ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1359 ਗੁਸਾਂਈ ਗਰਿਸ੍ਟ ਰੂਪੇਣ ਸਿਮਰਣੰ ਸਰਬਤ੍ਰ ਜੀਵਣਹ ॥ ਲਬਧ੍ਯ੍ਯੰ ਸੰਤ ਸੰਗੇਣ ਨਾਨਕ ਸ੍ਵਛ ਮਾਰਗ ਹਰਿ ਭਗਤਣਹ ॥੫੪॥ {ਪੰਨਾ 1359} ਪਦ ਅਰਥ: ਗਰਿਸ੍ਟ = ਬਹੁਤ ਵਜ਼ਨਦਾਰ, ਵੱਡਾ ਭਾਰੀ (ÀwãÕT) । ਸ੍ਵਛ = ਨਿਰਮਲ, ਸਾਫ਼ (ÔvÁC) । ਮਾਰਗ = ਰਸਤਾ (mwÀwL) । ਲਬਧ੍ਯ੍ਯੰ = ਲੱਭ ਪੈਂਦਾ ਹੈ, ਮਿਲ ਜਾਂਦਾ ਹੈ। ਜੀਵਣਹ = ਜੀਵਨ, ਜਿੰਦ, ਸਹਾਰਾ (jIvn) । ਸਰਬਤ੍ਰ = (svL>) ਹਰ ਥਾਂ। ਸਰਬਤ੍ਰ ਜੀਵਣਹ = ਸਭ ਜੀਵਾਂ ਦਾ ਜੀਵਨ। ਹਰਿ ਭਗਤਣਹ = ਪਰਮਾਤਮਾ ਦੀ ਭਗਤੀ। ਗੁਸਾਂਈ = ਜਗਤ ਦਾ ਮਾਲਕ (ÀwwyÔvwimn`) । ਅਰਥ: ਜਗਤ ਦਾ ਮਾਲਕ ਪਰਮਾਤਮਾ ਸਭ ਤੋਂ ਵੱਡੀ ਹਸਤੀ ਹੈ, ਉਸ ਦਾ ਸਿਮਰਨ ਸਭ ਜੀਵਾਂ ਦਾ ਜੀਵਨ (ਸਹਾਰਾ) ਹੈ। ਹੇ ਨਾਨਕ! ਪਰਮਾਤਮਾ ਦੀ ਭਗਤੀ ਹੀ (ਇਨਸਾਨੀ ਜ਼ਿੰਦਗੀ ਦੇ ਸਫ਼ਰ ਦਾ) ਨਿਰਮਲ ਰਸਤਾ ਹੈ, ਜੋ ਸਾਧ ਸੰਗਤਿ ਵਿਚ ਲੱਭਦਾ ਹੈ। 54। ਭਾਵ: ਪਰਮਾਤਮਾ ਦੀ ਭਗਤੀ ਹੀ ਇਨਸਾਨੀ ਜ਼ਿੰਦਗੀ ਦੇ ਸਫ਼ਰ ਵਾਸਤੇ ਪੱਧਰਾ ਰਸਤਾ ਹੈ। ਇਹ ਦਾਤਿ ਸਾਧ ਸੰਗਤਿ ਵਿਚੋਂ ਮਿਲਦੀ ਹੈ। ਮਸਕੰ ਭਗਨੰਤ ਸੈਲੰ ਕਰਦਮੰ ਤਰੰਤ ਪਪੀਲਕਹ ॥ ਸਾਗਰੰ ਲੰਘੰਤਿ ਪਿੰਗੰ ਤਮ ਪਰਗਾਸ ਅੰਧਕਹ ॥ ਸਾਧ ਸੰਗੇਣਿ ਸਿਮਰੰਤਿ ਗੋਬਿੰਦ ਸਰਣਿ ਨਾਨਕ ਹਰਿ ਹਰਿ ਹਰੇ ॥੫੫॥ {ਪੰਨਾ 1359} ਪਦ ਅਰਥ: ਮਸਕੰ = ਮੱਛਰ (ਕਮਜ਼ੋਰ ਜੀਵ) (m_k:) । ਭਗਨੰਤ = ਤੋੜ ਦੇਂਦਾ ਹੈ। ਸੈਲੰ = ਪਹਾੜ, ਪੱਥਰ (ਅਹੰਕਾਰ) (_Yl:) । ਕਰਦਮੰ = ਚਿੱਕੜ (ਮੋਹ) (kdLm:) । ਪਪੀਲਕਹ = ਕੀੜੀ। pIlk:, pIiluk:™ an ant) । ਪਿੰਗੰ = ਪਿੰਗਲਾ, ਲੂਲ੍ਹਾ (ਸ਼ੁਭ ਕਰਮਾਂ ਤੋਂ ਸੱਖਣਾ) । ਤਮ = ਹਨੇਰਾ (qms`) । ਅੰਧਕਹ = ਅੰਨ੍ਹਾ (ਅਗਿਆਨੀ (ANDk:) । ਤਰੰਤ = ਪਾਰ ਲੰਘ ਜਾਂਦੀ ਹੈ (qriq, qrq:, qriNq) । ਸਾਧ ਸੰਗੇਣਿ = ਸਾਧ ਸੰਗਤਿ ਦੀ ਰਾਹੀਂ (swDuszÀwyn) । ਅਰਥ: ਹੇ ਨਾਨਕ! ਜੋ ਮਨੁੱਖ ਸਾਧ ਸੰਗਤਿ ਦੀ ਰਾਹੀਂ ਪਰਮਾਤਮਾ ਦੀ ਓਟ ਲੈ ਕੇ ਗੋਬਿੰਦ ਦਾ ਸਿਮਰਨ ਕਰਦਾ ਹੈ, ਉਹ (ਪਹਿਲਾਂ) ਮੱਛਰ (ਵਾਂਗ ਨਿਤਾਣਾ ਹੁੰਦਿਆਂ ਭੀ ਹੁਣ) ਪਹਾੜ (ਅਹੰਕਾਰ) ਨੂੰ ਤੋੜ ਲੈਂਦਾ ਹੈ, ਉਹ (ਪਹਿਲਾਂ) ਕੀੜੀ (ਵਾਂਗ ਕਮਜ਼ੋਰ ਹੁੰਦਿਆਂ ਭੀ ਹੁਣ) ਚਿੱਕੜ (ਮੋਹ) ਤੋਂ ਤਰ ਜਾਂਦਾ ਹੈ, ਉਹ (ਪਹਿਲਾਂ) ਲੂਲ੍ਹੇ ਸਮਾਨ (ਨਿਆਸਰਾ ਹੁੰਦਿਆਂ ਭੀ ਹੁਣ ਸੰਸਾਰ-) ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਉਹ (ਪਹਿਲਾਂ ਅਗਿਆਨੀ) ਅੰਨ੍ਹੇ ਦਾ ਹਨੇਰਾ ਚਾਨਣ ਬਣ ਜਾਂਦਾ ਹੈ। 55। ਭਾਵ: ਜਿਹੜਾ ਮਨੁੱਖ ਸਾਧ ਸੰਗਤਿ ਦੀ ਰਾਹੀਂ ਪਰਮਾਤਮਾ ਦਾ ਆਸਰਾ ਲੈ ਕੇ ਨਾਮ ਸਿਮਰਦਾ ਹੈ ਉਹ ਮੋਹ ਅਹੰਕਾਰ ਆਦਿਕ ਸਾਰੇ ਬਲੀ ਵਿਕਾਰਾਂ ਦਾ ਟਾਕਰਾ ਕਰਨ ਜੋਗਾ ਹੋ ਜਾਂਦਾ ਹੈ। ਤਿਲਕ ਹੀਣੰ ਜਥਾ ਬਿਪ੍ਰਾ ਅਮਰ ਹੀਣੰ ਜਥਾ ਰਾਜਨਹ ॥ ਆਵਧ ਹੀਣੰ ਜਥਾ ਸੂਰਾ ਨਾਨਕ ਧਰਮ ਹੀਣੰ ਤਥਾ ਬੈਸ੍ਨਵਹ ॥੫੬॥ {ਪੰਨਾ 1359} ਪਦ ਅਰਥ: ਜਥਾ = ਜਿਵੇਂ (XQw) । ਬਿਪ੍ਰਾ = ਬ੍ਰਾਹਮਣ (ivpR:) । ਅਮਰ = ਹੁਕਮ। ਆਵਧ = ਸ਼ਸਤ੍ਰ (AwXuDz) ਸੂਰਾ = ਸੂਰਮਾ (sur:) । ਬੈਸ੍ਨਵਹ = ਵਿਸ਼ਨੂ ਦਾ ਭਗਤ, ਪਰਮਾਤਮਾ ਦਾ ਭਗਤ (vYÕxv:) । ਹੀਣ = ਸੱਖਣਾ (hIn) । ਅਰਥ: ਜਿਵੇਂ ਤਿਲਕ ਤੋਂ ਬਿਨਾ ਬ੍ਰਾਹਮਣ, ਜਿਵੇਂ ਹੁਕਮ (ਦੀ ਸਮਰਥਾ) ਤੋਂ ਬਿਨਾ ਰਾਜਾ, ਜਿਵੇਂ ਸ਼ਸਤ੍ਰ ਤੋਂ ਬਿਨਾ ਸੂਰਮਾ (ਸੋਭਾ ਨਹੀਂ ਪਾਂਦਾ) , ਤਿਵੇਂ, ਹੇ ਨਾਨਕ! ਧਰਮ ਤੋਂ ਸੱਖਣਾ ਵਿਸ਼ਨੂ-ਭਗਤ (ਸਮਝੋ) । 56। ਭਾਵ: ਨਿਰੇ ਧਾਰਮਿਕ ਚਿੰਨ੍ਹ ਧਾਰਨ ਕਰ ਕੇ ਭਗਤੀ ਤੋਂ ਸੱਖਣਾ ਰਹਿ ਕੇ ਆਪਣੇ ਆਪ ਨੂੰ ਧਰਮੀ ਅਖਵਾਣ ਵਾਲਾ ਮਨੁੱਖ ਧਰਮੀ ਨਹੀਂ ਹੈ। ਨ ਸੰਖੰ ਨ ਚਕ੍ਰੰ ਨ ਗਦਾ ਨ ਸਿਆਮੰ ॥ ਅਸ੍ਚਰਜ ਰੂਪੰ ਰਹੰਤ ਜਨਮੰ ॥ ਨੇਤ ਨੇਤ ਕਥੰਤਿ ਬੇਦਾ ॥ ਊਚ ਮੂਚ ਅਪਾਰ ਗੋਬਿੰਦਹ ॥ ਬਸੰਤਿ ਸਾਧ ਰਿਦਯੰ ਅਚੁਤ ਬੁਝੰਤਿ ਨਾਨਕ ਬਡਭਾਗੀਅਹ ॥੫੭॥ {ਪੰਨਾ 1359} ਪਦ ਅਰਥ: ਗਦਾ = ਮੁਗਦਰ (Àwdw) । ਸੰਖੰ = (_zKzz) । ਸਿਆਮ = ਕਾਲਾ (ÓXwm:) । ਕਥੰਤਿ = ਕਹਿੰਦੇ ਹਨ (kQiNq) । ਨੇਤ = ਨ ਇਤਿ, ਇਹੋ ਜਿਹਾ ਨਹੀਂ (n eiq) । ਮੂਚ = ਵੱਡਾ। ਅਚੁਤ = ਅਬਿਨਾਸੀ ਪ੍ਰਭ। (ਨੋਟ: ਲਫ਼ਜ਼ 'ਅਚੁਤ' ਦਾ ਉਚਾਰਨ ਕਰਨ ਵੇਲੇ 'ਅਚ' ਤੇ ਜ਼ੋਰ ਦੇਣਾ ਹੈ ਜਿਵੇਂ 'ਅੱਚ' AÁXuq) । ਅਰਥ: ਗੋਬਿੰਦ ਬੇਅੰਤ ਹੈ, (ਬਹੁਤ) ਉੱਚਾ ਹੈ, (ਬਹੁਤ) ਵੱਡਾ ਹੈ, ਵੇਦ ਆਖਦੇ ਹਨ ਕਿ ਉਸ ਵਰਗਾ ਹੋਰ ਕੋਈ ਨਹੀਂ ਹੈ, ਉਹ ਜਨਮ ਤੋਂ ਰਹਿਤ ਹੈ, ਉਸ ਦਾ ਰੂਪ ਅਚਰਜ ਹੈ (ਜੋ ਬਿਆਨ ਨਹੀਂ ਹੋ ਸਕਦਾ) , ਉਸ ਦੇ ਹੱਥ ਵਿਚ ਨਾਹ ਸੰਖ ਹੈ ਨਾਹ ਚੱਕ੍ਰ ਹੈ ਨਾਹ ਗਦਾ ਹੈ, ਨਾਹ ਹੀ ਉਹ ਕਾਲੇ ਰੰਗ ਵਾਲਾ ਹੈ। (ਭਾਵ, ਨਾਹ ਹੀ ਉਹ ਵਿਸ਼ਨੂ ਹੈ ਨਾਹ ਹੀ ਉਹ ਕ੍ਰਿਸ਼ਨ ਹੈ) । ਉਹ ਅਵਿਨਾਸੀ ਪ੍ਰਭੂ ਗੁਰਮੁਖਾਂ ਦੇ ਹਿਰਦੇ ਵਿਚ ਵੱਸਦਾ ਹੈ। ਹੇ ਨਾਨਕ! ਵੱਡੇ ਭਾਗਾਂ ਵਾਲੇ ਬੰਦੇ ਹੀ (ਇਹ ਗੱਲ) ਸਮਝਦੇ ਹਨ। 57। ਭਾਵ: ਪਰਮਾਤਮਾ ਭਗਤੀ ਕਰਨ ਵਾਲੇ ਬੰਦਿਆਂ ਦੇ ਹਿਰਦੇ ਵਿਚ ਵੱਸਦਾ ਹੈ। ਉਦਿਆਨ ਬਸਨੰ ਸੰਸਾਰੰ ਸਨਬੰਧੀ ਸ੍ਵਾਨ ਸਿਆਲ ਖਰਹ ॥ ਬਿਖਮ ਸਥਾਨ ਮਨ ਮੋਹ ਮਦਿਰੰ ਮਹਾਂ ਅਸਾਧ ਪੰਚ ਤਸਕਰਹ ॥ ਹੀਤ ਮੋਹ ਭੈ ਭਰਮ ਭ੍ਰਮਣੰ ਅਹੰ ਫਾਂਸ ਤੀਖ੍ਯ੍ਯਣ ਕਠਿਨਹ ॥ ਪਾਵਕ ਤੋਅ ਅਸਾਧ ਘੋਰੰ ਅਗਮ ਤੀਰ ਨਹ ਲੰਘਨਹ ॥ ਭਜੁ ਸਾਧਸੰਗਿ ਗੋੁਪਾਲ ਨਾਨਕ ਹਰਿ ਚਰਣ ਸਰਣ ਉਧਰਣ ਕ੍ਰਿਪਾ ॥੫੮॥ {ਪੰਨਾ 1359} ਪਦ ਅਰਥ: ਉਦਿਆਨ = ਜੰਗਲ (aªwn) । ਸ੍ਵਾਨ = ਕੁੱਤਾ (Óvn`) । ਸਿਆਲ = ਗਿੱਦੜ (_ãÀwwl) । ਖਰਹ = ਖੋਤਾ, ਖਰ (Kr:™ an ass) । ਬਿਖਮ = ਕਠਨ, ਔਖਾ (iv = m) । ਮਦਿਰੰ = ਸ਼ਰਾਬ (mdrw) । ਅਸਾਧ = ਜੋ ਸਾਧੇ ਨਾਹ ਜਾ ਸਕਣ (AswÆX) । ਤਸਕਰਹ = ਚੋਰ (qÔkr:) । ਹੀਤ = ਹਿਤ। ਅਹੰ = ਹਉਮੈ (Ahz) । ਤੀਖ੍ਯ੍ਯਣ = ਤੇਜ਼, ਤ੍ਰਿੱਖੀ (qI™x) । ਪਾਵਕ = ਅੱਗ (ਤ੍ਰਿਸ਼ਨਾ) (pwvk) । ਤੋਅ = ਪਾਣੀ (ਸੰਸਾਰਕ ਪਦਾਰਥ) (qwyXz) । ਤੀਰ = ਕੰਢਾ (qIr) । ਅਗਮ = ਅਪਹੁੰਚ (AÀwMX) । ਉਧਰਣ = ਉੱਧਾਰ (A§*rxz) । ਅਰਥ: ਜੀਵ ਦਾ ਵਾਸਾ ਇਕ ਐਸੇ ਸੰਸਾਰ-ਜੰਗਲ ਵਿਚ ਹੈ ਜਿਥੇ ਕੁੱਤੇ, ਗਿੱਦੜ, ਖੋਤੇ ਇਸ ਦੇ ਸੰਬੰਧੀ ਹਨ (ਭਾਵ, ਜੀਵ ਦਾ ਸੁਭਾਉ ਕੁੱਤੇ ਗਿੱਦੜ ਖੋਤੇ ਵਰਗਾ ਹੈ) । ਜੀਵ ਦਾ ਮਨ ਬੜੇ ਔਖੇ ਥਾਂ (ਫਸਿਆ ਪਿਆ) ਹੈ, ਮੋਹ ਦੀ ਸ਼ਰਾਬ (ਵਿਚ ਮਸਤ ਹੈ) , ਵੱਡੇ ਅਜਿੱਤ ਪੰਜ (ਕਾਮਾਦਿਕ) ਚੋਰ (ਇਸ ਦੇ ਲਾਗੂ ਹਨ) । ਇਤ, ਮੋਹ, (ਅਨੇਕਾਂ) ਸਹਿਮ, ਭਟਕਣਾਂ (ਵਿਚ ਜੀਵ ਕਾਬੂ ਆਇਆ ਹੋਇਆ ਹੈ) , ਹਉਮੈ ਦੀ ਔਖੀ ਤ੍ਰਿੱਖੀ ਫਾਹੀ (ਇਸ ਦੇ ਗਲ ਵਿਚ ਪਈ ਹੋਈ ਹੈ) । (ਜੀਵ ਇਕ ਐਸੇ ਸਮੁੰਦਰ ਵਿਚ ਗੋਤੇ ਖਾ ਰਿਹਾ ਹੈ ਜਿਥੇ) ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ, ਭਿਆਨਕ ਅਸਾਧ ਵਿਸ਼ਿਆਂ ਦਾ ਪਾਣੀ (ਠਾਠਾਂ ਮਾਰ ਰਿਹਾ ਹੈ) , (ਉਸ ਸਮੁੰਦਰ ਦਾ) ਕੰਢਾ ਅਪਹੁੰਚ ਹੈ, ਪਾਰ ਨਹੀਂ ਲੰਘਿਆ ਜਾ ਸਕਦਾ। ਹੇ ਨਾਨਕ! ਸਾਧ ਸੰਗਤਿ ਵਿਚ ਜਾ ਕੇ ਗੋਪਾਲ ਦਾ ਭਜਨ ਕਰ, ਪ੍ਰਭੂ ਦੇ ਚਰਨਾਂ ਦੀ ਓਟ ਲਿਆਂ ਹੀ ਉਸ ਦੀ ਮੇਹਰ ਨਾਲ (ਇਸ ਭਿਆਨਕ ਸੰਸਾਰ-ਸਮੁੰਦਰ ਵਿਚੋਂ ਬਚਾਉ ਹੋ ਸਕਦਾ ਹੈ। 58। ਭਾਵ: ਮਨੁੱਖ ਇਸ ਸੰਸਾਰ-ਸਮੁੰਦਰ ਦੇ ਅਨੇਕਾਂ ਹੀ ਵਿਕਾਰਾਂ ਦੇ ਘੇਰੇ ਵਿਚ ਫਸਿਆ ਰਹਿੰਦਾ ਹੈ। ਸਾਧ ਸੰਗਤਿ ਦਾ ਆਸਰਾ ਲੈ ਕੇ ਜਿਹੜਾ ਮਨੁੱਖ ਪਰਮਾਤਮਾ ਦਾ ਭਜਨ ਕਰਦਾ ਹੈ ਉਹੀ ਇਹਨਾਂ ਤੋਂ ਬਚਦਾ ਹੈ। ਪਰ ਇਹ ਦਾਤਿ ਮਿਲਦੀ ਹੈ ਪਰਮਾਤਮਾ ਦੀ ਆਪਣੀ ਮਿਹਰ ਨਾਲ ਹੀ। ਕ੍ਰਿਪਾ ਕਰੰਤ ਗੋਬਿੰਦ ਗੋਪਾਲਹ ਸਗਲ੍ਯ੍ਯੰ ਰੋਗ ਖੰਡਣਹ ॥ ਸਾਧ ਸੰਗੇਣਿ ਗੁਣ ਰਮਤ ਨਾਨਕ ਸਰਣਿ ਪੂਰਨ ਪਰਮੇਸੁਰਹ ॥੫੯॥ {ਪੰਨਾ 1359} ਪਦ ਅਰਥ: ਸਗਲ੍ਯ੍ਯੰ = ਸਾਰੇ, ਸਗਲੇ (skl) । ਸੰਗੇਣਿ = ਸੰਗਤਿ ਵਿਚ, ਸੰਗਤਿ ਦੀ ਰਾਹੀਂ (szÀwyn) । ਰਮਤ = ਸਿਮਰਦਾ ਹੈ (rmqy) । ਅਰਥ: ਜਦੋਂ ਗੋਬਿੰਦ ਗੋਪਾਲ (ਜੀਵ ਉਤੇ) ਕਿਰਪਾ ਕਰਦਾ ਹੈ ਤਾਂ (ਉਸ ਦੇ) ਸਾਰੇ ਰੋਗ ਨਾਸ ਕਰ ਦੇਂਦਾ ਹੈ। ਹੇ ਨਾਨਕ! ਸਾਧ ਸੰਗਤਿ ਦੀ ਰਾਹੀਂ ਹੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ, ਤੇ ਪੂਰਨ ਪਰਮੇਸਰ ਦਾ ਆਸਰਾ ਲਿਆ ਜਾ ਸਕਦਾ ਹੈ। 