ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1354 ਧ੍ਰਿਗੰਤ ਮਾਤ ਪਿਤਾ ਸਨੇਹੰ ਧ੍ਰਿਗ ਸਨੇਹੰ ਭ੍ਰਾਤ ਬਾਂਧਵਹ ॥ ਧ੍ਰਿਗ ਸ੍ਨੇਹੰ ਬਨਿਤਾ ਬਿਲਾਸ ਸੁਤਹ ॥ ਧ੍ਰਿਗ ਸ੍ਨੇਹੰ ਗ੍ਰਿਹਾਰਥ ਕਹ ॥ ਸਾਧਸੰਗ ਸ੍ਨੇਹ ਸਤ੍ਯ੍ਯਿੰ ਸੁਖਯੰ ਬਸੰਤਿ ਨਾਨਕਹ ॥੨॥ {ਪੰਨਾ 1354} ਪਦ ਅਰਥ: ਧ੍ਰਿਗੰ = ਫਿਟਕਾਰ-ਜੋਗ, ਮਾੜਾ, ਤਿਆਗਣ-ਜੋਗ (iGk`) । ਤ = ਤਾਂ, ਹੀ। ਸਨੇਹ = ਪਿਆਰ, ਮੋਹ (Ônyh) । ਬਿਲਾਸ = ਆਨੰਦ, (ivlws) । ਸੁਤਹ = ਪੁੱਤਰ ਦਾ (suq) । ਗ੍ਰਿਹਾਰਥਕਹ = ਗ੍ਰਿਹ-ਅਰਥਕਾ, ਘਰ ਦੇ ਪਦਾਰਥਾਂ ਦਾ। ਸਨੇਹ = ਪਿਆਰ (Ônyh) । ਸਤ੍ਯ੍ਯਿੰ = ਸਦਾ-ਥਿਰ ਰਹਿਣ ਵਾਲਾ (sÄXz) । ਸੁਖਯੰ = ਸੁਖ ਨਾਲ, ਆਤਮਕ ਆਨੰਦ ਨਾਲ। ਬਸੰਤਿ = ਵੱਸਦੇ ਹਨ (vsiNq) । ਨਾਨਕਹ = ਹੇ ਨਾਨਕ! ਬਾਂਧਵ = ਸਨਬੰਧੀ। ਅਰਥ: ਮਾਂ ਪਿਉ ਦਾ ਮੋਹ ਤਿਆਗਣ-ਜੋਗ ਹੈ, ਭਰਾਵਾਂ ਸਨਬੰਧੀਆਂ ਦਾ ਮੋਹ ਭੀ ਮਾੜਾ ਹੈ। ਇਸਤ੍ਰੀ ਪੁਤ੍ਰ ਦੇ ਮੋਹ ਦਾ ਆਨੰਦ ਭੀ ਛੱਡਣ-ਜੋਗ ਹੈ, ਘਰ ਦੇ ਪਦਾਰਥਾਂ ਦੀ ਖਿੱਚ ਵੀ ਭੈੜੀ ਹੈ (ਕਿਉਂਕਿ ਇਹ ਸਾਰੇ ਨਾਸਵੰਤ ਹਨ, ਤੇ ਇਹਨਾਂ ਦਾ ਮੋਹ ਪਿਆਰ ਭੀ ਸਦਾ ਕਾਇਮ ਨਹੀਂ ਰਹਿ ਸਕਦਾ) । ਸਤਸੰਗ ਨਾਲ (ਕੀਤਾ ਹੋਇਆ) ਪਿਆਰ ਸਦਾ-ਥਿਰ ਰਹਿੰਦਾ ਹੈ, ਤੇ, ਹੇ ਨਾਨਕ! (ਸਤਸੰਗ ਨਾਲ ਪਿਆਰ ਕਰਨ ਵਾਲੇ ਮਨੁੱਖ) ਆਤਮਕ ਆਨੰਦ ਨਾਲ ਜੀਵਨ ਬਿਤੀਤ ਕਰਦੇ ਹਨ।2। ਭਾਵ = ਜਿਹੜੇ ਮਨੁੱਖ ਸਾਧ ਸੰਗਤਿ ਵਿਚ ਪਿਆਰ ਬਣਾਂਦੇ ਹਨ, ਉਹਨਾਂ ਦੀ ਜ਼ਿੰਦਗੀ ਆਤਮਕ ਆਨੰਦ ਵਿਚ ਬੀਤਦੀ ਹੈ। ਮਿਥ੍ਯ੍ਯੰਤ ਦੇਹੰ ਖੀਣੰਤ ਬਲਨੰ ॥ ਬਰਧੰਤਿ ਜਰੂਆ ਹਿਤ੍ਯ੍ਯੰਤ ਮਾਇਆ ॥ ਅਤ੍ਯ੍ਯੰਤ ਆਸਾ ਆਥਿਤ੍ਯ੍ਯ ਭਵਨੰ ॥ ਗਨੰਤ ਸ੍ਵਾਸਾ ਭੈਯਾਨ ਧਰਮੰ ॥ ਪਤੰਤਿ ਮੋਹ ਕੂਪ ਦੁਰਲਭ੍ਯ੍ਯ ਦੇਹੰ ਤਤ ਆਸ੍ਰਯੰ ਨਾਨਕ ॥ ਗੋਬਿੰਦ ਗੋਬਿੰਦ ਗੋਬਿੰਦ ਗੋਪਾਲ ਕ੍ਰਿਪਾ ॥੩॥ {ਪੰਨਾ 1354} ਪਦ ਅਰਥ: ਮਿਥ੍ਯ੍ਯੰ = ਮਿਥਿਆ, ਨਾਸਵੰਤ। ਦੇਹੰ = ਸਰੀਰ। ਖੀਣੰ = ਕਮਜ਼ੋਰ ਹੋ ਜਾਣ ਵਾਲਾ (˜Ix) । ਜਰੂਆ = ਬੁਢੇਪਾ (jrw) । ਹਿਤ੍ਯ੍ਯੰ = ਹਿਤ, ਮੋਹ। ਅਤ੍ਯ੍ਯੰਤ = ਬਹੁਤ ਹੀ। ਆਥਿਤ੍ਯ੍ਯ = ਪਰਾਹੁਣਾ (AiqiQ) । ਭਵਨ = ਘਰ। ਗਨੰਤ = ਗਿਣਦਾ ਹੈ। ਭੈਯਾਨ = ਭਿਆਨਕ, ਡਰਾਉਣਾ। ਧਰਮੰ = ਧਰਮ ਰਾਜ। ਪਤੰਤਿ = ਡਿੱਗਦਾ ਹੈ। ਕੂਪ = ਖੂਹ (kup) । ਦੁਰਲਭ੍ਯ੍ਯ = ਦੁਰਲੱਭ, ਮੁਸ਼ਕਲ ਨਾਲ ਮਿਲਣ ਵਾਲਾ। ਤਤ = ਉਸ ਦਾ। ਗੋਪਾਲ ਕ੍ਰਿਪਾ = ਪਰਮਾਤਮਾ ਦੀ ਕਿਰਪਾ। ਅਰਥ: (ਇਹ) ਸਰੀਰ ਤਾਂ ਨਾਸਵੰਤ ਹੈ, (ਇਸ ਦਾ) ਬਲ ਭੀ ਘਟਦਾ ਰਹਿੰਦਾ ਹੈ। (ਪਰ ਜਿਉਂ ਜਿਉਂ) ਬੁਢੇਪਾ ਵਧਦਾ ਹੈ, ਮਾਇਆ ਦਾ ਮੋਹ ਭੀ (ਵਧਦਾ ਜਾਂਦਾ ਹੈ,) (ਪਦਾਰਥਾਂ ਦੀ) ਆਸਾ ਤੀਬਰ ਹੁੰਦੀ ਜਾਂਦੀ ਹੈ (ਉਂਞ ਜੀਵ ਇਥੇ) ਘਰ ਦੇ ਪਰਾਹੁਣੇ (ਵਾਂਗ) ਹੈ। ਡਰਾਉਣਾ ਧਰਮ ਰਾਜ (ਇਸ ਦੀ ਉਮਰ ਦੇ) ਸਾਹ ਗਿਣਦਾ ਰਹਿੰਦਾ ਹੈ। ਇਹ ਅਮੋਲਕ ਮਨੁੱਖਾ ਸਰੀਰ ਮੋਹ ਦੇ ਖੂਹ ਵਿਚ ਡਿੱਗਾ ਰਹਿੰਦਾ ਹੈ। ਹੇ ਨਾਨਕ! ਇੱਕ ਗੋਬਿੰਦ ਗੋਪਾਲ ਦੀ ਮੇਹਰ ਹੀ (ਬਚਾ ਸਕਦੀ ਹੈ) , ਉਸੇ ਦਾ ਆਸਰਾ (ਲੈਣਾ ਚਾਹੀਦਾ ਹੈ) ।3। ਭਾਵ = ਅਜਬ ਖੇਡ ਬਣੀ ਪਈ ਹੈ! ਜਿਉਂ ਜਿਉਂ ਬੁਢੇਪਾ ਵਧਦਾ ਹੈ ਤਿਉਂ ਤਿਉਂ ਮਨੁੱਖ ਦੇ ਅੰਦਰ ਮਾਇਆ ਦਾ ਮੋਹ ਭੀ ਵਧਦਾ ਜਾਂਦਾ ਹੈ। ਮਨੁੱਖ ਮਾਇਆ ਦੇ ਮੋਹ ਦੇ ਖੂਹ ਵਿਚ ਡਿੱਗਾ ਰਹਿੰਦਾ ਹੈ। ਪਰਮਾਤਮਾ ਦੀ ਕਿਰਪਾ ਹੀ ਇਸ ਖੂਹ ਵਿਚੋਂ ਕੱਢਦੀ ਹੈ। ਕਾਚ ਕੋਟੰ ਰਚੰਤਿ ਤੋਯੰ ਲੇਪਨੰ ਰਕਤ ਚਰਮਣਹ ॥ ਨਵੰਤ ਦੁਆਰੰ ਭੀਤ ਰਹਿਤੰ ਬਾਇ ਰੂਪੰ ਅਸਥੰਭਨਹ ॥ ਗੋਬਿੰਦ ਨਾਮੰ ਨਹ ਸਿਮਰੰਤਿ ਅਗਿਆਨੀ ਜਾਨੰਤਿ ਅਸਥਿਰੰ ॥ ਦੁਰਲਭ ਦੇਹ ਉਧਰੰਤ ਸਾਧ ਸਰਣ ਨਾਨਕ ॥ ਹਰਿ ਹਰਿ ਹਰਿ ਹਰਿ ਹਰਿ ਹਰੇ ਜਪੰਤਿ ॥੪॥ {ਪੰਨਾ 1354} ਪਦ ਅਰਥ: ਕਾਚ = ਕੱਚਾ। ਕੋਟ = ਕਿਲ੍ਹਾ (kwyt) । ਰਚੰਤਿ = ਰਚਿਆ ਹੋਇਆ ਹੈ। ਤੋਯੰ = ਪਾਣੀ (qwyXz) । ਰਕਤ = ਰੱਤ, ਲਹੂ (r#qzz) । ਚਰਮਣਹ = ਚੰਮ, ਖੱਲੜੀ (ÁwmLn`) । ਨਵੰ = ਨੌ। ਭੀਤ = ਭਿੱਤ, ਦਰਵਾਜ਼ੇ ਦੇ ਤਖ਼ਤੇ। ਬਾਇ = ਹਵਾ, ਸੁਆਸ। ਅਸਥੰਭਨਹ = ਥੰਮ੍ਹ (ÔqMBn) । ਜਾਨੰਤਿ = ਜਾਣਦੇ ਹਨ (jwniNq) । ਅਸਥਿਰੰ = ਸਦਾ-ਥਿਰ ਰਹਿਣ ਵਾਲਾ। ਉਧਰੰਤ = ਬਚਾ ਲੈਂਦੇ ਹਨ। ਜਪੰਤਿ = ਜਪਦੇ ਹਨ (ਜੋ) (jpiNq) । ਅਰਥ: (ਇਹ ਸਰੀਰ) ਕੱਚਾ ਕਿਲ੍ਹਾ ਹੈ, (ਜੋ) ਪਾਣੀ (ਭਾਵ, ਵੀਰਜ) ਦਾ ਬਣਿਆ ਹੋਇਆ ਹੈ, ਅਤੇ ਲਹੂ ਤੇ ਚੰਮ ਨਾਲ ਲਿੰਬਿਆ ਹੋਇਆ ਹੈ। (ਇਸ ਦੇ) ਨੌ ਦਰਵਾਜ਼ੇ (ਗੋਲਕਾਂ) ਹਨ, (ਪਰ ਦਰਵਾਜ਼ਿਆਂ ਦੇ) ਭਿੱਤ ਨਹੀਂ ਹਨ, ਸੁਆਸਾਂ ਦੀ (ਇਸ ਨੂੰ) ਥੰਮ੍ਹੀ (ਦਿੱਤੀ ਹੋਈ) ਹੈ। ਮੂਰਖ ਜੀਵ (ਇਸ ਸਰੀਰ ਨੂੰ) ਸਦਾ-ਥਿਰ ਰਹਿਣ ਵਾਲਾ ਜਾਣਦੇ ਹਨ, ਤੇ ਪਰਮਾਤਮਾ ਦਾ ਨਾਮ ਕਦੇ ਯਾਦ ਨਹੀਂ ਕਰਦੇ। ਹੇ ਨਾਨਕ! ਜੋ ਬੰਦੇ ਸਾਧ ਸੰਗਤਿ ਵਿਚ ਆ ਕੇ ਪਰਮਾਤਮਾ ਦਾ ਨਾਮ ਜਪਦੇ ਹਨ, ਉਹ ਇਸ ਦੁਰਲੱਭ ਸਰੀਰ ਨੂੰ (ਨਿੱਤ ਦੀ ਮੌਤ ਦੇ ਮੂੰਹੋਂ) ਬਚਾ ਲੈਂਦੇ ਹਨ।4। ਭਾਵ = ਇਸ ਸਰੀਰ ਦੀ ਕੀਹ ਪਾਂਇਆਂ? ਪਰ ਆਤਮਾ ਜੀਵਨ ਦੀ ਸੂਝ ਤੋਂ ਸੱਖਣਾ ਮਨੁੱਖ ਇਸ ਨੂੰ ਸਦਾ ਕਾਇਮ ਰਹਿਣ ਵਾਲਾ ਮਿਥ ਬੈਠਦਾ ਹੈ ਤੇ ਪਰਮਾਤਮਾ ਨੂੰ ਭੁਲਾ ਦੇਂਦਾ ਹੈ। ਸੁਭੰਤ ਤੁਯੰ ਅਚੁਤ ਗੁਣਗ੍ਯ੍ਯੰ ਪੂਰਨੰ ਬਹੁਲੋ ਕ੍ਰਿਪਾਲਾ ॥ ਗੰਭੀਰੰ ਊਚੈ ਸਰਬਗਿ ਅਪਾਰਾ ॥ ਭ੍ਰਿਤਿਆ ਪ੍ਰਿਅੰ ਬਿਸ੍ਰਾਮ ਚਰਣੰ ॥ ਅਨਾਥ ਨਾਥੇ ਨਾਨਕ ਸਰਣੰ ॥੫॥ {ਪੰਨਾ 1354} ਪਦ ਅਰਥ: ਸੁਭੰ = ਸੋਭ ਰਿਹਾ ਹੈਂ। ਤੁਯੰ = ਤੂੰ। ਗੁਣਗ੍ਯ੍ਯੰ = ਗੁਣਾਂ ਦਾ ਜਾਣਨ ਵਾਲਾ। ਬਹੁਲੋ = ਬਹੁਤ। ਸਰਬਗਿ = ਸਭ ਦਾ ਜਾਣਨ ਵਾਲਾ (ÔwvL<) । ਭ੍ਰਿਤਿਆ = ਸੇਵਕ (BãÄX) । ਭ੍ਰਿਤਿਆ ਪ੍ਰਿਅੰ = ਸੇਵਕਾਂ ਦਾ ਪਿਆਰਾ। ਅਚੁਤ = ਅਬਿਨਾਸ਼ (AÁXuq) । ਪੂਰਨ = ਵਿਆਪਕ। ਅਰਥ: ਹੇ ਅਬਿਨਾਸ਼ੀ! ਹੇ ਗੁਣਾਂ ਦੇ ਜਾਣਨ ਵਾਲੇ! ਹੇ ਸਰਬ-ਵਿਆਪਕ! ਤੂੰ ਬੜਾ ਕ੍ਰਿਪਾਲ ਹੈਂ, ਤੂੰ (ਸਭ ਥਾਂ) ਸੋਭ ਰਿਹਾ ਹੈਂ। ਤੂੰ ਅਥਾਹ ਹੈਂ, ਉੱਚਾ ਹੈਂ, ਸਭ ਦਾ ਜਾਣਨ ਵਾਲਾ ਹੈਂ, ਅਤੇ ਬੇਅੰਤ ਹੈਂ। ਤੂੰ ਆਪਣੇ ਸੇਵਕਾਂ ਦਾ ਪਿਆਰਾ ਹੈਂ, ਤੇਰੇ ਚਰਨ (ਉਹਨਾਂ ਲਈ) ਆਸਰਾ ਹਨ। ਹੇ ਨਾਨਕ! (ਆਖ-) ਹੇ ਅਨਾਥਾਂ ਦੇ ਨਾਥ! ਅਸੀਂ ਤੇਰੀ ਸਰਨ ਹਾਂ।5। ਭਾਵ = ਪਰਮਾਤਮਾ ਦੇ ਦਰ ਤੇ ਪਏ ਰਿਹਾਂ ਹੀ ਜੀਵਨ ਦੀ ਸਹੀ ਸਮਝ ਪੈਂਦੀ ਹੈ। ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਣ ਲਖ੍ਯ੍ਯ ਆਵਧਹ ॥ ਅਹੋ ਜਸ੍ਯ੍ਯ ਰਖੇਣ ਗੋਪਾਲਹ ਨਾਨਕ ਰੋਮ ਨ ਛੇਦ੍ਯ੍ਯਤੇ ॥੬॥ {ਪੰਨਾ 1354} ਪਦ ਅਰਥ: ਮ੍ਰਿਗੀ = ਹਰਨੀ। ਬਧਿਕ = ਸ਼ਿਕਾਰੀ (vD` to kill) । ਪ੍ਰਹਾਰੇਣ = ਪ੍ਰਹਾਰ ਨਾਲ, ਚੋਟ ਨਾਲ। ਲਖ੍ਯ੍ਯ = ਨਿਸ਼ਾਨਾ (ਤੱਕ ਕੇ) (l˜z = aim, target) । ਆਵਧਹ = ਸ਼ਸਤ੍ਰ (ਦੀ) (AwXuD = a weapon) । ਅਹੋ = ਵਾਹ! ਜਸ੍ਯ੍ਯ = ਜਿਸ ਦਾ (XÔX) । ਰਖੇਣ = ਰੱਖਿਆ ਵਾਸਤੇ। ਰੋਮ = ਵਾਲ। ਨ ਛੇਦ੍ਯ੍ਯਤੇ = ਨਹੀਂ ਵਿੰਨ੍ਹਿਆ ਜਾਂਦਾ। ਅਰਥ: (ਇਕ) ਹਰਨੀ ਨੂੰ ਵੇਖ ਕੇ (ਇਕ) ਸ਼ਿਕਾਰੀ ਨਿਸ਼ਾਨਾ ਤੱਕ ਕੇ ਸ਼ਸਤ੍ਰਾਂ ਨਾਲ ਚੋਟ ਮਾਰਦਾ ਹੈ। ਪਰ ਵਾਹ! ਹੇ ਨਾਨਕ! ਜਿਸ ਦੀ ਰਾਖੀ ਲਈ ਪਰਮਾਤਮਾ ਹੋਵੇ, ਉਸ ਦਾ ਵਲ (ਭੀ) ਵਿੰਗਾ ਨਹੀਂ ਹੁੰਦਾ।6। ਭਾਵ: ਜਿਸ ਦਾ ਰਾਖਾ ਪਰਮਾਤਮਾ ਆਪ ਬਣੇ, ਉਸ ਦਾ ਕੋਈ ਵਾਲ ਭੀ ਵਿੰਗਾ ਨਹੀਂ ਕਰ ਸਕਦਾ। ਬਹੁ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸਹ ॥ ਬਿਖਮ ਥਾਨ ਬਸੰਤ ਊਚਹ ਨਹ ਸਿਮਰੰਤ ਮਰਣੰ ਕਦਾਂਚਹ ॥ ਹੋਵੰਤਿ ਆਗਿਆ ਭਗਵਾਨ ਪੁਰਖਹ ਨਾਨਕ ਕੀਟੀ ਸਾਸ ਅਕਰਖਤੇ ॥੭॥ {ਪੰਨਾ 1354} ਪਦ ਅਰਥ: ਕਰਤਾ = ਕਰਨ ਵਾਲਾ। ਸੂਰਾ = ਸੂਰਮੇ। ਚਤੁਰ = ਚਾਰ। ਦਿਸਹ = ਪਾਸੇ। ਚਤੁਰ ਦਿਸਹ = ਚੌਹਾਂ ਪਾਸਿਆਂ ਤੋਂ। ਬਿਖਮ = ਔਖਾ। ਬਸੰਤ = ਵੱਸਦਾ। ਮਰਣੰ = ਮੌਤ। ਕਦਾਂਚਹ = ਕਦੇ ਭੀ। ਹੋਵੰਤਿ = ਹੁੰਦੀ ਹੈ। ਕੀਟੀ = ਕੀੜੀ। ਅਕਰਖਤੇ = ਖਿੱਚ ਲੈਂਦੀ ਹੈ। ਅਰਥ: (ਜੇਹੜਾ ਮਨੁੱਖ) ਬੜੇ ਜਤਨ ਕਰ ਸਕਦਾ ਹੋਵੇ, ਬੜਾ ਬਲਵਾਨ ਹੋਵੇ, ਚੌਹਾਂ ਪਾਸਿਆਂ ਤੋਂ ਕਈ ਸੂਰਮੇ ਜਿਸ ਦੀ ਸੇਵਾ ਕਰਨ ਵਾਲੇ ਹੋਣ, ਜੋ ਬੜੇ ਔਖੇ ਉੱਚੇ ਥਾਂ ਵੱਸਦਾ ਹੋਵੇ, (ਜਿਥੇ ਉਸ ਨੂੰ) ਮੌਤ ਦਾ ਕਦੇ ਚੇਤਾ ਭੀ ਨਾਹ ਆਵੇ। ਹੇ ਨਾਨਕ! ਇਕ ਕੀੜੀ ਉਸ ਦੇ ਪ੍ਰਾਣ ਖਿੱਚ ਲੈਂਦੀ ਹੈ ਜਦੋਂ ਭਗਵਾਨ ਅਕਾਲ ਪੁਰਖ ਦਾ ਹੁਕਮ ਹੋਵੇ (ਉਸ ਨੂੰ ਮਾਰਨ ਲਈ) ।