ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1361

ਮਰਣੰ ਬਿਸਰਣੰ ਗੋਬਿੰਦਹ ॥ ਜੀਵਣੰ ਹਰਿ ਨਾਮ ਧ੍ਯ੍ਯਾਵਣਹ ॥ ਲਭਣੰ ਸਾਧ ਸੰਗੇਣ ॥ ਨਾਨਕ ਹਰਿ ਪੂਰਬਿ ਲਿਖਣਹ ॥੧੫॥ {ਪੰਨਾ 1361}

ਪਦ ਅਰਥ: ਮਰਣੰ-ਮੌਤ (mrxz) । ਬਿਸਰਣੰ ਗੋਬਿੰਦਹ = ਪਰਮਾਤਮਾ ਨੂੰ ਵਿਸਾਰਨਾ। ਪੂਰਬਿ ਲਿਖਣਹ = ਪੂਰਬਲੇ ਸਮੇ ਵਿਚ ਲਿਖੇ ਅਨੁਸਾਰ। ਬਿਸਰਣੰ = (ivÔmrxz) ਭੁਲਾਣਾ, ਵਿਸਾਰਨਾ। ਪੂਰਬਿ = (puvL) ਪੂਰਬਲੇ ਸਮੇ ਵਿਚ। ਸਾਧ ਸੰਗੇਣ = (swDu ÔzwÀwyn) ਗੁਰੂ ਦੀ ਸੰਗਤਿ ਦੀ ਰਾਹੀਂ। ਲਭਣੰ = (lBnz) ।

ਅਰਥ: ਗੋਬਿੰਦ ਨੂੰ ਬਿਸਾਰਨਾ (ਆਤਮਕ) ਮੌਤ ਹੈ, ਅਤੇ ਪਰਮਾਤਮਾ ਦਾ ਨਾਮ ਚੇਤੇ ਰੱਖਣਾ (ਆਤਮਕ) ਜੀਵਨ ਹੈ ਪਰ ਹੇ ਨਾਨਕ! ਪ੍ਰਭੂ (ਦਾ ਸਿਮਰਨ) ਸਾਧ ਸੰਗਤਿ ਵਿਚ ਪੂਰਬਲੇ ਲਿਖੇ ਅਨੁਸਾਰ ਮਿਲਦਾ ਹੈ।15।

ਭਾਵ: ਪਰਮਾਤਮਾ ਦੀ ਸਿਫ਼ਤਿ-ਸਾਲਾਹ ਮਨੁੱਖ ਵਾਸਤੇ ਆਤਮਕ ਜੀਵਨ ਹੈ, ਇਹ ਦਾਤਿ ਸਾਧ ਸੰਗਤਿ ਵਿਚੋਂ ਮਿਲਦੀ ਹੈ।

ਦਸਨ ਬਿਹੂਨ ਭੁਯੰਗੰ ਮੰਤ੍ਰੰ ਗਾਰੁੜੀ ਨਿਵਾਰੰ ॥ ਬ੍ਯ੍ਯਾਧਿ ਉਪਾੜਣ ਸੰਤੰ ॥ ਨਾਨਕ ਲਬਧ ਕਰਮਣਹ ॥੧੬॥ {ਪੰਨਾ 1361}

ਪਦ ਅਰਥ: ਦਸਨ = ਦੰਦ (d_n = a tooth। dz_੍ਹ੍ਹ = to bite) । ਭੁਯੰਗੰ = ਸੱਪ (BujzÀw = a serpent) । ਬ੍ਯ੍ਯਾਧਿ = ਰੋਗ (ÒXwiD = ailment) । ਕਰਮਣਹ = ਭਾਗਾਂ ਨਾਲ। ਗਾਰੁੜੀ = ਗਰੁੜ-ਮੰਤ੍ਰ ਦਾ ਜਾਨਣ ਵਾਲਾ, ਸੱਪ ਦਾ ਜ਼ਹਰ ਦੂਰ ਕਰਨ ਵਾਲੀ ਦਵਾਈ ਦਾ ਜਾਣੂ (Àw}fz = a charm against snake-poison) । ਲਬਧ = (lÊD) ਲੱਭਦਾ।

ਅਰਥ: (ਜਿਵੇਂ) ਗਰੁੜ-ਮੰਤ੍ਰ ਜਾਨਣ ਵਾਲਾ ਮਨੁੱਖ ਸੱਪ ਨੂੰ ਦੰਦ-ਹੀਣ ਕਰ ਦੇਂਦਾ ਹੈ ਅਤੇ (ਸੱਪ ਦੇ ਜ਼ਹਰ ਨੂੰ) ਮੰਤ੍ਰਾਂ ਨਾਲ ਦੂਰ ਕਰ ਦੇਂਦਾ ਹੈ, (ਭਾਵੇਂ) ਸੰਤ ਜਨ (ਮਨੁੱਖ ਦੇ ਆਤਮਕ) ਰੋਗਾਂ ਦਾ ਨਾਸ ਕਰ ਦੇਂਦੇ ਹਨ।

ਪਰ, ਹੇ ਨਾਨਕ! (ਸੰਤਾਂ ਦੀ ਸੰਗਤਿ) ਭਾਗਾਂ ਨਾਲ ਲੱਭਦੀ ਹੈ। 16।

ਭਾਵ: ਸਾਧ ਸੰਗਤਿ ਵਿਚ ਟਿਕਿਆਂ ਮਨੁੱਖ ਦੇ ਸਾਰੇ ਆਤਮਕ ਰੋਗ ਦੂਰ ਹੋ ਜਾਂਦੇ ਹਨ।

ਜਥ ਕਥ ਰਮਣੰ ਸਰਣੰ ਸਰਬਤ੍ਰ ਜੀਅਣਹ ॥ ਤਥ ਲਗਣੰ ਪ੍ਰੇਮ ਨਾਨਕ ॥ ਪਰਸਾਦੰ ਗੁਰ ਦਰਸਨਹ ॥੧੭॥ {ਪੰਨਾ 1361}

ਪਦ ਅਰਥ: ਜਥ ਕਥ = ਜਿਥੇ ਕਿਥੇ, ਹਰ ਥਾਂ। ਤਬ = ਉਸ ਵਿਚ। ਪਰਸਾਦੰ = ਕਿਰਪਾ (pRswd) । ਸਰਣ = ਓਟ, ਆਸਰਾ (_rxz) । ਸਰਬਤ੍ਰ = ਸਾਰੇ (svL> = in all places) । ਰਮਣ = ਵਿਆਪਕ।

ਅਰਥ: ਜੋ ਪਰਮਾਤਮਾ ਹਰ ਥਾਂ ਵਿਆਪਕ ਹੈ ਅਤੇ ਸਾਰੇ ਜੀਵਾਂ ਦਾ ਆਸਰਾ ਹੈ, ਉਸ ਵਿਚ, ਹੇ ਨਾਨਕ! ਗੁਰੂ ਦੇ ਦੀਦਾਰ ਦੀ ਬਰਕਤਿ ਨਾਲ ਹੀ (ਜੀਵ ਦਾ) ਪਿਆਰ ਬਣਦਾ ਹੈ। 17।

ਭਾਵ: ਗੁਰੂ ਦੀ ਸੰਗਤਿ ਕੀਤਿਆਂ ਹੀ ਪਰਮਾਤਮਾ ਨਾਲ ਪਿਆਰ ਬਣਦਾ ਹੈ।

ਚਰਣਾਰਬਿੰਦ ਮਨ ਬਿਧ੍ਯ੍ਯੰ ॥ ਸਿਧ੍ਯ੍ਯੰ ਸਰਬ ਕੁਸਲਣਹ ॥ ਗਾਥਾ ਗਾਵੰਤਿ ਨਾਨਕ ਭਬ੍ਯ੍ਯੰ ਪਰਾ ਪੂਰਬਣਹ ॥੧੮॥ {ਪੰਨਾ 1361}

ਪਦ ਅਰਥ: ਚਰਣਾਰਬਿੰਦ = ਚਰਣ ਅਰਬਿੰਦ, ਚਰਨ ਕਮਲ (crx-ArivNd) । ਬਿਧ੍ਯ੍ਯੰ = ਵਿੰਨ੍ਹਿਆ ਹੋਇਆ (ivÆdz) । ਕੁਸਲਣਹ = ਸੁਖ (ku_l) । ਗਾਥਾ = ਸਿਫ਼ਤਿ-ਸਾਲਾਹ (ÀwwQw) । ਭਬ੍ਯ੍ਯੰ = ਭਾਵੀ, ਨਸੀਬ (BÒX = prosperity) । ਪਰਾ ਪੂਰਬਣਹ = ਬਹੁਤ ਪੂਰਬ ਕਾਲ ਦੇ। ਅਰਬਿੰਦ = (ArivNd) ਕੌਲ ਫੁੱਲ। ਗਾਵੰਤਿ = (ÀwwXiNq) ਗਾਂਦੇ ਹਨ।

