਾ ਹੈ ਜੋ ਸਾਧ ਸੰਗਤਿ ਵਿਚੋਂ ਮਿਲਦਾ ਹੈ।

ਘੋਰ ਦੁਖ੍ਯ੍ਯੰ ਅਨਿਕ ਹਤ੍ਯ੍ਯੰ ਜਨਮ ਦਾਰਿਦ੍ਰੰ ਮਹਾ ਬਿਖ੍ਯ੍ਯਾਦੰ ॥ ਮਿਟੰਤ ਸਗਲ ਸਿਮਰੰਤ ਹਰਿ ਨਾਮ ਨਾਨਕ ਜੈਸੇ ਪਾਵਕ ਕਾਸਟ ਭਸਮੰ ਕਰੋਤਿ ॥੧੮॥ {ਪੰਨਾ 1355}

ਪਦ ਅਰਥ: ਹਤ੍ਯ੍ਯੰ = ਹੱਤਿਆ, ਖ਼ੂਨ, ਕਤਲ। ਦਾਰਿਦ੍ਰੰ = ਆਲਸ, ਗਰੀਬੀ (dwirdàz) । ਬਿਖ੍ਯ੍ਯਾਦੰ = ਬਿਖਾਦ, ਝਗੜੇ, ਪੁਆੜੇ (iv = wd:) । ਸਗਲ = ਸਾਰੇ (skl) । ਪਾਵਕ = ਅੱਗ (pwvk:) । ਕਾਸਟ = ਲੱਕੜੀ (kwÕT = A piece of wood) । ਭਸਮ = ਸੁਆਹ (BÔmn` = ashes) । ਘੋਰ = ਭਿਆਨਕ (Gwyr = awful) । ਕਰੋਤਿ = (krwyiq) ਕਰ ਦੇਂਦੀ ਹੈ।

ਅਰਥ: ਭਿਆਨਕ ਦੁੱਖ-ਕੇਲਸ਼, (ਕੀਤੇ ਹੋਏ) ਅਨੇਕਾਂ ਖ਼ੂਨ, ਜਨਮਾਂ ਜਨਮਾਂਤਰਾਂ ਦੀ ਗ਼ਰੀਬੀ, ਵੱਡੇ ਵੱਡੇ ਪੁਆੜੇ = ਇਹ ਸਾਰੇ, ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰਿਆਂ ਮਿਟ ਜਾਂਦੇ ਹਨ, ਜਿਵੇਂ ਅੱਗ ਲੱਕੜਾਂ ਨੂੰ ਸੁਆਹ ਕਰ ਦੇਂਦੀ ਹੈ। 18।

ਭਾਵ: ਪਰਮਾਤਮਾ ਦੇ ਨਾਮ ਦਾ ਸਿਮਰਨ ਪਿਛਲੇ ਕੀਤੇ ਹੋਏ ਸਾਰੇ ਕੁਕਰਮਾਂ ਦੇ ਸੰਸਕਾਰਾਂ ਦਾ ਨਾਸ ਕਰ ਦੇਂਦਾ ਹੈ।

ਅੰਧਕਾਰ ਸਿਮਰਤ ਪ੍ਰਕਾਸੰ ਗੁਣ ਰਮੰਤ ਅਘ ਖੰਡਨਹ ॥ ਰਿਦ ਬਸੰਤਿ ਭੈ ਭੀਤ ਦੂਤਹ ਕਰਮ ਕਰਤ ਮਹਾ ਨਿਰਮਲਹ ॥ ਜਨਮ ਮਰਣ ਰਹੰਤ ਸ੍ਰੋਤਾ ਸੁਖ ਸਮੂਹ ਅਮੋਘ ਦਰਸਨਹ ॥ ਸਰਣਿ ਜੋਗੰ ਸੰਤ ਪ੍ਰਿਅ ਨਾਨਕ ਸੋ ਭਗਵਾਨ ਖੇਮੰ ਕਰੋਤਿ ॥੧੯॥ {ਪੰਨਾ 1355}