7। ਭਾਵ = ਧੁਰ ਦਰਗਾਹ ਤੋਂ ਜਿਸ ਦੀ ਚਿੱਠੀ ਪਾਟੀ ਹੋਈ ਆ ਜਾਂਦੀ ਹੈ, ਉਹ ਆਪਣੀ ਰਾਖੀ ਦੇ ਪਿਆ ਬਾਨ੍ਹਣੂ ਬੰਨ੍ਹੇ, ਮਾੜਾ ਜਿਹਾ ਬਹਾਨਾ ਹੀ ਉਸ ਦੀ ਚੋਗ ਸਦਾ ਲਈ ਮੁਕਾ ਦੇਂਦਾ ਹੈ। ਸਬਦੰ ਰਤੰ ਹਿਤੰ ਮਇਆ ਕੀਰਤੰ ਕਲੀ ਕਰਮ ਕ੍ਰਿਤੁਆ ॥ ਮਿਟੰਤਿ ਤਤ੍ਰਾਗਤ ਭਰਮ ਮੋਹੰ ॥ ਭਗਵਾਨ ਰਮਣੰ ਸਰਬਤ੍ਰ ਥਾਨ੍ਯ੍ਯਿੰ ॥ ਦ੍ਰਿਸਟ ਤੁਯੰ ਅਮੋਘ ਦਰਸਨੰ ਬਸੰਤ ਸਾਧ ਰਸਨਾ ॥ ਹਰਿ ਹਰਿ ਹਰਿ ਹਰੇ ਨਾਨਕ ਪ੍ਰਿਅੰ ਜਾਪੁ ਜਪਨਾ ॥੮॥ {ਪੰਨਾ 1354} ਪਦ ਅਰਥ: ਰਤੰ = ਰਤੀ, ਪ੍ਰੀਤੀ। ਹਿਤੰ = ਪ੍ਰੇਮ। ਮਾਇਆ = ਕਿਰਪਾ, ਤਰਸ, ਜੀਆਂ ਤੇ ਦਇਆ। ਕੀਰਤੰ = ਕੀਰਤੀ, ਸਿਫ਼ਤਿ-ਸਾਲਾਹ। ਕ੍ਰਿਤੁਆ = ਕਰ ਕੇ (øÄvw) । ਤਤ੍ਰਾਗਤ = ਤਤ੍ਰ-ਆਗਤ, ਉਥੇ ਆਏ ਹੋਏ। ਰਮਣੰ = ਵਿਆਪਕ। ਅਮੋਘ = ਕਦੇ ਨਿਸਫਲ ਨਾਹ ਜਾਣ ਵਾਲਾ (AmwyG = Unfailing) । ਰਸਨਾ = ਜੀਭ। ਕਲੀ = ਕਲਿਜੁਗ ਵਿਚ, (ਭਾਵ, ਇਸ ਜਗਤ ਵਿਚ) । ਤੁਯੰ ਦ੍ਰਿਸਟਿ = ਤੇਰੀ (ਮਿਹਰ ਦੀ) ਨਜ਼ਰ। ਅਰਥ: ਗੁਰ-ਸ਼ਬਦ ਵਿਚ ਪ੍ਰੀਤਿ, ਜੀਅ-ਦਇਆ ਨਾਲ ਹਿਤ, ਪਰਮਾਤਮਾ ਦੀ ਸਿਫ਼ਤਿ-ਸਾਲਾਹ = ਇਸ ਜਗਤ ਵਿਚ ਜੋ ਮਨੁੱਖ ਇਹ ਕੰਮ ਕਰਦਾ ਹੈ (ਲਫ਼ਜ਼ੀ, ਇਹ ਕਰਮ ਕਰ ਕੇ) , ਉਥੇ ਆਏ ਹੋਏ (ਭਾਵ, ਉਸ ਦੇ) ਭਰਮ ਤੇ ਮੋਹ ਮਿਟ ਜਾਂਦੇ ਹਨ। ਉਸ ਨੂੰ ਭਗਵਾਨ ਹਰ ਥਾਂ ਵਿਆਪਕ ਦਿੱਸਦਾ ਹੈ। ਹੇ ਨਾਨਕ! (ਆਖ-) ਹੇ ਹਰੀ! (ਸੰਤ ਜਨਾਂ ਨੂੰ) ਤੇਰਾ ਨਾਮ ਜਪਣਾ ਪਿਆਰਾ ਲੱਗਦਾ ਹੈ, ਤੂੰ ਸੰਤਾਂ ਦੀ ਜੀਭ ਉਤੇ ਵੱਸਦਾ ਹੈਂ, ਤੇਰਾ ਦੀਦਾਰ ਤੇਰੀ (ਮਿਹਰ ਦੀ) ਨਜ਼ਰ ਕਦੇ ਨਿਸਫਲ ਨਹੀਂ ਹਨ।8। ਭਾਵ: ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਪਿਆਰ ਕਰ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ ਉਹਨਾਂ ਨੂੰ ਪਰਮਾਤਮਾ ਹਰ ਥਾਂ ਵੱਸਦਾ ਦਿੱਸਦਾ ਹੈ। ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵਿ ਸਸੀਅਰ ਨਖ੍ਯ੍ਯਤ੍ਰ ਗਗਨੰ ॥ ਘਟੰਤ ਬਸੁਧਾ ਗਿਰਿ ਤਰ ਸਿਖੰਡੰ ॥ ਘਟੰਤ ਲਲਨਾ ਸੁਤ ਭ੍ਰਾਤ ਹੀਤੰ ॥ ਘਟੰਤ ਕਨਿਕ ਮਾਨਿਕ ਮਾਇਆ ਸ੍ਵਰੂਪੰ ॥ ਨਹ ਘਟੰਤ ਕੇਵਲ ਗੋਪਾਲ ਅਚੁਤ ॥ ਅਸਥਿਰੰ ਨਾਨਕ ਸਾਧ ਜਨ ॥੯॥ ਪਦ ਅਰਥ: ਘਟੰਤ = ਘਟਦੇ ਹਨ, ਨਾਸ ਹੋ ਜਾਂਦੇ ਹਨ। ਦੀਪੰ = ਜਜ਼ੀਰੇ (Ip) । ਰਵਿ = ਸੂਰਜ (riv) । ਸਸੀਅਰ = ਚੰਦ੍ਰਮਾ (__Dr = moon) । ਨਖ੍ਯ੍ਯਤ੍ਰ = ਤਾਰੇ (n™.*w>z) । ਗਗਨੰ = ਆਕਾਸ਼। ਬਸੁਧਾ = ਧਰਤੀ (vsuDw) । ਗਿਰਿ = ਪਹਾੜ (iÀwir) । ਤਰ = ਰੁੱਖ (q{) । ਸਿਖੰਡੰ = ਉੱਚੀ ਚੋਟੀ ਵਾਲੇ। ਲਲਨਾ = ਇਸਤ੍ਰੀ (llnw) । ਕਨਿਕ = ਸੋਨਾ। ਮਾਨਿਕ = ਮੋਤੀ। ਅਰਥ: ਰੂਪ ਨਾਸਵੰਤ ਹੈ, (ਸੱਤੇ) ਦੀਪ ਨਾਸਵੰਤ ਹਨ, ਸੂਰਜ ਚੰਦ੍ਰਮਾ ਤਾਰੇ ਆਕਾਸ਼ ਨਾਸਵੰਤ ਹਨ, ਧਰਤੀ ਉਚੇ ਉਚੇ ਪਹਾੜ ਤੇ ਰੁੱਖ ਨਾਸਵੰਤ ਹਨ, ਇਸਤ੍ਰੀ ਪੁਤ੍ਰ, ਭਰਾ ਤੇ ਸਨਬੰਧੀ ਨਾਸਵੰਤ ਹਨ, ਸੋਨਾ ਮੋਤੀ ਮਾਇਆ ਦੇ ਸਾਰੇ ਸਰੂਪ ਨਾਸਵੰਤ ਹਨ। ਹੇ ਨਾਨਕ! ਕੇਵਲ ਅਬਿਨਾਸੀ ਗੋਪਾਲ ਪ੍ਰਭੂ ਨਾਸਵੰਤ ਨਹੀਂ ਹੈ, ਅਤੇ ਉਸ ਦੀ ਸਾਧ ਸੰਗਤਿ ਭੀ ਸਦਾ-ਥਿਰ ਹੈ।9। ਭਾਵ: ਇਹ ਸਾਰਾ ਦਿੱਸਦਾ ਜਗਤ ਨਾਸਵੰਤ ਹੈ। ਸਿਰਫ਼ ਸਿਰਜਣਹਾਰ ਪਰਮਾਤਮਾ ਅਬਿਨਾਸੀ ਹੈ। ਉਸ ਦਾ ਸਿਮਰਨ ਕਰਨ ਵਾਲੇ ਬੰਦਿਆਂ ਦਾ ਜੀਵਨ ਅਟੱਲ ਰਹਿੰਦਾ ਹੈ। ਨਹ ਬਿਲੰਬ ਧਰਮੰ ਬਿਲੰਬ ਪਾਪੰ ॥ ਦ੍ਰਿੜੰਤ ਨਾਮੰ ਤਜੰਤ ਲੋਭੰ ॥ ਸਰਣਿ ਸੰਤੰ ਕਿਲਬਿਖ ਨਾਸੰ ਪ੍ਰਾਪਤੰ ਧਰਮ ਲਖ੍ਯ੍ਯਿਣ ॥ ਨਾਨਕ ਜਿਹ ਸੁਪ੍ਰਸੰਨ ਮਾਧਵਹ ॥੧੦॥ {ਪੰਨਾ 1354} ਪਦ ਅਰਥ: ਬਿਲੰਬ = ਦੇਰ, ਢਿੱਲ (ivlMb) । ਦ੍ਰਿੜੰਤ = ਦ੍ਰਿੜ ਕਰਨਾ, ਮਨ ਵਿਚ ਟਿਕਾਣਾ, ਜਪਣਾ। ਤਜੰਤ = ਤਿਆਗਣਾ। ਕਿਲਬਿਖ = ਪਾਪ (ikiÑvÕzw) । ਲਖ੍ਯ੍ਯਿਣ = ਲੱਖਣ (l˜x) । ਜਿਹ = ਜਿਸ ਉਤੇ। ਮਾਧਵਹ = ਮਾਇਆ ਦਾ ਧਵ, ਮਾਇਆ ਦਾ ਪਤੀ, ਪਰਮਾਤਮਾ (mwDv) । ਅਰਥ: ਧਰਮ ਕਮਾਣ ਵਲੋਂ ਢਿੱਲ ਨਾਹ ਕਰਨੀ, ਪਾਪਾਂ ਵਲੋਂ ਢਿੱਲ ਕਰਨੀ, ਨਾਮ (ਹਿਰਦੇ ਵਿਚ) ਦ੍ਰਿੜ ਕਰਨਾ ਅਤੇ ਲੋਭ ਤਿਆਗਣਾ, ਸੰਤਾਂ ਦੀ ਸਰਨ ਜਾ ਕੇ ਪਾਪਾਂ ਦਾ ਨਾਸ ਕਰਨਾ = ਹੇ ਨਾਨਕ! ਧਰਮ ਦੇ ਇਹ ਲੱਛਣ ਉਸ ਮਨੁੱਖ ਨੂੰ ਪ੍ਰਾਪਤ ਹੁੰਦੇ ਹਨ ਜਿਸ ਉਤੇ ਪਰਮਾਤਮਾ ਮੇਹਰ ਕਰਦਾ ਹੈ।