ਅਰਥ: (ਜਿਸ ਮਨੁੱਖ ਦਾ) ਮਨ (ਪਰਮਾਤਮਾ ਦੇ) ਸੋਹਣੇ ਚਰਨਾਂ ਵਿਚ ਵਿੱਝਦਾ ਹੈ, (ਉਸ ਨੂੰ) ਸਾਰੇ ਸੁਖ ਮਿਲ ਜਾਂਦੇ ਹਨ। ਪਰ, ਹੇ ਨਾਨਕ! ਉਹੀ ਬੰਦੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਗਾਂਦੇ ਹਨ ਜਿਨ੍ਹਾਂ ਦੇ ਪੂਰਬਲੇ ਭਾਗ ਹੋਣ। 18।

ਭਾਵ: ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਦਾ ਜੀਵਨ ਸੁਖੀ ਹੋ ਜਾਂਦਾ ਹੈ।

ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧਰਣਹ ॥ ਸੰਸਾਰ ਸਾਗਰੰ ਨਾਨਕ ਪੁਨਰਪਿ ਜਨਮ ਨ ਲਭ੍ਯ੍ਯਤੇ ॥੧੯॥ {ਪੰਨਾ 1361}

ਪਦ ਅਰਥ: ਪੁਨਰਪਿ = ਪਨਹ ਅਪਿ, ਫਿਰ ਭੀ, ਮੁੜ ਮੁੜ (punrip pun: Aip) । ਸੁਭ ਬਚਨ = ਸੋਹਣੇ ਬੋਲ, ਸਿਫ਼ਤਿ-ਸਲਾਹ ਦੀ ਬਾਣੀ (_uB vcn) । ਰਵਣ = ਉਚਾਰਨ ਕਰਨਾ। ਗਵਣ = ਜਾਣਾ, ਪਹੁੰਚਣਾ (Àwmnz) । ਉਧਰਣਹ = ਉੱਧਾਰ (aÆdrxz) । ਸਾਧ ਸੰਗੇਣ = (swDu ÔzwÀwynz) ਗੁਰੂ ਦੀ ਸੰਗਤਿ ਦੀ ਰਾਹੀਂ।

ਅਰਥ: (ਜੋ ਮਨੁੱਖ) ਸਾਧ ਸੰਗਤਿ ਵਿਚ ਜਾ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਹਨ, (ਉਹਨਾਂ ਦਾ) ਉੱਧਾਰ ਹੋ ਜਾਂਦਾ ਹੈ।

ਹੇ ਨਾਨਕ! ਉਹਨਾਂ ਨੂੰ (ਇਸ) ਸੰਸਾਰ-ਸਮੁੰਦਰ ਵਿਚ ਮੁੜ ਮੁੜ ਜਨਮ ਨਹੀਂ ਲੈਣਾ ਪੈਂਦਾ।1।

ਭਾਵ: ਸਾਧ ਸੰਗਤਿ ਵਿਚ ਟਿਕ ਕੇ ਸਿਫ਼ਤਿ-ਸਾਲਾਹ ਕੀਤਿਆਂ ਵਿਕਾਰਾਂ ਤੋਂ ਬਚ ਜਾਈਦਾ ਹੈ।

ਬੇਦ ਪੁਰਾਣ ਸਾਸਤ੍ਰ ਬੀਚਾਰੰ ॥ ਏਕੰਕਾਰ ਨਾਮ ਉਰ ਧਾਰੰ ॥ ਕੁਲਹ ਸਮੂਹ ਸਗਲ ਉਧਾਰੰ ॥ ਬਡਭਾਗੀ ਨਾਨਕ ਕੋ ਤਾਰੰ ॥੨੦॥ {ਪੰਨਾ 1361}

ਪਦ ਅਰਥ: ਬਡਭਾਗੀ ਕੋ = ਕੋਈ ਵੱਡੇ ਭਾਗਾਂ ਵਾਲਾ ਮਨੁੱਖ। ਉਰ = ਹਿਰਦਾ (ars = heart) । ਏਕੰਕਾਰ ਨਾਮ = ਇਕ ਪਰਮਾਤਮਾ ਦਾ ਨਾਮ। ਕੁਲਹ ਸਮੂਹ = ਸਾਰੀਆਂ ਕੁਲਾਂ।

ਅਰਥ: ਹੇ ਨਾਨਕ! ਜੇਹੜਾ ਕੋਈ ਵੱਡੇ ਭਾਗਾਂ ਵਾਲਾ ਮਨੁੱਖ ਵੇਦ ਪੁਰਾਣ ਸ਼ਾਸਤ੍ਰ (ਆਦਿਕ ਧਰਮ-ਪੁਸਤਕਾਂ ਨੂੰ) ਵਿਚਾਰ ਕੇ ਇੱਕ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹੈ, ਉਹ (ਆਪ) ਤਰ ਜਾਂਦਾ ਹੈ ਅਤੇ ਆਪਣੀਆਂ ਅਨੇਕਾਂ ਸਾਰੀਆਂ ਕੁਲਾਂ ਨੂੰ ਤਾਰ ਲੈਂਦਾ ਹੈ। 20।

ਭਾਵ: ਧਰਮ ਪੁਸਤਕ ਦੇ ਪੜ੍ਹਨ ਤੋਂ ਅਸਲ ਲਾਭ ਇਹੀ ਮਿਲਣਾ ਚਾਹੀਦਾ ਹੈ ਕਿ ਮਨੁੱਖ ਪਰਮਾਤਮਾ ਦਾ ਨਾਮ ਸਿਮਰੇ।

ਸਿਮਰਣੰ ਗੋਬਿੰਦ ਨਾਮੰ ਉਧਰਣੰ ਕੁਲ ਸਮੂਹਣਹ ॥ ਲਬਧਿਅੰ ਸਾਧ ਸੰਗੇਣ ਨਾਨਕ ਵਡਭਾਗੀ ਭੇਟੰਤਿ ਦਰਸਨਹ ॥੨੧॥ {ਪੰਨਾ 1361}

ਪਦ ਅਰਥ: ਭੇਟੰਤਿ = ਮਿਲਦੇ ਹਨ। ਭੇਟੰਤਿ ਦਰਸਨਹ = ਦਰਸਨ ਕਰਦੇ ਹਨ। ਲਬਧਿਅੰ = ਲੱਭਦਾ ਹੈ (lÊDX) । ਸਾਧ ਸੰਗੇਣ = (swDu szÀwyn) ਗੁਰੂ ਦੀ ਸੰਗਤਿ ਦੀ ਰਾਹੀਂ। ਸਿਮਰਣੰ = (Ômrxz) ।

ਅਰਥ: ਗੋਬਿੰਦ ਦਾ ਨਾਮ ਸਿਮਰਿਆਂ ਸਾਰੀਆਂ ਕੁਲਾਂ ਦਾ ਉੱਧਾਰ ਹੋ ਜਾਂਦਾ ਹੈ ਪਰ, (ਗੋਬਿੰਦ ਦਾ ਨਾਮ) ਹੇ ਨਾਨਕ! ਸਾਧ ਸੰਗਤਿ ਵਿਚ ਮਿਲਦਾ ਹੈ, (ਤੇ, ਸਾਧ ਸੰਗਤਿ ਦਾ) ਦਰਸਨ ਵਡੇ ਭਾਗਾਂ ਵਾਲੇ (ਬੰਦੇ) ਕਰਦੇ ਹਨ। 21।

ਭਾਵ: ਪਰਮਾਤਮਾ ਦੇ ਨਾਮ ਦੀ ਦਾਤਿ ਸਾਧ ਸੰਗਤਿ ਵਿਚੋਂ ਮਿਲਦੀ ਹੈ।

ਸਰਬ ਦੋਖ ਪਰੰਤਿਆਗੀ ਸਰਬ ਧਰਮ ਦ੍ਰਿੜੰਤਣਃ ॥ ਲਬਧੇਣਿ ਸਾਧ ਸੰਗੇਣਿ ਨਾਨਕ ਮਸਤਕਿ ਲਿਖ੍ਯ੍ਯਣਃ ॥੨੨॥ {ਪੰਨਾ 1361}

ਪਦ ਅਰਥ: ਦੋਖ = ਵਿਕਾਰ (dwy =) । ਪਰੰ = ਚੰਗੀ ਤਰ੍ਹਾਂ, ਪੂਰੇ ਤੌਰ ਤੇ। ਤਿਆਗੀ = ਤਿਆਗਣ ਵਾਲਾ (ਬਣਨਾ) । ਦ੍ਰਿੜੰਤਣ: (ਹਿਰਦੇ ਵਿਚ) ਪੱਕਾ ਕਰਨਾ। ਮਸਤਕਿ = ਮੱਥੇ ਉਤੇ (mÔqk = ਮੱਥਾ। mÔqky = ਮੱਥੇ ਉਤੇ) । ਲਿਖ੍ਯ੍ਯਣ: ਲਿਖਿਆ ਹੋਇਆ ਲੇਖ।

ਅਰਥ: ਹੇ ਨਾਨਕ! ਸਾਰੇ ਵਿਕਾਰ ਚੰਗੀ ਤਰ੍ਹਾਂ ਤਿਆਗ ਦੇਣੇ ਅਤੇ ਧਰਮ ਨੂੰ ਪੱਕੀ ਤਰ੍ਹਾਂ (ਹਿਰਦੇ ਵਿਚ) ਟਿਕਾਣਾ = (ਇਹ ਦਾਤਿ ਉਸ ਬੰਦੇ ਨੂੰ) ਸਾਧ ਸੰਗਤਿ ਵਿਚ ਮਿਲਦੀ ਹੈ (ਜਿਸ ਦੇ) ਮੱਥੇ ਉਤੇ (ਚੰਗਾ) ਲੇਖ ਲਿਖਿਆ ਹੋਵੇ। 22।

ਭਾਵ: ਉਸ ਮਨੁੱਖ ਦੇ ਭਾਗ ਜਾਗ ਪਏ ਜਾਣੋ ਜੋ ਸਾਧ ਸੰਗਤਿ ਵਿਚ ਜਾਣ ਲੱਗ ਪੈਂਦਾ ਹੈ। ਸਾਧ ਸੰਗਤਿ ਵਿਚ ਨਾਮ ਸਿਮਰਨ ਨਾਲ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ।

ਹੋਯੋ ਹੈ ਹੋਵੰਤੋ ਹਰਣ ਭਰਣ ਸੰਪੂਰਣਃ ॥ ਸਾਧੂ ਸਤਮ ਜਾਣੋ ਨਾਨਕ ਪ੍ਰੀਤਿ ਕਾਰਣੰ ॥੨੩॥ {ਪੰਨਾ 1361}

ਪਦ ਅਰਥ: ਹੋਯੋ = ਜੋ ਪਿਛਲੇ ਸਮੇ ਵਿਚ ਮੌਜੂਦ ਸੀ। ਹੈ– ਜੋ ਹੁਣ ਭੀ ਮੌਜੂਦ ਹੈ। ਹੋਵੰਤੋ = ਜੋ ਅਗਾਂਹ ਨੂੰ ਭੀ ਮੌਜੂਦ ਰਹੇਗਾ। ਹਰਣ = ਨਾਸ ਕਰਨ ਵਾਲਾ। ਭਰਣ = ਪਾਲਣ ਵਾਲਾ। ਸੰਪੂਰਣ: ਵਿਆਪਕ। ਸਤਮ = (sÄXz) ਨਿਸ਼ਚੇ ਕਰ ਕੇ। ਜਾਣੋ = ਸਮਝੋ।

ਅਰਥ: ਜੋ ਪਰਮਾਤਮਾ ਭੂਤ ਵਰਤਮਾਨ ਭਵਿੱਖਤ ਵਿਚ ਸਦਾ ਹੀ ਥਿਰ ਰਹਿਣ ਵਾਲਾ ਹੈ, ਜੋ ਸਭ ਜੀਵਾਂ ਨੂੰ ਨਾਸ ਕਰਨ ਵਾਲਾ ਹੈ ਸਭ ਦਾ ਪਾਲਣ ਵਾਲਾ ਹੈ ਅਤੇ ਸਭ ਵਿਚ ਵਿਆਪਕ ਹੈ, ਹੇ ਨਾਨਕ! ਉਸ ਨਾਲ ਪਿਆਰ ਪਾਣ ਦਾ ਕਾਰਨ ਨਿਸ਼ਚੇ ਕਰ ਕੇ ਸੰਤਾਂ ਨੂੰ ਹੀ ਸਮਝੋ। 23।

ਭਾਵ: ਸਾਧ ਸੰਗਤਿ ਦੀ ਰਾਹੀਂ ਹੀ ਪਰਮਾਤਮਾ ਨਾਲ ਪਿਆਰ ਬਣ ਸਕਦਾ ਹੈ।

ਸੁਖੇਣ ਬੈਣ ਰਤਨੰ ਰਚਨੰ ਕਸੁੰਭ ਰੰਗਣਃ ॥ ਰੋਗ ਸੋਗ ਬਿਓਗੰ ਨਾਨਕ ਸੁਖੁ ਨ ਸੁਪਨਹ ॥੨੪॥ {ਪੰਨਾ 1361}

ਪਦ ਅਰਥ: ਸੁਖੇਣ = ਸੁਖਦਾਈ। ਬੈਣ ਰਤਨੰ = ਬੋਲ ਰੂਪ ਰਤਨ (vcn, vAx) । ਰਚਨੰ = ਮਸਤ ਹੋਣਾ। ਕਸੁੰਭ ਰੰਗਣ: (ਮਾਇਆ-) ਕਸੁੰਭੇ ਦੇ ਰੰਗਾਂ ਵਿਚ। ਬਿਓਗ = ਵਿਛੋੜਾ, ਦੁੱਖ। ਸੁਪਨਹ = (ÔÒÈny) । ਸੋਗ = (_wyk) ਚਿੰਤਾ।

ਅਰਥ: ਹੇ ਨਾਨਕ! (ਮਾਇਆ-) ਕਸੁੰਭੇ ਦੇ ਰੰਗਾਂ ਵਿਚ ਅਤੇ (ਮਾਇਆ ਸੰਬੰਧੀ) ਸੁਖਦਾਈ ਸੋਹਣੇ ਬੋਲਾਂ ਵਿਚ ਮਸਤ ਰਿਹਾਂ ਰੋਗ ਚਿੰਤਾ ਅਤੇ ਦੁੱਖ (ਹੀ ਵਿਆਪਦੇ ਹਨ) । ਸੁਖ ਸੁਪਨੇ ਵਿਚ ਭੀ ਨਹੀਂ ਮਿਲਦਾ। 24।

ਭਾਵ: ਮਾਇਆ ਦੇ ਰੰਗ ਤਮਾਸ਼ੇ ਕਸੁੰਭੇ ਦੇ ਫੁੱਲ ਵਰਗੇ ਹੀ ਹਨ। ਇਹਨਾਂ ਵਿਚ ਫਸੇ ਰਿਹਾਂ ਸੁਖ ਨਹੀਂ ਮਿਲ ਸਕਦਾ।

(ਨੋਟ: ਸਹਸਕ੍ਰਿਤੀ ਸਲੋਕ ਅਤੇ ਗਾਥਾ ਦਾ ਟੀਕਾ ਅਗਸਤ 1955 ਵਿਚ ਲਿਖਿਆ ਅਤੇ ਸਤੰਬਰ 1963 ਵਿਚ ਇਸ ਟੀਕੇ ਦੀ ਸੁਧਾਈ ਕੀਤੀ)

ਫੁਨਹੇ ਮਹਲਾ 5 ਦਾ ਭਾਵ:

ਹਰੇਕ ਬੰਦ ਦਾ ਵੱਖ-ਵੱਖ:

1. ਇਸ ਜਗਤ-ਰਚਨਾ ਵਿਚ ਸਿਰਜਣਹਾਰ ਪ੍ਰਭੂ ਹਰੇਕ ਜੀਵ ਦੇ ਅੰਗ-ਸੰਗ ਮੌਜੂਦ ਹੈ। ਉਸ ਦੀ ਕੁਦਰਤਿ ਵਿਚ ਮਰਯਾਦਾ ਹੀ ਇਉਂ ਹੈ ਕਿ ਜੀਵ ਦੇ ਕੀਤੇ ਕਰਮਾਂ ਦੇ ਸੰਸਕਾਰ ਉਸਦੇ ਮਨ ਵਿਚ ਇਕੱਠੇ ਹੁੰਦੇ ਜਾਂਦੇ ਹਨ, ਮਾਨੋ, ਉਸ ਦੇ ਮੱਥੇ ਉਤੇ ਲੇਖ ਲਿਖੇ ਜਾਂਦੇ ਹਨ।

