ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1360 ਬ੍ਰਹਮਣਹ ਸੰਗਿ ਉਧਰਣੰ ਬ੍ਰਹਮ ਕਰਮ ਜਿ ਪੂਰਣਹ ॥ ਆਤਮ ਰਤੰ ਸੰਸਾਰ ਗਹੰ ਤੇ ਨਰ ਨਾਨਕ ਨਿਹਫਲਹ ॥੬੫॥ {ਪੰਨਾ 1360} ਪਦ ਅਰਥ: ਸੰਗਿ = ਨਾਲ, ਸੰਗਤਿ ਵਿਚ। ਉਧਰਣੰ = (aÆdrxz) ਉੱਧਾਰ। ਬ੍ਰਹਮ = ਪਰਮਾਤਮਾ। ਬ੍ਰਹਮ ਕਰਮ = ਹਰਿ-ਨਾਮ ਸਿਮਰਣ ਦਾ ਕੰਮ। ਜਿ = ਜੋ, ਜਿਹੜਾ। ਆਤਮ = ਆਪਣਾ ਆਪ, ਆਪਣਾ ਮਨ (AwÄmn`) । ਰਤੰ = ਰੱਤਾ ਹੋਇਆ। ਗਹੰਤੇ = (ÀwÁCiNn) ਜਾਂਦੇ ਹਨ, ਜੀਵਨ ਗੁਜ਼ਾਰ ਜਾਂਦੇ ਹਨ। ਨਰ = ਉਹ ਮਨੁੱਖ, ਉਹ ਬੰਦੇ। ਨਿਹਫਲਹ = (inÕPl = fruitless) ਅਫਲ। ਅਰਥ: ਜੋ ਮਨੁੱਖ ਹਰੀ-ਸਿਮਰਨ ਦੇ ਕੰਮ ਵਿਚ ਪੂਰਾ ਹੈ ਉਹ ਹੈ ਅਸਲ ਬ੍ਰਾਹਮਣ, ਉਸ ਦੀ ਸੰਗਤਿ ਵਿਚ (ਹੋਰਨਾਂ ਦਾ ਭੀ) ਉੱਧਾਰ ਹੋ ਸਕਦਾ ਹੈ। (ਪਰ) ਹੇ ਨਾਨਕ! ਜਿਨ੍ਹਾਂ ਮਨੁੱਖਾਂ ਦਾ ਮਨ ਸੰਸਾਰ ਵਿਚ ਰੱਤਾ ਹੋਇਆ ਹੈ ਉਹ (ਜਗਤ ਤੋਂ) ਨਿਸਫਲ ਚਲੇ ਜਾਂਦੇ ਹਨ। 65। ਭਾਵ: ਪਰਮਾਤਮਾ ਦਾ ਨਾਮ ਸਿਮਰਨ ਵਾਲਾ ਮਨੁੱਖ ਹੀ ਉੱਚੀ ਜਾਤਿ ਦਾ ਹੈ, ਉਸ ਦੀ ਸੰਗਤਿ ਵਿਚ ਹੋਰ ਬੰਦੇ ਭੀ ਕੁਕਰਮਾਂ ਤੋਂ ਬਚ ਜਾਂਦੇ ਹਨ। ਮਾਇਆ ਦੇ ਮੋਹ ਵਿਚ ਫਸਿਆ ਹੋਇਆ (ਉੱਚੀ ਜਾਤਿ ਦਾ ਭੀ) ਮਨੁੱਖ ਵਿਅਰਥ ਜੀਵਨ ਗਵਾ ਜਾਂਦਾ ਹੈ। ਪਰ ਦਰਬ ਹਿਰਣੰ ਬਹੁ ਵਿਘਨ ਕਰਣੰ ਉਚਰਣੰ ਸਰਬ ਜੀਅ ਕਹ ॥ ਲਉ ਲਈ ਤ੍ਰਿਸਨਾ ਅਤਿਪਤਿ ਮਨ ਮਾਏ ਕਰਮ ਕਰਤ ਸਿ ਸੂਕਰਹ ॥੬੬॥ {ਪੰਨਾ 1360} ਪਦ ਅਰਥ: ਪਰ = ਪਰਾਇਆ। ਦਰਬ = ਧਨ (dàÒXz) । ਹਿਰਣੰ = ਚੁਰਾਣਾ (Hã = to steal) । ਕਹ = ਵਾਸਤੇ, ਦੀ ਖ਼ਾਤਰ। ਸਰਬ = ਸਾਰੇ, ਕਈ ਕਿਸਮਾਂ ਦੇ ਬੋਲ। ਲਉ = ਮੈਂ ਲੈ ਲਵਾਂ। ਲਈ = ਮੈਂ ਲੈ ਲਵਾਂ। ਮਾਏ = ਮਾਇਆ। ਸੂਕਰਹ = ਸੂਰ (sukr) । ਜੀਅ ਕਹ = ਜਿੰਦ ਦੀ ਖ਼ਾਤਰ, ਜਿੰਦ ਪਾਲਣ ਵਾਸਤੇ, ਉਪਜੀਵਿਕਾ ਵਾਸਤੇ। ਅਤਿਪਤਿ = (ਅ-ਤਿਪਤਿ) , ਭੁੱਖ, ਅਸੰਤੋਖ। ਸ = ਸੇ, ਉਹ ਬੰਦੇ। ਅਰਥ: ਜੋ ਮਨੁੱਖ ਆਪਣੀ ਜਿੰਦ ਪਾਲਣ ਦੀ ਖ਼ਾਤਰ ਪਰਾਇਆ ਧਨ ਚੁਰਾਂਦੇ ਹਨ, ਹੋਰਨਾਂ ਦੇ ਕੰਮਾਂ ਵਿਚ ਰੋੜਾ ਅਟਕਾਂਦੇ ਹਨ, ਕਈ ਕਿਸਮਾਂ ਦੇ ਬੋਲ ਬੋਲਦੇ ਹਨ, ਜਿਨ੍ਹਾਂ ਦੇ ਮਨ ਵਿਚ (ਸਦਾ) ਮਾਇਆ ਦੀ ਭੁੱਖ ਹੈ, ਤ੍ਰਿਸ਼ਨਾ ਦੇ ਅਧੀਨ ਹੋ ਕੇ (ਹੋਰ ਮਾਇਆ) ਲੈ ਲਵਾਂ ਲੈ ਲਵਾਂ (ਹੀ ਸੋਚਦੇ ਰਹਿੰਦੇ ਹਨ) , ਉਹ ਬੰਦੇ ਸੂਰਾਂ ਵਾਲੇ ਕੰਮ ਕਰਦੇ ਹਨ (ਸੂਰ ਸਦਾ ਗੰਦ ਹੀ ਖਾਂਦੇ ਹਨ) । 66। ਭਾਵ: ਆਪਣੀ ਜਿੰਦ ਦੀ ਖ਼ਾਤਰ ਹੋਰਨਾਂ ਦਾ ਨੁਕਸਾਨ ਕਰ ਕੇ ਪਰਾਇਆ ਧਨ ਵਰਤਣ ਵਾਲੇ ਮਨੁੱਖ ਦੀ ਜ਼ਿੰਦਗੀ ਸਦਾ ਮੰਦੇ ਕੰਮਾਂ ਦੇ ਗੰਦ ਵਿਚ ਹੀ ਗੁਜ਼ਰਦੀ ਹੈ। ਮਤੇ ਸਮੇਵ ਚਰਣੰ ਉਧਰਣੰ ਭੈ ਦੁਤਰਹ ॥ ਅਨੇਕ ਪਾਤਿਕ ਹਰਣੰ ਨਾਨਕ ਸਾਧ ਸੰਗਮ ਨ ਸੰਸਯਹ ॥੬੭॥੪॥ {ਪੰਨਾ 1360} ਪਦ ਅਰਥ: ਸਮੇਵ = ਲੀਨ (sz-Ev) ਨਾਲ ਹੀ। ਸਮੇਵ ਚਰਣੰ = ਚਰਨਾਂ ਨਾਲ ਹੀ। ਦੁਤਰਹ = ਜਿਸ ਤੋਂ ਤਰਨਾ ਔਖਾ ਹੈ (duÔqr) । ਪਾਤਿਕ = ਪਾਪ। (pwqk = a sin) । ਸੰਸਯਹ = ਸ਼ੱਕ (sz_X:) । ਸਾਧ ਸੰਗਮ = ਗੁਰਮੁਖਾਂ ਦੀ ਸੰਗਤਿ। ਭੈ = ਡਰਾਉਣਾ, ਭਿਆਨਕ। ਮਤੇ = ਮਸਤ (mÔq) । ਅਰਥ: ਜੋ ਮਨੁੱਖ (ਪ੍ਰਭੂ-ਯਾਦ ਵਿਚ) ਮਸਤ ਹੋ ਕੇ (ਪ੍ਰਭੂ-ਚਰਨਾਂ ਵਿਚ) ਲੀਨ ਰਹਿੰਦੇ ਹਨ, ਉਹ ਭਿਆਨਕ ਤੇ ਦੁੱਤਰ (ਸੰਸਾਰ) ਤੋਂ ਪਾਰ ਲੰਘ ਜਾਂਦੇ ਹਨ। ਹੇ ਨਾਨਕ! ਇਸ ਵਿਚ (ਰਤਾ ਭੀ) ਸ਼ੱਕ ਨਹੀਂ ਕਿ ਅਜੇਹੇ ਗੁਰਮੁਖਾਂ ਦੀ ਸੰਗਤਿ ਅਨੇਕਾਂ ਪਾਪ ਦੂਰ ਕਰਨ ਦੇ ਸਮਰੱਥ ਹੈ। 67।4। ਭਾਵ: ਜਿਹੜਾ ਮਨੁੱਖ ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ, ਉਹ ਵਿਕਾਰਾਂ ਤੋਂ ਬਚ ਜਾਂਦਾ ਹੈ, ਉਸ ਦੀ ਸੰਗਤਿ ਕਰਨ ਵਾਲੇ ਮਨੁੱਖ ਭੀ ਵਿਕਾਰਾਂ ਦੇ ਪੰਜੇ ਵਿਚੋਂ ਨਿਕਲ ਜਾਂਦੇ ਹਨ। ਨੋਟ: ਦੂਜੇ ਅੰਕ 4 ਦਾ ਭਾਵ ਇਹ ਹੈ ਕਿ ਇਹ ਪਹਿਲੇ ਚਾਰ ਸਲੋਕਾਂ ਦੀ ਗਿਣਤੀ ਹੈ। ਸਾਰੇ ਸਹਸਕ੍ਰਿਤੀ ਸਲੋਕਾਂ ਦਾ ਜੋੜ 71 ਹੈ। ਗਾਥਾ ਮ: 5 ਦਾ ਭਾਵ: ਸਲੋਕ-ਵਾਰ: 1. ਇਸ ਸਰੀਰ ਦਾ ਮਾਣ ਕਰਨਾ ਮੂਰਖਤਾ ਹੈ ਜਿਸ ਦੇ ਅੰਦਰ ਮੈਲਾ ਹੀ ਮੈਲਾ ਹੈ ਤੇ ਜਿਸ ਨਾਲ ਛੁਹ ਕੇ ਸੁਗੰਧੀਆਂ ਭੀ ਦੁਰਗੰਧੀਆਂ ਬਣ ਜਾਂਦੀਆਂ ਹਨ। 2. ਇਹ ਮਨੁੱਖਾ ਸਰੀਰ ਸਫਲ ਤਦੋਂ ਹੀ ਹੈ ਜੇ ਮਨੁੱਖ ਗੁਰੂ ਦਾ ਆਸਰਾ ਲੈ ਕੇ ਪਰਮਾਤਮਾ ਦਾ ਨਾਪ ਜਪੇ। ਬੜੀਆਂ ਬੜੀਆਂ ਸਿੱਧੀਆਂ ਹਾਸਲ ਕੀਤੀਆਂ ਭੀ ਕਿਸੇ ਕੰਮ ਨਹੀਂ। 3. ਇਸ ਨਾਸਵੰਤ ਜਗਤ ਵਿਚੋਂ ਮਨੁੱਖ ਦੇ ਸਦਾ ਨਾਲ ਨਿਭਣ ਵਾਲੀ ਇਕੋ ਹੀ ਚੀਜ਼ ਹੈ– ਪਰਮਾਤਮਾ ਦੀ ਸਿਫ਼ਤਿ-ਸਾਲਾਹ ਜੋ ਸਾਧ ਸੰਗਤਿ ਵਿਚੋਂ ਮਿਲਦੀ ਹੈ। 4. ਸੁਖ ਭੀ ਇਸ ਸਿਫ਼ਤਿ-ਸਾਲਾਹ ਵਿਚ ਹੀ ਹੈ, ਤੇ, ਇਹ ਮਿਲਦੀ ਹੈ ਗੁਰੂ ਦੀ ਸੰਗਤਿ ਵਿਚ ਰਿਹਾਂ। 5. ਜਿਹੜਾ ਮਨੁੱਖ ਬਾਂਸ ਵਾਂਗ ਸਦਾ ਆਕੜ ਕੇ ਰਹਿੰਦਾ ਹੈ ਉਸ ਨੂੰ ਸਾਧ ਸੰਗਤਿ ਵਿਚੋਂ ਕੁਝ ਭੀ ਨਹੀਂ ਮਿਲਦਾ। 6. ਸਿਫ਼ਤਿ-ਸਾਲਾਹ ਵਿਚ ਬੜੀ ਤਾਕਤ ਹੈ, ਇਸ ਦੀ ਬਰਕਤਿ ਨਾਲ ਮਨੁੱਖ ਦੇ ਅੰਦਰੋਂ ਕਾਮਾਦਿਕ ਪੰਜੇ ਵੈਰੀ ਨਾਸ ਹੋ ਜਾਂਦੇ ਹਨ। 7. ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਸੁਖੀ ਜੀਵਨ ਬਿਤੀਤ ਕਰਦਾ ਹੈ, ਮਨੁੱਖ ਜਨਮ ਮਰਨ ਦੇ ਗੇੜ ਵਾਲੇ ਰਾਹੇ ਨਹੀਂ ਪੈਂਦਾ। 8. ਨਾਮ ਤੋਂ ਵਾਂਜਿਆ ਮਨੁੱਖ ਦੁੱਖ ਸਹਾਰਦਾ ਹੈ ਤੇ ਜੀਵਨ ਅਜਾਈਂ ਗਵਾ ਜਾਂਦਾ ਹੈ। 9. ਸਾਧ ਸੰਗਤਿ ਦੀ ਰਾਹੀਂ ਹੀ ਪਰਮਾਤਮਾ ਦੇ ਨਾਮ ਵਿਚ ਸਰਧਾ ਬਣਦੀ ਹੈ। ਮਨੁੱਖ ਦੀ ਜ਼ਿੰਦਗੀ ਦੀ ਬੇੜੀ ਸੰਸਾਰ-ਸਮੁੰਦਰ ਵਿਚੋਂ ਸਹੀ-ਸਲਾਮਤ ਪਾਰ ਲੰਘ ਜਾਂਦੀ ਹੈ। 10. ਸਾਧ ਸੰਗਤਿ ਵਿਚ ਟਿਕ ਕੇ ਸਿਮਰਨ ਕੀਤਿਆਂ ਦੁਨੀਆ ਦੀਆਂ ਵਾਸਨਾਂ ਜ਼ੋਰ ਨਹੀਂ ਪਾਂਦੀਆਂ। ਸਿਫ਼ਤਿ-ਸਾਲਾਹ ਦੀ ਤਾਕਤ ਦੀ ਕਿਸੇ ਵਿਰਲੇ ਨੂੰ ਸਮਝ ਪੈਂਦੀ ਹੈ। 11. ਗੁਰੂ ਦੇ ਬਚਨ ਕ੍ਰੋੜਾਂ ਪਾਪਾਂ ਦਾ ਨਾਸ ਕਰ ਦੇਂਦੇ ਹਨ। ਇਹਨਾਂ ਬਚਨਾਂ ਉਤੇ ਤੁਰ ਕੇ ਨਾਮ ਸਿਮਰਨ ਵਾਲਾ ਮਨੁੱਖ ਆਪਣੇ ਅਨੇਕਾਂ ਸਾਥੀਆਂ ਦਾ ਉੱਧਾਰ ਕਰ ਲੈਂਦਾ ਹੈ। 