10। ਭਾਵ: ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਹ ਉਸ ਦਾ ਨਾਮ ਸਿਮਰਦਾ ਹੈ। ਨਾਮ ਦੀ ਬਰਕਤਿ ਨਾਲ ਉਸ ਦਾ ਜੀਵਨ ਐਸਾ ਬਣ ਜਾਂਦਾ ਹੈ ਜਿ ਉਹ ਵਿਕਾਰਾਂ ਵਲੋਂ ਸਦਾ ਸੰਕੋਚ ਕਰਦਾ ਹੈ, ਪਰ ਨੇਕੀ-ਭਲਾਈ ਕਰਨ ਵਿਚ ਰਤਾ ਢਿੱਲ ਨਹੀਂ ਕਰਦਾ। ਮਿਰਤ ਮੋਹੰ ਅਲਪ ਬੁਧ੍ਯ੍ਯੰ ਰਚੰਤਿ ਬਨਿਤਾ ਬਿਨੋਦ ਸਾਹੰ ॥ ਜੌਬਨ ਬਹਿਕ੍ਰਮ ਕਨਿਕ ਕੁੰਡਲਹ ॥ ਬਚਿਤ੍ਰ ਮੰਦਿਰ ਸੋਭੰਤਿ ਬਸਤ੍ਰਾ ਇਤ੍ਯ੍ਯੰਤ ਮਾਇਆ ਬ੍ਯ੍ਯਾਪਿਤੰ ॥ ਹੇ ਅਚੁਤ ਸਰਣਿ ਸੰਤ ਨਾਨਕ ਭੋ ਭਗਵਾਨਏ ਨਮਹ ॥੧੧॥ {ਪੰਨਾ 1354} ਪਦ ਅਰਥ: ਮਿਰਤ = ਨਾਸਵੰਤ ਪਦਾਰਥ। ਅਲਪ = ਥੋੜੀ (AÑp) । ਅਲਪ ਬੁਧ੍ਯ੍ਯੰ = ਹੋਛੀ ਮੱਤ ਵਾਲਾ ਮਨੁੱਖ। ਰਚੰਤਿ = ਰਚਿਆ ਰਹਿੰਦਾ ਹੈ, ਮਸਤ ਰਹਿੰਦਾ ਹੈ। ਸਾਹ = ਉਤਸ਼ਾਹ, ਚਾਉ। ਜੌਬਨ = ਜੁਆਨੀ (XwYvnz) । ਬਹਿਕ੍ਰਮ = ਬਲ (bihÕ>Øm) । ਬਚਿਤ੍ਰ = ਕਿਸਮ ਕਿਸਮ ਦੇ। ਬਸਤ੍ਰਾ = ਕਪੜੇ। ਇਤ੍ਯ੍ਯੰਤ = ਇਸ ਤਰ੍ਹਾਂ। ਬ੍ਯ੍ਯਾਪਿਤੰ = ਪ੍ਰਭਾਵ ਪਾਂਦੀ ਹੈ। ਭੋ = ਹੇ! ਭਗਵਾਨਏ = ਭਗਵਾਨ ਨੂੰ। ਨਮਹ = ਨਮਸਕਾਰ। ਬਿਨੋਦ = ਕਲੋਲ (ivnwyd = amusement) । ਅਰਥ: ਹੋਛੀ ਮੱਤ ਵਾਲਾ ਮਨੁੱਖ ਨਾਸਵੰਤ ਪਦਾਰਥਾਂ ਦੇ ਮੋਹ ਵਿਚ ਲੀਨ ਰਹਿੰਦਾ ਹੈ, ਇਸਤ੍ਰੀ ਦੇ ਕਲੋਲ ਤੇ ਚਾਵਾਂ ਵਿਚ ਮਸਤ ਰਹਿੰਦਾ ਹੈ। ਜੁਆਨੀ, ਤਾਕਤ, ਸੋਨੇ ਦੇ ਕੁੰਡਲ (ਆਦਿਕ) , ਰੰਗਾ-ਰੰਗ ਦੇ ਮਹਲ-ਮਾੜੀਆਂ, ਸੋਹਣੇ ਬਸਤ੍ਰ = ਇਹਨਾਂ ਤਰੀਕਿਆਂ ਨਾਲ ਉਸ ਨੂੰ ਮਾਇਆ ਵਿਆਪਦੀ ਹੈ (ਆਪਣਾ ਪ੍ਰਭਾਵ ਪਾਂਦੀ ਹੈ) । ਹੇ ਨਾਨਕ! (ਆਖ-) ਹੇ ਅਬਿਨਾਸ਼ੀ! ਹੇ ਸੰਤਾਂ ਦੇ ਸਹਾਰੇ! ਹੇ ਭਗਵਾਨ! ਤੈਨੂੰ ਸਾਡੀ ਨਮਸਕਾਰ ਹੈ (ਤੂੰ ਹੀ ਮਾਇਆ ਦੇ ਪ੍ਰਭਾਵ ਤੋਂ ਬਚਾਣ ਵਾਲਾ ਹੈਂ) ।