2. ਸਾਧ-ਸੰਗਤਿ ਵਿਚ ਜਿਸ ਮਨੁੱਖ ਦਾ ਬਹਿਣ-ਖਲੋਣ ਹੋ ਜਾਂਦਾ ਹੈ, ਉਥੇ ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ। ਇਸ ਤਰ੍ਹਾਂ, ਮਾਨੋ, ਉਸ ਦੇ ਮੱਥੇ ਦੇ ਭਾਗ ਜਾਗ ਪੈਂਦੇ ਹਨ, ਤੇ, ਉਸ ਦੀ ਸੁਰਤਿ ਪਰਮਾਤਮਾ ਦੇ ਚਰਨਾਂ ਵਿਚ ਜੁੜਨ ਲਗ ਪੈਂਦੀ ਹੈ।

3. ਦੁਨੀਆ ਦੇ ਮੌਜ-ਮੇਲੇ, ਸਰੀਰਕ ਸੁਖ ਕਿਤਨੇ ਭੀ ਪਏ ਹੋਣ; ਪਰ ਜਿਤਨਾ ਚਿਰ ਮਨੁੱਖ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਨਹੀਂ ਜੁੜਦਾ, ਇਸ ਨੂੰ ਆਤਮਕ ਆਨੰਦ ਹਾਸਲ ਨਹੀਂ ਹੁੰਦਾ।

4. ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਸ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ। ਜਿਹੜਾ ਭੀ ਮਨੁੱਖ ਅਜਿਹੇ ਮਨੁੱਖ ਦੀ ਸੰਗਤਿ ਕਰਦਾ ਹੈ, ਉਹ ਭੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦਾ ਹੈ।

5. ਮਾਇਆ ਦੇ ਜੋਧੇ ਕਾਮਾਦਿਕ ਇਤਨੇ ਬਲੀ ਹਨ ਕਿ ਕੋਈ ਮਨੁੱਖ ਆਪਣੇ ਉੱਦਮ ਦੀ ਟੇਕ ਰੱਖ ਕੇ ਇਹਨਾਂ ਦੇ ਹੱਲੇ ਤੋਂ ਬਚ ਨਹੀਂ ਸਕਦਾ। ਜਿਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ ਉਸ ਦਾ ਮਨ ਟਿਕ ਜਾਂਦਾ ਹੈ, ਤੇ ਪਰਮਾਤਮਾ ਦੀ ਯਾਦ ਵਿਚ ਜੁੜਨ ਲੱਗ ਪੈਂਦਾ ਹੈ।

6. ਵਿਕਾਰਾਂ-ਭਰੇ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਬੜੀ ਹੀ ਔਖੀ ਖੇਡ ਹੈ। ਗੁਰੂ ਹੀ ਮਨੁੱਖ ਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਜੋੜ ਕੇ ਵਿਕਾਰਾਂ ਤੋਂ ਬਚਾਂਦਾ ਹੈ। ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਗੁਰੂ ਤੋਂ ਹੀ ਮਿਲਦਾ ਹੈ।

7. ਭੈੜੀ ਨਜ਼ਰ ਤੋਂ ਬਚਾਣ ਲਈ ਲੋਕ ਆਪਣੇ ਬੱਚਿਆਂ ਦੇ ਗਲ ਵਿਚ ਨਜ਼ਰ-ਪੱਟੂ ਪਾਂਦੇ ਹਨ। ਗੁਰੂ ਦੀ ਮਿਹਰ ਨਾਲ ਜਿਸ ਮਨੁੱਖ ਦੇ ਗਲੇ ਵਿਰ ਰਾਮ-ਰਤਨ ਪਰੋਤਾ ਜਾਂਦਾ ਹੈ, ਉਸ ਦੇ ਭਾਗ ਜਾਗ ਪੈਂਦੇ ਹਨ, ਕੋਈ ਵਿਕਾਰ ਦੁੱਖ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ। ਉਸ ਦੇ ਅੰਦਰ ਹਰ ਵੇਲੇ ਆਤਮਕ ਆਨੰਦ ਦੀ ਸੁਗੰਧੀ ਖਿਲਰੀ ਰਹਿੰਦੀ ਹੈ।

8. ਪਰ ਤਨ, ਪਰ ਧਨ ਆਦਿਕ ਵਿਕਾਰ ਮਨੁੱਖ ਨੂੰ ਸ਼ਰਮਸਾਰ ਕਰਦੇ ਹਨ। ਪਰ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ, ਉਹ ਮਨੁੱਖ ਆਪਣੇ ਸਾਰੇ ਸਾਥੀਆਂ ਸਨਬੰਧੀਆਂ ਨੂੰ ਭੀ ਵਿਕਾਰਾਂ ਤੋਂ ਬਚਾ ਲੈਂਦਾ ਹੈ।

9. ਪਰ ਤਨ, ਪਰ ਧਨ ਆਦਿਕ ਵਿਕਾਰਾਂ ਤੋਂ ਬਚਣ ਲਈ ਗ੍ਰਿਹਸਤ ਛੱਡ ਕੇ ਜੰਗਲਾਂ ਵਿਚ ਜਾ ਡੇਰਾ ਲਾਣਾ ਜੀਵਨ ਦਾ ਸਹੀ ਰਸਤਾ ਨਹੀਂ ਹੈ। ਇਹ ਸਾਰਾ ਜਗਤ ਪਰਮਾਤਮਾ ਦਾ ਰੂਪ ਹੈ। ਗੁਰੂ ਦੀ ਸਰਨ ਪੈ ਕੇ ਜਿਹੜਾ ਮਨੁੱਖ ਪਰਮਾਤਮਾ ਦੀ ਯਾਦ ਵਿਚ ਜੁੜਦਾ ਹੈ, ਉਹ ਹਰ ਵੇਲੇ ਉਸ ਦੇ ਦਰਸ਼ਨ ਵਿਚ ਮਸਤ ਰਹਿੰਦਾ ਹੈ।

10. ਗੁਰੂ ਦੀ ਸੰਗਤਿ ਇਕ ਸਰੋਵਰ ਹੈ ਜਿਸ ਵਿਚ ਆਤਮਕ ਇਸ਼ਨਾਨ ਕੀਤਿਆਂ ਮਨੁੱਖ ਦੇ ਮਨ ਦੇ ਸਾਰੇ ਪਾਪ ਧੁਪ ਜਾਂਦੇ ਹਨ। ਸਾਧ-ਸੰਗਤਿ, ਮਾਨੋ, ਇਕ ਸ਼ਹਰ ਹੈ ਜਿਸ ਵਿਚ ਆਤਮਕ-ਗੁਣਾਂ ਦੀ ਸੰਘਣੀ ਵੱਸੋਂ ਹੈ। ਸਾਧ-ਸੰਗਤਿ ਵਿਚ ਟਿਕਿਆਂ ਦੁਨੀਆ ਦੇ ਪਾਪ-ਵਿਕਾਰ ਆਪਣਾ ਜ਼ੋਰ ਨਹੀਂ ਪਾ ਸਕਦੇ।

11. ਪਪੀਹਾ ਵਰਖਾ ਦੇ ਪਾਣੀ ਦੀ ਇਕ ਬੂੰਦ ਵਾਸਤੇ ਦਰਿਆਵਾਂ ਟੋਭਿਆਂ ਦੇ ਪਾਣੀ ਵਲੋਂ ਉਪਰਾਮ ਹੋ ਕੇ ਜੰਗਲ ਢੂੰਢਦਾ ਫਿਰਦਾ ਹੈ। ਜਿਹੜਾ ਮਨੁੱਖ ਪਪੀਹੇ ਵਾਂਗ ਪਰਮਾਤਮਾ ਦਾ ਨਾਮ ਮੰਗਦਾ ਹੈ ਉਹ ਭਾਗਾਂ ਵਾਲਾ ਹੈ।

12. ਸਾਧ-ਸੰਗਤਿ ਵਿਚ ਟਿਕ ਕੇ ਇਹ ਸਮਝ ਆਉਂਦੀ ਹੈ ਕਿ ਜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਆਪਣੇ ਮਨ ਨੂੰ ਜੋੜੇ, ਤਾਂ ਇਹ ਸਦਾ-ਭਟਕਦਾ ਮਨ ਮਾਇਆ ਪਿਛੇ ਭਟਕਣ ਵਲੋਂ ਹਟ ਕੇ ਪਰਮਾਤਮਾ ਦੇ ਨਾਮ-ਧਨ ਦਾ ਪ੍ਰੇਮੀ ਬਣ ਜਾਂਦਾ ਹੈ।