12. ਜਿਸ ਥਾਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੁੰਦੀ ਰਹੇ, ਉਹ ਥਾਂ ਹੀ ਸੁਹਾਵਣਾ ਹੋ ਜਾਂਦਾ ਹੈ। ਸਿਫ਼ਤਿ-ਸਾਲਾਹ ਕਰਨ ਵਾਲੇ ਬੰਦੇ ਭੀ ਦੁਨੀਆ ਦੇ ਬੰਧਨਾਂ ਤੋਂ ਮੁਕਤ ਹੋ ਜਾਂਦੇ ਹਨ। 13. ਪਰਮਾਤਮਾ ਹੀ ਮਨੁੱਖ ਦਾ ਅਸਲ ਸਾਥੀ ਅਸਲ ਮਿੱਤਰ ਹੈ। 14. ਪਰਮਾਤਮਾ ਦਾ ਸਿਮਰਨ ਮਨੁੱਖ ਨੂੰ ਦੁਨੀਆ ਦੇ ਵਿਕਾਰਾਂ ਤੋਂ ਬਚਾ ਲੈਂਦਾ ਹੈ। ਇਹ ਸਿਮਰਨ ਮਿਲਦਾ ਹੈ ਗੁਰੂ ਦੀ ਬਾਣੀ ਦੀ ਰਾਹੀਂ। 15. ਪਰਮਾਤਮਾ ਦੀ ਸਿਫ਼ਤਿ-ਸਾਲਾਹ ਮਨੁੱਖ ਵਾਸਤੇ ਆਤਮਕ ਜੀਵਨ ਹੈ, ਇਹ ਦਾਤਿ ਸਾਧ ਸੰਗਤਿ ਵਿਚੋਂ ਮਿਲਦੀ ਹੈ। 16. ਸਾਧ ਸੰਗਤਿ ਵਿਚ ਟਿਕਿਆਂ ਮਨੁੱਖ ਦੇ ਸਾਰੇ ਆਤਮਕ ਰੋਗ ਦੂਰ ਹੋ ਜਾਂਦੇ ਹਨ। 17. ਗੁਰੂ ਦੀ ਸੰਗਤਿ ਕੀਤਿਆਂ ਹੀ ਪਰਮਾਤਮਾ ਨਾਲ ਪਿਆਰ ਬਣਦਾ ਹੈ। 18. ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਦਾ ਜੀਵਨ ਸੁਖੀ ਹੋ ਜਾਂਦਾ ਹੈ। 19. ਸਾਧ ਸੰਗਤਿ ਵਿਚ ਟਿਕ ਕੇ ਸਿਫ਼ਤਿ-ਸਾਲਾਹ ਕੀਤਿਆਂ ਵਿਕਾਰਾਂ ਤੋਂ ਬਚ ਜਾਈਦਾ ਹੈ। 20. ਧਰਮ-ਪੁਸਤਕਾਂ ਕੇ ਪੜ੍ਹਨ ਤੋਂ ਅਸਲ ਲਾਭ ਇਹੀ ਮਿਲਣਾ ਚਾਹੀਦਾ ਹੈ ਕਿ ਮਨੁੱਖ ਪਰਮਾਤਮਾ ਦਾ ਨਾਮ ਸਿਮਰੇ। 21. ਪਰਮਾਤਮਾ ਦੇ ਨਾਮ ਦੀ ਦਾਤਿ ਸਾਧ ਸੰਗਤਿ ਵਿਚੋਂ ਮਿਲਦੀ ਹੈ। 22. ਉਸ ਮਨੁੱਖ ਦੇ ਭਾਗ ਜਾਗ ਪਏ ਜਾਣੋ ਜੋ ਸਾਧ ਸੰਗਤਿ ਵਿਚ ਜਾਣ ਲੱਗ ਪੈਂਦਾ ਹੈ। ਸਾਧ ਸੰਗਤਿ ਵਿਚ ਨਾਮ ਸਿਮਰਨ ਨਾਲ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ। 23. ਸਾਧ ਸੰਗਤਿ ਦੀ ਰਾਹੀਂ ਹੀ ਪਰਮਾਤਮਾ ਨਾਲ ਪਿਆਰ ਬਣ ਸਕਦਾ ਹੈ। 24. ਮਾਇਆ ਦੇ ਰੰਗ-ਤਮਾਸ਼ੇ ਕਸੁੰਭੇ ਦੇ ਫੁੱਲ ਵਰਗੇ ਹੀ ਹਨ। ਇਹਨਾਂ ਵਿਚ ਫਸੇ ਰਿਹਾਂ ਸੁਖ ਨਹੀਂ ਮਿਲ ਸਕਦਾ। ਲੜੀ ਵਾਰ ਭਾਵ: (1 ਤੋਂ 8) ਇਹ ਮਨੁੱਖਾ ਸਰੀਰ ਤਦੋਂ ਹੀ ਸਫਲ ਸਮਝੋ ਜਦੋਂ ਮਨੁੱਖ ਗ਼ਰੀਬੀ ਸੁਭਾਵ ਵਿਚ ਰਹਿ ਕੇ ਸਾਧ ਸੰਗਤਿ ਦਾ ਆਸਰਾ ਲੈ ਕੇ ਪਰਮਾਤਮਾ ਦਾ ਨਾਮ ਸਿਮਰਦਾ ਹੈ। ਸਿਮਰਨ ਦੀ ਬਰਕਤਿ ਨਾਲ ਮਨੁੱਖ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ ਸੁਖੀ ਜੀਵਨ ਬਿਤੀਤ ਕਰਦਾ ਹੈ। (9 ਤੋਂ 24) ਸਿਮਰਨ ਤੇ ਸਿਫ਼ਤਿ-ਸਾਲਾਹ ਦੀ ਦਾਤਿ ਸਿਰਫ਼ ਸਾਧ ਸੰਗਤਿ ਵਿਚੋਂ ਮਿਲਦੀ ਹੈ। ਸਾਧ ਸੰਗਤਿ ਵਿਚ ਰਿਹਾਂ ਹੀ ਪਰਮਾਤਮਾ ਵਿਚ ਸਰਧਾ ਬਣਦੀ ਹੈ, ਫਿਰ ਵਿਕਾਰ ਆਪਣਾ ਜ਼ੋਰ ਨਹੀਂ ਪਾ ਸਕਦੇ, ਜੀਵਨ ਇਤਨਾ ਉੱਚਾ ਬਣ ਜਾਂਦਾ ਹੈ ਕਿ ਉਸ ਮਨੁੱਖ ਦੀ ਸੰਗਤਿ ਵਿਚ ਹੋਰ ਭੀ ਅਨੇਕਾਂ ਬੰਦੇ ਵਿਕਾਰਾਂ ਤੋਂ ਬਚ ਕੇ ਜੀਵਨ-ਨਈਆ ਨੂੰ ਸੰਸਾਰ-ਸਮੁੰਦਰ ਵਿਚੋਂ ਸਹੀ-ਸਲਾਮਤ ਪਾਰ ਲੰਘਾ ਲੈਂਦੇ ਹਨ। ਮੁੱਖ ਭਾਵ: ਮਨੁੱਖਾ ਸਰੀਰ ਤਦੋਂ ਹੀ ਸਫਲ ਹੈ ਜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੇ। ਤੇ, ਇਹ ਦਾਤਿ ਸਿਰਫ਼ ਸਾਧ-ਸੰਗਤਿ ਵਿਚੋਂ ਹੀ ਮਿਲਦੀ ਹੈ। ਮਹਲਾ ੫ ਗਾਥਾ ੴ ਸਤਿਗੁਰ ਪ੍ਰਸਾਦਿ ॥ ਕਰਪੂਰ ਪੁਹਪ ਸੁਗੰਧਾ ਪਰਸ ਮਾਨੁਖ੍ਯ੍ਯ ਦੇਹੰ ਮਲੀਣੰ ॥ ਮਜਾ ਰੁਧਿਰ ਦ੍ਰੁਗੰਧਾ ਨਾਨਕ ਅਥਿ ਗਰਬੇਣ ਅਗ੍ਯ੍ਯਾਨਣੋ ॥੧॥ {ਪੰਨਾ 1360} ਪਦ ਅਰਥ: ਗਾਥਾ = ਇਕ ਪ੍ਰਾਚੀਨ ਪ੍ਰਾਕ੍ਰਿਤ ਭਾਸ਼ਾ ਜਿਸ ਵਿਚ ਸੰਸਕ੍ਰਿਤ ਪਾਲੀ ਅਤੇ ਹੋਰ ਬੋਲੀਆਂ ਦੇ ਸ਼ਬਦ ਲਿਖੇ ਹੋਏ ਮਿਲਦੇ ਹਨ। 'ਲਲਿਤ ਵਿਸਤਰ' ਆਦਿਕ ਬੋਧ ਧਰਮ-ਗ੍ਰੰਥ ਇਸੇ ਭਾਸ਼ਾ ਵਿਚ ਹਨ। ਕਰਪੂਰ = ਕਾਫ਼ੂਰ (kpuLr) । ਪੁਹਪ = ਪੁਸ਼ਪ, ਫੁੱਲ (puÕp) । ਪਰਸ = ਪਰਸਿ, ਛੁਹ ਕੇ (Ôpã_`-to touch) । ਦੇਹ = ਸਰੀਰ। ਮਜਾ = ਮੱਜਾ, ਮਿੱਝ, ਸਰੀਰ ਦੀ ਚਿਕਨਾਈ (m^jn-marrow of the bones & flesh) । ਰੁਧਿਰ = ਲਹੂ ({iDrz) । ਦ੍ਰੁਗੰਧਾ = ਬਦ-ਬੂ। ਅਥਿ = ਫਿਰ ਭੀ, ਇਸ ਉਤੇ ਭੀ। ਅਗ੍ਯ੍ਯਾਨਣੋ = ਅਗਿਆਨੀ ਮਨੁੱਖ। ਅਰਥ: ਮੁਸ਼ਕ-ਕਪੂਰ, ਫੁੱਲ ਅਤੇ ਹੋਰ ਸੁਗੰਧੀਆਂ ਮਨੁੱਖ ਦੇ ਸਰੀਰ ਨੂੰ ਛੁਹ ਕੇ ਮੈਲੀਆਂ ਹੋ ਜਾਂਦੀਆਂ ਹਨ। (ਮਨੁੱਖ ਦੇ ਸਰੀਰ ਵਿਚ) ਮਿੱਝ ਲਹੂ ਅਤੇ ਹੋਰ ਦੁਰਗੰਧੀਆਂ ਹਨ; ਫਿਰ ਭੀ, ਹੇ ਨਾਨਕ! ਅਗਿਆਨੀ ਮਨੁੱਖ (ਇਸ ਸਰੀਰ ਦਾ) ਮਾਣ ਕਰਦਾ ਹੈ।1। ਭਾਵ: ਇਸ ਸਰੀਰ ਦਾ ਮਾਣ ਕਰਨਾ ਮੂਰਖਤਾ ਹੈ ਜਿਸ ਦੇ ਅੰਦਰ ਮੈਲਾ ਹੀ ਮੈਲਾ ਹੈ ਤੇ ਜਿਸ ਨਾਲ ਛੁਹ ਕੇ ਸੁਗੰਧੀਆਂ ਭੀ ਦੁਰਗੰਧੀਆਂ ਬਣ ਜਾਂਦੀਆਂ ਹਨ। ਪਰਮਾਣੋ ਪਰਜੰਤ ਆਕਾਸਹ ਦੀਪ ਲੋਅ ਸਿਖੰਡਣਹ ॥ ਗਛੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨ ਸਿਧ੍ਯ੍ਯਤੇ ॥੨॥ {ਪੰਨਾ 1360} ਪਦ ਅਰਥ: ਪਰਮਾਣੋ = (prmwxu = an atom) ਪਰਮ ਅਣੂ, ਬਹੁਤ ਛੋਟਾ ਭਾਗ, ਬਰੀਕ ਜ਼ੱਰਾ ਜਿਸ ਦਾ ਹਿੱਸਾ ਨ ਹੋ ਸਕੇ। ਪਰਜੰਤ = (pXLNq) ਆਖ਼ਰੀ ਹੱਦ, ਅੰਤਮ ਸੀਮਾ। ਦੀਪ = ਜਜ਼ੀਰੇ (§*Ip = an island) । ਲੋਅ = ਲੋਕ। ਸਿਖੰਡਣਹ = (i_Kirn`) ਪਹਾੜ। ਗਛੇਣ = ਤੁਰਿਆਂ। ਨੈਣ ਭਾਰੇਣ = ਨੈਣ ਭਰੇਣ, ਅੱਖ ਦੇ ਫੋਰ ਵਿਚ। ਨੈਣ ਭਾਰ = ਨੇਤ੍ਰ ਭਰ, ਅੱਖ ਦੇ ਝਮਕਣ ਦਾ ਸਮਾ, ਨਿਮਖ। ਨ ਸਿਧ੍ਯ੍ਯਤੇ = ਸਫਲ ਨਹੀਂ ਹੁੰਦਾ। ਅਰਥ: ਹੇ ਨਾਨਕ! ਜੇ ਮਨੁੱਖ ਅੱਤ ਛੋਟਾ ਅਣੂ ਬਣ ਕੇ ਅਕਾਸ਼ਾਂ ਤਕ ਸਾਰੇ ਦੀਪਾਂ ਲੋਕਾਂ ਅਤੇ ਪਹਾੜਾਂ ਉਪਰ ਅੱਖ ਦੇ ਇਕ ਫੋਰ ਵਿਚ ਹੀ ਹੋ ਆਵੇ, (ਇਤਨੀ ਸਿੱਧੀ ਹੁੰਦਿਆਂ ਭੀ) ਗੁਰੂ ਤੋਂ ਬਿਨਾਂ ਉਸ ਦਾ ਜੀਵਨ ਸਫਲ ਨਹੀਂ ਹੁੰਦਾ।2। ਭਾਵ: ਇਹ ਮਨੁੱਖਾ ਸਰੀਰ ਸਫਲ ਤਦੋਂ ਹੀ ਹੈ ਜੇ ਮਨੁੱਖ ਗੁਰੂ ਦਾ ਆਸਰਾ ਲੈ ਕੇ ਪਰਮਾਤਮਾ ਦਾ ਨਾਮ ਜਪੇ। ਬੜੀਆਂ ਬੜੀਆਂ ਸਿੱਧੀਆਂ ਹਾਸਲ ਕੀਤੀਆਂ ਭੀ ਕਿਸੇ ਕੰਮ ਨਹੀਂ। ਜਾਣੋ ਸਤਿ ਹੋਵੰਤੋ ਮਰਣੋ ਦ੍ਰਿਸਟੇਣ ਮਿਥਿਆ ॥ ਕੀਰਤਿ ਸਾਥਿ ਚਲੰਥੋ ਭਣੰਤਿ ਨਾਨਕ ਸਾਧ ਸੰਗੇਣ ॥੩॥ {ਪੰਨਾ 1360} ਪਦ ਅਰਥ: ਸਤਿ = ਸੱਚ, ਅਟੱਲ (sÄX) । ਮਰਣੋ = ਮੌਤ (mrxz) । ਮਿਥਿਆ = ਨਾਸਵੰਤ, ਝੂਠ (imÅXw) । ਕੀਰਤਿ = ਸਿਫ਼ਤਿ-ਸਾਲਾਹ (kIiqL) । ਚਲੰਥੋ = ਜਾਂਦੀ ਹੈ (cliq, clq: cliNq) । ਦ੍ਰਿਸਟੇਣ = ਜੋ ਕੁਝ ਦਿੱਸ ਰਿਹਾ ਹੈ, ਇਹ ਦਿੱਸਦਾ ਜਗਤ। ਸਾਧ ਸੰਗੇਣ = ਸਾਧ ਸੰਗਤਿ ਦੀ ਰਾਹੀਂ (swDu szÀwyn) । ਅਰਥ: ਮੌਤ ਦਾ ਆਉਣਾ ਅਟੱਲ ਸਮਝੋ, ਇਹ ਦਿੱਸਦਾ ਜਗਤ (ਜ਼ਰੂਰ) ਨਾਸ ਹੋਣ ਵਾਲਾ ਹੈ (ਇਸ ਵਿਚੋਂ ਕਿਸੇ ਨਾਲ ਸਾਥ ਨਹੀਂ ਨਿਭਦਾ) । ਨਾਨਕ ਆਖਦਾ ਹੈ– ਸਾਧ ਸੰਗਤਿ ਦੇ ਆਸਰੇ ਕੀਤੀ ਹੋਈ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ (ਮਨੁੱਖ) ਦੇ ਨਾਲ ਜਾਂਦੀ ਹੈ।