ਪਦ ਅਰਥ: ਅੰਧਕਾਰ = ਹਨੇਰਾ (AzDkwr:) । ਪ੍ਰਕਾਸ = ਚਾਨਣ (pRkw_:) । ਅਘ = ਪਾਪ (AG = a sin) । ਦੂਤਹ = ਜਮ ਦੇ ਦੂਤ। ਸ੍ਰੋਤਾ = ਸੁਣਨ ਵਾਲਾ। ਅਮੋਘ = ਸਫਲ, ਫਲ ਦੇਣ ਤੋਂ ਨਾਹ ਉੱਕਣ ਵਾਲਾ (AmwyG) । ਅਮੋਘ ਦਰਸਨਹ = ਉਸ ਦਾ ਦੀਦਾਰ ਸਫਲ ਹੈ। ਖੇਮੰ = ਕੁਸ਼ਲ, ਸੁਖ (˜ymz) । ਰਮੰਤ = ਸਿਮਰਿਆਂ, ਚੇਤੇ ਕੀਤਿਆਂ। ਸਰਣ ਜੋਗ = ਸਰਨ ਆਏ ਦੀ ਸਹੈਤਾ ਕਰਨ ਦੇ ਸਮਰੱਥ। ਸੰਤ ਪ੍ਰਿਅ = ਸੰਤਾਂ ਦਾ ਪਿਆਰਾ। ਕਰੋਤਿ = (krwyiq) ਕਰਦਾ ਹੈ।

ਅਰਥ: ਪਰਮਾਤਮਾ ਦਾ ਨਾਮ ਸਿਮਰਿਆਂ (ਅਗਿਆਨਤਾ ਦਾ) ਹਨੇਰਾ (ਦੂਰ ਹੋ ਕੇ) (ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ। ਪ੍ਰਭੂ ਦੇ ਗੁਣ ਚੇਤੇ ਕੀਤਿਆਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਪ੍ਰਭੂ ਦਾ ਨਾਮ ਹਿਰਦੇ ਵਿਚ ਵੱਸਿਆਂ ਜਮਦੂਤ ਭੀ ਡਰਦੇ ਹਨ, ਉਹ ਮਨੁੱਖ ਬੜੇ ਪਵਿਤ੍ਰ ਕਰਮ ਕਰਨ ਵਾਲਾ ਬਣ ਜਾਂਦਾ ਹੈ।

ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਨ ਵਾਲੇ ਦਾ ਜਨਮ ਮਰਨ (ਦਾ ਗੇੜ) ਮੁੱਕ ਜਾਂਦਾ ਹੈ, ਪ੍ਰਭੂ ਦਾ ਦੀਦਾਰ ਫਲ ਦੇਣ ਤੋਂ ਖੁੰਝਦਾ ਨਹੀਂ, ਅਨੇਕਾਂ ਸੁਖ ਦੇਂਦਾ ਹੈ।

ਹੇ ਨਾਨਕ! ਉਹ ਭਗਵਾਨ ਜੋ ਸੰਤਾਂ ਦਾ ਪਿਆਰਾ ਹੈ ਤੇ ਸਰਨ ਆਇਆਂ ਦੀ ਸਹੈਤਾ ਕਰਨ ਦੇ ਸਮਰੱਥ ਹੈ (ਭਗਤਾਂ ਨੂੰ ਸਭ) ਸੁਖ ਦੇਂਦਾ ਹੈ।14।

ਭਾਵ: ਨਾਮ ਸਿਮਰਨ ਦੀ ਬਰਕਤਿ ਨਾਲ ਸਹੀ ਜੀਵਨ ਜਿਊਣ ਦੀ ਜਾਚ ਆ ਜਾਂਦੀ ਹੈ, ਮਨੁੱਖ ਦਾ ਆਚਰਨ ਉੱਚਾ ਬਣ ਜਾਂਦਾ ਹੈ।

ਪਾਛੰ ਕਰੋਤਿ ਅਗ੍ਰਣੀਵਹ ਨਿਰਾਸੰ ਆਸ ਪੂਰਨਹ ॥ ਨਿਰਧਨ ਭਯੰ ਧਨਵੰਤਹ ਰੋਗੀਅੰ ਰੋਗ ਖੰਡਨਹ ॥ ਭਗਤ੍ਯ੍ਯੰ ਭਗਤਿ ਦਾਨੰ ਰਾਮ ਨਾਮ ਗੁਣ ਕੀਰਤਨਹ ॥ ਪਾਰਬ੍ਰਹਮ ਪੁਰਖ ਦਾਤਾਰਹ ਨਾਨਕ ਗੁਰ ਸੇਵਾ ਕਿੰ ਨ ਲਭ੍ਯ੍ਯਤੇ ॥੨੦॥ {ਪੰਨਾ 1355}