13. ਪਰਮਾਤਮਾ ਦੀ ਯਾਦ ਹੈ ਹੀ ਐਸੀ ਸੁਆਦਲੀ ਕਿ ਇਹ ਮਨੁੱਖ ਨੂੰ ਧ੍ਰੂਹ ਪਾਣ ਲੱਗ ਪੈਂਦੀ ਹੈ। ਫਿਰ ਉਹ ਭਾਗਾਂ ਵਾਲਾ ਮਨੁੱਖ ਪਰਮਾਤਮਾ ਦੇ ਪਿਲਾਪ ਨੂੰ ਹੀ ਆਪਣੀ ਜ਼ਿੰਦਗੀ ਦਾ ਸਭ ਤੋਂ ਉੱਚਾ ਨਿਸ਼ਾਨਾ ਸਮਝਦਾ ਹੈ।

14. ਜਦੋਂ ਪਰਮਾਤਮਾ ਦੀ ਯਾਦ ਭੁੱਲ ਜਾਏ ਤਦੋਂ ਦਿਨੋ ਦਿਨ ਆਤਮਕ ਜੀਵਨ ਵਲੋਂ ਕਮਜ਼ੋਰ ਹੁੰਦੇ ਜਾਈਦਾ ਹੈ, ਅੱਖਾਂ ਪਰ ਧਨ ਪਰ ਤਨ ਨੂੰ ਤੱਕ ਤੱਕ ਕੇ ਬੇਹਾਲ ਹੋਈਆਂ ਰਹਿੰਦੀਆਂ ਹਨ, ਜੀਭ ਨਿੰਦਾ ਆਦਿਕ ਕਰਨ ਵਿਚ ਅਤੇ ਕੰਨ ਨਿੰਦਾ ਚੁਗ਼ਲੀ ਆਦਿਕ ਸੁਣਨ ਵਿਚ ਰੁੱਝੇ ਰਹਿੰਦੇ ਹਨ।

15. ਕੌਲ ਫੁੱਲ ਦੀ ਤੇਜ਼ ਸੁਗੰਧੀ ਵਿਚ ਮਸਤ ਹੋ ਕੇ ਭੌਰਾ ਫੁੱਲ ਤੋਂ ਉੱਡਣਾ ਭੁੱਲ ਜਾਂਦਾ ਹੈ। ਇਹੀ ਹਾਲ ਹੁੰਦਾ ਹੈ ਜੀਵ-ਭੌਰੇ ਦਾ। ਪਰਮਾਤਮਾ ਦੀ ਯਾਦ ਭੁਲਾ ਕੇ ਮਨੁੱਖ ਦੀ ਜਿੰਦ ਨੂੰ ਮਾਇਆ ਦੇ ਮੋਹ ਦੀ ਪੱਕੀ ਗੰਢ ਬੱਝ ਜਾਂਦੀ ਹੈ।

16. ਕਾਮਾਦਿਕ ਪੰਜੇ ਵੈਰੀ ਮਨੁੱਖ ਨੂੰ ਸਦਾ ਹੀ ਸਤਾਂਦੇ ਰਹਿੰਦੇ ਹਨ। ਇਹਨਾਂ ਨੂੰ ਮਾਰਨ ਦਾ ਇਕੋ ਹੀ ਤਰੀਕਾ ਹੈ ਕਿ ਗੁਰੂ ਦਾ ਆਸਰਾ ਲੈ ਕੇ ਸਿਮਰਨ ਦੇ ਤ੍ਰਿਖੇ ਤੀਰ ਸਦਾ ਚਲਾਂਦੇ ਰਹੀਏ।

17. ਗੁਰੂ ਦੀ ਸਰਨ ਪੈ ਕੇ ਹਰੀ-ਨਾਮ ਦੀ ਦਾਤਿ ਵਰਤਣ ਵਾਲਾ ਮਨੁੱਖ ਵਿਕਾਰਾਂ ਦੀ ਮਾਰ ਤੋਂ ਬਚਿਆ ਰਹਿੰਦਾ ਹੈ। ਪਰਮਾਤਮਾ ਆਪ ਹੀ ਇਹ ਦਾਤਿ ਦੇਂਦਾ ਹੈ। ਜਿਸ ਨੂੰ ਮਿਲਦੀ ਹੈ, ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁਕਦੀ।

18. ਪਰਮਾਤਮਾ ਦਾ ਨਾਮ ਜਪ ਕੇ ਮਨੁੱਖ ਦੇ ਮਨ ਵਿਚ ਆਤਮਕ ਆਨੰਦ ਪੈਦਾ ਹੁੰਦਾ ਹੈ। ਜਿਸ ਥਾਂ ਬੈਠ ਕੇ ਕੋਈ ਪ੍ਰੇਮੀ ਜੀਊੜਾ ਨਾਮ ਜਪਦਾ ਹੈ ਉਸ ਥਾਂ ਦੇ ਜ਼ੱਰੇ-ਜ਼ੱਰੇ ਵਿਚ ਸਿਫ਼ਤਿ-ਸਾਲਾਹ ਦੀ ਰੌ ਚੱਲ ਪੈਂਦੀ ਹੈ। ਉਥੋਂ ਦਾ ਸੁਹਾਵਣਾ ਵਾਯੂ-ਮੰਡਲ ਉਥੇ ਆ ਕੇ ਬੈਠੇ ਕਿਸੇ ਮਨੁੱਖ ਦੇ ਅੰਦਰ ਭੀ ਸਿਮਰਨ ਦਾ ਹੁਲਾਰਾ ਪੈਦਾ ਕਰ ਦੇਂਦਾ ਹੈ।

19. ਮਾਇਕ ਪਦਾਰਥਾਂ ਦੇ ਹਵਾਈ ਕਿਲਿਆਂ ਨੂੰ ਵੇਖ ਵੇਖ ਕੇ ਖ਼ੁਸ਼ ਹੁੰਦੇ ਰਹਿਣਾ ਜੀਵਨ ਦਾ ਗ਼ਲਤ ਰਸਤਾ ਹੈ। ਇਹਨਾਂ ਦੇ ਮੋਹ ਵਿਚ ਫਸੇ ਰਹਿ ਕੇ ਜ਼ਿੰਦਗੀ ਦੀ ਬੇੜੀ ਬਹੁਤਾ ਚਿਰ ਸੁਖ ਨਾਲ ਨਹੀਂ ਚਲਾਈ ਜਾ ਸਕਦੀ। ਉਹ ਤਾਂ ਮਨੁੱਖ ਨੂੰ ਪਰਮਾਤਮਾ ਦੀ ਯਾਦ ਤੋਂ ਦੂਰ ਪਰੇ ਲੈ ਜਾਂਦਾ ਹੈ।

20. ਇਹਨਾਂ ਹਵਾਈ ਕਿਲਿਆਂ ਦੇ ਆਸਰੇ ਕੁਕਰਮਾਂ ਦੀ ਗੰਦਗੀ ਵਿਚ ਫਸ ਕੇ ਮਨੁੱਖ ਆਪਣੇ ਅਮੋਲਕ ਜਨਮ ਨੂੰ ਕੌਡੀਓਂ ਹੌਲਾ ਕਰ ਲੈਂਦਾ ਹੈ, ਅਹੰਕਾਰ ਦੇ ਹਨੇਰੇ ਵਿਚ ਤੁਰਿਆ ਫਿਰਦਾ ਹੈ। ਮਨੁੱਖ ਨੂੰ ਮੌਤ ਭੀ ਨਹੀਂ ਸੁੱਝਦੀ।

21. ਆਖ਼ਰ ਉਮਰ ਦੀ ਮਿਆਦ ਪੁੱਗ ਜਾਣ ਤੇ ਮੌਤ ਆ ਫੜਦੀ ਹੈ, ਤੇ, ਇਹ ਮਾਇਕ ਪਦਾਰਥ ਇਥੇ ਹੀ ਧਰੇ ਰਹਿ ਜਾਂਦੇ ਹਨ। ਨਿਰੇ ਮਾਇਕ ਪਦਾਰਥਾਂ ਵਾਸਤੇ ਹੀ ਕੀਤੀ ਹੋਈ ਸਾਰੀ ਉਮਰ ਦੀ ਮਿਹਨਤ ਵਿਅਰਥ ਚਲੀ ਜਾਂਦੀ ਹੈ।

22. ਦੁਨੀਆ ਦੇ ਪਦਾਰਥਾਂ ਦਾ ਮੋਹ ਤਾਂ ਮਨੁੱਖ ਨੂੰ ਵਿਕਾਰਾਂ ਵਾਲੇ ਪਾਸੇ ਪ੍ਰੇਰਦਾ ਹੈ; ਪਰ ਪਰਮਾਤਮਾ ਦਾ ਨਾਮ ਦਵਾਈ ਹੈ ਜੋ ਵਿਕਾਰਾਂ ਵਿਚ ਗਲਣ ਤੋਂ ਬਚਾਂਦੀ ਹੈ। ਜਿਸ ਮਨੁੱਖ ਉੱਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ ਉਸ ਨੂੰ ਇਹ ਦਵਾਈ ਸਾਧ-ਸੰਗਤਿ ਵਿਚੋਂ ਮਿਲਦੀ ਹੈ। ਉਹ ਮਨੁੱਖ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦਾ ਹੈ।