3। ਭਾਵ: ਇਸ ਨਾਸਵੰਤ ਜਗਤ ਵਿਚੋਂ ਮਨੁੱਖ ਦੇ ਸਦਾ ਨਾਲ ਨਿਭਣ ਵਾਲੀ ਇਕੋ ਚੀਜ਼ ਹੈ– ਪਰਮਾਤਮਾ ਦੀ ਸਿਫ਼ਤਿ-ਸਾਲਾਹ ਜੋ ਸਾਧ ਸੰਗਤ ਵਿਚੋਂ ਮਿਲਦੀ ਹੈ। ਮਾਯਾ ਚਿਤ ਭਰਮੇਣ ਇਸਟ ਮਿਤ੍ਰੇਖੁ ਬਾਂਧਵਹ ॥ ਲਬਧ੍ਯ੍ਯੰ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਣੰ ॥੪॥ {ਪੰਨਾ 1360} ਪਦ ਅਰਥ: ਇਸਟ = ਪਿਆਰੇ (eÕt) । ਮਿਤ੍ਰੇਖੁ = ਮਿਤ੍ਰਾਂ ਵਿਚ (im>y = u) । ਲਬਧ੍ਯ੍ਯੰ = ਲੱਭ ਸਕਦਾ ਹੈ, ਲੱਭਣ-ਜੋਗ। ਸੁਖ ਅਸਥਾਨੰ = ਸੁਖ ਮਿਲਣ ਦਾ ਥਾਂ (suK ÔQwnz) । ਚਿਤ = (icÄqz) । ਅਰਥ: ਮਾਇਆ (ਮਨੁੱਖ ਦੇ) ਮਨ ਨੂੰ ਪਿਆਰੇ ਮਿਤ੍ਰਾਂ ਸੰਬੰਧੀਆਂ (ਦੇ ਮੋਹ) ਵਿਚ ਭਟਕਾਂਦੀ ਰਹਿੰਦੀ ਹੈ। (ਤੇ, ਭਟਕਣਾਂ ਦੇ ਕਾਰਨ ਇਸ ਨੂੰ ਸੁਖ ਨਹੀਂ ਮਿਲਦਾ) । ਹੇ ਨਾਨਕ! ਸੁਖ ਮਿਲਣ ਦਾ ਥਾਂ (ਕੇਵਲ) ਪਰਮਾਤਮਾ ਦਾ ਭਜਨ ਹੀ ਹੈ, ਜੋ ਸਾਧ ਸੰਗਤਿ ਦੀ ਰਾਹੀਂ ਮਿਲ ਸਕਦਾ ਹੈ।4। ਭਾਵ: ਸੁਖ ਭੀ ਇਸ ਸਿਫ਼ਤਿ-ਸਾਲਾਹ ਵਿਚ ਹੀ ਹੈ, ਤੇ, ਇਹ ਮਿਲਦੀ ਹੈ ਗੁਰੂ ਦੀ ਸੰਗਤਿ ਵਿਚ ਰਿਹਾਂ। ਮੈਲਾਗਰ ਸੰਗੇਣ ਨਿੰਮੁ ਬਿਰਖ ਸਿ ਚੰਦਨਹ ॥ ਨਿਕਟਿ ਬਸੰਤੋ ਬਾਂਸੋ ਨਾਨਕ ਅਹੰ ਬੁਧਿ ਨ ਬੋਹਤੇ ॥੫॥ {ਪੰਨਾ 1360} ਪਦ ਅਰਥ: ਮੈਲਾਗਰ = ਮਲਯ ਪਰਬਤ ਤੇ ਉਗਿਆ ਹੋਇਆ ਬੂਟਾ, ਚੰਦਨ (mlXwÀwR) । ਸੰਗੇਣ = ਸੰਗਤ ਨਾਲ (szÀwyn) । ਨਿਕਟਿ = ਨੇੜੇ (inkty) । ਅਹੰਬੁਧਿ = ਹਉਮੈ ਵਾਲੀ ਬੁੱਧ ਦੇ ਕਾਰਨ (Ahz buiÆd) । ਬੋਹਤੇ = ਸੁਗੰਧਿਤ ਹੁੰਦਾ ਹੈ। ਬਿਰਖ = (vã˜) ਰੁੱਖ। ਅਰਥ: ਚੰਦਨ ਦੀ ਸੰਗਤਿ ਨਾਲ ਨਿੰਮ ਦਾ ਰੁੱਖ ਚੰਦਨ ਹੀ ਹੋ ਜਾਂਦਾ ਹੈ, ਪਰ, ਹੇ ਨਾਨਕ! ਚੰਦਨ ਦੇ ਨੇੜੇ ਵੱਸਦਾ ਬਾਂਸ ਆਪਣੀ ਆਕੜ ਦੇ ਕਾਰਨ ਸੁਗੰਧੀ ਵਾਲਾ ਨਹੀਂ ਬਣਦਾ।5। ਭਾਵ: ਜਿਹੜਾ ਮਨੁੱਖ ਬਾਂਸ ਵਾਂਗ ਸਦਾ ਆਕੜ ਕੇ ਰਹਿੰਦਾ ਹੈ ਉਸ ਨੂੰ ਸਾਧ ਸੰਗਤਿ ਵਿਚੋਂ ਕੁਝ ਭੀ ਨਹੀਂ ਮਿਲਦਾ। ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨਹ ॥ ਹਤੰ ਪੰਚ ਸਤ੍ਰੇਣ ਨਾਨਕ ਹਰਿ ਬਾਣੇ ਪ੍ਰਹਾਰਣਹ ॥੬॥ {ਪੰਨਾ 1360} ਪਦ ਅਰਥ: ਗਾਥਾ = ਉਸਤਤਿ, ਸਿਫ਼ਤਿ-ਸਾਲਾਹ (ÀwwQw = a religious verse. ÀwY-to sing) । ਗੁੰਫ = ਗੁੰਦਣਾ, ਕਵਿ-ਰਚਨਾ ਕਰਨੀ (ÀwuzP` = to string together, to compose) । ਕਥੰ = ਕਥਾ (kQw) । ਮਥੰ = ਕੁਚਲ ਦੇਣਾ, ਨਾਸ ਕਰ ਦੇਣਾ (mNQ` = to crush, destroy) । ਮਰਦਨਹ = ਮਲਿਆ ਜਾਂਦਾ ਹੈ (mdLNzw) । ਹਤੰ = ਨਾਸ ਹੋ ਜਾਂਦੇ ਹਨ। ਬਾਣ = (bwx) ਤੀਰ। ਪ੍ਰਹਾਰਣਹ = ਚਲਾਇਆਂ (pRhrxz = Striking, throwing) । ਅਰਥ: ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਕਹਾਣੀਆਂ ਦਾ ਗੁੰਦਣ ਮਨੁੱਖ ਦੇ ਅਹੰਕਾਰ ਨੂੰ ਕੁਚਲ ਦੇਂਦਾ ਹੈ ਨਾਸ ਕਰ ਦੇਂਦਾ ਹੈ। ਹੇ ਨਾਨਕ! ਪਰਮਾਤਮਾ (ਦੀ ਸਿਫ਼ਤਿ-ਸਾਲਾਹ) ਦਾ ਤੀਰ ਚਲਾਇਆਂ (ਕਾਮਾਦਿਕ) ਪੰਜੇ ਵੈਰੀ ਨਾਸ ਹੋ ਜਾਂਦੇ ਹਨ।