11। ਭਾਵ: ਮਾਇਆ ਕਈ ਰੰਗਾਂ ਰੂਪਾਂ ਵਿਚ ਮਨੁੱਖ ਉਤੇ ਆਪਣਾ ਪ੍ਰਭਾਵ ਪਾਂਦੀ ਹੈ। ਜਿਹੜਾ ਮਨੁੱਖ ਪਰਮਾਤਮਾ ਦੀ ਸਰਨ ਆਉਂਦਾ ਹੈ ਉਸ ਉਤੇ ਮਾਇਆ ਦਾ ਜ਼ੋਰ ਨਹੀਂ ਪੈ ਸਕਦਾ। ਜਨਮੰ ਤ ਮਰਣੰ ਹਰਖੰ ਤ ਸੋਗੰ ਭੋਗੰ ਤ ਰੋਗੰ ॥ ਊਚੰ ਤ ਨੀਚੰ ਨਾਨ੍ਹ੍ਹਾ ਸੁ ਮੂਚੰ ॥ ਰਾਜੰ ਤ ਮਾਨੰ ਅਭਿਮਾਨੰ ਤ ਹੀਨੰ ॥ ਪ੍ਰਵਿਰਤਿ ਮਾਰਗੰ ਵਰਤੰਤਿ ਬਿਨਾਸਨੰ ॥ ਗੋਬਿੰਦ ਭਜਨ ਸਾਧ ਸੰਗੇਣ ਅਸਥਿਰੰ ਨਾਨਕ ਭਗਵੰਤ ਭਜਨਾਸਨੰ ॥੧੨॥ {ਪੰਨਾ 1354-1355} ਪਦ ਅਰਥ: ਹਰਖ = ਖ਼ੁਸ਼ੀ, ਆਨੰਦ (h = L) । ਸੋਗ = ਚਿੰਤਾ (_wyk) । ਨਾਨ੍ਹ੍ਹਾ = ਨਿੱਕਾ। ਮੂਚ = ਵੱਡਾ। ਹੀਨ = ਹੀਨਤਾ, ਨਿਰਾਦਰੀ। ਮਾਰਗ = ਰਸਤਾ (mwÀwL) । ਪ੍ਰਵਿਰਤਿ ਮਾਰਗ = ਦੁਨੀਆ ਵਿਚ ਪਰਵਿਰਤ ਹੋਣ ਦਾ ਰਸਤਾ। ਭਜਨਾਸਨ = ਭਜਨ-ਅਸਨ, ਭਜਨ ਦਾ ਭੋਜਨ (ਅਸਨ = ਭੋਜਨ) (A_` = to eat) । ਤ = ਤੇ, ਭੀ। ਅਸਥਿਰ = ਸਦਾ ਕਾਇਮ ਰਹਿਣ ਵਾਲਾ। ਅਰਥ: (ਜਿਥੇ) ਜਨਮ ਹੈ (ਉਥੇ) ਮੌਤ ਭੀ ਹੈ, ਖ਼ੁਸ਼ੀ ਹੈ ਤਾਂ ਗ਼ਮੀ ਭੀ ਹੈ, (ਮਾਇਕ ਪਦਾਰਥਾਂ ਦੇ) ਭੋਗ ਹਨ ਤਾਂ (ਉਹਨਾਂ ਤੋਂ ਉਪਜਦੇ) ਰੋਗ ਭੀ ਹਨ। ਜਿਥੇ ਉੱਚਾ-ਪਨ ਹੈ, ਉਥੇ ਨੀਵਾਂ-ਪਨ ਭੀ ਆ ਜਾਂਦਾ ਹੈ, ਜਿਥੇ ਗ਼ਰੀਬੀ ਹੈ, ਉਥੇ ਵਡੱਪਣ ਭੀ ਆ ਸਕਦਾ ਹੈ। ਜਿਥੇ ਰਾਜ ਹੈ, ਉਥੇ ਅਹੰਕਾਰ ਭੀ ਹੈ, ਜਿਥੇ ਅਹੰਕਾਰ ਹੈ, ਉਥੇ ਨਿਰਾਦਰੀ ਭੀ ਹੈ। ਸੋ ਦੁਨੀਆ ਦੇ ਰਸਤੇ ਵਿਚ ਹਰੇਕ ਚੀਜ਼ ਦਾ ਅੰਤ (ਭੀ) ਹੈ। ਸਦਾ-ਥਿਰ ਰਹਿਣ ਵਾਲੀ ਪਰਮਾਤਮਾ ਦੀ ਭਗਤੀ ਹੀ ਹੈ ਜੋ ਸਾਧ ਸੰਗਤਿ (ਦੇ ਆਸਰੇ ਕੀਤੀ ਜਾ ਸਕਦੀ ਹੈ) । (ਇਸ ਵਾਸਤੇ) ਹੇ ਨਾਨਕ! ਭਗਵਾਨ ਦੇ ਭਜਨ ਦਾ ਭੋਜਨ (ਆਪਣੀ ਜਿੰਦ ਨੂੰ ਦੇਹ) ।12। ਭਾਵ: ਜਗਤ ਵਿਚ ਦਿੱਸਦੀ ਹਰੇਕ ਸ਼ੈ ਦਾ ਅੰਤ ਭੀ ਹੈ। ਸਿਰਫ਼ ਪਰਮਾਤਮਾ ਦਾ ਨਾਮ ਹੀ ਮਨੁੱਖ ਦੇ ਨਾਲ ਨਿਭ ਸਕਦਾ ਹੈ, ਤੇ ਇਹ ਨਾਮ ਮਿਲਦਾ ਹੈ ਸਾਧ ਸੰਗਤਿ ਵਿਚੋਂ। |
Sri Guru Granth Darpan, by Professor Sahib Singh |