23. ਸੰਤ-ਜਨ ਵਿਕਾਰੀ ਬੰਦਿਆਂ ਨੂੰ ਵਿਕਾਰ-ਰੋਗਾਂ ਤੋਂ ਬਚਾਣ ਲਈ, ਮਾਨੋ, ਹਕੀਮ ਹਨ। ਉਹਨਾਂ ਸੰਤ-ਜਨਾਂ ਦੇ ਨਿੱਤ ਦੇ ਕਰਤਬ ਸਾਧ-ਸੰਗਤਿ ਵਿਚ ਆਏ ਆਮ ਲੋਕਾਂ ਵਾਸਤੇ ਵਧੀਆ ਪੂਰਨੇ ਬਣ ਜਾਂਦੇ ਹਨ। ਇਸ ਵਾਸਤੇ ਸਾਧ-ਸੰਗਤਿ ਵਿਚ ਆਏ ਵਡ-ਭਾਗੀਆਂ ਦੇ ਸਰੀਰ ਤੋਂ ਸਾਰੇ ਦੁੱਖ ਸਾਰੇ ਰੋਗ ਸਾਰੇ ਪਾਪ ਦੂਰ ਹੋ ਜਾਂਦੇ ਹਨ।

ਲੜੀ-ਵਾਰ ਭਾਵ:

(1 ਤੋਂ 4) ਸਿਰਜਣਹਾਰ ਪ੍ਰਭੂ ਦੀ ਬਣਾਈ ਮਰਯਾਦਾ ਅਨੁਸਾਰ ਮਨੁੱਖ ਦੇ ਕੀਤੇ ਕਰਮਾਂ ਦੇ ਸੰਸਕਾਰ ਉਸ ਦੇ ਮਨ ਵਿਚ ਇਕੱਠੇ ਹੁੰਦੇ ਰਹਿੰਦੇ ਹਨ, ਤੇ, ਅਗਾਂਹ ਉਸੇ ਤਰ੍ਹਾਂ ਦੇ ਕਰਮ ਕਰਨ ਦੀ ਪ੍ਰੇਰਨਾ ਕਰਦੇ ਰਹਿੰਦੇ ਹਨ। ਜਿਹੜਾ ਮਨੁੱਖ ਸਾਧ-ਸੰਗਤਿ ਵਿਚ ਆਉਂਦਾ ਹੈ ਉਸ ਦੇ ਅੰਦਰਲੇ ਭਲੇ ਸੰਸਕਾਰ ਜਾਗ ਪੈਂਦੇ ਹਨ, ਉਹ ਪਰਮਾਤਮਾ ਦੇ ਸਿਮਰਨ ਵਲ ਪਰਤਦਾ ਹੈ, ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ।

(5 ਤੋਂ 10) ਕੋਈ ਮਨੁੱਖ ਆਪਣੇ ਉੱਦਮ ਦੇ ਆਸਰੇ ਕਾਮਾਦਿਕ ਵਿਕਾਰਾਂ ਦੇ ਹੱਲਿਆਂ ਤੋ ਬਚ ਨਹੀਂ ਸਕਦਾ। ਵਿਕਾਰਾਂ-ਭਰੇ ਇਸ ਸੰਸਾਰ-ਸਮੁੰਦਰ ਵਿਚੋਂ ਜ਼ਿੰਦਗੀ ਦੀ ਬੇੜੀ ਸਹੀ-ਸਲਾਮਤ ਪਾਰ ਲੰਘਾਣੀ ਇਕ ਬੜੀ ਔਖੀ ਖੇਡ ਹੈ। ਪਰਮਾਤਮਾ ਦਾ ਨਾਮ ਹੀ ਹੈ ਆਤਮਕ ਜੀਵਨ ਦੇਣ ਵਾਲਾ, ਤੇ, ਇਹ ਮਿਲਦਾ ਹੈ, ਗੁਰੂ ਪਾਸੋਂ ਸਾਧ-ਸੰਗਤਿ ਵਿਚ। ਸਾਧ-ਸੰਗਤਿ ਇਕ ਸਰੋਵਰ ਹੈ, ਇਸ ਵਿਚ ਆਤਮਕ ਇਸ਼ਨਾਨ ਕੀਤਿਆਂ ਮਨੁੱਖ ਦੇ ਮਨ ਦੇ ਸਾਰੇ ਪਾਪ ਧੁਪ ਜਾਂਦੇ ਹਨ।

(11 ਤੋਂ 13) ਭਾਗਾਂ ਵਾਲਾ ਹੈ ਉਹ ਮਨੁੱਖ ਜਿਹੜਾ ਪਪੀਹੇ ਵਾਂਗ ਨਾਮ-ਜਲ ਸਦਾ ਮੰਗਦਾ ਹੈ। ਇਸ ਦੀ ਬਰਕਤਿ ਨਾਲ ਮਨ ਮਾਇਆ ਪਿਛੇ ਭਟਕਣੋਂ ਹਟ ਜਾਂਦਾ ਹੈ, ਕਿਉਂਕਿ ਪਰਮਾਤਮਾ ਦੀ ਯਾਦ ਹੈ ਹੀ ਐਸੀ ਸੁਆਦਲੀ ਕਿ ਇਹ ਮਨੁੱਖ ਦੇ ਮਨ ਨੂੰ ਸਦਾ ਆਪਣੇ ਵਲ ਧ੍ਰੂਹ ਪਾਈ ਰੱਖਦੀ ਹੈ।

(14 ਤੋਂ 18) ਪਰਮਾਤਮਾ ਦੀ ਯਾਦ ਭੁਲਾਇਆਂ ਮਨੁੱਖ ਦਾ ਮਨ ਆਤਮਕ ਜੀਵਨ ਵਲੋਂ ਕਮਜ਼ੋਰ ਹੋ ਜਾਂਦਾ ਹੈ, ਮਨੁੱਖ ਦੀ ਜਿੰਦ ਮਾਇਆ ਦੇ ਮੋਹ ਵਿਚ ਬੱਝ ਜਾਂਦੀ ਹੈ, ਕਾਮਾਦਿਕ ਵੈਰੀ ਸਦਾ ਸਤਾਣ ਲੱਗ ਪੈਂਦੇ ਹਨ। ਜੇ ਇਹਨਾਂ ਦੀ ਮਾਰ ਤੋਂ ਬਚਣਾ ਹੈ ਤਾਂ ਗੁਰੂ ਦਾ ਆਸਰਾ ਲੈ ਕੇ ਸਿਮਰਨ ਦੇ ਤ੍ਰਿਖੇ ਤੀਰ ਚਲਾਂਦੇ ਰਹੋ। ਜਿਸ ਥਾਂ ਕੋਈ ਵਡਭਾਗੀ ਮਨੁੱਖ ਨਾਮ ਸਿਮਰਦਾ ਹੈ ਉਸ ਥਾਂ ਦਾ ਭੀ ਵਾਯੂ-ਮੰਡਲ ਅਜਿਹਾ ਬਣ ਜਾਂਦਾ ਹੈ ਕਿ ਉਥੇ ਆ ਕੇ ਬੈਠੇ ਮਨੁੱਖ ਦੇ ਅੰਦਰ ਭੀ ਸਿਮਰਨ ਦਾ ਹੁਲਾਰਾ ਪੈਦਾ ਕਰ ਦੇਂਦਾ ਹੈ।

(19 ਤੋਂ 23) ਮਾਇਕ ਪਦਾਰਥਾਂ ਦਾ ਆਸਰਾ ਹਵਾਈ ਕਿਲਿਆਂ ਸਮਾਨ ਹੀ ਹੈ, ਮਨੁੱਖ ਕੁਕਰਮਾਂ ਦੀ ਗੰਦਗੀ ਵਿਚ ਫਸ ਜਾਂਦਾ ਹੈ, ਮੌਤ ਆਇਆਂ ਇਹ ਪਦਾਰਥ ਇਥੇ ਹੀ ਧਰੇ ਰਹਿ ਜਾਂਦੇ ਹਨ। ਪਰਮਾਤਮਾ ਦਾ ਨਾਮ ਹੀ ਇਕੋ-ਇਕ ਦਵਾਈ ਹੈ ਜੋ ਵਿਕਾਰਾਂ ਵਿਚ ਗਲਣ ਤੋਂ ਬਚਾਂਦੀ ਹੈ, ਇਹ ਮਿਲਦੀ ਹੈ ਸਾਧ-ਸੰਗਤਿ ਵਿਚ। ਸਾਧ-ਸੰਗਤਿ ਕੀ ਹੈ? ਵਿਕਾਰੀ ਬੰਦਿਆਂ ਨੂੰ ਵਿਕਾਰ-ਰੋਗਾਂ ਤੋਂ ਬਚਾਣ ਵਾਲੇ ਸੰਤ-ਜਨ-ਹਕੀਮਾਂ ਦਾ ਇਕੱਠ। ਇਹ ਇਕੱਠ ਵਿਚ ਉਹ ਮਨੁੱਖ ਆਉਂਦਾ ਹੈ ਜਿਸ ਉੱਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ।