6। ਭਾਵ: ਸਿਫ਼ਤਿ-ਸਾਲਾਹ ਵਿਚ ਬੜੀ ਤਾਕਤ ਹੈ, ਇਸ ਦੀ ਬਰਕਤਿ ਨਾਲ ਮਨੁੱਖ ਦੇ ਅੰਦਰੋਂ ਕਾਮਾਦਿਕ ਪੰਜੇ ਵੈਰੀ ਨਾਸ ਹੋ ਜਾਂਦੇ ਹਨ। ਬਚਨ ਸਾਧ ਸੁਖ ਪੰਥਾ ਲਹੰਥਾ ਬਡ ਕਰਮਣਹ ॥ ਰਹੰਤਾ ਜਨਮ ਮਰਣੇਨ ਰਮਣੰ ਨਾਨਕ ਹਰਿ ਕੀਰਤਨਹ ॥੭॥ {ਪੰਨਾ 1360} ਪਦ ਅਰਥ: ਪੰਥਾ = ਰਸਤਾ (pNQw) । ਸਾਧ = (swDu) ਗੁਰੂ, ਗੁਰਮੁਖ। ਲਹੰਥਾ = ਲੱਭਦੇ ਹਨ। ਰਹੰਤਾ = ਰਹਿ ਜਾਂਦਾ ਹੈ, ਮੁੱਕ ਜਾਂਦਾ ਹੈ। ਰਮਣੰ = ਸਿਮਰਨ। ਅਰਥ: ਗੁਰੂ ਦੇ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ) ਬਚਨ ਸੁਖ ਦਾ ਰਸਤਾ ਹਨ, ਪਰ ਇਹ ਬਚਨ ਭਾਗਾਂ ਨਾਲ ਮਿਲਦੇ ਹਨ। ਹੇ ਨਾਨਕ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਨਾਲ ਜਨਮ ਮਰਨ (ਦਾ ਗੇੜ) ਮੁੱਕ ਜਾਂਦਾ ਹੈ।7। ਭਾਵ: ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਸੁਖੀ ਜੀਵਨ ਬਿਤੀਤ ਕਰਦਾ ਹੈ, ਮਨੁੱਖ ਜਨਮ ਮਰਨ ਦੇ ਗੇੜ ਵਾਲੇ ਰਾਹੇ ਨਹੀਂ ਪੈਂਦਾ। ਪਤ੍ਰ ਭੁਰਿਜੇਣ ਝੜੀਯੰ ਨਹ ਜੜੀਅੰ ਪੇਡ ਸੰਪਤਾ ॥ ਨਾਮ ਬਿਹੂਣ ਬਿਖਮਤਾ ਨਾਨਕ ਬਹੰਤਿ ਜੋਨਿ ਬਾਸਰੋ ਰੈਣੀ ॥੮॥ {ਪੰਨਾ 1360} ਪਦ ਅਰਥ: ਭੁਰਿਜੇਣ = ਭੁਰ ਕੇ। ਪੇਡ = ਰੁੱਖ। ਸੰਪਤਾ = ਸੰਪਤ ਨਾਲ (szpd` = Wealth) । ਬਿਖਮਤਾ = ਕਠਨਾਈ (iv = mqw) । ਬਹੰਤਿ = (ਦੁੱਖ) ਸਹਾਰਦੇ ਹਨ, ਭਟਕਦੇ ਹਨ (vhiNqwvh੍ਹ੍ਹ = to suffer experience) । ਬਾਸਰੋ = ਦਿਨ (vwsr:) । ਰੈਣੀ = ਰਾਤ (rjin, rjnI, rAix, rYix) । ਪੇਡ ਸੰਪਤਾ = ਰੁੱਖ ਦੀ ਸੰਪਤ ਨਾਲ, ਰੁੱਖ ਦੀਆਂ ਟਾਹਣੀਆਂ ਨਾਲ। ਅਰਥ: (ਜਿਵੇਂ ਰੁਖ ਦੇ) ਪੱਤ੍ਰ ਭੁਰ ਭੁਰ ਕੇ (ਰੁੱਖ ਨਾਲੋਂ) ਝੜ ਜਾਂਦੇ ਹਨ, (ਤੇ ਮੁੜ ਰੁੱਖ ਦੀਆਂ ਸ਼ਾਖਾਂ ਨਾਲ ਜੁੜ ਨਹੀਂ ਸਕਦੇ, (ਤਿਵੇਂ) ਹੇ ਨਾਨਕ! ਨਾਮ ਤੋਂ ਵਾਂਜੇ ਹੋਏ ਮਨੁੱਖ ਦੁੱਖ ਸਹਾਰਦੇ ਹਨ ਤੇ, ਦਿਨ ਰਾਤ (ਹੋਰ ਹੋਰ) ਜੂਨਾਂ ਵਿਚ ਪਏ ਭਟਕਦੇ ਹਨ।8। ਭਾਵ: ਨਾਮ ਤੋਂ ਵਾਂਜਿਆ ਮਨੁੱਖ ਦੁੱਖ ਸਹਾਰਦਾ ਹੈ ਤੇ ਜੀਵਨ ਅਜਾਈਂ ਗਵਾ ਜਾਂਦਾ ਹੈ। ਭਾਵਨੀ ਸਾਧ ਸੰਗੇਣ ਲਭੰਤੰ ਬਡ ਭਾਗਣਹ ॥ ਹਰਿ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹ ਬਿਆਪਣਹ ॥੯॥ {ਪੰਨਾ 1360} ਪਦ ਅਰਥ: ਭਾਵਨੀ = ਸਰਧਾ (Bwvnw = feeling of devotion, faith) । ਸਾਗਰ = ਸਮੁੰਦਰ (swÀwr) । ਬਿਆਪਣਹ = (ÒXwp੍ਹ੍ਹ = to pervade) ਜ਼ੋਰ ਪਾ ਸਕਦਾ। ਰਮਣੰ = ਸਿਮਰਨ। ਅਰਥ: ਸਾਧ ਸੰਗਤਿ ਰਾਹੀਂ (ਪਰਮਾਤਮਾ ਦੇ ਨਾਮ ਵਿਚ) ਸਰਧਾ ਵੱਡੇ ਭਾਗਾਂ ਨਾਲ ਮਿਲਦੀ ਹੈ। ਹੇ ਨਾਨਕ! ਪਰਮਾਤਮਾ ਦੇ ਨਾਮ ਤੇ ਗੁਣਾਂ ਦੀ ਯਾਦ ਨਾਲ ਸੰਸਾਰ-ਸਮੁੰਦਰ (ਜੀਵ ਉਤੇ) ਆਪਣਾ ਜ਼ੋਰ ਨਹੀਂ ਪਾ ਸਕਦਾ।