ਪਦ ਅਰਥ: ਪਾਛੰ = ਪਿੱਛੇ। ਕਰੋਤਿ = (krwyiq) ਕਰ ਦੇਂਦਾ ਹੈ। ਅਗ੍ਰਣੀਵਹ = ਅੱਗੇ ਲੱਗਣ ਵਾਲੇ (AÀwRxI = a leader) । ਭਯੰ = ਹੋ ਜਾਂਦਾ ਹੈ। (Bu = to become) । ਭਗਤ੍ਯ੍ਯੰ = ਭਗਤਾਂ ਨੂੰ। ਕਿੰ ਨ = ਕੀਹ ਨਹੀਂ?, (ਭਾਵ,) ਸਭ ਕੁਝ। ਲਭ੍ਯ੍ਯਤੇ = ਲੱਭ ਪੈਂਦਾ ਹੈ।

ਅਰਥ: ਸਰਬ-ਵਿਆਪਕ ਪ੍ਰਭੂ ਸਭ ਦਾਤਾਂ ਦੇਣ ਵਾਲਾ ਹੈ। ਹੇ ਨਾਨਕ! ਗੁਰੂ ਦੀ ਸੇਵਾ ਦੀ ਰਾਹੀਂ (ਉਸ ਪਾਸੋਂ) ਕੀਹ ਕੁਝ ਨਹੀਂ ਮਿਲਦਾ?

ਉਹ ਪ੍ਰਭੂ ਪਿੱਛੇ ਤੁਰਨ ਵਾਲਿਆਂ ਨੂੰ ਆਗੂ ਬਣਾ ਦੇਂਦਾ ਹੈ, ਨਿਰਾਸਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ। (ਉਸ ਦੀ ਮੇਹਰ ਨਾਲ) ਕੰਗਾਲ ਧਨ ਵਾਲਾ ਬਣ ਜਾਂਦਾ ਹੈ। ਉਹ ਮਾਲਕ ਰੋਗੀਆਂ ਦੇ ਰੋਗ ਨਾਸ ਕਰਨ-ਜੋਗ ਹੈ। ਪ੍ਰਭੂ ਆਪਣੇ ਭਗਤਾਂ ਨੂੰ ਆਪਣੀ ਭਗਤੀ ਨਾਮ ਅਤੇ ਗੁਣਾਂ ਦੀ ਸਿਫ਼ਤਿ-ਸਾਲਾਹ ਦੀ ਦਾਤਿ ਦੇਂਦਾ ਹੈ। 20।

ਭਾਵ: ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਦਰ ਤੋਂ ਹਰੇਕ ਮੰਗੀ ਮੁਰਾਦ ਪੂਰੀ ਹੋ ਜਾਂਦੀ ਹੈ। ਪਰਮਾਤਮਾ ਸਭ ਦਾਤਾਂ ਦੇਣ ਵਾਲਾ ਹੈ, ਦੇਣ ਦੇ ਸਮਰੱਥ ਹੈ।

ਅਧਰੰ ਧਰੰ ਧਾਰਣਹ ਨਿਰਧਨੰ ਧਨ ਨਾਮ ਨਰਹਰਹ ॥ ਅਨਾਥ ਨਾਥ ਗੋਬਿੰਦਹ ਬਲਹੀਣ ਬਲ ਕੇਸਵਹ ॥ ਸਰਬ ਭੂਤ ਦਯਾਲ ਅਚੁਤ ਦੀਨ ਬਾਂਧਵ ਦਾਮੋਦਰਹ ॥ ਸਰਬਗ੍ਯ੍ਯ ਪੂਰਨ ਪੁਰਖ ਭਗਵਾਨਹ ਭਗਤਿ ਵਛਲ ਕਰੁਣਾ ਮਯਹ ॥ ਘਟਿ ਘਟਿ ਬਸੰਤ ਬਾਸੁਦੇਵਹ ਪਾਰਬ੍ਰਹਮ ਪਰਮੇਸੁਰਹ ॥ ਜਾਚੰਤਿ ਨਾਨਕ ਕ੍ਰਿਪਾਲ ਪ੍ਰਸਾਦੰ ਨਹ ਬਿਸਰੰਤਿ ਨਹ ਬਿਸਰੰਤਿ ਨਾਰਾਇਣਹ ॥੨੧॥ {ਪੰਨਾ 1355-1356}