ਮੁਖ ਭਾਵ:

ਮਨੁੱਖ ਦੇ ਕੀਤੇ ਕਰਮਾਂ ਦੇ ਸੰਸਕਾਰ ਉਸ ਦੇ ਮਨ ਵਿਚ ਇਕੱਠੇ ਹੁੰਦੇ ਰਹਿ ਕੇ ਉਸੇ ਪਾਸੇ ਵਲ ਹੀ ਉਸ ਨੂੰ ਪ੍ਰੇਰਦੇ ਰਹਿੰਦੇ ਹਨ। ਇਹਨਾਂ ਪਹਿਲੇ ਸੰਸਕਾਰਾਂ ਦੇ ਜ਼ੋਰ ਦੇ ਕਾਰਨ ਹੀ ਮਨੁੱਖ ਆਪਣੇ ਉੱਦਮ ਨਾਲ ਵਿਕਾਰਾਂ ਦੇ ਹੱਲਿਆਂ ਤੋਂ ਬਚ ਨਹੀਂ ਸਕਦਾ। ਇਕੋ ਹੀ ਤਰੀਕਾ ਹੈ ਬਚਣ ਦਾ। ਗੁਰੂ ਦਾ ਆਸਰਾ ਲਵੋ। ਜਿਸ ਮਨੁੱਖ ਉਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ ਉਹ ਗੁਰੂ ਦੀ ਸੰਗਤਿ ਵਿਚ ਆ ਕੇ ਸਿਮਰਨ ਦੀ ਆਦਤ ਬਣਾਂਦਾ ਹੈ। ਸਿਮਰਨ ਹੀ ਦਵਾਈ ਹੈ ਵਿਕਾਰਾਂ ਤੋਂ ਬਚਾਣ ਵਾਲੀ, ਇਹ ਮਿਲਦੀ ਹੈ ਸੰਤ-ਜਨ-ਹਕੀਮਾਂ ਪਾਸੋਂ ਜੋ ਸਾਧ-ਸੰਗਤਿ ਵਿਚ ਇਕੱਠੇ ਹੋ ਕੇ ਵੰਡਦੇ ਹਨ।

ਫੁਨਹੇ ਮਹਲਾ ੫    ੴ ਸਤਿਗੁਰ ਪ੍ਰਸਾਦਿ ॥ ਹਾਥਿ ਕਲੰਮ ਅਗੰਮ ਮਸਤਕਿ ਲੇਖਾਵਤੀ ॥ ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ ॥ ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ ॥ ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ ॥੧॥ {ਪੰਨਾ 1361}

ਫੁਨਹੇ = (pun:™ ਪੁਨਹ, ਮੁੜ ਮੁੜ, ਫਿਰ। ਇਸ ਦਾ ਪ੍ਰਾਕ੍ਰਿਤ-ਰੂਪ ਬਾਣੀ ਵਿਚ 'ਫੁਨਿ' ਆਇਆ ਹੈ) ਉਹ 'ਛੰਤ' ਜਿਸ ਦੇ ਹਰੇਕ 'ਬੰਦ' ਵਿਚ ਕੋਈ ਇਕੋ ਲਫ਼ਜ਼ 'ਫੁਨਿ' (ਮੁੜ ਮੁੜ) ਆਇਆ ਹੈ। ਇਸ ਛੰਤ ਦੇ ਬੰਦਾਂ ਵਿਚ ਲਫ਼ਜ਼ 'ਹਰਿਹਾਂ' ਮੁੜ ਮੁੜ ਆਉਂਦਾ ਹੈ।

ਪਦ ਅਰਥ: ਹਾਥਿ = (ਤੇਰੇ) ਹੱਥ ਵਿਚ। ਅਗੰਮ = ਹੇ ਅਪਹੁੰਚ ਹਰੀ! ਮਸਤਕਿ = (ਜੀਵਾਂ ਦੇ) ਮੱਥੇ ਉੱਤੇ। ਉਰਝਿ ਰਹਿਓ = (ਤੂੰ) ਮਿਲਿਆ ਹੋਇਆ ਹੈਂ। ਸੰਗਿ = ਨਾਲ। ਅਨੂਪ ਰੂਪਾਵਤੀ = ਹੇ ਅਨੂਪ ਰੂਪ ਵਾਲੇ! ਉਸਤਤਿ = ਵਡਿਆਈ। ਮੁਖਹੁ = ਮੂੰਹ ਤੋਂ। ਮੋਹੀ = ਮੈਂ ਮੋਹੀ ਗਈ ਹਾਂ, ਮੇਰਾ ਮਨ ਮੋਹਿਆ ਗਿਆ ਹੈ। ਦੇਖਿ = ਵੇਖ ਕੇ।

ਅਰਥ: ਹੇ ਨਾਨਕ! (ਆਖ-) ਹੇ ਅਪਹੁੰਚ ਪ੍ਰਭੂ! (ਤੇਰੇ) ਹੱਥ ਵਿਚ ਕਲਮ ਹੈ (ਜੋ ਸਭ ਜੀਵਾਂ ਦੇ) ਮੱਥੇ ਉੱਤੇ (ਲੇਖ) ਲਿਖਦੀ ਜਾ ਰਹੀ ਹੈ। ਹੇ ਅਤਿ ਸੁੰਦਰ ਰੂਪ ਵਾਲੇ! ਤੂੰ ਸਭ ਜੀਵਾਂ ਦੇ ਨਾਲ ਮਿਲਿਆ ਹੋਇਆ ਹੈਂ। (ਕਿਸੇ ਭੀ ਜੀਵ ਪਾਸੋਂ ਆਪਣੇ) ਮੂੰਹ ਨਾਲ ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਮੈਂ ਤੈਥੋਂ ਸਦਕੇ ਹਾਂ, ਤੇਰਾ ਦਰਸਨ ਕਰ ਕੇ ਮੇਰਾ ਮਨ ਮੋਹਿਆ ਗਿਆ ਹੈ।1।

ਸੰਤ ਸਭਾ ਮਹਿ ਬੈਸਿ ਕਿ ਕੀਰਤਿ ਮੈ ਕਹਾਂ ॥ ਅਰਪੀ ਸਭੁ ਸੀਗਾਰੁ ਏਹੁ ਜੀਉ ਸਭੁ ਦਿਵਾ ॥ ਆਸ ਪਿਆਸੀ ਸੇਜ ਸੁ ਕੰਤਿ ਵਿਛਾਈਐ ॥ ਹਰਿਹਾਂ ਮਸਤਕਿ ਹੋਵੈ ਭਾਗੁ ਤ ਸਾਜਨੁ ਪਾਈਐ ॥੨॥ {ਪੰਨਾ 1361}

ਪਦ ਅਰਥ: ਬੈਸ = ਬੈਠਕ, ਬਹਿਣ-ਖਲੋਣ। ਕਿ = ਤਾ ਕਿ। ਕੀਰਤਿ = ਸਿਫ਼ਤਿ-ਸਾਲਾਹ। ਕਹਾ = ਕਹਾਂ, ਮੈਂ ਆਖਾਂ। ਅਰਪੀ = ਅਰਪੀਂ, ਮੈਂ ਭੇਟਾ ਕਰ ਦਿਆਂ। ਜੀਉ = ਜਿੰਦ। ਦਿਵਾ = ਦਿਵਾਂ, ਮੈਂ ਦੇ ਦਿਆਂ। ਆਸ ਪਿਆਸੀ ਸੇਜ = (ਦਰਸਨ ਦੀ) ਆਸ ਦੀ ਤਾਂਘ ਵਾਲੀ ਦੀ ਹਿਰਦਾ-ਸੇਜ। ਕੰਤਿ = ਕੰਤ ਨੇ। ਹਰਿਹਾਂ = ਹੇ ਹਰੀ! ਮਸਤਕਿ = ਮੱਥੇ ਉੱਤੇ। ਪਾਈਐ = ਮਿਲਦਾ ਹੈ।2।