59। ਭਾਵ: ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਹ ਸਾਧ ਸੰਗਤਿ ਵਿਚ ਆ ਕੇ ਉਸ ਦਾ ਨਾਮ ਸਿਮਰਦਾ ਹੈ। ਸਿਆਮਲੰ ਮਧੁਰ ਮਾਨੁਖ੍ਯ੍ਯੰ ਰਿਦਯੰ ਭੂਮਿ ਵੈਰਣਹ ॥ ਨਿਵੰਤਿ ਹੋਵੰਤਿ ਮਿਥਿਆ ਚੇਤਨੰ ਸੰਤ ਸ੍ਵਜਨਹ ॥੬੦॥ {ਪੰਨਾ 1359} ਪਦ ਅਰਥ: ਸਿਆਮਲੰ = ਸੁੰਦਰ, ਮਨੋਹਰ। ਮਧੁਰ = ਮਿੱਠਾ (mDur) । ਭੂਮਿ = ਧਰਤੀ (Buim) । ਰਿਦਯੰ = (HãdX) । ਮਿਥਿਆ = ਵਿਅਰਥ, ਝੂਠ (imÅXw) । ਸ੍ਵਜਨਹ = ਭਲੇ ਮਨੁੱਖ (s^jn:™ a good man) । ਚੇਤਨ = ਸਾਵਧਾਨ, ਹੋਸ਼ੀਆਰ। ਅਰਥ: ਮਨੁੱਖ (ਵੇਖਣ ਨੂੰ) ਸੋਹਣਾ ਹੋਵੇ, ਅਤੇ ਮਿਠ-ਬੋਲਾ ਹੋਵੇ, ਪਰ ਜੇ ਉਸ ਦੇ ਹਿਰਦੇ-ਧਰਤੀ ਵਿਚ ਵੈਰ (ਦਾ ਬੀਜ) ਹੋਵੇ, ਤਾਂ ਉਸ ਦਾ (ਦੂਜਿਆਂ ਅੱਗੇ) ਲਿਫਣਾ (ਨਿਰੀ) ਠੱਗੀ ਹੈ। ਭਲੇ ਮਨੁੱਖ ਸੰਤ ਜਨ (ਇਸ ਉਕਾਈ ਵਲੋਂ) ਸਾਵਧਾਨ ਰਹਿੰਦੇ ਹਨ। 60। ਭਾਵ: ਭਲਾ ਮਨੁੱਖ ਉਹ ਹੈ ਜੋ ਅੰਦਰੋਂ ਭੀ ਭਲਾ ਹੈ ਤੇ ਬਾਹਰੋਂ ਭੀ ਭਲਾ ਹੈ। ਅੰਦਰ ਖੋਟ ਰੱਖ ਕੇ ਭਲਾਈ ਦਾ ਵਿਖਾਵਾ ਕਰਨ ਵਾਲਾ ਮਨੁੱਖ ਭਲਾ ਨਹੀਂ ਹੈ। ਅਚੇਤ ਮੂੜਾ ਨ ਜਾਣੰਤ ਘਟੰਤ ਸਾਸਾ ਨਿਤ ਪ੍ਰਤੇ ॥ ਛਿਜੰਤ ਮਹਾ ਸੁੰਦਰੀ ਕਾਂਇਆ ਕਾਲ ਕੰਨਿਆ ਗ੍ਰਾਸਤੇ ॥ ਰਚੰਤਿ ਪੁਰਖਹ ਕੁਟੰਬ ਲੀਲਾ ਅਨਿਤ ਆਸਾ ਬਿਖਿਆ ਬਿਨੋਦ ॥ ਭ੍ਰਮੰਤਿ ਭ੍ਰਮੰਤਿ ਬਹੁ ਜਨਮ ਹਾਰਿਓ ਸਰਣਿ ਨਾਨਕ ਕਰੁਣਾ ਮਯਹ ॥੬੧॥ {ਪੰਨਾ 1359} ਪਦ ਅਰਥ: ਅਚੇਤ = ਗ਼ਾਫ਼ਲ, ਬੇ-ਸਮਝ (Acyqs`, AicÚw = ਬੇ-ਸਮਝ) । ਮੂੜਾ = ਮੂਰਖ (muF:) । ਘਟੰਤ = ਘਟ ਰਹੇ ਹਨ (G´` = to shake) । ਸਾਸ = (Óvws) ਸਾਹ। ਨਿਤ ਪ੍ਰਤੇ = ਸਦਾ। ਛਿਜੰਤ = ਕਮਜ਼ੋਰ ਹੋ ਰਹੀ ਹੈ। ਕਾਂਇਆ = ਦੇਹ, ਸਰੀਰ (kwX:) । ਕਾਲ ਕੰਨਿਆ = ਮੌਤ ਦੀ ਧੀ (ਬਿਰਧ ਅਵਸਥਾ) (kNXw) । ਗ੍ਰਾਸਤੇ = ਖਾ ਰਹੀ ਹੈ, ਗ੍ਰਸ ਰਹੀ ਹੈ (ÀwRs = to devour ÀwRsqy) । ਬਿਖਿਆ = ਮਾਇਆ। ਬਿਨੋਦ = ਅਨੰਦ, ਖ਼ੁਸ਼ੀਆਂ (ivnwyd) । ਭ੍ਰਮੰਤਿ ਭ੍ਰਮੰਤਿ = ਭਟਕਦਿਆਂ ਭਟਕਦਿਆਂ (BRm` = to wander) । ਕਰੁਣਾਮਯਹ = ਕਰੁਣਾ-ਮਯਹ, ਤਰਸ-ਰੂਪ, ਦਇਆ-ਸਰੂਪ। ਅਨਿਤ = ਨਿੱਤ ਨਾਹ ਰਹਿਣ ਵਾਲੀ। ਕਰੁਣਾ = (k{xw) = ਤਰਸ। ਅਰਥ: ਬੇ-ਸਮਝ ਮੂਰਖ ਮਨੁੱਖ ਇਹ ਨਹੀਂ ਜਾਣਦਾ ਕਿ ਸੁਆਸ ਸਦਾ ਘਟਦੇ ਰਹਿੰਦੇ ਹਨ, ਬੜਾ ਸੁੰਦਰ ਸਰੀਰ (ਦਿਨੋ-ਦਿਨ) ਕਮਜ਼ੋਰ ਹੁੰਦਾ ਜਾਂਦਾ ਹੈ, ਬਿਰਧ-ਅਵਸਥਾ ਆਪਣਾ ਜ਼ੋਰ ਪਾਂਦੀ ਜਾਂਦੀ ਹੈ। (ਅਜੇਹੀ ਹਾਲਤ ਵਿਚ ਭੀ) ਬੰਦਾ ਆਪਣੇ ਪਰਵਾਰ ਦੇ ਕਲੋਲਾਂ ਵਿਚ ਮਸਤ ਰਹਿੰਦਾ ਹੈ, ਅਤੇ ਨਿੱਤ ਨਾਹ ਰਹਿਣ ਵਾਲੀ ਮਾਇਆ ਦੀਆਂ ਖ਼ੁਸ਼ੀਆਂ ਦੀਆਂ ਆਸਾਂ (ਬਣਾਈ ਰੱਖਦਾ ਹੈ) । (ਸਿੱਟਾ ਇਹ ਨਿਕਲਦਾ ਹੈ ਕਿ) ਅਨੇਕਾਂ ਜੂਨਾਂ ਵਿਚ ਭਟਕਦਾ ਜੀਵ ਥੱਕ ਜਾਂਦਾ ਹੈ। ਹੇ ਨਾਨਕ! (ਇਸ ਕਲੇਸ਼ ਤੋਂ ਬਚਣ ਲਈ) ਦਇਆ-ਸਰੂਪ ਪ੍ਰਭੂ ਦਾ ਆਸਰਾ ਲੈ। 61। ਭਾਵ: ਮਾਇਆ ਦਾ ਮੋਹ ਬਹੁਤ ਪ੍ਰਬਲ ਹੈ। ਬੁਢੇਪਾ ਆ ਕੇ ਮੌਤ ਸਿਰ ਉਤੇ ਕੂਕ ਰਹੀ ਹੁੰਦੀ ਹੈ, ਫਿਰ ਭੀ ਮਨੁੱਖ ਪਰਵਾਰ ਦੇ ਮੋਹ ਵਿਚ ਫਸਿਆ ਰਹਿੰਦਾ ਹੈ। ਇਸ ਮੋਹ ਤੋਂ ਪਰਮਾਤਮਾ ਦੀ ਯਾਦ ਹੀ ਬਚਾਂਦੀ ਹੈ। ਹੇ ਜਿਹਬੇ ਹੇ ਰਸਗੇ ਮਧੁਰ ਪ੍ਰਿਅ ਤੁਯੰ ॥ ਸਤ ਹਤੰ ਪਰਮ ਬਾਦੰ ਅਵਰਤ ਏਥਹ ਸੁਧ ਅਛਰਣਹ ॥ ਗੋਬਿੰਦ ਦਾਮੋਦਰ ਮਾਧਵੇ ॥੬੨॥ {ਪੰਨਾ 1359} ਪਦ ਅਰਥ: ਜਿਹਬਾ = ਜੀਭ। ਰਸਗੇ = ਰਸਗ੍ਯ੍ਯ, ਰਸਾਂ ਨੂੰ ਜਾਣਨ ਵਾਲੀ (rs<) ਸੁਆਦਾਂ ਨਾਲ ਸਾਂਝ ਪਾਈ ਰੱਖਣ ਵਾਲੀ। ਤੁਯੰ = ਤੈਨੂੰ। ਅਵਰਤਏਥਹ = (AwvÄqLXyQw:) । ਮੁੜ ਮੁੜ ਉਚਾਰਨ ਕਰ (Dwvãq੍ਹ੍ਹ = cause to repeat, recite) । ਮਧੁਰ = ਮਿੱਠੇ (ਪਦਾਰਥ) (mDur) । ਪ੍ਰਿਅ = ਪਿਆਰੇ (ipRXw) । ਅਛਰਣ = (A˜r) ਲਫ਼ਜ਼, ਸ਼ਬਦ। ਸੁਧ = (_uÆd) ਪਵਿੱਤਰ। ਸਤ = (sq` = The really existent truth) ਸਦਾ-ਥਿਰ ਹਰਿ-ਨਾਮ। ਹਤੰ = (hqz) ਮੁਈ ਹੋਈ। ਬਾਦੰ = (vwd) ਝਗੜੇ। ਅਰਥ: ਹੇ ਜੀਭ! ਹੇ (ਸਭ) ਰਸਾਂ ਦੇ ਜਾਣਨ ਵਾਲੀ! (ਹੇ ਚਸਕਿਆਂ ਨਾਲ ਸਾਂਝ ਪਾ ਰੱਖਣ ਵਾਲੀ! ਹੇ ਚਸਕਿਆਂ ਵਿਚ ਫਸੀ ਹੋਈ!) ਮਿੱਠੇ ਪਦਾਰਥ ਤੈਨੂੰ ਪਿਆਰੇ ਲੱਗਦੇ ਹਨ। ਪਰ ਪਰਮਾਤਮਾ ਦੇ ਨਾਮ (-ਸਿਮਰਨ) ਵਲੋਂ ਤੂੰ ਮਰੀ ਪਈ ਹੈਂ, ਤੇ ਹੋਰ ਵੱਡੇ ਵੱਡੇ ਝਗੜੇ ਸਹੇੜਦੀ ਹੈਂ। ਹੇ ਜੀਭ! ਗੋਬਿੰਦ ਦਾਮੋਦਰ ਮਾਧੋ = ਇਹ ਪਵਿੱਤ੍ਰ ਸ਼ਬਦ ਤੂੰ ਮੁੜ ਮੁੜ ਉਚਾਰਨ ਕਰ (ਤਦੋਂ ਹੀ ਤੂੰ ਜੀਭ ਅਖਵਾਣ ਦੇ ਯੋਗ ਹੋਵੇਂਗੀ) । 62। ਭਾਵ: ਜੀਭ ਨਾਲ ਪਰਮਾਤਮਾ ਦਾ ਨਾਮ ਜਪਣਾ ਸੀ, ਪਰ ਇਹ ਮਨੁੱਖ ਨੂੰ ਚਸਕਿਆਂ ਵਿਚ ਹੀ ਫਸਾਈ ਰੱਖਦੀ ਹੈ। ਗਰਬੰਤਿ ਨਾਰੀ ਮਦੋਨ ਮਤੰ ॥ ਬਲਵੰਤ ਬਲਾਤ ਕਾਰਣਹ ॥ ਚਰਨ ਕਮਲ ਨਹ ਭਜੰਤ ਤ੍ਰਿਣ ਸਮਾਨਿ ਧ੍ਰਿਗੁ ਜਨਮਨਹ ॥ ਹੇ ਪਪੀਲਕਾ ਗ੍ਰਸਟੇ ਗੋਬਿੰਦ ਸਿਮਰਣ ਤੁਯੰ ਧਨੇ ॥ ਨਾਨਕ ਅਨਿਕ ਬਾਰ ਨਮੋ ਨਮਹ ॥੬੩॥ {ਪੰਨਾ 1359} ਪਦ ਅਰਥ: ਗਰਬੰਤਿ = (ÀwvL = ਅਹੰਕਾਰ) ਅਹੰਕਾਰ ਕਰਦਾ ਹੈ (ÀwvL` = to be proud) । ਮਦੋਨਮਤੰ = ਮਦ-ਉਨਮਤ, ਕਾਮ-ਵਾਸਨਾ ਵਿਚ ਮਸਤ (aNmÄq = intoxicated) । ਬਲਾਤਕਾਰਣਹ = ਵਧੀਕੀਆਂ ਕਰਨ ਵਾਲਾ (blwÄkwr:™ violence) । ਤ੍ਰਿਣ = ਤੀਲਾ (qãxz) । ਸਮਾਨਿ = ਬਰਾਬਰ। ਧ੍ਰਿਗੁ = ਫਿਟਕਾਰ-ਜੋਗ (iDk`) । ਪਪੀਲਕਾ = ਕੀੜੀ (pIlk) । ਗ੍ਰਸਟ = (ਗਰਿਸ਼ਟ) ਭਾਰੀ, ਵਜ਼ਨਦਾਰ (ÀwirÕT = most important) । ਤੁਯੰ = ਤੇਰਾ (qv) । ਅਰਥ: (ਜਿਹੜਾ) ਮਨੁੱਖ ਇਸਤ੍ਰੀ ਦੇ ਮਦ ਵਿਚ ਮਸਤਿਆ ਹੋਇਆ ਆਪਣੇ ਆਪ ਨੂੰ ਬਲਵਾਨ ਜਾਣ ਕੇ ਅਹੰਕਾਰ ਕਰਦਾ ਹੈ, ਤੇ (ਹੋਰਨਾਂ ਉਤੇ) ਧੱਕਾ ਕਰਦਾ ਹੈ, ਉਹ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਧਿਆਨ ਨਹੀਂ ਧਰਦਾ, (ਇਸ ਕਰਕੇ ਉਸ ਦੀ ਹਸਤੀ) ਤੀਲੇ ਦੇ ਬਰਾਬਰ ਹੈ, ਉਸ ਦਾ ਜੀਵਨ ਫਿਟਕਾਰ-ਜੋਗ ਹੈ। ਹੇ ਕੀੜੀ! (ਜੇ) ਗੋਬਿੰਦ ਦਾ ਸਿਮਰਨ ਤੇਰਾ ਧਨ ਹੈ, (ਤਾਂ ਤੂੰ ਨਿੱਕੀ ਜਿਹੀ ਹੁੰਦਿਆਂ ਭੀ) ਭਾਰੀ ਹੈਂ (ਤੇਰੇ ਮੁਕਾਬਲੇ ਤੇ ਉਹ ਬਲਵਾਨ ਮਨੁੱਖ ਹੌਲਾ ਤੀਲੇ-ਸਮਾਨ ਹੈ) । ਹੇ ਨਾਨਕ! ਅਨੇਕਾਂ ਵਾਰੀ ਪਰਮਾਤਮਾ ਅੱਗੇ ਨਮਸਕਾਰ ਕਰ। 63। ਭਾਵ: ਪਰਮਾਤਮਾ ਨੂੰ ਭੁਲਾ ਕੇ ਦੂਜਿਆਂ ਉਤੇ ਵਧੀਕੀਆਂ ਕਰਨ ਵਾਲੇ ਅਹੰਕਾਰੀ ਮਨੁੱਖ ਨਾਲੋਂ ਪ੍ਰਭੂ ਦਾ ਨਾਮ ਸਿਮਰਨ ਵਾਲਾ ਅੱਤ ਗਰੀਬ ਮਨੁੱਖ ਚੰਗਾ ਹੈ। ਅਹੰਕਾਰੀ ਦਾ ਜੀਵਨ ਵਿਅਰਥ ਜਾਂਦਾ ਹੈ। ਉਹ ਅਜਿਹੇ ਕਰਮ ਹੀ ਸਦਾ ਕਰਦਾ ਹੈ ਕਿ ਉਸ ਨੂੰ ਫਿਟਕਾਰਾਂ ਹੀ ਪੈਂਦੀਆਂ ਹਨ। ਤ੍ਰਿਣੰ ਤ ਮੇਰੰ ਸਹਕੰ ਤ ਹਰੀਅੰ ॥ ਬੂਡੰ ਤ ਤਰੀਅੰ ਊਣੰ ਤ ਭਰੀਅੰ ॥ ਅੰਧਕਾਰ ਕੋਟਿ ਸੂਰ ਉਜਾਰੰ ॥ ਬਿਨਵੰਤਿ ਨਾਨਕ ਹਰਿ ਗੁਰ ਦਯਾਰੰ ॥੬੪॥ {ਪੰਨਾ 1359} ਪਦ ਅਰਥ: ਮੇਰੰ = ਸੁਮੇਰ ਪਰਬਤ (my{) । ਸਹਕੰ = (_uÕk) ਸੁੱਕਾ ਹੋਇਆ। ਬੂਡੰ = ਡੁੱਬਦਾ। ਊਣੰ = ਸੱਖਣਾ। ਕੋਟਿ = (kwyit) ਕ੍ਰੋੜ। ਸੂਰ = (suXL) ਸੂਰਜ। ਉਜਾਰੰ = ਚਾਨਣ (a^vlw) । ਦਯਾਰੰ = ਦਇਆਲ (dXwlu) । ਅਰਥ: ਨਾਨਕ ਬੇਨਤੀ ਕਰਦਾ ਹੈ (ਜਿਸ ਉਤੇ) ਗੁਰੂ ਪਰਮਾਤਮਾ ਦਿਆਲ ਹੋ ਜਾਏ, ਉਹ ਤੀਲੇ ਤੋਂ ਸੁਮੇਰ ਪਰਬਤ ਬਣ ਜਾਂਦਾ ਹੈ, ਸੁਕੇ ਤੋਂ ਹਰਾ ਹੋ ਜਾਂਦਾ ਹੈ, (ਵਿਚਾਰਾਂ ਵਿਚ) ਡੁੱਬਦਾ ਤਰ ਜਾਂਦਾ ਹੈ, (ਗੁਣਾਂ ਤੋਂ) ਸੱਖਣਾ (ਗੁਣਾਂ ਨਾਲ) ਭਰ ਜਾਂਦਾ ਹੈ, (ਉਸ ਦੇ ਵਾਸਤੇ) ਹਨੇਰੇ ਤੋਂ ਕ੍ਰੋੜਾਂ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ। 64। ਭਾਵ: ਜਿਸ ਮਨੁੱਖ ਉਤੇ ਗੁਰੂ ਪਰਮਾਤਮਾ ਮਿਹਰ ਕਰਦਾ ਹੈ, ਸਿਮਰਨ ਦੀ ਬਰਕਤਿ ਨਾਲ ਉਸ ਦਾ ਆਤਮਕ ਜੀਵਨ ਬਹੁਤ ਉੱਚਾ ਹੋ ਜਾਂਦਾ ਹੈ, ਵਿਕਾਰਾਂ ਦਾ ਹਨੇਰਾ ਉਸ ਦੇ ਨੇੜੇ ਨਹੀਂ ਢੁਕਦਾ, ਉਸ ਦੀ ਜ਼ਿੰਦਗੀ ਗੁਣਾਂ ਨਾਲ ਭਰਪੂਰ ਹੋ ਜਾਂਦੀ ਹੈ। |
Sri Guru Granth Darpan, by Professor Sahib Singh |