ਪਦ ਅਰਥ: ਅਧਰੰ = ਆਸਰਾ-ਹੀਣ। ਧਰੰ = ਆਸਰਾ। ਨਰਹਰਹ = ਪਰਮਾਤਮਾ। ਨਰਹਰਹ ਨਾਮ = ਪਰਮਾਤਮਾ ਦਾ ਨਾਮ। ਕੇਸਵਹ = ਪਰਮਾਤਮਾ (ਲੰਮੇ ਕੇਸਾਂ ਵਾਲਾ) । (k¥_v:™ k¥ = pR_wÔqw: siNn AÔX) । ਭੂਤ = ਜੀਵ (Buqz) । ਦਾਮੋਦਰਹ = ਪਰਮਾਤਮਾ (dwmn` = a string) dwmn`+adr) । ਭਗਤਿ ਵਛਲ = ਭਗਤੀ ਨਾਲ ਪਿਆਰ ਕਰਨ ਵਾਲਾ। ਕਰੁਣਾਮਯਹ = ਕਰੁਣਾ-ਮਯਹ, ਤਰਸ-ਰੂਪ, ਦਇਆ-ਸਰੂਪ। (k{xw = ਤਰਸ) । ਬਾਸੁਦੇਵਹ = ਪਰਮਾਤਮਾ। ਪ੍ਰਸਾਦੰ = ਦਇਆ, ਕਿਰਪਾ (pRswdz) । ਘਟਿ ਘਟਿ = ਹਰੇਕ ਹਿਰਦੇ ਵਿਚ। ਅਚੁਤ = ਅਬਿਨਾਸ਼ੀ ਪ੍ਰ੍ਰਭੂ (AÁXuq) । ਦੀਨ = ਕੰਗਾਲ। ਬਾਂਧਵ = ਬੰਧੂ, ਰਿਸ਼ਤੇਦਾਰ। ਪੂਰਨ ਪੁਰਖ = ਸਰਬ-ਵਿਆਪਕ। ਸਰਬਗ੍ਯ੍ਯ = (svL<) ਸਭ ਦੇ ਦਿਲ ਦੀ ਜਾਣਨ ਵਾਲਾ। ਜਾਚੰਤਿ = ਮੰਗਦਾ ਹੈ (Xwc = to beg) ।

ਅਰਥ: ਪਰਮਾਤਮਾ ਦਾ ਨਾਮ ਨਿਆਸਰਿਆਂ ਨੂੰ ਆਸਰਾ ਦੇਣ ਵਾਲਾ ਹੈ, ਅਤੇ ਧਨ-ਹੀਣਾਂ ਦਾ ਧਨ ਹੈ। ਗੋਬਿੰਦ ਅਨਾਥਾਂ ਦਾ ਨਾਥ ਹੈ ਤੇ ਕੇਸ਼ਵ-ਪ੍ਰਭੂ ਨਿਤਾਣਿਆਂ ਦਾ ਤਾਣ ਹੈ। ਅਬਿਨਾਸ਼ੀ ਪ੍ਰਭੂ ਸਭ ਜੀਵਾਂ ਉਤੇ ਦਇਆ ਕਰਨ ਵਾਲਾ ਹੈ ਅਤੇ ਕੰਗਾਲਾਂ ਦਾ ਬੰਧੂ ਹੈ। ਸਰਬ-ਵਿਆਪਕ ਭਗਵਾਨ ਸਭ ਜੀਆਂ ਦੇ ਦਿਲ ਦੀ ਜਾਣਨ ਵਾਲਾ ਹੈ, ਭਗਤੀ ਨੂੰ ਪਿਆਰ ਕਰਦਾ ਹੈ ਅਤੇ ਤਰਸ ਦਾ ਘਰ ਹੈ। ਪਰਮਾਤਮਾ ਪਾਰਬ੍ਰਹਮ ਪਰਮੇਸਰ ਹਰੇਕ ਦੇ ਹਿਰਦੇ ਵਿਚ ਵੱਸਦਾ ਹੈ।

ਨਾਨਕ ਉਸ ਕਿਰਪਾਲ ਨਾਰਾਇਣ ਤੋਂ ਕਿਰਪਾ ਦਾ ਇਹ ਦਾਨ ਮੰਗਦਾ ਹੈ ਕਿ ਉਹ ਮੈਨੂੰ ਕਦੇ ਨਾਹ ਵਿੱਸਰੇ, ਕਦੇ ਨਾਹ ਵਿੱਸਰੇ। 21।

ਭਾਵ: ਸਰਬ-ਵਿਆਪਕ ਪਰਮਾਤਮਾ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਨਿਆਸਰਿਆਂ ਨੂੰ ਆਸਰਾ ਦੇਣ ਵਾਲਾ ਹੈ। ਉਸ ਦੇ ਦਰ ਤੋਂ ਉਸ ਦੀ ਭਗਤੀ ਦੀ ਦਾਤਿ ਮੰਗਦੇ ਰਹਿਣਾ ਚਾਹੀਦਾ ਹੈ।

TOP OF PAGE

Sri Guru Granth Darpan, by Professor Sahib Singh