ਅਰਥ: (ਹੇ ਸਹੇਲੀ! ਮੇਰੀ ਇਹ ਤਾਂਘ ਹੈ ਕਿ) ਸਾਧ ਸੰਗਤਿ ਵਿਚ ਮੇਰਾ ਬਹਿਣ-ਖਲੋਣ ਹੋ ਜਾਏ ਤਾ ਕਿ ਮੈਂ (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕਰਦੀ ਰਹਾਂ, (ਉਸ ਪ੍ਰਭੂ-ਪਤੀ ਦੇ ਮਿਲਾਪ ਦੇ ਵੱਟੇ ਵਿਚ) ਮੈਂ (ਆਪਣਾ) ਸਾਰਾ ਸਿੰਗਾਰ ਭੇਟ ਕਰ ਦਿਆਂ, ਮੈਂ ਆਪਣੀ ਜਿੰਦ ਭੀ ਹਵਾਲੇ ਕਰ ਦਿਆਂ। (ਦਰਸਨ ਦੀ) ਆਸ ਦੀ ਤਾਂਘ ਵਾਲੀ ਦੀ ਮੇਰੀ ਹਿਰਦਾ-ਸੇਜ ਕੰਤ-ਪ੍ਰਭੂ ਨੇ (ਆਪ) ਵਿਛਾਈ ਹੈ। ਹੇ ਸਹੇਲੀਏ! ਜੇ ਮੱਥੇ ਉੱਤੇ ਭਾਗ ਜਾਗ ਪਏ ਤਾਂ ਹੀ ਸੱਜਣ-ਪ੍ਰਭੂ ਮਿਲਦਾ ਹੈ।2।

ਸਖੀ ਕਾਜਲ ਹਾਰ ਤੰਬੋਲ ਸਭੈ ਕਿਛੁ ਸਾਜਿਆ ॥ ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ ॥ ਜੇ ਘਰਿ ਆਵੈ ਕੰਤੁ ਤ ਸਭੁ ਕਿਛੁ ਪਾਈਐ ॥ ਹਰਿਹਾਂ ਕੰਤੈ ਬਾਝੁ ਸੀਗਾਰੁ ਸਭੁ ਬਿਰਥਾ ਜਾਈਐ ॥੩॥ {ਪੰਨਾ 1361}

ਪਦ ਅਰਥ: ਸਖੀ = ਹੇ ਸਹੇਲੀਏ! ਕਾਜਲ = ਕੱਜਲ, ਸੁਰਮਾ। ਤੰਬੋਲ = ਪਾਨ। ਸਾਜਿਆ = ਤਿਆਰ ਕਰ ਲਿਆ। ਸੋਲਹ = ਸੋਲ੍ਹਾਂ। ਅੰਜਨੁ = ਸੁਰਮਾ। ਪਾਜਿਆ = ਪਾ ਲਿਆ। ਘਰਿ = ਘਰ ਵਿਚ। ਕੰਤੁ = ਖਸਮ। ਪਾਈਐ = ਪ੍ਰਾਪਤ ਕਰ ਲਈਦਾ ਹੈ। ਬਾਝੁ = ਬਿਨਾ। ਬਿਰਥਾ = ਵਿਅਰਥ।

ਅਰਥ: ਹੇ ਸਹੇਲੀਏ! (ਜੇ) ਕੱਜਲ, ਹਾਰ, ਪਾਨ = ਇਹ ਸਭ ਕੁਝ ਤਿਆਰ ਭੀ ਕਰ ਲਿਆ ਜਾਏ, (ਜੇ) ਸੋਲ੍ਹਾਂ ਸਿੰਗਾਰ ਭੀ ਕਰ ਲਏ ਜਾਣ, ਤੇ (ਅੱਖਾਂ ਵਿਚ) ਸੁਰਮਾ ਭੀ ਪਾ ਲਿਆ ਜਾਏ, ਤਾਂ ਭੀ ਜੇ ਖਸਮ ਹੀ ਘਰ ਵਿਚ ਆ ਪਹੁੰਚੇ, ਤਦੋਂ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਖਸਮ (ਦੇ ਮਿਲਾਪ) ਤੋਂ ਬਿਨਾ ਸਾਰਾ ਸਿੰਗਾਰ ਵਿਅਰਥ ਚਲਾ ਜਾਂਦਾ ਹੈ (ਇਹੀ ਹਾਲ ਹੈ ਜੀਵ-ਇਸਤ੍ਰੀ ਦਾ) ।3।

ਜਿਸੁ ਘਰਿ ਵਸਿਆ ਕੰਤੁ ਸਾ ਵਡਭਾਗਣੇ ॥ ਤਿਸੁ ਬਣਿਆ ਹਭੁ ਸੀਗਾਰੁ ਸਾਈ ਸੋਹਾਗਣੇ ॥ ਹਉ ਸੁਤੀ ਹੋਇ ਅਚਿੰਤ ਮਨਿ ਆਸ ਪੁਰਾਈਆ ॥ ਹਰਿਹਾਂ ਜਾ ਘਰਿ ਆਇਆ ਕੰਤੁ ਤ ਸਭੁ ਕਿਛੁ ਪਾਈਆ ॥੪॥ {ਪੰਨਾ 1361}

ਪਦ ਅਰਥ: ਜਿਸੁ ਘਰਿ = ਜਿਸ (ਜੀਵ-ਇਸਤ੍ਰੀ) ਦੇ (ਹਿਰਦੇ-) ਘਰ ਵਿਚ। ਸਾ = ਉਹ (ਜੀਵ-ਇਸਤ੍ਰੀ। ਬਣਿਆ = ਫਬਿਆ। ਹਭੁ = ਸਾਰਾ। ਸਾਈ = ਉਹ ਹੀ। ਹਉ = ਹਉਂ, ਮੈਂ। ਅਚਿੰਤ = ਬੇ-ਫ਼ਿਕਰ, ਚਿੰਤਾ-ਰਹਿਤ। ਸੁਤੀ = (ਪ੍ਰਭੂ-ਪਤੀ ਦੇ ਚਰਨਾਂ ਵਿਚ) ਲੀਨ ਹੋ ਗਈ ਹਾਂ। ਮਨਿ = ਮਨ ਵਿਚ (ਟਿਕੀ ਹੋਈ) । ਪੁਰਾਈਆ = ਪੂਰੀ ਹੋ ਗਈ ਹੈ। ਘਰਿ = (ਹਿਰਦੇ-) ਘਰ ਵਿਚ।4।

ਅਰਥ: ਹੇ ਸਹੇਲੀਏ! ਜਿਸ (ਜੀਵ-ਇਸਤ੍ਰੀ) ਦੇ (ਹਿਰਦੇ-) ਘਰ ਵਿਚ ਪ੍ਰਭੂ-ਪਤੀ ਵੱਸ ਪੈਂਦਾ ਹੈ, ਉਹ ਵੱਡੇ ਭਾਗਾਂ ਵਾਲੀ ਹੋ ਜਾਂਦੀ ਹੈ। (ਆਤਮਕ ਜੀਵਨ ਉੱਚਾ ਕਰਨ ਲਈ ਉਸ ਦਾ ਸਾਰਾ ਉੱਦਮ) ਉਸ ਦਾ ਸਾਰਾ ਸਿੰਗਾਰ ਉਸ ਨੂੰ ਫਬ ਜਾਂਦਾ ਹੈ, ਉਹ (ਜੀਵ-ਇਸਤ੍ਰੀ) ਹੀ ਖਸਮ ਵਾਲੀ (ਅਖਵਾ ਸਕਦੀ ਹੈ) । (ਇਹੋ ਜਿਹੀ ਸੋਹਾਗਣ ਦੀ ਸੰਗਤਿ ਵਿਚ ਰਹਿ ਕੇ) ਮੈਂ (ਭੀ ਹੁਣ) ਚਿੰਤਾ-ਰਹਿਤ ਹੋ ਕੇ (ਪ੍ਰਭੂ-ਚਰਨਾਂ ਵਿਚ) ਲੀਨ ਹੋ ਗਈ ਹਾਂ, ਮੇਰੇ ਮਨ ਵਿਚ (ਮਿਲਾਪ ਦੀ ਪੁਰਾਣੀ) ਆਸ ਪੂਰੀ ਹੋ ਗਈ ਹੈ। ਹੇ ਸਹੇਲੀਏ! ਜਦੋਂ (ਹਿਰਦੇ-) ਘਰ ਵਿਚ ਖਸਮ (-ਪ੍ਰਭੂ) ਆ ਜਾਂਦਾ ਹੈ, ਤਦੋਂ ਹਰੇਕ ਮੰਗ ਪੂਰੀ ਹੋ ਜਾਂਦੀ ਹੈ।4।

TOP OF PAGE

Sri Guru Granth Darpan, by Professor Sahib Singh