9। ਭਾਵ: ਸਾਧ ਸੰਗਤਿ ਦੀ ਰਾਹੀਂ ਹੀ ਪਰਮਾਤਮਾ ਦੇ ਨਾਮ ਵਿਚ ਸਰਧਾ ਬਣਦੀ ਹੈ, ਮਨੁੱਖ ਦੀ ਜ਼ਿੰਦਗੀ ਦੀ ਬੇੜੀ ਸੰਸਾਰ-ਸਮੁੰਦਰ ਵਿਚੋਂ ਸਹੀ-ਸਲਾਮਤ ਪਾਰ ਲੰਘ ਜਾਂਦੀ ਹੈ। ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਹ ॥ ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮਹ ॥੧੦॥ {ਪੰਨਾ 1360} ਪਦ ਅਰਥ: ਗੂੜ = ਡੂੰਘੀ (Àwuh = hidden, concealed Àwuh = to conceal) । ਕਾਮ = ਵਾਸਨਾ। ਗਾਥਾ = ਸਿਫ਼ਤਿ-ਸਾਲਾਹ (ÀwwQw = A religious verse) । ਅਪਾਰ = ਬੇਅੰਤ (ਪ੍ਰਭੂ) (Apwr) । ਤਜਣੰ = (ÄjX` = to give up) । ਸਾਧ ਸੰਗਮਹ = (swDu szÀwm) ਸਤਸੰਗ। ਅਰਥ: ਬੇਅੰਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਇਕ ਡੂੰਘੀ (ਰਮਜ਼ ਵਾਲਾ) ਕੰਮ ਹੈ, ਇਸ ਨੂੰ ਕੋਈ ਵਿਰਲਾ ਮਨੁੱਖ ਸਮਝਦਾ ਹੈ। ਹੇ ਨਾਨਕ! ਸਤਸੰਗ ਵਿਚ ਰਹਿ ਕੇ ਪਰਮਾਤਮਾ ਦਾ ਸਿਮਰਨ ਕੀਤਿਆਂ ਦੁਨੀਆ ਦੀਆਂ ਵਾਸਨਾਂ ਤਿਆਗੀਆਂ ਜਾ ਸਕਦੀਆਂ ਹਨ।10। ਭਾਵ: ਸਾਧ ਸੰਗਤਿ ਵਿਚ ਟਿਕ ਕੇ ਸਿਮਰਨ ਕੀਤਿਆਂ ਦੁਨੀਆ ਦੀਆਂ ਵਾਸਨਾਂ ਜ਼ੋਰ ਨਹੀਂ ਪਾਂਦੀਆਂ। ਪਰ ਸਿਫ਼ਤਿ ਸਾਲਾਹ ਦੀ ਤਾਕਤ ਦੀ ਕਿਸੇ ਵਿਰਲੇ ਨੂੰ ਸਮਝ ਪੈਂਦੀ ਹੈ। ਸੁਮੰਤ੍ਰ ਸਾਧ ਬਚਨਾ ਕੋਟਿ ਦੋਖ ਬਿਨਾਸਨਹ ॥ ਹਰਿ ਚਰਣ ਕਮਲ ਧ੍ਯ੍ਯਾਨੰ ਨਾਨਕ ਕੁਲ ਸਮੂਹ ਉਧਾਰਣਹ ॥੧੧॥ {ਪੰਨਾ 1360} ਪਦ ਅਰਥ: ਸੁਮੰਤ੍ਰ = ਸ੍ਰੇਸ਼ਟ ਮੰਤ੍ਰ (sumz>) । ਕੋਟਿ = ਕ੍ਰੋੜ (kwyit) । ਸਮੂਹ = ਢੇਰ (smuh) । ਦੋਖ = ਪਾਪ (dwy =) । ਧ੍ਯ੍ਯਾਨੰ = (ÆXwn) । ਸਾਧ = (swDu) ਗੁਰੂ। ਅਰਥ: ਗੁਰੂ ਦੇ ਬਚਨ (ਐਸੇ) ਸ੍ਰੇਸ਼ਟ ਮੰਤ੍ਰ ਹਨ (ਜੋ) ਕ੍ਰੋੜਾਂ ਪਾਪਾਂ ਦਾ ਨਾਸ ਕਰ ਦੇਂਦੇ ਹਨ। ਹੇ ਨਾਨਕ! (ਉਹਨਾਂ ਬਚਨਾਂ ਦੀ ਰਾਹੀਂ) ਪ੍ਰਭੂ ਦੇ ਕੌਲ ਫੁੱਲਾਂ ਵਰਗੇ ਸੋਹਣੇ ਚਰਨਾਂ ਦਾ ਧਿਆਨ ਸਾਰੀਆਂ ਕੁਲਾਂ ਦਾ ਉੱਧਾਰ ਕਰ ਦੇਂਦਾ ਹੈ।11। ਭਾਵ: ਗੁਰੂ ਦੇ ਬਚਨ ਕ੍ਰੋੜਾਂ ਪਾਪਾਂ ਦਾ ਨਾਸ ਕਰ ਦੇਂਦੇ ਹਨ। ਇਹਨਾਂ ਬਚਨਾਂ ਉੱਤੇ ਤੁਰ ਕੇ ਨਾਮ ਸਿਮਰਨ ਵਾਲਾ ਮਨੁੱਖ ਆਪਣੇ ਅਨੇਕਾਂ ਸਾਥੀਆਂ ਦਾ ਉੱਧਾਰ ਕਰ ਲੈਂਦਾ ਹੈ। ਸੁੰਦਰ ਮੰਦਰ ਸੈਣਹ ਜੇਣ ਮਧ੍ਯ੍ਯ ਹਰਿ ਕੀਰਤਨਹ ॥ ਮੁਕਤੇ ਰਮਣ ਗੋਬਿੰਦਹ ਨਾਨਕ ਲਬਧ੍ਯ੍ਯੰ ਬਡ ਭਾਗਣਹ ॥੧੨॥ {ਪੰਨਾ 1360} ਪਦ ਅਰਥ: ਮੰਦਰ = ਘਰ (miNdr = a dwelling) । ਜੇਣ ਮਧ੍ਯ੍ਯ = ਜਿਨ੍ਹਾਂ ਦੇ ਅੰਦਰ (Xynwz mÆXy) । ਸੈਣਹ = ਸੌਣਾ, ਵੱਸਣਾ (Ôvp੍ਹ੍ਹ = to lie down, to rest) । ਮੁਕਤੇ = ਸੁਤੰਤਰ, ਆਜ਼ਾਦ (mukq) । ਰਮਣ = ਸਿਮਰਨ। ਅਰਥ: ਉਹਨਾਂ ਘਰਾਂ ਵਿਚ ਵੱਸਣਾ ਹੀ ਸੁਹਾਵਣਾ ਹੈ ਜਿਨ੍ਹਾਂ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੁੰਦੀ ਹੋਵੇ। ਜੋ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹ (ਦੁਨੀਆ ਦੇ ਬੰਧਨਾਂ ਤੋਂ) ਮੁਕਤ ਹੋ ਜਾਂਦੇ ਹਨ। ਪਰ, ਹੇ ਨਾਨਕ! (ਇਹ ਸਿਮਰਨ) ਵੱਡੇ ਭਾਗਾਂ ਨਾਲ ਮਿਲਦਾ ਹੈ। ਭਾਵ: ਜਿਸ ਥਾਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੁੰਦੀ ਰਹੇ ਉਹ ਥਾਂ ਹੀ ਸੁਹਾਵਣਾ ਹੋ ਜਾਂਦਾ ਹੈ। ਸਿਫ਼ਤਿ-ਸਾਲਾਹ ਕਰਨ ਵਾਲੇ ਬੰਦੇ ਭੀ ਦੁਨੀਆ ਦੇ ਬੰਧਨਾਂ ਤੋਂ ਮੁਕਤ ਹੋ ਜਾਂਦੇ ਹਨ। ਹਰਿ ਲਬਧੋ ਮਿਤ੍ਰ ਸੁਮਿਤੋ ॥ ਬਿਦਾਰਣ ਕਦੇ ਨ ਚਿਤੋ ॥ ਜਾ ਕਾ ਅਸਥਲੁ ਤੋਲੁ ਅਮਿਤੋ ॥ ਸੋੁਈ ਨਾਨਕ ਸਖਾ ਜੀਅ ਸੰਗਿ ਕਿਤੋ ॥੧੩॥ {ਪੰਨਾ 1360} ਪਦ ਅਰਥ: ਸੁਮਿਤੋ = ਸ੍ਰੇਸ਼ਟ ਮਿੱਤ੍ਰ (suim.*>) । ਬਿਦਾਰਣ = ਫਾੜਨਾ, ਤੋੜਨਾ (vd੍ਹ੍ਹ = to cut piecesl ivdwrxz = breaking) । ਅਸਥਲੁ = ਥਾਂ (ÔÅlz = firmground) । ਅਮਿਤੋ = ਅਤੋਲਵਾਂ, ਜੋ ਮਿਣਿਆ ਨਾ ਜਾ ਸਕੇ (Aimq) । ਸੋੁਈ = (ਇਥੇ) ਅਸਲ ਪਾਠ 'ਸੋਇ' ਹੈ, ਪਰ ਪੜ੍ਹਨਾ 'ਸੁਈ' ਹੈ। ਕਿਤੋ = ਕੀਤਾ ਹੈ (øq:) । ਚਿਤੋ ਬਿਦਾਰਣ = ਦਿਲ ਨੂੰ ਤੋੜਨਾ, ਦਿਲ-ਸ਼ਿਕਨੀ। ਲਬਧੋ = ਲੱਭਾ ਹੈ (lÊD:) । ਅਰਥ: ਹੇ ਨਾਨਕ! ਮੈਂ ਉਹ ਸ੍ਰੇਸ਼ਟ ਮਿੱਤ੍ਰ ਪਰਮਾਤਮਾ ਲੱਭ ਲਿਆ ਹੈ, ਮੈਂ ਉਸ ਪਰਮਾਤਮਾ ਨੂੰ ਆਪਣੀ ਜਿੰਦ ਨਾਲ ਰਹਿਣ ਵਾਲਾ) ਸਾਥੀ ਬਣਾਇਆ ਹੈ ਜੋ ਕਦੇ (ਮੇਰੀ) ਦਿਲ-ਸ਼ਿਕਨੀ ਨਹੀਂ ਕਰਦਾ, ਅਤੇ ਜਿਸ ਦਾ ਟਿਕਾਣਾ ਅਮਿਣਵੇਂ ਤੋਲ ਵਾਲਾ ਹੈ।13। ਭਾਵ: ਪਰਮਾਤਮਾ ਹੀ ਮਨੁੱਖ ਦਾ ਅਸਲ ਸਾਥੀ ਅਸਲ ਮਿੱਤਰ ਹੈ। ਅਪਜਸੰ ਮਿਟੰਤ ਸਤ ਪੁਤ੍ਰਹ ॥ ਸਿਮਰਤਬ੍ਯ੍ਯ ਰਿਦੈ ਗੁਰ ਮੰਤ੍ਰਣਹ ॥ ਪ੍ਰੀਤਮ ਭਗਵਾਨ ਅਚੁਤ ॥ ਨਾਨਕ ਸੰਸਾਰ ਸਾਗਰ ਤਾਰਣਹ ॥੧੪॥ {ਪੰਨਾ 1360-1361} ਪਦ ਅਰਥ: ਅਪਜਸ = ਬਦਨਾਮੀ (ApX_s੍ਹ੍ਹ) । ਸਤ ਪੁਤ੍ਰਹ = ਚੰਗਾ ਪੁਤ੍ਰ (sÄpu>) । ਸਿਮਰਤਬ੍ਯ੍ਯ = ਸਿਮਰਨਾ ਚਾਹੀਦਾ ਹੈ (Ômã = to remember, Ômriq = remembers) । ਮੰਤ੍ਰਣਹ = ਉਪਦੇਸ਼। ਰਿਦੈ = ਹਿਰਦੇ ਵਿਚ। ਅਚੁਤ = ਅਵਿਨਾਸ਼ੀ (AÁXuq) । ਅਰਥ: (ਜਿਵੇਂ) ਚੰਗਾ ਪੁੱਤ੍ਰ ਜੰਮ ਪੈਣ ਨਾਲ ਸਾਰੀ ਕੁਲ ਦੀ ਪਿਛਲੀ ਕੋਈ) ਬਦਨਾਮੀ ਧੁਪ ਜਾਂਦੀ ਹੈ, (ਤਿਵੇਂ) ਹੇ ਨਾਨਕ! ਅਵਿਨਾਸ਼ੀ ਪਿਆਰੇ ਪਰਮਾਤਮਾ (ਦਾ ਸਿਮਰਨ) ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਬਚਾ ਲੈਂਦਾ ਹੈ। (ਇਸ ਵਾਸਤੇ) ਗੁਰੂ ਦਾ ਉਪਦੇਸ਼ ਹਿਰਦੇ ਵਿਚ ਟਿਕਾ ਰੱਖਣਾ ਚਾਹੀਦਾ ਹੈ (ਅਤੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ) ।14। ਭਾਵ: ਪਰਮਾਤਮਾ ਦਾ ਸਿਮਰਨ ਮਨੁੱਖ ਨੂੰ ਦੁਨੀਆ ਦੇ ਵਿਕਾਰਾਂ ਤੋਂ ਬਚਾ ਲੈਂਦਾ ਹੈ। ਇਹ ਸਿਮਰਨ ਮਿਲਦਾ ਹੈ ਗੁਰੂ ਦੀ ਰਾਹੀਂ। |
Sri Guru Granth Darpan, by Professor Sahib Singh |